PritmaDomail7ਫਿਰ ਮਿਸਿਜ਼ ਗੁਪਤਾ ਦੇ ਮਨ ਵਿਚ ਪਤਾ ਨਹੀਂ ਕੀ ਆਈ ਕਿ ਉਸ ਨੇ ਪੂਰਾ ਘਰ ਮੰਦਰ ਨੂੰ ਦਾਨ ...”
(12 ਦਸੰਬਰ 2018)

 

ਸ੍ਰੀਮਤੀ ਗੁਪਤਾ ਨੂੰ ਦੇਖ ਕੇ ਮੈਨੂੰ ਰੋਣਾ ਗਿਆਉਹ ਮੈਨੂੰ ਪਛਾਣ ਹੀ ਨਹੀਂ ਸੀ ਰਹੀਉਸ ਦੀ ਮਕਾਨ ਮਾਲਕਣ ਨੇ ਉਸ ਨੂੰ ਬਹੁਤ ਯਾਦ ਕਰਵਾਇਆ, “ਆਂਟੀ, ਇਹ ਤੁਹਾਡੇ ਸਕੂਲ ਦੇ ਪ੍ਰਿੰਸੀਪਲ ਨੇ ਜਿਨ੍ਹਾਂ ਨੂੰ ਤੁਸੀਂ ਹਰ ਵੇਲੇ ਯਾਦ ਕਰਿਆ ਕਰਦੇ ਸੀ, ਜਿਨ੍ਹਾਂ ਦੀਆਂ ਤੁਸੀਂ ਏਨੀਆਂ ਗੱਲਾਂ ਸਾਨੂੰ ਸੁਣਾਉਂਦੇ ਹੁੰਦੇ ਸੀ ਪਰ ਸ੍ਰੀਮਤੀ ਗੁਪਤਾ ਨੂੰ ਕੁਝ ਯਾਦ ਨਹੀਂ ਸੀਉਂਜ, ਉਸ ਦੇ ਚਿਹਰੇਤੇ ਉਹੀ ਪੁਰਾਣੀ ਦਿਲਕਸ਼ ਮੁਸਕਾਨ ਸੀ, ਪਰ ਉਹ ਬਿਲਕੁਲ ਓਪਰਿਆਂ ਵਾਂਗੂੰ ਗੱਲਾਂ ਕਰ ਰਹੀ ਸੀ ਜਿਵੇਂ ਉਸ ਨੇ ਮੈਨੂੰ ਕਦੇ ਦੇਖਿਆ ਹੀ ਨਹੀਂ ਸੀਘੰਟਾ ਕੁ ਬੈਠ ਕੇ ਮੈਂ ਦੁਖੀ ਹੋ ਕੇ ਉੱਥੋਂ ਵਾਪਸ ਗਈ, ਪਰ ਉਸ ਨਾਲ ਮੇਰਾ ਕਦੇ ਨਾ ਭੁੱਲਣ ਵਾਲਾ ਰਿਸ਼ਤਾ ਸੀਇਹ ਰਿਸ਼ਤਾ ਹੀ ਮੈਨੂੰ ਹੱਥ ਫੜ ਕੇ ਉਸ ਭਿਆਨਕ ਸਾਲ ਵਿਚ ਲੈ ਗਿਆ, ਜਦੋਂ ਜੁਆਨ ਉਮਰ ਵਿਚ ਇਕ ਦੁਰਘਟਨਾ ਵਿਚ ਮੇਰੇ ਪਤੀ ਦਾ ਦੇਹਾਂਤ ਹੋ ਗਿਆ ਸੀਨਿਰਾਸ਼ਾ ਦੇ ਆਲਮ ਵਿਚ ਮੈਂ ਕਦੇ ਕਦੇ ਸਾਲ ਵਿਚ ਇਕ ਦੋ ਮਹੀਨਿਆਂ ਲਈ ਹੀ ਸਕੂਲ ਜਾਂਦੀ ਸਾਂ ਜਿਸ ਕਰਕੇ ਮੇਰੀ ਨੌਕਰੀ ਬਚੀ ਹੋਈ ਸੀਉਂਜ, ਪਤੀ ਦੇ ਜਾਣ ਮਗਰੋਂ ਰੋਟੀ-ਰੋਜ਼ੀ ਦਾ ਸਹਾਰਾ ਬਸ ਇਹੀ ਨੌਕਰੀ ਰਹਿ ਗਈ ਸੀਉਸ ਸਮੇਂ ਦੇ ਸਾਡੇ ਜ਼ਿਲ੍ਹੇ ਦੇ ਡੀ... (ਜ਼ਿਲ੍ਹਾ ਸਿੱਖਿਆ ਅਧਿਕਾਰੀ) ਬਹੁਤ ਨੇਕ ਆਦਮੀ ਸਨਉਨ੍ਹਾਂ ਨੇ ਕਹਿ ਸੁਣ ਕੇ ਮੇਰੇ ਘਰ ਦੇ ਨੇੜੇ ਦੇ ਹਾਈ ਸਕੂਲ ਵਿਚ ਮੇਰੀ ਬਦਲੀ ਕਰਵਾ ਦਿੱਤੀਇਹ ਸਕੂਲ ਨਵਾਂ ਨਵਾਂ ਹੀ ਪ੍ਰਮੋਟ ਹੋ ਕੇ ਅੱਠਵੀਂ ਤੋਂ ਦਸਵੀਂ ਤਕ ਦਾ ਬਣਿਆ ਸੀਉੱਥੇ ਉਹ ਅੱਠਵੀਂ ਵਾਲੀ ਅਧਿਆਪਕਾ ਹੀ ਇੰਚਾਰਜ ਦਾ ਕੰਮ ਸੰਭਾਲ ਰਹੀ ਸੀਡੀ... ਸਾਹਿਬ ਨੇ ਉਸ ਨੂੰ ਆਪਣੇ ਦਫਤਰ ਵਿਚ ਬੁਲਾ ਕੇ ਕਿਹਾ, “ਦੇਖੋ ਭੈਣ ਜੀ, ਅੱਜ ਮੈਂ ਤੁਹਾਨੂੰ ਇਕ ਬਹੁਤ ਹੀ ਔਖਾ ਤੇ ਜ਼ਿੰਮੇਵਾਰੀ ਦਾ ਕੰਮ ਸੌਂਪ ਰਿਹਾ ਹਾਂਤੁਹਾਡੇ ਸਕੂਲ ਵਿਚ ਜਿਹੜੀ ਨਵੀਂ ਹੈੱਡਮਿਸਟ੍ਰੈਸ ਰਹੀ ਹੈ, ਉਸ ਵਿਚਾਰੀ ਨਾਲ ਬਹੁਤ ਧੱਕਾ ਹੋਇਆ ਹੈਜੁਆਨ ਉਮਰ ਵਿਚ ਉਸ ਦਾ ਪਤੀ ਰੱਬ ਨੇ ਖੋਹ ਲਿਆ ਹੈਉਸ ਦਾ ਛੋਟਾ ਜਿਹਾ ਬੱਚਾ ਹੈਉਹ ਜ਼ਿੰਦਗੀ ਤੋਂ ਬੇਜ਼ਾਰ ਹੈਤੁਸੀਂ ਉਸ ਨੂੰ ਸੰਭਾਲਣਾ ਹੈ ਤਾਂ ਕਿ ਉਹ ਆਪਣੇ ਮਾਸੂਮ ਬੱਚੇ ਨੂੰ ਸੰਭਾਲ ਸਕੇਤੁਸੀਂ ਉਸ ਦੀ ਮਾਂ ਵੀ ਬਣਨਾ ਹੈ ਤੇ ਉਸ ਦੀ ਮਾਤਹਿਤ ਰਹਿ ਕੇ ਉਸ ਦਾ ਪੂਰਾ ਆਦਰ ਵੀ ਕਰਨਾ ਹੈਬਾਕੀ ਮੈਂ ਵੀ ਸਮੇਂ ਸਮੇਂਤੇ ਸਕੂਲ ਵਿਚ ਚੱਕਰ ਮਾਰਦਾ ਰਹਾਂਗਾ

