GurbhinderGuri7ਨਿੱਤ ਦਿਨ ਖੁੰਬਾਂ ਵਾਂਗ ਉੱਗ ਰਹੇ ਕੱਚਘਰੜ ਖੁਦਗਰਜ਼ ਟਰੈਵਲ ਏਜੰਟਾਂ ...
(ਜਨਵਰੀ 25, 2016)

 

ਦੁਨੀਆਂ ਵਿਚ ਸਭ ਤੋਂ ਵੱਧ ਗੈਰ-ਕਾਨੂੰਨੀ ਔਖੇ ਰਾਸਤੇ ਅਪਣਾ ਕੇ ਬਿਗਾਨੇ ਮੁਲਕਾਂ ਵਿਚ ਦਾਖਲ ਹੁੰਦੇ ਨੇ ਪੰਜਾਬੀ

ਪੰਜਾਬ ਦੇ ਨੌਜਵਾਨਾਂ ਅੰਦਰ ਵਿਦੇਸ਼ ਦੀ ਧਰਤੀ ’ਤੇ ਜਾ ਕੇ ਵਸਣ ਦੀ ਲਾਲਸਾ ਘਟਣ ਦੀ ਬਜਾਏ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਭਾਵੇਂ ਸਮੇਂ ਸਮੇਂ ਕਈ ਦੁਖਦਾਈ ਹਾਦਸੇ ਵੀ ਵਾਪਰੇ, ਜਿਵੇਂ ਕਿ 25 ਦਸੰਬਰ 1996 ਦਾ ਮਾਲਟਾ ਕਾਂਡ। (ਮਾਲਟਾ ਕਾਂਡ ਵਿੱਚ 300 ਗੱਭਰੂ ਸਮੁੰਦਰ ਦੀ ਭੇਟ ਚੜ੍ਹ ਗਏ ਸਨ। ਇਨ੍ਹਾਂ ਵਿੱਚੋਂ 170 ਭਾਰਤੀ ਪੰਜਾਬ ਦੇ ਅਤੇ 40 ਪਾਕਿਸਤਾਨੀ ਪੰਜਾਬ ਦੇ ਸਨ ਅਤੇ 90 ਸ੍ਰੀਲੰਕਾ ਦੇ ਵਾਸੀ ਸਨ21 ਅਪ੍ਰੈਲ 2002 ਦੇ ਤੁਰਕੀ ਦੁਖਾਂਤ ਵਿਚ 30 ਪੰਜਾਬੀ ਨੌਜਵਾਨਾਂ ਨੂੰ ਕਿਸ਼ਤੀ ਲੈ ਡੁੱਬੀ ਸੀਫਿਰ ਵੀ ਗੈਰ ਕਾਨੂੰਨੀ ਏਜੰਟਾਂ ਦਾ ਇਹ ਗੋਰਖ ਧੰਦਾ ਥੰਮ੍ਹਣ ਦਾ ਨਾਮ ਨਹੀਂ ਲੈ ਰਿਹਾ

ਕਿੰਨੇ ਹੀ ਅਜਿਹੇ ਹਾਦਸੇ ਹਰ ਰੋਜ਼ ਵਾਪਰ ਰਹੇ ਹਨ, ਜੋ ਸਾਡੇ ਸਾਹਮਣੇ ਨਹੀਂ ਆਉਂਦੇ ਇਸ ਵਿੱਚ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਵੀ ਦੋਸ਼ੀ ਹਨਪੰਜਾਬ ਹੁਣ ਇਸ ਕੰਮ ਦਾ ਹੱਬ ਬਣ ਚੁੱਕਿਆ ਹੈਮਾਂਝਾ ਅਤੇ ਦੁਆਬੇ ਦੇ ਨੌਜਵਾਨ ਅਜਿਹੇ ਗਲਤ ਤਰੀਕੇ ਵਰਤਕੇ ਵਿਦੇਸ਼ ਪਹੁੰਚਣ ਦੀ ਤਾਂਘ ਵਿੱਚ ਰਹਿੰਦੇ ਹਨ

