GurmitShugli7ਇਹ ਕਿਹੜੀ ਸੇਵਾ ਹੈ, ਜਿਹੜੀ ਟਿਕਟ ਲਏ ਬਿਨਾਂ ਨਹੀਂ ਹੁੰਦੀ? ਇਹ ਕਿਹੋ ਜਿਹੀ ਸੇਵਾ ਹੈ, ਜਿਹੜੀ ...
(24 ਅਪ੍ਰੈਲ 2019)

 

‘ਸੇਵਾ’ ਕਰਨੀ ਸੌਖਾ ਕੰਮ ਨਹੀਂਪਰ ਜਿਨ੍ਹਾਂ ਅੰਦਰ ਲੋਕਾਂ ਪ੍ਰਤੀ ਦਰਦ ਹੁੰਦਾ ਹੈ, ਉਹ ਸੇਵਾ ਕਰਨ ਦਾ ਕੋਈ ਮੌਕਾ ਵੀ ਨਹੀਂ ਖੁੰਝਾਉਂਦੇਭਾਰਤ ਵਿੱਚ ਚੋਣਾਂ ਦੇ ਮੌਕੇ ਸੇਵਾ ਦਾ ਜਜ਼ਬਾ ਆਮ ਨਾਲੋਂ ਵੱਧ ਜਾਂਦਾ ਹੈਲੋਕ ਲੀਡਰਾਂ ਨੂੰ ਕਹਿੰਦੇ ਨੇ ਕਿ ਸਾਨੂੰ ਤੁਹਾਡੀ ਸੇਵਾ ਨਹੀਂ ਚਾਹੀਦੀ, ਪਰ ਲੀਡਰ ਛੁੱਟ ਛੁੱਟ ਆਖਦੇ ਨੇ ਕਿ ਅਸੀਂ ਤਾਂ ਸੇਵਾ ਕਰਾਂਗੇਅਸੀਂ ਜੰਮੇ ਹੀ ਸੇਵਾ ਵਾਸਤੇ ਹਾਂ

ਲੋਕ ਪੁੱਛਦੇ ਨੇ ਕਿ ਪਹਿਲੀ ਪਾਰਟੀ ਵਿੱਚ ਹੁੰਦਿਆਂ ਸੇਵਾ ਕਿਉਂ ਨਹੀਂ ਕੀਤੀ? ਤਾਂ ਉੱਤਰ ਮਿਲਦਾ, “ਕਰਦੇ ਰਹੇ ਹਾਂ, ਪਰ ਉਦੋਂ ਕਿਸੇ ਨੂੰ ਪਤਾ ਨਹੀਂ ਲੱਗਾਹੁਣ ਪਤਾ ਲਾ ਦਿਆਂਗੇ ਨਵੀਂ ਪਾਰਟੀ ਵਿੱਚ

ਇਹੀ ਖ਼ਬਰਾਂ ਪਿਛਲੇ ਕਈ ਮਹੀਨਿਆਂ ਤੋਂ ਆ ਰਹੀਆਂ ਹਨਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ, ਉਹ ‘ਸੇਵਾ’ ਲਈ ਕੁਝ ਵੀ ਕਰਨ ਨੂੰ ਤਿਆਰ-ਬਰ-ਤਿਆਰ ਹਨਉਨ੍ਹਾਂ ਨੂੰ ਕੋਈ ਸੇਵਾ ਲਈ ਨਹੀਂ ਆਖ ਰਿਹਾ, ਪਰ ਉਹ ਆਖ ਰਹੇ ਨੇ, “ਅਸੀਂ ਜਹਾਨੋਂ ਜਾਣ ਤੋਂ ਪਹਿਲਾਂ ਸਮਾਜ ਲਈ, ਹਲਕੇ ਲਈ ਕੁਝ ਨਾ ਕੁਝ ਕਰਕੇ ਜ਼ਰੂਰ ਜਾਵਾਂਗੇ

