ParamjitBhullar7ਉਸ ਨੇ ਕੰਮ ਰੁਕਵਾਉਣ ਲਈ ਬਿਜਲੀ ਮਹਿਕਮੇ ਦੇ ਦਫਤਰਾਂ ਵਿਚ ਫੋਨ ਖੜਕਾ ਦਿੱਤੇ ...
(18 ਦਸੰਬਰ 2018)

 

ਜਦੋਂ ਦਾਦੀ ਪੋਤੀ ਨੂੰ ਜ਼ਿੰਦਗੀ ਵਿਚ ਪਹਿਲੀ ਦਫਾ ਰੋਸ਼ਨੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਦੀ ਖੁਸ਼ੀ ਚੁੱਕੀ ਨਹੀਂ ਜਾ ਰਹੀ ਸੀਜ਼ਹਿਨ ਵਿੱਚੋਂ ਇਹ ਚਾਅ ਅਤੇ ਇਸ ਚਾਅ ਤੋਂ ਦੁਖੀ ਸੱਜਣ ਵੀ ਕਦੇ ਨਹੀਂ ਭੁੱਲਦਾ ਹੈਨਾ ਹੀ ਉਹ ਭੁੱਲਦੇ ਹਨ, ਜਿਨ੍ਹਾਂ ਨੇ ਦਾਦੀ ਪੋਤੀ ਦਾ ਰਿਸ਼ਤਾ ਦੀਵੇ ਨਾਲੋਂ ਸਦਾ ਲਈ ਤੋੜ ਦਿੱਤਾਪੰਚਾਇਤ ਮਹਿਕਮੇ ਵਿਚ ਨੌਕਰੀ ਦੌਰਾਨ ਇੱਕ ਬਿਰਤਾਂਤ ਏਦਾਂ ਦਾ ਮੇਰੇ ਸਾਹਮਣੇ ਆਇਆ ਜਿਸ ਨੇ ਮੈਨੂੰ ਧੁਰ ਅੰਦਰੋਂ ਝੰਜੋੜ ਦਿੱਤਾਚਾਰ ਕੁ ਸਾਲ ਤੋਂ ਮੇਰੀ ਤਾਇਨਾਤੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਵਿਚ ਹੈ ਜਿੱਥੋਂ ਦੀ ਖੂਬੀ ਹੈ ਕਿ ਹਮੇਸ਼ਾ ਪੰਚਾਇਤ ਸਰਬਸੰਮਤੀ ਨਾਲ ਬਣਦੀ ਹੈਪਿੰਡ ਵਿਚ ਸਿਰਫ਼ ਚਾਰ ਕੁ ਘਰ ਪਛੜੀਆਂ ਸ਼੍ਰੇਣੀਆਂ ਦੇ ਹਨਨਸ਼ਿਆਂ ਦੀ ਮਾਰ ਤੋਂ ਬਚੇ ਹੋਏ ਇਸ ਪਿੰਡ ਵਿੱਚ ਨਾ ਹੀ ਸ਼ਰਾਬ ਦਾ ਠੇਕਾ ਹੈ, ਤੇ ਨਾ ਹੀ ਤੰਬਾਕੂ ਦੀ ਕੋਈ ਦੁਕਾਨਭਰੂਣ ਹੱਤਿਆ ਦੇ ਖ਼ਿਲਾਫ਼ ਹੋਣ ਕਰਕੇ ਹੀ ਮਰਦਾਂ ਨਾਲੋਂ ਔਰਤਾਂ ਦੀਆਂ ਵੋਟਾਂ ਦੀ ਗਿਣਤੀ ਜ਼ਿਆਦਾ ਹੈਗਿਆਨ ਦਾ ਹੋਕਾ ਦੇਣ ਵਾਲੇ ਨੌਜਵਾਨਾਂ ਨੇ ਤਾਂ ਕੰਧਾਂ ’ਤੇ ਪੇਂਟਿੰਗਾਂ ਉਕਾਰ ਕੇ ਸਮਾਜ ਨੂੰ ਜਗਾਉਣ ਦਾ ਜਾਗ ਲਾਇਆ ਹੈ

