KLGarg7ਅਸੀਂ ਜੀ ਵਿਆਹ ’ਤੇ ਬਹੁਤਾ ’ਕੱਠ ਨ੍ਹੀਂ ਕਰਨਾ। ਭਾਪਾ ਜੀ ਦੀ ਮੌਤ ਹੁਣੇ ਹੁਣੇ ਹੋ ਕੇ ...
(13 ਨਵੰਬਰ 2018)

 

ਨਵੇਂ ਮਕਾਨ ਵਾਲੇ ਗੁਪਤਾ ਜੀ ਨੇ ਤਾਂ ਮੁਹੱਲੇ ਵਿੱਚ ਆਉਂਦਿਆਂ ਹੀ ਆਪਣੇ ਵਤੀਰੇ ਕਾਰਨ ਅਜਿਹੀ ਭੱਲ ਬਣਾ ਲਈ ਸੀ ਜੋ ਚਾਲੀ ਚਾਲੀ ਵਰ੍ਹਿਆਂ ਤੋਂ ਰਹਿ ਰਹੇ ਮੁਹੱਲੇਦਾਰਾਂ ਤੋਂ ਵੀ ਸੰਭਵ ਨਹੀਂ ਸੀ ਹੋ ਸਕੀਹਾਲੇ ਉਨ੍ਹਾਂ ਮਕਾਨ ਬਣਾਉਣਾ ਸ਼ੁਰੂ ਹੀ ਕੀਤਾ ਸੀ ਕਿ ਉਨ੍ਹਾਂ ਦੀ ਚੰਗਿਆਈ ਉੱਘੜਨੀ ਸ਼ੁਰੂ ਹੋ ਗਈਮਿਸਤਰੀਆਂ-ਮਜ਼ਦੂਰਾਂ ਕੋਲ ਖੜ੍ਹੇ ਬੈਠੇ ਹਰ ਲੰਘਣ ਵਾਲੇ ਨੂੰ ਬੜੇ ਪਿਆਰ ਨਾਲ ਹੱਥ ਜੋੜ ਕੇ, ਚਿਹਰੇ ’ਤੇ ਮਿੱਠੀ ਮੁਸਕਾਨ ਲਿਆ ਕੇ ਦੁਆ-ਸਲਾਮ ਕਰਦੇ

“ਅੱਛਿਆ, ਤੁਸੀਂ ਬਣਾ ਰਹੇ ਓ ਇਹ ਮਕਾਨ?” ਅਗਲਾ ਸਹਿਵਨ ਹੀ ਪੁੱਛ ਲੈਂਦਾ ਤਾਂ ਗੁਪਤਾ ਜੀ ਬਹੁਤ ਹੀ ਹਲੀਮੀ ਨਾਲ ਆਖਦੇ, “ਹਾਂ ਜੀ, ਬਣਾ ਰਹੇ ਆਂ ਛੋਟੀ ਜਿਹੀ ਕੁਟੀਆਸੁਣਿਆ ਸੀ ਮੁਹੱਲਾ ਬਹੁਤ ਵਧੀਆ ਐਸੋਚਿਆ ਚੰਗੇ ਭਲੇਮਾਣਸਾਂ ਨਾਲ ਵਧੀਆ ਟੈਮ ਲੰਘ ਜੂਅੱਜਕੱਲ੍ਹ ਵਧੀਆ ਗੁਆਂਢ ਤਾਂ ਭਾਗਾਂ ਵਾਲਿਆਂ ਨੂੰ ਹੀ ਮਿਲਦੈ ...।”

ਅਗਲਾ ਆਪਣੀ ਪ੍ਰਸ਼ੰਸਾ ਸੁਣ ਕੇ ਕੁੱਪਾ ਹੋ ਜਾਂਦਾਹੁੱਬ ਕੇ ਆਖ ਦਿੰਦਾ, “ਚੰਗਿਆਂ ਨੂੰ ਚੰਗੇ ਈ ਮਿਲਦੇ ਆ ਭਰਾ ਜੀ ਤੇ ਭੈੜਿਆਂ ਨੂੰ ਭੈੜੇਚਲੋ ਇਕ ਹੋਰ ਵਧੀਆ ਗੁਆਂਢ ਆ ਗਿਆ ਮੁਹੱਲੇ ਵਿੱਚਕੋਈ ਸੇਵਾ ਹੋਈ ਤਾਂ ਦੱਸਿਓ ਜੀ” ਅਗਲਾ ਸ਼ਿਸ਼ਟਾਚਾਰ ਵਜੋਂ ਹੀ ਆਖ ਦਿੰਦਾ

ਇਹੋ ਜਿਹਾ ਮਿੱਠਾ ਪਿਆਰਾ ਵਾਰਤਾਲਾਪ ਉਹ ਹਰ ਲੰਘਦੇ ਵੜਦੇ ਸ਼ਖ਼ਸ ਨਾਲ ਕਰ ਲੈਂਦੇ

ਵਾਰਤਾਲਾਪੀ ਬੰਦਾ ਘਰ ਜਾ ਕੇ ਗੱਲ ਕਰਦਾ, “ਨਵੇਂ ਮਕਾਨ ਵਾਲੇ ਬੰਦੇ ਤਾਂ ਚੰਗੇ ਲੱਗਦੇ ਆਸਾਊ ਦਿਸਦੇ ਆ ਦੋ ਮੁਹੱਲੇਦਾਰ ਆਪਸ ਵਿਚ ਮਿਲਦੇ ਤਾਂ ਇਕ-ਦੂਜੇ ਨੂੰ ਇਹੋ ਆਖਦੇ, “ਆਹ ਨਵੇਂ ਮਕਾਨ ਵਾਲੇ ਤਾਂ ਵਧੀਆ ਬੰਦੇ ਆਗੇ ਆ ਆਪਣੇ ਮੁਹੱਲੇ ’ਚਪਹਿਲਾਂ ਤਾਂ ਹੋਰ ਈ ਲੈਣ ਨੂੰ ਫਿਰਦੇ ਸੀ ਇਹ ਪਲਾਟਉਨ੍ਹਾਂ ਦੀ ਤਾਂ ਵਾਅ ਚੰਗੀ ਨਹੀਂ ਸੀ ਸੁਣੀ

