GurmitShugli7‘ਦੇਸ਼ ਭਗਤੀ’ ਦੀ ਨਵੀਂ ਪਰਿਭਾਸ਼ਾ ਲੱਭਣ ਵਾਲੇ ਇਹ ਲੋਕ ਸਿਰਫ਼ ...
(25 ਮਾਰਚ 2019)

 

ਸਾਡੇ ਪਿੰਡ ਦਾ ਇੱਕ ਚੌਕੀਦਾਰ ਹੈ, ਜਿਸ ਨੂੰ ਸਾਲ-ਸਾਲ ਤਨਖ਼ਾਹ ਨਹੀਂ ਮਿਲਦੀਬਾਕੀ ਪਿੰਡਾਂ ਵਿੱਚ ਵੀ ਇੱਕ-ਇੱਕ ਹੀ ਹੋਵੇਗਾਵੱਡੇ ਪਿੰਡਾਂ ਵਿੱਚ ਦੋ ਜਾਂ ਦੋ ਤੋਂ ਵੱਧ ਵੀ ਹੁੰਦੇ ਹਨਸ਼ਹਿਰਾਂ ਵਿੱਚ ਹਰ ਮੁਹੱਲੇ ਦਾ ਵੱਖਰਾ ਚੌਕੀਦਾਰ ਹੁੰਦਾ ਹੈਵੱਡੀਆਂ ਕੰਪਨੀਆਂ ਆਪਣੇ ਦਫ਼ਤਰਾਂ ਦੀ ਰਾਖੀ ਲਈ ਕਈ-ਕਈ ਚੌਕੀਦਾਰ ਰੱਖਦੀਆਂ ਹਨਉਹ ਸਾਰੀ ਰਾਤ ਜਾਗਦੇ ਹਨ, ਰਾਖੀ ਕਰਦੇ ਹਨ ਤਾਂ ਉੁਹਨਾ ਦੇ ਘਰ ਅੱਗ ਬੱਲਦੀ ਹੈ, ਰੋਟੀ ਪੱਕਦੀ ਹੈਪਰ ਪਿਛਲੇ ਕੁਝ ਹਫ਼ਤਿਆਂ ਤੋਂ ਭਾਰਤ ਵਿੱਚ ਚੌਕੀਦਾਰਾਂ ਦੇ ਨਾਂਅ ’ਤੇ ਜਿਹੜੀ ਖੇਡ ਚੱਲ ਰਹੀ ਹੈ, ਇਸ ਨੇ ਅਸਲ ਚੌਕੀਦਾਰਾਂ ਦੇ ਮਾਣ ਵਿੱਚ ਵਾਧਾ ਕੀਤਾ ਹੈ ਜਾਂ ਕਟੌਤੀ, ਇਹ ਚੌਕੀਦਾਰਾਂ ਕੋਲ ਜਾ ਕੇ ਪਤਾ ਲੱਗ ਜਾਂਦਾ ਹੈ

ਅਸਲ ਚੌਕੀਦਾਰ ਹੈਰਾਨ-ਪਰੇਸ਼ਾਨ ਹਨ ਕਿ ਹੁਣ ਮੋਦੀ ਸਰਕਾਰ ਉਹਨਾਂ ਦਾ ਜ਼ਿਕਰ ਤੇ ਫ਼ਿਕਰ ਕਿਉਂ ਕਰਨ ਲੱਗ ਗਈਕੱਲ੍ਹ ਤੱਕ ਤਾਂ ਕੋਈ ਚੌਕੀਦਾਰਾਂ ਬਾਰੇ ਸੋਚਦਾ ਨਹੀਂ ਸੀ, ਪਰ ਹੁਣ ਚੌਕੀਦਾਰ ਦੇਸ਼ ਭਗਤ ਬਣ ਗਏਅਸਲ ਚੌਕੀਦਾਰ ਰਾਜਨੀਤਕ ਚੌਕੀਦਾਰਾਂ ਦੀ ਬਰਾਬਰੀ ਨੂੰ ਸਮਝਦੇ ਹਨ ਕਿ ਉਹਨਾਂ ਵੱਲੋਂ ਹੁਣ ਚੌਕੀਦਾਰ-ਚੌਕੀਦਾਰ ਐਵੇਂ ਨਹੀਂ ਕੀਤਾ ਜਾ ਰਿਹਾ, ਹੁਣ ਵੇਲਾ ਗ਼ਰੀਬੜਿਆਂ ਦੇ ਨਾਂਅ ’ਤੇ ਕੁਰਸੀ ਹਥਿਆਉਣ ਦਾ ਆ ਚੁੱਕਾ ਹੈ