ਪਿੰਡ ਤੋਂ ਦੋ ਕਿਲੋਮੀਟਰ ਦੂਰ ਢਾਣੀ ਵਿਚ ਚਾਰ ਕੁ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਦੇ ਘਰ ਕੱਚੇ ਪੱਕੇ ਹਨ ਅਤੇ ਚਾਰੋਂ ਪਰਿਵਾਰ ਇੱਕ ਬਜ਼ੁਰਗ ਦੀ ਔਲਾਦ ਹਨਬਜ਼ੁਰਗ ਦੇ ਚਾਰ ਪੁੱਤਰਾਂ ਵਿੱਚੋਂ ਇੱਕ ਪੁੱਤਰ ਅੰਗਹੀਣ ਹੈ ਤੇ ਦੂਜੇ ਪੁੱਤਰ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨਇੱਕ ਦਿਨ ਕੀ ਹੋਇਆ ਕਿ ਮੈਂ ਜਦੋਂ ਇਸ ਢਾਣੀ ਦੇ ਬੂਹੇ ’ਤੇ ਇੱਕ ਘਰ ਵਿਚ ਅਵਾਜ਼ ਮਾਰੀ ਤਾਂ ਇੱਕ ਬਜ਼ੁਰਗ ਔਰਤ ਹੱਥ ਵਿਚ ਪਤੀਲੀ ਚੁੱਕੀ ਬਾਹਰ ਆ ਗਈ, ਨਾਲ ਹੀ ਉਸ ਦੀ ਪੋਤੀਬਜ਼ੁਰਗ ਔਰਤ ਨੇ ਮੈਨੂੰ ਦੇਖਦੇ ਹੀ ਆਖਿਆ, “ਮੈਂ ਸੋਚਿਆ, ਕਿਤੇ ਕੋਈ ਵੋਟਾਂ ਵਾਲੇ ਆਏ ਨੇ।” ਮੈਂ ਮੰਜੇ ’ਤੇ ਬੈਠਾ ਤਾਂ ਔਰਤ ਨੇ ਗੱਲ ਜਾਰੀ ਰੱਖੀ ਕਿ ਸਾਡੇ ਗਰੀਬਾਂ ਕੋਲ ਕੌਣ ਆਉਂਦਾ, ਸਾਨੂੰ ਤਾਂ ਉਦੋਂ ਹੀ ਅਵਾਜ਼ ਵੱਜਦੀ ਹੈ ਜਦੋਂ ਵੋਟਾਂ ਹੁੰਦੀਆਂ ਨੇ

ਮੈਂ ਪੰਚਾਇਤ ਮਹਿਕਮੇ ਦੀਆਂ ਸਕੀਮਾਂ ਤੋਂ ਬਜ਼ੁਰਗ ਔਰਤ ਨੂੰ ਜਾਣੂ ਕਰਾਇਆਕੱਚਾ ਘਰ ਦੇਖਦੇ ਹੋਏ ਮਕਾਨ ਵਾਲੀ ਸਕੀਮ ਬਾਰੇ ਦੱਸਿਆਬੱਸ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਕੋਲ ਖੜ੍ਹੀ ਪੋਤੀ ਨੇ ਗੁੱਸੇ ਵਿਚ ਬੋਲਣਾ ਸ਼ੁਰੂ ਕਰ ਦਿੱਤਾ, “ਅੰਕਲ, ਸਾਡੇ ਗਰੀਬਾਂ ਦੇ ਘਰ ਕੌਣ ਬਣਾ ਕੇ ਦਿੰਦੈ, ਇਹ ਸਕੀਮਾਂ ਤਾਂ ਵੱਡਿਆ ਲਈ ਹਨ। ਸਾਨੂੰ ਤਾਂ ਬਿਜਲੀ ਦਾ ਬਲਬ ਨਹੀਂ ਜੁੜਿਆ, ਮਕਾਨ ਤਾਂ ਦੂਰ ਦੀ ਗੱਲ ਹੈ। ਰਾਤ ਨੂੰ ਮੱਛਰ ਨਹੀਂ ਸੌਣ ਦਿੰਦਾ ਤੇ ਦਿਨੇ ਖੇਤਾਂ ਦੀਆਂ ਮੋਟਰਾਂ ਤੋਂ ਪਾਣੀ ਭਰਦਿਆਂ ਨੂੰ ਲੰਘ ਜਾਂਦੀ ਹੈ ...।” ਇੱਕੋ ਸਾਹ ਵਿਚ ਮਾਈ ਦੀ ਪੋਤੀ ਸਭ ਕੁਝ ਬੋਲ ਗਈ