ਸ਼ਤਰੂਘਣ ਸਿਨਹਾ ਨੇ ਪਿਛਲੇ ਦਿਨੀਂ ਭਾਜਪਾ ਛੱਡ ਕੇ ਕਾਂਗਰਸ ਵਿੱਚ ਦਾਖ਼ਲਾ ਲਿਆਉਹ ਫਿਰ ਪਟਨਾ ਸਾਹਿਬ ਤੋਂ ਉਮੀਦਵਾਰ ਹਨਪਾਰਟੀ ਬਦਲਣ ਸਾਰ ਕਹਿੰਦੇ, “ਹੁਣ ਸੇਵਾ ਕਰਾਂਗੇਕੁਝ ਕਰ ਦਿਖਾਉਣ ਦਾ ਵੇਲਾ ਹੈ ਇਹ ਉਨ੍ਹਾਂ ਦੀ ਪਤਨੀ ਪੂਨਮ ਸਿਨਾ ਸਮਾਜਵਾਦੀ ਪਾਰਟੀ ਦੇ ਸਾਈਕਲ ’ਤੇ ਬੈਠ ਗਈ ਹੈਟਿਕਟ ਉਸ ਨੂੰ ਲਖਨਊ ਤੋਂ ਮਿਲੀਸਾਈਕਲ ’ਤੇ ਬੈਠਣ ਸਾਰ ਉਹ ਕਹਿੰਦੀ “ਮੈਂ ਕੁਝ ਕਰਨਾ ਚਾਹੁੰਦੀ ਹਾਂਸੇਵਾ ਮੇਰੇ ਲਈ ਸਭ ਤੋਂ ਪਹਿਲਾ ਕਮਰ ਹੈ

ਜਯ-ਪ੍ਰਦਾ ਕੁਝ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਈ ਹੈਪਾਰਟੀ ਵਿੱਚ ਆਉਣ ਸਾਰ ਉਹਨੇ ਕਿਹਾ, “ਪਹਿਲੀਆਂ ਥਾਂਵਾਂ ਠੀਕ ਨਹੀਂ ਸੀਮੋਦੀ ਦੀ ਅਗਵਾਈ ਵਿੱਚ ਸੇਵਾ ਜ਼ਰੂਰ ਕਰਨੀ ਹੈਇਹੀ ਕੁਝ ਉਰਮਿਲਾ ਮਾਤੋਂਡਕਰ ਨੇ ਕਿਹਾਉਸ ਨੂੰ ਕਾਂਗਰਸ ਨੇ ਮੁੰਬਈ ਤੋਂ ਟਿਕਟ ਦਿੱਤੀ ਹੈਟਿਕਟ ਮਿਲਣ ਸਾਰ ਉਹ ਕਹਿੰਦੀ ਹੈ, “ਬੱਸ ਹੁਣ ਲੋਕਾਂ ਲਈ ਜਿਊਣਾ ਮਰਨਾ ਹੈ

ਇਸੇ ਤਰ੍ਹਾਂ ਮੈਡਮ ਪ੍ਰਿਅੰਕਾ ਚਤੁਰਬੇਦੀ ਦਸ ਸਾਲਾਂ ਤੋਂ ਕਾਂਗਰਸ ਵਿੱਚ ਰਹਿ ਕੇ ਕਾਂਗਰਸ ਦੀ ਮੁੱਖ ਬੁਲਾਰਨ, ਜਿਹੜੀ ਟੀ ਵੀ ’ਤੇ ਬਹਿਸਾਂ ਵਿੱਚ ਹਿੱਸਾ ਲੈ ਕੇ ਕਾਂਗਰਸ ਦਾ ਪੱਖ ਬੜੀ ਪ੍ਰਮੁੱਖਤਾ ਨਾਲ ਨਿਭਾਉਂਦੀ ਸੀ, ਉਸ ਨੇ ਅਚਾਨਕ ਕਾਂਗਰਸ ਨੂੰ ਛੱਡ ਕੇ ਸ਼ਿਵ ਸੈਨਾ ਦਾ ਪੱਲਾ ਫੜ ਲਿਆ ਹੈ, ਆਖਦੀ ਹੈ ਕਿ ਹੁਣ ਮਹਾਂਰਾਸ਼ਟਰ ਵਿੱਚ ਰਹਿ ਕੇ, ਸ਼ਿਵ ਸੈਨਾ ਪਾਰਟੀ ਰਾਹੀਂ ਸੇਵਾ ਕਰਾਂਗੀ ਕਿਉਂਕਿ ਮੈਂ ਇੱਥੇ ਦੀ ਹੀ ਜੰਮੀ-ਪਲੀ ਹਾਂਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਵੀ ਚੋਣਾਂ ਵਿੱਚ ਟਿਕਟ ਦੀ ਚਾਹਵਾਨ ਸੀ, ਟਿਕਟ ਨਾ ਮਿਲੀ ਤਾਂ ਅਚਾਨਕ ਸ਼ਿਵ ਸੈਨਾ ਵਿੱਚ ਜਾ ਕੇ ਸੇਵਾ ਕਰਨ ਦੀ ਗੱਲ ਕਹੀ