ਮੈਂ ਜਿਸ ਦਿਨ ਜੁਆਇਨ ਕਰਨ ਲਈ ਗਈ, ਸ੍ਰੀਮਤੀ ਗੁਪਤਾ ਸਕੂਲ ਦੇ ਗੇਟ ਦੇ ਬਾਹਰ ਖੜ੍ਹੀ ਮੈਨੂੰ ਉਡੀਕ ਰਹੀ ਸੀਉਹ ਮੈਨੂੰ ਇਕ ਛੋਟੇ ਬੱਚੇ ਦੀ ਤਰ੍ਹਾਂ ਆਪਣੀਆਂ ਬਾਹਾਂ ਵਿਚ ਲਪੇਟ ਕੇ ਦਫਤਰ ਵਿਚ ਲੈ ਗਈਸਭ ਤੋਂ ਪਹਿਲਾਂ ਉਸ ਨੇ ਆਪਣੀ ਸਾੜ੍ਹੀ ਦੇ ਪੱਲੇ ਨਾਲ ਕੁਰਸੀ ਨੂੰ ਸਾਫ਼ ਕਰਕੇ ਮੈਨੂੰ ਉਸਤੇ ਬਿਠਾਇਆਫਿਰ ਪਾਣੀ ਦਾ ਗਿਲਾਸ ਦੇ ਕੇ ਨਾਲ ਲੱਗਦੇ ਹੀ ਚਾਹ ਤੇ ਬਿਸਕੁਟ ਮੇਰੇ ਸਾਹਮਣੇ ਰੱਖ ਦਿੱਤੇਫਿਰ ਕਲਰਕ ਨੂੰ ਬੁਲਾ ਕੇ ਮੈਨੂੰ ਜੁਆਇਨ ਕਰਵਾਇਆ ਤੇ ਆਰਡਰ ਬੁੱਕ ਵਿਚ ਮੇਰੀ ਜੁਆਇਨਿੰਗ ਲਿਖ ਕੇ ਸਾਰੇ ਸਟਾਫ ਕੋਲੋਂ ਦਸਤਖ਼ਤ ਕਰਵਾਏਫਿਰ ਸਕੂਲ ਦੇ ਪੀਰੀਅਡ ਲੱਗਦੇ ਰਹੇ ਤੇ ਸ੍ਰੀਮਤੀ ਗੁਪਤਾ ਜਾਂਦੀ ਤੇ ਆਪਣੀਆਂ ਕਲਾਸਾਂ ਨੂੰ ਪੜ੍ਹਾ ਕੇ ਜਾਂਦੀਅੱਧੀ ਛੁੱਟੀ ਵੇਲੇ ਵੀ ਉਸ ਨੇ ਕੁਝ ਹਲਕਾ-ਫੁਲਕਾ ਮੈਨੂੰ ਮੱਲੋ-ਮੱਲੀ ਖੁਆ ਦਿੱਤਾਆਪਣੇ ਤੋਂ ਇਲਾਵਾ ਉਸ ਨੇ ਕਿਸੇ ਅਧਿਆਪਕ ਜਾਂ ਚਪੜਾਸੀ ਨੂੰ ਅੰਦਰ ਨਹੀਂ ਆਉਣ ਦਿੱਤਾਛੁੱਟੀ ਵੇਲੇ ਉਹ ਖ਼ੁਦ ਮੇਰੇ ਨਾਲ ਰਿਕਸ਼ਾਤੇ ਬੈਠ ਕੇ ਮੈਨੂੰ ਘਰ ਛੱਡ ਕੇ ਗਈ

