MohdAbbasDhaliwal7ਯਕੀਨਨ ਜੇਕਰ ਦੇਸ਼ ਵਿੱਚ ਭੈਅ ਮੁਕਤ ਮਾਹੌਲ ਹੋਵੇਗਾ ਤਾਂ ਦੇਸ਼ ਦੀ ਤਰੱਕੀ ਵਿੱਚ ਹਰ ਦੇਸ਼ ਵਾਸੀ ਆਪਣਾ ...
(23 ਮਾਰਚ 2019)

 

ਜਦੋਂ ਵੀ ਭਾਰਤ ਆਜਾਦੀ ਦੇ ਮਤਵਾਲੇ ਦੇਸ਼ ਭਗਤ ਯੋਧਿਆਂ ਦੀ ਗੱਲ ਟੁਰਦੀ ਏ ਤਾਂ ਟੀਪੂ ਸੁਲਤਾਨ, ਮੌਲਾਨਾ ਮੁਹੰਮਦ ਬਾਕਿਰ (ਸੰਪਾਦਕ ਦਿੱਲੀ ਉਰਦੂ ਅਖਬਾਰ) ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਭਗਤ ਸਿੰਘ ਆਦਿ ਮੁਲਕ ਦੇ ਪ੍ਰਮੁੱਖ ਅਜ਼ਾਦੀ ਸੰਗਰਾਮੀਆਂ ਦਾ ਨਾ ਸਰ ਏ ਫਹਿਰਿਸਤ ਆਉਂਦਾ ਏ

ਫਾਂਸੀ ਤੋਂ ਪਹਿਲਾਂ ਭਗਤ ਸਿੰਘ ਨੇ ਆਪਣੇ ਇੱਕ ਸਾਥੀ ਸ਼ਿਵ ਵਰਮਾ ਨੂੰ ਇੱਕ ਵਾਰ ਆਪਣੀ ਇਨਕਲਾਬੀ ਵਿਚਾਰਧਾਰਾ ਦੇ ਸੰਦਰਭ ਵਿੱਚ ਖੁਲਾਸਾ ਕਰਦਿਆਂ ਕਿਹਾ ਸੀ ਕਿ “ਜਦੋਂ ਮੈਂ ਇਨਕਲਾਬ ਦੇ ਰਾਹ ’ਤੇ ਕਦਮ ਵਧਾਇਆ, ਮੈਂ ਸੋਚਿਆ ਕਿ ਜੇ ਮੈਂ ਆਪਣੀ ਜਾਨ ਵਾਰ ਕੇ ਵੀ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲਾ ਸਕਿਆ ਤਾਂ ਮੈਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਦੀ ਕੀਮਤ ਪੈ ਗਈ ਹੈਅੱਜ, ਜਦੋਂ ਮੈਂ ਫ਼ਾਂਸੀ ਦੀ ਸ਼ਜਾ ਲਈ ਜੇਲ੍ਹ ਕੋਠੀ ਦੀਆਂ ਸਲਾਖ਼ਾਂ ਪਿੱਛੇ ਹਾਂ, ਮੈਂ ਆਪਣੇ ਦੇਸ਼ ਦੇ ਕਰੋੜਾਂ ਲੋਕਾਂ ਦੀ ਗਰਜਵੀਂ ਆਵਾਜ਼ ਵਿੱਚ ਨਾਅਰੇ ਸੁਣ ਸਕਦਾ ਹਾਂ … ਇੱਕ ਨਿੱਕੀ ਜਿਹੀ ਜ਼ਿੰਦਗੀ ਦੀ ਇਸ ਤੋਂ ਵੱਧ ਕੀ ਕੀਮਤ ਪੈ ਸਕਦੀ ਹੈ

ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਮੌਜੂਦਾ ਪਾਕਿਸਤਾਨ) ਵਿੱਚ ਹੋਇਆਉਸਦਾ ਜੱਦੀ ਘਰ ਅੱਜ ਵੀ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਪਿੰਡ ਖਟਕੜ ਕਲਾਂ ਪਿੰਡ ਵਿਖੇ ਸਥਿਤ ਹੈ

