MohanSharma7ਜੇ ਇਹ ਸੜਕ ਦੇ ਸਿਰੇ ’ਤੇ ਪਿਐ ਤਾਂ ਇਹਨੂੰ ਸੜਕ ਦੇ ਵਿਚਾਲੇ ਕਰ ਦੇ। ਆਪੇ ਕੋਈ ਟਰੱਕ-ਟਰਾਲੀ ...
(13 ਦਸੰਬਰ 2018)

 

ਨਸ਼ਈਆਂ ਨੇ ਆਪਣੇ ਕਾਰਨਾਮਿਆਂ ਕਾਰਨ ਮਾਪਿਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਕਰ ਦਿੱਤੀ ਹੈਨਸ਼ਿਆਂ ਦੀ ਪੂਰਤੀ ਲਈ ਮਾਪਿਆਂ ਦੇ ਗਲ ਗੂਠਾ ਦੇ ਕੇ ਉਹ ਜਬਰੀ ਉਗਰਾਹੀ ਕਰਕੇ ਘਰੋਂ ਨਿਕਲ ਜਾਂਦੇ ਹਨ ਅਤੇ ਫਿਰ ਦੇਰ ਰਾਤ ਬੇਸੁੱਧ ਜਿਹੇ ਹੋਕੇ ਘਰ ਪਰਤਦੇ ਹਨਮਾਪੇ ਜੇਕਰ ਕੁਰਾਹੇ ਪਈ ਔਲਾਦ ਦੀ ਟੋਕਾ-ਟਾਕੀ ਕਰਦੇ ਹਨ ਤਾਂ ਉਹ ਅੱਗਿਉਂ ਅੱਗ-ਬਬੂਲਾ ਹੋ ਕੇ ਜੋ ਵੀ ਹੱਥ ਵਿੱਚ ਆਉਂਦਾ ਹੈ, ਉਸ ਨਾਲ ਵਾਰ ਕਰ ਦਿੰਦੇ ਹਨਕਸੂਤੀ ਸੱਟ ਵੱਜਣ ਕਾਰਨ ਕਈ ਥਾਵਾਂ ਤੇ ਨਸ਼ਈਆਂ ਦੀਆਂ ਮਾਵਾਂ, ਬਾਪ ਜਾਂ ਹੋਰ ਕੋਈ ਨਜ਼ਦੀਕੀ ਰਿਸ਼ਤੇਦਾਰ ਮੌਤ ਦਾ ਸ਼ਿਕਾਰ ਵੀ ਹੋਏ ਹਨਕਈ ਥਾਵਾਂ ਤੇ ਨਸ਼ਈਆਂ ਨੇ ਜਾਇਦਾਦ ’ਤੇ ਕਬਜ਼ਾ ਕਰਨ ਲਈ ਸੁੱਤੇ ਪਏ ਬਾਪ ਨੂੰ ਕਤਲ ਵੀ ਕੀਤਾ ਹੈਅਜਿਹੇ ਅਨੇਕਾਂ ਕੇਸ ਸਾਹਮਣੇ ਆਏ ਹਨ ਜਿੱਥੇ ਮਹਿੰਗੇ ਮੋਬਾਇਲ, ਲੈਪਟਾਪ ਜਾਂ ਪੰਜ ਸੱਤ ਹਜ਼ਾਰ ਰੁਪਏ ਬਟੋਰ ਕੇ ਨਸ਼ਾ ਖਰੀਦਣ ਲਈ ਨਸ਼ਈ ਨੇ ਆਪਣੇ ਦੋਸਤ ਦਾ ਹੀ ਕਤਲ ਕੀਤਾ ਹੈਬੇਰੁਜ਼ਗਾਰੀ, ਬੇਵਿਸਾਹੀ, ਬੇਲਾਗਤਾ, ਦਿਸ਼ਾਹੀਣਤਾ ਦਾ ਸ਼ਿਕਾਰ ਨੌਜਵਾਨ ਭਟਕਣ ਦੀ ਹਰ ਵੰਨਗੀ ਦਾ ਸ਼ਿਕਾਰ ਹੋ ਕੇ ਵਿਕਾਊ, ਅਤੇ ਜ਼ਮੀਰ-ਵਿਹੂਣਾ ਬਣਕੇ ਰਿਸ਼ਤਿਆਂ ਨੂੰ ਵੀ ਕਲੰਕਤ ਕਰ ਰਿਹਾ ਹੈਅਜਿਹੇ ਹੀ ਇੱਕ ਨਸ਼ਈ ਦੀਆਂ ਕਰਤੂਤਾਂ ਅਤੇ ਨਿੱਤ ਦੇ ਖਲਜਗਣ ਤੋਂ ਤੰਗ ਆਕੇ ਬਾਪ ਨੇ ਆਪਣੇ ਇਕਲੌਤੇ ਪੁੱਤ ਦੇ ਗੋਲੀ ਮਾਰ ਦਿੱਤੀਗੋਲੀ ਉਹਦੀ ਛਾਤੀ ਵਿੱਚ ਵੱਜਣ ਦੀ ਥਾਂ ਉਹਦੇ ਪੱਟ ਵਿੱਚ ਵੱਜੀਗੋਲੀ ਲੱਗਣ ਦਾ ਕੇਸ ਹੋਣ ਕਾਰਨ ਹਸਪਤਾਲ ਵਾਲਿਆਂ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾਪੁਲਿਸ ਤੁਰੰਤ ਪਹੁੰਚ ਗਈਇੱਕ ਪਾਸੇ ਖੜੋਤੇ ਡਾਢੇ ਪ੍ਰੇਸ਼ਾਨ ਬੇਬਸ ਅਤੇ ਨਿਰਾਸ਼ਤਾ ਦਾ ਬੁੱਤ ਬਣੇ ਬਾਪ ਨੂੰ ਜਦੋਂ ਥਾਣੇਦਾਰ ਨੇ ਘੂਰ ਕੇ ਕਿਹਾ, “ਕਿਉਂ ਓਏ, ਕਰ ’ਤੀ ਸੀ ਨਾ ਜਾਹ-ਜਾਂਦੀਇਹ ਤਾਂ ਫਿਰ ਵੀ ਸੁੱਖ ਰਹਿ ਗਈ, ਗੋਲੀ ਉਹਦੇ ਪੱਟ ਵਿਚ ਵੱਜੀ ਐਜੇ ਕਿਤੇ ਛਾਤੀ ਵਿਚ ਵੱਜ ਜਾਂਦੀ, ਮਰ ਜਾਂਦਾ ਨਾ ਮੁੰਡਾ