ਫਿਰ ਦਿਨਾਂ ਦੀਆਂ ਕਤਾਰਾਂ ਮਹੀਨੇ ਬਣਨ ਲੱਗੀਆਂਪੂਰਾ ਇਕ ਸਾਲ ਬੀਤ ਗਿਆਮੈਂ ਸਕੂਲ ਦਾ ਕੋਈ ਕੰਮ ਨਹੀਂ ਕੀਤਾਮੇਰਾ ਕੁਝ ਕਰਨ ਨੂੰ ਜੀਅ ਹੀ ਨਹੀਂ ਸੀ ਕਰਦਾਮੇਰੀ ਕਿਸੇ ਕੰਮ ਵਿਚ ਰੁਚੀ ਹੀ ਨਹੀਂ ਸੀਸਕੂਲ ਜਾਣਾ ਹੀ ਨਹੀਂ ਸੀ ਚਾਹੁੰਦੀ, ਪਰ ਡੀ... ਸਾਹਿਬ ਦਾ ਸਖ਼ਤ ਆਰਡਰ ਸੀ ਕਿ ਮੈਨੂੰ ਇਕ ਦਿਨ ਦੀ ਵੀ ਛੁੱਟੀ ਨਹੀਂ ਮਿਲੇਗੀਐਵੇਂ ਹੀ ਕਦੇ ਕਦੇ ਜੇ ਮੈਂ ਆਪਣੇ ਦਫਤਰ ਦੇ ਬਾਹਰ ਖੜ੍ਹੀ ਹੋ ਕੇ ਦੇਖਦੀ ਤਾਂ ਸਕੂਲ ਵਿਚ ਅਜੀਬ ਤਰ੍ਹਾਂ ਦੀ ਖ਼ਾਮੋਸ਼ੀ ਛਾਈ ਹੋਈ ਹੁੰਦੀਜੇ ਕੋਈ ਅਧਿਆਪਕ ਜਮਾਤ ਦੇ ਕਮਰੇ ਵਿੱਚੋਂ ਨਿਕਲਦਾ ਵੜਦਾ ਦਿਸ ਜਾਂਦਾ ਤਾਂ ਉਹ ਸਫ਼ੈਦ ਕੱਪੜਿਆਂ ਵਿਚ ਹੁੰਦਾਬੱਚੇ ਵੀ ਸਫ਼ੈਦ ਕੱਪੜਿਆਂ ਵਿਚ ਹੁੰਦੇ

ਅਗਲੇ ਸਾਲ ਦੇ ਇਮਤਿਹਾਨ ਹੋ ਗਏਨਵੀਆਂ ਕਲਾਸਾਂ ਸ਼ੁਰੂ ਹੋ ਗਈਆਂਹੁਣ ਮੇਰਾ ਮਨ ਵੀ ਕੁਝ ਸੰਭਲ ਗਿਆ ਸੀ ਤੇ ਮੈਂ ਥੋੜ੍ਹਾ ਥੋੜ੍ਹਾ ਕਲਾਸਾਂ ਵਿਚ ਘੁੰਮਣ ਫਿਰਨ ਲੱਗ ਗਈ ਸੀਗਰਮੀ ਦੀਆਂ ਛੁੱਟੀਆਂ ਖ਼ਤਮ ਹੋਇਆਂ ਤਿੰਨ ਕੁ ਮਹੀਨੇ ਹੋ ਚੁੱਕੇ ਸਨ ਤੇ ਬੱਚਿਆਂ ਦੇ ਸਤੰਬਰ ਦੇ ਇਮਤਿਹਾਨ ਵੀ ਸ਼ੁਰੂ ਹੋ ਗਏ ਸਨਅਚਾਨਕ ਇਕ ਦਿਨ ਸ੍ਰੀਮਤੀ ਗੁਪਤਾ ਬਿਮਾਰ ਹੋ ਗਈ ਤੇ ਸਕੂਲ ਨਹੀਂ ਆਈਹੁਣ ਤਾਂ ਮੈਂ ਹੀ ਸਾਰਾ ਕੁਝ ਦੇਖਣਾ ਸੀਮੈਂ ਸਕੂਲ ਦੀ ਚਪੜਾਸੀ ਨੂੰ ਬੁਲਾ ਕੇ ਪੁੱਛਿਆ, “ਗੁਰਨਾਮ, ਕੀ ਸਕੂਲ ਵਿਚ ਸਭ ਕੁਝ ਠੀਕ ਚੱਲ ਰਿਹਾ ਹੈ? ਸਾਰੀਆਂ ਕਲਾਸਾਂ ਦੇ ਇਮਤਿਹਾਨ ਸ਼ੁਰੂ ਹੋ ਗਏ ਹਨ

