ShyamSDeepti7ਪਰ ਲੋਕਾਂ ਨਾਲ ਗੱਲ ਕਰਕੇ ਦੇਖੋ, ਉਹ ਆਰਾਮ ਅਤੇ ਸ਼ਾਂਤੀ ...
(17 ਨਵੰਬਰ 2018)

 

ਬੁੱਤਾਂ ਨੂੰ ਸਥਾਪਤ ਕਰਨ ਦੀ ਪਰੰਪਰਾ ਨਵੀਂ ਨਹੀਂ ਹੈਮੰਦਰ ਜਾਂ ਕਿਸੇ ਵੀ ਧਰਮ ਦੇ ਪੂਜਾ-ਸਥਾਨਾਂ ਦੇ ਉਸਾਰਨ ਦਾ ਇਤਿਹਾਸ ਵੀ ਨਵਾਂ ਨਹੀਂ ਹੈਇਨ੍ਹਾਂ ਨੂੰ ਲੈ ਕੇ ਵਿਵਾਦ, ਝਗੜੇ-ਫਸਾਦ ਅਤੇ ਸਿਆਸਤ ਵੀ ਹੁੰਦੀ ਰਹੀ ਹੈਇਸੇ ਲਈ ਵੀ ਸ਼ਾਇਦ ਬੁੱਤਾਂ ਅਤੇ ਮੰਦਰਾਂ ਦੀ ਅਹਿਮੀਅਤ ਹੈ ਕਿ ਇਨ੍ਹਾਂ ਨਾਲ ਕਈ ਤਰ੍ਹਾਂ ਦੇ ਮੁੱਦਿਆਂ ਨੂੰ ਜ਼ਿੰਦਾ ਰੱਖਿਆ ਜਾ ਸਕਦਾ ਹੈ, ਜੋ ਕਿ ਭਟਕਾਉਣ ਲਈ ਅਤੇ ਭੰਬਲਭੂਸੇ ਦੀ ਸਥਿਤੀ ਬਣਾ ਕੇ ਰੱਖਣ ਵਿੱਚ ਸਹਾਈ ਹੁੰਦੇ ਹਨ

ਬੁੱਤਾਂ, ਮੰਦਰ-ਮਸਜਿਦ ਅਤੇ ਸਿਆਸਤ, ਇਨ੍ਹਾਂ ਤਿੰਨਾਂ ਦੀ ਹੀ ਵੱਖ-ਵੱਖ ਨਜ਼ਰੀਏ ਤੋਂ ਸਮਾਜ ਨੂੰ ਲੋੜ ਮਹਿਸੂਸ ਹੋਈਉਹ ਲੋੜ ਭਾਵੇਂ ਸ਼ੁਰੂਆਤੀ ਦਿਨਾਂ ਵਿੱਚ ਹੋਰ ਲੋੜਾਂ ਵਾਂਗ, ਮਨੁੱਖ ਦੀ ਸਥਿਤੀ ਨੂੰ ਬਿਹਤਰ ਅਤੇ ਸਾਵਾਂ ਬਣਾਉਣਾ ਸੀਇਹ ਮਨੁੱਖ ਦਾ ਸੁਚੇਤ ਅਤੇ ਉਚੇਚਾ ਯਤਨ ਸੀ ਕਿ ਲੋਕ ਮਿਲ ਕੇ ਖ਼ੁਸ਼ਹਾਲ ਜ਼ਿੰਦਗੀ ਜੀਉਣ, ਆਪਸ ਵਿੱਚ ਰਲ-ਮਿਲ ਕੇ, ਚੈਨ-ਅਮਨ ਨਾਲ ਜ਼ਿੰਦਗੀ ਗੁਜ਼ਾਰਨਇਕੱਠੇ ਰਹਿਣ ਲਈ ਕੁੱਝ ਨੇਮਾਂ ਦੀ ਲੋੜ ਹੁੰਦੀ ਹੈ ਤੇ ਇਹ ਹੀ ਲੋੜ ਹੁੰਦੀ ਹੈ ਕਿ ਉਹ ਨੇਮ ਸਾਰੇ ਮੰਨਣ, ਇਸ ਨੂੰ ਯਕੀਨੀ ਬਣਾਉਣ ਲਈ ਕਿਸੇ ਸਿਆਣੇ-ਬਜ਼ੁਰਗ, ਸਰਵ ਪ੍ਰਵਾਨਿਤ ਵਿਅਕਤੀ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈਇਹ ਹੈ ਸਿਆਸਤ ਦਾ ਸਧਾਰਨ ਤੋਂ ਸਧਾਰਨ ਅਤੇ ਸਮਾਜ ਦੀ ਸੁਚਾਰੂ ਵਿਵਸਥਾ ਦਾ ਮੂਲ ਰੂਪ

