ParamjitKSodhi7ਅਸੀਂ ਲੋਕ ਅੱਖਾਂ ਬੰਦ ਕਰਕੇ ਧਰਮ ਉੱਤੇ ਵਿਸ਼ਵਾਸ ਕਰੀ ...
(12 ਜੂਨ 2019)

 

ਜੋ ਕੁਝ ਸਾਡੇ ਦੇਸ਼ ਵਿੱਚ ਅੱਜ ਹੋ ਰਿਹਾ ਹੈ, ਕੀ ਉਹ ਠੀਕ ਹੈ?

ਕੋਈ ਗਰੀਬੀ ਤੇ ਭੁੱਖ ਨਾਲ ਮਰ ਰਿਹਾ ਹੈ, ਕਿਸੇ ਮਾਂ ਦਾ ਪੁੱਤ ਨਸ਼ਿਆ ਨਾਲ ਮਰ ਰਿਹਾ ਹੈਕੋਈ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ ਕੋਈ ਪੁਲਿਸ ਪ੍ਰਸ਼ਾਸਨ ਹੱਥੋਂ ਮਰ ਰਿਹਾ ਹੈ, ਤੇ ਕਿਸੇ ਦਾ ਬੱਚਾ ਬੋਰਵੈੱਲ ਵਿੱਚ ਡਿੱਗ ਕੇ ਮਰ ਜਾਂਦਾ ਹੈਇਹ ਕਿਹੋ ਜਿਹਾ ਸਿਸਟਮ ਹੈ ਮੇਰੇ ਦੇਸ਼ ਦਾ? ਜੇ ਇਹੋ ਹਾਲਾਤ ਰਹੇ ਤਾਂ ਅਸੀਂ ਭਵਿੱਖ ਵਿੱਚ ਕੁਝ ਚੰਗਾ ਹੋਣ ਦੀ ਆਸ ਲੱਗਾ ਸਕਦੇ ਹਾਂ? - ਬਿਲਕੁਲ ਨਹੀਂ, ਕਿਉਂਕਿ ਸਾਡੀਆਂ ਸਰਕਾਰਾਂ ਤਾਂ ਕੁੰਭ ਕਰਨੀ ਨੀਂਦ ਸੁੱਤੀਆਂ ਹੋਈਆਂ ਹਨਅਤੇ ਅਸੀਂ ਲੋਕ ਅੱਖਾਂ ਬੰਦ ਕਰਕੇ ਧਰਮ ਉੱਤੇ ਵਿਸ਼ਵਾਸ ਕਰੀ ਜਾ ਰਹੇ ਹਾਂਅਸੀਂ ਹਰ ਗੱਲ ਉੱਤੇ ਧਰਮ ਦੇ ਨਾਂ ’ਤੇ ਚੱਲ ਪੈਦੇ ਹਾਂ ਤੇ ਫਿਰ ਇਸੇ ਧਰਮ ਨਾਲ ਹਰ ਗੱਲ ਜੋੜ ਕੇ ਲੜਾਈਆਂ ਕਰਦੇ ਹਾਂ

