GurmitShugli7ਉਹ ਮੁੱਦੇ, ਜਿਹੜੇ ਜ਼ਿੰਦਗੀ ਦੀ ਲੋੜ ਹਨ, ਉਹ ਨਾ ਅੱਜ ਵਿਚਾਰੇ ਜਾ ਰਹੇ ਹਨ, ਨਾ
(16 ਅਪ੍ਰੈਲ 2019)

 

ਭਾਰਤ ਵਿੱਚ ਪਹਿਲੇ ਗੇੜ ਦੀਆਂ ਚੋਣਾਂ ਹੋ ਗਈਆਂ ਹਨ, ਛੇ ਗੇੜ ਬਾਕੀ ਨੇਪਹਿਲੇ ਗੇੜ ਵਿੱਚ 3 ਲੋਕਾਂ ਦੀ ਮੌਤ ਦੀਆਂ ਖ਼ਬਰਾਂ ਆਈਆਂ, ਜਿਸ ਨੇ ਇਹ ਦੱਸ ਦਿੱਤਾ ਕਿ ਲੋਕਤੰਤਰ ਦਾ ਅਰਥ ਨੇਤਾਵਾਂ, ਸਮਰਥਕਾਂ ਅਤੇ ਆਮ ਵੋਟਰਾਂ ਲਈ ਕੀ ਹੈ ਤੇ ਕੀ ਸੀ? ਕਾਮਨਾ ਕਰਦੇ ਹਾਂ ਅਗਲੇ ਗੇੜ ਸੁੱਖੀਂ-ਸਾਂਦੀ ਨਿਕਲ ਜਾਣ ਪਰ ਝਾਤ ਮਾਰ ਕੇ ਦੇਖੋ, ਪਹਿਲੇ ਗੇੜ ਦੀਆਂ ਚੋਣਾਂ ਦੇ ਪ੍ਰਚਾਰ ਲਈ ਭਾਜਪਾ, ਕਾਂਗਰਸ ਅਤੇ ਹੋਰ ਪਾਰਟੀਆਂ ਦੇ ਮੁੱਦੇ ਕਿਹੋ ਜਿਹੇ ਸਨਕੀ 91 ਸੀਟਾਂ, ਜਿੱਥੇ ਵੋਟਾਂ ਪਈਆਂ, ਉੱਥੇ ਸਿਰਫ਼ ਇਹੀ ਮੁੱਦੇ ਸਨ, ਹੋਰ ਨਹੀਂਕੀ ਚੋਣਾਂ ਸਿਰਫ਼ ਰਾਸ਼ਟਰਵਾਦ ਦੇ ਨਾਂਅ ’ਤੇ ਲੜੀਆਂ ਜਾਣੀਆਂ ਚਾਹੀਦੀਆਂ? ਬਾਲਾਕੋਟ ਵਿੱਚ ਹਵਾਈ ਹਮਲਾ, ਪੁਲਵਾਮਾ ਦੇ ਸ਼ਹੀਦਾਂ ਦਾ ਬਦਲਾ, ਹਿੰਦੂਵਾਦ, ਰਾਮ ਮੰਦਰ, ਇਹੀ ਮੁੱਦੇ ਬਾਕੀ ਹਨਵਿਰੋਧੀ ਪਾਰਟੀਆਂ ਨੇ ਵੀ ਮੁੱਦਾ ਵਿਹੂਣੀਆਂ ਗੱਲਾਂ ਹੀ ਕੀਤੀਆਂਉਹ ਲੋਕਾਂ ਨੂੰ ਇਹ ਸਮਝਾਉਣ ਵਿੱਚ ਕਾਮਯਾਬ ਨਹੀਂ ਹੋਈਆਂ ਕਿ ਤੁਹਾਡੇ ਅਸਲ ਮੁੱਦਿਆਂ ’ਤੇ ਭਾਜਪਾ ਸਰਕਾਰ ਨੇ ਕੁਝ ਕੀਤਾ ਜਾਂ ਨਹੀਂ? ਹੁਣ ਤਾਂ ਇਉਂ ਜਾਪਣ ਲੱਗਾ ਕਿ ਭਾਰਤ ਵਿੱਚ ਵੋਟਾਂ ਹੀ ‘ਚੌਕੀਦਾਰ’ ਦੇ ਨਾਂਅ ’ਤੇ ਮੰਗੀਆਂ ਜਾ ਰਹੀਆਂਪੰਜਾਬ ਸਮੇਤ ਬਾਕੀ ਸਾਰੇ ਸੂਬਿਆਂ ਵੱਲ ਦੇਖ ਲਵੋ, ‘ਹਮ ਭੀ ਹੈਂ ਚੌਕੀਦਾਰ’ ਤੇ ‘ਚੌਕੀਦਾਰ ਹੀ ਚੋਰ ਹੈ’ ਦਰਮਿਆਨ ਲੜਾਈ ਤੋਂ ਛੁੱਟ ਕੁਝ ਨਹੀਂਲੋਕ ਵੀ ਤਾਂ ਉਹੋ ਜਿਹੇ ਹੀ, ਗੱਲਾਂ ਦਾ ਸਵਾਦ ਲੈ ਕੇ ਵੋਟ ਪਾਉਣ ਲਈ ਮਨ ਬਣਾ ਰਹੇ ਹਨ23 ਮਈ ਦੇ ਨਤੀਜਿਆਂ ਮਗਰੋਂ ਅਚਾਨਕ ਲੋਕ ਜਾਗਣਗੇ ਕਿ ਗ਼ਲਤ ਫ਼ੈਸਲਾ ਹੋ ਗਿਆ, ਚੰਗੇ ਲੋਕ ਨਹੀਂ ਚੁਣੇ ਜਾ ਸਕੇਪਰ ਹੁਣ ਜਦੋਂ ਸੋਚਣ ਦਾ ਵਕਤ ਹੈ ਤਾਂ ਕੋਈ ਸੋਚਦਾ ਨਜ਼ਰ ਨਹੀਂ ਆ ਰਿਹਾ

