ShangaraSBhullar7ਹੈਰਾਨੀ ਹੈ ਕਿ ਪੰਜਾਬ ਸਰਕਾਰ ਇਸਦਾ ਰਾਹ ਨਹੀਂ ਕੱਢ ਰਹੀ, ਸਗੋਂ ਖ਼ੁਦ ਇਸ ਨੂੰ ...
(4 ਸਤੰਬਰ 2019)

 

ਸਾਰਾ ਪੰਜਾਬ ਖ਼ਾਲੀ ਹੋ ਰਿਹਾ ਹੈਕੀ ਮੁੰਡਾ ਹੈ ਅਤੇ ਕੀ ਕੁੜੀ ਅਤੇ ਕੀ ਕੋਈ ਹੋਰ, ਹਰ ਕੋਈ ਜਾਇਜ਼ ਨਾਜਾਇਜ਼ ਢੰਗ ਤਰੀਕੇ ਨਾਲ ਬਾਹਰ ਜਾਣ ਲਈ ਪੱਬਾਂ ਭਾਰ ਹੋਇਆ ਪਿਆ ਹੈਪਹਿਲਾਂ ਤਾਂ ਰੁਜ਼ਗਾਰ ਦੀ ਖ਼ਾਤਰ ਪਰਵਾਸ ਧਾਰਨ ਕੀਤਾ ਜਾਂਦਾ ਸੀ, ਹੁਣ ਪੜ੍ਹਾਈ ਦੀ ਖ਼ਾਤਰਵਤਨ ਵਾਪਸੀ ਤਾਂ ਉਨ੍ਹਾਂ ਪਰਵਾਸੀ ਪੰਜਾਬੀਆਂ ਦੀ ਨਹੀਂ ਹੋ ਸਕੀ, ਜਿਨ੍ਹਾਂ ਨੇ ਦਹਾਕੇ ਪਹਿਲਾਂ ਬਾਹਰ ਜਾਣਾ ਸ਼ੁਰੂ ਕੀਤਾ ਸੀਉਦੋਂ ਹਰੇਕ ਦੀ ਸੋਚ ਸੀ ਕਿ ਕੁਝ ਵਰ੍ਹੇ ਡਾਲਰ/ਪੌਂਡ ਕਮਾ ਕੇ ਵਤਨ ਵਾਪਸੀ ਕਰ ਲੈਣੀ ਹੈ ਪਰ ਇਹ ਹੁਣ ਤਕ ਨਾਮਾਤਰ ਹੀ ਹੋ ਸਕੀ ਹੈ ਅਤੇ ਅਗਾਂਹ ਬਿਲਕੁਲ ਨਹੀਂ ਹੋਣੀਹੁਣ ਜਿਹੜੇ ਬੱਚੇ ਪੜ੍ਹਨ ਲਈ ਬਾਹਰ ਜਾ ਰਹੇ ਹਨ, ਕੀ ਉਹ ਉੱਥੋਂ ਉਚੇਰੀ ਸਿੱਖਿਆ ਲੈ ਕੇ ਵਤਨ ਵਾਪਸ ਪਰਤਣਗੇ? ਅਸੰਭਵ! ਅਸਲ ਵਿੱਚ ਪਹਿਲਾਂ ਤਾਂ ਸਾਡਾ ਦਿਮਾਗ਼ ਬਾਹਰ ਜਾ ਰਿਹਾ ਸੀਹੁਣ ਸਾਡਾ ਧੰਨ ਵੀ ਬਾਹਰ ਦੀਆਂ ਯੂਨੀਵਰਸਿਟੀਆਂ ਵਿੱਚ ਉਚੇਰੀ ਪੜ੍ਹਾਈ ਦੀਆਂ ਫ਼ੀਸਾਂ ਵਜੋਂ ਜਾਣ ਲੱਗਾ ਹੈਜਾਣੀ ਹੁਣ ਦਿਮਾਗ਼ ਦੇ ਨਾਲ ਸਾਡਾ ਪੈਸਾ ਬਾਹਰ ਜਾਣਾ ਸ਼ੁਰੂ ਹੋ ਚੁੱਕਾ ਹੈਨੇੜ ਭਵਿੱਖ ਵਿੱਚ ਸਾਡੇ ਕੋਲ ਕੀ ਰਹਿ ਜਾਵੇਗਾ, ਇਹ ਸੋਚ ਕੇ ਕੰਬਣੀ ਆ ਜਾਂਦੀ ਹੈ