ਕੱਲ੍ਹ ਹੀ ਇੱਕ ਚੌਕੀਦਾਰ ਨਾਲ ਅਸੀਂ ਗੱਲ ਕੀਤੀਉਹ ਕਹਿੰਦਾ, ‘ਮੇਰਾ ਦਾਦਾ ਵੀ ਚੌਕੀਦਾਰ ਸੀ ਤੇ ਪਿਓ ਵੀਸਾਡੇ ਟੱਬਰ ਵਿੱਚੋਂ ਕੋਈ ਚੌਕੀਦਾਰ ਸੁਰੱਖਿਆ ਕਰਮਚਾਰੀ ਨਹੀਂ ਰੱਖ ਸਕਿਆ, ਜਿਵੇਂ ਮੋਦੀ ਹੋਰੀ ਰੱਖਦੇ ਹਨਅਸੀਂ ਕਦੇ ਨੇੜੇ ਹੋ ਕੇ ਜਹਾਜ਼ ਨਹੀਂ ਦੇਖਿਆ, ਸਾਨੂੰ ਨਹੀਂ ਪਤਾ ਦਸ ਲੱਖ ਦਾ ਸੂਟ ਕਿਹੋ ਜਿਹਾ ਹੁੰਦਾ, ਅਸੀਂ ਕੀ ਜਾਣੀਏ ਰਾਫੇਲ ਸੌਦਾ ਕੀ ਹੁੰਦਾ ਤੇ ਉਹਦੇ ਵਿੱਚ ਆਪਣਿਆਂ ਨੂੰ ਫ਼ਾਇਦਾ ਕਿਵੇਂ ਪੁਚਾਇਆ ਜਾਂਦਾਅਸੀਂ ਤਾਂ ਰਾਤ ਨੂੰ ਰਾਖੀ ਲਈ ਡਾਂਗ ਤੇ ਟਾਰਚ ਵੀ ਆਪਣੇ ਪੱਲਿਓਂ ਖਰੀਦਦੇ ਹਾਂਮਹੀਨਾ ਲੰਘਣ ਮਗਰੋਂ ਵੀਹ-ਵੀਹ, ਪੰਜਾਹ-ਪੰਜਾਹ ਰੁਪਏ ਲੋਕਾਂ ਕੋਲੋਂ ਇਕੱਠੇ ਕਰਦੇ ਹਾਂਆਪਣੀ ਤਨਖਾਹ ਪੂਰੀ ਕਰਦੇ ਹਾਂ ਤਾਂ ਜਾ ਕੇ ਸਾਡਾ ਟੱਬਰ ਪਲਦਾ ਹੈ

ਚੌਕੀਦਾਰ ਪੁੱਛਦੇ ਹਨ ਕਿ ਰਾਤੋ-ਰਾਤ ਨਾਂਅ ਮੂਹਰੇ ਚੌਕੀਦਾਰ ਲਿਖ ਕੇ ਚੌਕੀਦਾਰ ਨਰਿੰਦਰ ਮੋਦੀ, ਚੌਕੀਦਾਰ ਨਿਤਿਨ ਗਡਕਰੀ, ਚੌਕੀਦਾਰ ਨਿਰਮਲਾ ਸੀਤਾਰਮਨ ਲਿਖਣ ਨਾਲ ਦੇਸ਼ ਦੀ ਰਾਖੀ ਕਿਵੇਂ ਹੋ ਜਾਂਦੀ ਹੈ? ਜੇ ਚੌਕੀਦਾਰ ਹੀ ਬਣਨਾ ਹੈ ਤਾਂ ਇੱਕ ਮਹੀਨੇ ਲਈ ਹੀ ਸਹੀ, ਆਪਣੀ ਸਾਰੀ ਤਨਖਾਹ, ਭੱਤੇ, ਬੰਗਲੇ, ਸੁਰੱਖਿਆ ਕਰਮਚਾਰੀ ਛੱਡ ਕੇ ਦਿਖਾਉਣ ਤੇ ਸਾਰਾ ਪੈਸਾ ਖਜ਼ਾਨੇ ਵਿੱਚ ਜਮ੍ਹਾ ਕਰਾਉਣਜਦੋਂ ਸਵੱਛ ਭਾਰਤ ਮੁਹਿੰਮ ਚੱਲੀ ਸੀ, ਉਦੋਂ ਜੇ ਜਮਾਂਦਾਰ ਨਰਿੰਦਰ ਮੋਦੀ ਲਿਖ ਲਿਆ ਜਾਂਦਾ ਤਾਂ ਕਿਹੜਾ ਭਾਰਤ ਵਿੱਚੋਂ ਸਾਰਾ ਗੰਦ ਚੁੱਕਿਆ ਜਾਣਾ ਸੀ?

