GurmitShugli7ਮੁੱਦੇ ਖਿਸਕ ਗਏ ਹਨ ਤੇ ਸਿਆਸੀ ਸ਼ੁਰਲੀਆਂ ਸਿਖਰ ’ਤੇ ਜਾ ਲੱਗੀਆਂ ਹਨ ...
(6 ਅਪ੍ਰੈਲ 2019)

 

ਮੌਸਮ ਲਗਾਤਾਰ ਝਕਾਨੀਆਂ ਦੇ ਰਿਹਾ ਹੈਅੱਜ ਗਰਮੀ, ਕੱਲ੍ਹ ਮੀਂਹ-ਹਨੇਰੀ, ਗੜੇਕੁਦਰਤ ਦਾ ਥਾਹ (ਭੇਤ) ਕਿਸੇ ਨੇ ਨਹੀਂ ਪਾਇਆਵੱਡੇ-ਵੱਡੇ ਮੌਸਮ ਮਾਹਿਰ ਕੁਝ ਘੰਟਿਆਂ ਵਿੱਚ ਝੂਠੇ ਪੈ ਜਾਂਦੇ ਨੇਵਾਤਾਵਰਣ ਕੀ ਤੋਂ ਕੀ ਹੋ ਜਾਵੇ, ਕੌਣ ਜਾਣਦਾ ਹੈ? ਵਾਤਾਵਰਣ ਨੂੰ ਜਿਵੇਂ ਅਸੀਂ ਬਦਲਿਆ ਹੈ, ਉਵੇਂ ਹੀ ਸਾਬਕਾ ਵਾਤਾਵਰਣ ਇੰਜੀਨੀਅਰ ਨਾਜਰ ਸਿੰਘ ਮਾਨਸ਼ਾਹੀਆ ਬਦਲ ਗਏ ਹਨਉਨ੍ਹਾਂ ਮੌਸਮ ਵਾਂਗ ਹੀ ਰੰਗ ਬਦਲਿਆ‘ਆਪ’ ਚੰਗੀ ਲੱਗਦੀ-ਲੱਗਦੀ ਖਹਿਰਾ ਚੰਗਾ ਲੱਗਣ ਲੱਗਾ ਤੇ ਖਹਿਰਾ ਚੰਗਾ ਲੱਗਦਾ-ਲੱਗਦਾ ਕਾਂਗਰਸ ਚੰਗੀ ਲੱਗਣ ਲੱਗ ਗਈਇਹਨੂੰ ਗੱਦਾਰੀ ਕਹੀਏ ਜਾਂ ਵਫ਼ਾਦਾਰੀ, ਇਕਦਮ ਕੁਝ ਸਮਝ ਨਹੀਂ ਪੈਂਦਾਨਾਜਰ ਸਿੰਘ ਕਹਿੰਦਾ ਹੈ, ‘ਜ਼ਿਮਨੀ ਚੋਣ ਵਿੱਚ ਮੈਂ ਹੀ ਕਾਂਗਰਸੀ ਉਮੀਦਵਾਰ ਹੋਵਾਂਗਾ’ ਉਹਨੂੰ ਕੌਣ ਸਮਝਾਵੇ ਕਿ ਜੇ ਤੂੰ ਜਿੱਤ ਗਿਆ ਤਾਂ ਵਿਧਾਇਕ ਹੀ ਬਣੇਂਗਾ ਤੇ ਵਿਧਾਇਕ ਤੂੰ ਹੁਣ ਵੀ ਸੀ, ਫਿਰ ਖੱਟਿਆ ਕੀ? ਹਲਕੇ ਦੇ ਲੋਕਾਂ ਨੂੰ ਜ਼ਿਮਨੀ ਚੋਣ ਦੇ ਝੰਜਟ ਵਿੱਚ ਪਾਉਣ ਦਾ ਹੱਕ ਕਿਸ ਨੇ ਦਿੱਤਾ?

ਪੰਜਾਬ ਦਾ ਰਾਜਨੀਤਕ ਵਾਤਾਵਰਣ ਹੁਣ ਦਾ ਨਹੀਂ, ਚਿਰਾਂ ਦਾ ਗੰਧਲਾ ਹੈਸਿਰਫ ਝੋਨੇ ਤੇ ਕਣਕ ਦੇ ਸੀਜ਼ਨ ਮੌਕੇ ਨਾੜ ਤੇ ਪਰਾਲੀ ਨੂੰ ਅੱਗ ਲੱਗਣ ਕਰਕੇ ਵਾਤਾਵਰਣ ਖ਼ਰਾਬ ਹੋਣ ਦਾ ਦੁੱਖ ਮਨਾਇਆ ਜਾਂਦਾ ਹੈ, ਪਰ ਹਰ ਰੋਜ਼ ਗੰਧਲੇ ਹੋ ਰਹੇ ਰਾਜਨੀਤਕ ਵਾਤਾਵਰਣ ਵੱਲ ਕੌਣ ਖ਼ਿਆਲ ਕਰਦਾ ਹੈ? ਕਿਸ ਨੂੰ ਇਸਦਾ ਫਿਕਰ ਹੈ?