ਨੇਮਾਂ ਨਾਲ ਕਦੋਂ ਹੋਰ ਰੀਤੀ-ਰਿਵਾਜ ਜੁੜ ਗਏ ਤੇ ਕਦੋਂ ਰਾਜਸੀ ਕਾਨੂੰਨ ਬਣ ਗਏ, ਇਹ ਵੱਖਰਾ ਵਿਸ਼ਾ ਹੈਹੌਲੀ-ਹੌਲੀ ਵਾਪਰੀ ਇਹ ਤਬਦੀਲੀ ਕਿਸੇ ਇੱਕ ਵਿਅਕਤੀ ਜਾਂ ਵਿਸ਼ੇਸ਼ ਵਰਗ ਵੱਲੋਂ ਵਿਵਸਥਾ ਉੱਪਰ ਕਾਬਜ਼ ਰਹਿਣ ਲਈ ਇਜਾਦ ਹੋਏ ਤਰੀਕੇ ਹਨ ਤਾਂ ਜੋ ਉਹ ਆਪਣੀ ਮਨਮਰਜ਼ੀ ਕਰ ਸਕਣ

ਬੁੱਤਾਂ ਦੀ ਲੋੜ ਮਨੁੱਖ ਨੂੰ ਉਸ ਸਮੇਂ ਮਹਿਸੂਸ ਹੋਈ, ਜਦੋਂ ਉਹ ਮੁੱਢਲੀ ਹਾਲਤ ਵਿੱਚ ਸੀ ਤੇ ਉਸ ਨੇ ਕੁੱਝ ਦੈਵੀ ਸ਼ਕਤੀਆਂ ਦੇ ਸਰੂਪ ਆਪਣੇ ਮਨ ਵਿੱਚ ਕਿਆਸੇ ਤੇ ਉਨ੍ਹਾਂ ਦੀ ਪੂਜਾ ਰਾਹੀਂ ਆਪਣੇ ਦੁੱਖਾਂ ਤੋਂ ਨਿਜਾਤ ਪਾਉਣ ਬਾਰੇ ਸੋਚਿਆਹੌਲੀ-ਹੌਲੀ ਇਨ੍ਹਾਂ ਮੂਰਤੀਆਂ ਵਿੱਚ ਕਬੀਲਿਆਂ ਦੇ ਸਰਦਾਰਾਂ ਤੇ ਫਿਰ ਰਾਜੇ-ਮਹਾਰਾਜਿਆਂ ਦੀਆਂ ਮੂਰਤੀਆਂ ਸ਼ਾਮਲ ਹੋਈਆਂ, ਜੋ ਆਪਣੇ ਆਪ ਨੂੰ ਸਦੀਵੀ ਤੌਰ ’ਤੇ ਯਾਦ ਕੀਤੇ ਜਾਣ ਦੀ ਲਾਲਸਾ ਰੱਖਦੇ ਸੀ

ਪਰ ਬੁੱਤਾਂ ਦੀ ਜੋ ਅਸਲੀ ਸਮਾਜਿਕ ਅਹਿਮੀਅਤ ਹੈ, ਉਹ ਹੈ ਜਦੋਂ ਉਸ ਨੂੰ ਲੋਕ ਉਸਾਰਨਪੱਥਰਾਂ ਜਾਂ ਧਾਤੂ ਦੇ ਨਾਲ ਆਪਣੇ ਮਨ ਵਿੱਚ ਉਸਾਰਨਉਨ੍ਹਾਂ ਦੀਆਂ ਤਸਵੀਰਾਂ ਨੂੰ ਆਪਣੇ ਹੱਥਾਂ ਨਾਲ ਕਾਗਜ਼ ’ਤੇ ਉਲੀਕਣਉਹ ਇਸ ਲਈ ਹੁੰਦਾ ਹੈ ਕਿ ਉਹ ਇਨ੍ਹਾਂ ਸ਼ਖ਼ਸੀਅਤਾਂ ਤੋਂ ਪ੍ਰੇਰਨਾ ਲੈ ਸਕਣ ਕਿ ਇਨ੍ਹਾਂ ਸੂਰਬੀਰਾਂ ਨੇ, ਬਹਾਦਰ ਅਤੇ ਹਿੰਮਤੀ ਲੋਕਾਂ ਨੇ ਆਪਣੀ ਪ੍ਰਵਾਹ ਕੀਤੇ ਬਿਨਾਂ ਸਾਡੀ ਜ਼ਿੰਦਗੀ ਨੂੰ ਸੁਹੱਪਣ ਬਖ਼ਸ਼ਿਆਲੋਕਾਂ ਦੀ ਇੱਛਾ ਹੁੰਦੀ ਹੈ ਕਿ ਇਹ ਸ਼ਖ਼ਸੀਅਤਾਂ ਸਿਰਫ਼ ਉਨ੍ਹਾਂ ਕੁੱਝ ਕੁ ਲੋਕਾਂ ਤੱਕ ਹੀ ਸੀਮਤ ਨਾ ਰਹਿਣ, ਸਗੋਂ ਵੱਡੇ ਘੇਰੇ ਵਿੱਚ, ਵੱਧ ਤੋਂ ਵੱਧ ਲੋਕਾਂ ਦਾ ਪ੍ਰੇਰਨਾ-ਸਰੋਤ ਬਣਨਇਹੀ ਕਾਰਨ ਹੈ ਕਿ ਸੱਤਾ ਅਤੇ ਵਿਵਸਥਾ ਦੇ ਬੁੱਤ ਵੱਖਰੇ ਹੁੰਦੇ ਹਨ ਤੇ ਆਮ ਲੋਕਾਂ ਦੇ ਵੱਖਰੇ, ਜਿਨ੍ਹਾਂ ਨੂੰ ਲੋਕ-ਪੱਖੀ ਨਾਇਕ ਕਹਿੰਦੇ ਹਾਂ

ਮੰਦਰਾਂ ਜਾਂ ਕਿਸੇ ਵੀ ਅਕੀਦੇ ਦੇ ਧਾਰਮਿਕ ਨਿੱਤ-ਨੇਮ ਵਿੱਚ ਮੂਰਤੀਆਂ ਦੀ ਸਥਾਪਨਾ ਅਤੇ ਪੂਜਾ, ਇੱਕ ਵਿਧੀਵਤ ਵਿਵਸਥਾ ਵਿੱਚ ਤਬਦੀਲ ਹੋਈ ਤਾਂ ਇਸ ਦਾ ਸਰੂਪ, ਕਾਰਜਪ੍ਰਣਾਲੀ ਆਦਿ ਸਭ ਕੁੱਝ ਲਿਖਤੀ ਅਤੇ ਮਰਿਆਦਾ ਦੇ ਰੂਪ ਵਿੱਚ ਲੋਕਾਂ ਸਾਹਮਣੇ ਰੱਖਿਆ ਗਿਆ ਅਤੇ ਪ੍ਰਚਾਰਿਆ ਗਿਆ