ਪੰਜਾਬ ਸਮੇਤ ਹਰ ਸੂਬੇ ਦੇ ਮੁੱਦੇ ਵੱਖੋ-ਵੱਖਰੇ ਹਨਮੁੱਢਲੀਆਂ ਲੋੜਾਂ ਭਾਵੇਂ ਸਾਂਝੀਆਂ ਹਨ, ਪਰ ਭੂਗੋਲਿਕ ਸਥਿਤੀ ਮੁਤਾਬਕ ਬਾਕੀ ਸਭ ਕੁਝ ਵੱਖਰਾਪਰ ਜਿੱਥੇ-ਜਿੱਥੇ ਜਿਹੜੇ ਮੁੱਦੇ ਹਨ, ਸਭ ਦਰਕਿਨਾਰ ਹਨਪੰਜਾਬ ਵਿੱਚ ਵੋਟਾਂ ਤਿੰਨ-ਚਾਰ ਮੁੱਦਿਆਂ ਦੇ ਆਧਾਰ ’ਤੇ ਮੰਗੀਆਂ ਜਾ ਰਹੀਆਂਕਾਂਗਰਸ ਨੂੰ ਬੇਅਦਬੀ, ਗੋਲੀਕਾਂਡ, ਡੇਰਾ ਮੁਖੀ ਨੂੰ ਮਾਫ਼ੀ ਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਦਾ ਮੁੱਦਾ ਮਾਫ਼ਕ ਹੈਇਸੇ ਲਈ ਹਰ ਕਾਂਗਰਸੀ ਉਮੀਦਵਾਰ ਮੰਚ ਤੋਂ ਇਹੀ ਚਾਰ ਗੱਲਾਂ ਵਾਰ-ਵਾਰ ਕਰ ਰਿਹਾ ਹੈ