ਆਪ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀਦਰਅਸਲ ਭਗਤ ਸਿੰਘ ਇੱਕ ਜੱਟ ਸਿੱਖ ਪਰਿਵਾਰ ਵਿੱਚੋਂ ਸਨ ਅਤੇ ਆਪ ਦੇ ਵੱਡੇ-ਵਡੇਰੇ ਅੰਮ੍ਰਿਤਸਰ ਦੇ ਪਿੰਡ ਨਾਰਲੀ ਦੇ ਵਸਨੀਕ ਸਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਮੁਗ਼ਲ ਕਾਲ ਦੌਰਾਨ, ਬੰਗੇ ਦੇ ਨੇੜਲੇ ਪਿੰਡ ਖਟਕੜ ਕਲਾਂ ਵਿੱਚ ਆ ਵਸਿਆ ਸੀਨਾਰਲੀ ਪਿੰਡ ਦੇ ਜ਼ਿਮੀਂਦਾਰ ਸੰਧੂ-ਜੱਟ ਸਨ ਅਤੇ ਭਗਤ ਸਿੰਘ ਦੇ ਪਰਿਵਾਰ ਦੀ ਵੀ ਇਹੀ ਜਾਤ-ਗੋਤ ਸੀਭਗਤ ਸਿੰਘ ਦੇ ਦਾਦਾ ਸ. ਅਰਜਨ ਸਿੰਘ ਨੇ 1898 ਵਿੱਚ ਨਵੀਂ ਨਹਿਰੀ ਅਬਾਦੀ ਲਾਇਲਪੁਰ ਦੇ ਪਿੰਡ ਚੱਕ ਬੰਗਾ ਵਿੱਚ ਅੰਗਰੇਜ਼ੀ ਹਕੂਮਤ ਦੀ ਪੰਝੀ ਏਕੜ ਜ਼ਮੀਨ ਅਲਾਟ ਕਰਨ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਸੀ ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਸਿੰਘ ਨੇ 1917-18 ਵਿੱਚ ਲਾਹੌਰ ਦੇ ਬਾਹਰਵਾਰ ਇੱਕ ਛੋਟੇ ਪਿੰਡ ਖਵਾਸਰੀਆਂ ਵਿੱਚ ਜ਼ਮੀਨ ਖਰੀਦ ਲਈ ਤੇ ਸਾਰਾ ਪਰਿਵਾਰ ਉੱਥੇ ਰਹਿਣ ਲੱਗਾਬਾਅਦ ਵਿੱਚ ਇਹ ਜ਼ਮੀਨ ਸ. ਕਿਸ਼ਨ ਸਿੰਘ ਨੇ 1947 ਵੇਲੇ ਦੇ ਬਦਲਦੇ ਹਾਲਾਤ ਵਿੱਚ ਉਸ ਸਾਲ ਦੇ ਸ਼ੁਰੂ ਵਿੱਚ ਹੀ ਕਿਸੇ ਮੁਸਲਮਾਨ ਨੂੰ ਵੇਚ ਦਿੱਤੀ ਸੀਇੱਥੇ ਜਿਕਰਯੋਗ ਹੈ ਕਿ ਸਾਰੇ ਸਰਕਾਰੀ ਦਸਤਾਵੇਜ਼ਾਂ ਵਿੱਚ ਭਗਤ ਸਿੰਘ ਬਾਰੇ ਵਿੱਚ ਉਹਦਾ ਪਿੰਡ ਖੁਆਸਰੀਆਂ ਲਾਹੌਰ ਹੀ ਦਰਜ ਹੈ

ਭਗਤ ਸਿੰਘ ਦੀ ਸ਼ੁਰੂਆਤੀ ਤਾਅਲੀਮ ਲਾਇਲਪੁਰ, ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿਖੇ ਹੋਈਇਸ ਤੋਂ ਬਾਅਦ ਭਗਤ ਸਿੰਘ ਡੀ.ਏ.ਵੀ. ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਏਇੱਥੇ ਜਿਕਰਯੋਗ ਹੈ ਕਿ ਇਸ ਉਕਤ ਸਕੂਲ ਨੂੰ ‘ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਹਿੰਦੇ ਸਨ

1923 ਵਿੱਚ ਉਨ੍ਹਾਂ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖ਼ਲਾ ਲੈ ਲਿਆ ਤੇ ਕਾਲਜ ਦੇ ਮਾਹੌਲ ਵਿੱਚਹੀ ਘੁਲਮਿਲ ਗਏ ਤੇ ਕਾਲਜ ਦੀ ਡਰਾਮਾ ਕਮੇਟੀ ਦਾ ਸਰਗਰਮ ਮੈਂਬਰ ਵਜੋਂ ਆਪਣੀ ਇੱਕ ਵੱਖਰੀ ਪਛਾਣ ਬਣਾਈਇਸ ਦੌਰਾਨ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਇੱਕ ਲੇਖ ਮੁਕਾਬਲੇ ਵਿੱਚੋਂ ਆਪ ਨੇ ਪਹਿਲਾ ਇਨਾਮ ਪ੍ਰਾਪਤ ਕੀਤਾਉਕਤ ਮੁਕਾਬਲੇ ਵਿਚਲੇ ਲੇਖ ਵਿੱਚ ਭਗਤ ਸਿੰਘ ਨੇ ‘ਪੰਜਾਬ ਦੀ ਭਾਸ਼ਾ ਤੇ ਲਿਪੀ’ ਵਿੱਚ ਉਸ ਨੇ ਪੰਜਾਬ ਦੀ ਸਮੱਸਿਆ ਨੂੰ ਬਹੁਤ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਸੀਭਗਤ ਸਿੰਘ ਨੂੰ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਸੰਸਕ੍ਰਿਤ ਭਾਸ਼ਾਵਾਂ ’ਤੇ ਖਾਸੀ ਪਕੜ ਹਾਸਲ ਸੀ (ਇੱਥੇ ਜਿਕਰਯੋਗ ਹੈ ਕਿ ਭਗਤ ਸਿੰਘ ਨੂੰ ਹਿੰਦੀ, ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਦੇ ਇਲਾਵਾ ਬੰਗਲਾ ਭਾਸ਼ਾ ਦਾ ਵੀ ਗਿਆਨ ਰੱਖਦੇ ਸਨ ਜੋ ਕਿ ਉਨ੍ਹਾਂ ਬਟੁਕੇਸ਼ਵਰ ਦੱਤ ਤੋਂ ਸਿੱਖੀ ਸੀ) ਆਪਣੀ ਕਾਲਜ ਦੀ ਜ਼ਿੰਦਗੀ ਦੇ ਸੰਦਰਭ ਵਿੱਚ ਇੱਕ ਥਾਂ ਆਪ ਆਖਦੇ ਹਨ “ਮੈਂ ਕਾਲਜ ਵਿੱਚ ਆਪਣੇ ਕੁਝ ਅਧਿਆਪਕਾਂ ਦਾ ਚਹੇਤਾ ਸੀ ਤੇ ਕੁਝ ਮੈਂਨੂੰ ਨਾਪਸੰਦ ਕਰਦੇ ਸਨਮੈਂ ਬਹੁਤਾ ਪੜੜਾਕੂ ਨਹੀਂ ਸੀਮੈਂ ਇੱਕ ਸ਼ਰਮਾਕਲ ਲੜਕਾ ਸੀ ਤੇ ਆਪਣੇ ਭਵਿੱਖ ਬਾਰੇ ਬਹੁਤਾ ਆਸ਼ਾਵਾਦੀ ਨਹੀਂ ਸੀ” ਬੇਸ਼ੱਕ ਭਗਤ ਸਿੰਘ ਰਵਾਇਤੀ ਕਿਸਮ ਦੇ ਪੜ੍ਹਾਕੂ ਨਹੀਂ ਸਨ ਪਰ ਉਹ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਜ਼ਰੂਰ ਪੜ੍ਹਦੇ ਰਹਿੰਦੇ ਸਨਉਰਦੂ ਜ਼ਬਾਨ ਤੇ ਵਧੀਆ ਮੁਹਾਰਤ ਸੀ। ਇਹੋ ਵਜ੍ਹਾ ਹੈ ਕਿ ਆਪ ਇਸੇ ਭਾਸ਼ਾ ਵਿੱਚ ਆਪਣੇ ਪਿਤਾ ਕਿਸ਼ਨ ਸਿੰਘ ਨੂੰ ਖ਼ਤ ਲਿਖਿਆ ਕਰਦੇ ਸਨਇਸ ਤੋਂ ਬਾਅਦ ਆਪ ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਹਿੱਸਾ ਬਣ ਕੇ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ

ਅੰਮ੍ਰਿਤਸਰ ਵਿੱਚ 13 ਅਪਰੈਲ 1919 ਨੂੰ ਹੋਏ ਜਲ੍ਹਿਆਂ ਵਾਲਾ ਬਾਗ ਦੇ ਹਾਦਸੇ ਨੇ ਜਿੱਥੇ ਦੇਸ਼ ਦੇ ਸਮੁੱਚੇ ਲੋਕਾਂ ਅਤੇ ਸੁਤੰਤਰਤਾ ਸੰਗਰਾਮੀਆ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਉੱਥੇ ਹੀ ਇਸ ਕਤਲ ਏ ਆਮ ਨੇ ਭਗਤ ਸਿੰਘ ਦੀ ਸੋਚ ਉੱਤੇ ਵੀ ਡੂੰਘਾ ਅਸਰ ਪਾਇਆਇਸਦੇ ਨਾਲ ਹੀ 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰੂਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਦਿਲ ਓ ਦਿਮਾਗ ’ਤੇ ਵੀ ਆਪਣਾ ਗਹਿਰਾ ਅਸਰ ਛੱਡਿਆਉਹ ਆਪਣੇ ਪਿੰਡ ਵਿੱਚੋਂ ਲੰਘ ਕੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਉਂਦਾ ਸੀਨਾਭਾ ਰਿਆਸਤ ਦੇ ਰਾਜਾ ਰਿਪੁਦਮਨ ਸਿੰਘ ਦੇ ਹੱਕਾਂ ਦੀ ਬਹਾਲੀ ਲਈ ਲੜੇ ਗਏ ਜੈਤੋ ਦੇ ਮੋਰਚੇ (1923) ਵੇਲੇ ਭਗਤ ਸਿੰਘ ਦੀ ਉਮਰ 16 ਸਾਲ ਸੀ

ਦੇਸ਼ ਦੇ ਉਪਰੋਕਤ ਹਾਲਾਤ ਨੇ ਭਗਤ ਸਿੰਘ ਦੀ ਕ੍ਰਾਂਤੀਕਾਰੀ ਸੋਚ ਨੂੰ ਪ੍ਰਪੱਕਤਾ ਨੂੰ ਪ੍ਰਦਾਨ ਕੀਤੀਇਸਦੇ ਫਲਸਰੂਪ ਆਪ ਨੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀ ਮੈਂਬਰੀ ਅਖਤਿਆਰ ਕੀਤੀ। ਇਸ ਤੋਂ ਸਾਲ ਬਾਅਦ ਪਰਿਵਾਰ ਵੱਲੋਂ ਵਿਆਹ ਲਈ ਜ਼ੋਰ ਪਾਉਣ ਦੇ ਚਲਦਿਆਂ ਆਪ ਆਪਣਾ ਲਾਹੌਰ ਵਿਚਲਾ ਘਰ ਛੱਡ ਤੇ ਨੈਸ਼ਨਲ ਕਾਲਜ ਦੀ ਪੜ੍ਹਾਈ ਵਿੱਚੇ ਛੱਡਕੇ ਸੰਪੂਰਣ ਰੂਪ ਵਿੱਚ ਉਪਰੋਕਤ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ

ਇਸੇ ਦੌਰਾਨ ਕਾਕੋਰੀ ਰੇਲਗੱਡੀ ਡਾਕੇ ਦੇ ਮਾਮਲੇ ਵਿੱਚ ਭਗਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਾਲ ਹੀ ਉਸ ਉੱਪਰ ਲਾਹੌਰ ਦੇ ਦੁਸਹਿਰਾ ਮੇਲੇ ਮੌਕੇ ਬੰਬ ਧਮਾਕਾ ਕਰਨ ਦਾ ਵੀ ਦੋਸ਼ ਮੜ੍ਹ ਦਿੱਤਾ ਗਿਆਕੁਝ ਸਮੇਂ ਬਾਅਦ ਵਿੱਚ ਚੰਗੇ ਵਿਵਹਾਰ ਤੇ ਜ਼ਮਾਨਤ ਦੀ ਭਾਰੀ ਰਕਮ ਦੇ ਇਵਜ ਆਪ ਨੂੰ ਰਿਹਾਅ ਕਰ ਦਿੱਤਾ ਗਿਆ

