GurmitShugli7ਅਗਰ ਅਸੀਂ ਧਰਮ ਤੋਂ ਉੱਪਰ ਉੱਠ ਕੇ ਆਮ ਮਨੁੱਖ ਦੀ ਗੱਲ ਕਰੀਏ, ਆਮ ਆਦਮੀ ...
(23 ਜੁਲਾਈ 2019)

 

ਮਾਮਲਾ ਜਦੋਂ ਧਾਰਮਿਕ ਹੋਵੇ ਤਾਂ ਵੱਡੇ-ਵੱਡੇ ਤਰਕ ਖੂੰਜੇ ਲੱਗ ਜਾਂਦੇ ਹਨਕਈ ਵਾਰ ਦਿਸ ਰਿਹਾ ਹੁੰਦਾ ਕਿ ਫਲਾਣਾ ਬੰਦਾ ਗ਼ਲਤ ਹੈ, ਪਰ ਉਸ ਨੂੰ ਗ਼ਲਤ ਜਾਨਣ ਦੀ ਥਾਂ ਹਿੰਦੂ, ਸਿੱਖ ਜਾਂ ਮੁਸਲਮਾਨ ਵਜੋਂ ਪ੍ਰਚਾਰਿਆ ਜਾਂਦਾ ਹੈ ਤੇ ਸੰਬੰਧਤ ਵਿਅਕਤੀ ਪ੍ਰਤੀ ਹਮਦਰਦੀ ਵਧਦੀ ਜਾਂਦੀ ਹੈ

ਪਿਛਲੇ ਦਿਨੀਂ ਦਿੱਲੀ ਦੇ ਮੁਖਰਜੀ ਨਗਰ ਥਾਣੇ ਦੀ ਪੁਲਸ ਵੱਲੋਂ ਪਿਓ-ਪੁੱਤ ’ਤੇ ਜਿਵੇਂ ਕਹਿਰ ਢਾਹਿਆ ਗਿਆ, ਉਸ ਦੀ ਚਰਚਾ ਦੁਨੀਆ ਭਰ ਵਿੱਚ ਹੋਈਸਿੱਖਾਂ ਨੇ ਪ੍ਰਦਰਸ਼ਨ ਕੀਤੇ ਤਾਂ ਜਾ ਕੇ ਪੁਲਸ ’ਤੇ ਵੀ ਪਰਚਾ ਹੋਇਆਹੁਣ ਦੋਹਾਂ ਧਿਰਾਂ ’ਤੇ ਪਰਚਾ ਦਰਜ ਹੋਣ ਤੋਂ ਬਾਅਦ ਤਿੰਨ ਪੁਲਸ ਵਾਲਿਆਂ ਨੂੰ ਸਸਪੈਂਡ ਕਰਨ ਤੋਂ ਬਾਅਦ ਮਾਮਲਾ ਤਕਰੀਬਨ ਠੰਢਾ ਪੈ ਚੁੱਕਾ ਹੈ

ਜੋ ਵੀਡੀਓ ਵਿੱਚ ਨਜ਼ਰ ਆਇਆ ਤੇ ਜੋ ਪ੍ਰਤੀਕਿਰਿਆ ਨਜ਼ਰ ਆਈ, ਉਸ ਵਿੱਚ ਸੁਮੇਲਤਾ ਨਹੀਂ ਸੀਵੀਡੀਓ ਵਿੱਚ ਨਿੱਕੀ ਕਿਰਪਾਨ ਨਾਲ ਸਰਬਜੀਤ ਸਿੰਘ ਪੁਲਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈਪੁਲਸ ਮੁਲਾਜ਼ਮ ਮੂਹਰੇ ਮੂਹਰੇ ਦੌੜਦੇ ਹਨਪਰ ਬਾਅਦ ਵਿੱਚ ਪੁਲਸ ਕਰਮਚਾਰੀ ਸਰਬਜੀਤ ’ਤੇ ਕਹਿਰ ਢਾਹੁੰਦੇ ਨਜ਼ਰ ਆ ਰਹੇ ਹਨਜਜ਼ਬਾਤ ਛੱਡ ਕੇ ਜੇ ਤਰਕ ਨਾਲ ਦੇਖੀਏ ਤਾਂ ਗਲਤੀ ਧਿਰਾਂ ਦੋਹਾਂ ਦੀ ਹੈਸਰਬਜੀਤ ਸਿੰਘ ਦੀ ਘੱਟ ਹੈ ਤੇ ਦੂਜੀ ਧਿਰ ਭਾਵ ਪੁਲਸ ਦੀ ਵੱਧਇਹ ਮਾਮਲਾ ‘ਘੱਟ ਗਿਣਤੀ ’ਤੇ ਹਮਲਾ’ ਵਾਲਾ ਨਹੀਂ ਸੀਜੇ ਕੋਈ ਹਿੰਦੂ ਭਾਈਚਾਰੇ ਦਾ ਵਿਅਕਤੀ ਵੀ ਤਿਰਸੂਲ ਲੈ ਕੇ ਪੁਲਸ ਪਿੱਛੇ ਦੌੜਦਾ ਤੇ ਪੁਲਸ ਉਸ ਦੀ ਚਮੜੀ ਉਧੇੜਦੀ ਤਾਂ ਵੀ ਇਨਸਾਨੀਅਤ ਨਾਤੇ ਇਹ ਹੁਣ ਜਿੰਨਾ ਹੀ ਗ਼ਲਤ ਹੋਣਾ ਸੀ

