ShyamSDeepti7ਲਗਾਤਾਰ ਜਿੱਤ ਨੇ ਬੀ ਜੇ ਪੀ ਦੇ ਆਤਮ-ਵਿਸ਼ਵਾਸ ਨੂੰ ਹੰਕਾਰ ਵਿੱਚ ਬਦਲਣ ਦੀ ....
(17 ਦਸੰਬਰ 2018)

 

ਦੇਸ਼ ਦੇ ਪੰਜ ਰਾਜਾਂ ਦੇ ਨਤੀਜਿਆਂ ਵਿੱਚੋਂ ਵਿਸ਼ੇਸ਼ ਕਰ ਕੇ ਤਿੰਨ ਹਿੰਦੀ ਪੱਟੀ ਦੇ ਰਾਜਾਂ ਵਿੱਚ ਸੱਤਾਧਾਰੀ ਪਾਰਟੀ ਬੀ ਜੇ ਪੀ ਦੀ ਹਾਰ ਅਤੇ ਕਾਂਗਰਸ ਦੀ ਜਿੱਤ ਨੂੰ ਕਈ ਪੱਖਾਂ ਤੋਂ ਵਿਸ਼ਲੇਸ਼ਿਤ ਕੀਤਾ ਜਾ ਰਿਹਾ ਹੈ ਤੇ ਇਸ ਨੂੰ 2019 ਦਾ ਸੈਮੀ-ਫਾਈਨਲ ਵੀ ਕਿਹਾ ਜਾ ਰਿਹਾ ਹੈ ਇਸ ਵਿੱਚ ਬੀ ਜੇ ਪੀ ਵੱਲੋਂ ਪੰਜ ਸਾਲ ਪਹਿਲਾਂ ਕੁਸ਼ਲ ਪ੍ਰਸ਼ਾਸਨ ਦੇ ਵਾਅਦੇ ਕਰ ਕੇ ਅਤੇ ਅਨੇਕ ਭਖਦੇ ਮਸਲਿਆਂ ਨੂੰ ਸਾਹਮਣੇ ਰੱਖ ਕੇ ਸੱਤਾ ਹਾਸਲ ਕਰਨ ਮਗਰੋਂ ਉਸ ਦੇ ਪੱਲੇ ਪਈ ਨਾਕਾਮੀ ਨੂੰ ਪੇਸ਼ ਕੀਤਾ ਜਾ ਰਿਹਾ ਹੈਜਿੱਤਣ ਅਤੇ ਹਾਰਨ ਵਾਲੀਆਂ ਦੋਵੇਂ ਧਿਰਾਂ ਹੀ ਜ਼ਰੂਰ ਆਤਮ-ਵਿਸ਼ਲੇਸ਼ਣ ਕਰਦੀਆਂ ਹਨਭਾਵੇਂ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਕੋਲ ਕੋਈ ਨੀਤੀ ਜਾਂ ਬਦਲ ਨਹੀਂ ਹੈ ਦੇਣ ਨੂੰ, ਉਹ ਇੱਕੋ ਹੀ ਮੁੱਦੇ ’ਤੇ ਚੋਣ ਮੈਦਾਨ ਵਿੱਚ ਉੱਤਰੀ ਹੈ - ਬੀ ਜੇ ਪੀ ਹਟਾਉਇਨ੍ਹਾਂ ਪਾਰਟੀਆਂ ਦੇ ਆਪਣੇ ਚਿੰਤਨ ਤੋਂ ਬਾਹਰ ਕੁਝ ਕੁ ਹੋਰ ਪਹਿਲੂ ਹਨ, ਜਿਨ੍ਹਾਂ ਨੂੰ ਵਿਚਾਰਨ ਦੀ ਲੋੜ ਹੈ, ਪਰ ਕਿਸੇ ਵੀ ਪਾਰਟੀ ਨੇ ਨਹੀਂ ਵਿਚਾਰਿਆ

