SukhdevSRana7ਥੋੜ੍ਹੇ ਦਿਨ ਪਹਿਲਾਂ ਮੇਰੇ ਮਿੱਤਰ ਦਾ ਬਰਨਾਲੇ ਤੋਂ ਫ਼ੋਨ ਆਇਆ। ਉਸ ਨੇ ਦੱਸਿਆ ...
(26 ਨਵੰਬਰ 2018)

 

ਜਦੋਂ ਦਾ ਪ੍ਰਾਣੀ ਹੋਂਦ ਵਿਚ ਆਇਆ ਹੈ, ਉਦੋਂ ਤੋਂ ਹੀ ਪਰਿਵਾਰਿਕ ਅਤੇ ਸਮਾਜਿਕ ਰਿਸ਼ਤੇ ਹੋਂਦ ਵਿਚ ਆ ਗਏ ਹਨਇੱਕ ਮਾਂ ਬਾਪ ਦੇ ਧੀਆਂ ਪੁੱਤਰ ਆਪਸ ਵਿਚ ਭੈਣ ਭਰਾਇਨ੍ਹਾਂ ਦੇ ਨਾਲ ਹੀ ਕੋਈ ਚਾਚਾ ਭਤੀਜਾ ਕੋਈ ਮਾਮਾ ਭਾਣਜਾ ਕੋਈ ਫੁੱਫੜ ਭੂਆ ਕੋਈ ਮਾਸੀ ਮਾਸੜ ਆਦਿ ਰਿਸ਼ਤੇ ਬਣਦੇ ਗਏਪਰ ਇਨ੍ਹਾਂ ਸਾਰਿਆਂ ਰਿਸ਼ਤਿਆਂ ਵਿੱਚੋਂ ਮਾਂ ਬਾਪ ਦਾ ਧੀਆਂ ਪੁੱਤਰਾਂ ਨਾਲ ਰਿਸ਼ਤਾ ਸਭ ਤੋਂ ਅਹਿਮ ਹੈਕਿਉਂਕਿ ਧੀਆਂ ਪੁੱਤਾਂ ਵਿਚ ਮਾਂ ਬਾਪ ਦਾ ਖੂਨ ਹੁੰਦਾ ਹੈ, ਸੋ ਇਸ ਲਈ ਇਹ ਰਿਸ਼ਤਾ ਸੱਭ ਤੋਂ ਮਹੱਤਵਪੂਰਨ ਹੈਕਿਉਂਕਿ ਮਾਂ ਬਾਪ ਦਾ ਦੇਣ ਅਸੀਂ ਦੇ ਨਹੀਂ ਸਕਦੇਮਾਂ ਬਾਪ ਜਿੱਥੇ ਬੱਚਿਆਂ ਦੀ ਰਾਖੀ ਕਰਦੇ ਹਨ, ਪਾਲਣ ਪੋਸ਼ਣ ਕਰਦੇ ਹਨ, ਉੱਥੇ ਬੱਚਿਆਂ ਦੇ ਭਵਿੱਖ ਅਤੇ ਕੈਰੀਅਰ ਦੇ ਨਿਰਮਾਣ ਲਈ ਖੂਨ ਪਸੀਨਾ ਇੱਕ ਕਰ ਦਿੰਦੇ ਹਨ। ਪਰ ਅੱਜ ਦੇ ਪਦਾਰਥਵਾਦੀ ਸਮੇਂ ਵਿਚ ਮਾਂ ਪਿਉ ਦਾ ਧੀਆਂ ਪੁੱਤਰ ਨਾਲ ਰਿਸ਼ਤਾ ਕੱਚੇ ਤੰਦ ਦੀ ਤਰ੍ਹਾਂ ਟੁੱਟ ਰਿਹਾ ਹੈ ਕੀ ਅੱਜ ਕਈ ਧੀਆਂ ਪੁੱਤਾਂ ਦਾ ਖੂਨ ਸਫ਼ੈਦ ਹੋ ਚੁੱਕਾ ਹੈ, ਜਿਹੜੇ ਮਾਂ ਬਾਪ ਨੂੰ ਭੁੱਲ ਚੁੱਕੇ ਹਨ,ਜਿਹਨਾਂ ਵਿਚ ਰੁਪਏ ਪੈਸੇ, ਅਹੁਦਿਆਂ ਦੀ ਲਾਲਸਾ ਇੰਨੀ ਵਧ ਚੁੱਕੀ ਹੈ ਕਿ ਮਾਂ ਬਾਪ ਕੋਲ ਪੰਜ ਮਿੰਟ ਬੈਠਣ ਦਾ ਸਮਾਂ ਨਹੀਂ, ਗੱਲ ਕਰਨ, ਹਾਲ ਚਾਲ ਪੁੱਛਣ ਦਾ ਸਮਾਂ ਨਹੀਂ। ਇੱਥੋਂ ਤੱਕ ਕਿ ਫ਼ੋਨ ’ਤੇ ਗੱਲ ਕਰਨ ਦਾ ਵੀ ਸਮਾਂ ਨਹੀਂ

ਪੈਸੇ ਦੇ ਲਾਲਚ ਨੇ ਔਲਾਦ ਨੂੰ ਖੁਦਗਰਜ਼ ਬਣਾ ਦਿੱਤਾ ਹੈਉਦਾਹਰਣ ਵਜੋਂ ਭਾਰਤ ਦੀ ਕੱਪੜੇ ਦੀ ਮਸ਼ਹੂਰ ਕੰਪਨੀ ਰੇਮੰਡ ਦਾ ਮਾਲਕ ਵਿਜੈ ਸਿੰਘਾਨੀਆ ਕੋਈ ਲੱਗਭੱਗ 3000 ਕਰੋੜ ਦੀ ਜਾਇਦਾਦ ਦਾ ਮਾਲਕ ਅੱਜ ਆਪਣੇ ਪੁੱਤਰ ਕਾਰਨ ਘਰੋਂ ਬੇਘਰ ਹੋ ਕੇ ਇੱਕ ਕਿਰਾਏ ਦੇ ਫਲੈਟ ਵਿਚ ਰਹਿ ਰਿਹਾ ਹੈਜੋ ਕਦੇ ਲੰਡਨ ਤੋਂ ਆਪ ਜਹਾਜ਼ ਚਲਾ ਕੇ ਬੰਬਈ ਲੈ ਆਉਂਦਾ ਸੀ, ਅੱਜ ਉਸ ਕੋਲ ਜਾਣ ਆਉਣ ਲਈ ਕਾਰ ਤੱਕ ਨਹੀਂ ਉਸ ਨੇ ਸੋਚਿਆ ਕਿ ਮੁੰਡਾ ਹੁਣ ਜਵਾਨ ਹੋ ਗਿਆ ਹੈ, ਚੱਲੋ ਆਪਣੇ ਕੰਮ ਸੰਭਾਲ ਲਵੇਗਾ। ਉਸ ਨੇ ਸਾਰੀ ਜਾਇਦਾਦ ,ਸਮੇਤ ਕਾਰਖਾਨੇ, ਸ਼ੋਅਰੂਮ, ਇਮਾਰਤਾਂ ਮੁੰਡੇ ਦੇ ਨਾਂ ਕਰ ਦਿੱਤੀਆਂਅੱਜ ਉਹ ਆਪਣੀ ਜਾਇਦਾਦ ਵਾਪਸ ਲੈਣ ਲਈ ਅਦਾਲਤਾਂ ਦੇ ਚੱਕਰ ਕੱਢ ਰਿਹਾ ਹੈਇਸ ਨੂੰ ਜੇਕਰ ਖੂਨ ਸਫ਼ੈਦ ਹੋਣ ਦਾ ਨਾਂ ਦੇਈਏ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ

ਥੋੜ੍ਹੇ ਦਿਨ ਪਹਿਲਾਂ ਮੇਰੇ ਮਿੱਤਰ ਦਾ ਬਰਨਾਲੇ ਤੋਂ ਫ਼ੋਨ ਆਇਆਉਸ ਨੇ ਦੱਸਿਆ ਕਿ ਉਸ ਦੇ ਫੁੱਫੜ ਦੇ ਦੋ ਬੇਟੇ ਹਨਇੱਕ ਪੁਲਿਸ ਵਿਚ ਹੈ ਅਤੇ ਉਸਦੀ ਘਰ ਵਾਲੀ ਸਰਕਾਰੀ ਟੀਚਰ ਹੈਉਸਦਾ ਮੁੰਡਾ ਵੀ ਚੰਗੀ ਪੋਸਟ ਤੇ ਹੈਦੂਜਾ ਪੁੱਤਰ ਕਿਸੇ ਆਈ. ਟੀ. ਆਈ ਵਿਚ ਸਰਵਿਸ ਕਰਦਾ ਹੈਮਾਂ ਬਾਪ ਬਜ਼ੁਰਗ ਹਨਬਾਪ ਥੋੜ੍ਹਾ ਅੜਬ ਅਤੇ ਅੱਖੜ ਸੁਭਾ ਦਾ ਹੋਣ ਕਾਰਨ ਥੋੜ੍ਹਾ ਉੱਚਾ ਨੀਵਾਂ ਬੋਲ ਜਾਂਦਾ ਹੈ, ਜਿਸਦਾ ਮੁੰਡੇ ਗੁੱਸਾ ਕਰਦੇ ਹਨਬਾਪ ਕੋਲ ਜ਼ਮੀਨ ਹੈ ਜੋ ਠੇਕੇ ’ਤੇ ਹੈਬਾਪ ਜ਼ਮੀਨ ਦੀ ਆਮਦਨ ਦਾ ਬਰਾਬਰ ਹਿੱਸਾ ਮੁੰਡਿਆਂ ਨੂੰ ਦਿੰਦਾ ਹੈਇੱਕ ਵਾਰ ਬਾਪ ਨੇ ਪੁੱਤਰਾਂ ਨੂੰ ਕਿਹਾ ਕਿ ਮੈਨੂੰ ਬਜ਼ੁਰਗ ਹੋਣ ਕਰ ਕੇ ਕਮਜ਼ੋਰੀ ਮਹਿਸੂਸ ਹੁੰਦੀ ਹੈਜੇ ਤੁਸੀਂ ਮੈਨੂੰ ਇੱਕ ਗਿਲਾਸ ਦੁੱਧ ਮੁੱਲ ਲੈ ਦਿਆ ਕਰੋਂ ਤਾਂ ਮੈਂ ਥੋੜ੍ਹਾ ਠੀਕ ਹੋ ਜਾਵਾਂਗਾਪੁਲਿਸ ਵਾਲੇ ਮੁੰਡੇ ਦਾ ਜਵਾਬ ਸੀ - ਲੈ ਤੈਂ ਹੁਣ ਘੁਲਣ ਲੱਗਣਾ, ਜਿਹੜੀ ਤੇਰੇ ਲਈ ਬੂਰੀ ਮੱਝ ਬੰਨ੍ਹ ਦੇਈਏਹੋਰ ਕੀ ਕੁਝ ਉਹ ਪਿਤਾ ਨੂੰ ਕਹਿੰਦੇ ਹਨ, ਉਹ ਵਰਨਣਯੋਗ ਨਹੀਂਪਿਛਲੇ ਕਈ ਮਹੀਨਿਆਂ ਤੋਂ ਦੋਨੇ ਮੁੰਡੇ ਸ਼ਹਿਰਾਂ ਵਿਚ ਸੈਟਲ ਹੋ ਗਏਮਾਂ ਨੂੰ ਨਾਲ ਲੈ ਗਏਪਿਤਾ ਵਿਚਾਰਾ ਇਕੱਲਾ ਪਿੰਡ ਰਹਿ ਗਿਆਬੁਢਾਪੇ ਕਰਕੇ ਰੋਟੀ ਪਕਾ ਨਹੀਂ ਹੁੰਦੀਇਸ ਲਈ ਬੇਕਰੀ ਤੋਂ ਬਿਸਕੁਟ ਬਣਵਾ ਕੇ ਦੋਨੋਂ ਵੇਲੇ ਚਾਹ ਨਾਲ ਖਾ ਲੈਂਦਾ ਹੈਮਨੁੱਖ ਰੁੱਖ ਲਾਉਂਦਾ ਛਾਂ ਲੈਣ ਲਈਇਨਸਾਨ ਬੱਚੇ ਪਾਲਦਾ ਬੁਢਾਪੇ ਵਿਚ ਸੁੱਖ ਲੈਣ ਲਈਪਰ ਕੀ ਅੱਜ ਦੇ ਪੁੱਤ ਐਨੇ ਕਲਯੁਗੀ ਹੋ ਗਏ, ਜਿਨ੍ਹਾਂ ਦਾ ਖੂਨ ਸਫ਼ੈਦ ਹੋ ਗਿਆ। ਕੀ ਉਨ੍ਹਾਂ ’ਤੇ ਬੁਢਾਪਾ ਨਹੀਂ ਆਉਣਾ? ਬੁਢਾਪੇ ਸਮੇਂ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਹੋਵੇਗਾ, ਕਿਸੇ ਨੂੰ ਕੋਈ ਪਤਾ ਨਹੀਂਸਿਆਣੇ ਕਹਿੰਦੇ ਹਨ ਕਿ ਤੁਹਾਡੇ ਬੱਚੇ ਤੁਹਾਨੂੰ ਦੇਖ ਰਹੇ ਹਨਜੇਕਰ ਤੁਸੀਂ ਮਾਂ ਪਿਉ ਨਾਲ ਚੰਗਾ ਸਲੂਕ ਕਰੋਗੇ ਤਾਂ ਤੁਹਾਡੇ ਨਾਲ ਵੀ ਉਹੋ ਜਿਹਾ ਹੀ ਸਲੂਕ ਹੋਵੇਗਾਜੇਕਰ ਮਾੜਾ ਕਰੋਗੇ ਤਾਂ ਤੁਹਾਡੇ ਨਾਲ ਵੀ ਮਾੜਾ ਸਲੂਕ ਹੋਵੇਗਾ

ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈਇੱਕ ਬਜ਼ੁਰਗ ਮਾਂ ਇੱਕ ਘਰ ਦੀ ਛੱਤ ’ਤੇ ਪਿਛਲੇ ਤਿੰਨ ਸਾਲ ਤੋਂ ਰਹਿ ਰਹੀ ਹੈ, ਪਰ ਉਸਦੇ ਸਿਰ ਉੱਤੇ ਕੋਈ ਛੱਤ ਨਹੀਂ ਹੈਇੱਕ ਪਲਾਸਟਿਕ ਦੀ ਸ਼ੀਟ ਪਈ ਹੈਜਦ ਮੀਂਹ ਪੈਂਦਾ ਹੈ, ਉਹ ਉਸ ਥੱਲੇ ਵੜ ਜਾਂਦੀ ਹੈਉਹ ਤੁਰ ਨਹੀਂ ਸਕਦੀਚੂਲਾ ਟੁੱਟਣ ਕਰ ਕੇ ਘਿਸਰ ਘਿਸਰ ਕੇ ਇੱਧਰ ਉੱਧਰ ਜਾਂਦੀ ਹੈਬਾਥਰੂਮ ਹੇਠਾਂ ਬਣਿਆ ਹੈਪੌੜੀਆਂ ਰਾਹੀਂ ਘਿਸਰ ਕੇ ਹੇਠਾਂ ਆਉਂਦੀ ਹੈ ਤੇ ਬਾਥਰੂਮ ਜਾ ਕੇ ਫੇਰ ਪੌੜੀਆਂ ਰਾਹੀਂ ਹੌਲੀ ਹੌਲੀ ਛੱਤ ’ਤੇ ਜਾਂਦੀ ਹੈਉਸ ਨੂੰ ਹੇਠਾਂ ਘਰ ਦੇ ਕਮਰੇ ਵਿਚ ਰਹਿਣ ਦੀ ਆਗਿਆ ਨਹੀਂਉਸ ਦਾ ਪੁੱਤਰ ਰੋਡਵੇਜ਼ ਵਿਚ ਸਰਕਾਰੀ ਕਰਮਚਾਰੀ ਹੈਜਦੋਂ ਇੱਕ ਸਮਾਜ ਸੇਵੀ ਸੰਸਥਾ ਦੀ ਟੀਮ ਮਾਤਾ ਦੀ ਇਸ ਹਾਲਤ ਦਾ ਪਤਾ ਲੱਗਣ ’ਤੇ ਛੱਤ ਉੱਤੇ ਗਈ ਤਾਂ ਉਸ ਦੀ ਨੂੰਹ ਗੁਟਕਾ ਫੜ ਕੇ ਪਾਠ ਕਰ ਰਹੀ ਸੀ ਅਤੇ ਪੁੱਤ ਮੁੱਛਾਂ ਨੂੰ ਤਾਅ ਦਿੰਦਾ ਫਿਰ ਰਿਹਾ ਸੀਮਾਂ ਵਿਚਾਰੀ ਛੱਤ ’ਤੇ ਧੁੱਪੇ ਸੜ ਰਹੀ ਸੀਲਾਹਨਤ ਹੈ ਅਜਿਹੀ ਕਲਯੁਗੀ ਔਲਾਦ ਦੇ ਜੋ ਮਾਂ ਬਾਪ ਨੂੰ ਤਿਲ ਤਿਲ ਕਰ ਕੇ ਮਰਨ ਲਈ ਛੱਡ ਦਿੰਦੀ ਹੈ

ਗੁਰਦੁਆਰੇ ਮੰਦਰਾਂ ਵਿਚ ਜਿੰਨੇ ਮਰਜ਼ੀ ਮੱਥੇ ਰਗੜੀ ਜਾਓ ਪਰ ਘਰੇ ਰੱਬ ਰੂਪੀ ਮਾਂ ਬਾਪ ਰੋਟੀ ਪਾਣੀ ਨੂੰ ਤਰਸ ਰਹੇ ਹਨਜਿੰਨੀਆਂ ਮਰਜ਼ੀ ਛਬੀਲਾਂ ਲਾਈ ਜਾਉ, ਲੰਗਰ ਲਾਈ ਜਾਉ, ਗਰੀਬ ਕੁੜੀਆਂ ਦੇ ਵਿਆਹ ਕਰੀ ਜਾਉ, ਲੋਕਾਂ ਨੂੰ ਮੁਫ਼ਤ ਤੀਰਥ ਸਥਾਨਾਂ ਦੀ ਯਾਤਰਾ ਕਰਵਾਈ ਜਾਉ, ਪਰ ਮਾਂ ਬਾਪ ਘਰੇ ਦੁਖੀ ਹਨ ਤਾਂ ਜ਼ਿੰਦਗੀ ਜ਼ੀਰੋ ਹੈਮਾਨਸਿਕ ਸ਼ਾਂਤੀ ਕਿਤੇ ਦੂਰ ਤੱਕ ਨਹੀਂ ਲੱਭਣੀ, ਤੀਰਥ ਸਥਾਨ ਅਤੇ ਭਗਵਾਨ ਤਾਂ ਤੁਹਾਡੇ ਘਰ ਬੈਠੇ ਹਨ, ਤੁਸੀਂ ਤੀਰਥਾਂ ’ਤੇ ਲੱਭਦੇ ਫਿਰਦੇ ਹੋਸਾਡੇ ਕੋਲ ਸਰਵਣ ਕੁਮਾਰ ਦੀ ਮਿਸਾਲ ਹੈ ਜੋ ਇੱਕ ਚੱਕਰਵਰਤੀ ਰਾਜਾ ਹੋ ਕੇ ਆਪਣੇ ਮਾਂ ਬਾਪ ਨੂੰ ਵਹਿੰਗੀ ਵਿਚ ਬਿਠਾ ਕੇ, ਵਹਿੰਗੀ ਆਪਣੇ ਮੋਢੇ ’ਤੇ ਰੱਖ ਕੇ ਤੀਰਥ ਯਾਤਰਾ ਤੇ ਲਿਜਾਂਦਾ ਸੀ ਅਤੇ ਇੱਕ ਅੱਜ ਕੱਲ ਦੇ ਕਲਯੁਗੀ ਪੁੱਤ ਨੇ ਜਿਹੜੇ ਮਾਂ ਬਾਪ ਨੂੰ ਪਾਣੀ ਦੇ ਕੇ ਰਾਜ਼ੀ ਨਹੀਂਕਿੱਥੇ ਗੁਆਚ ਗਏ ਸਰਵਣ ਪੁੱਤ ਅਤੇ ਕਿੱਥੇ ਗੁਆਚ ਗਈ ਉਹਨਾਂ ਦੀ ਵਹਿੰਗੀਪੁੱਤਰ ਮਾਂ ਬਾਪ ਦੀ ਮਿਹਨਤ ਸਦਕਾ ਵੱਡੇ ਅਫਸਰ ਬਣ ਜਾਂਦੇ ਹਨਜੇ ਕਿਤੇ ਮਾਂ ਬਾਪ ਉਨ੍ਹਾਂ ਦੇ ਦਫਤਰ ਮਿਲਣ ਚਲਾ ਜਾਵੇ ਤਾਂ ਉਸਨੂੰ ਪਿਤਾ ਜੀ ਕਹਿਣ ਵਿਚ ਸ਼ਰਮ ਮਹਿਸੂਸ ਕਰਦੇ ਹਨਸਗੋਂ ਨਾਲ ਦੇ ਦੋਸਤਾਂ ਨੂੰ ਪਿੰਡੋਂ ਆਇਆ ਬਜ਼ੁਰਗ ਦੱਸਦੇ ਹਨਲੱਗਦਾ ਹੈ ਕਿ ਇਨ੍ਹਾਂ ਲੋਕਾਂ ਦੀ ਆਤਮਾ ਮਰ ਚੁੱਕੀ ਹੈਨੈਤਿਕਤਾ ਨਾਂ ਦੀ ਚੀਜ਼ ਇਨ੍ਹਾਂ ਕੋਲ ਨਹੀਂ ਹੈਅੱਜ ਸਮਾਜਿਕ ਰਿਸ਼ਤਿਆਂ ਦਾ ਤਾਣਾਬਾਣਾ ਕੱਚੇ ਧਾਗੇ ਦੀ ਤਰ੍ਹਾਂ ਟੁੱਟ ਚੁੱਕਾ ਹੈਕਲਯੁਗੀ ਪੁੱਤਾਂ ਦੀ ਬਦੌਲਤ ਹਰੇਕ ਸ਼ਹਿਰ ਵਿਚ ਬੁਢਾਪਾ ਆਸ਼ਰਮ ਬਣ ਚੁੱਕੇ ਹਨਕਾਸ਼ ਇਹ ਕਲਯੁਗੀ ਪੁੱਤ ਆਪਣੇ ਮਾਂ ਬਾਪ ਦੀਆਂ ਭਾਵਨਾਵਾਂ, ਸੰਵੇਦਨਾਵਾਂ, ਜਜ਼ਬਾਤ, ਮਮਤਾ ਨੂੰ ਸਮਝ ਸਕਣਰੱਬ ਇਨ੍ਹਾਂ ਨੂੰ ਸੁਮੱਤ ਦੇਵੇ ਤਾਂ ਕਿ ਇਨ੍ਹਾਂ ਦੀ ਮਰ ਚੁੱਕੀ ਆਤਮਾ ਜਾਗ ਪਵੇ ਅਤੇ ਇਨ੍ਹਾਂ ਦਾ ਸਫ਼ੈਦ ਹੋਇਆ ਖੂਨ ਕਾਸ਼ ਇੱਕ ਵਾਰੀ ਫੇਰ ਲਾਲ ਹੋ ਜਾਵੇ

*****

(1407)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰਿੰ. ਸੁਖਦੇਵ ਸਿੰਘ ਰਾਣਾ

ਪ੍ਰਿੰ. ਸੁਖਦੇਵ ਸਿੰਘ ਰਾਣਾ

Punjab, India.
Phone: (91 - 99149 - 00559)