ਹੁਣ 10 ਜਨਵਰੀ 2016 ਨੂੰ ਅਮਰੀਕਾ ਗੈਰ ਕਾਨੂੰਨੀ ਢੰਗ ਨਾਲ ਜਾ ਰਹੇ 21 ਨੌਜਵਾਨਾਂ ਦੀ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿੱਚ 20 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਨ੍ਹਾਂ ਦੀਆਂ ਲਾਸ਼ਾਂ ਵੀ ਹਾਲੇ ਤੱਕ ਨਹੀਂ ਮਿਲੀਆਂਇਹਨਾਂ ਨੇ ਏਜੰਟਾਂ ਨੂੰ 45 ਲੱਖ ਰੁਪਏ ਦੀ ਮੋਟੀ ਰਕਮ ਦੇ ਕੇ ਆਪਣੀ ਜਾਨ ਨੂੰ ਜੋਖਮ ਵਿਚ ਪਾਈ। ਕੁਝ ਨੌਜਵਾਨ ਮੈਕਸੀਕੋ ਦੇ ਜੰਗਲਾਂ ਵਿੱਚ ਅਮਰੀਕਾ ਜਾਣ ਦੀ ਤਾਂਘ ਵਿੱਚ ਰੁਲ ਰਹੇ ਹਨ

ਵਿਦੇਸ਼ ਜਾ ਕੇ ਉੱਥੋਂ ਡਾਲਰਾਂ/ਪੌਂਡਾਂ ਦੇ ਝੋਲ਼ੇ ਭਰਨ ਦਾ ਫੋਕਾ ਸੁਪਨਾ ਸਾਡੇ ਨੌਜਵਾਨ ਦਿਲ ਵਿਚ ਸਮੋਈ ਬੈਠੇ ਹਨਉਹ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਦੀ ਧਰਤੀ ’ਤੇ ਪਹੁੰਚਣ ਦੀਆਂ ਤਰਕੀਬਾਂ ਹਰ ਵਕਤ ਘੜਦੇ ਰਹਿੰਦੇ ਹਨਨਿੱਤ ਦਿਨ ਖੁੰਬਾਂ ਵਾਂਗ ਉੱਗ ਰਹੇ ਕੱਚਘਰੜ ਖੁਦਗਰਜ਼ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਇਹ ਨੌਜਵਾਨ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਕਿਸੇ ਵੀ ਜਾਇਜ਼-ਨਜਾਇਜ਼ ਤਰੀਕੇ ਨੂੰ ਅਪਣਾਉਂਦੇ ਹੋਏ ਵਿਦੇਸ਼ ਜਾਣ ਲਈ ਆਪਣੀ ਜਾਨ ਜੋਖਮ ਵਿਚ ਪਾਉਣ ਤੋਂ ਨਹੀਂ ਡਰਦੇ

ਹੁਣ ਤਾਂ ਇਹਨਾਂ ਨੌਜਵਾਨਾਂ ਵਾਂਗ ਸਾਡੀਆਂ ਪੰਜਾਬੀ ਕੁੜੀਆਂ ਵੀ ਇਹੀ ਰਾਸਤਾ ਅਪਣਾਉਣ ਤੋਂ ਗੁਰੇਜ਼ ਨਹੀਂ ਕਰਦੀਆਂਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਜਿਨ੍ਹਾਂ ਵਿਚ ਵੱਡੀ ਗਿਣਤੀ ਪੰਜਾਬੀ ਨੌਜਵਾਨਾਂ ਦੀ ਹੀ ਹੁੰਦੀ ਹੈ, ਯੂਰਪੀਅਨ ਯੂਨੀਅਨ ਦੇ ਦੇਸ਼ਾਂ ਤੋਂ ਗੈਰ-ਕਾਨੂੰਨੀ ਤਰੀਕੇ ਰਾਹੀਂ ਯੂ.ਕੇ. ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨਇੰਗਲੈਡ ਵਲੋਂ ਵੀਜ਼ਾ ਨਿਯਮਾਂ ਵਿਚ ਸਖਤੀ ਕੀਤੇ ਜਾਣ ਮਗਰੋਂ ਹੁਣ ਚੋਰ ਮੋਰੀਆਂ ਰਾਹੀਂ ਪਿਛਲੇ ਦਰਵਾਜੇ ਯੂ.ਕੇ. ਵਾੜਨ ਦਾ ਰੁਝਾਨ ਬਹੁਤ ਹੀ ਜ਼ੋਰ ਫੜ ਗਿਆ ਹੈਇਸ ਗੈਰ-ਕਾਨੂੰਨੀ ਤਰੀਕੇ ਨੂੰ ਇਹ ਲੋਕ “ਡੌਂਕੀਕਹਿੰਦੇ ਹਨ