ਬੁੱਤਾਂ, ਮੰਦਰਾਂ ਅਤੇ ਸਿਆਸਤ ਦਾ ਸ਼ੁਰੂ ਤੋਂ ਹੀ ਗੂੜ੍ਹਾ ਰਿਸ਼ਤਾ ਰਿਹਾ ਹੈਜਿਸ ਤਰ੍ਹਾਂ ਤਿੰਨ ਪਹਿਲੂਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਫਿਰ ਧਰਮ ਨੇ ਸਿਆਸਤ ਨੂੰ ਆਪਣੇ ਨਾਲ ਰਲਾ ਕੇ, ਧਰਮ ਨੂੰ ਆਪਣੀ ਸੱਤਾ ਦੇ ਵਕੀਲ ਵਜੋਂ ਰੱਖਿਆ ਤੇ ਅਦ੍ਰਿਸ਼ ਤਾਕਤ ਦੇ ਹਵਾਲੇ ਨਾਲ ਉਸਦਾ ਹੁਕਮ ਇਨ੍ਹਾਂ ਦੇ ਮੂੰਹੋਂ ਬਿਆਨ ਕਰਵਾ ਕੇ ਸੱਤਾ ਨੂੰ ਕਾਇਮ ਰੱਖਣ ਵਿੱਚ ਕਾਮਯਾਬ ਹੋਏਇਸੇ ਤਰ੍ਹਾਂ ਬੁੱਤਾਂ ਨੇ ਸਿਆਸੀ ਲੋਕਾਂ ਦੇ ਇਤਿਹਾਸ ਨੂੰ ਕਾਇਮ ਰੱਖਣ, ਉਭਾਰਨ-ਪ੍ਰਚਾਰਨ ਵਿੱਚ ਮਦਦ ਕੀਤੀਸਿਆਸਤ ਨੇ ਜਿੱਥੇ ਬੁੱਤਾਂ/ਮੰਦਰਾਂ ਨੂੰ ਉਸਾਰਿਆ ਤੇ ਇਨ੍ਹਾਂ ਦਾ ਲਾਹਾ ਲਿਆ, ਉਸੇ ਸਿਲਸਿਲੇ ਤਹਿਤ ਇਹ ਟੁੱਟਦੇ ਵੀ ਰਹੇ ਨੇ ਅਤੇ ਬੇਅਦਬੀ ਦਾ ਸ਼ਿਕਾਰ ਵੀ ਹੋਏ

ਪਰ ਸਮਾਂ ਕਿਸੇ ਨੂੰ ਵੀ ਨਹੀਂ ਬਖ਼ਸ਼ਦਾਉਸ ਤੋਂ ਕੁੱਝ ਵੀ ਲੁਕਿਆ ਨਹੀਂ ਹੁੰਦਾਮਨੁੱਖ ਕੋਲ ਜੇਕਰ ਸੱਚ ਲੁਕਾਉਣ ਦਾ ਤਰੀਕਾ ਹੈ ਤਾਂ ਉਸੇ ਮਨੁੱਖ ਕੋਲ ਸੱਚ ਨੂੰ ਖੋਜਣ ਅਤੇ ਉਸ ਨੂੰ ਸਹੀ ਤਰਤੀਬ ਦੇ ਕੇ ਲੋਕਾਂ ਨੂੰ ਸੁਚੇਤ ਕਰਨ ਦੀ ਵੀ ਸਮਰੱਥਾ ਹੈਇਹੀ ਕਾਰਨ ਹੈ ਕਿ ਇਤਿਹਾਸ ਸਾਵਾਂ-ਪੱਧਰਾ ਨਹੀਂ ਹੈਇਹ ਘਟਨਾਵਾਂ-ਵਾਰਦਾਤਾਂ ਦਾ ਭਰਿਆ ਪਿਆ ਹੈਹਾਰਾਂ-ਜਿੱਤਾਂ ਦੀ ਗਾਥਾ ਦਾ ਇੱਕ ਲੰਮਾ-ਚੌੜਾ ਦਸਤਾਵੇਜ਼ ਹੈ ਇਹਨਾਲੇ ਇਹ ਸਿਰਫ਼ ਨਾਇਕਾਂ-ਖਲਨਾਇਕਾਂ ਦੇ ਨਾਂਅ ਅਤੇ ਤਰੀਕਾਂ ਜਾਂ ਉਨ੍ਹਾਂ ਦੇ ਕਿੱਸੇ-ਕਹਾਣੀਆਂ ਹੀ ਬਿਆਨ ਨਹੀਂ ਕਰਦਾ, ਸਗੋਂ ਉਹ ਸਮਝ-ਸਿਆਣਪ ਵੀ ਦਿੰਦਾ ਹੈ ਕਿ ਕਿਸ ਨੇ ਕੀ-ਕੀ ਗਲਤੀਆਂ ਕੀਤੀਆਂ ਤੇ ਕਿਸ ਨੇ ਲੋਕਾਂ ਦਾ ਕੀ-ਕੀ ਸੰਵਾਰਿਆ