ਭਗਤ ਸਿੰਘ ਨੇ ਸੰਘਰਸ਼ ਜਾਰੀ ਰੱਖਿਆ ਅਤੇ ਦੇਸ਼ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀਇਸਦਾ ਮਕਸਦ ਸੇਵਾ, ਕੁਰਬਾਨੀ ਅਤੇ ਤਕਲੀਫ ਤੇ ਦਰਦ ਸਹਿ ਸਕਣ ਵਾਲੇ ਨੌਜਵਾਨ ਤਿਆਰ ਕਰਨਾ ਸੀਉਸਨੇ ਅਤੇ ਉਸਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ, ਰਾਜਗੁਰੂ ਦੇ ਨਾਲ ਮਿਲਕੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇ ਪੀ ਸਾਂਡਰਸ ਨੂੰ ਮਾਰ ਮੁਕਾਇਆਇਸ ਕਾਰਨਾਮੇ ਨੂੰ ਅੰਜਾਮ ਦੇਣ ਲਈ ਚੰਦਰ ਸ਼ੇਖਰ ਆਜ਼ਾਦ ਨੇ ਵੀ ਆਪ ਦੀ ਸਹਾਇਤਾ ਕੀਤੀਆਪਣੇ ਇੱਕ ਹੋਰ ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲਕੇ ਆਪ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿੱਚ 8 ਅਪ੍ਰੈਲ, 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਅਤੇ ਪਰਚੇ ਸੁੱਟੇਬੰਬ ਸੁੱਟਣ ਉਪਰੰਤ ਦੋਵਾਂ ਨੇ ਉੱਥੇ ਹੀ ਆਪਣੀ ਗਿਰਫ਼ਤਾਰੀ ਦੇ ਦਿੱਤੀ

ਭਗਤ ਸਿੰਘ ਨੇ ਜੋ ਇਨਕਲਾਬੀ ਵਿਚਾਰਧਾਰਾ ਦੀ ਚੁਣੀ ਸੀ ਉਸਦੇ ਅੰਜਾਮ ਤੋਂ ਉਹ ਭਲੀਭਾਂਤ ਜਾਣੂ ਸਨ ਜਿਵੇਂ ਕਿ ਇੱਕ ਵਾਰ ਪੰਜਾਬ ਕਾਂਗਰਸ ਦੇ ਆਗੂ ਭੀਮਸੈਨ ਸੱਚਰ ਨੇ ਭਗਤ ਸਿੰਘ ਨੂੰ ਪੁੱਛਿਆ ਕਿ “ਤੁਸੀਂ ਅਤੇ ਤੁਹਾਡੇ ਸਾਥੀਆਂ ਨੇ ਲਾਹੌਰ ਸਾਜਿਸ਼ ਕੇਸ ਵਿੱਚ ਅਪਣਾ ਬਚਾਅ ਕਿਉਂ ਨਹੀਂ ਕੀਤਾ?” ਤਾਂ ਭਗਤ ਸਿੰਘ ਨੇ ਜਵਾਬ ਦਿੱਤਾ ਕਿ, “ਇਨਕਲਾਬੀਆਂ ਨੇ ਮਰਨਾ ਹੀ ਹੁੰਦਾ ਹੈ ਕਿਉਂਕਿ ਮੌਤ ਨਾਲ ਉਨ੍ਹਾਂ ਦੀ ਮੁਹਿੰਮ ਮਜ਼ਬੂਤ ਹੁੰਦੀ ਹੈ, ਨਾ ਕਿ ਅਦਾਲਤ ਵਿੱਚ ਅਪੀਲ ਨਾਲ” ਙ