ਖੁਦਗਰਜ਼ ਕਿਸਮ ਦੇ ਏਜੰਟਾਂ ਨੇ ਹਮੇਸ਼ਾ ਹੀ ਸਾਡੇ ਨੌਜਵਾਨਾਂ ਨੂੰ “ਡੌਂਕੀਰਾਹੀਂ ਵਿਦੇਸ਼ ਭੇਜਣ ਦਾ ਰਾਹ ਚੁਣਿਆ ਹੈਇਹ ਰਸਤਾ ਅਸਲ ਵਿਚ ਕੰਡਿਆਂ ਦੀ ਸੇਜ ਹੈਸ਼ੈਂਜਨ (Schengen) ਅਧੀਨ ਯੂਰਪ ਦੇ 27 ਤੋਂ ਵੀ ਵੱਧ ਦੇਸ ਆਉਂਦੇ ਹਨਇਹਨਾਂ ਦੇਸ਼ਾਂ ਵਿਚ ਪਹੁੰਚਦੇ ਕਰਨ ਲਈ ਬਹੁ ਗਿਣਤੀ ਏਜੰਟ ਸਾਡੇ ਨੌਜਵਾਨਾਂ ਤੋਂ ਮੋਟੀਆਂ ਰਕਮਾਂ ਲੈ ਕੇ ਉਨ੍ਹਾਂ ਨੂੰ ਇਰਾਨਜੌਰਜੀਆਰਮੀਨੀਆਅਬਜਰ ਵਾਈਜਨ ਵਰਗੇ ਦੇਸਾਂ ਵਿੱਚੋਂ ਦੀ ਹੁੰਦੇ ਹੋਏ ਤੁਰਕੀ ਵਾੜ ਕੇ ਫਿਰ ਤੁਰਕੀ ਤੋਂ ਅੱਗੇ ਗਰੀਸ ਜਾਂ ਇਟਲੀ ਦੇਸ ਦੀ ਸਰਹੱਦ ਪਾਰ ਕਰਵਾ ਦਿੰਦੇ ਹਨਉੱਥੇ ਪਹੁੰਚਣ ਤੋਂ ਬਾਅਦ ਫਰਾਂਸਜਰਮਨੀਬੈਲਜੀਅਮ ਜਾਂ ਸਪੇਨ ਲੈ ਜਾਂਦੇ ਹਨ, ਜਿੱਥੋਂ ਇਹਨਾਂ ਨੂੰ ਯੂ.ਕੇ. ਪਹੁੰਚਾਇਆ ਜਾਂਦਾ ਹੈ

ਯੂ.ਕੇ. ਪਹੁੰਚਾਉਣ ਲਈ ਉਕਤ ਕਿਸਮ ਦੇ ਏਜੰਟ 10 ਤੋਂ 12 ਲੱਖ ਰੁਪਏ ਵਸੂਲ ਕਰਦੇ ਹਨਇਹਨਾਂ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਇਹਨਾਂ 39 ਮੁਲਕਾਂ ਦਾ ਨਕਲੀ ਪੀ.ਆਰ. ਕਾਰਡ ਅਤੇ ਡਰਾਈਵਿੰਗ ਲਾਇਸੈਂਸ ਅਤੇ ਹੋਰ ਛੋਟੇ ਮੋਟੇ ਡਾਕੂਮੈਂਟ (ਦਸਤਾਵੇਜ਼) ਮੁਹੱਈਆ ਕਰਵਾਉਂਦੇ ਹਨਇਨ੍ਹਾਂ ਦਸਤਾਵੇਜ਼ਾਂ ਦੇ ਸਹਾਰੇ ਯੂਰਪੀਅਨ ਦੇਸ਼ਾਂ ਦਾ ਪਾਸਪੋਰਟ ਤਿਆਰ ਕਰਵਾ ਲਿਆ ਜਾਂਦਾ ਹੈਜਿਸ ਨਾਲ ਇੰਗਲੈਂਡ ਵਿਚ ਇਹਨਾਂ ਨੌਜਵਾਨਾਂ ਦਾ ਦਾਖਲਾ ਬਹੁਤ ਸੌਖਾ ਹੋ ਜਾਂਦਾ ਹੈਇਹ ਤਰੀਕਾ ਪੰਜਾਬੀ ਨੌਜਵਾਨਾਂ ਵਿੱਚ ਬਹੁਤ ਹੀ ਹਰਮਨ ਪਿਆਰਾ ਹੈ

