JeetHarjeet7ਉਂਜ ਅਸੀਂ ਮੋਬਾਇਲਾਂ ਰਾਹੀਂ ਮਿੱਤਰਤਾ ਦੇ ਝੰਡੇ ਬਾਹਰਲੇ ਮੁਲਕਾਂ ...
(27 ਨਵੰਬਰ 2019)

 

ਅਸੀਂ ਕਿਹੋ ਜਿਹੇ ਹੋ ਗਏ ਹਾਂ? ਸੱਚਮੁੱਚ, ਇਹ ਸਵਾਲ ਮੈਂ ਹਰ ਰੋਜ਼ ਆਪਣੇ-ਆਪ ਤੋਂ ਦਿਨ ਵਿੱਚ ਕਈ ਵਾਰ ਪੁੱਛਦਾ ਹਾਂਸਾਡਾ ਇਤਿਹਾਸ ਸਾਨੂੰ ਅਣਖ਼ ਲਈ ਸਿਰ ਹਥੇਲੀ ਉੱਤੇ ਧਰ ਲੜਦਾ ਹੋਇਆ ਦਿਖਾਉਂਦਾ ਹੈਅਸੀਂ ਦੱਬ ਕੇ ਵਾਹੁਣ ਅਤੇ ਰੱਜ ਕੇ ਖਾਣ ਵਾਲੇ ਲੋਕ ਸੀਅਸੀਂ ਦੇਸ ਪ੍ਰੇਮ ਦੀ ਖਾਤਰ ਹੱਸਕੇ ਸੂਲੀ ਚੜ੍ਹ ਜਾਂਦੇ ਸੀ ਤੇ ਕਈ ਲੱਖ ਵੈਰੀ ਮੂਹਰੇ ਹਜ਼ਾਰਾਂ ਹੀ ਅੜ ਜਾਂਦੇ ਸੀਪਰ ਅਜੋਕਾ ਮਾਹੌਲ ਦੇਖ ਕੇ ਇਉਂ ਲਗਦਾ ਹੈ, ਜਾਂ ਤਾਂ ਉਹ ਸਭ ਝੂਠ ਹੈ, ਜੋ ਇਤਿਹਾਸ ਗਵਾਹੀ ਭਰਦਾ ਹੈ ਤੇ ਜਾਂ ਫਿਰ ਅਸੀਂ ਮਾਨਸਿਕ ਗਿਰਾਵਟ ਵਿੱਚ ਉਸ ਸਥਾਨ ਉੱਤੇ ਪਹੁੰਚ ਗਏ ਹਾਂ ਜਿੱਥੇ ਸਾਡੀ ਸੱਚ ਦੇਖਣ ਅਤੇ ਸੁਣਨ ਦੀ ਜੁਰਅਤ ਨਹੀਂ ਪੈਂਦੀ