ਜੇਲ੍ਹ ਵਿੱਚ ਭਗਤ ਸਿੰਘ ਨੇ ਕਰੀਬ 2 ਸਾਲ ਗੁਜ਼ਾਰੇਮੁਕੱਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਜਰਾ ਵੀ ਕੋਸ਼ਿਸ਼ ਨਹੀਂ ਕੀਤੀ ਪਰ ਦੇਸ਼ ਦੀ ਆਜ਼ਾਦੀ ਲਈ ਆਖ਼ਰੀ ਸਾਹ ਤੱਕ ਲੜਨ ਦਾ ਐਲਾਨ ਕੀਤਾਇਸ ਦੌਰਾਨ ਉਹ ਕਈ ਕ੍ਰਾਂਤੀਕਾਰੀ ਗਤੀਵਿਧੀਆਂ ਨਾਲ ਜੁੜੇ ਰਹੇਉਨ੍ਹਾਂ ਨੇ ਕਈ ਤਰ੍ਹਾਂ ਨਾਲ ਪੂੰਜੀਪਤੀਆਂ ਨੂੰ ਆਪਣਾ ਦੁਸ਼ਮਣ ਐਲਾਨਿਆਭਗਤ ਸਿੰਘ ਅਨੁਸਾਰ ਮਜਦੂਰਾਂ ਦਾ ਸ਼ੋਸ਼ਣ ਕਰਨ ਵਾਲਾ ਚਾਹੇ ਇੱਕ ਭਾਰਤੀ ਹੀ ਕਿਉਂ ਨਾ ਹੋਵੇ, ਉਹ ਉਨ੍ਹਾਂ ਦਾ ਵੈਰੀ ਹੈਉਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਇੱਕ ਆਰਟੀਕਲ ਲਿੱਖਿਆ ਜਿਸਦਾ ਸਿਰਲੇਖ਼ ਸੀ ‘ਮੈਂ ਨਾਸਤਿਕ ਕਿਉਂ ਹਾਂ’ ਜੇਲ੍ਹ ਵਿੱਚ ਭਗਤ ਸਿੰਘ ਅਤੇ ਉਸਦੇ ਬਾਕੀ ਸਾਥੀਆਂ ਨੇ 64 ਦਿਨਾਂ ਤੱਕ ਭੁੱਖ ਹੜਤਾਲ ਕੀਤੀ, ਜੋ ਗਾਂਧੀਵਾਦੀ ਤਰੀਕਿਆਂ ਦੀ ਇੰਨੀ ਸ਼ਿੱਦਤ ਨਾਲ ਵਰਤੋਂ ਕਰਨ ਦੀ ਇਹ ਅਦੁੱਤੀ ਮਿਸਾਲ ਹੈ5 ਜੁਲਾਈ 1929 ਨੂੰ ਪੰਡਤ ਜਵਾਹਰਲਾਲ ਨਹਿਰੂ ਨੇ ਕਾਂਗਰਸ ਸਕੱਤਰ ਦੀ ਹੈਸੀਅਤ ਨਾਲ ਪ੍ਰੈੱਸ ਨੂੰ ਇੱਕ ਬਿਆਨ ਦਿੱਤਾ ਕਿ “ਮੈਂ ਬਹੁਤ ਦੁੱਖ ਨਾਲ ਭਗਤ ਸਿੰਘ ਅਤੇ ਦੱਤ ਦੀ ਭੁੱਖ ਹੜਤਾਲ ਦਾ ਸਮਾਚਾਰ ਸੁਣਿਆ ਹੈਪਿਛਲੇ 20 ਜਾਂ ਜ਼ਿਆਦਾ ਦਿਨਾਂ ਤੋਂ ਉਨ੍ਹਾਂ ਨੇ ਕੁਝ ਵੀ ਖਾਣ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੈਮੈਂਨੂੰ ਪਤਾ ਚੱਲਿਆ ਹੈ ਕਿ ਜ਼ਬਰਦਸਤੀ ਵੀ ਖਾਣਾ ਖਿਲਾਇਆ ਜਾ ਰਿਹਾ ਹੈਅਜਿਹੇ, ਆਪਣੀ ਇੱਛਾ ਨਾਲ ਅਪਣਾਏ ਕਸ਼ਟ ਦੇ ਵਕਤ ਸਾਡੇ ਸਭ ਦੇ ਦਿਲ ਉਨ੍ਹਾਂ ਦੇ ਵੱਲ ਉੱਮਡਦੇ ਹਨਉਹ ਆਪਣੇ ਕਿਸੇ ਸਵਾਰਥ ਲਈ ਭੁੱਖ ਹੜਤਾਲ ’ਤੇ ਨਹੀਂ ਹਨ, ਸਗੋਂ ਰਾਜਨੀਤਕ ਕੈਦੀਆਂ ਦੀ ਹਾਲਤ ਸੁਧਾਰਨ ਲਈ ਅਜਿਹਾ ਕਰ ਰਹੇ ਹਨਜਿਵੇਂ-ਜਿਵੇਂ ਦਿਨ ਗੁਜ਼ਰ ਰਹੇ ਹਨ ਅਸੀਂ ਇਸ ਔਖੀ ਪਰੀਖਿਆ ਨੂੰ ਬੜੀ ਉਤੇਜਨਾ ਨਾਲ ਵੇਖਦੇ ਰਹਾਂਗੇ ਅਤੇ ਮਨ ਵਿੱਚ ਤੀਬਰ ਇੱਛਾ ਰੱਖਾਂਗੇ ਕਿ ਸਾਡੇ ਇਹ ਦੋਨੋਂ ਬਹਾਦਰ ਭਰਾ ਇਸ ਅਗਨੀ-ਪਰੀਖਿਆ ਵਿੱਚ ਸਫ਼ਲ ਹੋਣ

ਭਗਤ ਸਿੰਘ ਅਤੇ ਉਸਦੇ ਸਾਥੀਆਂ ਉੱਤੇ ਲਾਹੌਰ ਵਿੱਚ ਸਾਂਡਰਸ ਦੇ ਕਤਲ, ਅਸੈਂਬਲੀ ਵਿੱਚ ਬੰਬ ਧਮਾਕਾ ਆਦਿ ਕੇਸ ਚੱਲੇ7 ਅਕਤੂਬਰ, 1930 ਨੂੰ ਟ੍ਰਿਬਿਊਨਲ ਦਾ ਫੈਸਲਾ ਜੇਲ੍ਹ ਵਿੱਚ ਪਹੁੰਚਿਆ, ਜਿਸ ਅਨੁਸਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸ਼ਿਵ ਵਰਮਾ, ਗਯਾ ਪ੍ਰਸਾਦ, ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰ ਕੈਦ, ਕੁੰਦਨ ਲਾਲ ਨੂੰ ਸੱਤ ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ-ਏ-ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈਬਟੁਕੇਸ਼ਵਰ ਦੱਤ ਅਤੇ ਭਗਤ ਸਿੰਘ ਨੂੰ ਅਸੈਂਬਲੀ ਬੰਬ ਕਾਂਡ ਲਈ ਉਮਰ ਕੈਦ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਅਤੇ 23 ਮਾਰਚ 1931 ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇ ਦਿੱਤੀ ਗਈਭਗਤ ਸਿੰਘ ਨੇ ਫਾਸੀ ਤੋਂ ਪਹਿਲਾਂ 3 ਮਾਰਚ ਨੂੰ ਆਪਣੇ ਭਰਾ ਕੁਲਤਾਰ ਨੂੰ ਇੱਕ ਪੱਤਰ ਲਿੱਖਿਆ, ਆਪ ਵੀ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸ਼ੇਅਰ ਮੁਲਾਹਜਾ ਫਰਮਾਓ:

ਉਸੇ ਯਹ ਫਿਕਰ ਹੈ ਹਰਦਮ ਤਰਜੇ ਜਫਾ ਕਿਆ ਹੈ
ਹਮੇਂ ਯਹ ਸ਼ੌਕ ਹੈ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ
ਦਹਰ (ਦੁਨੀਆ) ਸੇ ਕਿਉਂ ਖਫਾ ਰਹੇਂ
,
ਚਰਖ (ਅਸਮਾਨ) ਸੇ ਕਿਉਂ ਗਿਲਾ ਕਰੇਂ
ਸਾਰਾ ਜਹਾਂ ਅਦੂ (ਦੁਸ਼ਮਨ) ਸਹੀ, ਆਓ ਮੁਕਾਬਲਾ ਕਰੇਂ

