DarshanSRiar7ਇਸ ਲਈ ਬਿਹਤਰ ਹੋਵੇ ਜੇ ਰੌਸ਼ਨੀ ਕਰਦੇ ਦੀਵੇ ਸ਼ਗਨ ਪੂਰਵਕ ...
(7 ਨਵੰਬਰ 2018)

 

ਮੱਸਿਆ ਦੀ ਘੁੱਪ ਹਨੇਰੀ ਰਾਤ, ਦੁਸ਼ਿਹਰੇ ਦੇ ਤਿਉਹਾਰ ਤੋਂ ਠੀਕ 20 ਦਿਨ ਬਾਦ ਰੋਸ਼ਨੀਆਂ ਦਾ ਤਿੳਹਾਰ ਦੀਵਾਲੀ ਮਨਾਉਣ ਦੀ ਪ੍ਰੰਪਰਾ ਸਦੀਆਂ ਤੋਂ ਭਾਰਤ ਵਿੱਚ ਚਲਦੀ ਆ ਰਹੀ ਹੈਇਸ ਦਾ ਸਿੱਧਾ ਸਬੰਧ ਭਗਵਾਨ ਰਾਮ ਦੁਆਰਾ 14 ਸਾਲਾਂ ਦਾ ਬਨਵਾਸ ਕੱਟ ਕੇ ਤੇ ਬਨਵਾਸ ਦੌਰਾਨ ਪੈਦਾ ਹੋਈਆਂ ਉਲਝਣਾਂ ਨੂੰ ਸੁਲਝਾ ਕੇ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਲੰਕਾ ਦੇ ਰਾਜੇ ਰਾਵਣ ਉੱਪਰ ਜਿੱਤ ਪਾ੍ਰਪਤ ਕਰਕੇ, ਉਹਦਾ ਅੰਤ ਕਰਕੇ ਵਾਪਸ ਆਪਣੇ ਨਗਰ ਅਯੁੱਧਿਆ ਪੁੱਜਣ ਨਾਲ ਜੋੜਿਆ ਜਾਂਦਾ ਹੈਉਹਨਾਂ ਦੇ ਵਾਪਸ ਅਯੁੱਧਿਆ ਪੁੱਜਣ ਦੀ ਖੁਸ਼ੀ ਵਿੱਚ ਲੋਕਾਂ ਨੇ ਆਪਣੇ ਘਰਾਂ ਦਾ ਹਨੇਰਾ ਦੂਰ ਕਰਨ ਅਤੇ ਭਗਵਾਨ ਰਾਮ ਦਾ ਸਵਾਗਤ ਕਰਨ ਲਈ ਦੀਪਮਾਲਾ ਕਰਨ ਅਤੇ ਅਤਿਸ਼ਬਾਜੀ ਚਲਾਉਣ ਦਾ ਫੈਸਲਾ ਕੀਤਾ ਸੀ ਜੋ ਹਾਲੇ ਤੱਕ ਬਾਦਸਤੂਰ ਜਾਰੀ ਹੈਦਰਅਸਲ ਹਨੇਰਾ ਮਨਾਂ ਵਿੱਚੋਂ ਦੂਰ ਕਰਨ ਦਾ ਫੈਸਲਾ ਲਿਆ ਗਿਆ ਸੀ ਨਾ ਕਿ ਦੀਵਿਆਂ ਰਾਹੀਂ ਰੋਸਨੀ ਕਰਕੇ ਘਰਾਂ ਦੇ ਬਾਹਰੋਂਕਿਉਂਕਿ ਹਨੇਰਾ ਅਗਿਆਨਤਾ ਦਾ ਪ੍ਰਤੀਕ ਹੁੰਦਾ ਹੈ ਅਤੇ ਚਾਨਣ ਗਿਆਨ ਦਾਗਿਆਨ ਵਾਸਤੇ ਪੜ੍ਹਨ ਅਤੇ ਸਮਝਣ ਦੀ ਲੋੜ ਹੁੰਦੀ ਹੈ ਅਤੇ ਵਕਤ ਵੀ ਲੱਗਦਾ ਹੈ ਇਸ ਲਈ ਇਸਦੇ ਫੌਰੀ ਹੱਲ ਲਈ ਲੋਕਾਂ ਨੇ ਦੀਵਿਆਂ ਦੀ ਰੋਸ਼ਨੀ ਦਾ ਸੰਕਲਪ ਲੈ ਲਿਆ ਸੀ

ਰੋਸ਼ਨੀ ਦਾ ਸੰਕਲਪ ਲੈਣ ਦੇ ਮੂਲ ਕਾਰਨ ਸਨਕਿਉਂਕਿ ਇੱਕ ਤਾਂ ਉਹ ਹਾਲਾਤ ਜਿਨ੍ਹਾਂ ਦੀ ਵਜ੍ਹਾ ਕਾਰਨ ਭਗਵਾਨ ਰਾਮ ਨੂੰ ਬਨਵਾਸ ਦਿੱਤਾ ਗਿਆ, ਉਹ ਵੀ ਸਾਜਗਾਰ ਨਹੀਂ ਸਨਇਨ੍ਹਾਂ ਦੇ ਪਿਤਾ ਆਪਣੇ ਲਾਡਲੇ ਪੁੱਤਰ ਦਾ ਵਿਛੋੜਾ ਨਾ ਸਹਿ ਸਕਣ ਕਾਰਨ ਪ੍ਰਲੋਕ ਸਿਧਾਰ ਗਏ ਸਨ ਤੇ ਜ਼ਿਦ ਕਰਨ ਵਾਲੀ ਭਗਵਾਨ ਰਾਮ ਦੀ ਸੌਤੇਲੀ ਮਾਤਾ ਕੈਕਈ ਆਪਣੀਆਂ ਬਾਕੀ ਸਾਥਣਾਂ ਸਮੇਤ ਵਿਧਵਾ ਹੋ ਗਈ ਸੀਦੂਜਾ, ਉਸਦੇ ਪੁਤਰ ਭਰਤ ਨੇ ਰਾਜਭਾਗ, ਜਿਸ ਕਾਰਨ ਉਸਦੀ ਮਾਤਾ ਨੇ ਅਜੀਬ ਫੈਸਲਾ ਲਿਆ ਸੀ, ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਸੀਅਯੁੱਧਿਆ ਵਾਸੀਆਂ ਨੇ ਵੀ ਇਸ ਨੂੰ ਚੰਗਾ ਨਹੀਂ ਸੀ ਸਮਝਿਆ ਪਰ ਇਨ੍ਹਾਂ ਹਾਲਤਾਂ ਦੇ ਵਿਰੁੱਧ ਕੋਈ ਵੀ ਉਜਰ ਨਹੀਂ ਸੀ ਕਰ ਸਕਿਆਬਨਵਾਸ ਦੌਰਾਨ ਜੋ ਕੁਝ ਹੋਇਆ, ਚਾਹੇ ਉਹ ਰਾਵਣ ਦੀ ਭੈਣ ਦਾ ਨੱਕ ਕੱਟਣਾ ਸੀ ਜਾਂ ਫਿਰ ਰਾਵਣ ਦੁਆਰਾ ਸੀਤਾ ਦਾ ਹਰਣ ਕਰਨਾ, ਭਿਆਨਕ ਯੁੱਧ ਦਾ ਹੋਣਾ, ਲੰਕਾ ਦੀ ਤੇ ਰਾਵਣ ਦੀ ਤਬਾਹੀ, ਤੇ ਰਾਵਣ ਦੇ ਭਰਾ ਦਾ ਉਸ ਨਾਲ ਵਿਸ਼ਵਾਸਘਾਤ ਕਰਨਾ, ਸਭ ਕੁਝ ਮਾਨਵਤਾ ਨੂੰ ਢਾਹ ਲਾਉਣ ਤੇ ਸ਼ਰਮਸਾਰ ਕਰਨ ਵਾਲਾ ਸੀਘਰ ਦਾ ਭੇਤੀ ਲੰਕਾ ਢਾਹੇ ਮੁਹਾਵਰਾ ਵੀ ਇਸੇ ਯੁੱਧ ਦੀ ਹੀ ਉਪਜ ਸੀਇਸ ਸਭ ਕਾਸੇ ਦੇ ਹੱਲ ਲਈ ਮਨੁੱਖੀ ਮਨਾਂ ਵਿੱਚੋਂ ਈਰਖਾ ਅਤੇ ਲਾਲਚ ਦਾ ਹਨੇਰਾ ਦੂਰ ਕਰਨ ਲਈ ਮਨਾਂ ਨੂੰ ਰੋਸ਼ਨ ਕਰਨ ਦੀ ਫੌਰੀ ਲੋੜ ਸੀ