ਇਸ ਸਮੇਂ ਦੌਰਾਨ ਦੇਸ਼ ਵਿੱਚ ਵਾਪਰੇ ਕਈ ਬਦਲਾਵਾਂ ਅਤੇ ਨੀਤੀਗਤ ਤਬਦੀਲੀਆਂ ਵਿੱਚ ਕੁਝ ਵੱਡੇ ਦੇਸ਼ਗਤ ਫ਼ੈਸਲੇ ਹਨ, ਜਿਨ੍ਹਾਂ ਦਾ ਆਮ ਆਦਮੀ ਅਤੇ ਦੂਰ-ਦਰਾਜ਼ ਬੈਠੇ ਵਿਅਕਤੀ ’ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਜਿਵੇਂ ਸੀ ਬੀ ਆਈ ਨਾਲ ਸੰਬੰਧਤ ਵਿਵਾਦਪੂਰਨ ਮਾਮਲੇ, ਸੁਪਰੀਮ ਕੋਰਟ ਦੇ ਚਾਰ ਜੱਜਾਂ ਵੱਲੋਂ ਪ੍ਰੈੱਸ ਕਾਨਫ਼ਰੰਸ ਤੇ ਹੁਣ ਆਰ ਬੀ ਆਈ ਦੇ ਗਵਰਨਰ ਦਾ ਅਸਤੀਫ਼ਾ। ਪਰ ਨਾਲ ਹੀ ਕੁਝ ਜ਼ਮੀਨੀ ਪੱਧਰ ’ਤੇ ਵਾਪਰੀਆਂ ਘਟਨਾਵਾਂ ਵੀ ਹਨ, ਜਿਵੇਂ ਭੀੜ ਹਿੰਸਾ, ਲਵ ਜਿਹਾਦ, ਗਾਂ ਦੀ ਰੱਖਿਆ ਨੂੰ ਲੈ ਕੇ ਹੋ ਰਹੇ ਲਿੰਚਿੰਗ ਦੇ ਮਾਮਲੇ, ਯੂਨੀਵਰਸਿਟੀਆਂ ਦਾ ਮਾਹੌਲ, ਦਲਿਤ, ਔਰਤਾਂ ਪ੍ਰਤੀ ਅਸੰਵੇਦਨਸ਼ੀਲਤਾ ਤੇ ਮਹਿੰਗਾਈ ਦਾ ਬੇਲਗਾਮ ਹੋਣਾ ਆਦਿ ਜ਼ਰੂਰ ਆਮ ਲੋਕਾਂ ਦੀ ਜ਼ੁਬਾਨ ’ਤੇ ਹਨ ਤੇ ਲੋਕਾਂ ਨੂੰ ਆਪਣੀ ਪ੍ਰਤੀਕਿਰਿਆ ਦੇਣ ਲਈ ਮਜਬੂਰ ਕਰਦੇ ਹਨ, ਭਾਵੇਂ ਉਹ ਸੋਸ਼ਲ ਮੀਡੀਆ ਤੱਕ ਹੀ ਸੀਮਤ ਰਹਿੰਦੀ ਹੈ, ਪਰ ਦੇਸ਼ ਦੇ ਲੋਕਾਂ ਦਾ ਰੌਂਅ ਸਮਝਣ ਵਿੱਚ ਜ਼ਰੂਰ ਸਹਾਈ ਹੁੰਦੀ ਹੈ