ਪਹਿਲਾਂ ਸਾਡੇ ਦੇਸ਼ ਵਿੱਚ ਚੌਕੀਦਾਰ ਨੇ ਪਕੌੜਿਆਂ ਵਾਲਿਆਂ ਦੇ ਰੁਜ਼ਗਾਰ ’ਤੇ ਹੀ ਆਪਣਾ ਮਾਰਕਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਗ੍ਰਾਮ ਸੇਵਕੀ ਨੂੰ ਉਭਾਰ ਕੇ ਬੱਲੇ-ਬੱਲੇ ਖੱਟਣ ਦੀਪਿਛਲੇ ਦਿਨੀਂ ਮੋਦੀ ਜੀ ਨੇ ਚੌਕੀਦਾਰਾਂ ਨੂੰ ਸੰਬੋਧਨ ਵੀ ਕੀਤਾਸੋਹਣੀਆਂ ਵਰਦੀਆਂ ਵਿੱਚ ਬੈਠੇ ਚੌਕੀਦਾਰ ਕਿਸੇ ਫਿਲਮ ਦੇ ਦ੍ਰਿਸ਼ ਨੂੰ ਫਿਲਮਾਉਣ ਵਾਂਗ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਨੂੰ ਪੜ੍ਹਦੇ ਨਾਲ ਪੁੱਛਿਆ ਜਾਂਦਾ ਤਾਂ ਹਕੀਕਤ ਸਾਹਮਣੇ ਆਉਂਦੀ

ਕੀ ਇਸ ਵੇਲੇ ਸਾਰੇ ਭਾਰਤ ਦਾ ਇੱਕੋ-ਇੱਕ ਮਸਲਾ ਚੌਕੀਦਾਰ ਹੈ? ਕੀ ਅਸੀਂ ਚੌਕੀਦਾਰ ਚੁਣਨ ਲਈ ਵੋਟਾਂ ਪਾਈਆਂ ਸੀਅਸੀਂ ਤਾਂ ਦੇਸ਼ ਦੀ ਤਰੱਕੀ ਲਈ ਬਹੁਮਤ ਦਿਵਾਇਆ ਸੀਅਸੀਂ ਤਾਂ ਦੋ ਕਰੋੜ ਨੌਕਰੀਆਂ ਹਰ ਵਰ੍ਹੇ ਲੈਣ ਲਈ ਸਰਕਾਰ ਚੁਣੀ ਸੀਅਸੀਂ ਤਾਂ ਪੰਦਰਾਂ ਲੱਖ ਦੇ ਝਾਂਸੇ ਵਿੱਚ ਆਏ ਸੀ, ਤਾਂਹੀ ਤਾਂ ਅਸੀਂ ਕਾਲੇ ਧਨ ਦੀ ਵਾਪਸੀ ਲਈ ਭਾਜਪਾ ਨੂੰ ਵੋਟ ਪਾਈ ਸੀਚੌਕੀਦਾਰ ਲਈ ਤਾਂ ਵੋਟਾਂ ਦੀ ਲੋੜ ਹੀ ਨਹੀਂ ਸੀਹਾਂ, ਜੇ ਮੋਦੀ ਤੇ ਉਹਨਾਂ ਦੀ ਕੈਬਨਿਟ ਖ਼ੁਦ ਨੂੰ ਚੌਕੀਦਾਰ ਮੰਨਦੀ ਹੈ ਤਾਂ ਨੀਰਵ ਮੋਦੀ, ਵਿਜੇ ਮਾਲਿਆ, ਮੇਹੁਲ ਚੌਕਸੀ ਦੇਸ਼ ਦਾ ਹਜ਼ਾਰਾਂ ਕਰੋੜ ਲੈ ਕੇ ਫ਼ਰਾਰ ਕਿਉਂ ਹੋ ਗਏ? ਚੌਕੀਦਾਰ ਉਦੋਂ ਰਾਖੀ ਕਿਉਂ ਨਹੀਂ ਸੀ ਕਰ ਰਿਹਾਜੇ ਸਾਡੇ ਗਲੀ ਗਵਾਂਢ ਵਿੱਚ ਚੋਰੀ ਹੋਵੇ ਤਾਂ ਸਭ ਤੋਂ ਪਹਿਲਾਂ ਜਵਾਬਦੇਹੀ ਚੌਕੀਦਾਰ ਦੀ ਹੁੰਦੀ ਹੈ, ਪਰ ਸਾਡੇ ਦੇਸ਼ ਵਾਲਾ ਚੌਕੀਦਾਰ ਜਵਾਬਦੇਹੀ ਤੋਂ ਕਿਉਂ ਭੱਜ ਰਿਹਾ ਹੈ?

