ShyamSDeepti7ਇਹੀ ਨੌਜਵਾਨ ਨੇ, ਜਿਨ੍ਹਾਂ ਲਈ ਸਾਡੇ ਕੋਲ ਅਵਾਰਾ, ਕੁਰਾਹੇ ਪਏ, ਨਸ਼ੇ ਕਰਦੇ, ਆਰਾਮ ਪਸੰਦ ...” 
(22 ਅਕਤੂਬਰ 2018)

 

ਪਰਵਾਸ ਦੀ ਭਾਵਨਾ, ਪਿੰਡ, ਪ੍ਰਦੇਸ਼ ਨੂੰ ਛੱਡ ਕੇ ਦੇਸ਼ ਦੇ ਦੂਰ ਦਰਾਜ ਕੋਨੇ ਵਿਚ ਜਾਣਾ ਜਾਂ ਕਿਸੇ ਦੂਸਰੇ ਮੁਲਕ ਵੱਲ ਕੂਚ ਕਰਨਾ, ਕੋਈ ਨਵੀਂ ਪ੍ਰਵਿਰਤੀ ਨਹੀਂ ਹੈਇਸ ਦਾ ਇਤਿਹਾਸ ਅਤੇ ਇਹ ਚਾਲ ਚਲਨ ਕਈ ਸਦੀਆਂ ਪੁਰਾਣਾ ਹੈਪਰਵਾਸ ਪੰਛੀ ਵੀ ਕਰਦੇ ਹਨ ਤੇ ਹੋਰ ਜਾਨਵਰ ਵੀਪੰਛੀ ਉੱਡ ਸਕਦੇ ਹਨ, ਇਸ ਲਈ ਉਨ੍ਹਾਂ ਦੀ ਉਡਾਰੀ ਕਈ ਕਈ ਮੀਲਾਂ ਦੀ ਹੋ ਜਾਂਦੀ ਹੈਪਰਵਾਸ ਜਾਂ ਆਪਣੀ ਜਮੀਨ ਨੂੰ ਛੱਡਣ ਪਿੱਛੇ, ਜੋ ਮੂਲ ਭਾਵਨਾ ਹੈ, ਉਹ ਹੈ ਉਸ ਥਾਂ ਤੇ ਜੀਉਣ ਲਈ ਜ਼ਰੂਰੀ, ਘੱਟੋ ਘੱਟ ਸਹੂਲਤਾਂ ਵੀ ਬਾਕੀ ਨਹੀਂ ਰਹਿ ਗਈਆਂਪਰਵਾਸ ਆਪਣੇ ਆਪ ਨੂੰ ਜੀਉਂਦਾ ਰੱਖਣ, ਬਚਾ ਕੇ ਰੱਖਣ ਦੀ ਜੀਵ ਦੀ ਤੀਬਰ ਇੱਛਾ ਦਾ ਪ੍ਰਗਟਾਵਾ ਹੈ

ਮਨੁੱਖ ਸਾਰੇ ਜੀਵਾਂ ਵਿੱਚੋਂ ਸੁਚੇਤ ਹੋਣ ਦੇ ਨਾਤੇ, ਸਿਰਫ ਮੂਲਭੂਤ ਜ਼ਰੂਰਤਾਂ ਦੀ ਘਾਟ ਕਾਰਨ ਹੀ ਨਹੀਂ, ਇਕ ਵਧੀਆ ਜ਼ਿੰਦਗੀ ਜੀਣ ਦੀ ਲਾਲਸਾ ਕਰਕੇ ਵੀ, ਪਰਵਾਸ ਦਾ ਫੈਸਲਾ ਲੈਂਦਾ ਹੈਵੈਸੇ ਵੀ ਮਨੁੱਖ ਦੀ ਫਿਤਰਤ ਵਿਚ ਜਿਗਿਆਸਾ ਅਤੇ ਤਲਾਸ਼ ਦੋ ਹੋਰ ਗੁਣ ਹਨ, ਜਿਨ੍ਹਾਂ ਦਾ ਇਸ ਦਿਸ਼ਾ ਵਿਚ ਵੱਡਾ ਯੋਗਦਾਨ ਹੈ ਕਿਸੇ ਨਵੀਂ ਥਾਂ ’ਤੇ ਠਿਕਾਣਾ ਬਣਾ ਲੈਣ ਦੀ ਭਾਵਨਾ, ਮਨੁੱਖੀ ਅਮਲ ਹੈ

