SurinderMandDr7ਸਿਆਣੇ ਲੋਕ ਜੰਗ ਦੇ ਆਰਜ਼ੀ ਰੌਲੇ ਥੱਲੇ ਆਪਣੇ ਅਸਲੀ ਮਸਲਿਆਂ ...
(27 ਮਾਰਚ 2019)


ਪੁਲਵਾਮਾ (ਕਸ਼ਮੀਰ) ਵਿੱਚ ਕਸ਼ਮੀਰੀ ਮੁੰਡੇ ਆਦਿਲ ਵੱਲੋਂ ਦੋ ਢਾਈ ਕਵਿੰਟਲ ਆਰ.ਡੀ.ਐਕਸ ਬਰੂਦ ਲੈ ਕੇ ਆਤਮਘਾਤੀ ਵਿਸਫੋਟ ਨਾਲ ਸੀ.ਆਰ.ਪੀ.
ਕਾਫਲੇ ਦੇ 44 ਜਵਾਨਾਂ ਦੀ ਹੋਈ ਮੌਤ ਤੋਂ ਬਾਦ ਦਾ ਘਟਨਾਕ੍ਰਮ ਬੇਹੱਦ ਖਤਰਨਾਕ ਮੋੜ ਲੈ ਗਿਆ ਹੈਭਾਰਤ ਸਰਕਾਰ ਨੇ ਇਸਨੂੰ ਪਾਕਿਸਤਾਨ ਵੱਲੋਂ ਕੀਤਾ ਹਮਲਾ ਆਖ ਕੇ ਰਾਤ ਨੂੰ ਬਾਲਾਕੋਟ ਅਤੇ ਹੋਰ ਥਾਂਈਂ ਮਸੂਦ ਅਜ਼ਹਰ ਦੀ ਜੱਥੇਬੰਦੀ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਉੱਤੇ ਹਵਾਈ ਹਮਲਾ ਕੀਤਾ ਤੇ ਅਗਲੇਰੇ ਦਿਨ ਪਾਕਿਸਤਾਨ ਵੱਲੋਂ ਦਿਨ ਦੀਵੀਂ 24 ਜਹਾਜ਼ਾਂ ਨਾਲ ਭਾਰਤੀ ਫੌਜ ਦੇ ਟਿਕਾਣਿਆਂ ਵੱਲ ਫੇਰਾ ਪਾ ਕੇ ਖਾਲੀ ਥਾਵਾਂ ਉੱਤੇ ਬੰਬ ਸੁੱਟ ਕੇ ਮੋੜਵਾਂ ਸੰਕੇਤਕ ਜਵਾਬ ਦੇਣ ਦਾ ਦਾਅਵਾ ਕੀਤਾ ਗਿਆਇਸ ਕਸ਼ਮਕਸ਼ ਵਿੱਚ ਦੋਵਾਂ ਦੇਸ਼ਾਂ ਦਾ ਇੱਕ ਇਕ ਲੜਾਕੂ ਜਹਾਜ਼ ਤਬਾਹ ਹੋਇਆਉੱਧਰ ਇੱਕ ਭਾਰਤੀ ਪਾਇਲਟ ਅਭਿਨੰਦਨ ਫੜਿਆ ਗਿਆਤੇ ਮਗਰੋਂ 60 ਘੰਟਿਆਂ ਬਾਦ ਹੀ ਇਮਰਾਨ ਖਾਨ ਵੱਲੋਂ ਸ਼ਾਂਤੀ ਦੇ ਕਦਮ ਦੀ ਪਹਿਲ ਵਜੋਂ ਬਾਇੱਜ਼ਤ ਭਾਰਤ ਨੂੰ ਸੌਂਪ ਦਿੱਤਾ ਗਿਆਤੇ ਨਾਲ ਫੌਜ ਵੱਲੋਂ ਅਭਿਨੰਦਨ ਦੇ ਬੇਟੇ ਦੇ ਨਾਮ ਇੱਕ ਜਜ਼ਬਾਤੀ ਕਿਸਮ ਦਾ ਪੱਤਰ ਵੀ ਭੇਜਿਆ ਗਿਆਇਮਰਾਨ ਖਾਨ ਨੇ ਨਰਿੰਦਰ ਮੋਦੀ ਨੂੰ ਜੰਗ ਤੋ ਬਚਣ ਅਤੇ ਆਪਸੀ ਗੱਲਬਾਤ ਨਾਲ ਮਸਲੇ ਸੁਲਝਾਉਣ ਦਾ ਸੰਦੇਸ਼ ਵੀ ਦਿੱਤਾਜਿਸ ਨਾਲ ਫਿਲਹਾਲ ਤਾਂ ਜੰਗ ਟਲੀ ਲਗਦੀ ਹੈਅੰਤਰਰਾਸ਼ਟਰੀ ਬਰਾਦਰੀ, ਦੋਵਾਂ ਮੁਲਕਾਂ ਦੇ ਬਾਸ਼ਿੰਦਿਆਂ, ਫੌਜੀਆਂ ਦੇ ਘਰਦਿਆਂ ਤੇ ਬਾਰਡਰ ਦੇ ਲੋਕਾਂ ਨੇ ਸੁਖ ਦਾ ਸਾਹ ਲਿਆ

