GurmitPalahi7ਆਉਣ ਵਾਲੇ ਛੇ ਮਹੀਨਿਆਂ ਵਿੱਚ ਕੀ ਉਹ ਕੋਈ ਵੱਡੀ ਜਾਦੂਗਰੀ ...
(13 ਸਤੰਬਰ 2018)

 

ਭਾਰਤ ਵਿੱਚ ਆਮ ਚੋਣਾਂ ਲਈ ਮਸਾਂ ਛੇ ਕੁ ਮਹੀਨੇ ਬਚੇ ਹਨਇਹੋ ਸਮਾਂ ਹੈ ਜਦੋਂ ਅਸੀਂ ਮੋਦੀ ਅਤੇ ਉਸਦੀ ਸਰਕਾਰ ਦੀਆਂ ਨਾਕਾਮੀਆਂ ਅਤੇ ਪ੍ਰਾਪਤੀਆਂ ਦੀ ਘੋਖ ਪੜਤਾਲ ਕਰ ਸਕਦੇ ਹਾਂਮੋਦੀ ਨੇ ਸਾਢੇ ਚਾਰ ਸਾਲ ਪਹਿਲਾਂ ਪੂਰੇ ਜੋਸ਼ੋ-ਖਰੋਸ਼ ਨਾਲ ਭਾਰਤ ਵਿੱਚ ਇੱਕ ਨਵਾਂ ਇਤਿਹਾਸ ਸਿਰਜਣ ਲਈ ਵੱਡੇ ਵੱਡੇ ਦਾਈਏ ਕੀਤੇ ਸਨਪਿਛਲੀਆਂ ਚੋਣਾਂ ਵੇਲੇ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ 31 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ, ਪਰ ਉਹਨੇ ਸਰਕਾਰ ਬਣਾ ਲਈ ਸੀਲੋਕਾਂ ਦੀਆਂ ਆਸਾਂ ਵੱਡੀਆਂ ਸਨ, ਪਰ ਪ੍ਰਾਪਤੀਆਂ ਦੇ ਨਤੀਜਿਆਂ ਵੇਲੇ ਮੋਦੀ ਤੇ ਸਰਕਾਰ ਠੁੱਸ ਹੋਈ ਨਜ਼ਰ ਆਉਂਦੀ ਹੈ

ਮੋਦੀ ਕੋਲ ਕ੍ਰਿਸ਼ਮਾ ਦਿਖਾਉਣ ਅਤੇ ਲੋਕਾਂ ਨੂੰ ਲੁਭਾਉਣ, ਵਰਗਲਾਉਣ ਜਿਹੇ ਗੁਣ ਹਨਉਹ ਚੰਗਾ ਬੁਲਾਰਾ ਹੈਗੱਲਾਂ ਗੱਲਾਂ ਵਿੱਚ ਉਹ ਲੋਕਾਂ ਨੂੰ ਭਰਮਾ ਲੈਣ ਵਿੱਚ ਸਫਲ ਹੋ ਜਾਂਦਾ ਹੈਇਸੇ ਸਿਆਸੀ ਕ੍ਰਿਸ਼ਮੇ ਨਾਲ ਉਹ ਚੋਣਾਂ ਵਿੱਚ ਲੋਕਾਂ ਨੂੰ ਆਪਣੇ ਨਾਲ ਤੋਰਨ ਵਿੱਚ ਕਾਮਯਾਬ ਹੋ ਗਿਆ ਤੇ ਬਹੁਮਤ ਪ੍ਰਾਪਤ ਕਰ ਗਿਆ, ਪਰ ਉਹ ਇੱਕ ਚੰਗੇ ਪ੍ਰਬੰਧਕ ਵਜੋਂ ਕੋਈ ਕ੍ਰਿਸ਼ਮਾ ਨਹੀਂ ਕਰ ਸਕਿਆਉਹ ਸਿਆਸੀ ਖਿਲਾਅ ਵਿੱਚ ਕੰਮ ਕਰਦਾ ਰਿਹਾ, ਜਿੱਥੇ ਮੁਕਾਬਲੇ ਵਿੱਚ ਕੋਈ ਪ੍ਰਭਾਵੀ ਵਿਰੋਧੀ ਧਿਰ ਨਹੀਂ ਸੀ। ਕਿਉਂਕਿ ਕਾਂਗਰਸ ਚਾਰੋ ਖਾਨੇ ਚਿੱਤ ਹੋ ਗਈ ਸੀ ਤੇ ਦੂਜੀਆਂ ਵਿਰੋਧੀ ਪਾਰਟੀਆਂ ਵੀ ਕੁਝ ਪ੍ਰਾਪਤ ਨਾ ਕਰ ਸਕੀਆ, ਖਾਸ ਕਰਕੇ ਖੱਬੀਆਂ ਧਿਰਾਂਇਹ ਗੱਲ ਭਾਰਤ ਦੀ ਅਫਸਰਸ਼ਾਹੀ-ਬਾਬੂਸ਼ਾਹੀ ਨੂੰ ਪੂਰੀ ਤਰ੍ਹਾਂ ਰਾਸ ਆਈ