ਪੁਲਸ ਦਾ ਕਿਰਦਾਰ ਕਿਹੋ ਜਿਹਾ ਹੈ, ਕਿਸੇ ਤੋਂ ਲੁਕਿਆ ਹੋਇਆ ਨਹੀਂਜੋ ਕੁਝ ਪੰਜਾਬ ਦੀ ਪੁਲਸ ਕਰਦੀ ਹੈ, ਉਹੀ ਦਿੱਲੀ ਤੇ ਹੋਰ ਸੂਬਿਆਂ ਵਾਲੀ ਪੁਲਸ ਵੀ ਕਰਦੀ ਹੈਪਰ ਦਿੱਲੀ ਦੀ ਪੁਲਸ ਕਿਉਂਕਿ ਵੱਧ ਪੜ੍ਹੀ ਲਿਖੀ ਮੰਨੀ ਜਾਂਦੀ ਹੈ, ਨਵੇਂ ਦੌਰ ਦੀ ਹਾਣੀ ਅਖਵਾਉਣ ਦਾ ਮਾਣ ਰੱਖਦੀ ਹੈ, ਇਸ ਕਰਕੇ ਉਸ ਦੀ ਕਰਤੂਤ ’ਤੇ ਇੰਨੀ ਵੱਡੀ ਪ੍ਰਤੀਕਿਰਿਆ ਹੋਈਜੋ ਹੋਣੀ ਸੁਭਾਵਿਕ ਹੀ ਸੀ

ਪਹਿਲੀ ਗੱਲ, ਪੁਲਸ ਦੀ ਗੱਡੀ ਵਿੱਚ ਆਟੋ ਵੱਜਿਆ ਜਾਂ ਨਹੀਂ, ਪਰ ਪੁਲਸ ਨੂੰ ਮਾਮਲੇ ਨਾਲ ਨਜਿੱਠਣ ਦਾ ਆਮ ਢੰਗ ਚਾਹੀਦਾ ਹੈਜੇ ਸਧਾਰਨ ਵਿਅਕਤੀ ਗਲਤ ਕਦਮ ਵੀ ਚੱਕੇ ਤਾਂ ਪੁਲਸ ਨੂੰ ਪੇਸ਼ੇਵਰ ਪਹੁੰਚ ਅਪਣਾਉਂਦਿਆਂ ਹਾਲਾਤ ਕਾਬੂ ਵਿੱਚ ਕਰਨੇ ਚਾਹੀਦੇ ਹਨਜਦ ਪੁਲਸ ਦੇ ਇੱਕ ਕਰਮਚਾਰੀ ਨੇ ਸਰਬਜੀਤ ਨੂੰ ਪਿਛਲੇ ਪਾਸਿਓਂ ਜੱਫਾ ਮਾਰ ਕੇ ਕਾਬੂ ਕਰ ਹੀ ਲਿਆ ਸੀ ਤਾਂ ਵਰਦੀਧਾਰੀ ਮੁਲਾਜ਼ਮਾਂ ਨੂੰ ਇਹ ਪਸ਼ੂਪੁਣਾ ਨਹੀਂ ਸੀ ਕਰਨਾ ਚਾਹੀਦਾਸਭ ਦੇ ਸਾਹਮਣੇ ਤਿੰਨ-ਚਾਰ ਪੁਲਸ ਵਾਲੇ ਡੰਡਿਆਂ ਨਾਲ ਕੁੱਟ ਰਹੇ ਹਨਵਿਦੇਸ਼ਾਂ ਵਿੱਚ ਦੇਖੀਦਾ ਹੈ, ਅਗਰ ਕਿਸੇ ਹਥਿਆਰਬੰਦ ਵਿਅਕਤੀ ਦੇ ਘਾਤਕ ਸਾਬਤ ਹੋਣ ਦੀ ਆਸ ਹੁੰਦੀ ਹੈ ਤਾਂ ਪੁਲਸ ਉਸ ਨੂੰ ਪਿਛਲੇ ਪਾਸਿਓਂ ਕਾਬੂ ਕਰਕੇ ਸਿੱਧਾ ਪੁਲਸ ਸਟੇਸ਼ਨ ਲੈ ਕੇ ਜਾਂਦੀ ਹੈ, ਨਾ ਕਿ ਸ਼ਰੇਆਮ ਡਾਂਗਾਂ ਮਾਰਨ ਲੱਗਦੀ ਹੈਦਿੱਲੀ ਪੁਲਸ ਦੀ ਕਰੂਰਤਾ ਤਾਂ ਇਹ ਵੀ ਰਹੀ ਕਿ ਸਰਬਜੀਤ ਸਿੰਘ ਦੇ ਨਾਬਾਲਗ ਪੁੱਤ ਬਲਵੰਤ ਨੂੰ ਵੀ ਕੁੱਟਿਆ ਗਿਆਬਲਵੰਤ ਦੇ ਦੋਸ਼ਾਂ ਮੁਤਾਬਕ ਥਾਣੇ ਲਿਜਾ ਕੇ ਉਸ ਦੀ ਪੁੜਪੁੜੀ ’ਤੇ ਪਿਸਤੌਲ ਤਾਣ ਲਿਆ ਗਿਆਮੂੰਹ ਅਤੇ ਸਿਰ ’ਤੇ ਸੱਟਾਂ ਮਾਰੀਆਂ ਗਈਆਂਡਰਾ ਕੇ ਭੈ-ਭੀਤ ਕੀਤਾ ਗਿਆ

