ShonkiEnglandia7ਇੱਕ ਦਿਨ ਸਵੇਰੇ ਉੱਠਦੇ ਸਾਰ ਹੀ ਸ਼ੌਂਕਣ ਲੜਨ ਦਾ ਬਹਾਨਾ ਭਾਲਦੀ ਫਿਰਦੀ ...
(18 ਨਵੰਬਰ 2019
)

 

ਕੈਨੇਡਾ ਵਿੱਚ ਭਿਖਾਰੀਆਂ ਦੀ ਵਧ ਰਹੀ ਗਿਣਤੀ ਤੋਂ ਲੋਕ ਬਹੁਤ ਚਿੰਤਿਤ ਹਨਕੁਝ ਲੋਕ ਜਿਸ ਦੇਸ਼ ਨੂੰ ਅਮੀਰ ਅਤੇ ਦੁਨੀਆਂ ਦਾ ਸਵਰਗ ਸਮਝਦੇ ਹਨ, ਉਸ ਦੇਸ਼ ਵਿੱਚ ਭਿਖਾਰੀਆਂ ਦੀ ਗਿਣਤੀ ਵਧਣਾ ਹੈ ਵੀ ਬਹੁਤ ਚਿੰਤਾ ਵਾਲੀ ਗੱਲਪਹਿਲਾਂ ਵੱਡੇ ਸ਼ਹਿਰਾਂ ਦੇ ਵਿਚਕਾਰ ਵਾਲੇ ਇਲਾਕਿਆਂ ਵਿੱਚ ਇੱਕਾ ਦੁੱਕਾ ਭਿਖਾਰੀ ਹੁੰਦੇ ਸਨ ਪਰ ਹੁਣ ਤਾਂ ਬਰੈਂਪਟਨ ਅਤੇ ਮਾਲਟਨ ਵਰਗੇ ਛੋਟੇ ਸ਼ਹਿਰਾਂ ਦੇ ਚੌਂਕਾਂ ਵਿੱਚ ਵੀ ਮੰਗਤੇ ਡਾਲਰ ਡਾਲਰ ਮੰਗਦੇ ਫਿਰਦੇ ਹਨਕਈ ਪਲਾਜ਼ਿਆਂ ਵਿੱਚ ਵੀ ਮੰਗਤੇ ਤੁਰੇ ਫਿਰਦੇ ਹਨਇਹਨਾਂ ਨਵੇਂ ਮੰਗਤਿਆਂ ਵਿੱਚ ਬਹੁਤੀ ਗਿਣਤੀ ਨਵੇਂ ਆਏ ਇਮੀਗਰੰਟਾਂ ਦੀ ਹੈ ਜੋ ਇੱਕ ਖਾਸ ਖਿੱਤੇ ਨਾਲ ਸਬੰਧ ਰੱਖਦੇ ਹਨ ਅਤੇ ਜਿਹਨਾਂ ਨੂੰ ਜਸਟਿਨ ਟਰੂਡੋ ਜਹਾਜ਼ ਭਰ ਭਰ ਕੇ ਕੈਨੇਡਾ ਲਿਆਇਆ ਹੈਫੈਡਰਲ ਚੋਣਾਂ ਮੌਕੇ ਇਹਨਾਂ ਮੰਗਤਿਆਂ ਦੀ ਕਾਫੀ ਚਰਚਾ ਸੁਣੀ ਸੀਫਿਰ ਚੋਣਾਂ ਵਾਲੇ ਦਿਨ ਤੋਂ 10 ਕੁ ਦਿਨ ਪਹਿਲਾਂ ਅਚਾਨਕ ਇਹ ਮੰਗਤੇ ਸੜਕਾਂ ਤੋਂ ਤਕਰੀਬਨ ਗਾਇਬ ਹੋ ਗਏ ਸਨਇੱਕ ਸੱਜਣ ਦੱਸਦਾ ਸੀ ਕਿ ਲਿਬਰਲਾਂ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਵਾਸਤਾ ਪਾ ਕੇ ਕੁਝ ਸਮੇਂ ਲਈ ਘਰ ਬਿਠਾਇਆ ਸੀਹੁਣ ਇਹ ਫਿਰ ਪ੍ਰਗਟ ਹੋਣੇ ਸ਼ੁਰੂ ਹੋ ਗਏ ਹਨ