ਬਾਪ ਨੇ ਖੂਨ ਦੇ ਅੱਥਰੂ ਕੇਰਦਿਆਂ ਜਵਾਬ ਦਿੱਤਾ, “ਇਹ ਤਾਂ ਜੀ ਇੱਕ ਵਾਰ ਮਰਦਾ, ਪਰ ਇਹਦੇ ਕਾਰਨ ਸਾਰਾ ਟੱਬਰ ਹਰ ਰੋਜ਼ ਤਿਲ ਤਿਲ ਕਰਕੇ ਮਰ ਰਿਹੈ” ਵਿਲਕ ਰਹੇ ਬਾਪ ਦੇ ਵਹਿ ਰਹੇ ਅੱਥਰੂ ਵੇਖੇ ਨਹੀਂ ਸਨ ਜਾਂਦੇ

ਐਦਾਂ ਹੀ ਇੱਕ ਤੀਹ ਕੁ ਵਰ੍ਹਿਆਂ ਦੇ ਨੌਜਵਾਨ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਉਸਦੀ ਪਤਨੀ, ਮਾਂ ਅਤੇ ਭਰਾ ਨਸ਼ਾ ਛੁਡਾਊ ਹਸਪਤਾਲ ਵਿੱਚ ਲੈ ਆਏਕਾਂਉਂਸਲਿੰਗ ਉਪਰੰਤ ਦਾਖ਼ਲ ਕਰਨ ਵੇਲੇ ਜਦੋਂ ਪਰਿਵਾਰ ਵਾਲਿਆਂ ਨੂੰ ਹਸਪਤਾਲ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਸੀ ਤਾਂ ਉਹਦੀ ਪਤਨੀ ਹੱਥ ਬੰਨ੍ਹ ਕੇ ਕਹਿ ਰਹੀ ਸੀ, “ਹਾੜ੍ਹਾ ਜੀ! ਇਹਨੂੰ ਦਾਖ਼ਲ ਕਰ ਲਉਜਿਵੇਂ ਕਹੋਂਗੇ, ਉਸ ਤਰ੍ਹਾਂ ਹੀ ਕਰਾਂਗੇ” ਫਿਰ ਉਸਨੇ ਚੁੰਨ੍ਹੀ ਦੇ ਲੜ ਨਾਲ ਆਪਣੇ ਅੱਥਰੂ ਪੂੰਝਦਿਆਂ ਕਿਹਾ, “ਸਾਥੋਂ ਜੀ, ਜਿੱਥੇ ਮਰਜ਼ੀ ਗੂਠਾ ਲਵਾ ਲਉਇਲਾਜ ਕਰਵਾਉਂਦਿਆਂ ਜੇ ਇਹ ਮਰ ਵੀ ਜਾਂਦੈ, ਇਹਨੂੰ ਇੱਥੇ ਹੀ ਫੂਕ ਦਿਉਲੱਕੜਾਂ ਦੇ ਪੈਸੇ ਅਸੀਂ ਦੇ ਦੇਵਾਂਗੇ” ਔਰਤ ਦੇ ਅੱਥਰੂ ਥੰਮ੍ਹ ਨਹੀਂ ਸਨ ਰਹੇ