ਸਾਂਝੇ ਪਰਿਵਾਰਾਂ ਦੀ ਦਿਨ ਪ੍ਰਤੀ ਦਿਨ ਘਟ ਰਹੀ ਗਿਣਤੀ ਇਸ ਗੱਲ ਵੱਲ ਸੰਕੇਤ ਦਿੰਦੀ ਹੈ ਕਿ ਆਪਸੀ ਪਿਆਰ ਅਤੇ ਮਿਲਕੇ ਰਹਿਣ ਵਿੱਚ ਵੀ ਹੁਣ ਅਸੀਂ ਸਵਾਰਥ ਦੇਖਣ ਲੱਗ ਪਏ ਹਾਂ‘ਵੰਡ’ ਸ਼ਬਦ ਨਾਲ ਸਾਡੀ ਸਾਂਝ ਇੰਨੀ ਪੱਕੀ ਹੋ ਗਈ ਹੈ ਕਿ ਜਦੋਂ ਥੋੜ੍ਹੀ ਬਹੁਤੀ ਤਲਖ਼ੀ ਹੁੰਦੀ ਹੈ, ਅਸੀਂ ਵੰਡ-ਵੰਡਾਈ ਉੱਤੇ ਉੱਤਰ ਆਉਂਦੇ ਹਾਂਉਸ ਵਕਤ ਹੋਰ ਵੀ ਹੈਰਾਨੀ ਹੁੰਦੀ ਹੈ ਜਦੋਂ ਅਸੀਂ ਜੰਮਣ ਵਾਲਿਆਂ ਅਰਥਾਤ ਆਪਣੇ ਮਾਂ ਅਤੇ ਪਿਓ ਵਿੱਚ ਵੀ ਵੰਡੀਆਂ ਪਾ ਲੈਂਦੇ ਹਾਂ ਕਿ ਬਾਪ ਵੱਡੇ ਮੁੰਡੇ ਨਾਲ ਰਹੇਗਾ ਤੇ ਮਾਂ ਛੋਟੇ ਦੇ ਹਿੱਸੇ ਆ ਜਾਂਦੀ ਹੈਭਲਿਓ ਸੋਚੋ! ਸਾਡਾ ਤਾਂ ਵੰਡੀਆਂ ਪਾ ਕੇ ਕਾਲਜਾ ਠੰਢਾ ਹੋ ਜਾਂਦਾ ਹੈ ਪਰ ਅਸੀਂ ਕਦੇ ਉਹਨਾਂ ਬਾਬਤ ਕਿਉਂ ਨਹੀਂ ਸੋਚਦੇ ਜਿਨ੍ਹਾਂ ਨੇ ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ ਵਿੱਚੋਂ ਦੀ ਲੰਘਦੇ ਹੋਏ, ਜਿਸ ਉਮਰ ਵਿੱਚ ਸੁਖ ਦਾ ਸਾਹ ਲੈਣ ਦੀ ਸੋਚੀ ਸੀ, ਉਸੇ ਉਮਰੇ ਉਹਨਾਂ ਨੂੰ ਸਾਡੀ ਵਜ੍ਹਾ ਕਾਰਨ ਇੱਕ ਦੂਜੇ ਤੋਂ ਦੂਰ ਰਹਿਣਾ ਪੈ ਰਿਹਾ ਹੈ

ਕਦੇ ਵੇਲਾ ਹੁੰਦਾ ਸੀ ਜਦੋਂ ਹਰ ਪਿੰਡ, ਮੁਹੱਲੇ ਦਾ ਦੁੱਖ-ਸੁਖ ਸਾਂਝਾ ਹੁੰਦਾ ਸੀ ਅਤੇ ਖ਼ੁਸ਼ੀਆਂ ਨੂੰ ਅਸੀਂ ਵੰਡ ਕੇ ਦੂਣਾ ਕਰ ਲੈਂਦੇ ਸੀਪਰ ਅਜੋਕੇ ਸਮੇਂ ਵਿੱਚ ਪਤਾ ਨਹੀਂ ਕਿਉਂ ਅਸੀਂ ਇੱਕ ਦੂਜੇ ਦੇ ਦੁਸ਼ਮਨ ਬਣੇ ਬੈਠੇ ਹਾਂ ਇੰਨਾ ਹੀ ਨਹੀਂ, ਅੱਜਕਲ੍ਹ ਅਸੀਂ ਦੂਜੇ ਨੂੰ ਅੱਗੇ ਵਧਦਾ ਦੇਖ ਕੇ ਸਾੜਾ ਵੀ ਕਰਦੇ ਹਾਂ