ਇਤਿਹਾਸ ਨੂੰ ਸਮਝਣ ਅਤੇ ਪ੍ਰਚਾਰਨ ਦੀ ਰੀਤ ਵੀ ਰਾਜਨੀਤਕ ਵਿਵਸਥਾ ਆਪਣੇ ਤਰੀਕੇ ਨਾਲ ਕਰਦੀ ਆਈ ਹੈ, ਪਰ ਉਹ ਲੁਕਦਾ-ਛਿਪਦਾ ਨਹੀਂਇਤਿਹਾਸ ਤਾਂ ਖੁਦ ਅੱਗੇ ਆ ਕੇ ਬੋਲਦਾ ਹੈਬੁੱਤਾਂ ਦੀ ਉਚਾਈ ਵੀ ਬੋਲਦੀ ਹੈ ਤੇ ਟੁੱਟੇ ਹੋਈ ਬੁੱਤ ਵੀ ਸਚਾਈ ਬਿਆਨ ਕਰਦੇ ਹਨਬਾਬਰੀ ਮਸਜਿਦ ਦੇ ਟੁੱਟਣ ਦੀ ਇੱਕ ਪੂਰੀ ਕਹਾਣੀ ਹੈ ਤੇ ਰਾਮ ਮੰਦਰ ਉਸਾਰੇ ਜਾਣ ਦੀ ਵੀ ਇੱਕ ਲੰਮੀ ਸਿਆਸਤ ਹੈ

ਅਜੋਕੇ ਪਰਿਪੇਖ ਵਿੱਚ ਅਯੁੱਧਿਆ ਦਾ ਰਾਮ ਮੰਦਰ, ਜੋ ਕਿ ਲੱਭੇ ਜਾ ਰਹੇ ਜਾਂ ਸਿਰਜੇ ਜਾ ਰਹੇ ਇਤਿਹਾਸ ਮੁਤਾਬਿਕ ਬਾਬਰ ਸਮੇਂ ਮੌਜੂਦ ਸੀ ਤੇ ਉਸ ਨੂੰ ਢਾਹ ਕੇ ਮਸਜਿਦ ਬਣੀ ਸੀਕਿਸ ਨੇ, ਕਦੋਂ ਉਹ ਮੰਦਰ ਬਣਾਇਆ, ਇਹ ਤਾਂ ਇੱਕ ਹੋਰ ਪਹਿਲੂ ਹੈ, ਪਰ ਰਾਮ ਦਾ ਜਨਮ ਸਥਾਨ ਵੀ ਇਤਿਹਾਸਕਾਰਾਂ ਲਈ ਇੱਕ ਪ੍ਰਸ਼ਨ ਚਿੰਨ੍ਹ ਹੈਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਮੁੱਦਾ ਹੌਲੀ-ਹੌਲੀ ਭਖਦਾ ਰਿਹਾ ਹੈ ਤੇ ਫਿਰ 1992 ਵਿੱਚ ਇਹ ਆਪਣੇ ਸਿਖਰ ’ਤੇ ਪਹੁੰਚਿਆਉਸ ਤੋਂ ਬਾਅਦ 26 ਸਾਲ ਹੋ ਗਏ ਹਨ, ਸਰਕਾਰਾਂ ਆਉਂਦੀਆਂ-ਜਾਂਦੀਆਂ ਰਹੀਆਂ ਹਨ ਤੇ ਕਿਸੇ ਨੇ ਵੀ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀਦੋਵੇਂ ਵੱਡੀਆਂ ਪਾਰਟੀਆਂ, ਜਿਨ੍ਹਾਂ ਨੇ ਕੇਂਦਰ ਵਿੱਚ ਰਾਜ ਕੀਤਾ ਹੈ, ਆਪਣੇ-ਆਪਣੇ ਤਰੀਕੇ ਨਾਲ ਲਾਹਾ ਲੈਣ ਦੇ ਪੱਖ ਤੋਂ ਇਸ ਮੁੱਦੇ ਨੂੰ ਜ਼ਿੰਦਾ ਰੱਖਿਆ ਹੈ