ਇੱਕ ਨਸ਼ਈ ਦੀ ਮਾਂ ਇਕਲੌਤੇ ਪੁੱਤ ਦੀ ਸਤਾਈ ਹੋਈ ਚਲਾਣਾ ਕਰ ਗਈਉਸ ਵੇਲੇ ਵੀ ਪੁੱਤ ਨਸ਼ਈ ਹਾਲਤ ਵਿੱਚ ਸੀਧੀਆਂ ਅਤੇ ਰਿਸ਼ਤੇਦਾਰਾਂ ਨੇ ਮ੍ਰਿਤਕ ਔਰਤ ਦਾ ਅੰਤਿਮ ਇਸ਼ਨਾਨ ਕਰਵਾਉਣ ਉਪਰੰਤ ਅਰਥੀ ਕੁਝ ਸਮੇਂ ਲਈ ਅੰਤਿਮ ਦਰਸ਼ਨਾਂ ਲਈ ਰੱਖ ਦਿੱਤੀਸਕੇ-ਸਬੰਧੀ ਅਤੇ ਹੋਰ ਰਿਸ਼ਤੇਦਾਰ ਮ੍ਰਿਤਕ ਔਰਤ ਨੂੰ ਮੱਥਾ ਟੇਕਣ ਵੇਲੇ ਸਤਿਕਾਰ ਵਜੋਂ ਕੁਝ ਪੈਸੇ ਵੀ ਉਹਦੇ ਚਰਨਾਂ ਵਿੱਚ ਰੱਖਦੇ ਰਹੇਇੱਕ ਪਾਸੇ ਖੜੋਤਾ ਨਸ਼ਈ ਪੁੱਤ ਇਹ ਸਭ ਕੁਝ ਵੇਖਦਾ ਰਿਹਾਫਿਰ ਉਸਨੇ ਆਪਣੀ ਮ੍ਰਿਤਕ ਮਾਂ ਅੱਗੇ ਮੱਥਾ ਟੇਕਣ ਦੇ ਬਹਾਨੇ ਸਾਰੇ ਪੈਸੇ ਚੁੱਕ ਲਏ, ਘਰੋਂ ਮੋਟਰ ਸਾਈਕਲ ਚੁੱਕਿਆ, ਬਿਨਾਂ ਕਿਸੇ ਨੂੰ ਕੁਝ ਕਹੇ ਉਹ ਬਾਹਰ ਨੂੰ ਚਲਾ ਗਿਆਕੁਝ ਦੇਰ ਉੱਥੇ ਖੜ੍ਹੇ ਲੋਕਾਂ ਨੇ ਉਸਦੀ ਉਡੀਕ ਕੀਤੀਪਰ ਜਦੋਂ ਉਹ ਨਾ ਆਇਆ ਤਾਂ ਅਰਥੀ ਨੂੰ ਮੋਢਾ ਰਿਸ਼ਤੇਦਾਰਾਂ ਨੇ ਹੀ ਦਿੱਤਾਸ਼ਮਸ਼ਾਨ ਭੂਮੀ ਵਿੱਚ ਚਿਖਾ ਨੂੰ ਅਗਨੀ ਭੇਂਟ ਕਰਨ ਤੋਂ ਕੁਝ ਮਿੰਟ ਪਹਿਲਾਂ ਨਸ਼ਈ ਸ਼ਮਸ਼ਾਨ ਭੂਮੀ ਪਹੁੰਚ ਗਿਆਮਾਂ ਦੀ ਅਰਥੀ ਅੱਗਿਉਂ ਚੁੱਕੇ ਪੈਸੇ ਉਸਨੇ ਨਸ਼ੇ ਦੇ ਲੇਖੇ ਲਾ ਦਿੱਤੇ ਸਨਚਿਖ਼ਾ ਨੂੰ ਲਾਂਬੂ ਲਾਉਣ ਵੇਲੇ ਉਹਦਾ ਸਰੀਰ ਡੱਕੇ ਡੋਲੇ ਖਾ ਰਿਹਾ ਸੀਭੀੜ ਵਿੱਚ ਇੱਕ ਬਜ਼ੁਰਗ ਚਿੰਤਾਤੁਰ ਲਹਿਜ਼ੇ ਵਿੱਚ ਕਹਿ ਰਿਹਾ ਸੀ, “ਕੀ ਥੁੜਿਆ ਪਿਐ ਇਹੋ ਜਿਹੇ ਕਪੁੱਤਾਂ ਕਨੀਂਉਂਇਹੋ ਜਿਹੀ ਔਲਾਦ ਨਾਲੋਂ ਤਾਂ ਔਂਤ ਮਰਨਾ ਈ ਚੰਗੈ