ਪਰ ਸਰਕਾਰ ਦੇ ਚਹੇਤੇ ਖਬਰਾਂ ਦੇ ਚੈਨਲਾਂ ਵੱਲੋਂ ਜੰਗ ਲਾਉਣ ਦਾ ਮਾਹੌਲ ਬੰਨ੍ਹਣ ਦੀਆਂ ਲਗਾਤਾਰ ਕੋਸ਼ਿਸ਼ਾਂ, ਨਰਿੰਦਰ ਮੋਦੀ ਵੱਲੋਂ ਚੋਣ ਰੈਲੀਆਂ ਵਿੱਚ ਫੌਜੀ ਕਾਰਵਾਈ ਦੀਆਂ ਧਮਕੀਆਂ ਅਤੇ ਜੰਮੂ ਸੈਕਟਰ ਵਿੱਚ ਸਰਹੱਦ ਉੱਤੇ ਹੋ ਰਹੀ ਦੁਵੱਲੀ ਗੋਲਾਬਾਰੀ ਤੋਂ ਲਗਦਾ ਹੈ ਕਿ ਮਾਹੌਲ ਕੋਈ ਵੀ ਕਰਵਟ ਲੈ ਸਕਦਾ ਹੈਤੇ ਇਹ ਭਾਰਤ ਪਾਕਿਸਤਾਨ ਦੇ ਲੋਕਾਂ ਲਈ ਗੰਭੀਰ ਚਿੰਤਨ ਦਾ ਵਿਸ਼ਾ ਹੈਪਾਕਿਸਤਾਨ ਨੂੰ ਪਹਿਲੀ ਕਸ਼ਮੀਰ ਨੀਤੀ ਬਦਲਣੀ ਪੈਣੀ ਹੈਪਰ ਤੱਤੇ ਵਹਿਣ ਵਿੱਚ ਮਗਰੇ ਰੁੜ੍ਹਨ ਦੀ ਥਾਂ ਇਸ ਅੱਤਵਾਦ ਦੀ ਜੜ੍ਹ ਨੂੰ ਸਮਝਣ ਦੀ ਲੋੜ ਹੈਜੜ੍ਹ ’ਤੇ ਸੱਟ ਮਾਰਿਆਂ ਹੀ ਅੱਤਵਾਦ ਦੇ ਦਰਖ਼ਤ ਨੇ ਮੁਰਝਾਉਣਾ ਹੈਸਿਰਫ ਕਰੂੰਬਲਾਂ ਭਰੂਹੀ ਜਾਣ ਨਾਲ ਇਹ ਦਰਖ਼ਤ ਹੋਰ ਸੰਘਣਾ ਹੁੰਦਾ ਹੈ ਤੇ ਨਾਲ ਹੀ ਇਸ ਨੂੰ ਸਿੰਜਣ ਵਾਲਿਆਂ ਦੀ ਪਛਾਣ ਵੀ ਜ਼ਰੂਰੀ ਹੈ

ਇਸ ਨੂੰ ਸਮਝਣ ਲਈ ਪਹਿਲਾਂ ਏਸ਼ੀਆ ਵਿੱਚ ਫੈਲੇ ਅੱਤਵਾਦ ਉੱਤੇ ਮਾਮੂਲੀ ਨਜ਼ਰ ਮਾਰੀਏ

1978 ਤੋਂ ਪਹਿਲਾ ਅਫ਼ਗਾਨਿਸਤਾਨ ਵਿੱਚ ਅੱਤਵਾਦ ਦਾ ਕੋਈ ਨਾਮ ਨਿਸ਼ਾਨ ਨਹੀਂ ਸੀਉੱਥੋਂ ਦੀ ਖੱਬੇ ਪੱਖੀ ਸਰਕਾਰ ਨੂੰ ਖਤਮ ਕਰਨ ਲਈ ਪਾਕਿਸਤਾਨ ਦੇ ਫੌਜੀ ਸ਼ਾਸਕ ਜਿਆ-ਉਲ-ਹੱਕ ਨਾਲ ਮਿਲ ਕੇ `ਅਲਕਾਇਦਾ ਅਤੇ ਤਾਲਿਬਾਨ ਵਰਗੀਆਂ ਜੱਥੇਬੰਦੀਆਂ ਅਮਰੀਕਾ ਨੇ ਖੜ੍ਹੀਆਂ ਕੀਤੀਆਂਹਥਿਆਰ ਪੈਸਾ ਅਤੇ ਟਰੇਨਿੰਗ ਦਿੱਤੀਪਰ ਅੱਜ ਅਮਰੀਕਾ ਅਤੇ ਪਾਕਿਸਤਾਨ ਖੁਦ ਇਸ ਅੱਗ ਵਿੱਚ ਝੁਲਸ ਰਹੇ ਹਨ