“ਸ਼ਰੀਫ ਟੱਬਰ ਤਾਂ ਮੁਹੱਲੇ ਦਾ ਗਹਿਣਾ ਹੁੰਦੈ ਭਾਈ ਸਾਹਬਬੜੀ ਮੁਸ਼ਕਲ ਨਾਲ ਲੱਭਦਾ ਇਹੋ ਜਿਹਾ ਪਰਿਵਾਰ ਸੈਂਕੜਿਆਂ ’ਚੋਂ ਇਕ

ਗੁਪਤਾ ਜੀ ਦੀਆਂ ਘਰ ਘਰ ਗੱਲਾਂ ਹੋਣ ਲੱਗੀਆਂ ਸਨਉਨ੍ਹਾਂ ਦੀ ਨੀਅਤ ਜਲਦੀ ਹੀ ਉੱਘੜਨੀ ਸ਼ੁਰੂ ਵੀ ਹੋ ਗਈ ਸੀਨਾਲ ਦੇ ਘਰ ਵਾਲੇ ਗੋਇਲ ਹੁਰਾਂ ਦਾ ਥੜ੍ਹਾ ਕਿੰਨੀ ਦੇਰ ਤੋਂ ਉੱਖੜਿਆ ਪਿਆ ਸੀਥੋੜ੍ਹੇ ਜਿਹੇ ਕੰਮ ਲਈ ਕੋਈ ਮਿਸਤਰੀ ਲੱਭਦਾ ਵੀ ਨਹੀਂ ਸੀਮਸਾਂ ਦੋ ਤਿੰਨ ਘੰਟੇ ਦਾ ਤਾਂ ਕੰਮ ਸੀਅੱਜ ਕਰਾਉਂਦੇ ਹਾਂ, ਕੱਲ੍ਹ ਕਰਾਉਂਦੇ ਹਾਂ, ਕਰਦਿਆਂ ਕਾਫ਼ੀ ਸਮਾਂ ਲੰਘ ਗਿਆ ਸੀਗੁਪਤਾ ਜੀ ਦਾ ਮਕਾਨ ਬਣਦਿਆਂ ਦੇਖ ਕੇ ਉਨ੍ਹਾਂ ਸੋਚਿਆ ਕਿ ਵਹਿੰਦੀ ਗੰਗਾ ਵਿਚ ਉਹ ਵੀ ਹੱਥ ਧੋ ਲੈਣਸਾਰਾ ਸੀਧਾ ਪੱਤਾ ਤਾਂ ਹੈਗਾ ਈ ਸੀ, ਥੜ੍ਹੇ ਵਾਲਾ ਕੰਮ ਮੁਕਾ ਲੈਣਗੁਪਤਾ ਜੀ ਨੂੰ ਜਾ ਬੇਨਤੀ ਕੀਤੀ, “ਗੁਪਤਾ ਜੀ, ਆਪਣਾ ਆਹ ਥੜ੍ਹਾ ਜਿਹਾ ਉੱਖੜਿਆ ਹੋਇਆਜੇ ਮਿਸਤਰੀ ਹੁਰਾਂ ਨੂੰ ਕਹਿ ਕੇ ਘੰਟਾ ਦੋ ਘੰਟੇ ਲਵਾ ਦਿਓਂ ਤਾਂ ਬੱਲੇ ਬੱਲੇ ਹੋ ਜੇਕਿੰਨੇ ਚਿਰ ਦਾ ਸੋਚੀ ਜਾਂਦੇ ਸੀ, ਕੋਈ ਢੋਅ ਈ ਨ੍ਹੀਂ ਢੁੱਕ ਰਿਹਾ

ਗੁਪਤਾ ਜੀ ਤਾਂ ਜਿਵੇਂ ਗੋਇਲ ਸਾਹਿਬ ਨੂੰ ਉਡੀਕਦੇ ਹੀ ਹੋਣਉਨ੍ਹਾਂ ਦੀਆਂ ਤਾਂ ਸੁਣਦਿਆਂ ਹੀ ਵਾਛਾਂ ਖਿੜ ਗਈਆਂਝੱਟ ਉੱਚੀ ਆਵਾਜ਼ ਵਿਚ ਕਹਿਣ ਲੱਗੇ, “ਜਨਾਬ, ਗੋਲੀ ਕੀਹਦੇ ਤੇ ਗਹਿਣੇ ਕੀਹਦੇ? ਜੋ ਹੁਕਮ ਸਰਕਾਰ ਦਾਥੜ੍ਹਾ ਛੱਡ ਗੁਸਲਖਾਨਾ ਬਣਵਾਉਇਹ ਸਭ ਕੁਝ ਥੋਡਾ ਈ ਤਾਂ ਹੈ

ਝੱਟ ਅੰਦਰ ਕੰਮ ਕਰ ਰਹੇ ਮਿਸਤਰੀ ਨੂੰ ਬੁਲਾਇਆ, “ਮਿਸਤਰੀ ਜੀ, ਆਹ ਗੋਇਲ ਸਾਹਬ ਆਪਣੇ ਮਿੱਤਰ ਪਿਆਰੇ ਨੇਆਪਣਾ ਕੰਮ ਛੱਡ ਕੇ, ਪਹਿਲਾਂ ਇਨ੍ਹਾਂ ਦਾ ਥੜ੍ਹਾ ਠੀਕ ਕਰ ਦਿਓਸਾਮਾਨ ਵਗੈਰਾ ਤਾਂ ਆਪਣੇ ਕੋਲ ਪਿਆ ਈ ਐਪਹਿਲਾਂ ਇਹ ਕੰਮ ਕਰ ਦਿਓ, ਆਪਣਾ ਤਾਂ ਲੰਬਾ ਕੰਮ ਐ, ਚੱਲਦਾ ਈ ਰਹਿਣੈਦੋ ਦਿਨ ਅੱਗਿਓਂ-ਪਿੱਛਿਓਂ ਹੋ ਜੂ

“ਠੀਕ ਐ ਜੀ, ਸੱਤ ਬਚਨ ਆਖ ਮਿਸਤਰੀ ਥੜ੍ਹੇ ਦੇ ਕੰਮ ਵਿਚ ਜੁਟ ਗਿਆ ਸੀ

ਥੜ੍ਹੇ ਦਾ ਕੰਮ ਮੁੱਕਣ ’ਤੇ ਗੋਇਲ ਲਿਫ਼ਾਫ਼ੇ ਵਿਚ ਪੰਜ ਸੌ ਦਾ ਨੋਟ ਪਾ ਕੇ ਗੁਪਤਾ ਜੀ ਕੋਲ ਆਇਆ, “ਬਹੁਤ-ਬਹੁਤ ਧੰਨਵਾਦ ਗੁਪਤਾ ਜੀ, ਮਿਹਰਬਾਨੀਐਨਾ ਕੁ ਕੰਮ ਕਰਵਾਉਣ ਨੂੰ ਸੌ ਦੁਕੰਮਣ ਕਰਨੇ ਪੈਣੇ ਸੀਤੁਹਾਡੀ ਮਿਹਰਬਾਨੀ ਨਾਲ ਕੰਮ ਸੁਖਾਲਾ ਹੋ ਗਿਆ ਆਖ ਉਸ ਲਿਫ਼ਾਫ਼ਾ ਗੁਪਤਾ ਜੀ ਵੱਲ ਵਧਾ ਦਿੱਤਾਲਿਫ਼ਾਫ਼ਾ ਦੇਖਦਿਆਂ ਹੀ ਗੁਪਤਾ ਜੀ ਇਉਂ ਬੁੜ੍ਹਕੇ ਜਿਵੇਂ ਕੋਈ ਠੂੰਹਾਂ ਉਨ੍ਹਾਂ ਵੱਲ ਵਧਦਾ ਆ ਰਿਹਾ ਹੋਵੇ

“ਇਹ ਕੀ ਜੀ, ਇਹ ਕੀ ਜੀ?” ਆਖ ਉਨ੍ਹਾਂ ਨੂੰ ਤਾਂ ਜਿਵੇਂ ਸਾਹ ਔਖਾ ਆਉਣ ਲੱਗ ਪਿਆ ਹੋਵੇ

“ਐਵੇਂ ਤਿਲ-ਫੁਲ ਐਆਖ਼ਰ ਸਾਮਾਨ ਮੁਫ਼ਤ ਥੋੜ੍ਹਾ ਆਉਂਦੈਸੀਮਿੰਟ ਲੱਗਿਐ, ਰੇਤਾ ਲੱਗਿਐ, ਮਿਸਤਰੀ ਜੀ ਦੀ ਮਿਹਨਤ ਲੱਗੀ ਐ ਗੋਇਲ ਨੇ ਹਲੀਮੀ ਨਾਲ ਆਖਿਐ

“ਇਹ ਤਾਂ ਤੁਸੀਂ ਸਾਨੂੰ ਸ਼ਰਮਿੰਦਾ ਕਰ ਰਹੇ ਹੋਮਹਾਰਾਜ, ਇਹ ਸਭ ਕੁਝ ਥੋਡਾ ਈ ਤਾਂ ਹੈਥੋਡੇ ਸਾਡੇ ਵਿਚ ਫ਼ਰਕ ਈ ਕੀ ਐਅਸੀਂ ਵੀ ਤਾਂ ਵਰਤੀ ਈ ਜਾਨੇਂ ਆ ਸਾਮਾਨ, ਭੋਰਾ ਕੁ ਤੁਸੀਂ ਵਰਤ ਲਿਆ, ਫੇਰ ਕੀ ਲੋਹੜਾ ਆਉਣ ਲੱਗੈਇਹ ਤਾਂ ਕੁਝ ਵੀ ਨ੍ਹੀਂ, ਕੋਈ ਵੱਡੀ ਸੇਵਾ ਹੋਈ ਤਾਂ ਉਹ ਵੀ ਦੱਸਿਓ, ਸਾਨੂੰ ਕਰਦਿਆਂ ਖ਼ੁਸ਼ੀ ਹੋਊਗੀ

ਗੋਇਲ ਲਿਫ਼ਾਫ਼ਾ ਹੱਥ ਵਿਚ ਫੜੀ ਖਲੋਤਾ ਪਾਣੀ ਪਾਣੀ ਹੋ ਗਿਆ ਸੀ

“ਇਹ ਤਾਂ … ਇਹ ਤਾਂ … ਫੇਰ ਐਵੇਂ … ਐਵੇਂ ਉਸ ਤੋਂ ਗੱਲ ਈ ਪੂਰੀ ਨਹੀਂ ਸੀ ਹੋ ਰਹੀ

“ਓ ਜਨਾਬ, ਗੱਲ ਐ ਕੋਈਕਿਉਂ ਐਵੇਂ ਪ੍ਰੇਸ਼ਾਨ ਹੋਈ ਜਾਂਦੇ ਓਚਿੜੀ ਚੋਂਚ ਭਰ ਲੇ ਗਈ … ਚੁਟਕੀਆਂ ਨਾਲ ਆਟੇ ਦਾ ਢੋਲ ਥੋੜ੍ਹਾ ਮੁੱਕਦਾ ਹੁੰਦੈ ਤੇ ਉਸ ਨੇ ਲਿਫ਼ਾਫ਼ਾ ਨਾ ਹੀ ਫੜਿਆਫੜਿਆ ਛੱਡ ਗੁਪਤਾ ਜੀ ਨੇ ਲਿਫ਼ਾਫ਼ੇ ਵੱਲ ਝਾਕਿਆ ਤੱਕ ਨਾ

ਫੇਰ ਤਾਂ ਜਿਵੇਂ ਮੁਹੱਲੇ ਵਾਲਿਆਂ ਦਾ ਵਾਚਾ ਹੀ ਖੁੱਲ੍ਹ ਗਿਆ ਹੋਵੇਕੋਈ ਬੱਠਲ ਬਰੇਤੇ ਦਾ ਚੁੱਕ ਲਿਜਾਂਦਾ, ਕੋਈ ਥੋੜ੍ਹੀ ਬਜਰੀ ਮੰਗ ਲਿਜਾਂਦਾਥੋੜ੍ਹਾ ਬਹੁਤ ਸੀਮਿੰਟ ਤਾਂ ਜਿਵੇਂ ਹਰੇਕ ਘਰ ਨੂੰ ਲੋੜੀਂਦਾ ਹੁੰਦਾ ਸੀਹਰੇਕ ਘਰ ਵਿਚ ਕੁਝ ਨਾ ਕੁਝ ਤਾਂ ਟੁੱਟ-ਭੱਜ ਹੋਈ ਈ ਰਹਿੰਦੀ ਹੈਉਹ ਇਹੋ ਜਿਹੇ ਮੌਕੇ ਦੀ ਤਾਂ ਜਿਵੇਂ ਭਾਲ ਵਿਚ ਹੀ ਬੈਠੇ ਹੁੰਦੇ ਨੇਗੁਪਤਾ ਜੀ ਨੇ ਕਦੇ ਮੱਥੇ ਵੱਟ ਨਾ ਪਾਇਆਹਰੇਕ ਦਾ ਕੰਮ ਖਿੜੇ ਮੱਥੇ ਕਰਦੇ।