ਪਰਵਾਸ ਦੀ ਪ੍ਰਵਿਰਤੀ ਸਾਰੀ ਦੁਨੀਆਂ ਦਾ ਵਰਤਾਰਾ ਹੈਯੂ.ਐੱਨ ਦੀ ਤਾਜ਼ਾ ਰਿਪੋਰਟ ਮੁਤਾਬਕ ਤਕਰੀਬਨ 25 ਕਰੋੜ ਲੋਕ ਆਪਣੀ ਜਨਮ ਭੂਮੀ ਛੱਡ ਕੇ ਹੋਰ ਮੁਲਕਾਂ ਵਿਚ ਰਹਿੰਦੇ ਹਨਇਨ੍ਹਾਂ ਪਰਵਾਸੀਆਂ ਵਿਚ ਸਭ ਤੋਂ ਵੱਧ ਗਿਣਤੀ ਭਾਰਤੀ ਲੋਕਾਂ ਦੀ ਹੈ, ਜਿਸ ਦੇ 17.7 ਕਰੋੜ ਲੋਕ ਦੇਸ਼ ਤੋਂ ਬਾਹਰ ਵਸਦੇ ਹਨਉਸ ਤੋਂ ਬਾਅਦ ਮੈਕਸੀਕੋ, ਰੂਸ, ਚੀਨ, ਬੰਗਲਾਦੇਸ਼ ਅਤੇ ਪਾਕਿਸਤਾਨ ਆਉਂਦੇ ਹਨਆਪਣੇ ਦੇਸ਼ ਵਿੱਚੋਂ ਕੇਰਲਾ ਅਤੇ ਪੰਜਾਬ ਇਸ ਪੱਖ ਤੋਂ ਮੋਹਰੀ ਹਨ, ਪਰ ਕੇਰਲਾ ਅਤੇ ਪੰਜਾਬ ਦੇ ਪਰਵਾਸ ਵਿਚ ਫ਼ਰਕ ਹੈ ਕਿ ਪੰਜਾਬ ਦੇ ਲੋਕ, ਪੱਕੇ ਤੌਰ ਤੇ ਵੱਸ ਜਾਣ ਨੂੰ ਵੱਧ ਤਰਜ਼ੀਹ ਦਿੰਦੇ ਹਨ