ਇਰਾਕ ਵਿੱਚ ਸੱਦਾਮ ਹੁਸੈਨ ਦੀ ਸਰਕਾਰ ਵੇਲੇ ਤਕ ਕੋਈ ਅੱਤਵਾਦ ਨਹੀਂ ਸੀਇਰਾਕ, ਲਿਬੀਆ, ਸੀਰੀਆ ਇਰਾਨ ਵਿੱਚ ਲੱਖਾਂ ਭਾਰਤੀ ਖੁਸ਼ੀ ਖੁਸ਼ੀ ਜਾਂਦੇ ਅਤੇ ਕੰਮ ਕਰਦੇ ਸਨਅਮਰੀਕਾ ਨੇ ਆਪਣੇ ਆਪ ਨੂੰ ਇੱਕੋ ਇੱਕ ਮਹਾਂ ਸ਼ਕਤੀ ਹੋਣ ਦਾ ਭਰਮ ਪਾਲਦਿਆਂ ਇਹਨਾਂ ਮੁਲਕਾਂ ਦੀਆਂ ਅਸਹਿਮਤ ਸਰਕਾਰਾਂ ਨੂੰ ਖਤਮ ਕਰਨ ਦੀ ਨੀਤੀ ਅਪਣਾਈ, ਕਾਰਵਾਈ ਅਰੰਭੀਬਹਾਨੇ ਸਭ ਝੂਠੋ ਝੂਠ ਸਨਇਰਾਕ, ਲਿਬੀਆ ਦੀਆਂ ਸਰਕਾਰਾਂ ਨੂੰ ਖਤਮ ਕਰ ਦਿੱਤਾਸੀਰੀਆ ਵਿੱਚ ਦਰਮਿਆਨ ਰੂਸ ਦੇ ਆ ਖਲੋਣ ਕਰਕੇ ਸਫਲਤਾ ਨਹੀਂ ਮਿਲੀਇਰਾਨ ਨਾਲ ਵੀ ਤਣਾਓ ਹੈ

ਪਰ ਇਸ ਧੱਕੇਸ਼ਾਹੀ ਅਤੇ ਰਾਜਨੀਤਕ ਖਲਾਅ ਵਿੱਚੋਂ ਬਗਦਾਦੀ ਦੀ ਅਗਵਾਈ ਵਿੱਚ ਆਈ.ਐੱਸ ਆਈ. ਐੱਸ ਵਰਗੀ ਜੱਥੇਬੰਦੀ ਉੱਭਰੀਇਹ ਵੱਡੀਆਂ ਮਹਾਸ਼ਕਤੀਆਂ ਨਾਲ ਸਿੱਧੀ ਫੌਜੀ ਲੜਾਈ ਵਿੱਚ ਕੁੱਦੀਇਸ ਨੂੰ ਸੰਸਾਰ ਦੀ ਸਭ ਤੋਂ ਸਮਰੱਥ ਅਤੇ ਖਤਰਨਾਕ ਅੱਤਵਾਦੀ ਜੱਥੇਬੰਦੀ ਐਲਾਨਿਆ ਗਿਆਕਹਿੰਦੇ ਬਗਦਾਦੀ ਅਜੇ ਵੀ ਜਿਊਂਦਾ ਹੈ

ਹੁਣ ਤਕ ਜ਼ਾਹਿਰ ਹੈ ਕਿ ਅਲਕਾਇਦਾ, ਤਾਲਿਬਾਨ ਅਤੇ ਆਈ.ਐੱਸ ਦਾ ਭਾਰਤ ਨਾਲ ਕੋਈ ਟਕਰਾਅ ਨਹੀਂਪਰ ਇਨ੍ਹਾਂ ਨਾਲ ਭਾਰਤ ਦੇ ਸਿੰਗ ਫਸਾਉਣ ਲਈ ਝੂਠੀਆਂ ਅਫ਼ਵਾਹਾਂ/ਖਬਰਾਂ ਫੈਲਾਉਣ ਰਾਹੀਂ ਯਤਨ ਹੋਏਸਾਡੇ ਲੀਡਰਾਂ ਵੱਲੋਂ ਵੀ ਕੋਈ ਕਸਰ ਨਹੀਂ ਰਹੀਸ਼ੁਕਰ ਕਿ ਹਾਲੇ ਤਕ ਬਚਾਅ ਹੈ