ਕਲਸੀ ਸਾਹਿਬ ਦੇ ਪਹਿਲੀ ਪੋਤੀ ਪੈਦਾ ਹੋਈ ਤਾਂ ਗੁਪਤਾ ਜੀ ਝੱਟ ਆਪਣੀ ਪਤਨੀ ਨੂੰ ਨਾਲ ਲੈ ਕੇ ਕਲਸੀ ਹੁਰਾਂ ਦੇ ਜਾ ਵੱਜੇ“ਵਧਾਈਆਂ ਕਲਸੀ ਸਾਹਬ, ਲੱਛਮੀ ਆਈ ਐਪਰਮਾਤਮਾ ਇਸ ਨੂੰ ਭਾਗ ਲਾਵੇਧੀਆਂ ਤਾਂ ਲੱਛਮੀਆਂ ਹੀ ਹੁੰਦੀਆਂ ਨੇਮਾਪਿਆਂ ਦਾ ਮਰਦੇ ਦਮ ਤਕ ਭਲਾ ਚਾਹੁੰਦੀਆਂ ਨੇਰੱਬ ਚੰਗੀ ਕਿਸਮਤ ਦੇਵੇ ਕੰਨਿਆ ਨੂੰ

ਤੇ ਕੰਨਿਆ ਨੂੰ ਪੰਜ ਸੌ ਦਾ ਸ਼ਗਨ ਦੇ ਕੇ ਆਏਹਾਲਾਂਕਿ ਕਲਸੀ ਸਾਹਿਬ ਨੇ ਘੁੱਟੇ-ਵੱਟੇ ਮੂੰਹ ਨਾਲ ਵਧਾਈਆਂ ਕਬੂਲੀਆਂਉਹ ਤਾਂ ਚਾਹੁੰਦੇ ਸਨ ਕਿ ਪਹਿਲਾ ਮੁੰਡਾ ਹੋ ਜਾਂਦਾ ਤਾਂ ਸੌਖ ਰਹਿੰਦੀਪਰ ਗੁਪਤਾ ਜੀ ਤਾਂ ਵਧਾਈਆਂ ਦਿੰਦੇ, ਬਾਗ਼ੋ-ਬਾਗ ਸਨਮੁਹੱਲੇ ਵਾਲੇ ਤਾਂ ਹਾਲੇ ਸੋਚ ਹੀ ਰਹੇ ਸਨ ਕਿ ਕਲਸੀ ਸਾਹਿਬ ਨੂੰ ਵਧਾਈਆਂ ਦੇਈਏ ਜਾਂ ਅਫ਼ਸੋਸ ਪ੍ਰਗਟ ਕਰੀਏ, ਗੁਪਤਾ ਜੀ ਪਹਿਲ ਕਰ ਹੀ ਗਏ ਸਨ

ਗੁਪਤਾ ਜੀ ਨੇ ਖ਼ੁਸ਼ੀ ਖ਼ੁਸ਼ੀ ਮਕਾਨ ਬਣਾਇਆਹਰ ਕੰਮ ਰੀਝ ਨਾਲ ਕੀਤਾਮਕਾਨ ਬਣਦੇ ਬਣਦੇ ਹੀ ਉਨ੍ਹਾਂ ਦਾ ਸਹਿਚਾਰ ਪੂਰੇ ਮੁਹੱਲੇ ਨਾਲ ਹੋ ਗਿਆ ਸੀਮਹੂਰਤ ’ਤੇ ਸਾਰਾ ਮੁਹੱਲਾ ਹੀ ਵਧਾਈਆਂ ਦੇ ਕੇ ਗਿਆਹਰੇਕ ਨੇ ਕੁਝ ਇਸ ਤਰ੍ਹਾਂ ਹੀ ਆਖਿਆ, “ਵਧਾਈਆਂ ਗੁਪਤਾ ਜੀ, ਬਹੁਤ ਬਹੁਤ ਵਧਾਈਆਂਮਕਾਨ ਸੁਹੰਢਣਾ ਹੋਵੇਭਾਗਾਂ ਵਾਲਾ ਹੋਵੇਹਮੇਸ਼ਾ ਸੁਖੀ ਵਸੋਬਹੁਤ ਬਹੁਤ ਵਧਾਈਆਂ

ਗੁਪਤਾ ਜੀ ਹੱਥ ਜੋੜ ਕੇ ਆਖਦੇ ਰਹੇ, “ਸਾਡਾ ਤਾਂ ਜੀ ਇੱਥੇ ਆ ਕੇ ਜੀਵਨ ਸਫਲ ਹੋ ਗਿਆਇਹੋ ਜਿਹਾ ਚੰਗਾ ਮੁਹੱਲਾ ਹੋਵੇ ਤਾਂ ਕੁਸ਼ਗਨੀ ਤਾਂ ਇੱਥੇ ਪੈਰ ਨਹੀਂ ਪਾ ਸਕਦੀਤੁਹਾਡੇ ਆਸਰੇ ਸੁਹਣੀ ਜ਼ਿੰਦਗੀ ਲੰਘ ਜੂਅਸੀਂ ਤਾਂ ਨੌਕਰੀਆਂ ਵਾਲੇ ਲੋਕ ਆਂਮਕਾਨ ਤਾਂ ਥੋਡੇ ਆਸਰੇ ਈ ਰਹਿਣਾਅਸੀਂ ਤਾਂ ਰਾਤ ਕੱਟਣ ਈ ਆਇਆ ਕਰਨਾ ਇੱਥੇਥੋਡੀ ਹੀ ਛਤਰ-ਛਾਇਆ ਰਹਿਣੀ ਐ