ਅੱਜ ਹਾਲਾਤ ਇਹ ਨਜ਼ਰ ਆ ਰਹੇ ਹਨ ਕਿ ਮੋਦੀ ਦੀ ਕਾਰਜਕੁਸ਼ਲਤਾ ਵਿੱਚ ਘਾਟ ਕਾਰਨ ਅਫਸਰਸ਼ਾਹੀ ਨੇ ਦੇਸ਼ ਦੇ ਰਾਜਪ੍ਰਬੰਧ ਉੱਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਿਆ ਹੋਇਆ ਹੈ ਅਤੇ ਮੋਦੀ ਸਰਕਾਰ ਆਪਣੀਆਂ ਨੀਤੀਆਂ ਨੂੰ ਲਾਗੂ ਹੀ ਨਹੀਂ ਕਰ ਸਕੀਦੇਸ਼ ਦੀ ਬਿਓਰੋਕ੍ਰੇਸੀ (ਅਫਸਰਸ਼ਾਹੀ) ਜੋ ਕਿ ਬਹੁਤ ਸ਼ਕਤੀਸ਼ਾਲੀ ਹੈ, ਭ੍ਰਿਸ਼ਟਾਚਾਰ ਵਿੱਚ ਗ੍ਰਸਤ ਹੈ। ਕੀ ਮੋਦੀ ਉਸ ਵਿਰੁੱਧ ਕੋਈ ਐਕਸ਼ਨ ਲੈ ਸਕੇਗਾ? ਭਾਰਤ ਦੀ ਅਫਸਰਸ਼ਾਹੀ ਰਾਜਪ੍ਰਬੰਧ ਉੱਤੇ ਇੰਨੀ ਭਾਰੂ ਹੈ ਕਿ ਕੋਈ ਵੀ ਪ੍ਰਧਾਨ ਮੰਤਰੀ ਅਫਸਰਸ਼ਾਹੀ ਦੇ ਸਹਿਯੋਗ ਬਿਨਾਂ ਦੇਸ਼ ਵਿੱਚ ਰਾਜ ਨਹੀਂ ਕਰ ਸਕਦਾਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਬਾਜਪਾਈ ਕੋਲ ਤਕੜੇ, ਕੁਸ਼ਲ ਪ੍ਰਿੰਸੀਪਲ ਸਕੱਤਰ ਸਨਪੀ ਐੱਨ ਹਕਸਰ ਨੇ ਇੰਦਰਾ ਗਾਂਧੀ ਨੂੰ ਬੰਗਲਾ ਦੇਸ਼ ਫਤਿਹ ਕਰਕੇ ਦਿੱਤਾਬ੍ਰਿਜੇਸ਼ ਮਿਸ਼ਰਾ ਨੇ ਪ੍ਰਧਾਨ ਮੰਤਰੀ ਬਾਜਪਾਈ ਦਾ ਕੰਮ ਪੂਰੀ ਤਨਦੇਹੀ ਨਾਲ ਚਲਾਇਆਅਸਲ ਵਿੱਚ ਬਾਜਪਾਈ ਵੇਲੇ ਨਿਊਕਲੀਅਰ ਟੈਸਟ ਦਾ ਕਾਰਜ ਪੂਰਾ ਕਰਨ ਵਾਲਾ ਮਿਸ਼ਰਾ ਹੀ ਸੀ, ਜਿਸਨੇ ਸੀ ਆਈ ਏ ਨੂੰ ਵੀ ਇਸਦੀ ਭਿਣਕ ਨਹੀਂ ਸੀ ਲੱਗਣ ਦਿੱਤੀਉਸਨੇ ਅਮਰੀਕਾ ਦੇ ਰਾਸ਼ਟਰਪਤੀ ਬੁਸ਼ ਨਾਲ ਵਾਈਟ ਹਾਊਸ ਵਿੱਚ ਸਿੱਧਾ ਸੰਪਰਕ ਬਣਾਇਆਪਰ ਮੋਦੀ ਨੇ ਕਿਸੇ ਵੀ ਕੁਸ਼ਲ ਬਿਓਰੋਕਰੇਟ ਨੂੰ ਆਪਣੇ ਪੱਲੇ ਨਹੀਂ ਬੰਨ੍ਹਿਆ। ਇਸੇ ਕਰਕੇ ਮੋਦੀ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਕਾਮਯਾਬ ਨਹੀਂ ਹੋਇਆ, ਕਿਉਂਕਿ ਅਫਸਰਸ਼ਾਹੀ ਲਗਾਤਾਰ ਅੜਿੱਕਾ ਬਣਦੀ ਰਹੀ