ਆਮ ਤੌਰ ’ਤੇ ਬਹੁਗਿਣਤੀ ਲੋਕਾਂ ਲਈ, ਆਪਣੀ ਜਨਮ ਭੂਮੀ, ਆਪਣੇ ਲੋਕ ਅਤੇ ਸਭਿਆਚਾਰ ਨੂੰ ਛੱਡ ਕੇ ਨਵੀਂ ਥਾਂ ’ਤੇ ਜਾਂ ਵੱਸਣਾ, ਕਿਸੇ ਵੀ ਤਰ੍ਹਾਂ ਪਹਿਲੀ ਪਸੰਦ ਨਹੀਂ ਹੁੰਦੀਇਹ ਤਾਂ ਮਜਬੂਰੀ ਵਿੱਚੋਂ ਪੈਦਾ ਹੋਇਆ ਵਰਤਾਰਾ ਹੈਸਭ ਤੋਂ ਪ੍ਰਮੁੱਖ ਕਾਰਨ ਆਰਥਿਕ ਹੈ ਕਿ ਏਨੀ ਕੁ ਵੀ ਦਿਹਾੜੀ ਨਹੀਂ ਮਿਲਦੀ ਕਿ ਆਪਣਾ ਢਿੱਡ ਹੀ ਭਰਿਆ ਜਾ ਸਕੇਇਹ ਪਰਵਾਸ ਭਾਵੇਂ ਪਿੰਡਾਂ ਤੋਂ ਸ਼ਹਿਰਾਂ ਵੱਲ ਅਤੇ ਸ਼ਹਿਰਾਂ ਤੋਂ ਮਹਾਂਨਗਰਾਂ ਵੱਲ ਦਾ ਹੋਵੇਅਜੋਕੇ ਦ੍ਰਿਸ਼ ਵਿਚ ਇਹ ਪਹਿਲੂ ਬਹੁਤ ਅਹਿਮ ਹੈ, ਜਦੋਂ ਅਸੀਂ ਦੇਖ ਸਕਦੇ ਹਾਂ ਕਿ ਦੇਸ਼ ਭਰ ਵਿਚ ਹੀ ਰੋਜ਼ਗਾਰ ਦੀ ਸਥਿਤੀ ਨਿਰਾਸ਼ਾਜਨਕ ਹੈਸਰਕਾਰਾਂ ਦੇ ਚੋਣਾਵੀ ਵਾਅਦਿਆਂ ਵਿਚ ਇਹ ਪੱਖ ਲੁਭਾਵਣੇ ਜਾਪਦੇ ਹਨ, ਪਰ ਜ਼ਮੀਨੀ ਪੱਧਰ ’ਤੇ ਲੋਕਾਂ ਹੱਥ ਕੁਝ ਨਹੀਂ ਲਗਦਾਪਿਛਲੇ ਦੋ ਦਹਾਕਿਆਂ ਤੋਂ, ਤੇ ਵਿਸ਼ੇਸ਼ ਕਰਕੇ ਚਾਰ ਸਾਲਾਂ ਤੋਂ, ਨਿੱਜੀਕਰਨ ਵੱਲ ਵੱਧ ਝੁਕਾਅ ਕਾਰਨ ਸਰਕਾਰ ਆਪਣੇ ਖਾਤੇ ਵਿਚ, ਲੋਕਾਂ ਨੂੰ ਨਾ ਦੇ ਬਰਾਬਰ ਰੋਜ਼ਗਾਰ ਮੁਹਈਆ ਕਰਵਾ ਰਹੀ ਹੈਪ੍ਰਾਈਵੇਟ ਖੇਤਰ ਨੂੰ ਮਨਮਰਜ਼ੀ ਕਰਨ ਦੀ ਖੁੱਲ੍ਹ ਹੈਤੇ ਉਹ ‘ਹਾਇਰ ਐਂਡ ਫਾਇਰ’ ਭਾਵ ਮਰਜ਼ੀ ਨਾਲ ਰੱਖੋ, ਜਦੋਂ ਜੀਅ ਕਰੇ ਛਾਂਟੀ ਕਰ ਦਿਉ, ਦੀ ਨੀਤੀ ਤਹਿਤ ਕਾਰਜ ਕਰ ਰਹੇ ਹਨਸਰਕਾਰ ਦਾ ਉਨ੍ਹਾਂ ਉੱਤੇ ਕਿਸੇ ਤਰ੍ਹਾਂ ਦਾ ਕੋਈ ਨਿਯਮ ਲਾਗੂ ਨਹੀਂ ਹੋ ਰਿਹਾ, ਜਿਸ ਨੂੰ ਸਰਕਾਰ ਈਜ਼ ਇਨ ਬਿਜਨੈਸ, ਕਾਰੋਬਾਰ ਵਿਚ ਅਸਾਨੀ ਕਹਿ ਰਹੀ ਹੈ