ਇਹ ਵੇਲਾ ਦੇਸ਼ ਵਿੱਚ ਪੰਜ ਵਰ੍ਹਿਆਂ ਵਿੱਚ ਕੀਤੇ ਕੰਮਾਂ ਦਾ ਵੇਰਵਾ ਪੇਸ਼ ਕਰਨ ਦਾ ਹੈ, ਦੇਸ਼ ਵਾਸੀਆਂ ਨੂੰ ਹਿਸਾਬ ਦੇਣ ਦਾ ਹੈਚੌਕੀਦਾਰ ਕਹਿਣ ਤੇ ਅਖਵਾਉਣ ਦਾ ਨਹੀਂਜੋ ਕੁਝ 2014 ਦੇ ਮੈਨੀਫੈਸਟੋ ਵਿੱਚ ਕਿਹਾ ਗਿਆ ਸੀ, ਉਹ ਪੂਰਾ ਕਿਉਂ ਨਹੀਂ ਹੋਇਆ, ਵੇਲਾ ਇਹਦਾ ਜਵਾਬ ਦੇਣ ਦਾ ਹੈਦੇਸ਼ ਵਿੱਚੋਂ ਗੁਰਬਤ, ਜਾਤ-ਪਾਤ, ਧਾਰਮਿਕ ਵਿਤਕਰੇਬਾਜ਼ੀ ਕਿਉਂ ਨਹੀਂ ਮੁੱਕੀ, ਗਾਂ ਦੇ ਨਾਂਅ ’ਤੇ ਲੋਕਾਂ ਦਾ ਕਤਲ ਕਿਉਂ ਹੋਇਆ ਅਤੇ ਹੋ ਰਿਹਾ ਹੈ, ਨੋਟਬੰਦੀ ਕਾਰਨ ਸੈਂਕੜੇ ਲੋਕ ਬਿਨਾਂ ਕਸੂਰ ਕਿਉਂ ਮਰੇ, ਕੀ ਉਹਨਾਂ ਨੂੰ ਕੋਈ ਮੁਆਵਜ਼ਾ ਮਿਲਿਆ? ਜੀ ਐੱਸ ਟੀ ਮਗਰੋਂ ਵਪਾਰੀਆਂ ਦਾ ਲੱਕ ਕਿਵੇਂ ਟੁੱਟਿਆ, ਇਹਨਾਂ ਗੱਲਾਂ ਪ੍ਰਤੀ ਜਵਾਬਦੇਹ ਹੋਣ ਦੀ ਲੋੜ ਹੈ, ਨਾ ਕਿ ਚੌਕੀਦਾਰ ਭਰਤੀ ਕਰਨ ਦੀ

ਚੌਕੀਦਾਰ ਨਰਿੰਦਰ ਮੋਦੀ ਦਾ ਨਵਾਂ ਪੱਤਾ ਪਤਾ ਨਹੀਂ ਕਿੰਨਾ ਕੁ ਕਾਮਯਾਬ ਹੋਵੇਗਾ, ਪਰ ਜਿਹੜੇ ਚੌਕੀਦਾਰ ਹੀ ਚੋਰ ਹੈ ਦਾ ਨਾਅਰਾ ਦੇ ਰਹੇ ਹਨ, ਉਹਨਾਂ ਨੂੰ ਸਾਲ ਪਹਿਲਾਂ ਸਰਗਰਮੀ ਫੜਨੀ ਚਾਹੀਦੀ ਸੀ, ਜਿਹੜੀ ਹੁਣ ਤੱਕ ਨਹੀਂ ਦਿਸ ਰਹੀਜੇ ਹੁਣ ਖੱਖੜੀਆਂ ਵਾਂਗ ਇਵੇਂ ਹੀ ਖਿੱਲਰੇ ਰਹੇ ਤਾਂ ਸਰਮਾਇਦਾਰੀ ਦਾ ਪੱਖ ਪੂਰਨ ਵਾਲਾ ਆਪੇ ਬਣਿਆ ‘ਚੌਕੀਦਾਰ’ ਤਾਂ ਚੰਮ ਦੀਆਂ ਚਲਾਵੇਗਾ ਹੀ

