MohanSharma7ਬੰਦੇ ਦਾ ਪੁੱਤ ਐਂ ਤਾਂ ਹੁਣ ਬਕ ਉਹੀ ਬਕਵਾਸ ਜਿਹੜਾ ...
(26 ਸਤੰਬਰ 2018)

 

 ਆਮ ਕਿਹਾ ਜਾਂਦਾ ਹੈ ਕਿ ਕੁੜੀਆਂ ਪਾਲਣੀਆਂ ਔਖੀਆਂ ਨਹੀਂ, ਸੰਭਾਲਣੀਆਂ ਔਖੀਆਂ ਹਨਪਰ ਜੋ ਕੁੜੀਆਂ ਆਪਣੀ ਆਈ ਤੇ ਆ ਜਾਣ ਤਾਂ ਬਾਜ਼ ਵਾਂਗ ਝਪਟ ਕੇ ਨੈਤਿਕ ਕਦਰਾਂ ਕੀਮਤਾਂ ਦੀ ਕੰਗਾਲੀ ਭੋਗਣ ਵਾਲੇ ਨੂੰ ਮੂਧੇ ਮੂੰਹ ਪਟਕਾ ਕੇ ਮਾਰਨ ਦੀ ਸਮਰੱਥਾ ਵੀ ਰੱਖਦੀਆਂ ਹਨਅਜਿਹਾ ਹੀ ਬਹਾਦਰੀ ਭਰਿਆ ਕਾਰਨਾਮਾ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਨਾਲ ਸਬੰਧਤ ਕੁੜੀ ਨੇ ਇੱਕ ਦਹਾਕਾ ਪਹਿਲਾਂ ਕੀਤਾ ਸੀਹਰ ਰੋਜ਼ ਕਾਲਜ ਪੜ੍ਹਣ ਜਾਣ ਵਾਲੀ ਕੁੜੀ ਨੂੰ ਉਸੇ ਪਿੰਡ ਦਾ ਹੀ ਇੱਕ ਮੁੰਡਾ ਵਹਿਸ਼ੀ ਨਜ਼ਰਾਂ ਨਾਲ ਵਿਹੰਦਾ ਸੀਕੁੜੀ ਧਰਤੀ ਵਾਂਗ ਸਭ ਕੁਝ ਸਹਿੰਦੀ ਰਹੀਮੁੰਡੇ ਦੀ ਘਟੀਆ ਤੱਕਣੀ, ਅਸ਼ਲੀਲ ਇਸ਼ਾਰੇ ਅਤੇ ਕਦੇ ਕਦੇ ਹੋਛੇ ਜਿਹੇ ਸ਼ਬਦ ਸੁਣਕੇ ਚੁੱਪਚਾਪ ਅਗਾਂਹ ਲੰਘ ਜਾਂਦੀਆਸ਼ਕ ਦਾ ਹੌਸਲਾ ਵਧਦਾ ਗਿਆਕੁੜੀ ਇਕਾਂਤ ਵਿੱਚ ਬਹਿ ਕੇ ਉਹਦੀਆਂ ਘਟੀਆਂ ਪੱਧਰ ਦੀਆਂ ਹਰਕਤਾਂ ਬਾਰੇ ਗੰਭੀਰ ਹੋ ਕੇ ਸੋਚਦੀ, “ਜੇ ਘਰ ਬਾਪੂ ਨੂੰ ਦੱਸਿਆ ਤਾਂ ਕੋਈ ਹੋਰ ਉਧਮੂਲ ਨਾ ਖੜ੍ਹਾ ਹੋ ਜਾਵੇਇਕਲੌਤੇ ਵੀਰ ਨੇ ਵੀ ਇਹਦੇ ਸੀਰਮੇ ਪੀ ਜਾਣੇ ਨੇਪਰ ਇਹ ਆਪਣੇ ਆਪ ਨੂੰ ਗੁੰਡਾ ਸਮਝ ਰਿਹਾ ਲੋਫਰ ਜਿਹਾ ਮੁੰਡਾ ਐਵੇਂ ਕਿਤੇ ਵੀਰ ਦੇ ਸੱਟ ਫੇਟ ਨਾ ਮਾਰ ਦੇਵੇਦੋ ਘਰਾਂ ਦੀ ਪੱਕੇ ਤੌਰ ’ਤੇ ਦੁਸ਼ਮਣੀ, ਨਹੀਂ ... ਨਹੀਂ ...