ਦੋਵੇਂ ਜੀਅ ਤੇ ਦੋ ਉਨ੍ਹਾਂ ਦੇ ਮੁੰਡੇ ਸਵੇਰੇ ਹੀ ਘਰੋਂ ਨਿਕਲ ਜਾਂਦੇਦੋਵੇਂ ਜੀਅ ਨੌਕਰੀਆਂ ’ਤੇ ਤੇ ਮੁੰਡੇ ਕਾਲਜਾਂ ਵਿਚ ਪੜ੍ਹਨ ਚਲੇ ਜਾਂਦੇਸ਼ਾਮੀਂ ਆਉਂਦੇ ਤਾਂ ਆਲੇ-ਦੁਆਲੇ ਦੇ ਘਰਾਂ ਵਾਲਿਆਂ ਦੇ ਜੁਆਕਾਂ ਨਾਲ ਖੇਡਦੇ ਰਹਿੰਦੇਕਿਸੇ ਨੂੰ ਭੁਕਾਨਾ ਲੈ ਦਿੰਦੇ, ਕਿਸੇ ਨੂੰ ਕੁਲਫ਼ੀ, ਕਿਸੇ ਨੂੰ ਟਾਫੀਆਂ ਲੈ ਦਿੰਦੇ ਤੇ ਕਿਸੇ ਨੂੰ ਬਾਜਾਨਿਆਣਿਆਂ ਨੂੰ ਬਹੁਤ ਮੋਹ ਕਰਦੇਨਿਆਣੇ ਵੀ ਅੰਕਲ ਆਂਟੀ ਕਰਦੇ ਕਰਦੇ ਉਨ੍ਹਾਂ ਦੇ ਪਿੱਛੇ ਲੱਗੇ ਰਹਿੰਦੇਉਨ੍ਹਾਂ ਨੂੰ ਘਰ ਆਇਆਂ ਦੇਖ ਕੇ ਉਨ੍ਹਾਂ ਕੋਲ ਨੱਸੇ ਆਉਂਦੇਗੁਪਤਾ ਜੀ ਆਏ ਨਿਆਣਿਆਂ ਨੂੰ ਦੇਖ ਕੇ ਆਖਦੇ, “ਜੁਆਕ ਤਾਂ ਜੀ ਪਿਆਰ ਦੇ ਭੁੱਖੇ ਹੁੰਦੇ ਐਜਿੱਥੋਂ ਪਿਆਰ ਮਿਲੇ ਭੱਜੇ ਆਉਂਦੇ ਐ

ਸੁਣ ਕੇ ਜੁਆਕਾਂ ਦੀਆਂ ਮਾਵਾਂ ਮਿੱਠੇ ਨਿਹੋਰੇ ਜਿਹੇ ਨਾਲ ਆਖਦੀਆਂ, “ਪਿਆਰ ਦੇ ਨੀਂ, ਲੁਤਰੋ ਦੇ ਭੁੱਖੇ ਹੁੰਦੇ ਜੀ ਇਹ ਭੁੱਖੜਪਿਆਰ ਕਰਕੇ ਨ੍ਹੀਂ, ਟਾਫ਼ੀਆਂ, ਬੁਲਬੁਲਿਆਂ, ਕੁਲਫ਼ੀਆਂ ਕਰਕੇ ਆਉਂਦੇ ਨੇ ਇਹ ਸਾਰੇ

“ਨਹੀਂ ਭਾਈ, ਨਹੀਂ … ਏਦਾਂ ਨ੍ਹੀਂ ਹੈਲੱਫੜ ਖਾ ਕੇ ਕੁਲਫ਼ੀ ਥੋੜ੍ਹੇ ਲੈ ਲੈਣਗੇ ਇਹਇਹ ਤਾਂ ਰੱਬ ਦਾ ਰੂਪ ਹੁੰਦੇ ਨੇਰੱਬ ਦਾ ਵਾਸ ਹੁੰਦਾ ਇਨ੍ਹਾਂ ਜੁਆਕਾਂ ’ਚ

ਗੁਪਤਾ ਜੀ ਕੋਲ ਜੁਆਕਾਂ ਦੀ ਭੀੜ ਵੀ ਹਰ ਵੇਲੇ ਲੱਗੀ ਰਹਿੰਦੀਇਕ ਦਿਨ ਅੱਧੀ ਰਾਤੀਂ ਗੋਇਲ ਹੁਰਾਂ ਦੀ ਛਾਤੀ ਵਿਚ ਅਚਾਨਕ ਤਿੱਖਾ ਦਰਦ ਹੋਇਆਅਸਹਿ ਦਰਦਅੱਧੀ ਰਾਤੀਂ ਕਿਸ ਨੂੰ ਆਵਾਜ਼ਾਂ ਮਾਰਨ? ਸਵੇਰ ਤਕ ਪਏ ਮੇਲ੍ਹਦੇ ਰਹੇਤੜਪਦੇ ਰਹੇਸਵੇਰ ਹੁੰਦਿਆਂ ਹੀ ਉਨ੍ਹਾਂ ਗੁਪਤਾ ਜੀ ਨੂੰ ਫੋਨ ਕੀਤਾਉਨ੍ਹਾਂ ਕੋਲ ਕਾਰ ਹੈਗੀ ਸੀਕਾਰਾਂ ਤਾਂ ਮੁਹੱਲੇ ਵਿਚ ਹੋਰਾਂ ਕੋਲ ਵੀ ਹੈ ਸਨਕਲਸੀ ਹੁਰਾਂ ਕੋਲ ਸੀ, ਠਾਕੁਰਾਂ ਦੇ ਦੋ ਕਾਰਾਂ ਖੜ੍ਹੀਆਂ ਸੀ, ਸਾਰੇ ਚਾਲੀ-ਚਾਲੀ ਸਾਲਾਂ ਤੋਂ ਇੱਥੇ ਹੀ ਰਹਿ ਰਹੇ ਸੀਪਰ ਗੋਇਲ ਨੂੰ ਗੁਪਤਾ ’ਤੇ ਹੀ ਭਰੋਸਾ ਸੀਜਿਵੇਂ ਗੁਪਤਾ ਜੀ ’ਤੇ ਆਪਣਾ ਅਧਿਕਾਰ ਹੀ ਸਮਝਦਾ ਹੋਵੇ

“ਗੁਪਤਾ ਜੀ, ਮੇਰੀ ਛਾਤੀ ਵਿਚ ਅੰਤਾਂ ਦੀ ਦਰਦ ਹੋ ਰਹੀ ਹੈਜ਼ਰਾ ਡਾਕਟਰ ਦੇ ਚੱਲੋਗੇ?”