ਭਾਵੇਂ ਇਹ ਮਾਮਲਾ ਸਿੱਖ ਹੋਣ ਕਰਕੇ ਵੱਧ ਉੱਛਲਿਆ ਤੇ ਕਈਆਂ ਨੇ ਇਸ ਨੂੰ ਘੱਟ ਗਿਣਤੀ ’ਤੇ ਅੱਤਿਆਚਾਰ ਨਾਲ ਵੀ ਜੋੜਿਆ ਹੈ, ਪਰ ਸਾਡੀ ਜਾਚੇ ਇਹ ਸਿਰਫ਼ ਸਿੱਖ ਹੋਣ ਕਰਕੇ ਕੀਤਾ ਗਿਆ ਅੱਤਿਆਚਾਰ ਨਹੀਂ, ਮੂਰਖਮੱਤੀ ਕਰਕੇ ਕੀਤਾ ਗਿਆ ਹੈਇਸ ਵਾਰ ਦੇ ਪ੍ਰਦਰਸ਼ਨ ਵਿੱਚ ਸਿਰਫ਼ ਸਿੱਖ ਹੀ ਨਜ਼ਰ ਆਏਪਰ ਜੇ ਸਭ ਵੱਲੋਂ ਮਿਲ ਕੇ ਮਨੁੱਖ ’ਤੇ ਅੱਤਿਆਚਾਰ ਦੇ ਮੁੱਦੇ ਨੂੰ ਉਭਾਰਿਆ ਜਾਂਦਾ ਤਾਂ ਸ਼ਾਇਦ ਬਾਕੀ ਭਾਈਚਾਰਿਆਂ ਦੇ ਲੋਕ ਵੀ ਸੜਕਾਂ ’ਤੇ ਆ ਜਾਂਦੇਇਹ ਸੰਘਰਸ਼ ਇੱਕ ਧਰਮ ਦੇ ਲੋਕਾਂ ਦਾ ਹੋ ਨਿੱਬੜਿਆਇਸ ਵਿੱਚ ਇਨਸਾਨ ਹੋਣ ਦੇ ਨਾਤੇ ਰੋਸ ਘੱਟ ਦਿਸਦਾ ਸੀਹੋਰ ਹੈਰਾਨੀ ਇਸ ਗੱਲ ਦੀ ਸੀ ਕਿ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ, ਕਾਂਗਰਸ ਤੇ ‘ਆਪ’ ਤਾਂ ਵੱਧ ਤੋਂ ਵੱਧ ਖ਼ਿਲਾਫ਼ਤ ਵਾਲੇ ਬਿਆਨ ਦਿੰਦੀਆਂ ਰਹੀਆਂ, ਪਰ ਜਿਹੜੀਆਂ ਪਾਰਟੀਆਂ ਕੇਂਦਰ ਵਿੱਚ ਭਾਈਵਾਲ ਹਨ, ਇੱਥੋਂ ਤੱਕ ਕਿ ਅਕਾਲੀ ਦਲ ਵੀ, ਉਨ੍ਹਾਂ ਨੇ ਖੁੱਲ੍ਹ ਕੇ ਇਸਦੀ ਖ਼ਿਲਾਫ਼ਤ ਨਹੀਂ ਕੀਤੀਸ਼ਾਇਦ ਇਸ ਕਰਕੇ, ਕਿਉਂਕਿ ਦਿੱਲੀ ਪੁਲਸ ਕੇਂਦਰ ਦੇ ਅਧੀਨ ਹੈਇਸ ਕਰਕੇ ਕੋਈ ਧਿਰ ਕੇਂਦਰ ’ਤੇ ਸਵਾਲ ਚੁੱਕ ਕੇ ਨਰਾਜ਼ਗੀ ਨਹੀਂ ਸਹੇੜਨੀ ਚਾਹੁੰਦੀ ਸੀਸੋਚਦੇ ਹੋਣਗੇ ਕਿਤੇ ਸਾਡੀ ਵਜ਼ੀਰੀ ਹੀ ਨਾ ਜਾਂਦੀ ਰਹੇ