ਵੈਸੇ ਵੀ ਸਹਿਯੋਗ ਦਾ ਕੇਂਦਰੀ ਨੁਕਤਾ ਹੈ ਕਿ ਜੇਕਰ ਸਮੱਸਿਆ ਸੁਲਝਾਉਣੀ ਹੈ ਤਾਂ ਗੱਲਬਾਤ ਦੀ ਮੇਜ਼ ’ਤੇ ਦੋਵੇਂ ਧਿਰਾਂ ਨੂੰ ਦੋ ਕਦਮ ਪਿੱਛੇ ਹਟਣ ਲਈ ਤਿਆਰ ਹੋ ਕੇ ਜਾਣਾ ਚਾਹੀਦਾ ਹੈਅੜੀਅਲ ਰਵੱਈਆ ਸਹਿਯੋਗ ਵਿੱਚ ਪਹਿਲਾ ਅੜਿੱਕਾ ਹੈ, ਇਸ ਨੂੰ ਭਾਵੇਂ ਆਸਥਾ, ਸ਼ਰਧਾ, ਭਾਵਨਾਵਾਂ ਦੇ ਨਾਂਅ ’ਤੇ ਉਭਾਰਿਆ ਜਾਂਦਾ ਹੈ, ਪਰ ਧੁਰ ਅੰਦਰ ਸਿਆਸਤ ਸਾਫ਼ ਨਜ਼ਰ ਆਉਂਦੀ ਹੈ