ਉਹ ਬੜੀ ਅੱਖੜ ਜਿਹੀ ਤੇ ਕੋਰੀਆਂ ਕੋਰੀਆਂ ਗੱਲਾਂ ਕਰਨ ਵਾਲੀ ਔਰਤ ਸੀਉਹ ਪਲ ਕੁ ਖੜ੍ਹੀ ਮੇਰੇ ਮੂੰਹ ਵੱਲ ਤੱਕਦੀ ਰਹੀ, ਫੇਰ ਬੋਲੀ, “ਮੈਡਮ ਜੀ, ਜੇ ਮੈਂ ਕੁਝ ਕਹਾਂ ਤਾਂ ਮੇਰੀ ਗੱਲ ਦਾ ਗੁੱਸਾ ਨਾ ਕਰਿਆ ਜੇ! ਸਕੂਲ ਤਾਂ ਠੀਕ ਹੀ ਚੱਲ ਰਿਹਾ ਹੈ ਤੇ ਪੇਪਰ ਵੀ ਸਮੇਂ ਸਿਰ ਸ਼ੁਰੂ ਹੋ ਗਏ ਹਨ, ਪਰ ਹੁਣ ਤੁਸੀਂ ਖ਼ੁਦ ਹੀ ਸਾਰਾ ਕੁਝ ਸੰਭਾਲ ਲਵੋ ਕਿਉਂਕਿ ਅਗਲੇ ਮਹੀਨੇ ਤਾਂ ਗੁਪਤਾ ਭੈਣ ਜੀ ਨੇ ਵੀ ਸੇਵਾਮੁਕਤ ਹੋ ਜਾਣਾ ਹੈਫੇਰ ਵੀ ਤਾਂ ਸੰਭਾਲੋਗੇ ਹੀ

ਹੈਂ?” ਮੇਰੇ ਤਾਂ ਜਿਵੇਂ ਪੈਰਾਂ ਥੱਲਿਓਂ ਜ਼ਮੀਨ ਹੀ ਨਿਕਲ ਗਈਮੈਨੂੰ ਤਾਂ ਸਕੂਲ ਦੀ ਬਾਬਤ ਕੁਝ ਪਤਾ ਹੀ ਨਹੀਂ ਸੀਸਾਰਾ ਕੁਝ ਸ੍ਰੀਮਤੀ ਗੁਪਤਾ ਹੀ ਸੰਭਾਲ ਰਹੀ ਸੀਉਸ ਨੇ ਤਾਂ ਸਕੂਲ ਦੀ ਕੋਈ ਵੀ ਛੋਟੀ ਵੱਡੀ ਸਮੱਸਿਆ ਮੇਰੇ ਤਕ ਕਦੇ ਪੁੱਜਣ ਹੀ ਨਹੀਂ ਸੀ ਦਿੱਤੀਅਗਲੇ ਦਿਨ ਜਦ ਉਹ ਸਕੂਲ ਆਈ ਤੇ ਮੈਂ ਉਸ ਕੋਲੋਂ ਉਸ ਦੀ ਸੇਵਾਮੁਕਤੀ ਦੀ ਗੱਲ ਪੁੱਛੀ ਤਾਂ ਉਸ ਨੇ ਝਕਦੇ ਝਕਦੇ ਕਿਹਾ, “ਹਾਂ ਜੀ।”

“ਪਰ ਤੁਸੀਂ ਮੇਰੇ ਨਾਲ ਤਾਂ ਇਹ ਗੱਲ ਸਾਂਝੀ ਨਹੀਂ ਕੀਤੀਕਿਉਂ?” ਮੇਰੀ ਆਵਾਜ਼ ਵਿਚ ਰੋਸ ਭਰਿਆ ਉਲਾਂਭਾ ਸੀਉਸ ਨੇ ਪਿਆਰ ਨਾਲ ਮੇਰਾ ਸਿਰ ਆਪਣੀ ਛਾਤੀ ਨਾਲ ਲਾ ਕੇ ਕਿਹਾ, “ਮੈਡਮ ਜੀ, ਮੇਰੇ ਸੇਵਾਮੁਕਤ ਹੋਣ ਵਿਚ ਹਾਲਾਂ ਦੋ ਮਹੀਨੇ ਪਏ ਹਨਮੈਂ ਹੁਣੇ ਹੀ ਆਪ ਨੂੰ ਦੱਸ ਕੇ ਆਪ ਦੇ ਮਨਤੇ ਬੋਝ ਨਹੀਂ ਸੀ ਪਾਉਣਾ ਚਾਹੁੰਦੀ