ਅਕਾਲੀ-ਭਾਜਪਾ ਗੱਠਜੋੜ ਕੁੰਵਰ ਦੇ ਤਬਾਦਲੇ ਨੂੰ ਸਹੀ ਠਹਿਰਾਉਣ ਦੇ ਨਾਲ-ਨਾਲ ਕਾਂਗਰਸ ਵੱਲੋਂ ਦੋ ਵਰ੍ਹਿਆਂ ਵਿੱਚ ਕੱਖ ਨਾ ਕਰਨ, ਆਪਣੇ ਦਸ ਸਾਲ ਦੇ ਸੋਹਣੇ ਸ਼ਾਸਨ ਨੂੰ ਉਭਾਰ ਰਿਹਾ ਹੈ‘ਆਪ’ ਵਾਲੇ ਦੋਹਾਂ ਨੂੰ ਨਿੰਦਣ ’ਅਤੇ ਦਿੱਲੀ ਵਿੱਚ ਆਪਣੀਆਂ ਪ੍ਰਾਪਤੀਆਂ ਗਿਣਾਉਣ ਦਾ ਕੰਮ ਕਰ ਰਹੇ ਹਨ‘ਪੰਜਾਬ ਡੈਮੋਕਰੈਟਿਕ ਅਲਾਇੰਸ’ ਵਾਲੇ ਤਿੰਨਾਂ ਨੂੰ ਰਗੜਾ ਫੇਰ ਕੇ ਆਖ ਰਹੇ ਕਿ ਹਰ ਮਸਲੇ ਦਾ ਰਾਮਬਾਣ ਇਲਾਜ ਸਾਡੇ ਕੋਲ ਹੈਬਿਨਾਂ ਸ਼ੱਕ ਇਸ ਅਲਾਇੰਸ ਵਿੱਚ ਮਹੱਤਵਪੂਰਨ ਪਾਰਟੀਆਂ ਅਤੇ ਗਰੁੱਪ ਸ਼ਾਮਲ ਹਨ, ਉਹ ਮੁੱਦਿਆਂ ਦੀ ਗੱਲ ਵੀ ਕਰ ਰਹੇ ਹਨ, ਲੋਕ ਮੰਗਾਂ ਦੀ ਗੱਲ ਵੀ ਕਰ ਰਹੇ ਹਨ ਪਰ ਲੋਕਾਂ ਨੂੰ ਸਮਝਾਉਣ ਵਿੱਚ ਕਿੰਨੇ ਕੁ ਸਫਲ ਹੋਣਗੇ, ਇਸਦਾ 23 ਮਈ ਨੂੰ ਹੀ ਪਤਾ ਚੱਲੇਗਾ

ਕਿੰਨੇ ਕੁ ਪੰਜਾਬੀ ਹਨ ਜਿਨ੍ਹਾਂ ਨੇ ਕਾਂਗਰਸੀ ਮੰਚਾਂ ਤੋਂ ਨੌਕਰੀਆਂ ਦਿੱਤੇ ਜਾਣ, ਕਿਸਾਨੀ ਖੁਸ਼ਹਾਲੀ ਹੋਣ ਨੇ ਬਾਕੀ ਮੁੱਦਿਆਂ ਦੀ ਸਹੀ ਤਸਵੀਰ ਪੇਸ਼ ਕਰਦਿਆਂ ਸੁਣਿਆ ਜਾਂ ਦੇਖਿਆ ਹੋਵੇ?

ਦੇਸ਼ ਦੇ ਨਾਗਰਿਕ ਹੋਣ ਨਾਤੇ ਸਭ ਧਰਮਾਂ ਤੇ ਗ੍ਰੰਥਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ, ਪਰ ਕੀ ਇਹੀ ਮੁੱਦਾ ਕਾਫ਼ੀ ਹੈ ਕਿ ਬੇਅਦਬੀ ਹੋਈ? ਕੀ ਇਹੀ ਰਟ ਲਾਈ ਰੱਖਣ ਨਾਲ ਪੰਜਾਬ ਦੇ ਬਾਕੀ ਸਭ ਮਸਲੇ ਆਪੇ ਹੱਲ ਹੋ ਜਾਣਗੇਮੰਨ ਲਓ ਕੁੰਵਰ ਦਾ ਤਬਾਦਲਾ ਰੱਦ ਹੋ ਜਾਵੇ ਤੇ ਉਹ ਮੁੜ ਪਹਿਲੀ ਥਾਂ ’ਤੇ ਆ ਜਾਵੇ, ਬੇਅਦਬੀ ਵਾਲੇ ਬਾਕੀ ਰਹਿੰਦੇ ਦੋਸ਼ੀ, ਸਣੇ ਸਿਆਸੀ ਪਾਰਟੀ ਨਾਲ ਸੰਬੰਧਤ ਜੇਲ ਭੇਜ ਦਿੱਤੇ ਜਾਣ ਤਾਂ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ, ਗ਼ਰੀਬਾਂ ਨੂੰ ਸਸਤੇ ਭਾਅ ਸਿੱਖਿਆ ਤੇ ਬਿਮਾਰਾਂ ਨੂੰ ਮੁਫ਼ਤ ਵਿੱਚ ਚੰਗਾ ਇਲਾਜ, ਕਿਸਾਨਾਂ ਦੀਆਂ ਜਿਣਸਾਂ ਦੇ ਠੀਕ-ਠਾਕ ਭਾਅ ਜਾਂ ਕਿਸਾਨ ਖੁਦਕੁਸ਼ੀਆਂ ਰੁਕ ਜਾਣਗੀਆਂ? ਬੇਰੁਜ਼ਗਾਰਾਂ ਨੂੰ ਰੁਜ਼ਗਾਰ ਅਤੇ ਕਿਸਾਨੀ ਖ਼ੁਦਕੁਸ਼ੀਆਂ ਦਾ ਹੱਲ ਐੱਸ ਆਈ ਟੀ ਦੀ ਕਾਰਵਾਈ ਕਿਵੇਂ ਕੱਢ ਸਕੇਗੀ? ਹਸਪਤਾਲਾਂ ਦੀ ਲੁੱਟ, ਸਿੱਖਿਆ ਖੇਤਰ ਵਿੱਚ ਡਾਵਾਂਡੋਲ ਸਥਿਤੀ ਨੂੰ ਡੇਰਾ ਮੁਖੀ ਦੀ ਮਾਫ਼ੀ ਦਾ ਸੱਚ ਕਿਵੇਂ ਸੰਭਾਲ ਸਕੇਗਾ?