ਪਹਿਲੀ ਗੱਲ ਤਾਂ ਇਹ ਕਿ ਉੰਨੀ ਸੌ ਸੱਠਵਿਆਂ ਵਿੱਚ ਵੀ ਅਤੇ ਅੱਜ ਵੀ ਸਾਨੂੰ ਬਾਹਰ ਕਿਉਂ ਜਾਣਾ ਪੈ ਰਿਹਾ ਹੈ? ਜਵਾਬ ਸਿੱਧਾ ਹੈ: ਰੁਜ਼ਗਾਰ ਖ਼ਾਤਰ! ਜਦੋਂ ਇੱਥੇ ਤੁਹਾਡੀ ਯੋਗਤਾ ਦੇ ਮੁਤਾਬਕ ਰੁਜ਼ਗਾਰ ਨਹੀਂ ਮਿਲੇਗਾ ਤਾਂ ਫਿਰ ਹੋਰ ਕੋਈ ਚਾਰਾ ਵੀ ਤਾਂ ਨਹੀਂਬਿਨਾਂ ਸ਼ੱਕ ਜਿਵੇਂ ਕੁਝ ਪਰਵਾਸੀ ਵੀਰਾਂ ਨੇ ਆਪਣੇ ਜੱਦੀ ਪਿੰਡਾਂ ਅਤੇ ਨੇੜੇ ਦੇ ਸ਼ਹਿਰਾਂ ਵਿੱਚ ਜ਼ਮੀਨਾਂ ਜਾਇਦਾਦਾਂ ਖ਼ਰੀਦੀਆਂ ਹਨ, ਪਿੰਡਾਂ ਵਿੱਚ ਵੱਡੇ ਵੱਡੇ ਮਹੱਲ ਅਤੇ ਹਵੇਲੀਆਂ ਉਸਾਰੀਆਂ ਹਨ, ਇਨ੍ਹਾਂ ਵਿੱਚ ਇੱਕ ਸਮੇਂ ਮਾਂ-ਪਿਓ ਰਹਿੰਦੇ ਸਨਉਹ ਤਾਂ ਹੁਣ ਮਰ ਮੁੱਕ ਗਏ ਹਨ ਅਤੇ ਇਹ ਖਾਲੀ ਪਏ ਭਾਂਅ ਭਾਂਅ ਕਰ ਰਹੇ ਹਨਇਸ ਲਈ ਬੜੇ ਉਦਾਸ ਹਨਪੰਜਾਬ ਦੇ ਦੁਆਬਾ ਖੇਤਰ ਦਾ ਇੱਕ ਸਰਸਰੀ ਜਿਹਾ ਗੇੜਾ ਮਾਰੋ, ਸਥਿਤੀ ਚਿੱਟੇ ਦਿਨ ਵਾਂਗ ਸਾਫ਼ ਹੋ ਜਾਵੇਗੀ

ਦੂਜੇ ਪਾਸੇ ਅੱਜ ਜਿਹੜੇ ਬੱਚੇ ਬਾਹਰ ਪੜ੍ਹਨ ਜਾ ਰਹੇ ਹਨ, ਕੁਦਰਤੀ ਹੈ ਇਹ ਤਾਂ ਉੱਥੇ ਹੀ ਪੜ੍ਹ ਲਿਖ ਕੇ ਕਾਰੋਬਾਰ ਜਾਂ ਨੌਕਰੀਆਂ ਕਰਨਗੇਕੁਝ ਪੰਜਾਬ ਪਹਿਲਾਂ ਹੀ ਖ਼ਾਲੀ ਹੋ ਚੁੱਕਾ ਹੈ ਅਤੇ ਰਹਿੰਦਾ ਖੂੰਹਦਾ ਹੁਣ ਤੇਜ਼ੀ ਨਾਲ ਖ਼ਾਲੀ ਹੋ ਰਿਹਾ ਹੈਹੈਰਾਨੀ ਹੈ ਕਿ ਪੰਜਾਬ ਸਰਕਾਰ ਇਸਦਾ ਰਾਹ ਨਹੀਂ ਕੱਢ ਰਹੀ, ਸਗੋਂ ਖ਼ੁਦ ਇਸ ਨੂੰ ਕਈ ਢੰਗਾਂ ਤਰੀਕਿਆਂ ਨਾਲ ਉਤਸ਼ਾਹਤ ਕਰ ਰਹੀ ਹੈਕੀ ਆਖੀਏ ਅਜਿਹੀ ਸਰਕਾਰ ਨੂੰ?