ਪਿਛਲੇ ਹਫਤੇ ਮੋਦੀ ਸਰਕਾਰ ਵਲੋਂ ਇਹ ਪ੍ਰਚਾਰਿਆ ਗਿਆ ਕਿ ਦੇਸ਼ ਦੀ ਜੀਡੀਪੀ 8.2 ਫੀਸਦੀ ਦੀ ਦਰ ਨਾਲ ਵਧ ਰਹੀ ਹੈ ਅਤੇ ਦੇਸ਼ ਦੀ ਸਟਾਕ ਮਾਰਕੀਟ 25000 ਤੋਂ 38000 ਤੱਕ ਪੁੱਜ ਗਈ ਹੈਦੇਸ਼ ਵਿੱਚ 390 ਮਿਲੀਅਨ ਲੋਕ ਇੰਟਰਨੈੱਟ ਵਰਤਦੇ ਹਨਭਾਰਤ ਦੇਸ਼ ਦੀ ਅੱਧੀ ਆਬਾਦੀ 25 ਸਾਲ ਤੋਂ ਘੱਟ ਹੈ ਅਤੇ ਦੋ ਤਿਹਾਈ ਆਬਾਦੀ 35 ਸਾਲ ਤੋਂ ਘੱਟ ਹੈਇਹ ਭਾਰਤ ਦੀ ਬਹੁਤ ਹੀ ਵੱਡੀ ਜਾਇਦਾਦ ਹੈਅੱਜ ਜਦ ਦੂਜੇ ਜ਼ਿਆਦਾਤਰ ਦੇਸ਼ਾਂ ਦੀ ਆਬਾਦੀ ਬੁੱਢੀ ਹੋ ਰਹੀ ਹੈ, ਭਾਰਤ ਵਿੱਚ ਬਹੁਤੀ ਆਬਾਦੀ ਪੜ੍ਹੀ ਲਿਖੀ ਤੇ ਜਵਾਨ ਹੈ