ਇਸੇ ਉਧੇੜਬੁਣ ਵਿੱਚ ਕਈ ਦਿਨ ਲੰਘ ਗਏ ਅਤੇ ਉਸ ਮੁੰਡੇ ਦਾ ਹੌਸਲਾ ਵਧਦਾ ਗਿਆਪਿੰਡ ਦੇ ਅੱਡੇ ਤੋਂ ਕਾਲਜ ਦੇ ਗੇਟ ਤੱਕ ਉਸਨੇ ਕੁੜੀ ਦਾ ਪਿੱਛਾ ਕਰਨਾ, ਘਟੀਆ ਪੱਧਰ ਦੇ ਬੋਲ ਬੋਲਣੇ। ਦੋਸਤੀ ਪਾਉਣ ਲਈ ਲੰਡਰ ਮੁੰਡਿਆਂ ਦੇ ਦੱਸੇ ਫਾਰਮੂਲਿਆਂ ਰਾਹੀਂ ਉਹ ਪੈਂਤੜੇ ਬਦਲਦਾ ਰਿਹਾ ਪਰ ਕੁੜੀ ਵਲੋਂ ਕੋਈ ਹੁੰਗਾਰਾ ਨਾ ਮਿਲਿਆਕੁੜੀ ਦੀ ਖਾਮੋਸ਼ ਤੱਕਣੀ ਵਿੱਚੋਂ ਲਫੰਗਾ ਆਸ ਦੀ ਕਿਰਨ ਲੱਭਦਾ ਰਿਹਾ

ਤਿੰਨ ਕੁ ਮਹੀਨੇ ਕੁੜੀ ਉਸ ਲਫੰਗੇ ਦੀਆਂ ਇਹ ਕਰਤੂਤਾਂ ਝੱਲਦੀ ਰਹੀਇੱਕ ਦਿਨ ਜਦੋਂ ਉਹ ਬੱਸ ਵਿੱਚੋਂ ਉੱਤਰੀ ਤਾਂ ਉਹ ਉਹਦੇ ‘ਸਵਾਗਤ’ ਲਈ ਅੱਗੇ ਖੜ੍ਹਾ ਸੀਬਿਨਾਂ ਕਿਸੇ ਸ਼ਰਮ-ਹਯਾ ਤੋਂ ਉਹ ਕੁੜੀ ਲਈ ਪਟੋਲਾ, ਪੁਰਜ਼ਾ, ਹੀਰ, ਚੌਂਦ੍ਹਵੀਂ ਦਾ ਚੰਨ ਜਿਹੇ ਸ਼ਬਦ ਵਰਤਦਾ ਰਿਹਾਕੁੜੀ ਦਾ ਪਿੱਛਾ ਉਹਨੇ ਉਹਦੇ ਘਰ ਤੱਕ ਕੀਤਾ ਅਤੇ ਫਿਰ ਸਿੱਧਾ ਆਪਣੇ ਘਰ ਵੱਲ ਚੱਲ ਪਿਆਜਾਂਦੇ ਹੋਏ ਉਹ ‘ਤੇਰਾ ਖਹਿੜਾ ਨਹੀਂ ਛੱਡਣਾ, ਭਾਵੇਂ ਲੱਗ ਜਾਣ ਹੱਥ ਕੜੀਆਂ’ ਦਾ ਫਿਲਮੀ ਡਾਇਲਾਗ ਵੀ ਬੋਲ ਗਿਆ

ਕੁੜੀ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਸੀਉਸਨੇ ਚੱਜ ਨਾਲ ਰੋਟੀ ਵੀ ਨਹੀਂ ਖਾਧੀਬੱਸ ਗੁੰਮ ਸੁੰਮ ਜਿਹੀ ਬੈਠੀ ਰਹੀਮਾਂ ਨੇ ਬਥੇਰਾ ਪੁੱਛਿਆ, “ਇਉਂ ਕਿਮੇ ਬਿਟਰੀ ਜਿਹੀ ਬੈਠੀ ਐਂ? ਕਿਸੇ ਨਾਲ ਝਗੜਾ ਤਾਂ ਨਹੀਂ ਹੋਇਆ? ... ਚੱਲ ਕੋਈ ਨਹੀਂ, ਦਿਲ ’ਤੇ ਨਾ ਲਾਰੋਟੀ ਖਾ ਕੇ ਥੋੜ੍ਹਾ ਚਿਰ ਆਰਾਮ ਕਰ ਲੈਆਪੇ ਚਿੱਤ ਠੀਕ ਹੋ ਜੁਗਾ।”