ਪਰਵਾਸ ਬਿਨਾਂ ਸ਼ੱਕ ਹਿੰਦੁਸਤਾਨ ਦੇ ਕਈ ਹੋਰ ਸੂਬਿਆਂ ਤੋਂ ਵੀ ਹੋਇਆ ਹੋਵੇਗਾ ਅਤੇ ਹੈ ਵੀਜਿਸ ਤਰ੍ਹਾਂ ਦੀ ਤਰਸਯੋਗ ਹਾਲਤ ਦਿਨੋ ਦਿਨ ਪੰਜਾਬ ਦੀ ਬਣ ਰਹੀ ਹੈ, ਉਸ ਤਰ੍ਹਾਂ ਦੀ ਸ਼ਾਇਦ ਹੀ ਕਿਸੇ ਹੋਰ ਸੂਬੇ ਦੀ ਹੋਵੇਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਗੁਜਰਾਤ ਅਤੇ ਕੇਰਲਾ ਸੂਬਿਆਂ ਨੂੰ ਉੱਥੋਂ ਬਾਹਰ ਜਾ ਵਸੇ ਪਰਵਾਸੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਪੂੰਜੀ ਨਿਵੇਸ਼ ਲਾ ਕੇ ਵਿਕਾਸ ਦੀ ਰਾਹ ਉੱਤੇ ਤੇਜ਼ੀ ਨਾਲ ਤੁਰਨ ਲਾ ਦਿੱਤਾ ਹੈਇਹ ਕੋਈ ਰੱਬ ਸਬੱਬੀ ਨਹੀਂ ਹੋਇਆ, ਸਗੋਂ ਉੱਥੋਂ ਦੀਆਂ ਸਰਕਾਰਾਂ ਨੇ ਆਪਣੇ ਪਰਵਾਸੀਆਂ ਨਾਲ ਪੂਰਾ ਰਾਬਤਾ ਰੱਖਿਆ ਹੋਇਆ ਹੈਉਨ੍ਹਾਂ ਦੀਆਂ ਇੱਥੋਂ ਦੀਆਂ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਨੂੰ ਫੌਰੀ ਤੌਰ ਉੱਤੇ ਹੱਲ ਕਰਕੇ ਉਨ੍ਹਾਂ ਨੂੰ ਯਕੀਨ ਇਹ ਦੁਆਇਆ ਜਾ ਰਿਹਾ ਹੈ ਕਿ ਉਹ ਬੇਫਿਕਰ ਹੋ ਕੇ ਕੰਮ ਕਰਨ ਅਤੇ ਯਥਾ ਯੋਗ ਹਿੱਸਾ ਆਪਣੇ ਸੂਬੇ ਦੇ ਵਿਕਾਸ ਲਈ ਜ਼ਰੂਰ ਪਾਉਣਜਦੋਂ ਹਾਲਾਤ ਇਸ ਤਰ੍ਹਾਂ ਦੇ ਸੁਖਾਵੇਂ ਹੋਣ, ਸੂਬਾ ਸਰਕਾਰਾਂ ਆਪਣੇ ਪਰਵਾਸੀਆਂ ਦੀ ਲੋੜੋਂ ਵੱਧ ਫਿਕਰ ਕਰਦੀਆਂ ਹੋਣ ਤਾਂ ਫਿਰ ਉਹ ਕਿਹੜਾ ਸ਼ਖਸ ਹੈ ਜਿਹੜਾ ਆਪਣੀ ਮਾਤਭੂਮੀ ਲਈ ਭਰਵਾਂ ਹਿੱਸਾ ਨਾ ਪਾਉਣਾ ਚਾਹੇਗਾ?

