SRLadhar6“ਹਰ ਪੜ੍ਹੇ-ਲਿਖੇ ਵਿਅਕਤੀ ਦਾ ਸਿਆਸੀ ਹੋਣਾ ਲਾਜ਼ਮੀ ਹੈ। ਦੋ ਤਰ੍ਹਾਂ ਦੇ ਵਿਅਕਤੀ ...”
(2 ਸਤੰਬਰ 2018)

 

ਅਬਰਾਹਮ ਲਿੰਕਨ ਵਿਸ਼ਵ ਦੇ ਮਹਾਨ ਰਾਜਨੀਤੀਕ ਆਗੂ ਅਤੇ ਪਾਏਦਾਰ ਸਿਆਸਤਦਾਨ ਹੋਏ ਹਨ ਜੋ 1861 ਈ. ਵਿੱਚ ਅਮਰੀਕਾ ਜਿਹੇ ਸ਼ਕਤੀਸ਼ਾਲੀ ਦੇਸ਼ ਦੇ ਰਾਸ਼ਟਰਪਤੀ ਬਣੇਲਿੰਕਨ ਦੇ ਰਾਜ-ਕਾਲ ਦੌਰਾਨ ਅਮਰੀਕਾ ਵਿੱਚ ਕਾਲੇ ਰੰਗ ਦੇ ਲੋਕਾਂ ਦੇ ਜਮਹੂਰੀ ਅਤੇ ਮਾਨਵੀ ਹੱਕਾਂ ਲਈ ਗੋਰੇ ਲੋਕਾਂ ਵਲੋਂ ਗੋਰੇ ਲੋਕਾਂ ਦੇ ਖਿਲਾਫ਼ ਲੜਾਈ ਲੜੀ ਗਈਮਾਨਵਤਾ ਪੱਖੀ ਤਾਕਤਾਂ ਦੀ ਜਿੱਤ ਹੋਈਕਾਲੇ ਰੰਗ ਦੇ ਲੋਕਾਂ ਨੂੰ ਗੋਰੇ ਲੋਕਾਂ ਦੇ ਬਰਾਬਰ ਹੱਕ ਮਿਲੇ2008 ਤੱਕ ਹੱਕਾਂ ਦੀ ਲੜਾਈ ਚਲਦੀ ਰਹੀ ਅਤੇ ਨਤੀਜਾ ਇਹ ਨਿਕਲਿਆ ਕਿ ਬਰਾਕ ਅਬਾਮਾ ਜਿਹੇ ਸਿਆਹਫ਼ਾਮ ਸਿਆਸਤਦਾਨ ਵਿਅਕਤੀ ਨੂੰ ਅਮਰੀਕਾ ਦਾ ਦੋ ਵਾਰ ਦੇਸ਼ ਦਾ ਰਾਸ਼ਟਰਪਤੀ ਬਣਨ ਦਾ ਮੌਕਾ ਮਿਲਿਆਲਿੰਕਨ ਦੇ ਵਿਚਾਰ ਅੱਜ ਵੀ ਪੂਰੇ ਵਿਸ਼ਵ ਨੂੰ ਪ੍ਰਭਾਵਤ ਕਰ ਰਹੇ ਹਨਉਹਨਾਂ ਜਮਹੂਰੀਅਤ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਸੀ ਕਿ ਜਮਹੂਰੀਅਤ ਸਰਕਾਰ ਲੋਕਾਂ ਦੀ, ਲੋਕਾਂ ਵੱਲੋਂ ਚੁਣੀ ਗਈ ਅਤੇ ਲੋਕਾਂ ਵਾਸਤੇ ਹੁੰਦੀ ਹੈ

“Democracy is the government by the people, of the people and for the people.”