ਯੂ.ਕੇ. ਪਹੁੰਚਣ ਤੋ ਬਾਅਦ ਸ਼ੁਰੂ ਹੁੰਦਾ ਹੈ ਇਨ੍ਹਾਂ ਨੌਜਵਾਨਾਂ ਦਾ ਸ਼ੋਸ਼ਣਉੱਥੋਂ ਦੇ ਦੇਸੀ ਕਾਰੋਬਾਰੀ ਲੋਕ ਕਰਦੇ ਹਨ ਇਹਨਾਂ ਨੌਜਵਾਨਾਂ ਦਾ ਸੋਸ਼ਣਇਹ ਕਾਰੋਬਾਰੀ ਲੋਕ ਇਨ੍ਹਾਂ ਨੌਜਵਾਨਾਂ ਦੀ ਗੈਰ-ਕਾਨੂੰਨੀ ਐਂਟਰੀ ਦਾ ਰੱਜ ਕੇ ਲਾਹਾ ਲੈਂਦੇ ਹੋਏਬਗੈਰ ਪੇਪਰਾਂ ਤੋਂ ਘੱਟ ਤਨਖਾਹ ਦੇ ਕੇ 12-14 ਘੰਟੇ ਕੰਮ ਕਰਵਾਉਂਦੇ ਹਨਜਿਸ ਕਰਕੇ ਇਹਨਾਂ ਕਾਰੋਬਾਰੀਆਂ ਨੂੰ ਚੋਖਾ ਲਾਭ ਮਿਲਦਾ ਹੈਕੰਮ ਜ਼ਿਆਦਾ ਲੈਣਾਪੈਸਾ ਘੱਟ ਦੇਣਾ ਅਤੇ ਓਵਰਟਾਈਮ ਦਾ ਵੀ ਸਵਾਇਆ-ਡੇਢਾ ਮਿਹਨਤਾਨਾ ਨਾ ਦੇਣਾ ਇਹਨਾਂ ਕਾਰੋਬਾਰੀਆਂ ਦੀ ਮਾਨਸਿਕਤਾ ਬਣ ਜਾਂਦੀ ਹੈਇਹ ਉੱਥੋਂ ਦੀ ਸਰਕਾਰ ਨੂੰ ਟੈਕਸ ਵੀ ਅਦਾ ਨਹੀਂ ਕਰਦੇਪਰ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚੇ ਸਾਡੇ ਲਾਚਾਰ ਤੇ ਬੇਵਸ ਨੌਜਵਾਨ ਘੱਟ ਰੇਟਾਂ ’ਤੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ, ਜਿਸ ਨਾਲ ਉੱਥੋਂ ਦੇ ਵਸਨੀਕਾਂ ਉੱਤੇ ਇਸ ਦਾ ਬਹੁਤ ਹੀ ਮਾੜਾ ਅਸਰ ਪੈਂਦਾ ਹੈਕਿਉਂਕਿ ਉਨ੍ਹਾਂ ਵਾਸਤੇ ਕੰਮ ਦੇ ਮੌਕੇ ਘਟ ਜਾਂਦੇ ਹਨਫਿਰ ਉਨ੍ਹਾਂ ਦੇਸ਼ਾਂ ਦੇ ਵਸਨੀਕ ਪ੍ਰਵਾਸੀਆਂ ਨਾਲ ਖਾਰ ਖਾਣ ਲੱਗ ਪੈਂਦੇ ਹਨਨਸਲੀ ਦੰਗੇ ਵੀ ਇਸੇ ਕਾਰਣ ਹੀ ਹੁੰਦੇ ਹਨ

*****

(165)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)