ਮੇਰਾ ਮੰਨਣਾ ਹੈ ਕਿ ਭਾਰਤ ਕਿਸੇ ਵੱਡੇ ਮੁਲਕ ਦੇ ਚੁੱਕੇ ਚੁਕਾਏ ਅੰਤਰਰਾਸ਼ਟਰੀ ਅੱਤਵਾਦ ਨੂੰ ਖਤਮ ਕਰਨ ਦਾ ਚੈਂਪੀਅਨ ਬਣਨ ਦਾ ਭਰਮ ਨਾ ਪਾਲੇਇਹ ਸ਼ਰਾਰਤ ਹੈ, ਸਾਜਿਸ਼ ਹੈ, ਸਾਡੇ ਮੁਲਕ ਖਿਲਾਫਭਾਰਤ ਆਪਣਾ ਘਰ ਸੰਭਾਲੇ ਤੇ ਇੱਥੋਂ ਦੇ ਅੱਤਵਾਦ ਜਾਂ ਹੋਰ ਅਜਿਹੇ ਮਸਲਿਆਂ ਨੂੰ ਆਪਣੇ ਬੁੱਧ ਵਿਵੇਕ ਨਾਲ ਨਜਿੱਠੇ, ਆਪਣਿਆਂ ਵਾਂਗੂੰਤੇ ਖਾਸ ਕਰਕੇ ਇਹ ਵੀ ਸਮਝੇ ਕਿ ਹਰ ਇੱਕ ਵਿੱਚ ਜਾਨ ਹੈ, ਹਰ ਇੱਕ ਨੂੰ ਪੀੜ ਹੁੰਦੀ ਹੈਮਰਨ ਦਾ ਚਾਅ ਨਹੀਂ ਹੁੰਦਾ ਕਿਸੇ ਨੂੰ ਵੀਬਸ਼ਰਤੇ ਕਿ ਜਦ ਤਕ ਜ਼ਿੰਦਗੀ ਮੌਤ ਤੋਂ ਵੀ ਬਦਤਰ ਨਾ ਲੱਗਣ ਲੱਗ ਪਵੇ

ਕਸ਼ਮੀਰ ਵਿੱਚ ਪਹਿਲਾ ਬੰਬ ਧਮਾਕਾ 1987 ਵਿੱਚ ਹੋਇਆ ਸੀਉਸ ਤੋਂ ਪਹਿਲਾਂ ਤਕ ਸਾਡੀ ਕੇਂਦਰ ਸਰਕਾਰ ਦੀ ਕਸ਼ਮੀਰ ਨੀਤੀ ਦਾ ਖਿੱਦੋ ਜੇ ਫਰੋਲਾਂਗੇ ਤਾਂ ਉਸ ਵਿੱਚੋਂ ਵੀ ਬੜਾ ਕੁਛ ਨਿਕਲੂਪਰ ਇਹ ਅਲੱਗ ਪੂਰਾ ਵਿਸ਼ਾ ਹੈਇਸ ਬਾਰੇ ਫਿਰ ਸਹੀਹੁਣ ਧੂਆਂਧਾਰ ਪ੍ਰਚਾਰ ਇਹ ਹੈ ਕਿ ਕਿਉਂਕਿ ਇਹ ਪਾਕਿਸਤਾਨ ਵੱਲੋਂ ਫੈਲਾਇਆ ਜਾ ਰਿਹਾ ਅੱਤਵਾਦ ਹੈ, ਇਸ ਕਰਕੇ ਦੋਵੇਂ ਮੁਲਕ ਟਕਰਾਅ ਅਤੇ ਜੰਗ ਵੱਲ ਵਧ ਰਹੇ ਹਨਪਰ ਦੋਵੇਂ ਮੁਲਕ ਤਾਂ 1965 ਤੇ 1971 ਦੀ ਜੰਗ ਵੀ ਲੜ ਚੁੱਕੇਉਦੋਂ ਕਿਹੜਾ ਅੱਤਵਾਦ ਸੀ? ਅੱਤਵਾਦ ਤਾਂ 1987 ਤੋਂ ਸ਼ੁਰੂ ਹੋਇਆਸੱਚ ਇਹ ਹੈ ਕਿ ਦੋਵਾਂ ਮੁਲਕਾਂ ਦੇ ਖਰਾਬ ਸਬੰਧਾਂ ਦੀ ਵਜਾਹ ਕਰਕੇ ਅੱਤਵਾਦ ਪਨਪਿਆ ਹੈ