ਜਦੋਂ ਨਸ਼ਈਆਂ ਨੂੰ ਤੋੜ ਲੱਗਦੀ ਹੈ, ਉਸ ਸਮੇਂ ਇਨ੍ਹਾਂ ਕੋਲੋਂ ਪੰਜ ਲੱਖ ਦਾ ਕੰਮ ਪੰਜ ਸੌ ਰੁਪਏ ਵਿੱਚ ਕਰਵਾਇਆ ਜਾ ਸਕਦਾ ਹੈਨਸ਼ੇ ਦੀ ਪੂਰਤੀ ਲਈ ਉਹ ਵੱਡੇ ਤੋਂ ਵੱਡਾ ਰਿਸਕ ਲੈਣ ਨੂੰ ਵੀ ਤਿਆਰ ਹੋ ਜਾਂਦੇ ਹਨਵਿਕਾਊ ਅਤੇ ਜ਼ਮੀਰ-ਵਿਹੂਣਾ ਨਸ਼ਈ ਮਾਂ-ਬਾਪ, ਪਤਨੀ ਅਤੇ ਬੱਚਿਆਂ ਦੀ ਬਿਮਾਰੀ ਦਾ ਬਹਾਨਾ ਲਾਕੇ ਪੈਸਿਆਂ ਲਈ ਲੇਲ੍ਹੜੀਆਂ ਕੱਢਦਾ ਹੈਜਿਸ ਨੂੰ ਤਾਂ ਨਸ਼ਈਆਂ ਦੇ ਚਲਿੱਤਰਾਂ ਦਾ ਪਤਾ ਹੁੰਦਾ ਹੈ, ਉਹ ਤਾਂ ਕੋਰਾ ਜਵਾਬ ਦੇ ਦਿੰਦਾ ਹੈ, ਪਰ ਕਈ ਉਹਦੀਆਂ ਗੱਲਾਂ ਵਿੱਚ ਆਕੇ ਜੇਬ ਖ਼ਾਲੀ ਕਰ ਦਿੰਦੇ ਹਨਅਜਿਹਾ ਹੀ ਇੱਕ ਨਸ਼ਈ ਜਾਣ-ਬੁੱਝ ਕੇ ਲੰਗ ਮਾਰਦਿਆਂ ਬਣਾਉਟੀ ਅੱਥਰੂ ਕੇਰਦਿਆਂ ਰਾਹ ਜਾਂਦੇ ਇੱਕ ਸੱਜਣ ਨੂੰ ਕਹਿ ਰਿਹਾ ਸੀ, “ਮੈਂ ਤਾਂ ਜੀ ਐਕਸੀਡੈਂਟ ਹੋਣ ਕਰਕੇ ਤਿੰਨ ਮਹੀਨਿਆਂ ਤੋਂ ਮੰਜੇ ’ਤੇ ਪਿਆਂਘਰ ਹੋਰ ਕੋਈ ਕਮਾਉਣ ਵਾਲਾ ਨਹੀਂ, ਰਾਤ ਮੇਰੇ ਬਾਪ ਦੀ ਮੌਤ ਹੋ ਗਈਅੰਤਿਮ ਰਸਮਾਂ ਲਈ ਘਰ ਕੋਈ ਪੈਸਾ ਨਹੀਂਤੁਸੀਂ ਵਿੱਤ ਮੂਜਬ ਮਦਦ ਕਰ ਦਿਉਰੱਬ ਥੋਡਾ ਭਲਾ ਕਰੂਗਾ” ਇੰਜ ਹੀ ਲੋਕਾਂ ਦੀ ਹਮਦਰਦੀ ਬਟੋਰ ਕੇ ਉਸਨੇ ਕਾਫ਼ੀ ਪੈਸੇ ਇਕੱਠੇ ਕਰਨ ਉਪਰੰਤ ਸ਼ਰਾਬ ਦੇ ਠੇਕੇ ਵੱਲ ਮੂੰਹ ਕਰ ਲਿਆ ਐਦਾਂ ਹੀ ਕਈ ਕੁਆਰੇ ਨਸ਼ਈ ਕੁਝ ਪੈਸੇ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਸ਼ਾਦੀ ਸ਼ੁਦਾ ਦੱਸਕੇ ਨਸਬੰਦੀ ਦਾ ਅਪ੍ਰੇਸ਼ਨ ਕਰਵਾ ਕੇ ਆਪਣੀ ਜ਼ਿੰਦਗੀ ਹੀ ਦਾਅ ਤੇ ਲਾ ਰਹੇ ਹਨ

ਇੱਕ ਨਸ਼ਈ ਨੌਜਵਾਨ ਨੂੰ ਉਸਦੀ ਪਤਨੀ, ਭਰਾ ਅਤੇ ਹੋਰ ਰਿਸ਼ਤੇਦਾਰ ਦਾਖ਼ਲ ਕਰਵਾਉਣ ਲਈ ਲੈ ਆਏਨਸ਼ਈ ਦੇ ਦੋਨੋਂ ਸਾਲੇ ਚਿੰਤਾਤੁਰ ਲਹਿਜ਼ੇ ਵਿੱਚ ਦੱਸ ਰਹੇ ਸਨ, ”ਇਨ੍ਹੇ ਸਾਡੀ ਭੈਣ ਦਾ ਜਿਉਣਾ ਤਾਂ ਦੁੱਭਰ ਕੀਤਾ ਹੀ ਹੈ, ਇਹਦੇ ਕਾਰਨ ਅਸੀਂ ਵੀ ਬਹੁਤ ਦੁਖੀ ਹਾਂ” ਇਸ ਉਪਰੰਤ ਨਸ਼ਈ ਦੀ ਘਰਵਾਲੀ ਨੇ ਰੋਣ-ਹਾਕੀ ਅਵਾਜ਼ ਵਿੱਚ ਦੱਸਿਆ, “ਇਹ ਜੀ, ਸਮੈਕ ਪੀਂਦੈਹਰ ਰੋਜ ਸਵੇਰੇ ਉੱਠਕੇ ਮੇਰੇ ਕੋਲੋਂ ਸਮੈਕ ਲਈ ਪੈਸੇ ਮੰਗਦੈਅੱਜ ਵੀ ਇਹਨੇ ਪੈਸੇ ਮੰਗੇ ...। ਘਰੇ ਤਾਂ ਜੀ ਇਹਦੇ ਕਾਰਨ ਭੰਗ ਭੁੱਜਦੀ ਐ। ਮੈਂ ਇਹਨੂੰ ਨਸ਼ੇ ਲਈ ਰੋਜ਼ ਕਿੱਥੋਂ ਦੇਵਾਂ ਰੋਕੜੀ? ਜਦੋਂ ਇਹਨੂੰ ਮੈਂ ਪੈਸਿਆਂ ਤੋਂ ਜਵਾਬ ਦਿੱਤਾ ਤਾਂ ਇਹ ਅੱਗ-ਬਬੂਲਾ ਹੋ ਗਿਆਤਿੰਨ ਸਾਲਾਂ ਦੇ ਗੋਦੀ ਚੁੱਕੇ ਪੁੱਤ ਨੂੰ ਧੱਕੇ ਨਾਲ ਮੇਰੇ ਕੋਲੋਂ ਖੋਹ ਕੇ ਲੈ ਗਿਆਜਾਂਦਾ ਹੋਇਆ ਮੈਨੂੰ ਧਮਕੀ ਦੇ ਗਿਆ ਕਿ ਇਹਨੂੰ ਵੇਚ ਕੇ ਝੱਸ ਪੂਰਾ ਕਰੂੰਗਾਜਿਹੜਾ ਸਮੈਕ ਪਿੱਛੇ ਆਪਣਾ ਪੁੱਤ ਵੇਚਣ ਨੂੰ ਫਿਰਦੈ, ਉਹਦੀ ਮੈਂ ਕੀ ਲੱਗਦੀ ਆਂ? ... ਆਪਣੇ ਦਿਉਰ-ਜੇਠਾਂ ਕੋਲ ਵਿਲਕੀਇਹਨੂੰ ਗੁਆਂਢੀ ਪਿੰਡ ਵਿੱਚੋਂ ਲੱਭਕੇ ਥੋਡੇ ਕੋਲ ਲੈ ਕੇ ਆਏ ਹਾਂਹਾੜ੍ਹਾ ਜੀ! ਇਹਦਾ ਨਸ਼ਾ ਛੁਡਾਕੇ ਸਾਨੂੰ ਜਿਉਂਦਿਆਂ ਵਿਚ ਕਰ ਦਿਉ

ਇੱਕ ਨੌਜਵਾਨ ਨੂੰ ਨਸ਼ਾ ਛੁਡਵਾਉਣ ਦੇ ਮੰਤਵ ਨਾਲ ਹਸਪਤਾਲ ਵਿੱਚ ਦਾਖਲ ਕਰਵਾਉਣ ਸਮੇਂ ਉਹਦੇ ਮਾਪੇ ਨਿਮਰਤਾ ਨਾਲ ਕਹਿ ਰਹੇ ਸਨ, “ਇਹਦੀ ਜੀ, ਦਸ ਕੁ ਦਿਨਾਂ ਤੱਕ ਕੋਰਟ ਵਿੱਚ ਪੇਸ਼ੀ ਐਉਸ ਦਿਨ ਇਹਦਾ ਉੱਥੇ ਹਾਜ਼ਰ ਹੋਣਾ ਜ਼ਰੂਰੀ ਐਛੁੱਟੀ ਦੀ ਕਿਰਪਾ ਕਰ ਦਿਉ ਉਸ ਦਿਨ

“ਕਾਹਦੀ ਪੇਸ਼ੀ ਹੈ ਇਹਦੀ?”