ਪੰਜਾਬ ਵਿੱਚ ਵੀ ਤਾਂ ਇਹੀ ਸਭ ਹੈਫ਼ਰੀਦਕੋਟ ਦੇ ਸੀ ਆਈ ਸਟਾਫ਼ ’ਤੇ ਜਸਪਾਲ ਸਿੰਘ ਦੇ ਕਤਲ ਦਾ ਦੋਸ਼ ਲੱਗਾਉਹਦੀ ਅੱਜ ਤੱਕ ਲਾਸ਼ ਨਹੀਂ ਮਿਲੀਹੋਰ ਵੀ ਰੋਜ਼ਾਨਾ ਦੀਆਂ ਉਦਾਹਰਣਾਂ ਹਨ, ਪਰ ਸਾਡੀ ਪੁਲਸ ਨੂੰ ਨੱਥ ਪਾਉਣ ਵਾਲਾ ਕੋਈ ਨਹੀਂਦਿੱਲੀ ਪੁਲਸ ਨੇ ਕੁੱਲ ਪੁਲਸ ਦਾ ਚਿਹਰਾ ਨੰਗਾ ਕੀਤਾ ਹੈ, ਪਰ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਅਸੀਂ ਧਰਮ ਦੇ ਨਾਂ ’ਤੇ ਵਿਅਕਤੀ ’ਤੇ ਹੋਏ ਅੱਤਿਆਚਾਰ ਦਾ ਮੁੱਦਾ ਤਾਂ ਬਹੁਤ ਚੁੱਕਦੇ ਹਾਂ, ਮਨੁੱਖ ਹੋਣ ਦੇ ਨਾਤੇ ਨਹੀਂਅਗਰ ਅਸੀਂ ਧਰਮ ਤੋਂ ਉੱਪਰ ਉੱਠ ਕੇ ਆਮ ਮਨੁੱਖ ਦੀ ਗੱਲ ਕਰੀਏ, ਆਮ ਆਦਮੀ ਬਾਰੇ ਸੋਚੀਏ, ਉਸ ਦੇ ਦੁੱਖਾਂ-ਸੁੱਖਾਂ ਵਿੱਚ ਸਾਥ ਦੇਈਏ ਤਾਂ ਸਾਡਾ ਏਕਾ ਹੋਰ ਵੀ ਮਜ਼ਬੂਤ ਹੋਵੇਗਾ ਅਤੇ ਰੋਸ ਕਰਨ ਦਾ ਘੇਰਾ ਵੀ ਵਿਸ਼ਾਲ ਹੋਵੇਗਾਸਾਡਾ ਰੋਹ ਸੁੱਤੀ ਸਰਕਾਰ ਤੱਕ ਵੀ ਪਹੁੰਚ ਸਕੇਗਾਸਾਨੂੰ ਸਭ ਨੂੰ ਧਰਮ ਦਾ ਖਿਆਲ ਕੀਤੇ ਬਿਨਾਂ ਹਰ ਇੱਕ ਪੁਲਸ ਵਧੀਕੀ ਅਤੇ ਸਰਕਾਰ ਵਧੀਕੀ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਹੋਵੇਗੀਕੀ ਆਉਣ ਵਾਲੇ ਸਮੇਂ ਵਿੱਚ ਅਜਿਹਾ ਹੋ ਸਕੇਗਾ? ਇਹ ਆਉਣ ਵਾਲਾ ਸਮਾਂ ਸਮਾਂ ਹੀ ਦੱਸੇਗਾ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1641)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author