GurmitShugli7ਭੰਡ ਬਣਨ ਦੀ ਥਾਂ ਜੇ ਨੇਤਾ ਲੋਕ ਸੰਜੀਦਾ ਹੋਣ, ਲੋਕ ਹਿਤਾਂ ਦੀਆਂ ਗੱਲਾਂ ਕਰਨ ...
(2 ਅਪਰੈਲ 2019)

 

ਚੋਣਾਂ ਲੋਕ ਸਭਾ ਦੀਆਂ ਹੋਣ ਜਾਂ ਵਿਧਾਨ ਸਭਾ ਦੀਆਂ, ਨੇਤਾ ਲੋਕਾਂ ਦੀ ਜ਼ੁਬਾਨ ਐਸੀ ਤਿਲਕਦੀ ਹੈ ਕਿ ਪੁੱਛੋ ਕੁਝ ਨਾਇਨਾਂ ਦਿਨਾਂ ਵਿੱਚ ਚੋਣ ਕਮਿਸ਼ਨ ਕੋਲ ਪੰਡਾਂ ਦੀਆਂ ਪੰਡਾਂ ਭਰ-ਭਰ ਸ਼ਿਕਾਇਤਾਂ ਪਹੁੰਚਦੀਆਂ ਹਨਪਿਛਲੇ ਕਈ ਦਿਨਾਂ ਤੋਂ ਪੂਰੇ ਭਾਰਤ ਦੇ ਨੇਤਾ ਇੱਕ-ਦੂਜੇ ਖ਼ਿਲਾਫ਼ ਮਰਿਆਦਾ ਤੋਂ ਸੱਖਣੀਆਂ ਗੱਲਾਂ ਕਰ ਰਹੇ ਹਨਇਹ ਗੱਲਾਂ ਹੈਰਾਨ ਵੀ ਕਰਦੀਆਂ ਹਨ ਤੇ ਪ੍ਰੇਸ਼ਾਨ ਵੀ

ਤਿੰਨ ਦਿਨ ਪਹਿਲਾਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਗੱਠਜੋੜ ਬਾਬਤ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿ ‘ਸਰਾਬ’ ਤੋਂ ਦੂਰ ਰਹੋਗੇ ਤਾਂ ਬਚ ਜਾਓਗੇਉਨ੍ਹਾਂ ਸਮਾਜਵਾਦੀ ਪਾਰਟੀ ਦਾ ‘ਸ’, ਰਾਸ਼ਟਰੀ ਲੋਕ ਦਲ ਦਾ ‘ਰ’ ਤੇ ‘ਬਸਪਾ’ ਦਾ ‘ਬ’ ਚੁੱਕ ਕੇ ‘ਸ਼ਰਾਬ’ ਬਣਾ ਦਿੱਤਾ ਤੇ ਕਹਿੰਦੇ ਜਿਹੜਾ ਇਸ ਤੋਂ ਦੂਰ ਰਹੇਗਾ, ਉਹੀ ਬਚੇਗਾ

ਅਖਿਲੇਸ਼ ਯਾਦਵ ਨੇ ਹੁਣ ਪ੍ਰਧਾਨ ਮੰਤਰੀ ਨੂੰ ‘ਸਰਾਬ’ ਤੇ ‘ਸ਼ਰਾਬ’ ਵਿਚਲਾ ਅੰਤਰ ਸਮਝਾਇਆ ਕਿ ‘ਸਰਾਬ’ ਦਾ ਅਰਥ ਮ੍ਰਿਗ ਤ੍ਰਿਸ਼ਨਾ ਵੀ ਹੁੰਦਾ ਹੈਇਸ ਤੋਂ ਇਲਾਵਾ ਉਹਨਾਂ ਭਾਜਪਾ ਨੂੰ ਜਵਾਬ ਦੇਣ ਲਈ ਇੱਕ ਤੋੜ ਲਭ ਲਿਆ ਹੈ ਤੇ ਭਾਜਪਾ ਪਾਰਟੀ ਨੂੰ ਸ਼ਰਾਬੀ ਬਣਾ ਦਿੱਤਾ ਹੈਉਹਨਾਂ ਭਾਜਪਾ ਦੇ ਪ੍ਰਧਾਨ ਸ਼ਾਹ ਤੋਂ ‘ਸ਼’ ਲਿਆ ਰਾਜਨਾਥ ਤੋਂ ‘ਰਾ’ ਲਿਆ ਅਤੇ ਬੀ ਜੇ ਪੀ ਤੋਂ ‘ਬੀ’ ਲੈ ਕੇ ਸ਼ਰਾਬੀ ਬਣਾ ਕੇ ਸਾਰੀ ਪਾਰਟੀ ਨੂੰ ਸ਼ਰਾਬੀ ਬਣਾ ਦਿੱਤਾ ਹੈਨਾਲ ਹੀ ਕਿਹਾ ਹੈ ਕਿ ਇਹੋ ਸ਼ਰਾਬੀ ਹੀ ਰਾਤ ਨੂੰ ਮਹਿਫਲਾਂ ਵਿੱਚ ਈਲੂ-ਈਲੂ ਕਰਦੇ ਹਨ