ਪਰ ਮਨੁੱਖੀ ਮਨ ਇੰਨਾ ਵੱਡਾ ਲਕੀਰ ਦਾ ਫਕੀਰ ਬਣ ਬਹਿੰਦਾ ਹੈ ਕਿ ਕਿਸੇ ਵੀ ਪ੍ਰੰਪਰਾ ਦਾ ਮੂਲ ਕਾਰਨ ਜਾਨਣ ਦੀ ਤਹਿ ਤੱਕ ਜਾਣ ਦੀ ਬਿਜਾਏ ਪ੍ਰੰਪਰਾ ’ਤੇ ਫੁੱਲ ਚੜ੍ਹਾਉਂਦਾ ਰਹਿੰਦਾ ਹੈਇਸ ਦੌਰਾਨ ਹੋਰ ਵੀ ਕਈ ਤਰ੍ਹਾਂ ਦੀਆਂ ਕੁਰੀਤੀਆਂ ਨਾਲ ਜੁੜਦੀਆਂ ਰਹਿੰਦੀਆਂ ਹਨ ਤੇ ਗਲਤ ਅਨਸਰ ਉਨ੍ਹਾਂ ਦਾ ਨਜਾਇਜ਼ ਫਾਇਦਾ ਲੈਂਦੇ ਰਹਿੰਦੇ ਹਨਅੰਦਰੂਨੀ ਰੌਸ਼ਨੀ ਦੀ ਥਾਂ ਦੀਵਿਆਂ ਨੇ ਲੈ ਲਈ ਜੋ ਹੁਣ ਬਿਜਲਈ ਲੜੀਆਂ ਤੱਕ ਆਣ ਪਹੁੰਚੀ ਹੈਆਤਿਸ਼ਬਾਜ਼ੀ ਪ੍ਰਦੂਸ਼ਣ ਦਾ ਮੁੱਖ ਕਾਰਨ ਬਣ ਗਈ ਸੀ ਜਿਸ ਨੂੰ ਦੂਰ ਕਰਨ ਲਈ ਹੁਣ ਸੁਪਰੀਮਕੋਰਟ ਨੂੰ ਦਖਲ ਦੇਣਾ ਪਿਆ ਹੈਇੱਥੇ ਹੀ ਬੱਸ ਨਹੀਂ, ਇਸ ਤਿਉਹਾਰ ਨਾਲ ਜੂਆ ਵੀ ਜੁੜ ਗਿਆ ਅਤੇ ਤੋਹਫਿਆਂ ਦੇ ਆਦਾਨ ਪ੍ਰਦਾਨ ਦੇ ਬਹਾਨੇ ਰਿਸ਼ਵਤਖੋਰੀ ਵੀ ਵੱਡੇ ਪੱਧਰ ਤੱਕ ਫੈਲ ਗਈ ਹੈਤਿਉਹਾਰ ਨੂੰ ਰੌਣਕਮੇਲੇ ਦੀ ਦਿੱਖ ਦੇਣ ਲਈ ਮਠਿਆਈਆਂ ਦੀ ਵਰਤੋਂ ਸ਼ੁਰੂ ਹੋਈ ਤਾਂ ਲਾਲਚੀ ਮਨੁੱਖ ਨੇ ਮਿਲਾਵਟ ਦੀ ਖੋਜ ਕਰ ਲਈਪਵਿੱਤਰ ਦਿਨ ਦਾ ਨਾਮ ਰੌਸ਼ਨੀਆਂ ਦਾ ਤਿਉਹਾਰ ਰੱਖਿਆ ਗਿਆ ਤੇ ਕੰਮ ਸਾਰੇ ਹੀ ਬੇਈਮਾਨੀ ਵਾਲੇ, ਫਿਰ ਹਨੇਰਾ ਦੂਰ ਕਿੱਥੋਂ ਹੋਵੇ? ਇਹੀ ਕਾਰਨ ਹੈ ਕਿ ਤਰੇਤਾ ਯੁੱਗ ਤੋਂ ਹਨੇਰਾ ਦੂਰ ਕਰਨ ਦੀ ਪ੍ਰਵਿਰਤੀ ਦਾ ਨਾਮ ਤਾਂ ਚੱਲਦਾ ਹੈ ਪਰ ਹਨੇਰਾ ਦੂਰ ਹੋਣ ਦੀ ਬਜਾਏ ਮਨੁੱਖ ਇਸ ਹਨੇਰੇ ਦੀ ਦਲਦਲ ਵਿੱਚ ਗਰਕਦਾ ਜਾ ਰਿਹਾ ਹੈਅੰਦਰੂਨੀ ਹਨੇਰਾ ਤਾਂ ਵਧਣਾ ਹੀ ਸੀ, ਹੁਣ ਤਾਂ ਬਾਹਰਲੇ ਹਨੇਰੇ ਨੇ ਵੀ ਨੱਕ ਵਿੱਚ ਦਮ ਕਰਨਾ ਸ਼ੁਰੂ ਕਰ ਦਿੱਤਾ ਹੈਸਾਡਾ ਦੇਸ਼ ਤਾਂ ਪ੍ਰਦੂਸ਼ਣ ਦਾ ਘਰ ਬਣ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦਾ ਵਾਤਾਵਰਣ ਤਾਂ ਸਭ ਤੋਂ ਗੰਧਲਾ ਬਣਿਆ ਹੋਇਆ ਹੈਜਿਸ ਦੇਸ਼ ਦੀ ਰਾਜਧਾਨੀ ਵਿੱਚ ਰਹਿਣ ਵਾਲਿਆਂ ਦਾ ਹੀ ਸਾਹ ਘੁੱਟਦਾ ਹੋਵੇ, ਉੱਥੇ ਬਾਕੀਆਂ ਦਾ ਕੀ ਹਾਲ ਹੋਵੇਗਾ, ਕੋਈ ਕਹਿਣ ਦੀ ਗੁੰਜਾਇਸ਼ ਹੀ ਨਹੀਂ ਹੈ

ਚਲੋ ਰੌਲਾ ਗੌਲਾ ਪੈਣ ’ਤੇ ਦੇਸ਼ ਦੀ ਸਰਬਉੱਚ ਅਦਾਲਤ ਦੇ ਯਤਨਾਂ ਸਦਕਾ ਇਸ ਰਾਤ ਨੂੰ ਪਟਾਖੇ ਚਲਾਉਣ ਦੀ ਕਿਰਿਆ ’ਤੇ ਕੂਝ ਰੋਕ ਲੱਗੀ ਹੈ, ਜਿਸ ਨਾਲ ਲੋਕਾਂ ਦੇ ਮਿਹਨਤ ਨਾਲ ਕਮਾਏ ਹੋਏ ਧਨ ਦਾ ਉਜਾੜਾ ਵੀ ਨਹੀਂ ਹੋਵੇਗਾ ਤੇ ਪ੍ਰਦੂਸ਼ਣ ਵੀ ਨਹੀਂ ਫੈਲੇਗਾਪਰ ਲੋਕ ਇਸ ਦੀ ਪਾਲਣਾ ਕਦੋਂ ਕੁ ਤੱਕ ਕਰਨਗੇ, ਇਹ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਸਾਡੇ ਦੇਸ਼ ਦੇ ਲੋਕਾਂ ਦੇ ਸ਼ੌਕ ਵੀ ਤਾਂ ਅਵੱਲਾ ਹੀ ਰੁਖ ਅਖਤਿਆਰ ਕਰਦੇ ਜਾ ਰਹੇ ਹਨਅਲਬੇਲੇ ਪੰਜਾਬੀ ਕਵੀ ਪ੍ਰੋ. ਪੂਰਨ ਸਿੰਘ ਨੇ ਲਿਖਿਆ ਸੀ ਕਿ “ਇਹ ਬੇਪ੍ਰਵਾਹ ਜਵਾਨ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ, ਮਰਨੋ ਮੂਲ ਨਹੀਂ ਡਰਦੇ” ਪਰ ਇਨ੍ਹਾਂ ਨੇ ਤਾਂ ਇਹ ਅਰਥ ਆਪਣੇ ਅਨੁਸਾਰ ਹੀ ਢਾਲ ਲਏ ਹਨਨਾ ਤਾਂ ਇਹ ਜਿੰਦਗੀ ਦਾ ਘਾਣ ਕਰਨ ਵਾਲੇ ਨਸ਼ਿਆਂ ਨੂੰ ਗਲ ਲਾਉਣੋ ਡਰਦੇ ਹਨ ਤੇ ਨਾ ਹੀ ਵਧਦੇ ਕਰਜੇ ਦੇ ਬੋਝ ਤੋਂ ਬਚਣ ਲਈ ਖੁਦਕੁਸ਼ੀ ਕਰਨੋਕਰਜ਼ਾ ਲੈਣ ਲੱਗੇ ਮੇਰੇ ਦੇਸ਼ ਦੇ ਲੋਕ ਤਾਂ ਹੁਣ ਬਿਲਕੁਲ ਹੀ ਨਹੀਂ ਡਰਦੇਬਾਦ ਵਿੱਚ ਭਾਵੇਂ ਵਿਜੈ ਮਾਲੀਆ ਜਾਂ ਨੀਰਵ ਮੋਦੀ ਵਰਗਾ ਲੇਬਲ ਲੱਗ ਜਾਵੇਦੁੱਧ ਖੋਏ ਅਤੇ ਮਠਿਆਈਆਂ ਵਿੱਚ ਜ਼ਹਿਰੀਲੇ ਮਾਦੇ ਮਿਲਾਉਂਦੇ ਸਮੇਂ ਇਨ੍ਹਾਂ ਨੂੰ ਸਾਰਾ ਗਿਆਨ ਹੁੰਦਾ ਹੈ ਕਿ ਇਸ ਨਾਲ ਲੋਕ ਬੀਮਾਰੀਆ ਦਾ ਸ਼ਿਕਾਰ ਹੋਣਗੇ ਤੇ ਮਰਨਗੇ ਵੀ ਪਰ ਉਹਨਾਂ ਨੂੰ ਤਾਂ ਕੇਵਲ ਮਾਇਆ ਚਾਹੀਦੀ ਹੈ ਉਂਜ ਭਾਵੇਂ ਨੋਟਬੰਦੀ ਕਰਕੇ ਸਰਕਾਰ ਸਾਰੀ ਹੜੱਪ ਲਵੇ ਪਰ ਇਹ ਬਾਜ਼ ਆਉਣ ਵਾਲੇ ਨਹੀਂ

ਦੁਸ਼ਿਹਰੇ ਦਾ ਤਿਉਹਾਰ ਬਦੀ ਉੱਪਰ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਲਗਾਤਾਰ ਮਨਾਇਆ ਜਾ ਰਿਹਾ ਹੈ ਤੇ ਰਾਵਣ ਦੇ ਪੁਤਲੇ ਸਾੜੇ ਜਾ ਰਹੇ ਹਨਪਰ ਇੰਨੇ ਲੰਬੇ ਅਰਸੇ ਦੇ ਬਾਵਜੂਦ ਬੁਰਾਈ ਘਟਣ ਦੀ ਬਜਾਏ ਵਧਦੀ ਹੀ ਜਾ ਰਹੀ ਹੈਠੀਕ ਇਸੇ ਤਰ੍ਹਾਂ ਮਨਾਂ ਵਿੱਚੋਂ ਹਨੇਰਾ ਦੂਰ ਹੋਣ ਦੀ ਬਜਾਏ ਈਰਖਾ ਅਤੇ ਨਫਰਤ ਵਧਦੀ ਹੀ ਜਾ ਰਹੀ ਹੇਫਿਰ ਕੀ ਖੱਟਿਆ ਰਾਵਣ ਦੇ ਪੁਤਲੇ ਸਾੜ ਕੇ ਤੇ ਦੀਵੇ ਬਾਲ ਕੇ ਜੇ ਮਨਾਂ ਵਿੱਚੋਂ ਨਫਰਤ ਅਤੇ ਦੂਰੀਆਂ ਹੀ ਖਤਮ ਨਹੀਂ ਹੋਣੀਆਂ? ਪਹਿਲਾਂ ਅਸੀਂ ਧਰਮ ਵੰਡੇ, ਫਿਰ ਪਾਣੀਆਂ ਵਿੱਚ ਲੀਕਾਂ ਮਾਰਨੀਆਂ ਸ਼ੁਰੂ ਕੀਤੀਆਂਫਿਰ ਤਿੳਉਹਾਰ ਵੀ ਵੰਡ ਲਏਉਂਜ ਸਾਰੇ ਇਹ ਗੱਲ ਮੰਨਦੇ ਹਨ ਕਿ ਰੱਬ ਇਕ ਹੈ ਪਰ ਨਾਮ ਵੱਖ ਵੱਖ ਰੱਖ ਕੇ ਇੱਥੇ ਵੀ ਵੰਡੀਆਂ ਪਾ ਲਈਆਂਚਾਹੀਦਾ ਤਾਂ ਇਹ ਸੀ ਕਿ ਜਿੰਨੇ ਮਰਜ਼ੀ ਤਿਉਹਾਰ ਬਣਾ ਲਏ ਜਾਂਦੇ, ਉਹ ਮਨੁੱਖਤਾ ਦੇ ਭਲੇ ਅਤੇ ਭਾਈਚਾਰੇ ਲਈ ਬਣਦੇ ਪਰ ਇੱਥੇ ਤਾਂ ਹੋਰ ਹੀ ਲੇਬਲ ਲਗਾ ਕਿ ਨਫਰਤ ਅਤੇ ਲੜਾਈ ਦਾ ਮੁੱਢ ਬੰਨ੍ਹ ਲਿਆ ਗਿਆਤਿਉਹਾਰ ਖੁਸ਼ੀਆਂ ਵਿੱਚ ਵਾਧਾ ਕਰਨ ਦਾ ਸਾਧਨ ਹੁੰਦੇ ਹਨ ਨਾ ਕਿ ਵੰਡੀਆਂ ਪਾਉਣ ਲਈ

ਰੌਸ਼ਨੀਆਂ ਦਾ ਤਿਉਹਾਰ ਉਂਜ ਹਿੰਦੂ ਵੀ ਮਨਾਉਂਦੇ ਹਨ ਤੇ ਸਿੱਖ ਵੀਇਸ ਨਾਲ ਨਫਰਤ ਕੋਈ ਵੀ ਨਹੀਂ ਕਰਦਾ। ਛੇਵੇਂ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਪਹਾੜੀ ਰਾਜਿਆਂ ਸਮੇਤ ਰਿਹਾ ਹੋ ਕੇ ਜਦੋਂ ਅਮ੍ਰਿਤਸਰ ਪੁੱਜੇ ਤਾਂ ਸਵੱਬ ਨਾਲ ਉਹ ਦੀਵਾਲੀ ਵਾਲਾ ਹੀ ਦਿਨ ਸੀਲੋਕਾਂ ਨੇ ਇਸ ਦਿਨ ਦੀ ਖੁਸ਼ੀ ਮਨਾਉਣ ਲਈ ਆਪਣੇ ਘਰਾਂ ’ਤੇ ਦੀਪਮਾਲਾ ਕੀਤੀ ਅਤੇ ਆਤਿਸ਼ਬਾਜੀ ਵੀ ਚਲਾਈਇੰਜ ਇਹ ਤਿਉਹਾਰ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਬਣ ਗਿਆ ਹੈਲੋਕ ਤਿਉਹਾਰ ਨੂੰ ਖੁਸ਼ੀਆਂ ਦਾ ਤਿਉਹਾਰ ਹੀ ਰਹਿਣ , ਵਿੱਚ ਹੋਰ ਕੁਰੀਤੀਆਂ ਨਾ ਘੁਸੇੜਨ ਤਾਂ ਤਿਉਹਾਰ ਦੀ ਖੁਸ਼ੀ ਦੂਣ ਸਵਾਈ ਹੋ ਜਾਂਦੀ ਹੈਹਿੰਦੂਆਂ ਦੀ ਦੀਵਾਲੀ ਤੇ ਸਿੱਖਾਂ ਦਾ ਬੰਦੀਛੋੜ ਹੁਣ ਰੋਸ਼ਨੀਆਂ ਦੇ ਦੀਵੇ ਵੀ ਜਲਾਉਂਦਾ ਹੈ ਤੇ ਰਾਤ ਭਰ ਪਟਾਖੇ ਚਲਾ ਕੇ ਲੋਕਾਂ ਦੀ ਨੀਂਦ ਵੀ ਹਰਾਮ ਕਰਦਾ ਹੈਅਗਲਾ ਦਿਨ ਵਿਸ਼ਵਕਰਮਾ ਦਾ ਆ ਜਾਂਦਾ ਹੈ। ਉਸ ਦਿਨ ਫਿਰ ਇਹੀ ਘਟਨਾਕਰਮ ਜਾਰੀ ਰਹਿੰਦਾ ਹੈਇੰਜ ਕਈ ਥਾਂਵਾਂ ’ਤੇ ਆਤਿਸ਼ਬਾਜ਼ੀ ਨਾਲ ਅੱਗਾਂ ਲੱਗਦੀਆਂ ਹਨ, ਪ੍ਰਦੂਸ਼ਣ ਫੈਲਦਾ ਹੈ ਅਤੇ ਧਨ ਦਾ ਉਜਾੜਾ ਵੀ ਹੁੰਦਾ ਹੈਇਸ ਲਈ ਬਿਹਤਰ ਹੋਵੇ ਜੇ ਰੌਸ਼ਨੀ ਕਰਦੇ ਦੀਵੇ ਸ਼ਗਨ ਪੂਰਵਕ ਜਲਾਏ ਜਾਣ ਤੇ ਜ਼ਿਆਦਾ ਜ਼ੋਰ ਭਰਾਤਰੀ ਭਾਵ ਅਤੇ ਪਿਆਰ ਦੀ ਭਾਵਨਾ ਵਿੱਚ ਵਾਧਾ ਕਰਨ ਲਈ ਲਗਾਇਆ ਜਾਵੇ ਤਾਂ ਜੋ ਮਨਾਂ ਦੇ ਹਨੇਰੇ ਅਤੇ ਨਫਰਤ ਦੂਰ ਹੋਵੇ

ਜਿਵੇਂ ਜਿਵੇਂ ਤਕਨੀਕ ਵਿਕਸਤ ਹੋ ਰਹੀ ਹੈ, ਮਨੁੱਖ ਮਸ਼ੀਨ ਬਣਦਾ ਜਾ ਰਿਹਾ ਹੈਪ੍ਰੇਮ ਅਤੇ ਮੋਹ ਪਿਆਰ ਦੀਆਂ ਤੰਦਾਂ ਤੁੱਟਦੀਆਂ ਜਾ ਰਹੀਆਂ ਹਨ, ਰਿਸ਼ਤੇ ਬਿਖਰਦੇ ਜਾ ਰਹੇ ਹਨਇਸ ਸਭ ਕਾਸੇ ਨੂੰ ਸੰਭਾਲਣ ਲਈ ਮਨਾਂ ਵਿੱਚੋਂ ਈਰਖਾ ਅਤੇ ਹਨੇਰੇ ਦਾ ਜੰਜਾਲ ਖਤਮ ਕਰਨ ਦੀ ਸਖਤ ਲੋੜ ਹੈਅੰਦਰੂਨੀ ਰੌਸ਼ਨੀ ਦੇ ਨਾਲ ਨਾਲ ਭਾਵੇਂ ਬਾਹਰਲੀ ਰੌਸ਼ਨੀ ਦਾ ਵੀ ਪੂਰਾ ਮਹੱਤਵ ਹੈ ਪਰ ਜਦ ਤੱਕ ਮਨਾਂ ਅੰਦਰਲੇ ਵਖਰੇਵੇਂ ਖਤਮ ਨਹੀਂ ਹੁੰਦੇ, ਨੈਤਿਕਤਾ ਅਤੇ ਦਿਆਨਤਦਾਰੀ ਦੀ ਭਾਵਨਾ ਪ੍ਰਬਲ ਨਹੀਂ ਹੁੰਦੀ, ਤਦ ਤੱਕ ਬਾਹਰਲੀ ਰੌਸ਼ਨੀ ਦਾ ਕੋਈ ਲਾਭ ਨਹੀਂ ਹੋਣਾ। ਸਮੇਂ ਦੀ ਮੁੱਖ ਲੋੜ ਹੈ ਕਿ ਸਮਾਜ ਵਿੱਚ ਸਿਰਜੇ ਗਏ ਤਿਉਹਾਰ ਜੀ ਸਦਕੇ ਮਨਾਏ ਜਾਣ ਪਰ ਇਹ ਧਿਆਨ ਰੱਖਿਆ ਜਾਵੇ ਕਿ ਇਹ ਤਿਉਹਾਰ ਪ੍ਰੇਮ ਪਿਆਰ, ਸ਼ਾਂਤੀ ਅਤੇ ਭਾਈਚਾਰੇ ਦਾ ਸ਼ੰਦੇਸ਼ ਦੇਣ, ਈਮਾਨਦਾਰੀ ਤੇ ਅਨੁਸ਼ਾਸਨ ਪੈਦਾ ਕਰਨ ਅਤੇ ਕੁਰੀਤੀਆਂ ਤੋਂ ਦੂਰ ਰੱਖਣਜਿਹੜੇ ਤਿਉਹਾਰ ਸਮਾਜ ਵਿੱਚ ਭ੍ਰਿਸ਼ਟਾਚਾਰ ਤੇ ਵਹਿਮਾਂ ਭਰਮਾਂ ਨੂੰ ਉਤਸ਼ਾਹਤ ਕਰਦੇ ਹਨ, ਉਹਨਾਂ ਤੋਂ ਤੋਬਾ ਹੀ ਭਲੀ ਹੈਸਭ ਤੋਂ ਵੱਡੀ ਲੋੜ ਮਿਲਾਵਟ ਵਾਲੀਆਂ ਮਠਿਆਈਆਂ ਤੇ ਜ਼ਹਿਰਾਂ ਦੀ ਬਦੌਲਤ ਪਕਾਏ ਗਏ ਫਲਾਂ ਤੋਂ ਬਚਣ ਦੀ ਹੈਖੁਸ਼ੀ ਮੌਕੇ ਹਰ ਕੋਈ ਖੁਸ਼ੀ ਦੇ ਵਾਧੇ ਲਈ ਇਨ੍ਹਾਂ ਚੀਜ਼ਾਂ ਦੀ ਖਰੀਦ ਕਰਦਾ ਹੈ, ਜੇ ਇਨ੍ਹਾਂ ਨਾਲ ਬੀਮਾਰੀਆਂ ਹੀ ਖਰੀਦਣੀਆਂ ਹਨ ਤਾਂ ਕੀ ਫਾਇਦਾ? ਦੀਵਾਲੀ ਅਮ੍ਰਿਤਸਰ ਦੀ ਤੇ ਰੋਟੀ ਆਪਣੇ ਘਰ ਦੀ, ਬੜੀ ਪੁਰਾਣੀ ਕਹਾਵਤ ਬਣੀ ਹੋਈ ਹੈ, ਇਸ ’ਤੇ ਅਮਲ ਕਰਨ ਦੀ ਲੋੜ ਹੈ ਤੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਦਾ ਵੀ ਪੂਰਾ ਖਿਆਲ ਰੱਖਣਾ ਬਣਦਾ ਹੈ

*****

(1382)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author