ਆਪਣੇ ਲਈ ਉਸ ਦੀ ਏਨੀ ਚਿੰਤਾ ਬਾਬਤ ਜਾਣ ਕੇ ਮੇਰੀਆਂ ਅੱਖਾਂ ਵਿਚ ਅੱਥਰੂ ਗਏਮੈਂ ਰੋਣਹਾਕੀ ਹੋ ਕੇ ਕਿਹਾ, “ਪਰ ਸ੍ਰੀਮਤੀ ਗੁਪਤਾ, ਮੈਂ ਛੇ ਮਹੀਨਿਆਂ ਤਕ ਤੁਹਾਡੀਆਂ ਅੱਠਵੀਂ ਤੇ ਦਸਵੀਂ ਦੀਆਂ ਜਮਾਤਾਂ ਕੀਹਦੇ ਹਵਾਲੇ ਕਰਾਂਗੀ? ਇਸ ਮੌਕੇ ਤਾਂ ਸਰਕਾਰ ਨੇ ਕਿਸੇ ਅਧਿਆਪਕ ਦੀ ਬਦਲੀ ਵੀ ਨਹੀਂ ਕਰਨੀਮੇਰੇ ਤਾਂ ਸਕੂਲ ਦੇ ਨਤੀਜੇ ਦਾ ਭੱਠਾ ਹੀ ਬੈਠ ਜਾਣਾ ਹੈ

ਮਿਸਿਜ਼ ਗੁਪਤਾ ਨੇ ਫੇਰ ਮੇਰੀ ਮਾਤਹਿਤ ਦੀ ਜਗ੍ਹਾਤੇ ਮੇਰੀ ਮਾਂ ਬਣ ਕੇ ਮੈਨੂੰ ਆਪਣੀਆਂ ਬਾਹਾਂ ਵਿਚ ਲਪੇਟ ਲਿਆ ਤੇ ਪੂਰੇ ਭਰੋਸੇ ਨਾਲ ਕਿਹਾ, “ਤੁਸੀਂ ਚਿੰਤਾ ਨਾ ਕਰੋਮੈਂ ਅਗਲੇ ਸਾਲ ਦੇ ਇਮਤਿਹਾਨਾਂ ਤਕ ਕਿਤੇ ਨਹੀਂ ਜਾਂਦੀਜੇ ਤੁਸੀਂ ਆਗਿਆ ਦੇਵੋਗੇ ਤਾਂ ਮੈਂ ਇਸੇ ਤਰ੍ਹਾਂ ਸਕੂਲ ਕੇ ਆਪਣੀਆਂ ਕਲਾਸਾਂ ਪੜ੍ਹਾਉਂਦੀ ਰਹਾਂਗੀ ... ਸਗੋਂ ਉਨ੍ਹਾਂ ਨੂੰ ਓਵਰਟਾਈਮ ਵੀ ਦੇਵਾਂਗੀ ਸੋ ਇਸ ਤਰ੍ਹਾਂ ਮੇਰੇ ਮਨ ਦਾ ਸਾਰਾ ਬੋਝ ਉਤਾਰ ਕੇ ਤੇ ਆਪਣੇ ਮੋਢਿਆਂਤੇ ਰੱਖ ਕੇ ਉਹ ਮਹਾਨ ਇਸਤਰੀ ਆਪਣੀਆਂ ਕਲਾਸਾਂ ਨੂੰ ਪੜ੍ਹਾਉਣ ਲਈ ਚਲੀ ਗਈਫਿਰ ਉਹ ਅਕਤੂਬਰ ਵਿਚ ਸੇਵਾਮੁਕਤ ਹੋ ਗਈ, ਪਰ ਉਸ ਨੇ ਆਪਣਾ ਵਾਅਦਾ ਨਿਭਾਇਆ ਤੇ ਆਪਣੀਆਂ ਕਲਾਸਾਂ ਨੂੰ ਅਗਲੇ ਸਾਲ ਦੇ ਇਮਤਿਹਾਨ ਹੋਣ ਤਕ ਪੜ੍ਹਾਉਂਦੀ ਰਹੀ