ਕੀ ਇਸ ਵਕਤ ਇਹ ਮੁੱਦੇ ਨਹੀਂ ਹੋਣੇ ਚਾਹੀਦੇ ਕਿ ਜ਼ਿੰਦਗੀ ਨੂੰ ਜਿਊਣ ਲਈ ਸਭ ਤੋਂ ਅਹਿਮ ਪਾਣੀ ਨੂੰ ਬਚਾਇਆ ਕਿਵੇਂ ਜਾਵੇ, ਦਰਿਆਵਾਂ ਦੀ ਸੰਭਾਲ ਕਿਵੇਂ ਹੋਵੇ, ਵਾਤਾਵਰਣ ਪਲੀਤ ਹੋਣੋਂ ਕਿਵੇਂ ਰੋਕਿਆ ਜਾਵੇ, ਡਿਗਰੀਆਂ ਵਾਲੇ ਹੱਥਾਂ ਨੂੰ ਰੁਝੇਵੇਂ ਵਿੱਚ ਕਿਵੇਂ ਕੀਤਾ ਜਾਵੇ, ਜ਼ਿੰਦਗੀ ਜਿਊਣ ਲਈ ਸੁਰੱਖਿਅਤ ਮਾਹੌਲ ਕਿਵੇਂ ਪ੍ਰਦਾਨ ਕੀਤਾ ਜਾਵੇ

ਜੋ ਅਸਲ ਮੁੱਦੇ ਹਨ, ਉਹ ਗਾਇਬ ਹਨਉਹ ਮੁੱਦੇ, ਜਿਹੜੇ ਜ਼ਿੰਦਗੀ ਦੀ ਲੋੜ ਹਨ, ਉਹ ਨਾ ਅੱਜ ਵਿਚਾਰੇ ਜਾ ਰਹੇ ਹਨ, ਨਾ ਦਸ-ਵੀਹ ਸਾਲ ਪਹਿਲਾਂ ਵਿਚਾਰੇ ਗਏਦੂਣੀ ਦੇ ਪਹਾੜੇ ਵਾਂਗ ਰਟੀਆਂ ਗੱਲਾਂ ਹਰ ਰੋਜ਼ ਅੱਗੇ ਵਧ ਰਹੀਆਂ ਹਨਪਹਿਲੀ ਪਾਰਟੀ ਛੱਡ ਦੂਜੀ ਵਿੱਚ ਜਾਣ ਵਾਲਾ ਨੇਤਾ ਪੁਰਾਣੀ ਕੈਸਿਟ ਕੱਢ ਨਵੀਂ ਪਾ ਲੈਂਦਾ ਹੈਲੋਕ ਪਹਿਲੇ ਦੀ ਰੈਲੀ ਵਿੱਚ ਵੀ ਜਾ ਰਹੇ ਨੇ, ਦੂਜੇ ਦੀ ਵਿੱਚ ਵੀਸ਼ਾਮ ਮਿਲੀ ਦਿਹਾੜੀ, ਤੇ ਮਿਲੀ ਦੋ ਘੁੱਟ ਦਾਰੂ ਦੋ-ਚਾਰ ਘੰਟੇ ਲਈ ਸਾਰੇ ਮਸਲੇ ਭੁਲਾ ਸਕਦੀ ਹੈ, ਉਮਰ ਭਰ ਲਈ ਨਹੀਂਇਸ ਲਈ ਸਮੇਂ ਦੀ ਆਵਾਜ਼ ਹੈ ਕਿ ਉੱਠੋ, ਜਾਗੋ ਜ਼ਿੰਦਗੀ ਜਿਊਣ ਲਈ ਅਸਲ ਮੁੱਦੇ ਉਠਾਓ ਨਹੀਂ ਤਾਂ ਕਾਫੀ ਦੇਰ ਹੋ ਜਾਵੇਗੀ