ਇਸ ਦਾ ਦੂਸਰਾ ਪੱਖ, ਇਸ ਸਥਿਤੀ ਨੂੰ ਸਪਸ਼ਟ ਕਰਨ ਲਈ ਕਾਫੀ ਹੈ ਕਿ ਦੇਸ਼ ਅਤੇ ਪੰਜਾਬ ਵਿਚ ਖਾਸ ਕਰਕੇ, ਵਿਦੇਸ਼ ਭੇਜਣ ਵਾਲੇ ਏਜੰਟਾਂ ਅਤੇ ਆਇਲੈਟ ਸੈਂਟਰਾਂ ਦੀ ਭਰਮਾਰ ਹੋ ਗਈ ਹੈਇਹ ਇਕ ਪ੍ਰਭਾਵ ਬਣ ਰਿਹਾ ਹੈ ਕਿ ਕਾਲੇਜ ਵਿਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੈ ਤੇ ਇਨਾਂ ਸੈਂਟਰਾਂ ਵਿਚ ਵੱਧਇਕ ਛੋਟੇ ਜਿਹੇ ਕਸਬੇ ਵਿਚ ਅੱਠ-ਦਸ ਆਇਲੈਟ ਸੈਂਟਰਾਂ ਦਾ ਹੋਣਾ ਮਾਮੂਲੀ ਗੱਲ ਹੈ, ਜਦੋਂ ਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿਚ ਇਹ ਸੈਂਕੜਿਆਂ ਵਿਚ ਹਨਇਕ ਅੰਦਾਜ਼ੇ ਮੁਤਾਬਕ ਇਕੱਲੇ ਪੰਜਾਬ ਤੋਂ ਕਰੀਬ ਡੇਢ ਤੋਂ ਦੋ ਲੱਖ ਨੌਜਵਾਨ, ਹਰ ਸਾਲ ਪਰਵਾਸ ਕਰ ਰਹੇ ਹਨ

ਪਰਵਾਸ, ਪੜ੍ਹਾਈ, ਨੌਕਰੀ ਅਤੇ ਵਿਦੇਸ਼ੀ ਧਰਤੀ ਦਾ ਮੋਹ, ਆਪਸ ਵਿਚ ਜੁੜੇ ਹੋਏ ਹਨਭਾਵੇਂ ਪੰਜਾਬੀ ਨੌਜਵਾਨ ਪੜ੍ਹਾਈ ਦੇ ਨਾਂ ’ਤੇ, ਕੋਰਸ ਕਰਨ ਲਈ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਦਾਖਲਾ ਲੈ ਕੇ ਜਾਂਦੇ ਹਨ, ਪਰ ਕਿਸੇ ਵੀ ਨੌਜਵਾਨ ਦੇ ਮਨ ਵਿਚ, ਭੌਰਾ ਵੀ ਦੁਚਿੱਤੀ ਨਹੀਂ ਹੁੰਦੀ ਕਿ ਉਹ ਉੱਚ ਸਿੱਖਿਆ ਹਾਸਿਲ ਕਰਕੇ, ਵਾਪਸ ਦੇਸ਼ ਨੂੰ ਪਰਤੇਗਾਦੂਸਰੇ ਪਾਸੇ, ਉਨ੍ਹਾਂ ਦੇਸ਼ਾਂ ਦੀ ਨੀਤੀ ਵਿਚ ਵੀ, ਇਨ੍ਹਾਂ ਨੂੰ ਪੜ੍ਹਾਉਣ ਤੋਂ ਵੱਧ, ਉੱਥੇ ਕੰਮ ਵਿੱਚ ਲਗਾਉਣ ਦੀ ਚਾਹਤ ਵੱਧ ਹੈਜ਼ਰਾ ਵਿਸ਼ਲੇਸ਼ਣ ਕਰਕੇ ਦੇਖੋ25 ਤੋਂ ਤੀਹ ਲੱਖ ਰੁਪਏ, ਦੂਸਰੇ ਦੇਸ਼ ਨੂੰ ਦੇ ਕੇ, ਪੜ੍ਹਨ ਗਿਆ ਨੌਜਵਾਨ, ਉਨ੍ਹਾਂ ਦੇ ਸਟੱਡੀ ਵੀਜ਼ੇ ’ਤੇ ਹੁੰਦਿਆਂ, ਹਫਤੇ ਵਿਚ ਵੀਹ ਘੰਟੇ ਕੰਮ ਕਰ ਸਕਦਾ ਹੈ ਤੇ ਇਸ ਤਰ੍ਹਾਂ ਉਨ੍ਹਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਦਾ ਹੈਇਸ ਤੋਂ ਬਾਅਦ ਜਾਬ ਸਰਚ ਵੀਜ਼ਾ, ਵਰਕ ਵੀਜ਼ਾ ਰਾਹੀਂ ਉਸ ਤੋਂ 10-15 ਸਾਲ ਕੰਮ ਲਿਆ ਜਾਂਦਾ ਹੈ ਤੇ ਫਿਰ ਕਿਸੇ ਕਾਰੋਬਾਰੀ ਦੀ ਸਿਫਾਰਸ਼ੀ ਚਿੱਠੀ ਨਾਲ ਪੱਕਾ ਕਰਨ ਦੀ ਗੱਲ ਤੁਰਦੀ ਹੈ