ਫਿਰ ਜ਼ਿੰਦਗੀ ਆਪਣੀ ਲੀਹਤੇ ਪੈ ਗਈ ਤੇ ਮੈਂ ਵੀ ਹੋਰ ਕੁਝ ਸਾਲਾਂ ਬਾਅਦ ਚੰਡੀਗੜ੍ਹ ਡੈਪੂਟੇਸ਼ਨਤੇ ਗਈਪਤਾ ਲੱਗਿਆ ਕਿ ਸ੍ਰੀਮਤੀ ਗੁਪਤਾ ਵੀ ਸੇਵਾਮੁਕਤ ਹੋ ਕੇ ਚੰਡੀਗੜ੍ਹ ਆਪਣੇ ਘਰ ਵਿਚ ਕੇ ਰਹਿਣ ਲੱਗ ਪਈ ਸੀਮੈਂ ਉਸ ਨੂੰ ਮਿਲਣ ਗਈ, ਉਹ ਉਦਾਸ ਸੀਗੁਪਤਾ ਜੀ ਦਾ ਦੇਹਾਂਤ ਹੋ ਗਿਆ ਸੀਉਨ੍ਹਾਂ ਦਾ ਆਪਣਾ ਬੱਚਾ ਤਾਂ ਕੋਈ ਹੈ ਨਹੀਂ ਸੀਰਿਸ਼ਤੇਦਾਰਾਂ ਵਿੱਚੋਂ ਇਕ ਲੜਕੀ ਗੋਦ ਲੈ ਲਈ ਸੀਉਸ ਨੂੰ ਅੱਛੀ ਤਾਲੀਮ ਦਿਵਾ ਕੇ ਇਕ ਚੰਗੇ ਖਾਨਦਾਨੀ ਤੇ ਸੰਸਕਾਰੀ ਲੜਕੇ ਨਾਲ ਉਸ ਦੀ ਸ਼ਾਦੀ ਕਰ ਦਿੱਤੀ ਸੀਗੁਪਤਾ ਜੀ ਤੇ ਮਿਸਿਜ਼ ਗੁਪਤਾ ਹਰਿਆਣਾ ਵਿਚ ਨੌਕਰੀ ਕਰਦੇ ਸਨਇਸ ਲਈ ਆਪਣਾ ਚੰਡੀਗੜ੍ਹ ਵਾਲਾ ਘਰ ਉਨ੍ਹਾਂ ਨੇ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਰਹਿਣ ਲਈ ਦਿੱਤਾ ਹੋਇਆ ਸੀਹੁਣ ਜਦ ਉਸ ਰਿਸ਼ਤੇਦਾਰ ਨੂੰ ਘਰ ਖਾਲੀ ਕਰਨ ਨੂੰ ਕਿਹਾ ਤਾਂ ਉਲਟਾ ਉਸ ਨੇ ਇਨ੍ਹਾਂਤੇ ਕੇਸ ਕਰ ਦਿੱਤਾ ਸੀ ਤੇ ਕਈ ਸਾਲ ਦੀ ਖੱਜਲ-ਖੁਆਰੀ ਤੋਂ ਬਾਅਦ ਮਕਾਨ ਤਾਂ ਮਿਸਿਜ਼ ਗੁਪਤਾ ਨੂੰ ਮਿਲ ਗਿਆ, ਪਰ ਹੁਣ ਉਨ੍ਹਾਂ ਦੀਹੱਥੀਂ ਪਾਲੀ ਹੋਈ ਧੀ ਅਤੇ ਜਵਾਈ ਘਰ ਦੇ ਮਾਲਕ ਬਣ ਬੈਠੇਮਿਸਿਜ਼ ਗੁਪਤਾ ਨੂੰ ਫਿਰ ਕਚਹਿਰੀ ਦਾ ਰਾਹ ਦਿਖਾ ਦਿੱਤਾਘਰ ਤਾਂ ਭਾਵੇਂ ਉਸ ਨੂੰ ਮਿਲ ਗਿਆ, ਪਰ ਹੁਣ ਉਸ ਦਾ ਸਾਰੇ ਦੁਨਿਆਵੀ ਰਿਸ਼ਤਿਆਂ ਤੋਂ ਮਨ ਖੱਟਾ ਹੋ ਗਿਆ

ਬੱਸ ਹੁਣ ਉਸ ਦਾ ਸਾਰਾ ਧਿਆਨ ਭਗਵਾਨ ਵੱਲ ਲੱਗ ਗਿਆਉਹ ਸਵੇਰੇ ਹੀ ਮੰਦਰ ਵਿਚ ਚਲੀ ਜਾਂਦੀਉੱਥੇ ਸਾਰਾ ਦਿਨ ਸੇਵਾ ਕਰਦੀ, ਗ਼ਰੀਬ ਲੜਕੀਆਂ ਨੂੰ ਪੜ੍ਹਾਉਂਦੀ ਤੇ ਆਪਣੀ ਪੈਨਸ਼ਨ ਦਾ ਵੱਡਾ ਹਿੱਸਾ ਗ਼ਰੀਬ ਲੋਕਾਂਤੇ ਖਰਚ ਕਰ ਦਿੰਦੀਫਿਰ ਉਸ ਨੇ ਘਰ ਦੇ ਅੱਧੇ ਹਿੱਸੇ ਵਿਚ ਇਕ ਨਵੇਂ ਵਿਆਹੇ ਜੋੜੇ ਨੂੰ ਨਾਂਮਾਤਰ ਕਿਰਾਏਤੇ ਰੱਖ ਲਿਆਉਹ ਚੰਗੇ ਘਰ ਦੇ ਬੱਚੇ ਸਨਉਨ੍ਹਾਂ ਨੇ ਗੁਪਤਾ ਭੈਣ ਜੀ ਨੂੰ ਆਪਣੀ ਮਾਂ ਦੀ ਤਰ੍ਹਾਂ ਰੱਖਿਆਦੋਵੇਂ ਟਾਈਮ ਉਸ ਨੂੰ ਖਾਣਾ ਦਿੰਦੇ, ਉਸ ਦੇ ਕੱਪੜੇ ਧੋਂਦੇ ਤੇ ਉਸ ਦੇ ਹੋਰ ਨਿੱਕੇ-ਮੋਟੇ ਕੰਮ ਵੀ ਕਰਦੇ