**

ਜੀਭ ਦੀ ਸਟ੍ਰਾਈਕ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ


ਕਿੰਨਾ ਰੌਲਾ ਪੈ ਰਿਹਾ ਪਿਛਲੇ ਕਈ ਦਿਨਾਂ ਤੋਂ
ਕੋਈ ਨੇਤਾ ਕਹਿ ਰਿਹਾ ਹੈ ਬਾਲਾਕੋਟ ਵਿੱਚ ਅਸੀਂ ਜੈਸ਼-ਏ-ਮੁਹੰਮਦ ਦੇ ਸਾਰੇ ਟਿਕਾਣੇ ਤਬਾਹ ਕਰ ਦਿੱਤੇਕੋਈ ਆਖਦਾ ਹੈ, “ਅਸੀਂ 300 ਅੱਤਵਾਦੀ ਮਾਰ ਸੁੱਟਿਆਕੋਈ ਕਹਿੰਦਾ ਹੈ, ‘250 ਮਾਰਿਆ।’ ਕੋਈ ਬੋਲ ਰਿਹਾ ਹੈ, “ਫ਼ੌਜ ਕਿਸੇ ਨੂੰ ਜਵਾਬਦੇਹ ਨਹੀਂ ਹੁੰਦੀ।’ ਕੋਈ ਬਿਆਨ ਦੇ ਰਿਹਾ ਹੈ, ‘ਸਿਰਫ਼ ਦਰਖਤ ਮਾਰੇ ਤੇ ਪਹਾੜ ਢਾਹੇ ਹਨ, ਹੋਰ ਕੁਝ ਨਹੀਂ ਹੋਇਆ।’

ਇੰਜ ਲੱਗਦਾ ਹੈ ਜਿਵੇਂ ਹਵਾਈ ਫ਼ੌਜ ਨਾਲੋਂ ਵੱਡੀ ਸਟ੍ਰਾਈਕ ਸਾਡੇ ਲੀਡਰ ਕਰ ਰਹੇ ਹਨਬੰਬਾਂ ਨਾਲ ਜਿਹੜੀ ਸਟ੍ਰਾਈਕ ਨਹੀਂ ਹੋਈ, ਉਹ ਜੀਭ ਨਾਲ ਗੋਲੇ ਦਾਗ ਕੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ

ਪੁਲਵਾਮਾ ਹਮਲਾ ਕਿੰਨਾ ਦੁਖਦਾਈ ਹੈ, ਇਹ ਦੱਸਣ ਦੀ ਲੋੜ ਨਹੀਂਦੇਸ਼ ਦੀ ਅਣਖ, ਸਨਮਾਨ ਨੂੰ ਤਾਂ ਸੱਟ ਵੱਜੀ ਹੀ ਹੈ40 ਘਰਾਂ ਵਿੱਚ ਸੱਥਰ ਵਿਛ ਗਏ ਹਨਉਹ ਕਿਵੇਂ ਭੁੱਲ ਸਕਣਗੇ ਇਸ ਹਮਲੇ ਨੂੰਆਮ ਲੋਕ ਤੇ ਨੇਤਾ ਤਾਂ ਹੋਰ ਚਹੁੰ ਹਫ਼ਤਿਆਂ ਤੱਕ ਸਾਰੀ ਗੱਲ ਖ਼ਤਮ ਹੋਈ ਸਮਝ ਲੈਣਗੇਉਸ ਦਿਨ ਭਾਜਪਾ ਨੇਤਾ ਕਹਿਣ ਲੱਗੇ, “ਬਦਲਾ ਤਾਂ ਲੈ ਕੇ ਰਹਾਂਗੇਪ੍ਰਧਾਨ ਮੰਤਰੀ ਨੇ ਵੀ ਕਿਹਾ, “ਹੁਣ ਜਵਾਬ ਹੈਰਾਨ ਕਰਨ ਵਾਲਾ ਹੋਵੇਗਾ“ਪਰ ਜਿਹੜੇ ਜਵਾਬ ’ਤੇ ਭਾਜਪਾ ਨੇ ਚੋਣ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ, ਉਹ ਦਾਅ ਪੁੱਠਾ ਪੈ ਗਿਆ ਜਾਪਦਾ ਹੈ