ਇਹ ਭਾਰਤ ਲਈ ਚੰਗੀਆਂ ਖਬਰਾਂ ਹਨਪਰ ਭਾਰਤ ਦੇਸ਼ ਆਪਣੇ ਨਾਗਰਿਕਾਂ ਨੂੰ 24 ਘੰਟੇ 7 ਦਿਨ ਪਾਣੀ ਅਤੇ ਬਿਜਲੀ ਸਪਲਾਈ ਨਹੀਂ ਕਰ ਸਕਿਆਮੁੰਬਈ, ਦਿੱਲੀ, ਹੈਦਰਾਬਾਦ, ਚੈਨਈ ਵਰਗੇ ਮੁੱਖ ਸ਼ਹਿਰਾਂ ਵਿੱਚ ਆਵਾਜਾਈ ਦੇ ਚੰਗੇ ਪ੍ਰਬੰਧ ਵੀ ਨਹੀਂ ਕੀਤੇ ਜਾ ਸਕੇਭਾਵੇਂ ਕਿ ਦਿੱਲੀ ਵਰਗੇ ਸ਼ਹਿਰਾਂ ਵਿੱਚ ਚੰਗੇ ਹਵਾਈ ਅੱਡੇ ਬਣਾਏ ਗਏ ਹਨ, ਪਰ ਦੇਸ਼ ਵਿੱਚ ਸੀਵਰੇਜ ਦੇ ਹਾਲਾਤ ਤਰਸਯੋਗ ਹਨਕੂੜਾ ਕਰਕਟ ਸੰਭਾਲਣ ਦਾ ਪ੍ਰਬੰਧ ਤਾਂ ਬਹੁਤ ਖਸਤਾ ਹੈਮੋਦੀ ਸਰਕਾਰ ਨੇ ਦੇਸ਼ ਵਿੱਚ ਟਾਇਲਟਾਂ ਦਾ ਪ੍ਰਬੰਧ ਕਰਨ ਦਾ ਯਤਨ ਤਾਂ ਕੀਤਾ ਹੈ, ਪਰ ਟਰੈਫਿਕ ਦੀ ਹਾਲਤ ਨਿਕੰਮੀ ਹੈਦੇਸ਼ ਵਿੱਚ ਉੰਨੀਆਂ ਸੜਕਾਂ ਨਹੀਂ, ਜਿੰਨੇ ਵਾਹਨ ਹਨਜਿਸ ਕਰਕੇ ਸੜਕਾਂ ਉੱਤੇ ਨਿਰੰਤਰ ਜਾਮ ਲੱਗੇ ਰਹਿੰਦੇ ਹਨਦੇਸ਼ ਦੀਆਂ ਅਦਾਲਤਾਂ ਮੁਕੱਦਮਿਆਂ ਨਾਲ ਭਰੀਆਂ ਪਈਆਂ ਹਨਦੇਸ਼ ਵਾਸੀਆਂ ਲਈ ਰਹਿਣ ਲਈ ਮਕਾਨਾਂ ਦੀ ਕਮੀ ਹੈ ਅਤੇ ਚੰਗੀਆਂ ਸਹੂਲਤਾਂ ਲਈ ਬੁਨਿਆਦੀ ਢਾਂਚਾ ਘੱਟ ਹੈ

ਮੋਦੀ ਪਿਛਲੇ ਸਾਢੇ ਚਾਰ ਵਰ੍ਹਿਆਂ ਵਿੱਚ ਦੇਸ਼ ਦੀਆਂ ਬਹੁਤ ਹੀ ਮਹੱਤਵਪੂਰਨ ਘੱਟ ਗਿਣਤੀਆਂ ਸਿੱਖਾਂ ਅਤੇ ਇਸਾਈਆਂ ਨਾਲ ਭਾਵੇਂ ਕਿ ਉਹ ਗਿਣਤੀ ਵਿੱਚ ਵੀ ਥੋੜ੍ਹੇ ਹਨ ਅਤੇ ਜਿਹੜੇ ਵਿਦੇਸ਼ੀ ਧਨ ਭਾਰਤ ਵਿੱਚ ਲਿਆਉਣ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ, ਚੰਗੇ ਸਬੰਧ ਨਹੀਂ ਬਣਾ ਸਕਿਆਯੂ.ਏ.ਈ ਸਰਕਾਰ ਨੇ ਕੇਰਲਾ ਲਈ 200 ਮਿਲੀਅਨ ਡਾਲਰ ਦੀ ਸਹਾਇਤਾ ਹੜ੍ਹ ਪੀੜਤਾਂ ਲਈ ਦੇਣ ਦੀ ਪੇਸ਼ਕਸ਼ ਕੀਤੀ, ਪਰ ਮੋਦੀ ਨੇ ਇਹ ਸਹਾਇਤਾ ਠੁਕਰਾ ਦਿੱਤੀ! ਆਖਰ ਕਿਉਂ? ਕੀ ਉਹਦੇ ਮਨ ਵਿੱਚ ਇਹ ਗੱਲ ਕਿਧਰੇ ਘਰ ਕਰਕੇ ਬੈਠੀ ਹੈ ਕਿ ਕੇਰਲਾ ਉੱਤੇ ਭਾਰਤੀ ਜਨਤਾ ਪਾਰਟੀ ਰਾਜ ਨਹੀਂ ਕਰਦੀ ਇਸ ਕਰਕੇ ਉਸ ਨੂੰ ਇਸਦਾ ਫਾਇਦਾ ਨਹੀਂ ਹੋਏਗਾ