ਜੇ ਅਸੀਂ ਜ਼ਿੰਮੇਵਾਰ ਵੋਟਰ ਹਾਂ, ਤਾਂ ਸਿਰਫ਼ ਵੋਟ ਪਾਉਣ ਤੱਕ ਸੀਮਤ ਨਾ ਰਹੀਏਮੁੱਦਿਆਂ ਦੇ ਹੱਲ ਨੂੰ ਲੱਭਣ ਵਾਲੇ ਬਣੀਏ, ਵੋਟਾਂ ਮੰਗਣ ਵਾਲੇ ਨੇਤਾ ਨੂੰ ਸਵਾਲ ਕਰੀਏ, ਪਿਛਲੇ ਵਾਅਦਿਆਂ ਬਾਰੇ ਪੁੱਛੀਏਜਿੰਨਾ ਚਿਰ ਇਹ ਮੰਨਣਾ ਸ਼ੁਰੂ ਨਹੀਂ ਕਰਦੇ ਕਿ ਲੀਡਰਾਂ ਵਾਂਗ ਅਸੀਂ ਵੀ ਕਦੇ ਅਸਲ ਮੁੱਦੇ ਨਹੀਂ ਵਿਚਾਰੇ, ਉੰਨਾ ਚਿਰ ਲੀਡਰਾਂ ਵਾਂਗ ਅਸੀਂ ਵੀ ਕਸੂਰਵਾਰ ਹਾਂਅੱਜ ਕੱਲ੍ਹ ਟੀ ਵੀ ’ਤੇ ਇੱਕ ਇਸ਼ਤਿਹਾਰ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਚੁਣਿਆ ਹੋਏ ਨੇਤਾ ਮੂੰਹ ਵਿੱਚ ਪਾਨ ਪਾ ਕੇ ਥਾਂ-ਥਾਂ ਥੁੱਕ ਰਿਹਾ ਹੈਨਾਲ ਹੀ ਇਹ ਵੀ ਦੱਸਦਾ ਹੈ ਕਿ ਮੈਂ ਚੁਣਿਆ ਗਿਆ ਇਲਾਕੇ ਦਾ ਨੇਤਾ ਹਾਂਇਹ ਸੁਣ ਕੇ ਇੱਕ ਨਾਗਰਿਕ ਆਖ ਰਿਹਾ ਹੈ ਕਿ ‘ਪਰ ਮੈਂ ਤਾਂ ਵੋਟ ਪਾਈ ਹੀ ਨਹੀਂ’ ਤਾਂ ਨੇਤਾ ਝੱਟਪਟ ਥੁੱਕ ਕੇ ਆਖਦਾ ਹੈ ‘ਤਬੀ ਤੋ’ ਭਾਵ ਜਦ ਤੱਕ ਜਾਗਰੂਕ ਲੋਕ ਅੱਗੇ ਆ ਕੇ ਸਹੀ ਬੰਦੇ ਨੂੰ ਵੋਟ ਨਹੀਂ ਪਾਉਣਗੇ ਉਦੋਂ ਤੱਕ ਇਹੀ ਕੁਝ ਹੁੰਦਾ ਰਹੇਗਾਆਮ ਜਨਤਾ ਨੂੰ ਮੁੱਦਿਆਂ ਵਿਹੂਣਾ ਪ੍ਰਚਾਰ ਹੀ ਸੁਣਨ ਨੂੰ ਮਿਲਦਾ ਰਹੇਗਾਕੀ ਅਸੀਂ ਸਭ ਜਾਗਾਂਗੇ? ਇਹ ਆਉਣ ਵਾਲਾ ਸਮਾਂ ਦੱਸੇਗਾ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1554)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author