ਜ਼ਰਾ ਸੋਚ ਕੇ ਦੇਖੋ, ਭਾਰਤ ਦੇ ਕਿੰਨੇ ਕੁ ਨੇਤਾ ਹਨ, ਜਿਨ੍ਹਾਂ ਦੇ ਧੀਆਂ-ਪੁੱਤ ਫ਼ੌਜ ਵਿੱਚ ਭਰਤੀ ਹਨ? ਜਿਹੜੇ ਪੱਤਰਕਾਰ ਹਰ ਰੋਜ਼ ਜੰਗ ਦੀ ਮੰਗ ਕਰਦੇ ਹਨ, ਉਨ੍ਹਾਂ ਵਿੱਚੋਂ ਕਿੰਨਿਆਂ ਦੇ ਪਰਵਾਰਕ ਜੀਅ ਸਰਹੱਦ ’ਤੇ ਬੰਦੂਕ ਚੁੱਕ ਕੇ ਖੜ੍ਹੇ ਹਨ? ਉਹ ਸਭ ਤਮਾਸ਼ਬੀਨ ਹਨ, ਜਿਹੜੇ ਸਵੇਰੇ ਆਪਣੀ ਹੱਟੀ ਸ਼ਿੰਗਾਰ ਕੇ ਬੈਠ ਜਾਂਦੇ ਹਨ ਤੇ ਜੰਗ ਦਾ ਸੌਦਾ ਵੇਚਣ ਲੱਗਦੇ ਹਨਮਰਦਾ ਕੌਣ ਹੈ, ਆਮ ਇਨਸਾਨਉਹ ਇਨਸਾਨ ਜਿਸ ਨੇ ਸਧਾਰਨ ਘਰ ਵਿੱਚ ਜਨਮ ਲਿਆਰੁਜ਼ਗਾਰ ਲਈ ਫ਼ੌਜ ਚੁਣੀਜਜ਼ਬਾ ਦਿਖਾਇਆਦੁਸ਼ਮਣ ਦੀਆਂ ਵਰ੍ਹਦੀਆਂ ਗੋਲੀਆਂ ਵਿੱਚ ਖੜ੍ਹਾਸ਼ਹਾਦਤ ਪ੍ਰਾਪਤ ਕਰ ਗਿਆਇਹਦੇ ਵਿੱਚ ਲੀਡਰਾਂ ਦਾ ਦੱਸੋ ਕੀ ਗਿਆ? ਕੁਝ ਵੀ ਨਹੀਂਇਹ ਤਾਂ ਸ਼ਹੀਦ ’ਤੇ ਸਿਰਫ਼ ਝੰਡਾ ਪਾਉਣ ਉਸਦੇ ਘਰ ਗਏਬੱਸ, ਦੇਸ਼ਭਗਤੀ ਦੀ ਇੰਨੀ ਕੁ ਮਿਸਾਲ ਹੈ ਇਨ੍ਹਾਂ ਦੀ

ਬਾਲਾਕੋਟ ਵਿੱਚ ਹਵਾਈ ਹਮਲੇ ਦਾ ਦਾਅਵਾ ਸਭ ਤੋਂ ਪਹਿਲਾਂ ਭਾਜਪਾ ਨੇ ਕੀਤਾਭਾਜਪਾਈ ਆਗੂਆ ਨੇ ਹੀ ਚੈਨਲਾਂ ’ਤੇ ਅੱਤਵਾਦੀਆਂ ਦੀ ਗਿਣਤੀ ਦੱਸੀਗਿਣਤੀ ਝੋਲ ਮਾਰਦੀ ਰਹੀਕਦੇ ਉੱਤੇ, ਕਦੇ ਥੱਲੇਜਦੋਂ ਭਾਜਪਾ ਜੰਗ ਦੇ ਨਾਂਅ ’ਤੇ ਖੇਡਣ ਲੱਗੀ ਤਾਂ ਵਿਰੋਧੀ ਵੀ ਸਰਗਰਮ ਹੋ ਗਏਉਨ੍ਹਾਂ ਸਬੂਤ ਪੁੱਛਣੇ ਸ਼ੁਰੂ ਕਰ ਦਿੱਤੇਸਬੂਤ ਹੈ ਨਹੀਂ ਸਨਹੌਲੀ-ਹੌਲੀ ਰੌਲਾ ਵਧ ਗਿਆ ਤੇ ਇੰਨਾ ਕੁ ਵਧਿਆ ਕਿ ਲੋਕ ਭੰਬਲ਼ਭੂਸੇ ਵਿੱਚ ਪੈ ਗਏ

