MohanSharma7ਵਿਆਹ ਦੇ ਸਦਾ ਪੱਤਰ ਉੱਤੇ ਲਿਖਿਆ ਸੀ: ਸ਼ਰਾਬ ਪੀਨੇ ਵਾਲੇ ਵਿਅਕਤੀ ਕੋ ਨਿਮੰਤਰਨ ਨਹੀਂ ...।”
(16 ਅਕਤੂਬਰ 2018)

 

ਮਹਿੰਗੇ ਵਿਆਹਾਂ ਨੇ ਪੰਜਾਬ ਦੇ ਵਾਰਸਾਂ ਦਾ ਮਿੱਝ ਕੱਢ ਦਿੱਤਾ ਹੈਮਹਿੰਗਾ ਮੈਰਿਜ ਪੈਲਸ, ਸ਼ਾਹੀ ਖਾਣੇ, ਮੈਰੇਜ ਪੈਲਸ ਵਿੱਚ ਹੀ ਪਾਣੀ ਦੀ ਤਰ੍ਹਾਂ ਸ਼ਰਾਬ ਦੇ ਦਰਿਆ ਦਾ ਵਹਿਣਾ, ਹਥਿਆਰਾਂ ਦੀ ਅੰਨ੍ਹੇ ਵਾਹ ਨੁਮਾਇਸ਼, ਡੀ.ਜੇ. ਦਾ ਸ਼ੋਰ, ਅਰਧ ਨਗਨ ਡਾਂਸਰਾਂ ਦਾ ਨਾਚ ਅਤੇ ਕੰਨ ਪਾੜਵੇਂ ਸੰਗੀਤ ਵਿੱਚ ਮੇਲੀ-ਗੇਲੀ ਇੱਕ ਦੂਜੇ ਨਾਲ ਗੱਲ ਵੀ ਇੰਝ ਕਰਦੇ ਹਨ, ਜਿਵੇਂ ਕੰਨਾਂ ਤੋਂ ਬੋਲੇ ਦੋ ਬਜ਼ੁਰਗ ਆਪਸ ਵਿੱਚ ਵਾਰਤਾਲਾਪ ਕਰ ਰਹੇ ਹੋਣਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੇ ਸਟਾਲ, ਲੋੜ ਨਾਲੋਂ ਅੰਦਾਜ਼ਨ 20-25 ਫੀਸਦੀ ਜ਼ਿਆਦਾ ਖਾਣਯੋਗ ਸਮਾਨ ਪਰੋਸਿਆ ਜਾਂਦਾ ਹੈਮਹਿਮਾਨ ਹਰ ਵਸਤੂ ਦਾ ਸਵਾਦ ਵੇਖਣ ਦੀ ਰੀਝ ਨਾਲ ਪਲੇਟ ਨੂੰ ਨੱਕੋ ਨੱਕ ਭਰ ਲੈਂਦੇ ਹਨ ਅਤੇ ਫਿਰ ਅੱਧ ਪਚੱਧ ਖਾ ਕੇ ਕੁੜੇਦਾਨ ਵਿੱਚ ਸੁੱਟ ਦਿੰਦੇ ਹਨ ਜੋ ਬਾਅਦ ਵਿੱਚ ਕੁਦਰਤੀ ਚੌਗਿਰਦੇ ਨੂੰ ਨੁਕਸਾਨ ਪਹੁੰਚਾਉਂਦਾ ਹੈ