ਜੇ ਪ੍ਰਧਾਨ ਮੰਤਰੀ ਦੇ ਰੁਤਬੇ ਵਾਲਾ ਵਿਅਕਤੀ ਮਨਘੜਤ ਅਰਥ ਪੇਸ਼ ਕਰਦਾ ਹੈ, ਸਿਰਫ਼ ਤਾੜੀਆਂ ਖੱਟਣ ਲਈ ਅਜੀਬ ਗੱਲਾਂ ਪੇਸ਼ ਕਰਦਾ ਹੈ ਤਾਂ ਬਾਕੀ ਨੇਤਾਵਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈਅਮਿਤ ਸ਼ਾਹ ਨੇ ਪਰਸੋਂ ਹੀ ਕਿਹਾ ਕਿ ਕਈ ਨੇਤਾ ਦਿਨ ਵੇਲੇ ਤਾਂ ਲੜਦੇ ਹਨ, ਪਰ ਰਾਤ ਨੂੰ ਈਲੂ-ਈਲੂ ਵੀ ਕਰਦੇ ਹਨਦੇਖੋ ਇੱਕ ਨੇਤਾ ਦੂਜਿਆਂ ਬਾਰੇ ਕੀ ਕਹਿੰਦਾ ਹੈ

ਬਸਪਾ ਦੇ ਇੱਕ ਨੇਤਾ ਨੇ ਪਿਛਲੇ ਦਿਨੀਂ ਕਿਹਾ: ਮੈਂ ਇੱਕ ਵਾਰ ਬੱਸ ਵਿੱਚ ਸਫ਼ਰ ਕਰ ਰਿਹਾ ਸੀਜਯਾ ਪ੍ਰਦਾ ਦਾ ਕਾਫ਼ਲਾ ਕੋਲ ਦੀ ਲੰਘਿਆਰਾਹ ਵਿੱਚ ਜਾਮ ਲੱਗਾ ਸੀਮੈਂ ਸੋਚਿਆ ਕਿ ਜਯਾ ਗੱਡੀ ਵਿੱਚੋਂ ਉੱਤਰ ਕੇ ਠੁਮਕੇ ਲਾਵੇਗੀ, ਮਾਹੌਲ ਗਰਮ ਕਰੇਗੀ, ਲੋਕਾਂ ਵਿੱਚ ਹਿਲਜੁਲ ਹੋਵੇਗੀ ਤੇ ਜਾਮ ਖੁੱਲ੍ਹ ਜਾਵੇਗਾ, ਪਰ ਇੱਦਾਂ ਹੋਇਆ ਨਹੀਂ- ਹੁਣ ਤੁਸੀਂ ਸੋਚੋ ਕਿ ਇਹੋ ਜਿਹੀਆਂ ਗੱਲਾਂ ਜ਼ਿੰਮੇਵਾਰ ਲੋਕਾਂ ਦੇ ਮੂੰਹੋਂ ਨਿਕਲਣੀਆਂ ਚਾਹੀਦੀਆਂ ਹਨ?