ਇਹ ਠੀਕ ਹੈ ਕਿ ਪਹਿਲਾਂ ਮੁੱਖ ਕਾਰਨ ਆਰਥਿਕਤਾ ਹੈ, ਪਰ ਇਸ ਗੱਲ ਤੋਂ ਸਥਿਤੀ ਦਾ ਜ਼ਾਇਜਾ ਲਵੋ ਕਿ ਪੱਚੀ-ਤੀਹ ਲੱਖ ਰੁਪਏ ਕਿਸ ਦੇ ਕੋਲ ਹਨ? ਇਕ ਅਨੁਮਾਨ ਮੁਤਾਬਕ ਪੰਜਾਬ ਦੇ ਪਰਵਾਸ ਵਿੱਚੋਂ 81 ਫੀਸਦੀ ਨੌਜਵਾਨ ਪੇਂਡੂ ਖੇਤਰਾਂ ਤੋਂ ਹਨਨਿਸ਼ਚਿਤ ਹੀ ਇਹ ਉਹ ਲੋਕ ਹਨ ਜਿਨ੍ਹਾਂ ਕੋਲ ਦੋ-ਚਾਰ ਕਿੱਲੇ ਜ਼ਮੀਨ ਹੈ ਤੇ ਉਸ ਨੂੰ ਵੇਚ ਜਾਂ ਗਹਿਣੇ ਰੱਖ ਕੇ, ਲੋਕ ਪੈਸਿਆਂ ਦਾ ਬੰਦੋਬਸਤ ਕਰਦੇ ਹਨਏਜੰਟ ਭਾਵੇਂ ਇਨ੍ਹਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਦਫਤਰ ਵਿਚ ਬੈਠਿਆਂ ਹੀ ਪੱਕਾ ਕਰ ਦਿੰਦੇ ਹਨ ਤੇ ਪਹੁੰਚਦੇ ਸਾਰ ਹੀ ਡਾਲਰ ਭੇਜਣ ਦੀ ਗਰੰਟੀ ਦੇ ਦਿੰਦੇ ਹਨ, ਜੋ ਕਿ ਸੱਚ ਦੇ ਨੇੜੇ-ਤੇੜ ਵੀ ਨਹੀਂ ਹੁੰਦਾ ਪਰ ਫਿਰ ਵੀ ਨੌਜਵਾਨਾਂ ਦਾ ਇਹ ਵਰਗ, ਇੱਥੇ ਥੋੜ੍ਹਾ-ਬਹੁਤਾ ਕੁਝ ਕਰ ਸਕਦਾ ਹੁੰਦਾ ਹੈਜਦੋਂ ਕਿ ਇਸ ਮਾਹੌਲ ਵਿਚ, ਜਿਨ੍ਹਾਂ ਨੂੰ ਸਚਮੁੱਚ ਹੀ ਰੋਜ਼ਗਾਰ ਦੀ ਲੋੜ ਹੈ, ਉਨ੍ਹਾਂ ਨੂੰ ਤਾਂ ਕੋਈ ਰਾਹ ਨਜ਼ਰ ਨਹੀਂ ਆਉਂਦਾ