“ਕੁਛ ਨਾ ਪੁੱਛੋ ਜੀ, ਇਨ੍ਹੇ ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆਅਸੀਂ ਤਾਂ ਕਿਸੇ ਨੂੰ ਮੂੰਹ ਵੀ ਦਿਖਾਉਣ ਜੋਗੇ ਨਹੀਂ ਰਹੇਲੋਕ ਗਾਲਾਂ ਇਹਨੂੰ ਕੱਢਦੇ ਨੇ, ਪਰ ਆਉਂਦੀਆਂ ਸਾਡੇ ਹਿੱਸੇ ਨੇਔਲਾਦ ਕਰਕੇ ਨਮੋਸ਼ੀ ਝੱਲਣੀ ਬੜੀ ਮੁਸ਼ਕਲ ਐ ਜੀ” ਕੁਝ ਦੇਰ ਰੁਕਣ ਉਪਰੰਤ ਉਸਨੇ ਗੱਲ ਨੂੰ ਫਿਰ ਅਗਾਂਹ ਤੋਰਿਆ, “ਜਿਹੜਾ ਵੀ ਇਹਨੂੰ ਸਮਝਾਉਣ ਦੀ ਗੱਲ ਕਰਦੈ, ਉਸੇ ਨੂੰ ਹੀ ਇਹ ਦੁਸ਼ਮਣ ਸਮਝਦੈਗਲ ਪੈ ਜਾਂਦੈ ਸਮਝਾਉਣ ਵਾਲੇ ਦੇਸਾਡੇ ਪਿੰਡ ਦਾ ਸੇਠ ਬੜਾ ਭਲਾ ਮਾਣਸ ਐਉਹਨੇ ਇੱਕ ਦਿਨ ਇਹਨੂੰ ਰਾਹ ਵਿੱਚ ਰੋਕ ਕੇ ਸਮਝਾਉਣਾ ਸ਼ੁਰੂ ਕਰ ਦਿੱਤਾਇਹਨੂੰ ਜ਼ਿੰਦਗੀ ਦੀ ਕੀਮਤ ਦੇ ਨਾਲ ਨਾਲ ਨਸ਼ੇ ਦੇ ਨੁਕਸਾਨ ਵਾਰੇ ਜਦੋਂ ਉਹ ਦੱਸ ਰਿਹਾ ਸੀ ਤਾਂ ਉਹਦੇ ਵੱਲ ਕਸੂਤਾ ਜਿਹਾ ਝਾਕ ਕੇ ਘਰ ਆ ਗਿਆਘਰ ਆ ਕੇ ਵੀ ਰੌਲਾ ਪਾਉਂਦਾ ਰਿਹਾ ਕਿ ਉਹ ਆਪਣੀ ਮੱਤ ਆਪਣੇ ਕੋਲ ਰੱਖੇਐਵੇਂ ਮੈਨੂੰ ਅੱਗੇ ਤੋਂ ਲੈਕਚਰ ਨਾ ਝਾੜੇ” ਆਪਣੀ ਗੱਲ ਨੂੰ ਜਾਰੀ ਰੱਖਦਿਆਂ ਉਸਨੇ ਦੁਖੀ ਮਨ ਨਾਲ ਦੱਸਿਆ, “ਬੱਸ ਜੀ, ਰਾਤ ਨੂੰ ਆਪਣੇ ਵਰਗੇ ਇੱਕ ਹੋਰ ਲੰਡਰ ਨੂੰ ਨਾਲ ਲੈ ਕੇ ਇਹਨੇ ਸੇਠ ਦੀ ਕੱਪੜੇ ਦੀ ਦੁਕਾਨ ਨੂੰ ਹੀ ਅੱਗ ਲਾ ਦਿੱਤੀਸਭ ਕੁਝ ਰਾਖ ਕਰ ਦਿੱਤਾ ਇਸ ਕੁੱਤੇ ਨੇਹੁਣ ਕੇਸ ਚੱਲ ਰਿਹੈ ...” ਉਹਦੇ ਚਿਹਰੇ ਤੇ ਗੁੱਸੇ, ਦੁੱਖ ਅਤੇ ਪ੍ਰੇਸ਼ਾਨੀ ਦੀ ਝਲਕ ਸਪਸ਼ਟ ਵਿਖਾਈ ਦੇ ਰਹੀ ਸੀ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਨਸ਼ਈ ਚੰਗਾ ਪੁੱਤ, ਚੰਗਾ ਬਾਪ ਅਤੇ ਚੰਗਾ ਪਤੀ ਨਹੀਂ ਹੋ ਸਕਦਾ। ਨਸ਼ਾ ਕਰਕੇ ਪਤਨੀ ਨੂੰ ਕੁੱਟਣਾ ਆਮ ਜਿਹੀ ਗੱਲ ਹੈਇੱਕ ਪਤਨੀ ਆਪਣੇ ਨਸ਼ਈ ਪਤੀ ਦੀਆਂ ਕਮੀਨੀਆਂ ਹਰਕਤਾਂ ਤੋਂ ਦੁਖੀ ਹੋ ਕੇ ਬੱਚਿਆਂ ਨੂੰ ਸੱਸ-ਸਹੁਰੇ ਕੋਲ ਛੱਡ ਕੇ ਆਪ ਪੇਕੀਂ ਚਲੀ ਗਈਹੁਣ ਬਜ਼ੁਰਗ ਮਾਂ-ਬਾਪ ਨੂੰ ਬੱਚਿਆਂ ਦੀ ਸੰਭਾਲ ਦੇ ਨਾਲ ਨਾਲ ਅਮਰੀਕਨ ਗਊਆਂ ਦੀ ਤਰ੍ਹਾਂ ਅਵਾਰਾ ਫਿਰਦੇ ਨਸ਼ਈ ਪੁੱਤ ਦੀ ਚਿੰਤਾ ਵੀ ਵੱਢ ਵੱਢ ਖਾ ਰਹੀ ਸੀਜਿਵੇਂ ਕਿਵੇਂ ਉਹ ਨਸ਼ਈ ਪੁੱਤ ਨੂੰ ਨਸ਼ਾ ਛੁਡਾਊ ਹਸਪਤਾਲ ਲੈ ਆਏਉਸ ਨੂੰ ਦਾਖਲ ਕਰਵਾਉਣ ਉਪਰੰਤ ਜਦੋਂ ਬਾਪ ਹੱਥ ਜੋੜਦਿਆਂ ਇਹ ਕਹਿਕੇ, “ਸਾਡਾ ਘਰ ਵਸਦਾ ਕਰੋ ਜੀਰੱਬ ਥੋਨੂੰ ਭਾਗ ਲਾਵੇ।” ਗੇਟ ਤੋਂ ਬਾਹਰ ਜਾ ਰਿਹਾ ਸੀ ਤਾਂ ਦਾਖਲ ਹੋਇਆ ਨਸ਼ਈ ਪੁੱਤ ਗਰਜਵੀਂ ਅਵਾਜ਼ ਵਿੱਚ ਆਪਣੇ ਬਾਪ ਨੂੰ ਸੰਬੋਧਨ ਹੋ ਕੇ ਕਹਿ ਰਿਹਾ ਸੀ, “ਓਏ, ਆਪਣੇ ਭਣੋਈਏ ਨੂੰ ਛੇਤੀ ਮਿਲਣ ਆ ਜੀਂ।”