ਇੱਕ ਸਮਾਂ ਅਜਿਹਾ ਵੀ ਸੀ ਜਦੋਂ ਅਸੀਂ ਪਿੰਡ-ਮੁਹੱਲੇ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਦੇ ਸੀ ਅਤੇ ਉਹਨਾਂ ਦੀ ਇੱਜ਼ਤ ਲਈ ਜਾਨ ਦੇਣ ਅਤੇ ਲੈਣ ਲਈ ਤਿਆਰ ਹੋ ਜਾਂਦੇ ਸੀ ਅੱਜ ਬਦਕਿਸਮਤੀ ਨਾਲ ਜਦੋਂ ਕਿਸੇ ਕੁੜੀ ਨਾਲ ਕੁਝ ਬੁਰਾ ਵਾਪਰਦਾ ਹੈ ਤਾਂ ਅਸੀਂ ਉਸਦਾ ਵਿਰੋਧ ਕਰਨ ਦੀ ਥਾਂ ਆਪਣੀ ਬਾਲੜੀ ਨੂੰ ਹਿੱਕ ਨਾਲ ਲਗਾਕੇ ਇਹ ਇਹ ਧਰਵਾਸਾ ਦੇ ਲੈਂਦੇ ਹਾਂ ਕਿ “ਚਲੋ ... ਸਾਡੀ ਤਾਂ ਠੀਕ ਹੈਇਸ ਨਾਲ ਤਾਂ ਕੁਝ ਬੁਰਾ ਨਹੀਂ ਹੋਇਆ” ਸਾਡੀ ਅਜਿਹੀ ਮਾਨਸਿਕਤਾ ਨੇ ਹੀ ਸਾਨੂੰ ਉਸ ਥਾਂ ਲਿਜਾ ਖੜ੍ਹਾ ਕੀਤਾ ਹੈ, ਜਿੱਥੇ ਅੱਜ ਸਾਡੀਆਂ ਮਾਸੂਮ ਬੱਚੀਆਂ ਵੀ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਹਨਜੇ ਸਾਡਾ ਇਹੀ ਰਵੱਈਆ ਰਿਹਾ ਤਾਂ ਯਾਦ ਰੱਖਿਓ, ਇਹ ਬਿਮਾਰੀ ਜੋ ਅੱਜ ਸਮਾਜ ਵਿੱਚ ਸਿਰ ਉੱਚਾ ਕਰ ਰਹੀ ਹੈ ਇੱਕ ਨਾ ਇੱਕ ਦਿਨ ਇੰਨਾ ਉੱਭਰ ਆਵੇਗੀ ਕਿ ਉਹ ਦਿਨ ਦੂਰ ਨਹੀਂ ਜਦੋਂ ਕੋਈ ਦੂਜਾ ਇਹ ਗੱਲ ਕਹਿ ਰਿਹਾ ਹੋਵੇਗਾ ਕਿ “ਚਲੋ ... ਮੇਰੀ ਤਾਂ ਠੀਕ ਹੈਉਸ ਨਾਲ ਤਾਂ ਕੁਝ ਨਹੀਂ ਹੋਇਆ” ਤੇ ਸਾਡੇ ਕੋਲ ਉਸ ਵਕਤ ਸਿਵਾਏ ਰੋਣ ਅਤੇ ਪਛਤਾਉਣ ਦੇ ਕੁਝ ਨਹੀਂ ਬਚਿਆ ਹੋਣਾ