ਇਹ ਕਿਹੜੀ ਸੇਵਾ ਹੈ, ਜਿਹੜੀ ਟਿਕਟ ਲਏ ਬਿਨਾਂ ਨਹੀਂ ਹੁੰਦੀ? ਇਹ ਕਿਹੋ ਜਿਹੀ ਸੇਵਾ ਹੈ, ਜਿਹੜੀ ਸੰਸਦ ਮੈਂਬਰ ਜਾਂ ਵਿਧਾਇਕ ਬਣੇ ਬਿਨਾਂ ਨਹੀਂ ਹੁੰਦੀਜਦੋਂ ਪਾਰਟੀ ਬਦਲਣੀ ਹੁੰਦੀ ਹੈ ਤਾਂ ਸੇਵਾ ਤੇ ਜਦੋਂ ਪਿਛਲੀ ਪਾਰਟੀ ਵਿੱਚ ਉੱਚੇ ਅਹੁਦੇ ’ਤੇ ਹੁੰਦੇ ਹਨ ਤਾਂ ਸੇਵਾ ਚੇਤੇ ਵੀ ਨਹੀਂ ਆਉਂਦੀ

‘ਸੇਵਾ’ ਦਾ ਇਹੀ ਜਜ਼ਬਾ ਪੰਜਾਬ ਵਿੱਚ ਚੱਲ ਰਿਹਾ ਹੈਮਹਿੰਦਰ ਸਿੰਘ ਕੇ ਪੀ ਇਸੇ ਕਰਕੇ ਨਰਾਜ਼ ਹਨ ਕਿ ਮੈਂਨੂੰ ਸੇਵਾ ਦਾ ਮੌਕਾ ਕਿਉਂ ਨਹੀਂ ਮਿਲਿਆਉਹ ਕਹਿੰਦੇ ਹਨ, “ਪਾਰਟੀ ਨੇ ਸਾਡੀ ਕਦਰ ਨਹੀਂ ਪਾਈ” ਭਾਵ ਇਹ ਕਿ ‘ਕਦਰ’ ਵੀ ਤਾਂ ਹੀ ਮੰਨੀ ਜਾਵੇਗੀ, ਜੇ ਲਗਾਤਾਰ ਟਿਕਟ ਮਿਲੇਗੀਜਦੋਂ ਟਿਕਟ ਗਈ ਤਾਂ ਸਮਝ ਲਵੋ ‘ਸੇਵਾ’ ਵਿੱਚ ਅੜਚਣ ਆ ਗਈ

ਇਹੀ ਗੱਲ ਸੰਤੋਸ਼ ਚੌਧਰੀ ਕਹਿ ਰਹੇ ਹਨਬੀਬੀ ਜੀ ਕਹਿੰਦੇ ਹਨ, “ਸੇਵਾ ਦਾ ਮੌਕਾ ਮੇਰੇ ਕੋਲੋਂ ਖੋਹਣ ਵਾਲੇ ਚੰਗੇ ਲੋਕ ਨਹੀਂਜੇ ਇਸ ਜਨਮ ਵਿੱਚ ਸੇਵਾ ਹੀ ਨਾ ਕੀਤੀ ਤਾਂ ਮਨੁੱਖਾ ਜਨਮ ਦਾ ਕੀ ਲਾਭ?”

ਇਸੇ ਸੇਵਾ ਦੇ ਚੱਕਰ ਵਿੱਚ ਪਿਛਲੇ ਦਿਨੀਂ ਹਰਬੰਸ ਕੌਰ ਦੂਲੋਂ ਨੇ ਝਾੜੂ ਚੁੱਕਿਆਉਹ ਕਹਿੰਦੇ, “ਕਾਂਗਰਸ ਨੇ ਸਾਡੇ ਕੋਲੋਂ ਸੇਵਾ ਦਾ ਮੌਕਾ ਗੁਆ ਲਿਆ, ਪਰ ਅਸੀਂ ਸੇਵਾ ਕਰਕੇ ਰਹਾਂਗੇ” ਉਨ੍ਹਾਂ ਦੇ ਪਤੀ ਦੇਵ ਸ਼ਮਸ਼ੇਰ ਸਿੰਘ ਦੂਲੋਂ ਰਾਜ ਸਭਾ ਦੇ ਮੈਂਬਰ ਹਨ, ਜਿਹੜੇ ਸੰਸਦ ਵਿੱਚ ‘ਸੇਵਾ’ ਦਾ ਰਿਕਾਰਡ ਤੋੜ ਰਹੇ ਹਨ

ਇਸੇ ਸੇਵਾ ਖਾਤਰ ਜਗਮੀਤ ਸਿੰਘ ਬਰਾੜ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨਉਹ ਕਹਿੰਦੇ, “ਸਿੱਖੀ ਤੇ ਸਮਾਜ ਲਈ ਮੇਰੇ ਸੁਪਨਿਆਂ ਨਾਲ ਮੇਲ ਅਕਾਲੀ ਦਲ ਦੇ ਸੁਪਨੇ ਹੀ ਖਾਂਦੇ ਹਨ, ਸੋ ਮੈਂ ਸੇਵਾ ਕਰਕੇ ਹੀ ਰਹਾਂਗੇਜਗਮੀਤ ਬਰਾੜ ਨੇ ਇਸ ਸੇਵਾ ਲਈ ਹੀ ਤ੍ਰਿਣਮੂਲ ਕਾਂਗਰਸ ਪੰਜਾਬ ਲਿਆਂਦੀ ਸੀ, ਜਿੱਥੇ ਗੱਲ ਨਹੀਂ ਬਣੀਇਸੇ ਸੇਵਾ ਲਈ ਉਹ ‘ਆਪ’ ਵਿੱਚ ਜਾਣਾ ਚਾਹੁੰਦੇ ਸਨ, ਜਿੱਥੇ ਗੱਲ ਨਹੀਂ ਬਣੀਸੇਵਾ ਲਈ ਹੀ ਉਨ੍ਹਾਂ ਬਸਪਾ ਵੱਲ ਜਾਣ ਦੀ ਕੋਸ਼ਿਸ਼ ਕੀਤੀ ਸੀਪਰ ਅਖੀਰ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਸੇਵਾ ਦਾ ਮੌਕਾ ਮਿਲਣ ਦੀ ਆਸ ਹੈ

ਜਿਹੜੇ ਜਿਹੜੀ ਪਾਰਟੀ ਨੂੰ ਛੱਡ ਕੇ ਜਾ ਰਹੇ ਹਨ, ਉਹ ‘ਸੇਵਾ’ ਲਈ ਹੀ ਛੱਡ ਰਹੇ ਹਨ, ਹਰ ਰੋਜ਼ ਦੇ ਬਿਆਨ ਪੜ੍ਹ ਕੇ ਇਹੀ ਲੱਗਦਾ ਹੈਜਦੋਂ ਇੱਕ ਇੱਕ ਪਿੰਡ, ਸ਼ਹਿਰ, ਹਲਕੇ ਵਿੱਚ ਇੰਨੇ ‘ਸੇਵਾਦਾਰ’ ਹਨ ਤਾਂ ਲੋਕਾਂ ਨੂੰ ਦਿੱਕਤਾਂ ਕਿਹੜੀ ਗੱਲ ਦੀਆਂ ਹਨਲੋਕ ਐਵੇਂ ਆਖਦੇ ਨੇ ਕਿ ਅਸੀਂ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਾਂਸਾਡੇ ਨੁਮਾਇੰਦੇ ਚੰਗੇ ਨਹੀਂਇਹ ਸਾਨੂੰ ਮਿਲਦੇ ਹਨਇਨਾਂ ਨੇ ਜਿੱਤਣ ਮਗਰੋਂ ਕਦੇ ਮੂੰਹ ਨਹੀਂ ਦਿਖਾਇਆ

ਲੋਕਾਂ ਨੂੰ ਬੇਨਤੀ ਹੈ ਕਿ ਇਨਾਂ ‘ਸੇਵਾਦਾਰਾਂ’ ਦੀ ਜਵਾਬ ਤਲਬੀ ਕਰੋਜੇ ਹੁਣ ‘ਸੇਵਾਦਾਰਾਂ’ ਮੂਹਰੇ ਨਾ ਬੋਲੇ ਤਾਂ ਪੰਜ ਸਾਲ ਸੇਵਾ ਵੱਲੋਂ ਵਾਂਝੇ ਰਹਿ ਜਾਓਗੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1561)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author