ਕੰਧੋਲੀ ’ਤੇ ਪਏ ਦੀਵੇ ਦੇਖ ਕੇ ਮੇਰਾ ਮਨ ਪਸੀਜ ਗਿਆਸੋਚਿਆ, ਹੋਰ ਨਹੀਂ ਤਾਂ ਇਸ ਦਾਦੀ ਪੋਤੀ ਦੇ ਘਰ ਬਿਜਲੀ ਤਾਂ ਪਹੁੰਚਦੀ ਕਰੀਏਨਾ ਬਿਜਲੀ, ਨਾ ਪਾਣੀ, ਸਿਰਫ਼ ਦੁੱਖ ਹੀ ਦੁੱਖ ਦਿਸੇ ਇਸ ਘਰ ਵਿਚਪੋਤੀ ਨੇ ਦੱਸਿਆ ਕਿ ਅੰਕਲ, ਪਹਿਲੇ ਦਰਜੇ ਵਿਚ ਬੀ.ਕਾਮ ਕੀਤੀ ਹੈਦਾਦੀ ਨੇ ਵਿੱਚੋਂ ਗੱਲ ਕੱਟਦਿਆਂ ਕਿਹਾ, “ਪੁੱਤ, ਇਸ ਧੀ ਨੂੰ ਤਾਂ ਦੀਵੇ ਨੇ ਪਾਰ ਲਾ ਦਿੱਤਾ। ਸਾਰੀ ਸਾਰੀ ਰਾਤ ਪੜ੍ਹਦੀ ਰਹੀ ਹੈ

ਘਰ ਦੀ ਤੰਗੀ ਤੁਰਸ਼ੀ ਖੁਦ ਬੋਲ ਰਹੀ ਸੀਪੋਤੀ ਨੂੰ ਨੌਕਰੀ ਦੀਆਂ ਆਸਾ ਵਾਲਾ ਦੀਵਾ ਵੀ ਬੁੱਝਿਆ ਨਜ਼ਰ ਆਉਂਦਾ ਹੈ

ਕਈ ਦਿਨ ਮੈਂ ਬੇਚੈਨ ਰਿਹਾਪਾਵਰਕੌਮ ਦੇ ਅਫਸਰਾਂ ਨੂੰ ਮਿਲਿਆ ਕਿ ਇਸ ਢਾਣੀ ਨੂੰ ਬਿਜਲੀ ਦੇ ਦਿਓਸਰਕਾਰੀ ਨਿਯਮਾਂ ਵਿਚ ਢਾਣੀ ਨਹੀਂ ਆਉਂਦੀ - ਅਫਸਰਾਂ ਨੇ ਜੁਆਬ ਦੇ ਦਿੱਤਾਆਖਰ ਪਾਵਰਕੌਮ ਦੇ ਅਫਸਰਾਂ ਨੇ 65 ਹਜ਼ਾਰ ਦਾ ਐਸਟੀਮੇਟ ਤਿਆਰ ਕਰ ਦਿੱਤਾਵੱਡਾ ਮਸਲਾ ਪੈਸੇ ਦਾ ਬਣਿਆਮਹਿਰਾਜ ਦੇ ਮੱਛੀ ਪਾਲਕ ਰਾਜਵੀਰ ਰਾਜਾ ਨਾਲ ਗੱਲ ਕੀਤੀ ਤਾਂ ਉਸ ਨੇ ਦਸ ਹਜ਼ਾਰ ਜੇਬ ਵਿੱਚੋਂ ਕੱਢ ਕੇ ਉਦੋਂ ਹੀ ਦੇ ਦਿੱਤੇ ਅਤੇ ਹੋਰ ਦਾਨੀ ਸੱਜਣਾਂ ਨੂੰ ਫੋਨ ਖੜਕਾ ਦਿੱਤੇਮਾੜੀ ਵਾਲੇ ਧਰਮੇ ਸਰਪੰਚ ਨੂੰ ਜਦੋਂ ਪਤਾ ਲੱਗਾ ਤਾਂ ਉਹ ਵੀ ਗਰੀਬ ਪਰਿਵਾਰ ਦੀ ਮਦਦ ਲਈ ਤਿਲ ਫੁੱਲ ਭੇਟਾ ਦੇ ਗਿਆ। ਮੈ ਆਪਣੀ ਤਰਫ਼ੋਂ 10 ਹਜ਼ਾਰ ਰੁਪਏ ਇਸ ਭੇਟਾ ਦੀ ਰਾਸ਼ੀ ਵਿੱਚ ਪਾਉਂਦਿਆਂ ਇਕੱਠੇ ਪੈਸੇ ਮਹਿਕਮੇ ਕੋਲ ਜਮ੍ਹਾਂ ਕਰਾ ਦਿੱਤੇ