ਚਹੁੰ ਪਾਸਿਓਂ ਸ਼ੱਕ ਦੀ ਮਾਰ ਝੱਲਣ ਕਰਕੇ ਹਵਾਈ ਫ਼ੌਜ ਦੇ ਮੁਖੀ ਨੂੰ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਣਾ ਪਿਆ ਕਿ ਸਾਡਾ ਮਕਸਦ ਤੈਅ ਨਿਸ਼ਾਨੇ ’ਤੇ ਹਮਲਾ ਕਰਨਾ ਹੁੰਦਾ ਹੈਲਾਸ਼ਾਂ ਗਿਣਨਾ ਸਾਡਾ ਕੰਮ ਨਹੀਂਅਸੀਂ ਆਪਣਾ ਕੰਮ ਕਰ ਦਿੱਤਾਲਾਸ਼ਾਂ ਦੀ ਗਿਣਤੀ ਸਰਕਾਰ ਦਾ ਕੰਮ ਹੈ

ਇਸੇ ਦਰਮਿਆਨ ਅਮਰੀਕੀ ਉਪਗ੍ਰਹਿ ਵੱਲੋਂ ਲਈਆਂ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਸਾਫ਼ ਦਿਸ ਰਿਹਾ ਸੀ ਕਿ ਜੈਸ਼-ਏ-ਮੁਹੰਮਦ ਦੇ ਜਿਹੜੇ ਟਿਕਾਣੇ ਤਬਾਹ ਕਰਨ ਦਾ ਦਾਅਵਾ ਕੀਤਾ ਜਾ ਰਿਹਾ, ਉਹ ਤਬਾਹ ਨਹੀਂ ਹੋਏਜੋ ਇਮਾਰਤਾਂ ਕਈ ਮਹੀਨੇ ਪਹਿਲਾਂ ਦੀਆਂ ਤਸਵੀਰਾਂ ਵਿੱਚ ਦਿਸਦੀਆਂ ਸਨ, ਉਹ ਤਾਜ਼ਾ ਤਸਵੀਰਾਂ ਵਿੱਚ ਵੀ ਦਿਸ ਰਹੀਆਂ ਹਨਨਾ ਕੋਈ ਕੰਧ ਢਹੀ, ਨਾ ਕੋਈ ਲੈਂਟਰ ਡਿੱਗਿਆਹਾਂ, ਨੇੜਲੇ ਖੇਤਰ ਵਿੱਚ ਦਰਖਤ ਜ਼ਰੂਰ ਪੁੱਟੇ ਗਏ ਹਨਧਰਤੀ ਵਿੱਚ ਟੋਏ ਜ਼ਰੂਰ ਪਏ ਹਨ

ਇੰਨੀ ਕਿਰਕਿਰੀ ਪਿੱਛੋਂ ਵੀ ਕਈ ਕੱਟੜ ਆਖ ਰਹੇ ਹਨ ਕਿ ਸਵਾਲ ਪੁੱਛਣਾ ਗ਼ਲਤ ਹੈਜਿਹੜਾ ਸਵਾਲ ਕਰਦਾ, ਉਹ ਦੇਸ਼ ਦਾ ਗੱਦਾਰ ਹੈਉਹਦੇ ’ਤੇ ਪਰਚਾ ਦਰਜ ਹੋਣਾ ਚਾਹੀਦਾਉਹ ਪਾਕਿਸਤਾਨ ਚਲਾ ਜਾਵੇ