ਬੀ ਜੇ ਪੀ ਪ੍ਰਧਾਨ ਨੇ ਇੱਕ ਕਾਨਫ਼ਰੰਸ ਵਿੱਚ ਦਾਅਵਾ ਕੀਤਾ ਕਿ ਉਹ ਤਕਰੀਬਨ 25 ਤੋਂ 30 ਕਰੋੜ ਲੋਕਾਂ ਦੇ ਨਾਲ ਸਿੱਧੇ ਜੁੜੇ ਹੋਏ ਹਨ ਤੇ ਉਨ੍ਹਾਂ ਦੇ ਹੱਥ ਕੁਝ ਨਾ ਕੁਝ ਜ਼ਰੂਰ ਦਿੱਤਾ ਹੈ, ਭਾਵੇਂ ਗੈਸ ਸਿਲੰਡਰ, ਭਾਵੇਂ ਮਕਾਨ, ਭਾਵੇਂ ਹੋਰ ਸਕੀਮਾਂ ਦਾ ਸਿੱਧਾ ਫਾਇਦਾ, ਜਦੋਂ ਕਿ ਇਲੈਕਸ਼ਨਾਂ ਵਿੱਚ ਸਾਨੂੰ ਤਕਰੀਬਨ 20 ਕਰੋੜ ਵੋਟਾਂ ਹੀ ਪਈਆਂਇਹ ਤੱਥ ਠੀਕ ਹੋ ਸਕਦੇ ਹਨ, ਪਰ ਹਰ ਇੱਕ ਤੱਥ ਦੇ ਪਿੱਛੇ ਇੱਕ ਹੋਰ ਸਚਾਈ ਵੀ ਹੁੰਦੀ ਹੈ, ਜਿਵੇਂ ਲੋਕਾਂ ਤੱਕ ਪਹੁੰਚੇ ਲਾਭ ਟਿਕਾਊ ਵੀ ਹਨ ਜਾਂ ਨਹੀਂ ਤੇ ਦੂਸਰਾ, ਹੋਰ ਨੀਤੀਆਂ ਵਜੋਂ ਨੁਕਸਾਨ ਕਿੰਨਾ ਕੁ ਹੋਇਆ, ਇਹ ਗੱਲ ਉਭਾਰੀ ਨਹੀਂ ਜਾਂਦੀ, ਜਿਵੇਂ ਕਿ ਨੋਟਬੰਦੀ, ਜੀ ਐੱਸ ਟੀ ਦੀ ਗੱਲ ਹੈ

ਇਨ੍ਹਾਂ ਨੀਤੀਆਂ ਤੋਂ ਇਲਾਵਾ ਇੱਕ ਹੋਰ ਪਹਿਲੂ ਜੋ ਦੇਸ਼ ਵਿੱਚ ਲਗਾਤਾਰ ਪੂਰੇ ਜ਼ੋਰ-ਸ਼ੋਰ ਨਾਲ ਲਾਗੂ ਹੋਣ ਦੀ ਪ੍ਰਵਿਰਤੀ ਰਹੀ ਹੈ, ਉਹ ਹੈ ਹਿੰਦੂਤੱਵ ਦਾ ਮੁੱਦਾਬੀ ਜੇ ਪੀ ਨੂੰ ਇਹ ਮੁੱਦਾ ਰਾਮ ਬਾਣ ਲੱਗਦਾ ਰਿਹਾ ਹੈ, ਅਰਥਾਤ ਸੰਕਟ ਮੋਚਨਇਸ ਦੇ ਤਹਿਤ ਕਈ ਪੱਖ ਸਪਸ਼ਟ ਤੌਰ ’ਤੇ ਉੱਭਰੇ ਹਨ; ਜਿਵੇਂ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ, ਰਾਸ਼ਟਰੀ ਗੀਤ ਅਤੇ ਰਾਸ਼ਟਰਵਾਦ ਆਦਿ, ਜੋ ਸਭ ਕੁਝ ਪਹਿਲਾਂ ਵੀ ਲੋਕਾਂ ਦੀ ਮਰਜ਼ੀ ਦੀ ਭਾਵਨਾ ਤਹਿਤ ਚੱਲਦਾ ਸੀ, ਪਰ ਉਸ ਨੂੰ ਜ਼ੋਰ-ਸ਼ੋਰ ਨਾਲ ਲਾਗੂ ਕਰਨਾ ਤੇ ਮੰਨਵਾਉਣਾ ਸਪਸ਼ਟ ਨਜ਼ਰ ਆਇਆ ਹੈਇਸ ਪਿੱਛੇ ਬੀ ਜੇ ਪੀ ਦੀ ਵਿਚਾਰਧਾਰਾ ਦੀ ਬੀਜ ਸੰਸਥਾ ਆਰ ਐੱਸ ਐੱਸ ਦੀ ਤਾਕਤ ਅਤੇ ਉਗਰਤਾ ਸਾਫ਼ ਤੌਰ ’ਤੇ ਉੱਭਰਦੀ ਨਜ਼ਰ ਆਈ ਹੈ