ਪੰਜਾਬ ਵਿੱਚ ਭਾਜਪਾ ਕੋਲ ਤਿੰਨ ਸੀਟਾਂ ਹਨਕੇਂਦਰ ਵਿੱਚ ਸੱਤਾ ਉਹਨਾਂ ਦੇ ਹੱਥ ਹੈਐਤਕੀਂ ਫਿਰ ਸੱਤਾ ਪ੍ਰਾਪਤੀ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈਸਭ ਕੁਝ ’ਤੇ ਕਬਜ਼ਾ ਹੋਣ ਦੇ ਬਾਵਜੂਦ ਤਿੰਨੇ ਸੀਟਾਂ ’ਤੇ ਸਥਾਨਕ ਉਮੀਦਵਾਰ ਉਸ ਨੂੰ ਨਹੀਂ ਮਿਲਦੇਐਤਕੀਂ ਵੀ ਤਿੰਨਾਂ ਵਿੱਚੋਂ ਦੋ ਬਾਹਰੀ ਹਨਜੇ ਪੰਜ ਵਰ੍ਹਿਆਂ ਵਿੱਚ ਤਿੰਨ ਬੰਦੇ ਭਰੋਸੇ ਲਾਇਕ ਨਹੀਂ ਲੱਭੇ ਤਾਂ ਪੱਲੇ ਕੀ ਹੈ? ਹਰਦੀਪ ਸਿੰਘ ਪੁਰੀ ਅੰਮ੍ਰਿਤਸਰ ਤੋਂ ਤੇ ਸੰਨੀ ਦਿਓਲ ਗੁਰਦਾਸਪੁਰ ਤੋਂ ਉਮੀਦਵਾਰ ਬਣਾਏ ਹਨਦੋਹਾਂ ਦਾ ਵਿਰੋਧ ਸਥਾਨਕ ਆਗੂਆਂ ਵੱਲੋਂ ਜ਼ੋਰਾਂ ’ਤੇ ਹੈ‘ਬਾਹਰੀ’ ਸ਼ਬਦ ਠੱਲ੍ਹਣ ਲਈ ਇਹ ਉਮੀਦਵਾਰ ਇੱਕ-ਇੱਕ ਮਹਿੰਗੀ-ਸਸਤੀ ਕੋਠੀ ਆਉਂਦੇ ਦਿਨਾਂ ਵਿੱਚ ਆਪਣੇ ਹਲਕੇ ਵਿੱਚ ਖਰੀਦਣਗੇ ਤੇ ਆਖਣਗੇ ਕਿ ਹੁਣ ਤਾਂ ਅਸੀਂ ਸਥਾਨਕ ਹੀ ਹਾਂਤੀਜੀ ਸੀਟ ਹੁਸ਼ਿਆਰਪੁਰ ਤੋਂ ਵਿਜੈ ਸਾਂਪਲਾ ਦੀ ਚੌਕੀਦਾਰੀ ਚੰਗੀ ਨਹੀਂ ਲੱਗੀ ਤੇ ਉਹਨਾਂ ਨੂੰ ਦੁੱਧ ਵਿੱਚੋਂ ਮੱਖੀ ਵਾਂਗ ਕੱਢ ਕੇ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈਸਾਂਪਲਾ ਹੁਰੀਂ ਇਸ ਨੂੰ ਗਊ ਹੱਤਿਆ ਆਖ ਰਹੇ ਹਨਉਹ ਪੁੱਛੀ ਜਾ ਰਹੇ ਨੇ ਇੱਕ ਗਲਤੀ ਤਾਂ ਦੱਸ ਦਿਓ, ਪਰ ਉੱਤਰ ਦੇਣ ਵਾਲਾ ਕੋਈ ਨਹੀਂ। ਪਾਰਟੀ ਵੰਨ ਮੈਨ ਸ਼ੋ ਹੈਜ਼ਿਆਦਾ ਸਵਾਲ ਕਰਨ ਵਾਲਾ ਵੈਸੇ ਵੀ ‘ਦੇਸ਼ ਧ੍ਰੋਹੀ’ ਬਣ ਜਾਂਦਾ ਹੈਸਾਂਪਲਾ ਵਿਚਾਰਾ ਪੰਜਾਬ ਵਿੱਚ ਨਾ ਤਿੰਨਾਂ ਵਿੱਚ ਹੈ, ਨਾ ਤੇਰ੍ਹਾਂ ਵਿੱਚ ਰਿਹਾ