ਪਿਛਲੇ ਦਿਨੀਂ ਹਰਿਆਣੇ ਦੀ ਨਾਚੀ ਸਪਨਾ ਚੌਧਰੀ ਦੇ ਕਾਂਗਰਸ ਵਿੱਚ ਜਾਣ ਦੀ ਚਰਚਾ ਛਿੜੀਭੰਬਲਭੂਸਾ ਬਣ ਗਿਆ ਕਿ ਉਹ ਕਾਂਗਰਸ ਵਿੱਚ ਜਾਊ ਜਾਂ ਭਾਜਪਾ ਵਿੱਚਭਾਜਪਾ ਦਾ ਇੱਕ ਨੇਤਾ ਕਹਿੰਦਾ, ‘ਰਾਹੁਲ ਨੂੰ ਚਾਹੀਦਾ ਕਿ ਸਪਨਾ ਨੂੰ ਅਪਣਾ ਬਣਾ ਲਵੇਰਾਹੁਲ ਦੀ ਮਾਂ ਵੀ ਇਟਲੀ ਵਿੱਚ ਸਪਨਾ ਵਾਲਾ ਕੰਮ ਹੀ ਕਰਦੀ ਰਹੀ ਹੈ

ਇਹ ਉਹ ਬਕਵਾਸ ਹੈ, ਜਿਹੜਾ ਇੱਕ ਹਫ਼ਤੇ ਵਿੱਚ ਸੁਣਿਆਕੋਈ ਵੇਲਾ ਸੀ ਜਦੋਂ ਰਾਜਨੀਤੀ ਮੁੱਦਿਆਂ ’ਤੇ ਅਧਾਰਤ ਕੀਤੀ ਜਾਂਦੀ ਸੀ, ਪਰ ਹੁਣ ਮੁੱਦੇ ਨਹੀਂ ਸਿਰਫ਼ ਹਲਕਾਪਣ ਹੈਹਲਕਾਪਣ ਵੀ ਅਜਿਹਾ, ਜਿਸ ’ਤੇ ਸ਼ਰਮ ਆਉਂਦੀ ਹੈਸੁਣਨ ਲੱਗਿਆਂ ਉਹ ਸਭ ਸ਼ਰਮਨਾਕ ਲੱਗਦਾ ਹੈ ਪਰ ਲੀਡਰਾਂ ਨੂੰ ਬੋਲਣ ਲੱਗਿਆਂ ਪਤਾ ਨਹੀਂ ਕਿਉਂ ਨਹੀਂ ਸ਼ਰਮ ਆਉਂਦੀ

ਜਦੋਂ ਨੇਤਾ ਲੋਕ ਇੱਕ-ਦੂਜੇ ਨੂੰ ਕੁੱਤਾ, ਗਧਾ, ਬਾਂਦਰ, ਲੁੱਚਾ, ਹਰਾਮੀ ਕਹਿੰਦੇ ਹੋਣ ਤਾਂ ਦੇਸ਼ ਦੇ ਹਿਤਾਂ ਲਈ ਜੂਝਣ ਵਾਲੀ ਬਿਰਤੀ ਦਾ ਪਤਾ ਆਪੇ ਲੱਗ ਜਾਂਦਾਸਾਡੇ ਲੋਕਾਂ ਦੀ ਬਦਕਿਸਮਤੀ ਹੈ ਕਿ ਉਹ ਇਨ੍ਹਾਂ ਗੱਲਾਂ ਨੂੰ ਸੁਣ ਕੇ ਸਵਾਦ ਲੈਂਦੇ ਹਨ, ਵਿਰੋਧ ਨਹੀਂ ਕਰਦੇਉਹ ਨਹੀਂ ਸੋਚਦੇ ਕਿ ਅਸੀਂ ਇਨਾਂ ਲੋਕਾਂ ਨੂੰ ਮਨੋਰੰਜਨ ਵਾਸਤੇ ਨਹੀਂ, ਕੰਮ ਵਾਸਤੇ ਚੁਣਿਆਕੰਮ ਦੀ ਗੱਲ ਨੇਤਾਵਾਂ ਨੂੰ ਕਦੇ ਯਾਦ ਆਉਂਦੀ ਹੀ ਨਹੀਂ, ਆਮ ਲੋਕਾਂ ਨੂੰ ਸਾਢੇ ਚਾਰ ਸਾਲ ਬਾਅਦ ਯਾਦ ਆਉਂਦੀ ਹੈ

ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੋਕ ਇਹ ਆਸ ਨਹੀਂ ਕਰਦੇ ਕਿ ਉਹ ਵਿਰੋਧੀਆਂ ਦੀਆਂ ਨਕਲਾਂ ਲਾ-ਲਾ ਦਿਖਾਵੇ, ਤਾੜੀਆਂ ਮਾਰ-ਮਾਰ ਗੱਲ ਕਰੇ ਮਿਹਣੋ-ਮਿਹਣੀ ਹੋਵੇ, ਲੋਕ ਸੰਜੀਦਗੀ ਚਾਹੁੰਦੇ ਹਨਮੁੱਦਿਆਂ ਦਾ ਹੱਲ ਚਾਹੁੰਦੇ ਹਨਇਹ ਵੇਲਾ ਨਕਲਾਂ ਲਾਉਣ ਅਤੇ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਦਾ ਨਹੀਂਕੋਈ ਵੀ ਸਿਆਸੀ ਧਿਰ ਹੋਵੇ, ਜਿੰਨਾ ਚਿਰ ਲੋਕਾਂ ਦੇ ਮਸਲਿਆਂ ਪ੍ਰਤੀ ਗੰਭੀਰ ਨਹੀਂ, ਉੰਨਾ ਚਿਰ ਦੇਸ਼ ਦਾ ਕੁਝ ਨਹੀਂ ਹੋ ਸਕਦਾਤੁਹਾਡੀਆਂ ਨਿੱਜੀ ਕਿੜਾਂ ਨਿੱਜੀ ਹਨ, ਦੇਸ ਨਾਲ ਇਨਾਂ ਦਾ ਕੋਈ ਸਰੋਕਾਰ ਨਹੀਂਭੰਡ ਬਣਨ ਦੀ ਥਾਂ ਜੇ ਨੇਤਾ ਲੋਕ ਸੰਜੀਦਾ ਹੋਣ, ਲੋਕ ਹਿਤਾਂ ਦੀਆਂ ਗੱਲਾਂ ਕਰਨ, ਬੇਰੁਜ਼ਗਾਰੀ, ਕਿਸਾਨੀ ਖੁਦਕੁਸ਼ੀਆਂ, ਭੁੱਖਮਰੀ, ਔਰਤਾਂ ਅਤੇ ਬੱਚਿਆਂ ਆਦਿ ਬਾਰੇ ਬੋਲਣ ਤੇ ਹੱਲ ਕੱਢਣ ਤਾਂ ਲੋਕ ਇਨਾਂ ’ਤੇ ਵੱਧ ਯਕੀਨ ਕਰਨ ਲੱਗਣਗੇ ਅਤੇ ਆਪਣਾ ਅਸਲੀ ਲੀਡਰ ਮੰਨਣਗੇ