ਪੂਰੀ ਵਾਹ ਲੱਗੀ ਹੈ ਕਿ ਦੇਸ਼ ਵਿੱਚ ਹਿੰਦੂ ਰਾਜ ਕਾਇਮ ਕਰਨ ਵੱਲ ਕੁਝ ਠੋਸ ਕਦਮ ਪੁੱਟੇ ਜਾਣਇਸ ਦੇ ਤਹਿਤ ਅਹਿਮ ਸੰਸਥਾਵਾਂ ਦੇ ਮੁਖੀਆਂ ਦੀ ਨਿਯੁਕਤੀ, ਸਿਲੇਬਸ ਵਿੱਚ ਬਦਲਾਅ ਅਤੇ ਸਮਾਜਿਕ ਸੰਸਥਾਵਾਂ ਦੇ ਬੈਨਰ ਹੇਠ ਭਾਰਤੀ ਹਿੰਦੂ ਦੇਵਤਿਆਂ ਦੇ ਜਨਮ ਦਿਹਾੜਿਆਂ ’ਤੇ ਵੱਡੇ ਪੱਧਰ ’ਤੇ ਜਲਸੇ-ਜਲੂਸ, ਕੀਰਤਨ ਆਦਿਇਹ ਗੱਲ ਹਰ ਸੰਵੇਦਨਸ਼ੀਲ ਵਿਅਕਤੀ ਨੇ ਮਹਿਸੂਸ ਕੀਤੀ ਹੈ ਕਿ ਦੇਸ਼ ਨੂੰ ਘੱਟੋ-ਘੱਟ ਦੋ ਵੱਡੇ ਸਮਾਜਾਂ ਵਿੱਚ ਵੰਡਣ ਦੀ ਸੁਰ ਤੇਜ਼ ਹੋਈ ਹੈ ਤੇ ਕਈਆਂ ’ਤੇ ਸਿੱਧੇ ਨਿਸ਼ਾਨੇ ਵੀ ਗੱਡੇ ਗਏ ਹਨਇਹ ਗੱਲ ਪ੍ਰਚਾਰਨ ਲਈ ਇਸ ਖ਼ਿਆਲ ਨੂੰ ਵੀ ਉਭਾਰਿਆ ਗਿਆ ਹੈ ਕਿ ਸੰਤਾਲੀ ਦੀ ਵੰਡ ਧਰਮ ਦੇ ਆਧਾਰ ’ਤੇ ਹੋਈ ਸੀਦੋ ਦੇਸ਼ ਬਣੇਮੁਸਲਮਾਨਾਂ ਲਈ ਪਾਕਿਸਤਾਨ ਸੀ, ਹਿੰਦੂਆਂ ਲਈ ਹਿੰਦੁਸਤਾਨਇਸੇ ਸਮਝ ਦਾ ਨਤੀਜਾ ‘ਪਾਕਿਸਤਾਨ ਚਲੇ ਜਾਉ’ ਵਿੱਚ ਵੀ ਨਜ਼ਰ ਆਉਂਦਾ ਰਿਹਾ ਹੈ

ਆਪਣੇ ਇਸ ਏਜੰਡੇ ਨੂੰ ਲੈ ਕੇ 2013 ਤੋਂ ਬੀ ਜੇ ਪੀ ਦੀ ਜਿੱਤ ਦਾ ਸਿਲਸਿਲਾ ਸ਼ੁਰੂ ਹੋਇਆਜਿੱਤ-ਦਰ-ਜਿੱਤ ਤੋਂ ਉਤਸ਼ਾਹਤ ਹੋ ਕੇ ਉਹ ‘ਕਾਂਗਰਸ ਮੁਕਤ ਭਾਰਤ’ ਦਾ ਨਾਹਰਾ ਦੇਣ ਤੱਕ ਚਲੇ ਗਏਲਗਾਤਾਰ ਜਿੱਤ ਨੇ ਬੀ ਜੇ ਪੀ ਦੇ ਆਤਮ-ਵਿਸ਼ਵਾਸ ਨੂੰ ਹੰਕਾਰ ਵਿੱਚ ਬਦਲਣ ਦੀ ਭੂਮਿਕਾ ਵੀ ਨਿਭਾਈਬੀ ਜੇ ਪੀ ਨੇ ਆਪਣੀ ਜਿੱਤ ਦਾ ਵਿਸ਼ਲੇਸ਼ਣ ਕਦੇ ਇਸ ਪੱਖੋਂ ਨਹੀਂ ਕੀਤਾ ਕਿ ਇਸ ਦਾ ਵੱਡਾ ਕਾਰਨ ਕਾਂਗਰਸ ਦੀਆਂ ਨਾਕਾਮੀਆਂ ਸਨਇਸ ਨੂੰ ਦਿੱਲੀ ਦੀ ਜਿੱਤ ਨਾਲ ਜੋੜ ਕੇ ਦੇਖ ਸਕਦੇ ਹਾਂ, ਜਿੱਥੇ ਦੋਵਾਂ ਪਾਰਟੀਆਂ ਦਾ ਸਫ਼ਾਇਆ ਹੋ ਗਿਆਮਤਲਬ ਸਾਫ਼ ਸੀ ਕਿ ਲੋਕ ਦੋਵਾਂ ਵੱਡੀਆਂ ਰਾਜਨੀਤਕ ਪਾਰਟੀਆਂ ਦੇ ਕੰਮ-ਕਾਜ ਤੋਂ ਤੰਗ ਆ ਚੁੱਕੇ ਹਨ ਤੇ ਉਹ ਕੋਈ ਵਧੀਆ ਬਦਲ ਚਾਹੁੰਦੇ ਹਨ, ਜੋ ਕਿ ਉਨ੍ਹਾਂ ਨੂੰ ਇੱਕ ਨਵੀਂ ਪਾਰਟੀ ਵਿੱਚ ਨਜ਼ਰ ਆਇਆਇਸੇ ਤਰ੍ਹਾਂ 2014 ਦੀਆਂ ਚੋਣਾਂ ਵਿੱਚ ਵਿਰੋਧੀ ਧਿਰ ਕੋਲ ਕੋਈ ਸਮਰੱਥ ਚਿਹਰਾ ਨਹੀਂ ਸੀ ਤੇ ਪ੍ਰਧਾਨ ਮੰਤਰੀ ਦੇ ਦਾਅਵੇ ਲਈ ਸ੍ਰੀ ਮੋਦੀ ਦੀ ਬੁਲੰਦ ਆਵਾਜ਼ ਇੱਕ ਵਧੀਆ ਬਦਲ ਜਾਪੀਇਸ ਤਰ੍ਹਾਂ ਸੱਠ-ਪੈਂਹਠ ਸਾਲ ਬਾਅਦ ਬੀ ਜੇ ਪੀ ਨੂੰ ਪੂਰਾ ਸਮੱਰਥਨ ਮਿਲਿਆ, ਜਿਸ ਨੂੰ ਉਸ ਨੇ ਆਪਣੇ ਪੇਸ਼ ਕੀਤੇ ਏਜੰਡੇ ਨੂੰ ਜਿੱਤ ਨਾਲ ਜੋੜਿਆ

ਇੱਥੇ ਇਹ ਵੀ ਦੇਖਣ-ਸਮਝਣ ਦੀ ਗੱਲ ਹੈ: ਕਾਫ਼ੀ ਲੰਮੇ ਸਮੇਂ ਤੋਂ ਵਿਰੋਧ ਵਿੱਚ ਰਹਿੰਦੇ ਹੋਇਆਂ ਬੀ ਜੇ ਪੀ ਆਰਟੀਕਲ 370, ਕਸ਼ਮੀਰ ਦੇ ਮਸਲੇ/ਬਾਰਡਰ ਦਾ ਹੱਲ ਅਤੇ ਯੂਨੀਫਾਰਮ ਸਿਵਲ ਕੋਡ, ਰਾਮ ਮੰਦਰ ਨੂੰ ਮੂਹਰਲੀ ਕਤਾਰ ਵਿੱਚ ਰੱਖ ਕੇ ਸਿਆਸਤ ਕਰਦੀ ਰਹੀ ਹੈ ਅਤੇ ਆਪਣੇ ਇਸ ਕਾਰਜ ਕਾਲ ਵਿੱਚ ਇਨ੍ਹਾਂ ਨੂੰ ਪਿੱਛੇ ਧੱਕ ਦਿੱਤਾ ਗਿਆਸ਼ਾਇਦ ਉਹ ਵੀ ਸਮਝਦੀ ਹੈ ਕਿ ਇਹ ਦੇਸ਼ ਦੇ ਲੋਕਾਂ ਦੇ ਰੌਂਅ ਦੇ ਸਨਮੁੱਖ ਫਿਲਹਾਲ ਦਰੁਸਤ ਨਹੀਂ ਹਨਇਸ ਲਈ ਉਨ੍ਹਾਂ ਨੇ ਪਹਿਲਾਂ ਧਰੁਵੀਕਰਨ ਕਰਨ ਦੀ ਲੋੜ ਮਹਿਸੂਸ ਕੀਤੀ ਤੇ ਇਸ ਦਿਸ਼ਾ ਵਿੱਚ ਸਰਗਰਮੀ ਦਿਖਾਈ