ਬਾਪ ਕੁਝ ਨਹੀਂ ਬੋਲਿਆਭਲਾ ਤੁਰਦੀ ਫਿਰਦੀ ਲਾਸ਼ ਬੋਲੇ ਵੀ ਕੀ?

ਸੜਕ ਉੱਤੇ ਬੇਹੋਸ਼ ਪਏ ਨਸ਼ਈ ’ਤੇ ਤਰਸ ਖਾ ਕੇ ਇੱਕ ਵਿਅਕਤੀ ਰੁਕ ਗਿਆਮਨੁੱਖਤਾ ਦੇ ਨਾਤੇ ਉਸਨੇ ਹਮਦਰਦੀ ਵਜੋਂ ਪਹਿਲਾਂ ਉਸ ਨੂੰ ਹਲੂਣ ਕੇ ਵੇਖਿਆਪਰ ਉਸਨੂੰ ਕੋਈ ਸੁਰਤ ਨਹੀਂ ਸੀਕਿਵੇਂ ਨਾ ਕਿਵੇਂ ਘਰ ਦਾ ਟੈਲੀਫੋਨ ਨੰਬਰ ਲੈ ਕੇ ਉਸ ਭਲੇ ਪੁਰਸ਼ ਨੇ ਉਹਦੇ ਘਰ ਟੈਲੀਫੋਨ ਕਰਕੇ ਦੱਸਿਆ ਕਿ ਤੁਹਾਡਾ ਮੁੰਡਾ ਸੜਕ ਤੇ ਬੇਹੋਸ਼ ਪਿਆ ਹੈਇਹਨੂੰ ਆਕੇ ਲੈ ਜਾਵੋ

ਅੱਗਿਉਂ ਬਾਪ ਦੀ ਅੱਥਰੂਆਂ ਭਿੱਜੀ ਅਵਾਜ਼ ਆਈ, “ਥੋੜ੍ਹੀ ਜਿਹੀ ਖੇਚਲ ਕਰ ਭਾਈ, ਜੇ ਇਹ ਸੜਕ ਦੇ ਸਿਰੇ ’ਤੇ ਪਿਐ ਤਾਂ ਇਹਨੂੰ ਸੜਕ ਦੇ ਵਿਚਾਲੇ ਕਰ ਦੇਆਪੇ ਕੋਈ ਟਰੱਕ-ਟਰਾਲੀ ਵਾਲਾ ਇਹਨੂੰ ਦਰੜ ਜੂਗਾਸਾਨੂੰ ਤਾਂ ਤਪਾਇਆ ਪਿਐ ਇਸ ਕੁੱਤੇ ਨੇਇਹੋ ਜਿਹੀ ਔਲਾਦ ਨਾਲੋਂ ਤਾਂ ਊਂਈਂ ਚੰਗੇ ਆਂ।” ਇਹ ਕਹਿੰਦਿਆਂ ਉਸਨੇ ਫੋਨ ਕੱਟ ਦਿੱਤਾ