ਸ਼ੌਂਕਣ ਇਹਨਾਂ ਨੂੰ ਡਾਲਰ ਦੇਣਾ ਬਹੁਤ ਪਸੰਦ ਕਰਦੀ ਹੈ ਜਿਸ ਕਾਰਨ ਸ਼਼ੌਂਕੀ ਨਾਲ ਅਕਸਰ ਝੜਪ ਹੋ ਜਾਂਦੀ ਹੈਇਹ ਮੰਗਤੇ ਅਕਸਰ ਸੜਕਾਂ ਉੱਤੇ ਉਸ ਸਾਈਡ ਵਾਲੇ ਪਾਸੇ ਖੜ੍ਹਦੇ ਹਨ ਜਿਸ ਪਾਸੇ ਕਾਰ ਦਾ ਡਰਾਇਵਰ ਹੁੰਦਾ ਹੈ ਕਿਉਂਕਿ ਬਹੁਤੀਆਂ ਕਾਰਾਂ ਵਿੱਚ ਤਾਂ ਇੱਕ ਡਰਾਇਵਰ ਹੀ ਹੁੰਦਾ ਹੈਜਦ ਸ਼ੌਂਕਣ ਸ਼ੌਂਕੀ ਦੇ ਨਾਲ ਜਾਂਦੀ ਹੈ ਤਾਂ ਡਰਾਇਵਰ ਸ਼ੌਂਕੀ ਹੀ ਹੁੰਦਾ ਹੈਰਾਤ ਨੂੰ ਕਿਸੇ ਪਾਰਟੀ ਤੋਂ ਮੁੜਦੇ ਵਕਤ ਸ਼ੌਂਕਣ ਨੂੰ ਸਰਟੇਰਿੰਗ ਫੜਾ ਦੇਣਾ ਸ਼ੌਂਕੀ ਦੀ ਹਮੇਸ਼ਾ ਮਜਬੂਰੀ ਬਣ ਜਾਂਦਾ ਹੈਰਾਤ ਦੇ ਵਕਤ ਮੰਗਤੇ ਅਲੋਪ ਹੋ ਚੁੱਕੇ ਹੁੰਦੇ ਹਨਦਿਨ ਦੇ ਵਕਤ ਜਦ ਕਿਸੇ ਮੁੱਖ ਚੌਂਕ ਉੱਤੇ ਮੰਗਤਾ ਵਿਖਾਈ ਦਿੰਦਾ ਹੈ ਤਾਂ ਸ਼ੌਂਕਣ ਇੱਕ ਡਾਲਰ ਦਾ ਸਿੱਕਾ ਕੱਢ ਕੇ ਸ਼ੌਂਕੀ ਨੂੰ ਸ਼ੀਸ਼ਾ ਹੇਠ ਕਰਨ ਲਈ ਆਖਦੀ ਹੈਇਸਦੇ ਨਾਲ ਹੀ ਤੂੰ ਤੂੰ, ਮੈਂ ਮੈਂ ਸ਼ਰੂ ਹੋ ਜਾਂਦੀ ਹੈਸ਼ੌਂਕੀ ਆਖਦਾ ਹੈ ਕਿ ਇਹਨਾਂ ਨੂੰ ਟਰੂਡੋ ਬਹੁਤ ਮੋਟੇ ਚੈੱਕ ਦੇ ਰਿਹਾ ਹੈ ਜੋ ਸਾਡੇ ਟੈਕਸ ਵਿੱਚੋਂ ਜਾਂਦੇ ਹਨ ਜਿਸ ਕਾਰਨ ਇਹਨਾਂ ਨੂੰ ਡਾਲਰ ਦੇਣਾ ਜਾਇਜ਼ ਨਹੀਂ ਹੈਪਰ ਸ਼ੌਂਕਣ ਇੱਕ ਡਾਲਰ ਦਾ ਸੋਨੇ ਰੰਗਾ ਸਿੱਕਾ ਦੇ ਕੇ ਵੱਡੀ ਦਾਨੀ ਬਣਨਾ ਲੋਚਦੀ ਹੈਸ਼ੌਂਕਣ ਜਿੰਨਾ ਮਰਜ਼ੀ ਬੁੜਬੁੜ ਕਰੇ ਸ਼ੌਂਕੀ ਪੱਥਰ ਉੱਤੇ ਲੀਕ ਵਾਹ ਦਿੰਦਾ ਹੈ ਅਤੇ ਸ਼ੀਸ਼ਾ ਹੇਠ ਕਰਨ ਤੋਂ ਸਾਫ਼ ਨਾਂਹ ਕਰ ਦਿੰਦਾ ਹੈ