ਇਕਾਂਤ ਨੇ ਸਾਨੂੰ ਇਸ ਕਦਰ ਜਕੜ ਲਿਆ ਹੈ ਕਿ ਅੱਜ ਅਸੀਂ ਪਰਿਵਾਰਾਂ ਵਿੱਚ ਬੈਠ ਕੇ ਵੀ ਆਪਣੇ ਆਪ ਨੂੰ ਇਕੱਲੇ ਮਹਿਸੂਸ ਕਰਦੇ ਹਾਂ ਕਿਉਂਕਿ ਸਾਡੇ ਸਭ ਕੋਲ ਆਪਣਾ-ਆਪਣਾ ਮੋਬਾਇਲ ਫ਼ੋਨ ਜੋ ਹੈਕਦੇ ਵਕਤ ਮਿਲੇ ਤਾਂ ਗੌਰ ਨਾਲ ਸੋਚ ਕੇ ਦੇਖਿਓ, ਪੂਰੇ ਦਿਨ ਵਿੱਚ ਅਸੀਂ ਕਿੰਨਾ ਸਮਾਂ ਪਰਿਵਾਰ ਦੇ ਜੀਆਂ ਨਾਲ ਗੁਜ਼ਾਰਦੇ ਹਾਂ ਅਤੇ ਇਸ ਦੌਰਾਨ ਸਾਡਾ ਆਪਸ ਵਿੱਚ ਕਿੰਨਾ ਕੁ ਵਿਚਾਰ ਵਟਾਂਦਰਾ ਹੁੰਦਾ ਹੈ? ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਜਵਾਬ ਚੌਵੀ ਘੰਟਿਆਂ ਦੇ ਦਿਨ ਵਿੱਚੋਂ ਕੁਝ ਘੰਟਿਆਂ ਵਿੱਚ ਨਹੀਂ ਮਿੰਟਾਂ ਵਿੱਚ ਹੀ ਆਵੇਗਾਇਸ ਤਰ੍ਹਾਂ ਹੀ ਜਦੋਂ ਅਸੀਂ ਇਸ ਜਵਾਬ ਨੂੰ ਮਹੀਨੇ ਨਾਲ ਜੋੜ ਕੇ ਦੇਖਾਂਗੇ ਤਾਂ ਹੈਰਾਨੀ ਇਸ ਗੱਲ ਦੀ ਹੋਵੇਗੀ ਕਿ ਪੂਰੇ ਮਹੀਨੇ ਵਿੱਚ ਅਸੀਂ ਲਗਭਗ ਇੱਕ ਦਿਨ ਜਿੰਨਾ ਸਮਾਂ ਵੀ ਘਰ ਵਾਲਿਆਂ ਨਾਲ ਗੱਲਾਂਬਾਤਾਂ ਕਰਦੇ ਹੋਏ ਨਹੀਂ ਗੁਜ਼ਾਰਦੇਉਂਜ ਅਸੀਂ ਮੋਬਾਇਲਾਂ ਰਾਹੀਂ ਮਿੱਤਰਤਾ ਦੇ ਝੰਡੇ ਬਾਹਰਲੇ ਮੁਲਕਾਂ ਤੱਕ ਗੱਡੇ ਹੋਏ ਹਨਸੋਸ਼ਲ ਮੀਡੀਆ ਸਾਨੂੰ ਘੁਣ ਵਾਂਗ ਅੰਦਰੋਂ-ਅੰਦਰੀਂ ਖਾ ਰਿਹਾ ਹੈਉਹ ਦਿਨ ਦੂਰ ਨਹੀਂ ਜਦੋਂ ਅਸੀਂ ਅੰਦਰੋਂ ਐਨੇ ਥੋਥੇ ਹੋ ਜਾਵਾਂਗੇ ਕਿ ਸਾਡੇ ਕੋਲ ਵਾਪਸ ਮੁੜਨ ਦੀ ਸੋਝੀ ਵੀ ਨਹੀਂ ਹੋਣੀ