ਅੱਤਵਾਦ ਉੱਤੇ ਅੱਜ ਵੀ ਸਭ ਤੋਂ ਵੱਡੀ ਸੱਟ ਇਹੀ ਹੈ ਕਿ ਜਿਵੇਂ ਕਿਵੇਂ ਕਸ਼ਮੀਰ ਮਸਲੇ ਦੇ ਹੁੰਦਿਆਂ ਵੀ ਬਾਕੀ ਸਾਰੇ ਖੇਤਰਾਂ ਵਿੱਚ ਸਬੰਧ ਸੁਧਾਰਨ ਵੱਲ ਨਿਰੰਤਰ ਅੱਗੇ ਵਧਿਆ ਜਾਵੇਸੁਧਰੇ ਸਬੰਧਾਂ ਦੀਆਂ ਬਰਕਤਾਂ ਦੀ ਰੌਸ਼ਨੀ ਅੱਤਵਾਦੀ ਨਫ਼ਰਤ ਦੇ ਹਨੇਰਿਆਂ ਨੂੰ ਦੂਰ ਭਜਾਉਂਦੀ ਰਹੇਗੀਘਰ ਸੰਭਾਲੀਏਨਫ਼ਰਤ ਅੱਤਵਾਦ ਦੀ ਖੁਰਾਕ ਹੈਦੋਵਾਂ ਪਾਸਿਆਂ ਦੇ ਕੱਟੜ ਰਾਜਨੀਤਕ ਲੋਕਾਂ ਦੀ ਰਾਜਸੀ ਖੁਰਾਕ ਵੀ ਹੈ ਨਫ਼ਰਤਜਦ ਇੱਕ ਪਾਸੇ ਦਾ ਕੱਟੜ ਨੇਤਾ ਨਫ਼ਰਤ ਦੇ ਤੀਰ ਛੱਡੇ ਤਾਂ ਦੂਜੇ ਪਾਸੇ ਵਾਲਿਆਂ ਨੂੰ ਚਾਅ ਚੜ੍ਹਦਾ ਹੈ, ਕਿਉਂਕਿ ਆਪਣੇ ਆਪ ਉਨ੍ਹਾਂ ਦੇ ਹੱਕ ਵਿੱਚ ਮਾਹੌਲ ਬੱਝਦਾ ਹੈਇੰਜ ਇਹ ਵੇਖਣ ਨੂੰ ਦੁਸ਼ਮਣ ਲੱਗਦੇ, ਇੱਕ ਦੂਜੇ ਦੇ ਸਭ ਤੋਂ ਵੱਡੇ ਗੁੱਝੇ ਸਿਆਸੀ ਮਿੱਤਰ ਹਨ

ਦੂਜੇ ਪਾਸੇ ਜਦ ਵੀ ਗੱਲਬਾਤ ਲਈ ਦੋਵੇਂ ਦੇਸ਼ ਜ਼ਰਾ ਅੱਗੇ ਵਧਦੇ ਹਨ ਤਾਂ ਵਿੱਚ ਕੋਈ ਅੱਤਵਾਦੀ ਵਾਰਦਾਤ ਹੋ ਜਾਂਦੀ ਹੈ ਤੇ ਦੋਵੇਂ ਮੁਲਕ ਅੱਤਵਾਦੀਆਂ ਦੇ ਮਨਸੂਬਿਆਂ ਦੇ ਮੂਜਬ ਹੀ ਗੱਲਬਾਤ ਮਨਸੂਖ ਕਰਕੇ ਇਵੇਂ ਲੜਨ ਘੁਲਣ ਲੱਗ ਪੈਂਦੇ ਹਨ ਜਿਵੇਂ ਕਿਤੇ ਅੱਤਵਾਦੀਆਂ ਦੇ ਹੱਥਾਂ ਦੀ ਕਠਪੁਤਲੀ ਹੋਣਜਿਵੇਂ ਕਿਤੇ ਹੁਣ ਅੱਤਵਾਦੀਆਂ ਦੀ ਮਰਜ਼ੀ ਹੈ ਕਿ ਇਹਨਾਂ ਨੂੰ ਜਦੋਂ ਚਾਹੁਣ ਲੜਾ ਸਕਦੇ ਹੋਣਇਹ ਕਿੱਧਰ ਦੀ ਅਕਲਮੰਦੀ ਹੈ!

ਵੀਰੋ, ਮੁਲਕਾਂ ਨੂੰ ਬਾਜੇ ਵੇਲੇ ਜੰਗਾਂ ਲੜਨੀਆਂ ਪੈ ਵੀ ਜਾਂਦੀਆਂਪਰ ਜੰਗਾਂ ਕਦੀ ਵੀ ਜੰਗ ਦੇ ਚਾਅ ਵਜੋਂ ਸਹੀ ਸਾਬਤ ਨਹੀਂ ਕੀਤੀਆਂ ਜਾ ਸਕਦੀਆਂਇਹ ਹੱਕ ਲਈ, ਸਵੈਮਾਣ ਵਜੋਂ ਮਜਬੂਰੀ ਵਿੱਚ ਲੜੀਆਂ ਅਤੇ ਜਿੱਤੀਆਂ ਜਾਂਦੀਆਂਚੋਣ ਰੈਲੀਆਂ ਵਿੱਚ ਜੰਗ ਦੇ ਚਾਅ ਲਈ ਤਾੜੀਆਂ ਵੱਜਦੀਆਂ ਪਹਿਲੀ ਵਾਰ ਵੇਖ ਰਹੇ ਹਾਂ

ਜੰਗ ਤਬਾਹੀ ਦਾ ਦੂਜਾ ਨਾਮ ਹੈਜੰਗ ਦੀ ਭੱਠੀ ਵਿੱਚ ਗਰੀਬ ਮਾਵਾਂ ਦੇ ਪੁੱਤ ਲੱਖਾਂ ਦੀ ਗਿਣਤੀ ਵਿੱਚ ਮੱਚਦੇ ਹਨ ਬਾਲਣ ਬਣਕੇਸੁਹਾਗ ਉਜੜਦੇ ਹਨਇਸਦਾ ਅਹਿਸਾਸ ਪਰਿਵਾਰਾਂ ਵਾਲਿਆਂ ਅਤੇ ਬਾਲ ਬੱਚੜਦਾਰਾਂ ਨੂੰ ਹੋ ਸਕਦਾ ਹੈ, ਛੜੇ ਮਲੰਗਾਂ ਨੂੰ ਨਹੀਂ

ਜੰਗਾਂ ਅਮੀਰਾਂ ਦੇ ਮੁਨਾਫਿਆਂ ਖਾਤਰ ਵੀ ਲੱਗਦੀਆਂ ਹਨਪਹਿਲੀ ਤੇ ਦੂਸਰੀ ਸੰਸਾਰ ਜੰਗ ਵਿੱਚ 9 ਕਰੋੜ ਲੋਕ ਮਰੇਜਖ਼ਮੀ ਤੇ ਤਬਾਹੀ ਦਾ ਲੇਖਾ ਕੋਈ ਨਹੀਂਹੁਣ ਉਹੀ ਸਭ ਦੇਸ਼ ਜੱਫੀਆਂ ਪਾ ਰਹੇ ਹਨ

ਭਾਰਤ-ਪਾਕਿਸਤਾਨ ਦੀ ਪ੍ਰਮਾਣੂ ਜੰਗ ਨਾਲ ਕਸ਼ਮੀਰ ਮਸਲੇ ਦਾ ਕਿਵੇਂ ਹੱਲ ਨਿਕਲੇਗਾ, ਕੋਈ ਦੱਸੇਭਰਾਓ, ਇਹ ਅਖੀਰੀ ਮਿਲ ਬੈਠ ਕੇ ਹੀ ਨਿਕਲੇਗਾ

44 ਸੀ.ਆਰ.ਪੀ. ਜਵਾਨਾਂ ਦੀਆਂ ਜਾਨਾਂ ਜਾਣ ਦਾ ਤੇ ਉਨ੍ਹਾਂ ਦੇ ਘਰਾਂ ਦਾ ਇੰਨਾ ਹੀ ਫਿਕਰ ਹੈ ਤਾਂ ਵਾਜਪਾਈ ਸਰਕਾਰ ਨੇ 2004 ਤੋਂ ਇਨ੍ਹਾਂ ਸੀ.ਆਰ.ਪੀ. ਵਾਲਿਆਂ ਦੀ ਪੈਨਸ਼ਨ ਵੀ ਬੰਦ ਕਰ ਦਿੱਤੀ ਸੀ, ਉਹ ਪੈਨਸ਼ਨ ਮੋਦੀ ਸਰਕਾਰ ਉਨ੍ਹਾਂ ਨੂੰ ਵਾਪਸ ਦੇ ਦੇਵੇਮਰਿਆਂ ਨੂੰ ਸ਼ਹੀਦ ਦਾ ਦਰਜਾ ਦੇ ਕੇ ਪੈਨਸ਼ਨ ਅਤੇ ਇੱਕ ਜੀਅ ਨੂੰ ਨੌਕਰੀ ਦੇਣ ਦਾ ਐਲਾਨ ਕਰੇ