ਦੁਨੀਆ ਵਿੱਚ ਭਾਰਤ ਦੂਜਾ ਇਹੋ ਜਿਹਾ ਦੇਸ਼ ਹੈ, ਜਿੱਥੇ ਵੱਡੀ ਮੁਸਲਿਮ ਆਬਾਦੀ ਹੈਭਾਰਤੀ ਮੁਸਲਮਾਨ ਸ਼ਾਂਤ ਰਹਿਣ ਵਾਲੇ ਦੇਸ਼ਵਾਸੀ ਹਨਪਰ ਭਾਜਪਾ ਦਾ ਵਿਵਹਾਰ ਉਹਨਾਂ ਨਾਲ ਚੰਗਾ ਨਹੀਂ“ਬੀਫ” ਨੂੰ ਰੈਸਟੋਰੈਂਟਾਂ ਵਿੱਚ ਪਰੋਸਣ ਤੋਂ ਰੋਕ ਦਿੱਤਾ ਗਿਆਮੁਸਲਮਾਨਾਂ ਨੂੰ ਗਊਆਂ ਕਾਰਨ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨਪਰੰਤੂ ਭਾਰਤ ਦੁਨੀਆ ਨੂੰ 5 ਬਿਲੀਅਨ ਡਾਲਰ ਮੀਟ ਸਪਲਾਈ ਕਰਦਾ ਹੈ, ਜਿਸ ਵਿੱਚ ਜ਼ਿਆਦਾਤਰ ਮੱਝਾਂ ਝੋਟਿਆਂ ਦਾ ਮਾਸ ਹੁੰਦਾ ਹੈ ਅਤੇ ਕੁਝ ਗਊਆਂ ਦਾ ਵੀਆਮ ਤੌਰ ’ਤੇ ਦੇਸ਼ ਦੇ ਚੇਤੰਨ ਵਰਗ ਵਲੋਂ ਸਵਾਲ ਪੁੱਛਿਆ ਜਾਂਦਾ ਹੈ ਕਿ ਜੇਕਰ ਇਹ ਮਾਸ ਵਿਦੇਸ਼ਾਂ ਨੂੰ ਭੇਜਿਆ ਜਾਂਦਾ ਹੈ ਤਾਂ ਦੇਸ਼ ਵਿੱਚ ਕਿਉਂ ਨਹੀਂ ਵਰਤਿਆ ਜਾ ਸਕਦਾ?

ਮੋਦੀ ਨੇ ਅਮਰੀਕਾ, ਬਰਤਾਨੀਆ, ਕੈਨੇਡਾ, ਅਸਟ੍ਰੇਲੀਆ ਅਤੇ ਹੋਰ ਅਨੇਕਾਂ ਦੇਸ਼ਾਂ ਦੇ ਦੌਰੇ ਕੀਤੇਅਰਬਾਂ ਰੁਪਏ ਇਹਨਾਂ ਦੌਰਿਆਂ ’ਤੇ ਖਰਚ ਹੋਏਪਰ ਕੀ ਇਹਨਾਂ ਦੇਸ਼ਾਂ ਨਾਲ ਸਬੰਧ ਸੁਖਾਵੇਂ ਹੋ ਸਕੇ? ਮੋਦੀ ਨੇ ਪ੍ਰਵਾਸੀ ਭਾਰਤੀਆਂ ਨਾਲ ਵੱਡੀਆਂ ਬੈਠਕਾਂ, ਮਿਲਣੀਆਂ ਕੀਤੀਆਂਵੱਡੀਆਂ ਭੀੜਾਂ ਵੀ ਇਹਨਾਂ ਭਾਰਤੀਆਂ ਦੀਆਂ ਇੱਕਠੀਆਂ ਕੀਤੀਆਂ, ਪਰ ਕੀ ਇਹ ਭਾਰਤੀ, ਭਾਰਤ ਦੇਸ਼ ਵਿੱਚ ਆਪਣੇ ਕਾਰੋਬਾਰ ਖੋਲ੍ਹਣ ਲਈ ਤਿਆਰ ਹੋਏਅਸਲ ਵਿੱਚ ਦੇਸ਼ ਦੀ ਅਫਸਰਸ਼ਾਹੀ ਦੀ ਘੁੱਟੀ ਹੋਈ ਮੁੱਠੀ ਮੋਦੀ ਦੀ ਵੱਖੋ-ਵੱਖਰੇ ਖੇਤਰਾਂ ਵਿੱਚ ਅਸਫਲਤਾ ਦਾ ਕਾਰਨ ਬਣੀ ਦਿਸਦੀ ਹੈ

