InderjitPurewal7ਇਨਾਮਾਂ ਬਾਰੇ ਸਭ ਫ਼ੈਸਲੇ ਪਹਿਲਾਂ ਵਾਂਗ ਹੀ ਜਿਊਰੀ ਲਈ ਚੁਣੇ ਗਏ ਵਿਦਵਾਨਾਂ ਵਲੋਂ ਹੀ ...
(25 ਜਨਵਰੀ 2019)

 

PremMannABਤੇਰਾਂ ਜਨਵਰੀ 2019 ਨੂੰ ਵੈਨਕੂਵਰ ਇਲਾਕੇ ਦੇ ਸ਼ਹਿਰ ਡੈਲਟਾ ਵਿਖੇ ਇੱਕ ਡਿਨਰ ਦੇ ਮੌਕੇ ’ਤੇ ਢਾਹਾਂ ਇਨਾਮ ਨੂੰ ਸਥਾਪਤ ਕਰਨ ਵਾਲੇ ਬਾਰਜ ਢਾਹਾਂ ਵਲੋਂ ਇਹ ਸੂਚਨਾ ਦਿੱਤੀ ਗਈ ਕਿ ਪਿਛਲੇ ਚਾਰ ਸਾਲਾਂ ਤੋਂ ਢਾਹਾਂ ਇਨਾਮ ਦੇ ਚਲੇ ਆ ਰਹੇ ਚੇਅਰਮੈਨ ਡਾ. ਰਘਬੀਰ ਸਿੰਘ ਨੇ ਇਸ ਪਦਵੀ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕਰ ਲਿਆ ਹੈ ਅਤੇ ਪ੍ਰੇਮ ਮਾਨ ਨੂੰ ਢਾਹਾਂ ਇਨਾਮ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਜਾਂਦਾ ਹੈਢਾਹਾਂ ਇਨਾਮ ਪੰਜਾਬੀ ਦਾ ਇੱਕ ਵਕਾਰੀ ਇਨਾਮ ਹੈ ਜਿਸ ਵਿੱਚ ਹਰ ਸਾਲ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਛਪੀਆਂ ਪੁਸਤਕਾਂ ਨੂੰ ਤਿੰਨ ਇਨਾਮ ਦਿੱਤੇ ਜਾਂਦੇ ਹਨਇਸ ਡਿਨਰ ਦੇ ਮੌਕੇ ’ਤੇ ਬਾਰਜ ਢਾਹਾਂ ਨੇ ਡਾ. ਰਘਬੀਰ ਸਿੰਘ ਦੀਆਂ ਪਿਛਲੇ ਕਈ ਸਾਲਾਂ ਦੀਆਂ ਸੇਵਾਵਾਂ ਦੀ ਸਲਾਹਣਾ ਕੀਤੀ ਅਤੇ ਨਾਲ ਹੀ ਉਨ੍ਹਾਂ ਦਾ ਧੰਨਵਾਦ ਵੀ ਕੀਤਾ

ਫਿਰ ਉਨ੍ਹਾਂ ਨੇ ਪ੍ਰੇਮ ਮਾਨ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਪ੍ਰੇਮ ਮਾਨ ਨੇ ਪੰਜਾਬ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੀ ਐੱਮ.ਏ. ਕਰ ਕੇ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਵਿਖੇ ਚਾਰ ਸਾਲ ਪੜ੍ਹਾਇਆਇਸੇ ਸਮੇਂ ਦੌਰਾਨ ਉਸ ਨੇ ਇੱਕ ਕਹਾਣੀਆਂ ਦੀ ਅਤੇ ਇੱਕ ਗ਼ਜ਼ਲਾਂ ਦੀ ਕਿਤਾਬ ਵੀ ਛਪਵਾਈਫਿਰ ਉਸ ਨੇ ਯੂਨੀਵਰਸਿਟੀ ਆਫ਼ ਕੈਲੇਫੋਰਨੀਆ, ਲਾਸ ਏਂਜਲਜ਼ ਤੋਂ ਅਰਥ ਸ਼ਾਸਤਰ ਦੀ ਪੀ.ਐੱਚ.ਡੀ. ਕਰਨ ਮੌਕੇ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ ਵਿੱਚ ਛੇ ਸਾਲ ਪੜ੍ਹਾਇਆਇਸ ਉਪਰੰਤ ਉਸ ਨੇ ਈਸਟਰਨ ਕਨੈਟੀਕਟ ਸਟੇਟ ਯੂਨੀਵਰਸਿਟੀ ਵਿਖੇ 29 ਸਾਲ ਪੜ੍ਹਾਇਆ ਪਿਛਲੇ ਦੋ ਸਾਲਾਂ ਤੋਂ ਪ੍ਰੇਮ ਮਾਨ ਢਾਹਾਂ ਇਨਾਮ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਰਹੇ ਹਨ