ਇਸਦੇ ਟਾਕਰੇ ਉੱਤੇ ਪੰਜਾਬ ਵਿੱਚ ਕੀ ਹੈ? ਮਹਿਜ਼ ਫੋਕੇ ਦਾਅਵੇ ਅਮਲ ਵਿੱਚ ਕੁਝ ਵੀ ਨਹੀਂਘਰੋਂ ਪਰਦੇਸ ਗਿਆਂ ਦੀਆਂ ਸਮੱਸਿਆਵਾਂ ਲਗਭਗ ਇੱਕੋ ਜਿਹੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈਪੰਜਾਬੀ ਚੂੰਕਿ ਖਾਣ ਪੀਣ ਵਾਲੇ ਹਨ ਅਤੇ ਚੰਗਾ ਕਮਾਉਣ ਵਾਲੇ ਵੀ, ਦਰਿਆ ਦਿਲ ਵੀ ਹ, ਜੇ ਬੇਫਿਕਰ ਹੋਣ ਤਾਂ ਇਨ੍ਹਾਂ ਨੂੰ ਪ੍ਰੇਰ ਕੇ ਕੁਝ ਵੀ ਕਰਵਾ ਲਓਇਸੇ ਵਿੱਚ ਹੀ ਪੂੰਜੀ ਨਿਵੇਸ਼ ਵੀ ਸ਼ਾਮਲ ਹੈਹਾਂ, ਜੇ ਉਹ ਇੱਧਰ ਦੀਆਂ ਸਮੱਸਿਆਵਾਂ ਤੋਂ ਦੁਖੀ ਹਨ ਤਾਂ ਫਿਰ ਪੱਲਿਉਂ ਮੋਈ ਜੂੰ ਵੀ ਕੱਢਣ ਨੂੰ ਤਿਆਰ ਨਹੀਂਪਿਛਲੇ ਕਈ ਵਰ੍ਹਿਆਂ ਤੋਂ ਪਰਵਾਸੀ ਪੰਜਾਬੀਆਂ ਦਾ ਆਪਣੀ ਧਰਤੀ ਲਈ ਲਗਭਗ ਇਸੇ ਤਰ੍ਹਾਂ ਦਾ ਵਤੀਰਾ ਬਣਿਆ ਹੋਇਆ ਹੈਕਾਰਨ ਕੀ? ਆਪਣੇ ਪਿੰਡ ਵਿੱਚ ਜੇ ਕਿਸੇ ਆਪਣੇ ਜਾਂ ਬਿਗਾਨੇ ਨੇ ਉਹਦਾ ਪਲਾਟ/ਮਕਾਨ ਦੱਬ ਲਿਆ ਤਾਂ ਕਬਜ਼ਾ ਲੈਣ ਲਈ ਇੱਥੇ ਆ ਕੇ ਉਹਦੀਆਂ ਅੱਡੀਆਂ ਘਸ ਜਾਂਦੀਆਂ ਹਨ ਅਤੇ ਬਹੁਤੀ ਵਾਰ ਪੱਲੇ ਕੁਝ ਨਹੀਂ ਪੈਂਦਾਜ਼ਮੀਨ ਦੱਬਣ ਦਾ ਚੱਕਰ ਤਾਂ ਹੋਰ ਵੀ ਗੁੰਝਲਦਾਰ ਅਤੇ ਲੰਮੇਰਾ ਹੋਣ ਦੇ ਨਾਲ-ਨਾਲ ਅਤਿ ਖਰਚੀਲਾ ਵੀ ਹੈਪਿਛਲੇ ਸੱਠ ਵਰ੍ਹਿਆਂ ਵਿੱਚ ਇਸ ਤਰ੍ਹਾਂ ਦੀਆਂ ਇੱਕ ਅੱਧ ਨਹੀਂ, ਸੈਂਕੜੇ ਮਿਸਾਲਾਂ ਹਨਸਰਕਾਰ ਨੇ ਕਹਿਣ ਨੂੰ ਪਰਵਾਸੀ ਥਾਣੇ, ਪਰਵਾਸੀ ਸੈੱਲ ਅਤੇ ਪਰਵਾਸੀ ਸਭਾ ਤਕ ਇਹ ਮਸਲੇ ਹੱਲ ਕਰਨ ਲਈ ਬਣਾਏ ਹੋਏ ਹਨ ਪਰ ਨਤੀਜਾ ਸਿਫ਼ਰਪਰਵਾਸੀ ਭਰਾ ਥਾਣੇ ਕਚਹਿਰੀਆਂ ਦੇ ਚੱਕਰ ਮਾਰ ਮਾਰ ਕੇ ਖੱਜਲ ਖੁਆਰ ਹੁੰਦੇ ਹਨ ਅਤੇ ਸਰਕਾਰੀ ਸਿਸਟਮ ਤੋਂ ਦੁਖੀ ਹੋ ਕੇ ਵਾਪਸ ਪਰਤ ਜਾਂਦੇ ਹਨਸਰਕਾਰ ਜੇ ਤਰੀਕੇ ਨਾਲ ਇਨ੍ਹਾਂ ਦੇ ਦੁੱਖਾਂ ਦਰਦਾਂ ਉੱਤੇ ਫਹੇ ਰੱਖੇ ਤਾਂ ਕੋਈ ਵਜ੍ਹਾ ਨਹੀਂ ਕਿ ਅੱਜ ਜਿਵੇਂ ਪੰਜਾਬ ਡੂੰਘੇ ਮਾਲੀ ਸੰਕਟ ਵਿੱਚ ਹੈ, ਇਹ ਰਲ ਕੇ ਇਸਦੀ ਬੇੜੀ ਬੰਨੇ ਨਾ ਲਾਉਣ!

ਪਚੰਨਵਿਆਂ ਜਿਹਿਆਂ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਰਵਾਸੀਆਂ ਨੂੰ ਪਤਿਆਉਣਾ ਸ਼ੁਰੂ ਕੀਤਾਉਨ੍ਹਾਂ ਨੇ ਸੂਬੇ ਦੀ ਸਨਅਤ ਅਤੇ ਚੌਤਰਫ਼ੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਆਪਣੀ ਧਰਤੀ ਉੱਤੇ ਪੂੰਜੀ ਨਿਵੇਸ਼ ਕਰਨ ਦਾ ਸੱਦਾ ਦਿੱਤਾਅਸਲ ਵਿੱਚ ਪੰਜਾਬ ਦੇ ਅੱਸੀਵਿਆਂ ਵੇਲੇ ਤੋਂ ਸ਼ੁਰੂ ਹੋਏ ਕਾਲੇ ਦੌਰ ਦੇ ਦਿਨਾਂ ਦੌਰਾਨ ਨਾ ਕੇਵਲ ਸੂਬੇ ਦੀ ਸਰਹੱਦੀ ਸਨਅਤ, ਸਗੋਂ ਸ਼ਹਿਰੀ ਸਨਅਤ ਨੂੰ ਵੀ ਬੜਾ ਨੁਕਸਾਨ ਪੁੱਜਾਕਈ ਇੱਕ ਹੋਰ ਕਾਰਨਾਂ ਕਰਕੇ ਕਾਫ਼ੀ ਸਨਅਤੀ ਮੱਧ ਪ੍ਰਦੇਸ਼, ਉਤਰਾਖੰਡ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਤਬਦੀਲ ਹੋ ਗਈਪੰਜਾਬ ਦੇ ਦੀਨਾਨਗਰ, ਬਟਾਲਾ, ਅੰਮ੍ਰਿਤਸਰ, ਫਗਵਾੜਾ, ਗੋਰਾਇਆ, ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਰਗੇ ਸਨਅਤੀ ਖੇਤਰ ਲੋੜੋਂ ਵੱਧ ਪ੍ਰਭਾਵਤ ਹੋ ਗਏ ਜਿਨ੍ਹਾਂ ਨੂੰ ਪੈਰਾਂ ਉੱਤੇ ਖੜ੍ਹੇ ਕਰਨ ਲਈ ਕੇਂਦਰ, ਸੂਬਾਈ ਸਰਕਾਰਾਂ ਅਤੇ ਪਰਵਾਸੀਆਂ ਦੀ ਮਦਦ ਦੀ ਜ਼ਰੂਰਤ ਸੀਪੰਜਾਬ ਦੀ ਬਦਕਿਸਮਤੀ ਇਹ ਕਿ ਇਸ ਨੂੰ ਸ਼ੁਰੂ ਤੋਂ ਹੀ ਕੇਂਦਰ ਵਲੋਂ ਲੋੜੀਂਦੀ ਸਹਾਇਤਾ ਅਤੇ ਸਹੂਲਤ ਨਹੀਂ ਮਿਲੀਬਾਦਲ ਸਰਕਾਰ ਨੇ ਹਰ ਸਾਲ ਜਨਵਰੀ ਮਹੀਨੇ ਪਰਵਾਸੀ ਸੰਮੇਲਨ ਕਰਨਾ ਅਰੰਭਿਆਇਸ ਵਿੱਚ ਵੱਖ-ਵੱਖ ਮੁਲਕਾਂ ਵਿੱਚ ਵਸੇ ਪਰਵਾਸੀ ਪੰਜਾਬੀ ਆਉਂਦੇਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਅਤੇ ਸਮੱਸਿਆਵਾਂ ਵੀ ਸੁਣੀਆਂ ਜਾਂਦੀਆਂਹੈਰਾਨੀ ਇਹ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਸੀ ਹੁੰਦਾਜ਼ਾਹਿਰ ਹੈ ਪਰਵਾਸੀਆਂ ਦਾ ਪੰਜਾਬ ਵਿੱਚ ਧੀਰਜ ਨਹੀਂ ਸੀ ਬੱਝਦਾਉਹ ਪੂੰਜੀ ਨਿਵੇਸ਼ ਦੀ ਅਪੀਲ ਉੱਤੇ ਕੰਨ ਵਲੇਟ ਲੈਂਦੇਗਿਣਤੀ ਦੇ ਲੋਕਾਂ ਨੇ ਯਤਨ ਕੀਤੇ ਵੀ ਪਰ ਪੰਜਾਬ ਦੇ ਭ੍ਰਿਸ਼ਟਾਚਾਰੀ ਢਾਂਚੇ ਨੇ ਉਨ੍ਹਾਂ ਦੇ ਕਦਮਾਂ ਨੂੰ ਅੱਗੇ ਵਧਣੋਂ ਰੋਕ ਲਿਆਕਈ ਤਾਂ ਛੇਤੀ ਹੀ ਨਿਰਾਸ ਹੋ ਕੇ ਵਾਪਸ ਚਲਦੇ ਬਣੇਇਹ ਸੰਮੇਲਨ ਕੁਝ ਵਰ੍ਹੇ ਤਕ ਤਾਂ ਹੁੰਦਾ ਰਿਹਾ, ਹੁਣ ਠੱਪ ਹੈਸਿਰਫ਼ ਅਪੀਲਾਂ ਕਰਕੇ ਬੁੱਤਾ ਸਾਰਿਆ ਜਾ ਰਿਹਾ ਹੈਦੂਜੇ ਸ਼ਬਦਾਂ ਵਿੱਚ ਜਿਸ ਤਰ੍ਹਾਂ ਦੀਆਂ ਅਪੀਲਾਂ, ਉਸੇ ਤਰ੍ਹਾਂ ਦਾ ਅੱਗੋਂ ਜਵਾਬਡੁੱਲ੍ਹੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆਕੁਝ ਇੱਕ ਠੋਸ ਕਦਮ ਚੁੱਕ ਕੇ ਪਰਵਾਸੀਆਂ ਨੂੰ ਆਪਣੇ ਨਾਲ ਤੋਰਿਆ ਜਾ ਸਕਦਾ ਹੈ

ਪੰਜਾਬੀ ਚੂੰਕਿ ਬੜੇ ਮਿਹਨਤੀ ਹਨ ਅਤੇ ਖੂਨ ਪਸੀਨਾ ਵਹਾ ਕੇ ਸੋਨਾ ਕਮਾਉਣ ਵਾਲੇਇਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਦੁਨੀਆਂ ਦੇ ਹਰ ਕੋਨੇ ਵਿੱਚ ਵਸੇ ਹੋਏ ਹਨ ਪਰ ਵਧੇਰੇ ਗਿਣਤੀ ਬਰਤਾਨੀਆ, ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਜਰਮਨ, ਇਟਲੀ ਅਤੇ ਫਰਾਂਸ ਆਦਿ ਵਿੱਚ ਹੈਪਹਿਲੇ ਚਾਰ ਪੰਜ ਦੇਸ਼ਾਂ ਵਿੱਚ ਤਾਂ ਇਹ ਲੱਖਾਂ ਦੀ ਗਿਣਤੀ ਵਿੱਚ ਰਹਿੰਦੇ ਹਨਸ਼ਾਇਦ ਹੀ ਸਰਕਾਰ ਕੋਲ ਇਨ੍ਹਾਂ ਦਾ ਕੋਈ ਰਿਕਾਰਡ ਹੋਵੇਪਹਿਲੀ ਗੱਲ ਇਹ ਕਿ ਇਨ੍ਹਾਂ ਮੁਲਕਾਂ ਦੇ ਦੂਤਾਵਾਸਾਂ ਨਾਲ ਸੰਪਰਕ ਕਰਕੇ ਇਨ੍ਹਾਂ ਦਾ ਰਿਕਾਰਡ ਬਣਾਇਆ ਜਾਵੇਦੂਜੀ, ਇਹ ਜਦੋਂ ਵੀ ਪੰਜਾਬ ਮੁੜਨ ਤਾਂ ਦਿੱਲੀ ਅਤੇ ਅੰਮ੍ਰਿਤਸਰ ਦੇ ਹਵਾਈ ਅੱਡਿਆਂ ਉੱਤੇ ਐਨ.