“ਲਓ, ਇਹ ਵੀ ਕੋਈ ਗੱਲ ਐਮੈਂ ਆਇਆਕਾਰ ਕੱਢਦਾਂ ਬਾਹਰ ਆਖ ਗੁਪਤਾ ਜੀ ਝੱਟ ਕਾਰ ਕੱਢ ਲਿਆਏ। ਸਗੋਂ ਉਨ੍ਹਾਂ ਗੋਇਲ ਹੁਰਾਂ ਨਾਲ ਗਿਲਾ ਕਰਦਿਆਂ ਆਖਿਆ ਵੀ, “ਤੁਸੀਂ ਰਾਤੀਂ ਹੀ ਮੈਨੂੰ ਫ਼ੋਨ ਕਰਦੇਇਹੋ ਜਿਹੇ ਕੰਮਾਂ ਵਿਚ ਅਲਗਰਜ਼ੀ ਠੀਕ ਨ੍ਹੀਂ ਹੁੰਦੀ ਗੋਇਲ ਜੀਜ਼ਿੰਦਗੀ ਦਾ ਕੀ ਭਰੋਸਾ? ਆਪਾਂ ਰਾਤੀਂ ਹੀ ਚੱਲ ਪੈਂਦੇ ਡਾਕਟਰ ਕੋਲ

“ਬੱਸ ਜੀ, ਬੱਸ ਜੀ, ਐਵੇਂ ਸੋਚਿਆ ਬਈ ਰਾਤ ਨੂੰ ਕਾਹਨੂੰ ਤਕਲੀਫ਼ ਦੇਣੀ ਐਂ ਗੋਇਲ ਨੇ ਮੁਆਫ਼ੀ ਮੰਗਣ ਦੇ ਲਹਿਜੇ ਵਿਚ ਆਖਿਆ

“ਆਪਣਿਆਂ ਨੂੰ ਤਕਲੀਫ਼ ਕਾਹਦੀ? ਹੈਂ ਜੀ?”

ਤੇ ਉਹ ਓਨੀ ਦੇਰ ਹਸਪਤਾਲ ਵਿਚ ਰਹੇ ਜਿੰਨੀ ਦੇਰ ਡਾਕਟਰ ਨੇ ਗੋਇਲ ਨੂੰ ਖ਼ਤਰੇ ਤੋਂ ਬਾਹਰ ਦੱਸ ਕੇ ਡਿਸਚਾਰਜ ਨਾ ਕਰ ਦਿੱਤਾ ਗਿਆਬਾਅਦ ਵਿਚ ਗੋਇਲ ਨੇ ਕਈ ਵਾਰ ਇਹ ਗੱਲ ਕਈਆਂ ਕੋਲ ਚਿਤਾਰੀ, “ਗੁਪਤਾ ਜੀ ਡਾਕਟਰ ਕੋਲ ਨਾ ਲਿਜਾਂਦੇ ਤਾਂ ਸਮਝੋ ਬੱਸ ਭੁਗਤ ਈ ਜਾਣਾ ਸੀਬੋਲੋ ਰਾਮ ਹੋ ਜਾਣੀ ਸੀ ਸਾਡੇ ਵਾਲੀ ਤਾਂਵਿਚਾਰਿਆਂ ਨੇ ਲਿਜਾਣ ਲੱਗਿਆਂ ਬਿੰਦ ਨ੍ਹੀਂ ਲਾਇਆ

ਗੁਪਤਾ ਜੀ ਤਾਂ ਇਹੋ ਆਖਦੇ ਰਹੇ, “ਕੁਝ ਨ੍ਹੀਂ ਕੀਤਾ ਅਸੀਂ ਤਾਂ ਜੀਇਹ ਤਾਂ ਕੋਈ ਕੰਮ ਈ ਨਹੀਂ ਸੀਐਵੇਂ ਦਸ ਮਿੰਟ ਦਾ ਗੇੜਾ ਈ ਸੀ ਡਾਕਟਰ ਦਾ

ਅਰੋੜਾ ਮਾਸਟਰ ਲੁਧਿਆਣੇ ਡੀ.ਐੱਮ.ਸੀ. ਵਿਚ ਦਾਖ਼ਲ ਸੀਇਕਦਮ ਸੀਰੀਅਸ ਹੋ ਗਿਆਲੁਧਿਆਣੇ ਲੈ ਜਾਣਾ ਪੈ ਗਿਆਉੱਥੋਂ ਉਸ ਦੇ ਸਵਰਗਵਾਸ ਹੋਣ ਦੀ ਖ਼ਬਰ ਆ ਗਈਲਾਸ਼ ਨੂੰ ਰਾਤੀਂ ਨੌਂ ਦਸ ਵਜੇ ਲੈ ਕੇ ਵਾਪਸ ਆਉਣਾ ਸੀਪੁੱਤ ਨਾਲ ਗਿਆ ਸੀ, ਬੁੜ੍ਹੀਆਂ ਘਰ ਹੀ ਸਨ

ਗੁਪਤਾ ਜੀ ਨੂੰ ਪਤਾ ਲੱਗਿਆ ਤਾਂ ਝੱਟ ਅਫ਼ਸੋਸ ਕਰਨ ਉਨ੍ਹਾਂ ਦੇ ਘਰ ਗਏਦੁੱਖ-ਦਰਦ ਸਾਂਝਾ ਕੀਤਾਮਾਸਟਰ ਜੀ ਬਾਰੇ ਬਹੁਤ ਗੱਲਾਂ ਕੀਤੀਆਂਫੇਰ ਝੱਟ ਬਾਹਰ ਆ ਗਏਆਪਣੇ ਦੋਵਾਂ ਪੁੱਤਾਂ ਨੂੰ ਨਾਲ ਲੈ ਕੇ ਢਾਬੇ ਤੋਂ ਤੀਹ-ਪੈਂਤੀ ਬੰਦਿਆਂ ਦਾ ਖਾਣਾ ਪੈਕ ਕਰਵਾ ਲਿਆਏਲਾਸ਼ ਪੁੱਜਣ ਤੀਕ ਮਾਸਟਰ ਜੀ ਦੇ ਘਰ ਖਾਣਾ ਵੀ ਪਹੁੰਚ ਚੁੱਕਿਆ ਸੀ