ਇਹ ਵੀ ਕਿਹਾ ਜਾਂਦਾ ਏ ਕਿ ਫ਼ਾਂਸੀ ਦਿੱਤੇ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨਇਸੇ ਦੌਰਾਨ ਜਦੋਂ ਜੇਲ੍ਹ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਫ਼ਾਂਸੀ ਦਾ ਸਮਾਂ ਆ ਗਿਆ ਏ ਤਾਂ ਉਨ੍ਹਾਂ ਨੇ ਕਿਹਾ-ਰੁਕੋ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈਫਿਰ ਇੱਕ ਮਿੰਟ ਦੇ ਬਾਅਦ ਕਿਤਾਬ ਛੱਤ ਦੇ ਵੱਲ ਉਛਾਲ ਕੇ ਉਨ੍ਹਾਂ ਨੇ ਕਿਹਾ - ਚਲੋ

‘ਦਿਲੋਂ ਨਿੱਕਲੇਗੀ ਨਹੀਂ ਮਰਕੇ ਵੀ ਵਤਨ ਦੀ ਉਲਫ਼ਤ
ਮੇਰੀ ਮਿੱਟੀ ਤੋਂ ਵੀ ਖੁਸ਼ਬੂ-ਏ-ਵਤਨ ਆਏਗੀ ...’

ਫ਼ਾਂਸੀ ਉਪਰੰਤ ਅਵਾਮ ਦਾ ਕੋਈ ਅਹਿਤਜਾਜ ਜਾਂ ਅੰਦੋਲਨ ਨਾ ਭੜਕ ਜਾਵੇ, ਇਸ ਡਰੋਂ ਅੰਗਰੇਜਾਂ ਨੇ ਪਹਿਲਾਂ ਲਾਸ਼ਾਂ ਦੇ ਟੁਕੜੇ ਕੀਤੇ ਤੇ ਫਿਰ ਬੋਰੀਆਂ ਵਿੱਚ ਭਰ ਕੇ ਫਿਰੋਜ਼ਪੁਰ ਵੱਲ ਲੈ ਗਏ, ਜਿੱਥੇ ਮਿੱਟੀ ਦਾ ਤੇਲ ਪਾ ਕੇ ਇਨ੍ਹਾਂ ਨੂੰ ਜਲਾਇਆ ਜਾਣ ਲੱਗਾਪਿੰਡ ਦੇ ਲੋਕਾਂ ਨੇ ਅੱਗ ਵੇਖੀ ਤਾਂ ਕੋਲ ਗਏਇਸ ਤੋਂ ਡਰਕੇ ਅੰਗਰੇਜ਼ ਉਨ੍ਹਾਂ ਦੀਆਂ ਲਾਸ਼ਾਂ ਦੇ ਅੱਧਜਲੇ ਟੁਕੜੇ ਸਤਲੁਜ ਦਰਿਆ ਵਿੱਚ ਸੁੱਟਕੇ ਭੱਜਣ ਲੱਗੇਜਦੋਂ ਪਿੰਡ ਵਾਲੇ ਕੋਲ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਵਿਧੀਵਤ ਦਾਹ ਸੰਸਕਾਰ ਕੀਤਾਭਗਤ ਸਿੰਘ ਹਮੇਸ਼ਾ ਲਈ ਅਮਰ ਹੋ ਗਏ

ਉਕਤ ਭਗਤ ਸਿੰਘ ਜਿਹੇ ਯੋਧਿਆਂ ਦੀਆਂ ਬੇਸ਼ਕੀਮਤੀ ਕੁਰਬਾਨੀਆਂ ਸਦਕਾ ਬੇਸ਼ੱਕ ਭਾਰਤ 1947 ਵਿੱਚ ਆਜ਼ਾਦ ਹੋ ਗਿਆ ਅਤੇ ਹਕੂਮਤ ਦੀ ਵਾਗਡੋਰ ਦੇਸ਼ ਦੇ ਸਥਾਨਕ ਲੀਡਰਾਂ ਹੱਥ ਆ ਗਈ ਤੇ ਇਸ ਉਪਰੰਤ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਵੱਖ ਵੱਖ ਰਾਜਨੀਤਕ ਪਾਰਟੀਆਂ ਦੀ ਰਹਿਨੁਮਾਈ ਵਿੱਚ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ

ਅੱਜ ਦੇਸ਼ ਨੂੰ ਆਜ਼ਾਦ ਹੋਇਆਂ ਵੀ 70 ਸਾਲ ਤੋਂ ਉੱਪਰ ਦਾ ਸਮਾਂ ਲੰਘ ਚੁੱਕਾ ਏ ਪਰ ਦੇਸ਼ ਦੇ ਸਾਹਮਣੇ ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਔਰਤਾਂ ਦੀ ਸੁਰੱਖਿਆ ਜਿਹੇ ਮਸਲੇ ਪਹਿਲਾਂ ਤੋਂ ਵੀ ਕਿਤੇ ਵਿਕਰਾਲ ਤੇ ਗੰਭੀਰ ਰੂਪ ਵਿੱਚ ਸਾਹਮਣੇ ਮੂੰਹ ਖਲੋਏ ਖੜ੍ਹੇ ਨੇਪਰ ਸਾਡੇ ਦੇਸ਼ ਦੇ ਵਧੇਰੇ ਅਖੌਤੀ ਲੀਡਰਾਂ ਨੂੰ ਇਹਨਾਂ ਉਕਤ ਸਮੱਸਿਆਵਾਂ ਦੀ ਲਗਦਾ ਹੈ ਭੋਰਾ ਵੀ ਚਿੰਤਾ ਨਹੀਂ ਕਿਉਂਕਿ ਜੇਕਰ ਦੇਸ਼ ਜਾਂ ਦੇਸ਼ ਦੇ ਲੋਕਾਂ ਦੀ ਲੀਡਰਸ਼ਿਪ ਨੂੰ ਚਿੰਤਾ ਹੁੰਦੀ ਤਾਂ ਉਹ ਉਕਤ ਮਸਲਿਆਂ ਦੇ ਹੱਲ ਲਈ ਗੰਭੀਰ ਹੁੰਦੇਪਰ ਅਵਾਮ ਦਾ ਉਕਤ ਅਸਲ ਮੁਦਿਆਂ ਅਤੇ ਮਸਲਿਆਂ ਤੋਂ ਧਿਆਨ ਹਟਾਉਣ ਲਈ ਅਖੌਤੀਆਂ ਪਾਰਟੀਆਂ ਦੇ ਮੁੱਠੀ ਭਰ ਆਗੂਆਂ ਨੇ ਕਥਿਤ ਮੀਡੀਆ ਨਾਲ ਜੁਗਲਬੰਦੀ ਜਰੀਏ ਦੇਸ਼ ਵਾਸੀਆਂ ਨੂੰ ਧਰਮ, ਜਾਤ-ਪਾਤ, ਇਲਾਕਿਆਂ ਦੇ ਨਾਂ ਹੇਠ ਲੜਾ ਕੇ ਸਿਰਫ ਤੇ ਸਿਰਫ ਆਪਣੀਆਂ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈਪਰ ਉਕਤ ਸੌੜੀ ਤੇ ਮਨਫੀ ਸੋਚਾਂ ਦੇ ਚਲਦਿਆਂ ਮੁਲਕ ਨੂੰ ਜਿਸ ਕਦਰ ਨੁਕਸਾਨ ਪਹੁੰਚ ਰਿਹਾ ਹੈ, ਉਸਦੀ ਅੱਜ ਸਹਿਜੇ ਹੀ ਅਸੀਂ ਕਲਪਨਾ ਨਹੀਂ ਕਰ ਸਕਦੇਅਫਸੋਸ ਕਿ ਦੇਸ਼ ਦੇ ਲੋਕਾਂ ਨੂੰ ਅੱਜ ਉਹ ਲੋਕ ਦੇਸ਼ ਭਗਤੀ ਦਾ ਪਾਠ ਪੜ੍ਹਾ ਰਹੇ ਨੇ ਜਿਹਨਾਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਦੂਰ ਦੂਰ ਤੱਕ ਵੀ ਕੋਈ ਹਿੱਸਾ ਪਾਇਆ ਨਜ਼ਰ ਨਹੀਂ ਆਉਂਦਾਕਿੰਨੇ ਸੋਹਣੇ ਸ਼ਬਦਾਂ ਵਿੱਚ ਅਜਿਹੇ ਲੋਕਾਂ ਦੀ ਮਾਨਸਿਕਤਾ ਦਾ ਨਕਸ਼ਾ ਇੱਕ ਸ਼ਾਇਰ ਨੇ ਆਪਣੇ ਇੱਕ ਸ਼ੇਅਰ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤਾ ਹੈ:

ਜਬ ਪੜਾ ਵਕਤ ਗੁਲਦਸਤਾਂ ਪੇ ਤੋ ਖੂੰ ਹਮਨੇ ਦੀਆਂ
ਜਬ ਬਹਾਰ ਆਈ ਤੋ ਕਹਿਤੇ ਹੈਂ ਤੇਰਾ ਕਾਮ ਨਹੀਂ

ਯਕੀਨਨ ਮੌਜੂਦਾ ਸਮੇਂ ਦੇਸ਼ ਜਿਹਨਾਂ ਨਾਜ਼ੁਕ ਹਾਲਾਤ ਵਿੱਚੋਂ ਦੀ ਲੰਘ ਰਿਹਾ ਹੈ ਉਸ ਨੂੰ ਵੇਖ ਕੇ ਦੇਸ਼ ਦੇ ਸੱਚੇ ਤੇ ਹਕੀਕੀ ਦੇਸ਼ ਭਗਤਾਂ ਨੂੰ ਡਾਢਾ ਦੁੱਖ ਪਹੁੰਚ ਰਿਹਾ ਏ

ਜਿਸ ਪ੍ਰਕਾਰ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਘੱਟ ਗਿਣਤੀਆਂ ਅਤੇ ਸਮਾਜਿਕ ਤੌਰ ’ਤੇ ਪੱਛੜੇ ਵਰਗਾਂ ਨੂੰ ਨਿਸ਼ਾਨਾ ਬਣਾ ਕੇ ਅਤੇ ਦੇਸ਼ ਦੇ ਲੋਕਾਂ ਵਿਚਾਲੇ ਸਦੀਆਂ ਪੁਰਾਣੀ ਸਾਂਝ ਨੂੰ ਖਤਮ ਕਰਕੇ ਨਫਰਤ ਵਿੱਚ ਬਦਲਿਆ ਜਾ ਰਿਹਾ ਹੈ ਅਤੇ ਸਿਰਫ ਤੇ ਸਿਰਫ ਆਪਣੀਆਂ ਵੋਟਾਂ ਧਰੁਵੀਕਰਨ ਦੇ ਨਜ਼ਰੀਏ ਨਾਲ ਦੇਸ਼ ਦੇ ਲੋਕਾਂ ਵਿਚਕਾਰ ਵਿਭਾਜਨ ਦੀ ਰਾਜਨੀਤਕ ਰੂਪ ਵਿੱਚ ਘਿਨਾਉਣੀ ਖੇਡ ਖੇਡੀ ਜਾ ਰਹੀ ਹੈ ਇਸਦੇ ਨਾਲ ਦੇਸ਼ ਨੂੰ ਜੋ ਅੰਤਾਂ ਦਾ ਨੁਕਸਾਨ ਪਹੁੰਚ ਰਿਹਾ ਹੈ, ਉਸ ਦੀ ਕਲਪਨਾ ਨਹੀਂ ਹੋ ਸਕਦੀ