ਫਿਰ ਮਿਸਿਜ਼ ਗੁਪਤਾ ਦੇ ਮਨ ਵਿਚ ਪਤਾ ਨਹੀਂ ਕੀ ਆਈ ਕਿ ਉਸ ਨੇ ਪੂਰਾ ਘਰ ਮੰਦਰ ਨੂੰ ਦਾਨ ਕਰ ਦਿੱਤਾਸ਼ਰਤ ਇਹ ਸੀ ਕਿ ਜਦ ਤਕ ਉਹ ਜ਼ਿੰਦਾ ਹੈ, ਉਦੋਂ ਤਕ ਉਹ ਤੇ ਕਿਰਾਏਦਾਰ ਜੋੜਾ ਉਸੇ ਘਰ ਵਿਚ ਰਹਿਣਗੇਪਰ ਮੰਦਰ ਦੇ ਲਾਲਚੀ ਲੋਕਾਂ ਨੇ ਤੁਰੰਤ ਘਰ ਵੇਚਣ ਲਈ ਲਾ ਦਿੱਤਾ ਤੇ ਸ੍ਰੀਮਤੀ ਗੁਪਤਾ ਨੂੰ ਤੁਰੰਤ ਘਰ ਖਾਲੀ ਕਰਕੇ ਕਿਸੇ ਕਿਰਾਏ ਦੇ ਘਰ ਵਿਚ ਚਲੇ ਜਾਣ ਲਈ ਕਹਿ ਦਿੱਤਾ