ਜਦੋਂ ਬਿਜਲੀ ਦੇ ਖੰਭੇ ਢਾਣੀ ਵਿਚ ਪੁੱਜਣੇ ਸ਼ੁਰੂ ਹੋਏ ਤਾਂ ਉਸ ਸੱਜਣ ਨੂੰ ਵੀ ਤਕਲੀਫ਼ ਹੋਈ, ਜੋ ਖੰਭਿਆਂ ਵਿੱਚੋਂ ਵੋਟਾਂ ਵੇਖਦਾ ਸੀਤਕਲੀਫ਼ ਇਹੋ ਕਿ ਮੈਨੂੰ ਪੁੱਛੇ ਬਿਨਾਂ ਕਿਵੇਂ ਤਾਰਾਂ ਪੈਣ ਲੱਗ ਪਈਆਂਇਹੀ ਸੱਜਣ ਦੋ ਸਾਲ ਪਹਿਲਾ ਹੋਈਆਂ ਚੋਣਾਂ ਸਮੇਂ ਗਰੀਬ ਪਰਿਵਾਰ ਦੇ ਘਰ ਲਾਇਟ ਆਪਣੇ ਖਰਚ ’ਤੇ ਲਗਵਾਉਣ ਤੱਕ ਦੀ ਗੱਲ ਕਹਿ ਆਇਆ ਸੀ

ਚਲੋ, ਉਸ ਸੱਜਣ ਨੇ ਆਪਣੀ ਡਿਊਟੀ ਪੂਰੀ ਕੀਤੀਉਸ ਨੇ ਕੰਮ ਰੁਕਵਾਉਣ ਲਈ ਬਿਜਲੀ ਮਹਿਕਮੇ ਦੇ ਦਫਤਰਾਂ ਵਿਚ ਫੋਨ ਖੜਕਾ ਦਿੱਤੇ

ਜਿੰਨਾ ਸਮਾਂ ਇਸ ਦਾਦੀ ਪੋਤੀ ਦੇ ਘਰੇ ਬਿਜਲੀ ਦਾ ਮੀਟਰ ਲੱਗ ਕੇ ਬੱਲਬ ਨਾ ਜਗਿਆ, ਮੈਨੂੰ ਚੈਨ ਨਾ ਆਇਆਆਖਰ ਬਲਬ ਜਗਿਆ ਤੇ ਪੱਛੜੀ ਸ਼੍ਰੇਣੀ ਨਾਲ ਸਬੰਧਿਤ ਹੋਣ ਕਰਕੇ ਪਰਿਵਾਰ ਨੂੰ ਬਿਜਲੀ ਬਿੱਲ ਤੋਂ ਵੀ ਛੋਟ ਮਿਲ ਗਈ

ਢਾਣੀ ਵਾਲੇ ਇਹਨਾਂ ਘਰਾਂ ਵਿੱਚ ਜਦ ਦੁਬਾਰਾ ਜਾਣ ਦਾ ਮੌਕਾ ਮਿਲਿਆ ਤਾਂ ਪੋਤੀ ਨੇ ਮੇਰਾ ਧੰਨਵਾਦ ਕਰਦਿਆਂ ਕਿਹਾ ਕਿ ਅੰਕਲ ਸਾਨੂੰ ਬਿਜਲੀ ਦਾ ਬਿਲ ਵੀ ਇੱਕ ਰੁਪਇਆ ਆਉਂਦਾ ਹੈ ਤੇ ਹੁਣ ਦਾਦੀ ਪੋਤੀ ਨੂੰ ਇੰਝ ਲੱਗਾ ਜਿਵੇਂ ਦਹਾਕਿਆਂ ਦਾ ਹਨੇਰ ਦੂਰ ਹੋ ਗਿਆ ਹੋਵੇਉਸ ਸੱਜਣ ਨੂੰ ਵੋਟਾਂ ਦੀ ਪੋਟਲੀ ਹਨੇਰੀ ਵਿਚ ਗੁਆਚਦੀ ਨਜ਼ਰ ਆਈ

*****

(1432)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪਰਮਜੀਤ ਭੁੱਲਰ

ਪਰਮਜੀਤ ਭੁੱਲਰ

Mandi Kalan, Bathinda, Punjab, India.
Phone: (91 - 94174 - 73260)
Email: (paramjitBhullar2@gmail.com)