ਇਕ ਸਮਾਂ ਸੀ ਤੇ ਇਹ ਚਾਹ ਅੱਜ ਵੀ ਰਹਿੰਦੀ ਹੈ ਕਿ ਬੱਚੇ, ਮਾਂ ਪਿਉ ਦੇ ਨਾਲ ਹੀ ਰਹਿਣਹੁਣ ਤਾਂ ਖਾਸ ਤੌਰ ਤੇ, ਏਕਾਕੀ ਪਰਿਵਾਰ ਹਨ ਤੇ ਇਕ ਦੋ ਹੀ ਬੱਚੇ ਹਨਪਰ ਹੁਣ ਮਾਂ ਪਿਉ ਖੁਦ ਇਹ ਕਹਿੰਦੇ ਦੇਖੇ ਸੁਣੇ ਗਏ ਹਨ ਕਿ ਨਿਕਲ ਜਾ, ਭੱਜ ਜਾਇਸ ਤਰ੍ਹਾਂ ਦੇ ਹਾਲਾਤ, ਇਸ ਕਰਕੇ ਬਣੇ ਹਨ ਕਿ ਪੜ੍ਹਾਈ ਦੀ ਬੁਰੀ ਹਾਲਤ ਅਤੇ ਬੇਰੁਜ਼ਗਾਰੀ ਦੇ ਮਾਹੌਲ ਦੇ ਨਾਲ ਨਸ਼ਿਆਂ ਦੀ ਬਹੁਤ ਵੱਡੀ ਸਮੱਸਿਆ ਪੰਜਾਬ ਨੂੰ ਚਿੰਬੜੀ ਹੋਈ ਹੈ ਤੇ ਇਸ ਦਾ ਸ਼ਿਕਾਰ ਵੀ ਬਹੁਤੇ ਨੌਜਵਾਨ ਹੀ ਹਨਮਾਂ ਪਿਉ ਦੇ ਡਰ ਦਾ ਇਹ ਇਕ ਮੁੱਖ ਕਾਰਨ ਹੈਉਨ੍ਹਾਂ ਨੂੰ ਬੱਚਿਆਂ ਦੀ ਦੂਰੀ ਬਰਦਾਸ਼ਤ ਹੈ, ਪਰ ਬੱਚਿਆਂ ਨੂੰ ਇਸ ਤਰ੍ਹਾਂ ਨਸ਼ਿਆਂ ਦੀ ਗ੍ਰਿਫਤ ਵਿਚ ਆ ਕੇ ਮਰਦੇ ਦੇਖਣਾ ਬਿਲਕੁਲ ਨਹੀਂ

ਇਸੇ ਤਰ੍ਹਾਂ ਮਨੁੱਖੀ ਮਾਨਸਿਕਤਾ ਵਿਚ ਵਧੀਆ ਜ਼ਿੰਦਗੀ ਦੀ, ਸੁਖੀ ਅਤੇ ਸ਼ਾਂਤਮਈ ਜ਼ਿੰਦਗੀ ਜੀਉਣ ਦੀ ਤਾਂਘ ਵੀ ਪਰਵਾਸ ਦਾ ਕਾਰਨ ਹੈਚੰਗੇ-ਭਲੇ, ਵਧੀਆ ਕਰੋਬਾਰ ਦੇ ਚਲਦਿਆਂ, ਠੀਕ ਠਾਕ ਜ਼ਮੀਨਾਂ ਹੁੰਦਿਆਂ ਵੀ ਨੌਜਵਾਨ ਵਿਦੇਸ਼ਾਂ ਵੱਲ ਜਾਣ ਨੂੰ ਵੱਧ ਦਿਲਚਸਪੀ ਦਿਖਾਉਂਦੇ ਹਨਇਸ ਪਿੱਛੇ ਆਪਣੇ ਦੇਸ਼-ਪ੍ਰਦੇਸ਼ ਦਾ ਅਣਸੁਖਾਵਾਂ ਮਾਹੌਲ ਹੈ, ਜਿੱਥੇ ਕੋਈ ਵੀ ਛੋਟੇ ਤੋਂ ਛੋਟਾ ਕੰਮ, ਬਿਨਾਂ ਰਿਸ਼ਵਤ ਤੋਂ ਨਹੀਂ ਹੁੰਦਾ ਤੇ ਕੰਮ ਕਰਵਾਉਣ ਲਈ ਲਟਕਾਅ ਅਤੇ ਖੱਜਲ ਖੁਆਰੀ ਵੀ ਹੋਰ ਪਹਿਲੂ ਹਨਇਸੇ ਤਰ੍ਹਾਂ ਹੀ ਮਾਹੌਲ ਵਿਚ ਜੁਰਮ ਅਤੇ ਜ਼ਿਆਦਤੀ, ਆਪਸੀ ਭਾਈਚਾਰੇ ਦੀ ਘਾਟ, ਧਰਮ-ਜਾਤ ਦੀ ਨਫ਼ਰਤ ਭਰੀ ਹਨੇਰੀ ਵੀ ਮਾਹੌਲ ਨੂੰ ਨਾ ਰਹਿਣਯੋਗ ਬਣਾ ਰਹੇ ਹਨ ਤੇ ਜਿਸ ਦਾ ਵੀ ਮਾੜਾ-ਮੋਟਾ ਦਾਅ ਲਗਦਾ ਹੈ, ਉਹ ਇੱਥੋਂ ਨਿਕਲ ਜਾਣ ਨੂੰ ਹੀ ਪਹਿਲ ਦੇਂਦਾ ਹੈ