ਆਪਣੇ ਭਾਸ਼ਣ ਵਿੱਚ ਪ੍ਰੇਮ ਮਾਨ ਨੇ ਡਾ. ਰਘਬੀਰ ਸਿੰਘ ਦਾ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨਾਲ ਆਪਣੀ ਦੋਸਤੀ ਲਈ ਵੀ ਧੰਨਵਾਦ ਕੀਤਾਪ੍ਰੇਮ ਮਾਨ ਨੇ ਬਾਰਜ ਢਾਹਾਂ ਦਾ ਉਸ ਵਿੱਚ ਵਿਸ਼ਵਾਸ ਕਰਨ ਅਤੇ ਉਸ ਨੂੰ ਇਸ ਪਦਵੀ ਦੇ ਯੋਗ ਸਮਝਣ ਲਈ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਢਾਹਾਂ ਇਨਾਮ ਅਦਾਰੇ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਵੀ ਗੱਲ ਨਾ ਹੀ ਆਪ ਕਰੇਗਾ ਅਤੇ ਨਾ ਹੀ ਹੋਣ ਦੇਵੇਗਾਉਸ ਨੇ ਢਾਹਾਂ ਪਰਵਾਰ ਵਲੋਂ ਕੀਤੇ ਜਾਂਦੇ ਬਹੁਤ ਸਾਰੇ ਲੋਕ-ਭਲਾਈ ਵਾਲੇ ਕੰਮਾਂ ਦੀ ਸ਼ਲਾਘਾ ਕੀਤੀਬਾਦ ਵਿੱਚ ਪ੍ਰੇਮ ਮਾਨ ਨੇ ਫੇਸ-ਬੁੱਕ ’ਤੇ ਦੋਸਤਾਂ ਅਤੇ ਪੰਜਾਬੀ ਪਿਆਰਿਆਂ ਵਲੋਂ ਆਏ ਸੁਨੇਹਿਆਂ ਦਾ ਧੰਨਵਾਦ ਕੀਤਾ ਅਤੇ ਚੇਅਰਮੈਨ ਦੇ ਤੌਰ ’ਤੇ ਸਚਾਈ, ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਨ ਦਾ ਵਾਅਦਾ ਕੀਤਾਪ੍ਰੇਮ ਮਾਨ ਨੇ ਇਹ ਵੀ ਕਿਹਾ ਕਿ ਜਦੋਂ ਉਹ ਚੇਅਰਮੈਨ ਵਜੋਂ ਕੋਈ ਵੀ ਫ਼ੈਸਲਾ ਲੈ ਰਿਹਾ ਹੋਵੇਗਾ ਉਸ ਵੇਲੇ ਕੋਈ ਲੇਖਕ ਨਾ ਉਸਦਾ ਦੋਸਤ ਹੋਵੇਗਾ ਅਤੇ ਨਾ ਹੀ ਦੁਸ਼ਮਣਸਾਰੇ ਲੇਖਕਾਂ ਦੀਆਂ ਲਿਖਤਾਂ ਨੂੰ ਬਰਾਬਰਤਾ ਅਤੇ ਇਨਸਾਫ਼ ਨਾਲ ਵਿਚਾਰਿਆ ਜਾਵੇਗਾਇਨਾਮਾਂ ਬਾਰੇ ਸਭ ਫ਼ੈਸਲੇ ਪਹਿਲਾਂ ਵਾਂਗ ਹੀ ਜਿਊਰੀ ਲਈ ਚੁਣੇ ਗਏ ਵਿਦਵਾਨਾਂ ਵਲੋਂ ਹੀ ਕੀਤੇ ਜਾਣਗੇ ਅਤੇ ਜਿਊਰੀ ਦੇ ਫ਼ੈਸਲਿਆਂ ਨੂੰ ਬਗੈਰ ਅਲੋਚਨਾ ਦੇ ਸਵੀਕਾਰ ਕੀਤਾ ਜਾਵੇਗਾ ਇਨ੍ਹਾਂ ਫ਼ੈਸਲਿਆਂ ਵਿੱਚ ਢਾਹਾਂ ਇਨਾਮ ਨਾਲ ਸੰਬੰਧਿਤ ਕਿਸੇ ਵੀ ਇਨਸਾਨ ਦਾ ਦਖ਼ਲ ਨਹੀਂ ਹੋਵੇਗਾ ਪ੍ਰੇਮ ਮਾਨ ਨੇ ਇਹ ਵੀ ਆਖਿਆ ਕਿ ਜਿਹੜੇ ਇਨਸਾਨ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨੂੰ ਪਿਆਰ ਕਰਦੇ ਹਨ ਉਨ੍ਹਾਂ ਨੂੰ ਢਾਹਾਂ ਇਨਾਮ ਨਾਲ ਸਹਿਯੋਗ ਦੇ ਕੇ ਇਸ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ, ਨਾ ਕਿ ਆਲੋਚਨਾ

ਪ੍ਰੇਮ ਮਾਨ ਨੇ ਦੱਸਿਆ ਕਿ ਸਾਲ 2018 ਵਿੱਚ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਛਪੀਆਂ ਕਹਾਣੀਆਂ ਦੀਆਂ ਕਿਤਾਬਾਂ ਅਤੇ ਨਾਵਲ 2019 ਵਿੱਚ ਦਿੱਤੇ ਜਾਣ ਵਾਲੇ ਇਨਾਮਾਂ ਲਈ 31 ਮਾਰਚ ਤੱਕ ਢਾਹਾਂ ਇਨਾਮ ਦੇ ਦਫ਼ਤਰ ਵਿੱਚ ਪਹੁੰਚ ਜਾਣੇ ਚਾਹੀਦੇ ਹਨਇਸ ਬਾਰੇ ਹੋਰ ਜਾਣਕਾਰੀ ਢਾਹਾਂ ਇਨਾਮ ਦੇ ਵੈਬ-ਸਾਈਟ www.dhahanprize.com ਤੋਂ ਲਈ ਜਾ ਸਕਦੀ ਹੈ

*****

About the Author

ਇੰਦਰਜੀਤ ਪੁਰੇਵਾਲ

ਇੰਦਰਜੀਤ ਪੁਰੇਵਾਲ

Phone: (Canada: 845 - 702 - 1886)
Email: (inderjitsinghpurewal@yahoo.com)