ਸ਼ੌਂਕਣ ਦੀ ਬੁੜਬੁੜ ਪਿਛਲੇ ਦਿਨਾਂ ਤੋਂ ਵਧਦੀ ਹੀ ਜਾ ਰਹੀ ਹੈਕੁਝ ਹਫ਼ਤਿਆਂ ਤੋਂ ਉਹ ਆਨੇ ਬਹਾਨੇ ਸ਼ੌਂਕੀ ਨਾਲ ਟੇਢੀ ਹੀ ਰਹਿੰਦੀ ਹੈਹੁਣ ਤਾਂ ਸ਼ੌਂਕੀ ਸਵੇਰ ਨੂੰ ਉਸ ਨਾਲ ਚਾਹ ਦੀ ਸਾਂਝ ਵੀ ਛੱਡ ਗਿਆ ਹੈ ਅਤੇ ਅਖ਼ਬਾਰ ਦੇ ਬਹਾਨੇ ਸਵੇਰੇ ਹੀ ਘਰੋਂ ਨਿਕਲ ਜਾਂਦਾ ਹੈਘਰ ਦੇ ਨਜ਼ਦੀਕ ਹੀ ਇੱਕ ਗੁਰਦਵਾਰੇ ਦੇ ਨੇੜੇ ਦੇਸੀ ਅਖ਼ਬਾਰਾਂ ਦੇ ਡੱਬੇ ਲੱਗੇ ਹੋਏ ਹਨਇੱਥੇ ਨੇੜੇ ਹੀ ਇੱਕ ਟਿਮ ਹੌਰਟਨ ਵੀ ਹੈਸ਼ੌਂਕੀ ਪੰਜਾਬੀ ਅਖਬਾਰ ਇੱਥੋਂ ਲੈਂਦਾ ਹੈ ਅਤੇ ਚਾਹ ਟਿੰਮ ਹੌਰਟਨ ਵਿੱਚ ਪੀਣ ਜਾ ਬੈਠਦਾ ਹੈਨਾਲੇ ਚਾਹ ਦੀਆਂ ਚੁਸਕੀਆਂ ਲੈਂਦਾ ਹੈ ਅਤੇ ਨਾਲੇ ਪੰਜਾਬੀ ਅਖ਼ਬਾਰ ਫਰੋਲ ਲੈਂਦਾ ਹੈਹਫ਼ਤੇ ਦੇ ਪੰਜ ਦਿਨ ਕੋਈ ਨਾ ਕੋਈ ਪੰਜਾਬੀ ਪਰਚਾ ਮੁਫ਼ਤ ਵਿੱਚ ਪੜ੍ਹਨ ਨੂੰ ਲੱਭ ਜਾਂਦਾ ਹੈ ਅਤੇ ਵੀਰ ਤੇ ਸ਼ੁਕਰਵਾਰ ਨੂੰ ਤਾਂ ਕਈ ਕਈ ਪਰਚੇ ਲੱਭ ਜਾਂਦੇ ਹਨਹੁਣ ਤਾਂ ਕਈ ਵਾਰ ਸ਼ੌਂਕੀ ਦੇ ਦੋ ਕੁ ਮਿੱਤਰ ਵੀ ਟਿਮ ਹੌਰਟਨ ਗੱਪਛੱਪ ਵਾਸਤੇ ਪੁੱਜ ਜਾਂਦੇ ਹਨ

ਜਿਸ ਥਾਂ ਤੋਂ ਸ਼ੌਂਕੀ ਪੰਜਾਬੀ ਅਖ਼ਬਾਰ ਚੁੱਕਦਾ ਹੈ ਉਸ ਦੇ ਨਜ਼ਦੀਕ ਸਥਿਤ ਗੁਰਦਵਾਰੇ ਦੇ ਪ੍ਰਬੰਧ ਬਾਰੇ ਕਈ ਗੱਲਾਂ ਸੁਣੀਦੀਆਂ ਹਨ ਕਿ ਇਹ ਪ੍ਰਾਈਵੇਟ ਗੁਰਦਵਾਰਾ ਹੈ ਅਤੇ ਮਾਲਕੀ ਕੁਝ ਲੋਕਾਂ ਦੇ ਨਾਮ ਹੈਸ਼ੌਂਕੀ ਦਾ ਇੱਕ ਮਿੱਤਰ ਅਕਸਰ ਆਖਦਾ ਹੈ ਕਿ ਅਗਰ ਇਸ ਗੁਰਦਵਾਰੇ ਕਿਸੇ ਸੱਜਣ-ਮਿੱਤਰ ਦੇ ਧਾਰਮਿਕ ਪ੍ਰੋਗਰਾਮ ਉੱਤੇ ਜਾਣਾ ਪਵੇ ਤਾਂ ਉਹ 25 ਸੈਂਟ ਦੇ ਸਿੱਕੇ ਨਾਲ ਹੀ ਮੱਥਾ ਟੇਕਦਾ ਹੈਗੁਰਦਵਾਰੇ ਦੇ ਪ੍ਰਬੰਧਕ ਪ੍ਰਾਈਵੇਟ ਪ੍ਰੋਗਰਾਮ ਵਾਲਿਆਂ ਤੋਂ ਚੰਗੇ ਰੈਸਟੋਰੈਂਟ ਦੇ ਬਫ਼ੇ ਤੋਂ ਵੀ ਵੱਧ ਡਾਲਰ ਵਸੂਲ ਕਰਦੇ ਹਨ

ਇੱਕ ਦਿਨ ਸਵੇਰੇ ਉੱਠਦੇ ਸਾਰ ਹੀ ਸ਼ੌਂਕਣ ਲੜਨ ਦਾ ਬਹਾਨਾ ਭਾਲਦੀ ਫਿਰਦੀ ਜਾਪਦੀ ਸੀਪ੍ਰੇਸ਼ਾਨੀ ਵਿੱਚ ਸ਼ੌਂਕੀ ਸਵੇਰੇ ਸਵੇਰੇ ਫੁਰਤੀ ਨਾਲ ਘਰੋਂ ਬਾਹਰ ਨਿਕਲ ਤੁਰਿਆਕਾਹਲੀ ਵਿੱਚ ਸ਼ੌਂਕੀ ਨੇ ਪੱਗ ਵੀ ਬੰਨ੍ਹੀ ਅਤੇ ਸਿਰ ਉੱਤੇ ਸ਼ੋਕਰਿਆਂ ਵਾਲੀ ਟੋਪੀ ਲੈ ਲਈਗੁਰਦਵਾਰੇ ਦੇ ਨਜ਼ਦੀਕ ਜਦ ਪੰਜਾਬੀ ਅਖ਼ਬਾਰਾਂ ਦੇ ਡੱਬਿਆਂ ਕੋਲ ਸ਼ੌਂਕੀ ਪੁੱਜਾ ਤਾਂ ਉਹ ਅੰਦਰੋਂ ਤਪਿਆ ਹੋਇਆ ਸੀਅਚਾਨਕ ਇੱਕ 65-70 ਸਾਲਾਂ ਦੀ ਪੰਜਾਬੀ ਮਾਈ ਵੀ ਅਖਬਾਰ ਲੈਣ ਪੁੱਜ ਗਈਜਦ ਸ਼ੌਂਕੀ ਅਖਬਾਰ ਚੁੱਕ ਕੇ ਕਾਰ ਵੱਲ ਘੁੰਮਿਆ ਤਾਂ ਇਸ ਮਾਈ ਨੇ ਕਿਹਾ, “ਭਰਾ ਜੀ, ਤੁਹਾਡੇ ਕੋਲ ਭਲਾ ਇੱਕ ਡਾਲਰ ਦਾ ਸਿੱਕਾ ਹੋਵੇਗਾ? ” ਟਰੂਡੋ ਦੇ ਮੰਗਤਿਆਂ ਅਤੇ ਸ਼ੌਂਕਣ ਤੋਂ ਪਹਿਲਾਂ ਹੀ ਦੁਖੀ ਹੋਏ ਸ਼ੌਂਕੀ ਨੇ ਕਾਰ ਵਿੱਚ ਬੈਠਦਿਆਂ ਟੁੱਟਾ ਡਾਲਰ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਤੇ ਕਾਰ ਡਰਾਈਵ ਵਿੱਚ ਪਾ ਕੇ ਤੋਰ ਲਈਇਸ ਮਾਈ ਨੇ ਕੁਝ ਆਖਿਆ ਜਾਂ ਚੁੱਪ ਰਹੀ, ਇਸਦਾ ਸ਼ੌਂਕੀ ਨੂੰ ਕੁਝ ਵੀ ਪਤਾ ਨਾ ਲੱਗਾ

ਜਦ ਸ਼ੌਂਕੀ ਨੇ ਕਾਰ ਘੁੰਮਾਈ ਤਾਂ ਇਹ ਮਾਈ ਹੱਥ ਵਿੱਚ ਕੁਝ ਅਖ਼ਬਾਰਾਂ ਫੜੀ ਗੁਰਦਵਾਰੇ ਵੱਲ ਨੂੰ ਤੁਰ ਪਈਸ਼ੌਂਕੀ ਨੇ ਸੋਚਿਆ ਕਿ ਇਹ ਮਾਈ ਉਸੇ ਗੁਰਦਵਾਰੇ ਮੱਥਾ ਟੇਕਣ ਲਈ ਟੁੱਟਾ ਹੋਇਆ ਇੱਕ ਡਾਲਰ ਮੰਗਦੀ ਹੋਵੇਗੀ ਜਿਸ ਗੁਰਦਵਾਰੇ ਦੀ ਮਾਲਕੀ ਪ੍ਰਾਈਵੇਟ ਹੈਸ਼ੌਂਕੀ ਇਨਕਾਰ ਕਰਕੇ ਬਹੁਤ ਖੁਸ਼ ਮਹਿਸੂਸ ਕਰ ਰਿਹਾ ਸੀਟਿਮ ਹੌਰਟਨ ਵਿੱਚ ਇੱਕ ਮਿੱਤਰ ਨਾਲ ਗੱਲਬਾਤ ਪਿੱਛੋਂ ਸ਼ੌਂਕੀ ਘੰਟੇ ਕੁ ਵਾਸਤੇ ਘਰ ਮੁੜਿਆ ਅਤੇ ਫਿਰ ਕੁਝ ਮਿੱਤਰਾਂ ਨਾਲ ਲੰਚ ਪਿੱਛੋਂ ਬਰੈਮਲੀ ਸਿਟੀ ਸੈਂਟਰ ਦੇ ਵੱਡੇ ਪਲਾਜ਼ੇ ਵਿੱਚ ਘੁੰਮਦਾ ਰਿਹਾ

ਸ਼ਾਮ ਨੂੰ ਸ਼ੌਂਕੀ ਜਦ ਘਰ ਮੁੜਿਆ ਤਾਂ ਸ਼ੌਂਕਣ ਟੀਵੀ ਉੱਤੇ ਗੁਰਬਾਣੀ ਕਥਾ ਕੀਰਤਨ ਸੁਣ ਰਹੀ ਸੀਸ਼ੌਂਕੀ ਨੇ ਸ਼ੁਕਰ ਕੀਤਾ ਕਿ ਹੁਣ ਇਹ ਬੁੜਬੁੜ ਨਹੀਂ ਕਰੇਗੀ, ਇਸਦਾ ਧਿਆਨ ਹੁਣ ਗਿਆਨ ਧਿਆਨ ਵਾਲੇ ਪਾਸੇ ਹੈਸ਼ੌਂਕੀ ਨੇ ਗੈਰਾਜ ਦੇ ਤਿੰਨ ਕੁ ਗੇੜੇ ਲਗਾਏ ਅਤੇ ਜਦ ਸਰੂਰ ਵਿੱਚ ਹੋ ਗਿਆ ਤਾਂ ਕਿਚਨ ਟੇਬਲ ਉੱਤੇ ਜਾ ਬੈਠਾਜੋ ਖਾਣ ਨੂੰ ਮਿਲਿਆ, ਵਾਹਿਗੁਰੂ ਆਖ ਕੇ ਛਕਣ ਲੱਗ ਪਿਆਸ਼ੌਂਕਣ ਅਜੇ ਵੀ ਟੀਵੀ ਉੱਤੇ ਕਥਾ ਕੀਰਤਨ ਸੁਣ ਰਹੀ ਸੀ ਅਤੇ ਜ਼ਿਕਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਪੁਰਬ ਅਤੇ ਉਹਨਾਂ ਦੀਆਂ ਸਿੱਖਿਆਵਾਂ ਦਾ ਹੋ ਰਿਹਾ ਸੀਗਿਆਨੀ ਜੀ ਆਖ ਰਹੇ ਸਨ ਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਤਿੰਨ ਪ੍ਰਮੁੱਖ ਨਸੀਹਤਾਂ ਦਿੱਤੀਆਂ ਹਨ ਅਤੇ ਇਹ ਹਨ ਕਿਰਤ ਕਰੋ, ਨਾਮ ਜਪੋ ਤੇ ਵੰਡ ਸ਼ਕੋ