“ਮੈਂ ਸੋਚਿਆ ਸਵੇਰ ਦੇ ਹਸਪਤਾਲ ਗਏ ਹੋਏ ਐਭੁੱਖੇ ਭਾਣੇ ਹੋਣੇ ਐਖਾਣਾ ਤਾਂ ਹੋਣਾ ਈ ਚਾਹੀਦੈ ... ਗੁਪਤਾ ਜੀ ਕਹਿ ਰਹੇ ਸਨ

ਇਹ ਗੱਲ ਚਾਲੀ-ਚਾਲੀ ਸਾਲ ਇਕੱਠੇ ਰਹਿਣ ਵਾਲੇ ਮੁਹੱਲਾ ਵਾਸੀਆਂ ਦੇ ਦਿਮਾਗ਼ ਵਿਚ ਨਹੀਂ ਸੀ ਆਈ, ਜੋ ਗੁਪਤਾ ਜੀ ਨੇ ਸੋਚ ਲਿਆ ਸੀ

“ਮਰਨ ਜੰਮਣ ਤਾਂ ਚੱਲਦਾ ਈ ਰਹਿੰਦੈਖਾਣਾ ਖਾਣਾ ਥੋੜ੍ਹੋ ਛੱਡ ਹੁੰਦੈਇਹਦੀ ਤਾਂ ਲੋੜ ਰਹਿੰਦੀ ਈ ਰਹਿੰਦੀ ਐਮੌਤੋਂ ਭੁੱਖ ਬੁਰੀ ਗੁਪਤਾ ਜੀ ਆਖ ਰਹੇ ਸਨਸਾਰਿਆਂ ਨੂੰ ਖਾਣਾ ਖੁਆਇਆ ਤੇ ਸਾਰੀ ਰਾਤ ਮੱਯਤ ’ਤੇ ਵੀ ਬੈਠੇ ਰਹੇਪਰਿਵਾਰ ਨੂੰ ਤਸੱਲੀਆਂ ਦਿੰਦੇ ਰਹੇਮਾਸਟਰ ਦਾ ਮੁੰਡਾ ਤਾਂ ਸ਼ੁਕਰੀਆ ਕਰਦਾ ਨਹੀਂ ਸੀ ਥੱਕ ਰਿਹਾ

ਥੋੜ੍ਹੀ ਦੇਰ ਬਾਅਦ ਹੀ ਅਰੋੜਾ ਮਾਸਟਰ ਦੀ ਪੋਤੀ ਦਾ ਵਿਆਹ ਆ ਗਿਆਮੁੰਡੇ ਨੇ ਸਾਰੇ ਮੁਹੱਲੇ ਵਿੱਚੋਂ ਸਿਰਫ਼ ਤੇ ਸਿਰਫ਼ ਗੁਪਤਾ ਜੀ ਨੂੰ ਹੀ ਵਿਆਹ ਦਾ ਕਾਰਡ ਦਿੱਤਾ ਸੀਪੁੱਛਣ ’ਤੇ ਕਹਿਣ ਲੱਗਾ, “ਅਸੀਂ ਜੀ ਵਿਆਹ ’ਤੇ ਬਹੁਤਾ ’ਕੱਠ ਨ੍ਹੀਂ ਕਰਨਾਭਾਪਾ ਜੀ ਦੀ ਮੌਤ ਹੁਣੇ ਹੁਣੇ ਹੋ ਕੇ ਹਟੀ ਐਇਸ ਲਈ ਬੱਸ ਟੱਬਰ ਤੇ ਰਿਸ਼ਤੇਦਾਰ ਹੀ ਸੱਦੇ ਐ

ਕਿਸੇ ਕਿਸੇ ਨੇ ਸੁਣਾ ਵੀ ਦਿੱਤਾ ਸੀ, “ਤੇ ਇਹ ਗੁਪਤਾ ਜੀ?”

“ਇਨ੍ਹਾਂ ਦੀ ਗੱਲ ਛੱਡੋਇਹ ਤਾਂ ਰਿਸ਼ਤੇਦਾਰਾਂ ਤੋਂ ਵੀ ਵੱਧ ਨੇਜੋ ਟੈਮ ’ਤੇ ਦੁੱਖ-ਦਰਦ ਸਮਝੇ, ਉਹੋ ਰਿਸ਼ਤੇਦਾਰ ਹੁੰਦਾਗੁਪਤਾ ਜੀ …

ਭਾਵੇਂ ਮੁਹੱਲੇ ਵਾਲਿਆਂ ਨੂੰ ਇਹ ਗੱਲ ਬਹੁਤੀ ਚੰਗੀ ਨਹੀਂ ਸੀ ਲੱਗੀ ਤੇ ਗੁਪਤਾ ਜੀ ਨਾਲ ਥੋੜ੍ਹੀ ਬਹੁਤ ਈਰਖ਼ਾ ਵੀ ਹੋਈ ਸੀ, ਪਰ ਉਹ ਕਰ ਵੀ ਕੀ ਸਕਦੇ ਸਨਜੋ ਗੱਲ ਗੁਪਤਾ ਜੀ ਨੂੰ ਮੌਕੇ ’ਤੇ ਸੁੱਝ ਪੈਂਦੀ ਸੀ, ਉਨ੍ਹਾਂ ਨੂੰ ਕਦੇ ਕਿਉਂ ਨਾ ਸੁੱਝੀ?