ਪੰਜਾਬ ਦਾ ਚੋਣ ਪਿੜ ਲਗਾਤਾਰ ਅੰਗਿਆਰ ਛੱਡ ਰਿਹਾ ਹੈਸੱਤ ਪਾਰਟੀਆਂ ਦੇ ਪ੍ਰਧਾਨਾਂ ਦੀ ਇੱਜ਼ਤ ਦਾਅ ’ਤੇ ਹੈਅੱਠ-ਨੌਂ ਵਿਧਾਇਕ ਕਿਸਮਤ ਅਜ਼ਮਾ ਰਹੇ ਹਨਇਹ ਕੋਈ ਛੋਟੀ ਹੈਰਾਨੀ ਦੀ ਗੱਲ ਨਹੀਂ ਕਿ ਪਹਿਲਾਂ ਇਹ ਲੋਕ ਹਲਕੇ ਵਿੱਚ ਪ੍ਰਚਾਰ ਕਰਦੇ ਰਹੇ ਕਿ ਵਿਧਾਨ ਸਭਾ ਦੀਆਂ ਪੌੜੀਆਂ ਚਾੜ੍ਹ ਦਿਓ, ਤੁਹਾਡੇ ਮਸਲੇ ਉੱਥੇ ਰੱਖਿਆ ਕਰਾਂਗੇਹੁਣ ਇਹ ਕਹਿੰਦੇ ਹਨ, ‘ਲੋਕ ਸਭਾ ਦੀਆਂ ਪੌੜੀਆਂ ਚਾੜ੍ਹ ਦਿਓ, ਤੁਹਾਡੇ ਮਸਲੇ ਉੱਥੇ ਰੱਖਿਆ ਕਰਾਂਗੇ’ ਪਤਾ ਨਹੀਂ ਲੱਗਦਾ ਕਿ ਇਹ ਮੂਰਖ ਹਨ ਜਾਂ ਜਨਤਾ ਨੂੰ ਮੂਰਖ ਬਣਾ ਰਹੇ ਹਨ?

ਕਾਂਗਰਸ ਨੇ ਮਿਸ਼ਨ 13 ਲਈ ਘੁਰਕੀ ਦਾ ਸਹਾਰਾ ਲਿਆਕੈਪਟਨ ਨੇ ‘ਆਪਣਿਆਂ’ ਨੂੰ ਸਿੱਧੇ ਤੁਰਨ ਲਈ ਕਹਿ ਛੱਡਿਆ ਕਿ ਜੀਹਦੇ ਹਲਕੇ ਵਿੱਚੋਂ ਉਮੀਦਵਾਰ ਹਾਰਿਆ, ਉਹਦੀ ਵਿਧਾਨ ਸਭਾ ਦੀ ਟਿਕਟ ਜਾਂ ਮੰਤਰੀ ਦੀ ਕੁਰਸੀ ਉਰੇ-ਪਰੇ ਹੋ ਸਕਦੀ ਹੈਛੇ ਸੀਟਾਂ ਹੌਟ ਹਨ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਸੰਗਰੂਰ, ਖਡੂਰ ਸਾਹਿਬ ਤੇ ਪਟਿਆਲਾ। ਤਿੰਨ ਔਰਤਾਂ ਨੂੰ ਜਿਤਾਉਣ ਲਈ ਵੱਡੇ ਵੱਡਿਆਂ ਦਾ ਜ਼ੋਰ ਲੱਗਾ ਹੋਇਆ ਹੈਦੋ ਬੀਬੀਆਂ ਲਈ ਮੈਚ ‘ਫਿਕਸ’ ਦੱਸਿਆ ਜਾ ਰਿਹਾਲੋਕ ਕਹਿੰਦੇ ਪਟਿਆਲਿਓਂ ਪ੍ਰਨੀਤ ਕੌਰ ਲਈ ਤੇ ਬਠਿੰਡਿਓਂ ਹਰਸਿਮਰਤ ਕੌਰ ਵਾਸਤੇ ‘ਕੁਰਬਾਨੀ’ ਤੈਅ ਹੈਬੀਬੀ ਖਾਲੜਾ ਲਈ ਖਹਿਰਾ, ਟਕਸਾਲੀ ਤੇ ਪੰਜਾਬ ਡੈਮੋਕਰੈਟਿਕ ਅਲਾਇੰਸ ਦੇ ਹਿੱਸੇਦਾਰਾਂ ਸਮੇਤ ਵੋਟਰਾਂ ਦੀ ਆਵਾਜ਼ ਉੱਠੀ ਹੈਕੁਝ ਵੀ ਹੋ ਸਕਦਾ ਹੈ