ਮੋਦੀ ਤੋਂ ਪਹਿਲੀਆਂ ਸਭ ਸਰਕਾਰਾਂ ਕਸ਼ਮੀਰ ਵਿੱਚ ਜੋ ਵੀ ਵਾਰਦਾਤ ਜਾਂ ਘਟਨਾ ਹੁੰਦੀ ਸੀ, ਉਸ ਨੂੰ ਆਪ ਅੰਤਰਰਾਸ਼ਟਰੀ ਪੱਧਰ ਉੱਤੇ ਤੂਲ ਨਹੀਂ ਸੀ ਦਿੰਦੀਆਂਇੱਥੋਂ ਤਕ ਕਿ ਪਾਰਲੀਮੈਂਟ ਉੱਤੇ ਹਮਲੇ ਵੇਲੇ ਅਤੇ ਕਾਰਗਿਲ ਘੁਸਪੈਠ ਅਤੇ ਸੀਮਤ ਜੰਗ ਦੇ ਵੇਲੇ ਵੀਹਾਲਾਂਕਿ ਉਦੋਂ ਬੀ.ਜੇ.ਪੀ ਦੀ ਵਾਜਪਾਈ ਸਰਕਾਰ ਸੀ। ਉਦੋਂ ਸਰਕਾਰਾਂ ਝੱਟ ਦੇਣੀ ਪੈਂਤੜਾ ਮੱਲ ਲੈਂਦੀਆਂ ਸਨ ਕਿ ਇਹ ਸਾਡਾ ਦੋਵਾਂ ਮੁਲਕਾਂ ਦਾ ਆਪਸੀ ਮਸਲਾ ਤੇ ਅਸੀਂ ਵੀ ਤੇ ਪਾਕਿਸਤਾਨ ਵੀ ਸ਼ਿਮਲਾ ਸਮਝੌਤੇ ਤਹਿਤ ਆਪਸ ਵਿੱਚ ਮਿਲ ਬੈਠ ਕੇ ਇਸਨੂੰ ਹੱਲ ਕਰਨ ਦੇ ਪਾਬੰਦ ਹਾਂ. ਹੱਲ ਕਰ ਲਵਾਂਗੇਕਿਉਂਕਿ ਭਾਰਤ ਦੀ ਵਿਦੇਸ਼ ਨੀਤੀ ਹੈ ਕਿ ਇਹ ਕਸ਼ਮੀਰ ਦੇ ਕਿਸੇ ਵੀ ਮਾਮਲੇ ਵਿੱਚ ਅਮਰੀਕਾ ਜਾਂ ਦੂਜੇ ਮੁਲਕਾਂ ਦਾ ਦਖਲ ਨਹੀਂ ਚਹੁੰਦਾਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਬੇਸਮਝ ਮੋਦੀ ਸਰਕਾਰ ਨੇ ਇਸ ਨੂੰ ਆਪ ਹੀ ਪੂਰੇ ਵਿਸ਼ਵ ਦਾ ਮਸਲਾ ਬਣਾ ਦਿੱਤਾ

ਜਦ ਦੋ ਪ੍ਰਮਾਣੂ ਸ਼ਕਤੀ ਦੇਸ਼ ਕਸ਼ਮੀਰ ਮੁੱਦੇ ਉੱਤੇ ਵੱਡੀ ਜੰਗ ਲਾਉਣ ਵੱਲ ਵਧਣਗੇ, ਪ੍ਰਮਾਣੂ ਜੰਗ ਵਰਗੀਆਂ ਸਿਰੇ ਦੀਆਂ ਬੜ੍ਹਕਾਂ ਮਾਰ ਕੇ ਗੱਲਾਂ ਦਾ ਕੜਾਹ ਕਰਨਗੇ ਤਾਂ ਵਿਸ਼ਵ ਤਾਂ `ਵਰਲਡਵਾਰ` ਦੇ ਖਤਰੇ ਤੋਂ ਡਰਦਾ ਵਿੱਚ ਦਖਲ ਦੇਵੇਗਾ ਹੀ, ਉਹੀ ਹੋਇਆ ਹੁਣਟਰੰਪ, ਚੀਨ, ਸਊਦੀ ਅਰਬ, ਤੁਰਕੀ ਜੋ ਅੰਦਰੋਂ ਪਾਕਿਸਤਾਨ ਨਾਲ ਹਨ (ਇਹ ਬੀ.ਜੇ.ਪੀ.ਲੀਡਰ ਸੁਬਰਾਮਨੀਅਨ ਸਵਾਮੀ ਵੀ ਕਹਿੰਦਾ ਹੈ) ਉਹ ਸਭ ਵਿੱਚ ਆਣ ਛਡਾਵੇ ਵਿਚੋਲੇ ਬਣ ਗਏ ਹਨਤੇ ਫਿਰ ਕਿੱਧਰ ਗਿਆ ਸ਼ਿਮਲਾ ਸਮਝੌਤਾ? ਮੋਦੀ ਸਰਕਾਰ ਤਾਂ ਸ਼ਿਮਲਾ ਸਮਝੌਤੇ ਦੀ ਗੱਲ ਹੀ ਨਹੀਂ ਕਰਦੀਸਾਡੇ ਮੁਲਕ ਵਿੱਚ ਲੀਡਰ ਬਣਨ ਦੇ ਪੈਮਾਨੇ ਦਾ ਹੁਣ ਅਹਿਸਾਸ ਹੋ ਰਿਹਾ ਹੈ ਸੂਝਵਾਨ ਲੋਕਾਂ ਨੂੰ