ਮੋਦੀ ਦੇ ਸ਼ਾਸਨ ਕਾਲ ਵਿੱਚ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਸਥਾਪਤ ਨਹੀਂ ਕੀਤੇ ਜਾ ਰਹੇ, ਭਾਵੇਂ ਕਿ ਇਸ ਖੇਤਰ ਵਿੱਚ ਮੁੱਢਲੇ ਤੌਰ ’ਤੇ ਪਹਿਲਕਦਮੀ ਜ਼ਰੂਰ ਦਿਸੀਮੋਦੀ ਦੇ ਰਾਜ ਵਿੱਚ ਚੀਨ ਨੇ ਨੇਪਾਲ, ਮਾਲਦੀਵ, ਸਿਰੀਲੰਕਾ, ਭੂਟਾਨ, ਸਿਕਮ ਅਤੇ ਬੰਗਲਾਦੇਸ਼ ਨੂੰ ਪ੍ਰਭਾਵਤ ਕੀਤਾ ਅਤੇ ਆਪਣੇ ਨਾਲ ਸਬੰਧ ਭਾਰਤ ਨਾਲੋਂ ਵੱਧ ਸੁਖਾਵੇਂ ਬਣਾਏਚੀਨ ਨੇ ਸਮੁੰਦਰੀ ਪਾਣੀਆਂ, ਜਿਹਨਾਂ ਵਿੱਚ ਹਿੰਦ ਮਹਾਂਸਾਗਰ, ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਸ਼ਾਮਲ ਹਨ, ਵਿੱਚ ਦਖਲ ਦਿੱਤਾਅਮਰੀਕਾ, ਜਪਾਨ, ਆਸਟ੍ਰੇਲੀਆ ਅਤੇ ਦੱਖਣੀ ਕੋਰੀਆ ਨੇ ਸਮੁੰਦਰੀ ਫੌਜੀ ਮਸ਼ਕਾਂ ਸਾਂਝੀਆਂ ਕਰਨ ਦੀ ਸਲਾਹ ਦਿੱਤੀ ਪਰ ਭਾਰਤ ਨੇ ਚੀਨ, ਪਾਕਿਸਤਾਨ ਅਤੇ ਰੂਸ ਨਾਲ ਸਮੁੰਦਰੀ ਮਸ਼ਕਾਂ ਕੀਤੀਆਂ, ਜਿਸ ਨਾਲ ਦੇਸ਼ ਦੀ ਸੁਰੱਖਿਆ ਦਾਅ ’ਤੇ ਲੱਗਣ ਦੇ ਖਤਰੇ ਵਧੇ

ਭਾਵੇਂ ਮੋਦੀ ਵਲੋਂ ਦੇਸ਼ ਵਿੱਚ ਵੱਡੀਆਂ, ਨਵੀਆਂ-ਨਿਵੇਕਲੀਆਂ ਸਕੀਮਾਂ ਚਲਾਉਣ ਦਾ ਦਾਅਵਾ ਕੀਤਾ ਗਿਆ, ਪਰ ਸਫਲਤਾ ਦੇ ਪੱਖ ਤੋਂ ਇਨ੍ਹਾਂ ਉੱਤੇ ਵੱਡੇ ਪ੍ਰਸ਼ਨ ਚਿੰਨ ਲੱਗੇ ਹੋਏ ਹਨਨੋਟਬੰਦੀ ਨੇ ਮੋਦੀ ਸ਼ਾਸਨ ਨੂੰ ਵੱਡੀ ਬਦਨਾਮੀ ਦਿੱਤੀ ਹੈਜੀ ਐੱਸ ਟੀ ਨਾਲ ਮੋਦੀ ਸਰਕਾਰ ਦਾ ਦੇਸ਼ ਦੇ ਵਪਾਰੀ ਵਰਗ ਵਿੱਚ ਅਧਾਰ ਖਰਾਬ ਹੋਇਆ ਹੈਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਮਹਿੰਗਾਈ ਨੇ ਦੇਸ਼ ਵਾਸੀਆਂ ਸਾਹਮਣੇ ਵੱਡੇ ਸਵਾਲ ਖੜ੍ਹੇ ਕੀਤੇ ਹਨ ਅਤੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਕਾਰਪੋਰੇਟ ਸੈਕਟਰ ਦੇ ਲੋਕਾਂ ਦੇ ਹਿਤਾਂ ਦੀ ਰਾਖੀ ਆਖਰ ਕਦੋਂ ਤੱਕ ਲੋਕਾਂ ਦੇ ਹਿੱਤ ਦਾਅ ਉੱਤੇ ਲਾ ਕੇ ਕਰਦੀ ਰਹੇਗੀ