ਇੱਕ 80 ਕੁ ਵਰ੍ਹਿਆਂ ਦੀ ਵਿਧਵਾ ਔਰਤ ਦਾ ਪੁੱਤ ਅਤੇ ਪੋਤਾ ਦੋਨੋਂ ਹੀ ਨਸ਼ਈਨਸ਼ਾ ਕਰਕੇ ਦੋਨੋਂ ਬਾਪ ਪੁੱਤ ਖੌਰੂ ਪਾਉਂਦੇ ਸਨਆਂਢ-ਗੁਆਂਢ ਵੀ ਉਨ੍ਹਾਂ ਤੋਂ ਅੰਤਾਂ ਦਾ ਦੁਖੀ ਹੋ ਗਿਆਬਜ਼ੁਰਗ ਔਰਤ ਕਦੇ ਆਪਣੇ ਪੁੱਤ ਨੂੰ ਸਮਝਾਉਂਦੀ ਅਤੇ ਕਦੇ ਪੋਤੇ ਨੂੰਦੋਨਾਂ ਨੂੰ ਸਮਝਾਉਂਦਿਆਂ ਕਦੇ ਉਹਦੇ ਉੱਤੇ ਪੋਤਾ ਹੱਥ ਚੁੱਕ ਲੈਂਦਾ ਅਤੇ ਕਦੇ ਪੁੱਤ ਮਾਂ ਦੀ ‘ਸੇਵਾ’ ਕਰਨ ਵਿੱਚ ਕੋਈ ਕਸਰ ਨਾ ਛੱਡਦਾਇੱਕ ਦਿਨ ਅੱਕ ਕੇ ਉਹ ਡਾਕਟਰ ਕੋਲ ਜਾ ਕੇ ਭੁੱਬੀਂ ਰੋ ਪਈਰੋਂਦਿਆਂ ਰੋਂਦਿਆਂ ਹੀ ਉਸਨੇ ਹਟਕੋਰੇ ਭਰਦਿਆਂ ਡਾਕਟਰ ਨੂੰ ਕਿਹਾ, ”ਮੇਰੇ ਜੀ, ਪੁੱਤ ਪੋਤੇ ਦੋਨਾਂ ਦੇ ਹੀ ਜ਼ਹਿਰ ਦੇ ਟੀਕੇ ਲਾ ਦਿਉਮੈਥੋਂ ਨਹੀਂ ਝੱਲਿਆ ਜਾਂਦਾ ਰੋਜ਼ ਦਾ ਇਹ ਸਿੜ੍ਹੀ-ਸਿਆਪਾਹੁਣ ਤਾਂ ਇਹ ਨਸ਼ਾ ਡੱਫਣ ਲਈ ਘਰ ਦੀਆਂ ਚੁਗਾਠਾਂ ਪੁੱਟ ਕੇ ਵੀ ਵੇਚਣ ਲੱਗ ਪਏਕਿੱਧਰ ਨੂੰ ਜਾਵਾਂ ਮੈਂ ...?”

ਅਜਿਹੇ ਅਨੇਕਾਂ ਕੇਸ ਸਾਹਮਣੇ ਆ ਰਹੇ ਹਨ, ਜਿੱਥੇ ਬੇਬੱਸ ਮਾਪੇ ਪਹਿਲਾਂ ਘਰ ਦੀ ਬੰਦ ਮੁੱਠੀ ਨੂੰ ਖੋਲ੍ਹਣ ਤੋਂ ਸੰਕੋਚ ਕਰਦੇ ਹਨਜਦੋਂ ਪਾਣੀ ਸਿਰ ਉੱਪਰ ਦੀ ਵਗਣ ਲਗਦਾ ਹੈ ਤਾਂ “ਬਚਾਉ, ਬਚਾਉ।” ਦੀ ਹਾਲ ਦੁਹਾਈ ਪਾਉਂਦੇ ਹਨਪਰ ਉਦੋਂ ਤੱਕ ਰਿਸ਼ਤਿਆਂ ਦੀ ਤੰਦ ਟੁੱਟਣ ਦੇ ਨਾਲ ਨਾਲ ਪਰਿਵਾਰ ਦੇ ਭਵਿੱਖ ’ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ

ਸਾਨੂੰ ਸਭ ਨੂੰ ਗੰਭੀਰ ਹੋ ਕੇ ਚਿੰਤਨ ਕਰਨ ਦੀ ਲੋੜ ਹੈ ਕਿ ਸੰਵੇਦਨਹੀਣ, ਅਰਥਹੀਣ ਅਤੇ ਅਨੈਤਿਕ ਗਤੀਵਿਧੀਆਂ ਦਾ ਸ਼ਿਕਾਰ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਕਿੰਜ ਲਿਆਂਦਾ ਜਾਵੇ ਅਤੇ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਸਮਗਲਰਾਂ ਨੂੰ ਨੱਥ ਕਿੰਜ ਪਾਈ ਜਾਵੇ? ਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਆਹਾਂ ਦਾ ਸੇਕ ਕਦੇ ਨਾ ਕਦੇ ਸਾਡੇ ਸਾਰਿਆਂ ਦੇ ਦਰ ’ਤੇ ਵੀ ਦਸਤਕ ਦੇਵੇਗਾ

*****

(1426)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author