ਇਸੇ ਤਰ੍ਹਾਂ ਹੀ ਬੁੱਤਾਂ ਦੀ ਰਾਜਨੀਤੀ ਦੀ ਗੱਲ ਹੈਬੁੱਤਾਂ ਦੀ ਸਥਾਪਨਾ ਦਾ ਇਤਿਹਾਸ ਵਾਚਾਂਗੇ ਤਾਂ ਪਤਾ ਲੱਗੇਗਾ ਕਿ ਹਰ ਧਿਰ ਨੇ ਆਪਣੇ ਹਰਮਨ-ਪਿਆਰੇ ਆਗੂਆਂ ਨੂੰ ਬੁੱਤਾਂ ਵਿੱਚ ਢਾਲ ਕੇ ਸਿਆਸਤ ਕੀਤੀ ਹੈਸਿਆਸਤ ਨੂੰ ਆਪਣੀ ਪਾਰਟੀ ਲਈ ਵਿਚਾਰਧਾਰਾ ਦੀ ਲੋੜ ਹੋਵੇ ਨਾ ਹੋਵੇ, ਨਵਾਂ ਖਿਆਲ ਪੇਸ਼ ਕਰਨ ਦੀ ਜ਼ਰੂਰਤ ਮਹਿਸੂਸ ਹੋਵੇ ਨਾ ਹੋਵੇ, ਪਰ ਉਨ੍ਹਾਂ ਨੂੰ ਇੱਕ ਨਿਸ਼ਾਨ, ਇੱਕ ਝੰਡਾ ਅਤੇ ਇੱਕ ਚਿਹਰਾ ਜ਼ਰੂਰ ਚਾਹੀਦਾ ਹੁੰਦਾ ਹੈਸਾਡੇ ਕੋਲ ਵੱਖ-ਵੱਖ ਪਾਰਟੀਆਂ ਦੇ ਨਾਇਕਾਂ ਦੀ ਸੂਚੀ ਹੈ, ਜਿਵੇਂ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਭੀਮ ਰਾਓ ਅੰਬੇਡਕਰ, ਜੇ ਪੀ ਨਰਾਇਣ, ਭਗਤ ਸਿੰਘ, ਲੈਨਿਨ ਆਦਿਇਸ ਲੜੀ ਵਿੱਚ ਮੌਜੂਦਾ ਸੱਤਾ ਪਾਰਟੀ ਨੇ ਵੀ ਇੱਕ ਚਿਹਰੇ ਦੀ ਤਲਾਸ਼ ਕੀਤੀ, ਜੋ ਵਿਰੋਧੀ ਧਿਰ ਦੇ ਸਾਹਮਣੇ ਵਾਜਬ ਵੀ ਲੱਗੇ ਤੇ ਉਨ੍ਹਾਂ ਦੀ ਆਪਣੀ ਵਿਵਾਦਤ ਵਿਚਾਰਧਾਰਾ ਦੇ ਵੀ ਬਹੁਤਾ ਵਿਰੁੱਧ ਨਾ ਹੋਵੇਉਨ੍ਹਾਂ ਨੇ ਸਰਦਾਰ ਪਟੇਲ ਨੂੰ ਤਲਾਸ਼ ਕੀਤਾ, ਜਿਸ ਦੇ ਆਪਣੇ ਸਮੇਂ ਜਵਾਹਰ ਲਾਲ ਨਹਿਰੂ ਨਾਲ ਕੁੱਝ ਮਤਭੇਦ ਰਹੇਉਨ੍ਹਾਂ ਵਿਵਾਦਾਂ ਨੂੰ ਹੁਣ ਉੱਚੇ ਸੁਰ ਵਿੱਚ ਪ੍ਰਚਾਰਿਆ ਗਿਆਇੱਥੇ ਵੀ ਸਰਦਾਰ ਪਟੇਲ ਦੀ ਆਪਣੀ ਵਿਚਾਰਧਾਰਾ ਨੂੰ ਉਨ੍ਹਾਂ ਨੇ ਪੜ੍ਹਿਆ ਜਾਂ ਨਹੀਂ, ਪਰ ਦੁਨੀਆਂ ਦੀ ਸਭ ਤੋਂ ਉੱਚੀ ਮੂਰਤ ਦੀ ਚਰਚਾ ਜ਼ਰੂਰ ਹੋ ਰਹੀ ਹੈਅਜੋਕੇ ਸਮੇਂ ਦੇ ਅੰਕੜਿਆਂ ਵਿੱਚ ਪੇਸ਼ ਹੁੰਦੇ ਯੁੱਗ ਵਿੱਚ, ਇਸ ਬੁੱਤ ਦੀ ਸਥਾਪਨਾ ਨੂੰ ਇੱਕ ਥਾਂ ਮਿਲ ਰਹੀ ਹੈਬੁੱਤਾਂ ਦੀ ਸਿਆਸੀ ਦੁਨੀਆ ਵਿੱਚ ਮਹਾਰਾਸ਼ਟਰ ਵਿੱਚ ਸ਼ਿਵਾ ਜੀ ਦੀ ਮੂਰਤੀ ਦਾ ਜ਼ਿਕਰ ਚੱਲ ਰਿਹਾ ਹੈ ਤੇ ਧਾਰਮਿਕ ਆਸਥਾ ਦੇ ਨਾਂਅ ’ਤੇ ਭਗਵਾਨ ਰਾਮ ਦੀ 108 ਫੁੱਟ ਉੱਚੀ ਮੂਰਤੀ ਦਾ ਐਲਾਨ ਵੀ ਹੋ ਗਿਆ ਹੈ