ਇਸ ਸਾਰੀ ਸਮਝ ਦੇ ਤਹਿਤ ਮੌਜੂਦਾ ਚੋਣਾਂ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਕਿ ਜਿਉਂ-ਜਿਉਂ ਚੋਣਾਂ ਨਜ਼ਦੀਕ ਆਈਆਂ, ਰਾਮ ਮੰਦਰ ਦਾ ਮੁੱਦਾ ਅਹਿਮ ਮੁੱਦਾ ਬਣਦਾ ਗਿਆਗਊਸ਼ਾਲਾ ਦੀ ਗੱਲ, ਗਾਂ ਨਾਲ ਜੁੜੇ ਹੋਰ ਪਹਿਲੂ, ਇੱਥੋਂ ਤੱਕ ਕਿ ਗਊ ਮੂਤਰ ਨੂੰ ਵਿਧੀਵਤ ਤਰੀਕੇ ਨਾਲ ਵੇਚਣ ਵਰਗੇ ਨਾਕਾਰਾਤਮਕ ਮੁੱਦੇ ਵੀ ਸਾਹਮਣੇ ਆਉਣ ਲੱਗੇਕਾਂਗਰਸ ਵੀ ਇਨ੍ਹਾਂ ਗੱਲਾਂ ਲਈ ਪਿੱਛੇ ਨਾ ਰਹੀ

ਦਰਅਸਲ ਸਾਨੂੰ ਆਪਣੇ ਦੇਸ਼, ਦੁਨੀਆ ਦੇ ਇਸ ਖਿੱਤੇ ਦੇ ਸੱਭਿਆਚਾਰ ਨੂੰ ਸਮਝਣਾ ਚਾਹੀਦਾ ਹੈਇਸ ਗੱਲ ਨੂੰ ਕਈ ਬੁੱਧੀਜੀਵੀਆਂ, ਸਾਹਿਤਕ ਅਤੇ ਸਮਾਜ ਸੇਵੀ ਸੰਗਠਨਾਂ ਨੇ ਸੰਬੋਧਤ ਵੀ ਕੀਤਾ ਹੈ ਕਿ ਦੇਸ਼ ਵਿੱਚ ਭਾਵੇਂ ਅਨੇਕ ਧਰਮ ਹਨ, ਸੈਂਕੜੇ ਦੀ ਗਿਣਤੀ ਵਿੱਚ ਬੋਲੀਆਂ ਹਨ, ਰੀਤੀ-ਰਿਵਾਜ ਹਨ, ਪਰ ਸੱਭਿਆਚਾਰ ਇੱਕ ਹੈਸਾਡੇ ਦੇਸ਼ ਦੀ ਇੱਕ ਵਿਸ਼ੇਸ਼ ਤਾਕਤ ਹੈ ਵਿਭਿੰਨਤਾ ਵਿੱਚ ਏਕਤਾਮਿਲ ਕੇ ਰਹਿਣ ਦੀ ਤਮੀਜ਼ ਤੇ ਤਹਿਜ਼ੀਬਸਾਡੀ ਇਸ ਸੱਭਿਆਚਾਰਕ ਪਰੰਪਰਾ ਨੂੰ ਦੇਖ ਕੇ ਦੁਨੀਆਂ ਹੈਰਾਨ ਹੁੰਦੀ ਹੈ ਕਿ ਤੁਸੀਂ ਕਿਵੇਂ ਮਿਲ ਕੇ ਰਹਿ ਰਹੇ ਹੋਦੁਨੀਆ ਵਿੱਚ ਸ਼ਾਇਦ ਹੀ ਕੋਈ ਖਿੱਤਾ ਹੋਵੇ ਏਨੀ ਜ਼ਿਆਦਾ ਵਿਭਿੰਨਤਾ ਵਾਲਾ, ਵੰਨ-ਸੁਵੰਨਤਾ ਵਾਲਾ