“ਠੀਕ ਐ ਬੇਬੇ ...” ਕਹਿਕੇ ਉਹ ਆਪਣੇ ਕਮਰੇ ਵਿੱਚ ਚਲੀ ਗਈਮਾਂ ਵੀ ਕੰਮ-ਕਾਰ ਕਾਰਨ ਥੱਕੀ ਹੋਈ ਮੰਜੇ ’ਤੇ ਪੈ ਗਈ

ਉਸਨੇ ਤੁਰੰਤ ਆਸ਼ਕ ਨੂੰ ਸਬਕ ਸਿਖਾਉਣ ਦਾ ਇਰਾਦਾ ਕਰ ਲਿਆਬਿਨਾਂ ਆਪਣੀ ਮਾਂ ਨਾਲ ਗੱਲ ਕੀਤਿਆਂ ਉਸਨੇ ਬਾਪੂ ਦੀ ਦੁਨਾਲੀ ਬੰਦੂਕ ਚੁੱਕ ਲਈਇੱਕ ਸਿਖਰ ਦੁਪਹਿਰਾ, ਦੂਜਾ ਉਹਦੇ ਅੰਦਰ ਸਿਖਰ ਦੁਪਹਿਰੇ ਵਰਗੀ ਗਰਮੀ, ਗੁੱਸੇ ਵਿੱਚ ਖੌਲ ਰਿਹਾ ਵਿਦਰੋਹ ... ਉਹ ਹੱਥ ਵਿੱਚ ਦੁਨਾਲੀ ਫੜਕੇ ਮੁੰਡੇ ਦੇ ਘਰ ਵੱਲ ਤੁਰ ਪਈ

ਉਸਨੇ ਆਲੇ-ਦੁਆਲੇ ਵੇਖਿਆਦੁਪਹਿਰਾ ਹੋਣ ਕਾਰਨ ਗਲੀ ਸੁੰਨੀ ਪਈ ਸੀਉਹਦੇ ਕਦਮ ਆਪ ਮੁਹਾਰੇ ਆਸ਼ਕ ਦੇ ਘਰ ਵੱਲ ਵਧ ਰਹੇ ਸਨਉਹ ਆਸ਼ਕ ਦੇ ਘਰ ਮੂਹਰੇ ਖਲੋ ਗਈਉਹਦੇ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਸੀਅੱਗ ਵਰਸਾਉਂਦੀਆਂ ਨਜ਼ਰਾਂ, ਗਰਜਵੀਂ ਆਵਾਜ਼ ਅਤੇ ਹੱਥ ਵਿੱਚ ਰੌਂਦਾਂ ਨਾਲ ਭਰੀ ਰਾਈਫਲ! ਕੁੜੀ ਨੇ ਲਫ਼ੰਗੇ ਦਾ ਨਾਂ ਲੈ ਕੇ ਲਲਕਾਰਾ ਮਾਰਿਆ, “ਨਿਕਲ ਉਏ ਜੰਟਿਆ ਬਾਹਰ, ਆ ਤੈਨੂੰ ਆਸ਼ਕੀ ਕਰਨੀ ਸਿਖਾਵਾਂਬੰਦੇ ਦਾ ਪੁੱਤ ਐਂ ਤਾਂ ਹੁਣ ਬਕ ਉਹੀ ਬਕਵਾਸ ਜਿਹੜਾ ਰੋਜ ਬਕਦਾ ਐਂ ...। ਨਿੱਕਲ ਬਾਹਰ ਤੇਰਾ ਬੂਥਾ ਭੰਨਾ ਮੁਸ਼ਟੰਡੇ ਦਾ ... ਬੋਟੀਆਂ ਕਰਨੀਆਂ ਜਾਣਦੀ ਆਂ ਮੈਂ ...” ਆਸ਼ਕ ਦੇ ਬਾਰ ਮੁਹਰੇ ਸ਼ੇਰਨੀ ਬਣ ਕੇ ਗਰਜਣ ਵਾਲੀ ਮਿੰਦਰ ਦੀ ਦਹਾੜ ਸੁਣਕੇ ਆਂਢੀ-ਗੁਆਂਢੀ ਵੀ ਆ ਗਏ