ਇਕ ਦਿਨ ਗੋਇਲ ਅਤੇ ਉਨ੍ਹਾਂ ਦੀ ਪਤਨੀ ਸਹਿਵਨ ਹੀ ਆਪਸ ਵਿਚ ਗੱਲਾਂ ਕਰ ਰਹੇ ਸਨਗੋਇਲ ਨੇ ਆਖਿਆ, “ਦੇਖ ਲੈ ... ਅਹਿ ਗੁਪਤੇ ਹੁਰੀਂ ਕੱਲ੍ਹ ਆਏ ਐ ਮੁਹੱਲੇ ’ਚਕਿੱਡੀ ਪੜਤ ਬਣਾ ਲੀ ਐ ਇਨ੍ਹਾਂ ਨੇਹਰ ਕੋਈ ਇਨ੍ਹਾਂ ਨਾਲ ਈ ਵਰਤ ਵਰਤਾ ਕੇ ਰਾਜ਼ੀ ਐਆਪਾਂ ਤਾਂ ਜਿਵੇਂ ਮੁਹੱਲੇ ਵਿਚ ਹੁਣ ਹਾਂ ਈ ਨਈਂ

ਪਤਨੀ ਬੋਲੀ, “ਦੇਖੋ ਜੀ, ਅੱਜਕੱਲ੍ਹ ਲੈਣ ਨੂੰ ਦੇਣ ਐਇਸ ਹੱਥ ਦਿਓ, ਉਸ ਹੱਥ ਲਓਅੱਜਕੱਲ੍ਹ ਵਰਤ ਵਿਹਾਰ ਇਹੋ ਤਾਂ ਰਹਿ ਗਿਐ

ਸੁਣ ਕੇ ਗੋਇਲ ਆਖਣ ਲੱਗਾ, “ਪਰ ਇਹ ਤਾਂ ਲੈਂਦੇ ਵੀ ਕੁਝ ਨ੍ਹੀਂਦਿੰਦੇ ਈ ਦਿੰਦੇ ਐਹਰ ਇਕ ਦੇ ਕੰਮ ਆਉਂਦੇ ਐਦੁੱਖ ਤਕਲੀਫ਼ ਵਿਚ ਨਾਲ ਖੜੋਂਦੇ ਐ, ਮਦਦ ਕਰਦੇ ਐਆਪਾਂ ਕਦੇ ਕੀਤਾ ਕੁਝ ਇਨ੍ਹਾਂ ਲਈ!”

ਪਤਨੀ ਆਖਣ ਲੱਗੀ, “ਕਈ ਲੋਕ ਹਾਲੇ ਵੀ ਇਸ ਜ਼ਮਾਨੇ ਵਿਚ ਵੀ ਬਹੁਤ ਚੰਗੇ ਨੇਗੁਪਤਾ ਸਾਹਬ ਦੀ ਊਂ ਰੀਸ ਨੀਂਲੱਖਾਂ ’ਚੋਂ ਇਕ ਨੇਬਹੁਤ ਖੁੱਲ੍ਹ ਦਿਲੇ, ਸਖੀ ਬੰਦੇ

“ਊਂ ਨੀਤ ਬਹੁਤ ਕਮਾਲ ਦੀ ਐਰੱਜੇ ਹੋਏ ਬੰਦੇ ਨੇਵਧੀਆ ਸ਼ਖ਼ਸ … ਟੱਬਰ ਵੀ ਇਨ੍ਹਾਂ ਵਰਗਾ ਈ ਐਮੁੰਡਿਆਂ ਨੂੰ ਦੇਖ ਲੋ, ਪਤਨੀ ਨੂੰ … ਕੀ ਰੀਸਾਂ ਇਨ੍ਹਾਂ ਦੀਆਂਇਹੋ ਜਿਹੇ ਗੁਆਂਢੀ ਹੋਣ ਤਾਂ ਰਿਸ਼ਤੇਦਾਰਾਂ ਦੀ ਲੋੜ ਈ ਨ੍ਹੀਂ ਰਹਿੰਦੀ ਗੋਇਲ ਨੇ ਆਖਿਆ

ਗੋਇਲ ਹੁਰਾਂ ਦੇ ਘਰ ਝਾੜੂ-ਪੋਚਾ ਲਗਾਉਣ ਵਾਲੀ ਕੁੜੀ ਉਨ੍ਹਾਂ ਦੀਆਂ ਗੱਲਾਂ ਕਾਫ਼ੀ ਦੇਰ ਤੋਂ ਸੁਣ ਰਹੀ ਸੀਸੁਣ ਕੇ ਝੱਟ ਉਹ ਕਹਿਣ ਲੱਗੀ, “ਅੰਕਲ, ਮੈਂ ਸੁਣਿਆਂ ਇਹ ਪਿੰਡੋਂ ਆਏ ਵੇ ਐਪੇਂਡੂ ਬੰਦੇ ਨੇ

“ਪਿੰਡ ਸ਼ਹਿਰ ਦਾ ਕੀ ਫ਼ਰਕ ਐ, ਕੁੜੀਏ?” ਗੋਇਲ ਬੋਲਿਆ

“ਫ਼ਰਕ ਤਾਂ ਹੈਗਾ ਈ ਐ ਅੰਕਲਫਰਕ ਤਾਂ ਦੀਂਹਦਾ ਈ ਐ, ਅੰਕਲ,” ਆਖ ਕੁੜੀ ਮੁੜ ਫਰਸ਼ ’ਤੇ ਪੋਚਾ ਮਾਰਨ ਲੱਗ ਪਈ

ਗੋਇਲ ਤੇ ਉਸਦੀ ਪਤਨੀ ਸੋਚ ਰਹੇ ਸਨ ਕਿ ਇਹ ਕੀ ਫ਼ਰਕ ਹੋਇਆਜਿਹੜੀ ਗੱਲ ਦੀ ਪੋਚਾ ਲਾਉਣ ਵਾਲੀ ਕੁੜੀ ਨੂੰ ਸਮਝ ਐ, ਉਨ੍ਹਾਂ ਨੂੰ ਕਿਉਂ ਨ੍ਹੀਂ ਭਲਾ?

ਦੋਵੇਂ ਪਤੀ ਪਤਨੀ ਹੈਰਾਨ ਪ੍ਰੇਸ਼ਾਨ ਹੋਏ ਇਕ ਦੂਜੇ ਵੱਲ ਮੁਤਰ ਮੁਤਰ ਝਾਕ ਰਹੇ ਸਨ

*****

(1389)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਕੇ ਐੱਲ ਗਰਗ

ਕੇ ਐੱਲ ਗਰਗ

Phone: (011 91 94635 37050)
Email: (klgarg@hotmail.com)