ਸਭ ਤੋਂ ਉੱਚੀ ਮੂਰਤੀ, ਤਿੰਨ ਹਜ਼ਾਰ ਕਰੋੜ ਰੁਪਏ ਦੀ ਲਾਗਤ ਅਤੇ ਗ਼ਰੀਬ ਮੁਲਕ, ਸੰਵੇਦਨਸ਼ੀਲ ਲੋਕਾਂ ਨੇ ਕਈ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਹਨਜੇਕਰ ਪਟੇਲ ਹੁੰਦੇ ਤਾਂ ਜ਼ਰੂਰ ਕਹਿੰਦੇ ਕਿ ਮੈਂ ਲੋਹਪੁਰਸ਼ ਸੀ, ਲੋਹਾ ਨਹੀਂ ਸੀਮੂਰਤੀ ਦਾ ਨਾਂਅ ‘ਏਕਤਾ ਬੁੱਤ ਹੈ’ ਮੰਦਰ ਰਾਮ ਦੇ ਨਾਂਅ ’ਤੇ ਉਸਾਰਨਾ ਹੈ, ਜਿਸ ਦੀ ਕਲਪਨਾ ‘ਰਾਮ ਰਾਜ’ ਬਾਰੇ ਹੁੰਦੀ ਹੈ, ਜੋ ਪਿਆਰ, ਭਾਈਚਾਰੇ, ਆਪਸੀ ਸਹਿਯੋਗ ਅਤੇ ਇਨਸਾਫ਼ ਦੀ ਬੁਨਿਆਦ ਵਾਲਾ ਹੋਵੇਗਾਪਰ ਇਨ੍ਹਾਂ ਦੋਹਾਂ ਪ੍ਰਤੀਕਾਂ ਦੇ ਸਾਹਮਣੇ ਦੇਸ਼ ਵਿੱਚ ਆਪਸੀ ਨਫ਼ਰਤ ਅਤੇ ਖੇਰੂੰ-ਖੇਰੂੰ ਹੋ ਰਹੇ ਸਮਾਜ ਦੀ ਤਸਵੀਰ ਹੀ ਉੱਭਰਦੀ ਹੈ

ਦੇਸ਼ ਦੀਆਂ ਭਾਵਨਾਵਾਂ ਦਾ ਸਵਾਲ ਹੈ’

‘ਇੱਕ ਸੌ ਪੱਚੀ ਕਰੋੜ ਲੋਕਾਂ ਦੀ ਆਸਥਾ ਹੈ’

‘ਕਾਨੂੰਨ ਦੇ ਦਖ਼ਲ ਦੀ ਕੋਈ ਤੁੱਕ ਨਹੀਂ ਹੈ’

ਪਰ ਲੋਕਾਂ ਨਾਲ ਗੱਲ ਕਰਕੇ ਦੇਖੋ, ਉਹ ਆਰਾਮ ਅਤੇ ਸ਼ਾਂਤੀ ਚਾਹੁੰਦੇ ਨੇਕਿੰਨੇ ਹੀ ਲੋਕ ਨੇ ਜੋ ਮਨਾਂ ਵਿੱਚ ਵਸਾਈ ਤਸਵੀਰ ਦੀ ਪੂਜਾ ਕਰਦੇ ਨੇਉਨ੍ਹਾਂ ਨੂੰ ਨਾ ਮੂਰਤੀ ਚਾਹੀਦੀ ਹੈ ਨਾ ਮੰਦਰਕਿੰਨੇ ਹੀ ਲੋਕ ਨੇ ਜਿਨ੍ਹਾਂ ਨੂੰ ਆਪਣੇ ਘਰ ਦੇ ਨੇੜੇ-ਤੇੜੇ ਮੰਦਰ ਚਾਹੀਦਾ ਹੈ, ਜਿੱਥੇ ਉਹ ਆਪਣਾ ਰੋਜ਼ਮਰ੍ਹਾ ਦਾ ਕੰਮ ਕਰਦੇ ਲੰਘਦੇ-ਟੱਪਦੇ ਸਜਦਾ ਕਰ ਸਕਣ

ਇਹ ਮੰਦਰ ਜਾਂ ਬੁੱਤ ਸਿਰਫ਼ ‘ਦਿੱਲੀ’ ਨੂੰ ਚਾਹੀਦੇ ਹਨ, ਜਿੱਥੋਂ ਸਿਆਸਤ ਚੱਲਦੀ ਹੈ

*****

(1393)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

 

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author