ਸ੍ਰੀਮਤੀ ਗੁਪਤਾ ਦੇ ਮਨਤੇ ਅਜਿਹੀ ਚੋਟ ਲੱਗੀ ਕਿ ਇਸ ਸਦਮੇ ਕਰਕੇ ਉਸ ਦੀ ਯਾਦਦਾਸ਼ਤ ਹੀ ਚਲੀ ਗਈਉਸ ਮਿਹਰਬਾਨ ਜੋੜੇ ਨੂੰ ਉਸ ਨੇਕ ਔਰਤਤੇ ਇੰਨਾ ਤਰਸ ਆਇਆ ਕਿ ਉਨ੍ਹਾਂ ਨੇ ਔਖੇ-ਸੌਖੇ ਹੋ ਕੇ ਮੰਦਰ ਵਾਲਿਆਂ ਤੋਂ ਉਹ ਘਰ ਪੂਰਾ ਹੀ ਖਰੀਦ ਲਿਆਹੁਣ ਸ੍ਰੀਮਤੀ ਗੁਪਤਾ ਆਪਣੇ ਉਸੇ ਘਰ ਵਿਚ ਉਨ੍ਹਾਂ ਦੇ ਨਾਲ ਹੀ ਰਹਿ ਰਹੀ ਹੈ ਤੇ ਉਹੀ ਉਸ ਨੂੰ ਰੋਟੀ ਦਿੰਦੇ ਹਨ ਤੇ ਉਸਦਾ ਪੂਰਾ ਧਿਆਨ ਰੱਖਦੇ ਹਨ, ਪਰ ਉਹ ਹੁਣ ਕਿਸੇ ਨੂੰ ਨਹੀਂ ਪਛਾਣਦੀਸ਼ਾਇਦ ਉਸ ਨੇ ਭਗਵਾਨ ਤੋਂ ਆਪਣੀ ਹੋਸ਼ ਦੇ ਅਖੀਰਲੇ ਪਲ ਵਿਚ ਇਹੀ ਦੁਆ ਮੰਗੀ ਹੋਵੇਗੀ ਕਿ ਉਹ ਇਸ ਬੇਰਹਿਮ ਸੰਸਾਰ ਦੇ ਸਭ ਮਨੁੱਖਾਂ ਤੋਂ ਬੇਪਛਾਣ ਹੋ ਜਾਵੇਉਸਦੀ ਮਕਾਨ ਮਾਲਕਣ ਗੀਤਾ ਦੇ ਸਾਹਮਣੇ ਬੈਠੀ ਬੈਠੀ ਮੈਂ ਰੋਂਦੀ ਰਹੀ ਤੇ ਉਹ ਮੈਨੂੰ ਦੱਸਦੀ ਗਈ ਕਿ ਸ੍ਰੀਮਤੀ ਗੁਪਤਾ ਨੇ ਉਸ ਨੂੰ ਦੱਸਿਆ ਸੀ ਕਿ ਜਦੋਂ ਤੁਸੀਂ ਅਜਿਹੀ ਟੁੱਟੀ-ਭੱਜੀ ਹਾਲਤ ਵਿਚ ਉਸ ਦੇ ਸਕੂਲ ਵਿਚ ਆਏ ਸੀ ਤਾਂ ਉਸ ਨੇ ਤੁਹਾਨੂੰ ਕਿਵੇਂ ਸੰਭਾਲਿਆ ਸੀਉਸ ਨੇ ਸਾਰੀਆਂ ਅਧਿਆਪਕਾਵਾਂ ਨੂੰ ਸਮਝਾ ਦਿੱਤਾ ਸੀ ਕਿ ਕੋਈ ਵੀ ਅਧਿਆਪਕਾ ਰੰਗਦਾਰ ਕੱਪੜੇ ਪਾ ਕੇ ਸਕੂਲ ਨਹੀਂ ਆਏਗੀ, ਨਾ ਕੋਈ ਮੇਕਅੱਪ ਕਰੇਗੀ ਤੇ ਤੇ ਨਾ ਹੀ ਕੋਈ ਮਾਂਗ ਵਿਚ ਸੰਧੂਰ ਭਰੇਗੀ, ਜਿਸ ਨੂੰ ਦੇਖ ਕੇ ਹੈੱਡ ਮੈਡਮ ਨੂੰ ਦੁੱਖ ਹੋਵੇ ਤੇ ਨਾ ਹੀ ਕਿਸੇ ਦਾ ਪਤੀ ਉਸ ਨੂੰ ਸਕੂਟਰ ਜਾਂ ਕਾਰਤੇ ਲੈਣ ਲਈ ਸਕੂਲ ਦੇ ਅੰਦਰ ਆਏਗਾਸਭ ਲੋਕ ਬੱਚਿਆਂ ਸਮੇਤ ਸਕੂਲ ਵਿਚ ਚਿੱਟੇ ਕੱਪੜੇ ਪਾ ਕੇ ਹੀ ਆਉਣਗੇਸਕੂਲ ਵਿਚ ਕੋਈ ਸ਼ੋਰ-ਸ਼ਰਾਬਾ ਜਾਂ ਕੋਈ ਫੰਕਸ਼ਨ ਵੀ ਨਹੀਂ ਹੋਵੇਗਾਨਾ ਕੋਈ ਅਧਿਆਪਕਾ ਮੈਡਮ ਕੋਲ ਜਾਏਗੀਜੋ ਕੁਝ ਪੁੱਛਣਾ-ਦੱਸਣਾ ਹੋਵੇਗਾ ਤਾਂ ਉਸੇ ਕੋਲੋਂ ਪੁੱਛਣਗੇਇਸ ਤਰ੍ਹਾਂ ਉਸ ਨੇ ਬਾਹਰਲੀ ਹਰ ਤਕਲੀਫ਼ ਤੋਂ ਤੁਹਾਨੂੰ ਬਚਾ ਕੇ ਰੱਖਿਆ ਸੀਉਹ ਇਸੇ ਤਰ੍ਹਾਂ ਸਭ ਦਾ ਧਿਆਨ ਰੱਖਦੀ ਸੀ ਤੇ ਕਿਸੇ ਨੂੰ ਵੀ ਦੁਖੀ ਨਹੀਂ ਸੀ ਦੇਖ ਸਕਦੀ ਤੇ ਹੁਣ ਦੇਖੋ, ਉਸ ਦਾ ਆਪਣਾ ਕੀ ਹਾਲ ਹੋਇਆ ਸੀਉਸਦੇ ਉਨ੍ਹਾਂ ਸਾਰੇ ਆਪਣਿਆਂ ਤੇ ਪਰਾਇਆਂ ਨੇ ਉਸ ਨੂੰ ਕਿਸੇ ਹਾਲਤ ਵਿਚ ਪਹੁੰਚਾ ਦਿੱਤਾ ਹੈ

ਤੁਸੀਂ ਸੋਚ ਹੀ ਸਕਦੇ ਹੋ ਕਿ ਸ੍ਰੀਮਤੀ ਗੁਪਤਾ ਨੂੰ ਅਜਿਹੀ ਹਾਲਤ ਵਿਚ ਦੇਖ ਕੇ ਮੇਰੇਤੇ ਕੀ ਗੁਜ਼ਰੀ ਹੋਵੇਗੀਕਾਸ਼! ਮੈਂ ਉਸ ਲਈ ਕੁਝ ਕਰ ਸਕਦੀਕਾਸ਼! ਮੈਂ ਵੀ ਉਸ ਨੂੰ ਉਸੇ ਤਰ੍ਹਾਂ ਸੰਭਾਲ ਕੇ ਸਹੀ ਹਾਲਤ ਵਿਚ ਲਿਆ ਸਕਦੀ, ਜਿਵੇਂ ਉਸ ਨੇ ਮੇਰੇ ਔਖੇ ਵੇਲੇ ਵਿਚ ਸੰਭਾਲ ਕੇ ਮੈਨੂੰ ਸਹੀ ਹਾਲਤ ਵਿਚ ਲਿਆਂਦਾ ਸੀ

*****

(1425)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰੀਤਮਾ ਦੋਮੇਲ

ਪ੍ਰੀਤਮਾ ਦੋਮੇਲ

Phone: (91 - 99881 - 52523)