‘ਦੇਸ਼ ਭਗਤੀ’ ਦੀ ਨਵੀਂ ਪਰਿਭਾਸ਼ਾ ਲੱਭਣ ਵਾਲੇ ਇਹ ਲੋਕ ਸਿਰਫ਼ ਪੁਤਲਾ ਫੂਕ ਕੇ ਇਨਕਲਾਬ ਦੀ ਆਸ ਲਾਈ ਬੈਠੇ ਹਨਸੱਚੇ ਦੇਸ਼ ਹਿਤੈਸ਼ੀ ਹੋਣ ਦਾ ਭਰਮ ਪਾਲੀ ਬੈਠੇ ਹਨਕੋਈ ਸਵਾਲ ਕਿਉਂ ਨਾ ਪੁੱਛੇ? ਲੋਕ ਸਵਾਲ ਫ਼ੌਜ ਨੂੰ ਨਹੀਂ, ਭਾਜਪਾ ਆਗੂਆਂ ਨੂੰ ਪੁੱਛ ਰਹੇ ਹਨਭਾਜਪਾ ਨੇ ਹੀ ਅੱਤਵਾਦੀ ਮਾਰੇ ਜਾਣ ਦੀ ਗੱਲ ਕਹੀ ਸੀ, ਕਿਸੇ ਨੇ ਪੁੱਛਿਆ ਨਹੀਂ ਸੀਜੇ ਉਹ ਬਿਨਾਂ ਪੁੱਛੇ ਦਾਅਵੇ ਕਰ ਸਕਦੇ ਹਨ ਤਾਂ ਸਧਾਰਨ ਵੋਟਰ ਸਵਾਲ ਪੁੱਛ ਕਿਉਂ ਨਹੀਂ ਸਕਦੇਸਵਾਲ ਪੁੱਛਣ ਦਾ ਹੱਕ ਸਾਨੂੰ ਹੈ ਤੇ ਉਸੇ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ

ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਦਾਅਵਿਆਂ ਦਾ ਜੋ ਅਡੰਬਰ ਰਚਣ ਦੀ ਕੋਸ਼ਿਸ਼ ਕੀਤੀ ਗਈ, ਭਾਜਪਾ ਵੀ ਜਾਣਦੀ ਹੈ ਕਿ ਉਹ ਅਸਫ਼ਲ ਹੋ ਗਿਆ ਹੈਕਿਸੇ ਦਾ ਦੇਸ਼ ਨਾਲ ਕੋਈ ਲੈਣਾ-ਦੇਣਾ ਨਹੀਂਫ਼ੌਜ ਦੇ ਮੋਢੇ ਨੂੰ ਵਰਤਣ ਦੀ ਕੋਸ਼ਿਸ਼ ਭਾਜਪਾ ਦਾ ਕਿਰਦਾਰ ਨੀਵਾਂ ਕਰ ਗਈ ਹੈਅਸੀਂ ਕਿਸੇ ਪਾਰਟੀ ਦੇ ਆਗੂਆਂ ਵੱਲੋਂ ਕੀਤੇ ਦਾਅਵਿਆਂ ਬਾਰੇ ਕਿਉਂ ਨਹੀਂ ਬੋਲਦੇਦੱਸਦੇ ਕਿਉਂ ਨਹੀਂ ਕਿ ਕਿਹੜਾ ਆਗੂ ਸੱਚ ਬੋਲ ਰਿਹਾ ਹੈਅੱਤਵਾਦੀ ਮਾਰਨ ਦੇ ਦਾਅਵੇ ਵੀ ਜੁਮਲਾ ਹੀ ਸਨ ਜਾਂ ਕੋਈ ਸੱਚਾਈ ਵੀ ਹੈ?

ਸ਼ਾਇਦ ਮੋਦੀ ਜੀ ਹਾਲੇ ਨਹੀਂ ਬੋਲਣਗੇ‘ਮਨ ਕੀ ਬਾਤ’ ਵੀ ਨਹੀਂ ਕਰਨਗੇਕਿਉਂਕਿ ਇੱਕ ਗੱਲ ਕਰਨਗੇ ਤਾਂ ਹਜ਼ਾਰਾਂ ਨਵੇਂ ਸਵਾਲ ਉੱਠਣਗੇਉਹ ਚੁੱਪ ਰਹਿਣਗੇਸਿਰਫ਼ ਇਹੀ ਕਹੀ ਜਾਣਗੇ, “ਹਮ ਦੇਸ਼ ਦੀ ਰਕਸ਼ਾ ਕਰਤੇ ਹੈਂ, ਔਰ ਹਮਾਰੇ ਵਿਰੋਧੀ ਪਾਕਿਸਤਾਨ ਕਾ ਮਨੋਬਲ ਬੜਾ ਰਹੇ ਹੈਂ।”

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1527)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

More articles from this author