ਸਮਾਜ ਵਿੱਚ ਬੁਰਾ ਅਤੇ ਚੰਗਾ ਹਮੇਸ਼ਾ ਹੀ ਨਾਲ-ਨਾਲ ਚਲਦਾ ਹੈਉਂਜ ਅਸੀਂ ਅਜੋਕੇ ਸਮੇਂ ਲਈ ਇਹ ਕਹਿ ਸਕਦੇ ਹਾਂ ਕਿ ਅੱਜ ਬੁਰਾਈ ਅੱਛਾਈ ਉੱਤੇ ਭਾਰੂ ਹੈਇਸ ਹਾਲਤ ਵਿੱਚ ਵੀ ਕੁਝ ਲੋਕ ਸੋਹਣਾ ਜੀਵਨ ਬਤੀਤ ਕਰ ਰਹੇ ਹਨਸਾਨੂੰ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈਸੁਖਦ ਜੀਵਨ ਲਈ ਤੁਹਾਨੂੰ ਆਪਣੇ ਆਪ ਨਾਲ ਦੋ ਸਮਝੌਤੇ ਕਰਨੇ ਪੈਣੇ ਹਨ; ਪਹਿਲਾ ਇਹ ਕਿ ਵਕਤ ਨੂੰ ਆਪਣੇ ਹਿਸਾਬ ਨਾਲ ਬਦਲ ਲਵੋ। ਜੇ ਤੁਸੀਂ ਅਜਿਹਾ ਕਰਨ ਵਿੱਚ ਨਾਕਾਮਯਾਬ ਸਿੱਧ ਹੋ ਰਹੇ ਹੋ ਤਾਂ ਆਪਣੇ ਆਪ ਨੂੰ ਬੁਰਾਈਆਂ ਤੋਂ ਬਚਾਉਂਦੇ ਹੋਏ ਖ਼ੁਦ ਵਕਤ ਦੇ ਹਿਸਾਬ ਨਾਲ ਬਦਲ ਜਾਓਅੱਜ ਸਾਡੇ ਸਾਹਮਣੇ ਨਸ਼ਾ, ਰਿਸ਼ਵਤਖੋਰੀ, ਚੋਰੀਆਂ, ਗੁੰਡਾਗਰਦੀ ਅਤੇ ਹੋਰ ਕਿੰਨੀਆਂ ਹੀ ਸਮੱਸਿਆਵਾਂ ਹਨਇਹਨਾਂ ਸਭ ਬਾਰੇ ਸੋਚ ਕੇ ਕਈ ਵਾਰੀ ਤਾਂ ਇਉਂ ਲਗਦਾ ਵੀ ਕੁਝ ਨਹੀਂ ਹੋ ਸਕਦਾਪਰ ਸੱਚ ਜਾਣਿਓ! ਹੌਸਲਾ ਢਾਹ ਬੈਠਣਾ ਦੁਨੀਆ ਦੀ ਸਭ ਤੋਂ ਵੱਡੀ ਹਾਰ ਹੈਆਪਣੇ ਆਪ ਨੂੰ ਤਾਕਤ ਦਿੰਦੇ ਹੋਏ ਆਪਣਾ ਆਲਾ-ਦੁਆਲਾ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰੋਉਂਜ ਤਾਂ ਜਨਸੰਖਿਆ ਕਈ ਲੱਖ ਕਰੋੜਾਂ ਵਿੱਚ ਹੈ ਪਰ ਹਰ ਇਨਸਾਨ ਦੀ ਦੁਨੀਆ ਉਸਦੇ ਆਲੇ-ਦੁਆਲੇ ਵਿੱਚ ਵਸਦੇ ਉਸਦੇ ਜਾਣਕਾਰ, ਮਿੱਤਰ, ਰਿਸ਼ਤੇਦਾਰ ਅਤੇ ਸਕੇ ਸਬੰਧੀ, ਮਸਾਂ ਸੌ ਕੁ ਜਣੇ ਹੀ ਹੁੰਦੇ ਹਨਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੀ ਇਸ ਦੁਨੀਆਂ ਨੂੰ ਕਿਵੇਂ ਸੋਹਣਾ ਬਣਾ ਸਕਦੇ ਹਾਂਕਿਸੇ ਇੱਕ ਬੰਦੇ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕਰੋ, ਜਦੋਂ ਤੁਸੀਂ ਆਪਣੀ ਇਸ ਕੋਸ਼ਿਸ਼ ਵਿੱਚ ਕਾਮਯਾਬ ਹੋਵੋਗੇ ਤਾਂ ਦੇਖਣਾ, ਤੁਹਾਡਾ ਕਾਫ਼ਲਾ ਇੱਕ ਇੱਕ ਕਰਕੇ ਵਧਦਾ ਜਾਵੇਗਾਕਹਿਣਾ ਕਰਨ ਨਾਲੋਂ ਹਮੇਸ਼ਾ ਸੌਖਾ ਹੁੰਦਾ ਹੈ ਪਰ ਮਜ਼ਬੂਤ ਇਰਾਦਿਆਂ ਅਤੇ ਬੁਲੰਦ ਹੌਂਸਲਿਆਂ ਅੱਗੇ ਕੁਝ ਵੀ ਨਾਮੁਨਕਿਨ ਨਹੀਂ ਹੈਮੈਂਨੂੰ ਪੂਰਾ ਯਕੀਨ ਹੈ ਇਸ ਰਾਹ ਉੱਤੇ ਚੱਲ ਕੇ ਤੁਸੀਂ ਹੌਲੀ ਹੌਲੀ ਆਪਣੀ ਦੁਨੀਆ ਨੂੰ ਜ਼ਰੂਰ ਬਦਲ ਲਓਗੇਸਮਾਜ ਨੂੰ ਬਦਲਣ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨ ਦੀ ਲੋੜ ਹੈਇਸ ਲਈ ਮੈਂ ਕਹਾਂਗਾ ਆਓ! ਸਿਆਣੇ ਬਣੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1822)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜੀਤ ਹਰਜੀਤ

ਜੀਤ ਹਰਜੀਤ

Sagrur, Punjab, India.
Phone: (91 - 97816 - 77772)
Email: (jeetharjeetsangrur@gmail.com)