‘ਖਾਲਸਾ’ ਦਾ ਛੜੱਪਾ

ਲੰਘੇ ਦਿਨੀਂ ‘ਆਪ’ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਭਗਵਾਂ ਰੰਗ ਵਿੱਚ ਰੰਗੇ ਗਏ ਹਨਖਾਲਸਾ ਦਾ ਰਾਜਨੀਤਕ ਕੈਰੀਅਰ ਹੈਰਾਨ ਕਰਨ ਵਾਲਾ ਰਿਹਾ ਹੈਜਦੋਂ ਉਹ ‘ਆਪ’ ਵਿੱਚ ਸੀ ਤਾਂ ਉਨ੍ਹਾਂ ਨੂੰ ਮੁਅੱਤਲ ਵੀ ਕੀਤਾਨਾਲ ਧਰਮਵੀਰ ਗਾਂਧੀ ਵੀ ਸਨਡਾ. ਗਾਂਧੀ ਨੇ ਤਾਂ ਸਰਗਰਮੀ ਬਰਕਰਾਰ ਰੱਖੀ ਤੇ ਲੋਕਾਂ ਵਿੱਚ ਚੰਗੇ ਅੰਕ ਹਾਸਲ ਕੀਤੇ, ਪਰ ਖਾਲਸਾ ਬਾਰੇ ਕਿਸੇ ਨੂੰ ਕੁਝ ਪਤਾ ਨਾ ਲੱਗਾਬੱਸ ਪਾਰਲੀਮੈਂਟ ਵਿੱਚ ਇੱਕੋ ਗੱਲ ਕਹਿੰਦਾ ਸੀ, ਮੇਰੀ ਸੀਟ ਬਦਲ ਦਿਓ ਮੈਨੂੰ ਮਾਨ ਤੋਂ ਸ਼ਰਾਬ ਦੀ ਬੋ ਆਉਂਦੀ ਹੈਕੁਝ ਮਹੀਨੇ ਪਹਿਲਾਂ ਫ਼ਤਹਿਗੜ ਸਾਹਿਬ ਦੇ ਲੋਕ ਦਿੱਲੀ ਪਾਰਲੀਮੈਂਟ ਮੂਹਰੇ ਪ੍ਰਦਰਸ਼ਨ ਕਰਨ ਪਹੁੰਚੇ ਸਨਉਨ੍ਹਾਂ ਦੇ ਹੱਥਾਂ ਵਿੱਚ ਫੜੀਆਂ ਤਖਤੀਆਂ ’ਤੇ ਲਿਖਿਆ ਸੀ, ਸਾਡੇ ਖਾਲਸਾ ਨੂੰ ਲੱਭ ਕੇ ਲਿਆਓ, ਲੱਖ ਰੁਪਇਆ ਇਨਾਮ ਪਾਓ

ਖਾਲਸਾ ਨੇ ਲੋਕ ਸਭਾ ਵਿੱਚ ਪੰਜ ਵਰ੍ਹਿਆਂ ਵਿੱਚ ਸਿਰਫ਼ ਦੋ ਵਾਰ ਮੂੰਹ ਖੋਲ੍ਹਿਆ ਹੈਪੰਜਾਬ ਦੇ ਤੇਰਾਂ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਨਖਿੱਧ ਕਾਰਗੁਜ਼ਾਰੀ ਹਰਿੰਦਰ ਸਿੰਘ ਖਾਲਸਾ ਦੀ ਰਹੀ ਹੈਹੁਣ ਜਦੋਂ ਕੋਈ ਹੋਰ ਪਾਰਟੀ ਨਾ ਮਿਲੀ ਤਾਂ ਖਾਲਸਾ ਨੇ ਭਾਜਪਾ ਵਿੱਚ ਜਾਣ ਦਾ ਰਾਹ ਚੁਣ ਲਿਆਭਾਜਪਾ ਨੂੰ ਭਾਵੇਂ ਸਿੱਖ ਚਿਹਰਿਆਂ ਦੀ ਕਿੰਨੀ ਵੀ ਲੋੜ ਕਿਉਂ ਨਾ ਹੋਵੇ, ਪਰ ਖਾਲਸਾ ਭਾਜਪਾ ਦਾ ਸਿੱਖੀ ਵਾਲਾ ਖੱਪਾ ਕਿਤੇ ਵੀ ਨਹੀਂ ਭਰਦੇਖਾਲਸਾ ਦੇ ਭਾਜਪਾ ਵਿੱਚ ਜਾਣ ਨਾਲ ਦੋਹਾਂ ਵਿੱਚ ਵਧੇਰੇ ਨੁਕਸਾਨ ਕਿਸਦਾ ਹੋਇਆ, ਇਹ ਸੋਚਣ ਵਾਲੀ ਗੱਲ ਹੈਲੀਡਰ ਸੁਧਰਨਗੇ ਕਿ ਨਹੀਂ, ਇਹ ਆਉਣ ਵਾਲਾ ਸਮਾਂ ਦੱਸੇਗਾ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1538)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author