ਫਰਾਂਸ ਨਾਲ ਹੋਏ ਰੈਫੇਲ ਸਮਝੌਤੇ ਵਿੱਚ ਵੱਡੇ ਪੈਸਿਆਂ ਦੇ ਲੈਣ-ਦੇਣ ਨਾਲ ਮੋਦੀ ਸਰਕਾਰ ਤੋਂ ਸਵਾਲ ਪੁੱਛੇ ਜਾਣ ਲੱਗੇ ਹਨ

ਇਹੋ ਜਿਹੇ ਹਾਲਾਤ ਵਿੱਚ 2019 ਵਿੱਚ ਮੋਦੀ ਦੀ ਜਿੱਤ ਸੌਖੀ ਨਹੀਂ ਸਮਝੀ ਜਾ ਰਹੀਯੂ.ਪੀ. ਵਿੱਚ ਮੋਦੀ ਨੇ ਸਰਕਾਰ ਬਣਾਈਗੁਜਰਾਤ ਵਿੱਚ ਉਸ ਨੂੰ ਮਸਾਂ ਜਿੱਤ ਮਿਲੀਇਹ ਕਿਉਂ ਵਾਪਰਿਆ? ਕਾਂਗਰਸ ਪਾਰਟੀ ਨੇ ਭਾਜਪਾ ਨੂੰ ਉੱਥੇ ਚਾਨਣ ਵਿਖਾਇਆਪੱਛਮੀ ਬੰਗਾਲ, ਪੰਜਾਬ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲਾ ਅਤੇ ਕੁਝ ਹੋਰ ਸੂਬਿਆਂ ਵਿੱਚ ਮੋਦੀ ਦਾ ਰਾਜ ਨਹੀਂ ਹੈਮੋਦੀ ਦੇ ਵਿਰੋਧ ਵਿੱਚ ਵਿਰੋਧੀ ਧਿਰਾਂ ਇਕੱਠੇ ਹੋਣ ਦੇ ਯਤਨ ਵਿੱਚ ਹਨ

ਮੋਦੀ ਇਹਨਾਂ ਸਾਢੇ ਚਾਰ ਸਾਲਾਂ ਵਿੱਚ ਨਿਵਾਣਾਂ ਵੱਲ ਜਾਂਦਾ ਦਿਸ ਰਿਹਾ ਹੈ ਅਤੇ ਸਿਆਸੀ ਤੌਰ ’ਤੇ ਉਹ ਕੋਈ ਵੱਡੀ ਕਾਰਗੁਜ਼ਾਰੀ ਨਹੀਂ ਦਿਖਾ ਸਕਿਆਆਉਣ ਵਾਲੇ ਛੇ ਮਹੀਨਿਆਂ ਵਿੱਚ ਕੀ ਉਹ ਕੋਈ ਵੱਡੀ ਜਾਦੂਗਰੀ ਦਿਖਾ ਸਕੇਗਾ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਇਸ ਸਮੇਂ ਉਸਦਾ ਦੇਸ਼ ਦੇ ਹਾਕਮੀ ਗਲਿਆਰਿਆਂ ਵਿੱਚ ਪਰਤਣਾ ਬਹੁਤੇ ਲੋਕਾਂ ਨੂੰ ਔਖਾ ਲੱਗ ਰਿਹਾ ਹੈਸਿਆਸਤ ਦਾ ਅਸੂਲ ਹੈ ਕਿ ਕੌਣ, ਕਿਸ ਨੂੰ, ਕਿਸ ਵੇਲੇ, ਕਿੱਥੇ ਅਤੇ ਕਿਵੇਂ ਪ੍ਰਭਾਵਤ ਕਰਦਾ ਹੈਜਿਸ ਸਿਆਸੀ ਨੇਤਾ ਕੋਲ ਕੁਟੱਲਿਆ ਦਾ ਇਹ ਗੁਣ ਹੈ, ਉਹ ਸਿਆਸੀ ਬਾਜ਼ੀ ਮਾਰ ਜਾਂਦਾ ਹੈ

*****

(1303)

About the Author

ਗੁਰਮੀਤ ਪਲਾਹੀ

ਗੁਰਮੀਤ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author