ਦਰਅਸਲ ਵਿਆਹਾਂ ਨੂੰ ਹੁਣ ਸ਼ਕਤੀ ਪ੍ਰਦਰਸ਼ਨ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਅਤੇ ਸਾਡੇ ਪੰਜਾਬੀਆਂ ਦੀ ਇਹ ਧਾਰਨਾ ਬਣ ਗਈ ਹੈ ਕਿ ਕੁੜੀ ਦੇ ਵਿਆਹ ਵਿੱਚ ਸ਼ਾਨਦਾਰ ਮੈਰਿਜ ਪੈਲਸ ਅਤੇ ਵਧੀਆ ਆਉ ਭਗਤ ਦੇ ਨਾਲ-ਨਾਲ ਕੀਮਤੀ ਕਾਰ, ਗਹਿਣੇ ਅਤੇ ਹੋਰ ਸਮਾਨ ਦੇਣ ਨਾਲ ਕੱਦ-ਕਾਠ ਵਧਦਾ ਹੈਮੁੰਡੇ ਵਾਲੇ ਪਰਿਵਾਰਾਂ ਨਾਲ ਵੀ ਇਹੋ ਧਾਰਨਾ ਜੁੜੀ ਹੋਈ ਹੈਅਮੀਰ ਤਬਕਾ ਤਾਂ ਆਪਣੀ ਭੱਲ ਬਣਾਉਣ ਲਈ ਕਰੋੜਾਂ ਰੁਪਏ ਖਰਚ ਕਰਦੇ ਹੀ ਹਨ, ਪਰ ਮੱਧ ਵਰਗੀ ਪਰਿਵਾਰ ਵੀ ਵਿਤੋਂ ਬਾਹਰ ਹੋ ਕੇ 25-30 ਲੱਖ ਰੁਪਏ ਖਰਚ ਕਰਦੇ ਹਨਇਹਨਾਂ ਖਰਚਿਆਂ ਵਿੱਚ 30 ਹਜ਼ਾਰ ਤੋਂ 3 ਲੱਖ ਤੱਕ ਦਾ ਮੈਰਿਜ ਪੈਲਸ, ਖਾਣ ਪੀਣ 5 ਲੱਖ ਤੋਂ 6 ਲੱਖ, ਲਾਲ ਪਰੀ 2 ਲੱਖ ਤੋਂ 3 ਲੱਖ, 10-20 ਤੋਲੇ ਸੋਨਾ, ਕਾਰ 7 ਲੱਖ ਤੋਂ 10 ਲੱਖ ਅਤੇ ਬਾਕੀ ਸਮਾਨ ਅਤੇ 4 ਲੱਖ ਤੋਂ 10 ਲੱਖ ਦਾ ਖਰਚ ਕੀਤਾ ਜਾਂਦਾ ਹੈਸਮੁੱਚੇ ਖਰਚਿਆਂ ਵਿੱਚੋਂ ਕਾਫੀ ਖਰਚ ਕੁੜਮ-ਕੁੜਮਣੀ ਦੇ ਨਾਲ-ਨਾਲ ਰਿਸ਼ਤੇਦਾਰਾਂ ਨੂੰ ਦੇਣ ਲੈਣ ਉੱਪਰ ਅਤੇ ਮੈਰਿਜ ਪੈਲਸ, ਖਾਣ-ਪੀਣ, ਦਾਰੂ-ਸੀਕਾ ਅਤੇ ਹੋਰ ਨਿੱਕੇ ਮੋਟੇ ਖਰਚਿਆਂ ਤੇ ਹੋ ਜਾਂਦਾ ਹੈਇਸ ਵਰਤਾਰੇ ਨੇ ਬਹੁਤ ਸਾਰੇ ਮੱਧ ਵਰਗੀ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਦੀ ਕਰਜ਼ੇ ਦੀ ਪੰਡ ਦਾ ਭਾਰ ਹੋਰ  ਵਧ ਗਿਆ ਹੈਬਹੁਤ ਸਾਰੇ ਖੁੰਗਲ ਹੋਏ ਪਰਿਵਾਰ ਮੁੜ ਕੇ ਤਾਬ ਵੀ ਨਹੀਂ ਆਏ

ਅਜਿਹੇ ਵਰਤਾਰੇ ਨੇ ਸਮਾਜ ਵਿੱਚ ਅਸੰਤੋਸ਼ ਅਤੇ ਨਿਰਾਸ਼ਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈਦੂਜੇ ਪਾਸੇ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਇੱਕ ਅਧਿਆਪਕ ਵੱਲੋਂ ਆਪਣੀ ਧੀ ਦੇ ਕੀਤੇ ਆਦਰਸ਼ ਵਿਆਹ ਨੇ ਸਮੁੱਚੇ ਭਾਰਤ ਵਿੱਚ ਉਸਾਰੂ ਚਰਚਾ ਛੇੜ ਦਿੱਤੀ ਹੈਅਧਿਆਪਕ ਨੇ ਆਪਣੀ ਬੀ.ਟੈੱਕ ਪਾਸ ਲੜਕੀ ਲਈ ਅਗਾਂਹ ਵਧੂ ਖਿਆਲਾਂ ਦਾ ਬੀ.ਟੈੱਕ ਲੜਕਾ ਲੱਭਿਆਦੋਨਾਂ ਪਰਿਵਾਰਾਂ ਨੇ ਦਾਜ-ਦਹੇਜ ਤੋਂ ਉੱਪਰ ਉੱਠ ਕੇ ਸਾਦਾ, ਦਾਜ ਰਹਿਤ ਅਤੇ ਹੋਰਾਂ ਲਈ ਮਿਸਾਲ ਕਾਇਮ ਕਰਨ ਵਾਲਾ ਵਿਆਹ ਕਰਨ ਦਾ ਪ੍ਰੋਗਰਾਮ ਉਲੀਕਿਆਵਿਆਹ ਦੇ ਸਦਾ ਪੱਤਰ ਉੱਤੇ ਲਿਖਿਆ ਸੀ:

ਸ਼ਰਾਬ ਪੀਨੇ ਵਾਲੇ ਵਿਅਕਤੀ ਕੋ ਨਿਮੰਤਰਨ ਨਹੀਂ

ਵਿਆਹ ਵਾਲੇ ਪੰਡਾਲ ਦੇ ਗੇਟ ਤੇ ਲਿਖਿਆ ਹੋਇਆ ਸੀ:

ਸ਼ਰਾਬੀ ਕਾ ਅੰਦਰ ਆਨਾ ਮਨ੍ਹਾਂ ਹੈ

ਵਰ ਮਾਲਾ ਵਾਲੀ ਸਟੇਜ ਦੇ ਪਿੱਛੇ ਲੱਗਿਆ ਖੂਬਸੂਰਤ ਬੈੱਨਰ ਸਭ ਨੂੰ ਆਪਣੇ ਵੱਲ ਖਿੱਚ ਰਿਹਾ ਸੀਬੈਨਰ ’ਤੇ ਲਿਖਿਆ ਸੀ:

ਜੋ ਪਿਤਾ ਦਹੇਜ ਲੇਤਾ ਹੈ, ਵੋ ਪਿਤਾ ਨਹੀਂ ਵਿਕਰੇਤਾ ਹੈ

ਖਾਣੇ ਵਾਲੀ ਜਗ੍ਹਾ ’ਤੇ ਬੈੱਨਰ ਲੱਗਿਆ ਹੋਇਆ ਸੀ:

ਉਤਨਾ ਹੀ ਖਾਈਏ ਜਿਤਨੀ ਭੂਖ ਹੈ, ਜੂਠਾ ਨਾ ਛੋੜੀਏ

ਬਚਾ ਹੁਆ ਖਾਨਾ ਭੂਖੇ ਲੋਗੋਂ ਕੋ ਦੀਯਾ ਜਾਯੇਗਾ

ਮਹਿਮਾਨਾਂ ਨੂੰ ਤੋਹਫ਼ੇ ਵਜੋਂ ਇੱਕ ਲੱਖ ਰੁਪਏ ਦੀਆਂ ਕਿਤਾਬਾਂ ਦਿੱਤੀਆਂ ਗਈਆਂਕਿਤਾਬਾਂ ਵਾਲੀ ਸਟਾਲ ’ਤੇ ਲਿਖਿਆ ਸੀ:

ਦਾਜ ਕਾ ਸਾਮਾਨ

ਇੱਕ ਪੰਡਾਲ ਖੂਨ ਦਾਨੀਆਂ ਲਈ ਤਿਆਰ ਕੀਤਾ ਹੋਇਆ ਸੀਜਿੱਥੇ ਪ੍ਰੇਰਨਾਮਈ ਸੁਨੇਹਾ ਲਿਖਿਆ ਹੋਇਆ ਸੀ:

ਆਪ ਕਾ ਦੀਯਾ ਖੂਨ ਕਿਸੀ ਕਾ ਜੀਵਨ ਬਚਾ ਸਕਤਾ ਹੈ

ਮੌਕੇ ਉੱਤੇ ਹਾਜ਼ਰ ਸਿਹਤ ਸੇਵਾਵਾਂ ਨਾਲ ਸਬੰਧਤ ਕਰਮਚਾਰੀ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾ ਰਹੇ ਸਨਖੂਨ ਦਾਨ ਦੇਣ ਵਾਲਿਆਂ ਵਿੱਚ ਵੀ ਉਤਸ਼ਾਹ ਵੇਖਿਆ ਗਿਆਵਿਆਹ ਦੀ ਖੂਬਸੂਰਤ ਅਤੇ ਵਿਲੱਖਣ ਗੱਲ ਇਹ ਸੀ ਕਿ ਵਿਆਹ ਵਾਲੀ ਜੋੜੀ ਨੇ ਵੀ ਖੂਨ ਦਾਨ ਦੇ ਕੇ ਨਵੀਂ ਮਿਸਾਲ ਕਾਇਮ ਕੀਤੀਬਿਨਾਂ ਕਿਸੇ ਰੌਲੇ-ਗੌਲੇ ਅਤੇ ਢੋਲ ਢਮੱਕੇ ਤੋਂ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂਦੋਨੋਂ ਧਿਰਾਂ ਨਿਰਛਲ ਮੁਸਕਰਾਹਟ ਨਾਲ ਇੱਕ ਦੂਜੇ ਨੂੰ ਮੁਬਾਰਕਬਾਦ ਦੇ ਰਹੀਆਂ ਸਨ

ਇੰਝ ਦੇ ਵਿਆਹ ਜੇ ਅਸੀਂ ਕਰਨ ਲੱਗ ਜਾਈਏ ਤਾਂ ਕਰਜ਼ੇ ਦੀ ਚਿੰਤਾ ਅਤੇ ਨਿਰਾਸ਼ਤਾ ਦੀ ਥਾਂ ਖੁਸ਼ਹਾਲੀ ਅਤੇ ਖੇੜਾ ਸਾਡੇ ਅੰਗ-ਸੰਗ ਰਹੇਗਾ

*****

(1346)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author