ਆਸ਼ਕ ਮੁੰਡੇ ਨੇ ਜਦੋਂ ਦਰਵਾਜੇ ਦੀਆਂ ਵਿਰਲਾਂ ਵਿੱਚ ਦੀ ਕੁੜੀ ਦੇ ਹੱਥ ਵਿੱਚ ਰਾਈਫਲ ਵੇਖੀ ਤਾਂ ਉਹ ਕੰਬ ਗਿਆਮਰਨ-ਮਾਰਨ ’ਤੇ ਉਤਾਰੂ ਮਿੰਦਰ ਦੇ ਇਸ ਡਰਾਉਣੇ ਰੂਪ ਨੂੰ ਵੇਖਕੇ ਉਸ ਮੁੰਡੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਹ ਕੰਧ ਟੱਪ ਕੇ ਭੱਜ ਗਿਆਮੁੰਡੇ ਦੀ ਮਾਂ, ਭੈਣ ਅਤੇ ਆਂਢੀ-ਗੁਆਂਢੀ ਉਹਦੇ ਆਲੇ-ਦੁਆਲੇ ਹੋ ਕੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲੱਗੇ, ਜਦੋਂ ਕੁੜੀ ਨੇ ਉਸਦੀ ਕਰਤੂਤ ਦਾ ਕੱਚਾ ਚਿੱਠਾ ਸਭ ਦੇ ਸਾਹਮਣੇ ਖੋਲ੍ਹਿਆ ਅਤੇ ਉਹਨੂੰ ਸੋਧਣ ਦੇ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ ਤਾਂ ਮੁੰਡੇ ਦੀ ਮਾਂ, ਭੈਣ ਅਤੇ ਆਂਢੀਆਂ-ਗੁਆਂਢੀਆਂ ਨੇ ਉਹਦਾ ਗੁੱਸਾ ਠੰਢਾ ਕਰਨ ਦੀ ਹਰ ਕੋਸ਼ਿਸ਼ ਕੀਤੀ

ਮਿੰਦਰ ਦੇ ਬਾਪੂ ਨੂੰ ਕਿਸੇ ਨੇ ਖੇਤ ਸੁਨੇਹਾ ਭੇਜ ਦਿੱਤਾਉਹ ਵਾਹੋ ਦਾਹੀ ਭੱਜ ਕੇ ਆਇਆਸਾਰੀ ਗੱਲ ਸੁਣਕੇ ਉਸਨੇ ਭਰੇ ਇਕੱਠ ਵਿੱਚ ਧੀ ਨੂੰ ਬੁੱਕਲ ਵਿੱਚ ਲੈਂਦਿਆਂ ਕਿਹਾ, “ਵਾਹ ਮੇਰਿਆ ਸ਼ੇਰ ਪੁੱਤਾ ...”

ਇੱਕ ਬਜ਼ੁਰਗ ਮਿੰਦਰ ਦੇ ਸਿਰ ’ਤੇ ਹੱਥ ਰੱਖਦਿਆਂ ਕਹਿ ਰਿਹਾ ਸੀ, “ਤੂੰ ਪਿੰਡ ਦੀਆਂ ਸਾਰੀਆਂ ਧੀ-ਧਿਆਣੀਆਂ ਨੂੰ ਸੁਨੇਹਾ ਦਿੱਤਾ ਐ, ਬਈ ਕੁੜੀਆਂ ਚਿੜੀਆਂ ਨਹੀਂ ਹੁੰਦੀਆਂ, ਲੋੜ ਪੈਣ ’ਤੇ ਬਾਜ਼ ਵੀ ਬਣ ਜਾਂਦੀਆਂ ਨੇ

ਇੱਕ ਹੱਥ ਵਿੱਚ ਪਿਤਾ ਦਾ ਹੱਥ ਅਤੇ ਦੂਜੇ ਹੱਥ ਵਿੱਚ ਰਾਈਫਲ ਫੜੀ ਮਿੰਦਰ ਜੇਤੂ ਨਜ਼ਰਾਂ ਨਾਲ ਘਰ ਵੱਲ ਜਾ ਰਹੀ ਸੀ

ਲੋਕ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਮਿੰਦਰ ਵੱਲ ਵੇਖ ਰਹੇ ਸਨ

ਆਸ਼ਕ ਦੇ ਘਰ ਵਿੱਚ ਸੋਗੀ ਚੁੱਪ ਪਸਰ ਗਈ

*****

(1319)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author