ਪੜ੍ਹੇ ਲਿਖੇ, ਸਿਖਲਾਈ ਸ਼ੁਦਾ ਨੌਜਵਾਨਾਂ ਨੂੰ ਵੀ ਜਦੋਂ ਕੰਮ ਮੁਤਾਬਕ ਨੌਕਰੀ ਨਹੀਂ ਮਿਲਦੀ ਤਾਂ ਉਹ ਵੀ ਕਿਸੇ ਛੋਟੀ ਮੋਟੀ ਕਾਰੀਗਰੀ ਜਾਂ ਦਿਹਾੜੀ ਲਈ ਵੀ ਬਾਹਰ ਜਾਣ ਨੂੰ ਤਿਆਰ ਹੋ ਜਾਂਦੇ ਹਨਵਿਦੇਸ਼ਾਂ ਵਿਚ ਜਾਣ ਵਾਲਿਆਂ ਵਿੱਚੋਂ 60 ਫੀਸਦੀ ਨੌਜਵਾਨ ਸ਼ੁਰੂਆਤੀ ਦਿਨਾਂ ਵਿਚ ਤਾਂ ਮਜ਼ਦੂਰੀ ਹੀ ਕਰਦੇ ਹਨ ਤੇ 32 ਫੀਸਦੀ ਖੇਤੀ ਸਬੰਧੀ ਤੇ 7 ਫੀਸਦੀ ਰੈਸਟੋਰੈਂਟਾਂ ਵਿੱਚੋਂ ਦਿਹਾੜੀ ਕਮਾਉਂਦੇ ਹਨਸਾਡੇ ਦੇਸ਼ ਵਿੱਚੋਂ ਸਭ ਤੋਂ ਵਧ ਅਜਿਹੇ ਲੋਕ ਗਲਫ ਦੇਸ਼ਾਂ ਵਿਚ ਹਨ, ਜਿੱਥੇ ਕਾਰੀਗਰਾਂ ਦੀ ਵੱਧ ਮੰਗ ਹੈ ਤੇ ਪਰਵਾਸ ਲਈ ਦੂਸਰੀ ਚੋਣ ਕੈਨੇਡਾ ਹੈ

ਜੇਕਰ ਦੇਸ਼ ਦੇ ਪੱਧਰ ’ਤੇ ਗੱਲ ਕਰੀਏ, ਸਰਕਾਰਾਂ ਦੇ ਆਣ-ਜਾਣ ਨੂੰ ਸਾਹਮਣੇ ਨਾ ਵੀ ਰੱਖੀਏ, ਪਰ ਦੇਸ਼ ਵਿਚ ਨੌਜਵਾਨਾਂ ਤੋਂ ਉਸਾਰੂ ਕੰਮ ਲੈਣ ਲਈ ਕੋਈ ਠੋਸ ਨੀਤੀ ਨਹੀਂ ਹੈਜੇਕਰ ਪਿਛਲੇ ਕੁਝ ਸਾਲਾਂ ਦੇ ਮਾਹੌਲ ਵੱਲ ਦੇਖੀਏ ਤਾਂ ਜਨਤੰਤਰ ਵਿਚ ਆਪਣੀ ਥਾਂ ਬਣਾ ਰਿਹਾ ‘ਭੀੜ-ਤੰਤਰ’ ਇਨ੍ਹਾਂ ਨੌਜਵਾਨਾਂ ਦਾ ਹੀ ਹੁੰਦਾ ਹੈਇਸ ਲਈ ਬੇਰੋਜ਼ਗਾਰ ਰੱਖ ਕੇ, ਇਕ ਧੁੰਧਲਾ ਅਤੇ ਬੇਆਸ ਭਵਿੱਖ ਦੇ ਮਾਹੌਲ ਵਿਚ ਵੱਡਾ ਕਰਕੇ, ਅਜਿਹੇ ਭੀੜ-ਕਾਰਜਾਂ ਲਈ ਇਸਤੇਮਾਲ ਕਰਨਾ ਆਸਾਨ ਹੋ ਜਾਂਦਾ ਹੈਇਹ ਵਰਤਾਰਾ ਰਾਜਨੀਤੀ ਲਈ, ਰੋਜ਼ਗਾਰ ਵਾਂਗ ਵਧ ਰਿਹਾ ਹੈ

ਇਹੀ ਨੌਜਵਾਨ ਨੇ, ਜਿਨ੍ਹਾਂ ਲਈ ਸਾਡੇ ਕੋਲ ਅਵਾਰਾ, ਕੁਰਾਹੇ ਪਏ, ਨਸ਼ੇ ਕਰਦੇ, ਆਰਾਮ ਪਸੰਦ, ਗੈਰ-ਜਿੰਮੇਵਾਰ, ਲਾਪਰਵਾਹ, ਪੜ੍ਹਨ ਵਿਚ ਦਿਲਚਸਪੀ ਨਾ ਲੈਣ ਵਾਲੇ ਵਰਗੇ ਅਨੇਕਾਂ ਵਿਸ਼ੇਸ਼ਣ ਹਨ, ਤੇ ਇਹੀ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ, ਉਨ੍ਹਾਂ ਦੇਸ਼ਾਂ ਦੀ ਆਰਥਿਕਤਾ ਦਾ ਥੰਮ੍ਹ ਬਣਦੇ ਹਨਉੱਥੇ ਇਹ ਹੱਡ ਤੋੜਵੀਂ ਮਿਹਨਤ ਵੀ ਕਰਦੇ ਹਨ ਤੇ ਸੰਘਰਸ਼ਸ਼ੀਲ ਜੀਵਨ ਵੀ ਬਿਤਾਉਂਦੇ ਹਨਪਰ ਉਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਇਕ ਦਿਨ ਉੱਥੇ ਉਨ੍ਹਾਂ ਦੀ ਜ਼ਿੰਦਗੀ ਸੁਖਾਲੀ ਹੋ ਜਾਵੇਗੀਜਦੋਂ ਕਿ ਆਪਣੇ ਦੇਸ਼ ਦੇ ਮਾਹੌਲ ਵਿਚ ਪਈ ਬੇਯਕੀਨੀ, ਉਨ੍ਹਾਂ ਦਾ ਆਪਣੇ ਅੱਖੀਂ ਦੇਖਿਆ, ਆਲੇ ਦੁਆਲੇ ਦਾ ਤਜਰਬਾ ਕਿ ਸਾਰੀ ਉਮਰ ਮਿਹਨਤ ਕਰਕੇ ਵੀ ਕੁਝ ਪੱਲੇ ਨਹੀਂ ਪੈਣਾ; ਉਨ੍ਹਾਂ ਨੂੰ ਪਰਵਾਸ ਵੱਲ ਖਿੱਚਦਾ ਹੈ

*****

(1357)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author