ਅਕਾਲੀ ਦਲ ਦੀ ਮੁੱਛ ਦਾ ਸਵਾਲ ਦੋ ਸੀਟਾਂ ਹਨਦੋਵੇਂ ਬਾਦਲ ਪਤੀ-ਪਤਨੀ ਕੋਲ ਹਨਜਿਵੇਂ ਹਾਲ ਦੀ ਘੜੀ ‘ਆਪ’ ਪਾਰਟੀ ਤੇਰ੍ਹਾਂ ਵਿੱਚੋਂ ਇੱਕ ਸੀਟ ਸੰਗਰੂਰ ਤੱਕ ਸਿਮਟੀ ਨਜ਼ਰ ਆ ਰਹੀ ਹੈ, ਉਵੇਂ ਅਕਾਲੀ ਦਲ ਦੋ ਸੀਟਾਂ, ਫਿਰੋਜ਼ਪੁਰ ਤੇ ਬਠਿੰਡੇ ਤੱਕ ਸਿਮਟਿਆ ਪਿਆ ਹੈਡੈਮੋਕਰੇਟਿਕ ਅਲਾਇੰਸ ਦੀ ਰੜਕ ਚਾਰ-ਪੰਜ ਸੀਟਾਂ ਉੱਤੇ ਹੈ। ਪਰ ਕਿੱਥੋਂ ਕੀ ਬਣੂ, ਇਹ ਪਤਾ ਲੱਗਣਾ ਔਖਾ ਹੈਪ੍ਰਚਾਰ ਅਤੇ ਕੋਸ਼ਿਸ਼ਾਂ ਜ਼ੋਰਾਂ ’ਤੇ ਹਨ

ਸਾਡਾ ਪਹਿਲਾਂ ਵੀ ਇਹੀ ਪ੍ਰਭਾਵ ਰਿਹਾ ਤੇ ਅੱਜ ਵੀ ਉਹੀ ਹੈ ਕਿ ਮੁੱਦੇ ਖਿਸਕ ਗਏ ਹਨ ਤੇ ਸਿਆਸੀ ਸ਼ੁਰਲੀਆਂ ਸਿਖਰ ’ਤੇ ਜਾ ਲੱਗੀਆਂ ਹਨਪੰਜਾਬ ਦੇ ਲੋਕਾਂ ਦਾ ਵੱਡਾ ਹਿੱਸਾ ਵੀ ਸਵਾਦ ਲੈ ਰਿਹਾਕੌਣ ਜਿੱਤੂ, ਕੌਣ ਹਾਰੂ ਉੱਤੇ ਸ਼ਰਤਾਂ ਸ਼ੁਰੂ ਹਨ, ਪਰ ਸਵਾਲ ਕਰਨ ਵਾਲਾ, ਮੁੱਦਿਆਂ ਦੇ ਨਾਂਅ ’ਤੇ ਉਮੀਦਵਾਰ ਘੇਰਨ ਵਾਲਾ ਕੋਈ ਨਹੀਂ ਦਿਸਦਾ

23 ਮਈ ਦੇ ਨਤੀਜਿਆਂ ਮਗਰੋਂ ਸਾਨੂੰ ਪੰਜਾਬ ਲੁੱਟਿਆ ਗਿਆ ਤੇ ਉਮੀਦਵਾਰ ਹਾਰਿਆ ਨਜ਼ਰ ਆਵੇਗਾ, ਉਹਦੀ ਵਿਧਾਨ ਸਭਾ ਦੀ ਟਿਕਟ ਜਾਂ ਮੰਤਰੀ ਦੀ ਕੁਰਸੀ ਉਰੇ-ਪਰ੍ਹੇ ਹੋ ਸਕਦੀ ਹੈਪਹਿਲਾਂ ਵੀ ਇਵੇਂ ਹੀ ਹੁੰਦਾ ਰਿਹਾਅਸੀਂ ਹੀ ‘ਸੱਪ ਲੰਘੇ ਤੋਂ ਲਕੀਰ ਕੁੱਟਣੀ’ ਅਖੌਤ ਨੂੰ ਸੱਚ ਸਾਬਤ ਕਰਦੇ ਆਏ ਹਾਂ ਤੇ ਅਸੀਂ ਹੀ ਐਤਕੀਂ ਵੀ ਕਰਾਂਗੇਪਰ ਅਸਲ ਵਿੱਚ ਕੀ ਭਾਣਾ ਵਰਤੇਗਾ ਇਹ ਚੋਣਾਂ ਦੇ ਨਤੀਜੇ ਆਉਣ ’ਤੇ ਪਤਾ ਲੱਗੇਗਾ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1573)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author