ਸੁਣਦੇ ਸਾਰ ਹੀ ਸ਼ੌਂਕੀ ਇਹਨਾਂ ਤਿੰਨ ਨਸੀਹਤਾਂ ਨੂੰ ਆਪਣੇ ਆਪ ਉੱਤੇ ਲਾਗੂ ਕਰਨ ਲੱਗ ਪਿਆਕਦੇ ਸ਼ੌਂਕੀ ਦਾ ਮਨ ਕਹਿੰਦਾ ਸੀ ਕਿ ਸ਼ੌਂਕੀ ਤਾਂ ਸਾਰੀ ਉਮਰ ਇਸ ਦਾਇਰੇ ਵਿੱਚ ਹੀ ਰਿਹਾ ਹੈਕਦੇ ਸੋਚਦਾ ਸੀ ਕਿ ਕਈ ਹੋਰ ਲਾਲਚੀ ਦੋਸਤਾਂ ਨਾਲੋਂ ਸ਼ੌਂਕੀ ਇਸ ਮਾਮਲੇ ਵਿੱਚ ਚੰਗਾ ਰਿਹਾ ਹੈਪਰ ਕਦੇ ਸ਼ੌਂਕੀ ਦਾ ਧਿਆਨ ਆਪਣੀਆਂ ਗਲਤੀਆਂ ਵੱਲ ਚਲਿਆ ਜਾਂਦਾ ਸੀ ਅਤੇ ਸ਼ੌਂਕੀ ਸੋਚਦਾ ਸੀ ਕਿ ਇਹ ਜਨਮ ਤਾਂ ਐਵੇਂ ਗਵਾ ਹੀ ਦਿੱਤਾ ਹੈਚੰਚਲ ਮਨ ਇਹ ਫੈਸਲਾ ਨਾ ਕਰ ਸਕਿਆ ਕਿ ਇੱਕ ਤੋਂ ਦਸ ਨੰਬਰ ਦੇ ਪੈਮਾਨੇ ਉੱਤੇ ਸ਼ੌਂਕੀ ਨੂੰ ਕਿੰਨੇ ਨੰਬਰ ਮਿਲਣੇ ਚਾਹੀਦੇ ਹਨ? ਸੋਚਦਿਆਂ ਸੋਚਦਿਆਂ ਸ਼ੌਂਕੀ ਦਾ ਧਿਆਨ ਸਵੇਰ ਦੀ ਘਟਨਾ ਵੱਲ ਗਿਆ ਅਤੇ ਸ਼ੌਂਕੀ ਨੂੰ ਉਹ ਮਾਈ ਕਾਰ ਦੇ ਸ਼ੀਸ਼ੇ ਵਿੱਚ ਗੁਰਦਵਾਰੇ ਵੱਲ ਤੁਰੀ ਜਾਂਦੀ ਵਿਖਾਈ ਦਿੱਤੀ ਜਿਸ ਨੂੰ ਸ਼ੌਂਕੀ ਨੇ ਟੁੱਟਾ ਹੋਇਆ ਇੱਕ ਡਾਲਰ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ ਸੀਸ਼ੌਂਕੀ ਆਪਣੇ ਆਪ ਨੂੰ ਕੋਸਣ ਲੱਗਾ ਕਿ ਅੱਜ ਬੱਜਰ ਗਲਤੀ ਹੋ ਗਈ ਹੈਮਾਈ ਵਿਚਾਰੀ ਇੱਕ ਡਾਲਰ ਦਾ ਸਿੱਕਾ ਹੀ ਤਾਂ ਮੰਗਦੀ ਸੀਕੀ ਪਤਾ ਉਸ ਵਿਚਾਰੀ ਦੀ ਕੀ ਮਜਬੂਰੀ ਸੀ? ਸ਼ੌਂਕੀ ਦਾ ਮਨ ਕਰਦਾ ਸੀ ਕਿ ਉਸ ਮਾਈ ਨੂੰ ਰਾਤ ਨੂੰ ਹੀ ਲੱਭਣ ਨਿਕਲ ਪਵੇ ਅਤੇ ਡਾਲਰ ਦੇਣ ਦੇ ਨਾਲ ਨਾਲ ਹੱਥ ਜੋੜ ਕੇ ਮੁਆਫ਼ੀ ਵੀ ਮੰਗੇਸ਼ੌਂਕੀ ਮਨ ਸ਼ਾਂਤ ਕਰਨ ਲਈ ਕਿਚਨ ਟੇਬਲ ਤੋਂ ਉੱਠ ਕੇ ਗੈਰਾਜ ਵਿੱਚ ਜਾ ਵੜਿਆ ਅਤੇ ਫਿਰ ਕੇ ਬੈੱਡਰੂਮ ਵਿੱਚ ਜਾ ਪਿਆਬੈੱਡ ਉੱਤੇ ਪਿਆ ਸ਼ੌਂਕੀ ਕਾਰ ਦੇ ਸ਼ੀਸ਼ੇ ਵਿੱਚ ਉਸ ਮਾਈ ਵੱਲ ਵੇਖ ਰਿਹਾ ਸੀ ਜਿਸ ਨੂੰ ਇੱਕ ਡਾਲਰ ਦੇਣ ਤੋਂ ਉਹ ਨਾਂਹ ਕਰ ਬੈਠਾ ਸੀਹੱਥ ਵਿੱਚ ਪੰਜ ਡਾਲਰ ਦਾ ਨੋਟ ਫੜ ਕੇ ਸ਼ੌਂਕੀ ਕਈ ਵਾਰ ਅਖ਼ਬਾਰਾਂ ਦੇ ਡੱਬਿਆਂ ਕੋਲ ਉਸ ਮਾਈ ਨੂੰ ਤਲਾਸ਼ਣ ਗਿਆ ਤਾਂ ਕਿ ਮੁਆਫ਼ੀ ਮੰਗ ਸਕੇ

ਤੀਜੇ ਚੌਥੇ ਗੇੜੇ ਸ਼ੌਂਕੀ ਨੂੰ ਇਹਨਾਂ ਡੱਬਿਆਂ ਕੋਲ ਇੱਕ ਮਾਈ ਵਿਖਾਈ ਦਿੱਤੀ ਤਾਂ ਸ਼ੌਂਕੀ ਨੇ ਦੋਵੇਂ ਹੱਥ ਜੋੜ ਕੇ ਡਾਲਰ ਦਾ ਸਿੱਕਾ ਦੇਣ ਤੋਂ ਨਾਂਹ ਕਰਨ ਦੀ ਮੁਆਫ਼ੀ ਮੰਗਦਿਆਂ ਪੰਜਾਂ ਦਾ ਨੋਟ ਉਸ ਵੱਲ ਕੀਤਾ

“ਕੇਹਾ ਡਾਲਰ ਦਾ ਸਿੱਕਾ ਅਤੇ ਕੇਹੀ ਮੁਆਫ਼ੀ? ਮੈਂਨੂੰ ਡਾਲਰਾਂ ਵਿੱਚ ਖਿਡਾਉਣ ਵਾਲੇ ਮੇਰੇ ਬੱਚਿਆਂ ਉੱਤੇ ਬਾਬਾ ਮਿਹਰ ਦੀ ਨਜ਼ਰ ਰੱਖੇ ...” ਮਾਤਾ ਬਹੁਤ ਆਤਮ ਵਿਸ਼ਵਾਸ ਨਾਲ ਬੋਲੀ

“ਇੱਕ ਡਾਲਰ ਦਾ ਸਿੱਕਾ ...ਜਿਹੜਾ ਕੱਲ੍ਹ ਕੱਲ੍ਹ ... ਮੰਗਿਆ ਸੀ ...” ਪਸੀਨੋ ਪਸੀਨਾ ਹੋਏ ਸ਼ੌਂਕੀ ਦੀ ਅੱਖ ਖੁੱਲ੍ਹ ਗਈ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1814)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)