ਜਿਸ ਮਸੂਦ ਅਜਹਰ ਨੂੰ ਫੌਜ ਨੇ ਕੁਰਬਾਨੀਆਂ ਦੇ ਕੇ ਮਸਾਂ ਫੜਿਆ ਸੀ, ਉਸਨੂੰ ਬੀ.ਜੇ.ਪੀ ਵਾਲੇ ਆਪ ਹੀ ਕਾਬਲ ਛੱਡ ਕੇ ਆਏ ਸਨਹੁਣ ਉਸੇ ਮਸੂਦ ਨੂੰ ਫੜਨ ਲਈ ਫਿਰ ਸਾਰੀ ਫੌਜ ਅਤੇ ਪੂਰੇ ਦੇਸ਼ ਨੂੰ ਵੱਡੀ ਜੰਗ ਵਿੱਚ ਸੁੱਟਣ ਦੀਆਂ ਬੜ੍ਹਕਾਂ ਸੁਣ ਰਹੇ ਹਾਂਸਰਕਾਰ ਦੇ ਚਹੇਤੇ ਖਬਰਾਂ ਦੇ ਚੈਨਲਾਂ ਵੱਲੋਂ ਪ੍ਰਚਾਰ ਹੈ ਕਿ ਪੁਲਵਾਮਾ ਨਾਲ ਮੋਦੀ ਦਾ ਵੱਡਾ ਸਿਆਸੀ ਉਭਾਰ ਹੋ ਗਿਆ ਹੈ

ਕਈ ਸਾਲਾਂ ਤੋਂ ਮੋਦੀ ਸਰਕਾਰ ਦੇ ਬਹੁਤ ਚਹੇਤੇ ਚੈਨਲਾਂ ਅਤੇ ਪਾਰਟੀ ਲੀਡਰਾਂ ਦੀ ਕਸ਼ਮੀਰ ਬਾਰੇ ਸੋਚ ਦੀ ਖਤਰਨਾਕ ਚਿੜਾਊ ਮਨਸ਼ਾ ਦੀ ਵਿਚਲੀ ਗੁੱਝੀ ਘੁੰਡੀ ਖੋਲ੍ਹੀਏ ਤਾਂ ਪਤਾ ਲਗਦਾ ਹੈ ਕਿ ਜੇ ਤਾਂ ਉੱਥੇ 10-20 ਦਿਨ ਕੋਈ ਵਾਰਦਾਤ ਨਾ ਹੋਵੇ ਤਾਂ ਬੜ੍ਹਕਾਂ ਮਾਰਨ ਲੱਗ ਪੈਂਦੇ ਕਿ ‘ਅੱਤਵਾਦੀਆਂ ਅਤੇ ਪਾਕਿਸਤਾਨੀਾਂ ਦਾ ਲੱਕ ਤੋੜ ’ਤਾ, ਸੰਘੀ ਨੱਪ ਦਿੱਤੀਹੁਣ ਹਿੱਲ ਕੇ ਵਿਖਾਓ ...’ ਵਗੈਰਾ ਵਗੈਰਾ, ਅਤੇ ਜੇ ਫਿਰ ਵਾਰਦਾਤ ਹੋ ਜਾਵੇ ਤਾਂ ਦੂਜੇ ਰੁਖ ਨੂੰ ਭੜਕਾਉਣ ਦਾ ਮੌਕਾ ਹੱਥ ਆਇਆ ਸਮਝ ਕੇ ਬਿਆਨਬਾਜ਼ੀ ਕਰਨ ਲੱਗ ਪੈਂਦੇ ਹਨਜਿਵੇਂ ਅੱਜ ਕੱਲ੍ਹ ਪੁਲਵਾਮਾ ਹਮਲੇ ਤੋਂ ਬਾਦ ਕਰ ਰਹੇ ਹਨ

ਸਿਆਣੇ ਲੋਕ ਜੰਗ ਦੇ ਆਰਜ਼ੀ ਰੌਲੇ ਥੱਲੇ ਆਪਣੇ ਅਸਲੀ ਮਸਲਿਆਂ (ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਵਿੱਦਿਆ, ਸਿਹਤ ਭ੍ਰਿਸ਼ਟਾਚਾਰ, ਮਾਫੀਆ ਰਾਜ) ਨੂੰ ਦਫਨ ਕਰ ਦੇਣ ਦੀ ਆਗਿਆ ਨਾ ਦੇਣ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1529)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਸੁਰਿੰਦਰ ਮੰਡ

ਡਾ. ਸੁਰਿੰਦਰ ਮੰਡ

Phone: (91 - 94173 - 24543)
Email: (surindermand@gmail.com)