ਇੱਥੋਂ ਦੇ ਲੋਕਾਂ ਦੀ ਝੋਲੀ ਬਹੁਤੀ ਵੱਡੀ ਹੈਅਸੀਂ ਸਭ ਨੂੰ ਆਪਣਾ ਬਣਾ ਲੈਣ ਵਾਲੇ ਲੋਕ ਹਾਂਸਾਡੀਆਂ ਪਰੰਪਰਾਵਾਂ, ਰੀਤੀ-ਰਿਵਾਜਾਂ ਵਿੱਚ ਇਹ ਅਮਲ ਸਾਫ਼ ਦਿਸਦਾ ਵੀ ਹੈਦੇਸ਼ ਦੀ ਬਹੁ-ਗਿਣਤੀ ਵਿੱਚ ਇੱਕ ਰਸਮ ਤੋਂ ਅੰਦਾਜ਼ਾ ਲਗਾ ਕੇ ਦੇਖੋ; ਵਿਆਹ ਦੌਰਾਨ ਜੈਮਾਲਾ ਦੀ ਰੀਤ, ਮੁੰਦਰੀ ਦੀ ਰਸਮ, ਕੇਕ ਕੱਟਣਾ ਆਦਿ ਸਾਰੇ ਹੀ ਦੇਖਣ ਨੂੰ ਮਿਲਦੇ ਹਨ ਤੇ ਇਹ ਕਿਸੇ ਇੱਕ ਧਰਮ ਜਾਂ ਖਿੱਤੇ ਦੇ ਨਹੀਂ ਹਨਸਭ ਨੂੰ ਅਪਣਾਉਣਾ ਹੀ ਸਾਡੇ ਸੱਭਿਆਚਾਰ ਦੀ ਤਾਕਤ ਹੈਇਸੇ ਤਰ੍ਹਾਂ ਅਸੀਂ ਮਿਲ-ਜੁਲ ਕੇ ਇੱਕ ਦੂਸਰੇ ਦੇ ਤਿਉਹਾਰਾਂ ਵਿੱਚ ਸ਼ਾਮਲ ਹੀ ਨਹੀਂ ਹੁੰਦੇ, ਉਨ੍ਹਾਂ ਦਾ ਹਿੱਸਾ ਵੀ ਬਣਦੇ ਹਾਂਕ੍ਰਿਸਮਸ ਦੇ ਦਿਨਾਂ ਵਿੱਚ ਸੈਂਟਾ ਕਲਾਜ਼ ਦੀ ਡਰੈੱਸ ਦੀਵਾਲੀ ਵਾਂਗ ਸਜੀਆਂ ਦੁਕਾਨਾਂ ’ਤੇ ਮਿਲਦੀ ਹੈ

ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਬੀ ਜੇ ਪੀ ਦੇ ਸਿਰਕੱਢ ਨੇਤਾ ਆਪਣੇ ਭਾਸ਼ਣਾਂ ਦੌਰਾਨ ਹਿੱਕ ਠੋਕ ਕੇ ਉੱਚੀ ਆਵਾਜ਼ ਵਿੱਚ ਦਾਅਵਾ ਕਰਦੇ ਰਹੇ ਹਨ ਕਿ ਅਸੀਂ 125 ਕਰੋੜ ਲੋਕਾਂ ਦੇ ਅਸ਼ੀਰਵਾਦ ਨਾਲ ਇਸ ਥਾਂ ’ਤੇ ਆਏ ਹਾਂ, ਸਾਨੂੰ 125 ਕਰੋੜ ਲੋਕਾਂ ਦਾ ਵਿਸ਼ਵਾਸ ਹਾਸਲ ਹੈਪਤਾ ਨਹੀਂ ਕਿਸ ਸਰਵੇਖਣ ਦੇ ਆਧਾਰ ’ਤੇ ਉਹ ਇਹ ਗੱਲ ਕਹਿ ਰਹੇ ਹਨ! ਭਾਵੇਂ ਸੱਤਾਧਾਰੀ ਪਾਰਟੀ ਸਾਰੇ ਦੇਸ਼ ਲਈ ਹੁੰਦੀ ਹੈਦੂਸਰੇ ਪਾਸੇ ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ, ਰਾਜਧਾਨੀ ਸਮੇਤ, ‘ਨਾਟ ਫਾਰ ਮਾਈ ਨੇਮ’, ਮੇਰੇ ਨਾਂਅ ਤੋਂ ਨਹੀਂ, ਸਾਫ਼ ਤੌਰ ’ਤੇ ਸੰਦੇਸ਼ ਦੇਂਦੇ ਰਹੇ ਹਨ ਕਿ ਦੇਸ਼ ਦੇ ਮਾਹੌਲ ਲਈ ਚੱਲ ਰਹੀਆਂ ਨੀਤੀਆਂ ਵਿੱਚ ਸਾਡਾ ਨਾਂਅ ਸ਼ਾਮਲ ਨਾ ਕੀਤਾ ਜਾਵੇਸਰਕਾਰ ਨੂੰ, ਖ਼ਾਸ ਕਰ ਕੇ ਬੀ ਜੇ ਪੀ ਨੂੰ ਇਹ ਕੁਝ ਕੁ ਗਿਣਤੀ ਦੇ ਬੰਦੇ ਜਾਪੇ ਤੇ ਉਹ ਸਮਝਦੇ ਰਹੇ ਕਿ ਬਹੁ-ਗਿਣਤੀ ਸਾਡੇ ਨਾਲ ਹੈ

ਇਸੇ ਤਰ੍ਹਾਂ ਇਸ ਜਿੱਤ ਨੇ ਬੀ ਜੇ ਪੀ ਦੇ ਹਿੰਦੂਵਾਦੀ, ਇੱਕਸਾਰਤਾ, ਇੱਕ ਰੰਗ ਦੀ ਮਾਨਸਿਕਤਾ ਵਾਲੇ ਪੱਖ ਨੂੰ ਨਕਾਰਿਆ ਹੈਕਾਂਗਰਸ ਨੂੰ ਵੀ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹ ਜਿੱਤ ਭਾਰਤੀ ਸੱਭਿਆਚਾਰ ਵਿੱਚ ਪਈ ਖੁੱਲ੍ਹਦਿਲੀ ਦੀ ਹੈ, ਮਿਲ ਕੇ ਰਹਿਣ ਦੀ ਅਤੇ ਆਪਸੀ ਸਹਿਯੋਗ ਦੀ ਹੈਇਹ ਠੀਕ ਹੈ ਕਿ ਮੁੱਦੇ ਹੋਰ ਵੀ ਅਹਿਮ ਹਨ; ਜਿਵੇਂ ਦੇਸ਼ ਅੰਦਰ ਨੌਜਵਾਨਾਂ ਦੀ ਬੇਰੁਜ਼ਗਾਰੀ, ਕਿਸਾਨਾਂ ਦੀ ਨਿੱਘਰਦੀ ਜਾ ਰਹੀ ਹਾਲਤ, ਔਰਤਾਂ ਦੀ ਅਸੁਰੱਖਿਆ ਆਦਿ, ਜਿਨ੍ਹਾਂ ਨੂੰ ਸੰਬੋਧਤ ਹੋਣ ਦੀ ਲੋੜ ਹੈ

ਦੇਸ਼ ਦੀ ਕੋਈ ਵੀ ਰਾਜਨੀਤਕ ਪਾਰਟੀ ਹੋਵੇ, ਭਾਵੇਂ ਪੰਜਾਬ ਦੀ ਹੀ ਗੱਲ ਕਰ ਲਈਏ, ਧਾਰਮਿਕ ਕੱਟੜਤਾ ਦੇ ਮਾਮਲੇ ਵਿੱਚ ਸਭ ਨੂੰ ਦੇਸ਼ ਦੇ ਲੋਕਾਂ ਦਾ ਰੌਂਅ ਸਮਝਣਾ ਚਾਹੀਦਾ ਹੈ

*****

(1431)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author