ਨਾਸਤਿਕ ਤਾਂ ਮੈਂ ਵੀ ਨਹੀਂ ਤੇ ਨਾ ਹੀ ਮੈਂ ਇਹ ਕਹਾਂਗੀ ਕਿ ਧਰਮ ਵਿੱਚ ਵਿਸ਼ਵਾਸ ਨਾ ਕਰੋ ਪਰ ਇੱਥੇ ਮੇਰਾ ਇਹ ਦੱਸਣਾ ਜ਼ਰੂਰੀ ਹੈ ਕਿ ਧਰਮ ਦੇ ਨਾਲ ਨਾਲ ਸਾਡੇ ਦੇਸ ਨੂੰ ਨਵੀਂ ਤਕਨੀਕ, ਕਿੱਤਾ ਮੁਖੀ ਕੋਰਸ, ਚੰਗੀ ਸਰਕਾਰ, ਵਧੀਆ ਸਿਸਟਮ, ਕਾਬਲ ਅਫਸਰਾਂ ਕਾਬਲ ਇੰਜਨੀਅਰਾਂ ਦੀ ਵੀ ਬਹੁਤ ਜ਼ਰੂਰਤ ਹੈ, ਜਿਸ ਨਾਲ ਅਸੀਂ ਆਪਣੇ ਦੇਸ਼ ’ਤੇ ਆ ਰਹੀਆਂ ਮਸੀਬਤਾਂ ਨਾਲ ਨਿਪਟ ਸਕੀਏ ਤੇ ਬੇਸ਼ਕੀਮਤੀ ਜਾਨਾਂ ਬਚਾ ਸਕੀਏਅਰਦਾਸ ਵਿੱਚ ਵੀ ਬਹੁਤ ਸ਼ਕਤੀ ਹੈ ਪਰ ਨਾਲ ਨਾਲ ਕਾਬਲੀਅਤ, ਹੁਨਰ ਅਤੇ ਚੰਗੀ ਤਕਨੀਕ ਦਾ ਹੋਣਾ ਬਹੁਤ ਜ਼ਰੂਰੀ ਹੈ

ਫਤਿਹਵੀਰ ਨੂੰ ਬਚਾਉਣ ਲਈ ਮਿਹਨਤ ਤਾਂ ਸਾਰੀਆਂ ਟੀਮਾਂ ਨੇ ਬਹੁਤ ਕੀਤੀ ਹੋਵੇਗੀ ਪਰ ਇਸ ਸਮੇਂ ਲੋੜ ਸੀ ਕਾਬਿਲ ਇੰਨਜੀਨੀਅਰ ਦੀ, ਕਿਸੇ ਅਜਿਹੀ ਨਵੀਂ ਤਕਨੀਕ ਜੋ ਥੋੜ੍ਹੇ ਸਮੇਂ ਵਿੱਚ ਬੱਚੇ ਕੋਲ ਜਾਣ ਵਿੱਚ ਸਹਾਈ ਹੋ ਸਕਦੀ। ਤੇ ਜੇ ਆਰਮੀ ਦੀ ਮਦਦ ਦੀ ਜ਼ਰੂਰਤ ਸੀ, ਸਾਡੀ ਸਮੇਂ ਦੀ ਸਰਕਾਰ ਨੇ ਬੱਚੇ ਦੀ ਜਾਨ ਬਚਾਉਣ ਲਈ ਮੁਹਈਆ ਨਹੀਂ ਕਰਵਾਈਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹੋਣ ਇਸ ਲਈ ਮੇਰੀ ਮੇਰੇ ਦੇਸ਼ ਦੀ ਸਰਕਾਰ ਨੂੰ ਬੇਨਤੀ ਹੈ ਕਿ ਆਪਣੀ ਪਰਜਾ ਵੱਲ ਧਿਆਨ ਦੇਵੇ।

ਸਾਰੇ ਦੇਸ਼ ਵਿੱਚ ਬਵਾਲ ਮਚਿਆ ਪਿਆ ਹੈ। ਵਪਾਰੀ ਵਰਗ, ਸਰਵਿਸਮੈਨ, ਕਿਸਾਨ, ਮਜ਼ਦੂਰ ਤੇ ਆਮ ਇਨਸਾਨ - ਕਹਿ ਲਵੋ ਸਾਰੇ ਹੀ ਦੁਖੀ ਹਨਸਰਕਾਰ ਲੋਕਾਂ ਦੀ ਸਮੱਸਿਆਵਾਂ ਵੱਲ ਧਿਆਨ ਜਲਦੀ ਦੇਵੇ, ਸੱਪ ਲੰਘ ਜਾਣ ਤੋਂ ਬਾਅਦ ਲਕੀਰ ਕੁੱਟਣ ਦਾ ਤਾਂ ਕੋਈ ਫਾਇਦਾ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪਰਮਜੀਤ ਕੌਰ ਸੋਢੀ

ਪਰਮਜੀਤ ਕੌਰ ਸੋਢੀ

Bhagta Bhai Ka, Bathinda, Punjab, India.
Phone: (91 - 94786 - 58384)
Email: (bbablu06@gmail.com)