ਆਰ.ਆਈ. ਦਫਤਰ ਹੋਣ ਜੋ ਇਨ੍ਹਾਂ ਦਾ ਸਵਾਗਤ ਕਰਨ, ਚਾਹ ਪਾਣੀ ਪਿਆਉਣ ਅਤੇ ਪੰਜਾਬ ਜਾਣ ਲਈ ਸੁਰੱਖਿਅਤ ਸਫ਼ਰ ਦਾ ਪ੍ਰਬੰਧ ਕਰਨ, ਖ਼ਰਚਾ ਭਾਵੇਂ ਉਨ੍ਹਾਂ ਦਾ ਆਪਣਾ ਹੀ ਹੋਵੇਉਹ ਘੱਟੋ-ਘੱਟ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਨਗੇਵਾਪਸੀ ਉੱਤੇ ਵੀ ਇਨ੍ਹਾਂ ਨੂੰ ਅਲਵਿਦਾ ਕਹੀ ਜਾਵੇਤੀਜੀ, ਇਨ੍ਹਾਂ ਦੀਆਂ ਜ਼ਮੀਨਾਂ-ਜਾਇਦਾਦਾਂ ਅਤੇ ਜੋ ਵੀ ਵਿਆਹ-ਸ਼ਾਦੀਆਂ ਅਤੇ ਹੋਰ ਝਗੜੇ ਹਨ, ਉਨ੍ਹਾਂ ਦੇ ਨਿਪਟਾਰੇ ਲਈ ਸਮਾਂ ਸੀਮਾ ਨਿਸਚਿਤ ਕੀਤੀ ਜਾਵੇ ਤਾਂ ਕਿ ਇਨ੍ਹਾਂ ਨੂੰ ਨਿਆਂ ਦੀ ਆਸ ਬੱਝੇਚੌਥੀ, ਪਰਵਾਸੀ ਸੰਮੇਲਨ ਦੀ ਮੁੜ ਸ਼ੁਰੂਆਤ ਕੀਤੀ ਜਾਵੇਪੰਜਵੀਂ ਅਤੇ ਆਖਰੀ, ਪੂੰਜੀ ਨਿਵੇਸ਼ ਲਈ ਸਿੰਗਲ ਵਿੰਡੋ ਸਿਸਟਮ ਤਾਂ ਹੋਵੇ ਹੀ ਪਰ ਦਰਖ਼ਾਸਤ ਤੋਂ ਲੈ ਕੇ ਪ੍ਰਾਜੈਕਟ ਦੇ ਨੇਪਰੇ ਚੜ੍ਹਨ ਤਕ ਹਰ ਕੰਮ ਪਾਰਦਰਸ਼ੀ ਯਾਨੀ ਭ੍ਰਿਸ਼ਟਾਚਾਰ ਰਹਿਤ ਹੋਵੇਜਿਨ੍ਹਾਂ ਮੁਲਕਾਂ ਵਿੱਚ ਇਹ ਰਹਿੰਦੇ ਹਨ ਉਹ ਇਸ ਵਬਾਅ ਤੋਂ ਬਚੇ ਹੋਏ ਹਨਪੰਜਾਬ ਵਿੱਚ ਜਦੋਂ ਹਿੱਸਾਪੱਤੀ ਜਾਂ ਰਿਸ਼ਵਤ ਦਾ ਦਬਾਅ ਪੈਂਦਾ ਹੈ ਤਾਂ ਇਨ੍ਹਾਂ ਵਲੋਂ ਕੰਨਾਂ ਨੂੰ ਹੱਥ ਲਾ ਲੈਣਾ ਸੁਭਾਵਿਕ ਹੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1723)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

More articles from this author