ਅਤੇ ਅੱਜ ਦੇਸ਼ ਵਿੱਚ ਮੌਬਲਿੰਚਿੰਗ ਦੇ ਨਾਂ ਹੇਠ ਜਿਸ ਤਰ੍ਹਾਂ ਨਾਲ ਦੇਸ਼ ਦੇ ਇੱਕ ਵਿਸ਼ੇਸ਼ ਵਰਗ ਦੇ ਲੋਕਾਂ ਦਾ ਕਤਲ ਏ ਆਮ ਕਰਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਯਕੀਨਨ ਉਸ ਨੂੰ ਕਿਸੇ ਵੀ ਸੱਭਿਅਕ ਸਮਾਜ ਵਿੱਚ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾਯਕੀਨਨ ਅੱਜ ਜਿੱਥੇ ਕਿਤੇ ਵੀ ਭਗਤ ਸਿੰਘ ਦੀ ਆਤਮਾ ਹੋਵੇਗੀ ਜਦੋਂ ਉਹ ਦੇਸ਼ ਦੇ ਮੌਜੂਦਾ ਹਾਲਾਤ ਨੂੰ ਵੇਖਦੀ ਹੋਵੇਗੀ ਤਾਂ ਉਸ ਨੂੰ ਕਿੰਨੀ ਕੁ ਤਕਲੀਫ ਹੁੰਦੀ ਹੋਵੇਗੀ ਇਸਦਾ ਖਿਆਲ ਆਉਂਦੇ ਹੀ ਦਿਲ ਜਿਵੇਂ ਦੁੱਖਾਂ ਦੇ ਡੂੰਘੇ ਸਮੁੰਦਰ ਵਿੱਚ ਗੋਤੇ ਖਾਣ ਲੱਗਦਾ ਏ

ਜਿਨ੍ਹਾਂ ਲੋਕਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਢੇਰਾਂ ਕੁਰਬਾਨੀਆਂ ਦੇ ਨਜ਼ਰਾਨੇ ਪੇਸ਼ ਕੀਤੇ ਤੇ ਦੇਸ਼ ਦੇ ਸੁਨਹਿਰੇ ਭਵਿੱਖ ਲਈ ਆਪਣੀਆਂ ਅੱਖਾਂ ਵਿੱਚ ਪਤਾ ਨਹੀਂ ਕਿੰਨੇ ਕੁ ਸਪਨੇ ਸੰਜੋਏ ਪਰ ਕੀ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ? ਸ਼ਾਇਦ ਨਹੀਂਮੇਰੇ ਖਿਆਲ ਵਿੱਚ ਅੱਜ ਸਾਡੇ ਵਧੇਰੇ ਆਗੂ ਉਨ੍ਹਾਂ ਦੇ ਦੇਸ਼ ਲਈ ਵੇਖੇ ਸੁਪਨਿਆਂ ਨੂੰ ਵਿਸਾਰ ਚੁੱਕੇ ਨੇਅਸੀਂ ਸਮਝਦੇ ਹਾਂ ਕਿ ਅੱਜ ਸਾਡੇ ਦੇਸ਼ ਦੀ ਸਮੁੱਚੀ ਆਵਾਮ ਨੂੰ ਅਤੇ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਆਪਣੇ ਸਭ ਤਰ੍ਹਾਂ ਦੇ ਸੁਆਰਥਾਂ ਦਾ ਤਿਆਗ ਕਰਦਿਆਂ ਦੇਸ਼ ਅੰਦਰ ਅਮਨ ਓ ਆਮਾਨ ਦਾ ਖੁਸ਼ਗਵਾਰ ਮਾਹੌਲ ਸਿਰਜਣਭਾਵ ਅਜਿਹਾ ਵਾਤਾਵਰਨ ਜਿਸ ਵਿੱਚ ਦੇਸ਼ ਦਾ ਹਰ ਨਾਗਰਿਕ ਚੈਨ ਦਾ ਸਾਹ ਲੈਂਦਿਆਂ ਸਕੂਨ ਦੀ ਜ਼ਿੰਦਗੀ ਗੁਜ਼ਾਰ ਸਕੇਯਕੀਨਨ ਜੇਕਰ ਦੇਸ਼ ਵਿੱਚ ਭੈਅ ਮੁਕਤ ਮਾਹੌਲ ਹੋਵੇਗਾ ਤਾਂ ਦੇਸ਼ ਦੀ ਤਰੱਕੀ ਵਿੱਚ ਹਰ ਦੇਸ਼ ਵਾਸੀ ਆਪਣਾ ਬਣਦਾ ਯੋਗਦਾਨ ਪਾ ਸਕਦਾ ਹੈ ਅਤੇ ਫਿਰ ਸਾਡੇ ਦੇਸ਼ ਦੀ ਤਰੱਕੀ ਦੇ ਰਾਹ ਵਿੱਚ ਦੁਨੀਆ ਦੀ ਕੋਈ ਤਾਕਤ ਰੁਕਾਵਟ ਪੈਦਾ ਨਹੀਂ ਕਰ ਸਕਦੀਅਜੋਕੇ ਹਾਲਾਤ ਵਿੱਚ ਇਹੋ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1521)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮੁਹੰਮਦ ਅੱਬਾਸ ਧਾਲੀਵਾਲ

ਮੁਹੰਮਦ ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author