ਜਮਹੂਰੀਤ ਵਿੱਚ ਇੱਕ ਰਾਜੇ ਜਾਂ ਡਿਕਟੇਟਰ ਲਈ ਕੋਈ ਥਾਂ ਨਹੀਂ ਹੁੰਦੀਕਈ ਦੇਸ਼ਾਂ ਜਿਵੇਂ ਇੰਗਲੈਂਡ ਜਾਂ ਜਾਪਾਨ ਆਦਿ ਵਿੱਚ ਅੱਜ ਵੀ ਸ਼ਾਹੀ ਰਾਜਘਰਾਣੇ ਰਾਜ ਕਰ ਰਹੇ ਹਨ ਪਰ ਇਹਨਾਂ ਕੋਲ ਤਾਕਤ ਨਾ ਦੀ ਕੋਈ ਚੀਜ਼ ਨਹੀਂ ਹੈਰਾਜਭਾਗ ਚੁਣੀਆਂ ਹੋਈਆਂ ਸਰਕਾਰਾਂ ਹੀ ਚਲਾ ਰਹੀਆਂ ਹਨਜਮਹੂਰੀਅਤ ਵਿੱਚ ਵੋਟਰ ਰਾਜਾ ਹੈਵੋਟਰ ਹੀ ਆਪਣੇ ਨੁਮਾਇੰਦੇ ਚੁਣਦਾ ਹੈਭਾਵੇਂ ਪਿੰਡ ਦੀ ਪੰਚਾਇਤ ਹੋਵੇ, ਸ਼ਹਿਰ ਦੀ ਨਗਰ ਪਾਲਿਕਾ ਹੋਵੇ, ਰਾਜ ਦੀ ਵਿਧਾਨ ਸਭਾ ਹੋਵੇ ਜਾਂ ਦੇਸ਼ ਦੀ ਲੋਕਾ ਸਭਾ, ਵੋਟਰ ਹੀ ਆਪਣੇ ਨੁਮਾਇੰਦੇ ਚੁਣਕੇ ਭੇਜਦੇ ਹਨ, ਜੋ ਨੀਅਤ ਸਮਾਂ ਸੀਮਾ ਲਈ ਰਾਜ-ਭਾਗ ਚਲਾਉਂਦੇ ਹਨਭਾਰਤ ਵਿੱਚ ਵੋਟਾਂ ਪਾਉਣ ਦਾ ਸਿਸਟਮ ਅੰਗਰੇਜ਼ਾਂ ਨੇ ਸ਼ੁਰੂ ਕੀਤਾ 1937 ਵਿੱਚ ਪਹਿਲੀ ਵਾਰ ਭਾਰਤ ਦੇ ਕਈ ਪ੍ਰਦੇਸ਼ਾਂ ਵਿੱਚ ਚੋਣਾਂ ਹੋਈਆਂਉਸ ਵੇਲੇ ਵੋਟ ਪਾਉਣ ਦਾ ਅਧਿਕਾਰ ਕੇਵਲ ਅਮੀਰਾਂ, ਜਿੰਮੀਦਾਰਾਂ, ਫੌਜੀਆਂ ਜਾਂ ਅਫ਼ਸਰਾਂ ਨੂੰ ਅਤੇ ਕੁੱਝ ਖਾਸ ਵਿਅਕਤੀਆਂ ਨੂੰ ਹੀ ਦਿੱਤਾ ਗਿਆ ਸੀਜਦੋਂ ਦੇਸ਼ ਅਜ਼ਾਦ ਹੋਇਆ ਤਾਂ ਸੰਵਿਧਾਨ ਲਿਖਣ ਦੀ ਜ਼ਿੰਮੇਵਾਰੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੂੰ ਸੌਂਪੀ ਗਈਬਾਬਾ ਸਾਹਿਬ ਸਭ ਬਾਲਗ ਵਿਅਕਤੀਆਂ ਨੂੰ ਵੋਟ ਦਾ ਹੱਕ ਦੇਣ ਦੇ ਮੁਦਈ ਸਨਵਲਭ ਭਾਈ ਪਟੇਲ ਵਰਗੇ ਤਾਕਤਵਰ ਆਗੂ ਪਹਿਲਾਂ ਤਾਂ ਡਾਕਟਰ ਅੰਬੇਡਕਰ ਨੂੰ ਸੰਵਿਧਾਨ ਘਾੜਨੀ ਸਭਾ ਦਾ ਮੈਂਬਰ ਬਣਨ ਦੇ ਸਖ਼ਤ ਵਿਰੋਧੀ ਸਨ, ਉਹਨਾਂ ਪੂਰਾ ਜ਼ੋਰ ਲਾ ਦਿੱਤਾ ਕਿ ਡਾਕਟਰ ਅੰਬੇਡਕਰ ਇਸ ਸਭਾ ਦੇ ਮੈਂਬਰ ਨਾ ਬਣਨ ਅਤੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਮੈਂ ਸੰਵਿਧਾਨ ਘਾੜਨੀ ਸਭਾ ਦੇ ਸਭ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੱਤੀਆਂ ਹਨ, ਵੇਖਦਾ ਹਾਂ ਕਿਵੇਂ ਡਾਕਟਰ ਅੰਬੇਡਕਰ ਅੰਦਰ ਆਉਂਦਾ ਹੈਖੈਰ ਇਹ ਇਤਿਹਾਸ ਹੈ ਕਿ ਡਾਕਟਰ ਅੰਬੇਡਕਰ ਵਰਗਾ ਵਿਦਵਾਨ ਸਿਰਫ਼ ਸੰਵਿਧਾਨ ਘਾੜਨੀ ਸਭਾ ਦਾ ਮੈਂਬਰ ਹੀ ਨਹੀਂ ਬਣਿਆ ਬਲਕਿ ਉਸ ਦਾ ਚੇਅਰਮੈਨ ਵੀ ਬਣ ਕੇ ਲੱਗਭਗ ਇਕੱਲਿਆਂ ਹੀ ਭਾਰਤ ਦੇਸ਼ ਨੂੰ ਸੰਵਿਧਾਨ ਦੇਣ ਵਿੱਚ ਕਾਮਯਾਬ ਹੋਇਆ

ਇਸ ਸੰਵਿਧਾਨ ਨੇ ਅਮੀਰ-ਗਰੀਬ, ਛੋਟੇ-ਵੱਡੇ, ਇਸਤਰੀ ਪੁਰਸ਼ ਨੂੰ ਇੱਕ ਇਤਹਾਸਕ ਇਨਕਲਾਬ ਲਿਆਉਂਦੇ ਹੋਏ ਬਰਾਬਰ ਕਰ ਦਿੱਤਾਭਾਰਤ ਦਾ ਸਮਾਜ ਜਾਤ-ਪਾਤ ਅਤੇ ਇਸਤਰੀ ਪ੍ਰਤੀ ਮਾੜੀ ਸੋਚ ਤੋਂ ਬੁਰੀ ਤਰ੍ਹਾਂ ਗ੍ਰਸਤ ਸੀਸਭ ਨੂੰ ਵੋਟਾਂ ਦਾ ਬਰਾਬਰ ਅਧਿਕਾਰ ਇੱਕ ਅਜਿਹਾ ਇਨਕਲਾਬੀ ਬਦਲਾਅ ਸੀ ਜਿਸ ਨੇ ਗੁਲਾਮੀ ਦੀਆਂ ਬੇੜੀਆਂ ਤੋਂ ਅਚਾਨਕ ਨਿਜਾਤ ਦਿਵਾ ਦਿੱਤੀਇਸ ਇਨਕਲਾਬ ਦੀ ਵਿਲੱਖਣਤਾ ਇਹ ਸੀ ਕਿ ਸਿਵਾਏ ਡਾਕਟਰ ਅੰਬੇਡਕਰ ਦੇ ਨਾ ਤਾਂ ਅਛੂਤਾਂ ਨੇ ਅਤੇ ਨਾ ਹੀ ਇਸਤਰੀ ਵਰਗ ਨੇ ਇਸ ਹੱਕ ਲਈ ਕੋਈ ਲੜਾਈ ਲੜੀ ਸੀਡਾਕਟਰ ਅੰਬੇਡਕਰ ਦੇ ਇਸ ਇਤਿਹਾਸਿਕ ਯਤਨ ਸਦਕਾ ਭਾਰਤ ਵਿੱਚ ਸਦੀਆਂ ਤੋਂ ਗੁਲਾਮੀ ਕਰ ਰਹੇ ਅਛੂਤ ਅਤੇ ਇਸਤਰੀ ਵਰਗ ਲਈ ਰਾਜ-ਭਾਗ, ਪੜ੍ਹਾਈ, ਬਰਾਬਰਤਾ, ਸਨਮਾਨ ਅਤੇ ਇੱਜ਼ਤ ਨਾਲ ਜਿਉਣ ਦੇ ਦਰਵਾਜੇ ਖੁੱਲ੍ਹ ਗਏਇਹ ਭਾਰਤ ਦੇ ਲੋਕਾਂ ਦੀ ਖੁਸ਼ਕਿਸਮਤੀ ਸੀ ਕਿ ਡਾਕਟਰ ਅੰਬੇਡਕਰ ਵਰਗੇ ਵਿਦਵਾਨ, ਮਾਨਵਤਾਵਾਦੀ, ਇਸਤਰੀ ਵਰਗ ਦੇ ਹੱਕਾਂ ਦੇ ਮੁਦਈ ਅਤੇ ਭਾਰਤ ਦੇ ਮਹਾਨ ਉਸਰਈਏ ਹੱਥ ਉਹਨਾਂ ਦੀ ਤਕਦੀਰ ਲਿਖਣ ਲਈ ਇਹਾਸ ਨੇ ਡਾਕਟਰ ਅੰਬੇਡਕਰ ਨੂੰ ਮੌਕਾ ਬਖਸ਼ਿਆਸਭ ਨੂੰ ਵੋਟ ਦਾ ਬਰਾਬਰ ਹੱਕ ਦੇਣ ਦੇ ਵਿਸ਼ੇ ’ਤੇ ਇੱਕ ਵੱਡੇ ਨੇਤਾ ਨੇ ਆਪਣੇ ਵਿਚਾਰ ਜ਼ਾਹਿਰ ਕਰਦਿਆਂ ਕਿਹਾ ਸੀ, “ਤੇਲੀ-ਤੰਬੋਲੀ ਨੇ ਪਾਰਲੀਆਮੈਂਟ ਵਿੱਚ ਜਾ ਕੇ ਕੀ ਹੱਲ ਚਲਾਉਣਾ ਹੈ?ਡਾਕਟਰ ਅੰਬੇਡਕਰ ਨੇ ਸੰਵਿਧਾਨ ਲਾਗੂ ਹੋਣ ’ਤੇ ਭਾਰਤ ਦੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ ਕਿ ਹੁਣ ਰਾਜਾ ਰਾਣੀ ਦੇ ਪੇਟ ਵਿੱਚੋਂ ਨਹੀਂ ਬਲਕਿ ਮਤ-ਦਾਨ ਪੇਟੀ ਵਿੱਚੋਂ ਨਿਕਲਿਆ ਕਰੇਗਾ

ਅੱਜ ਵੋਟ ਦਾ ਹੱਕ ਮਿਲਣ ਕਾਰਨ ਅਤੇ ਸੰਵਿਧਾਨ ਵਿੱਚ ਭਾਰਤ ਦੇ ਹਰ ਨਾਗਰਿਕ ਨੂੰ ਬਰਾਬਰ ਅਧਿਕਾਰ ਮਿਲਣ ਕਾਰਨ ਕੋਈ ਵੀ ਇਸਤਰੀ ਜਾਂ ਪੁਰਸ਼, ਛੋਟੀ ਜਾਤ ਜਾਂ ਵੱਡੀ ਜਾਤ ਦਾ ਵਿਅਕਤੀ, ਕਿਸੇ ਵੀ ਪ੍ਰਾਂਤ ਦਾ ਵਿਅਕਤੀ, ਦੇਸ਼ ਦੇ ਕਿਸੇ ਵੀ ਵੱਡੇ ਤੋਂ ਵੱਡੇ ਅਹੁਦੇ ’ਤੇ ਪਹੁੰਚ ਸਕਦਾ ਹੈਇਹ ਵੋਟ ਦਾ ਹੱਕ ਅਤੇ ਸੰਵਿਧਾਨ ਦੀ ਬਦੌਲਤ ਅਸੀਂ ਇਸਤਰੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇਖ ਚੁੱਕੇ ਹਾਂਅਨੁਸੂਚਿਤ ਜਾਤੀ, ਬੀ ਸੀ ਅਤੇ ਮੁਸਲਿਮ ਧਰਮ ਦੇ ਵਿਅਕਤੀ ਵੀ ਰਾਸ਼ਟਰਪਤੀ ਦੀ ਕੁਰਸੀ ’ਤੇ ਬਿਰਾਜਮਾਨ ਹੋ ਚੁੱਕੇ ਹਨਇਸਤਰੀਆਂ ਸੂਬਿਆਂ ਦੀਆਂ ਮੁੱਖ ਮੰਤਰੀ ਅਤੇ ਸੁਪਰੀਮ ਕੋਰਟ ਤੱਕ ਦੀਆਂ ਜੱਜ ਲੱਗੀਆਂ ਹੋਈਆਂ ਹਨਦੇਸ਼ ਅਜ਼ਾਦ ਹੋਣ ਤੋਂ ਪਹਿਲਾਂ ਇਸਤਰੀਆਂ ਦੀ ਹਾਲਤ ਗੁਲਾਮਾਂ ਵਰਗੀ ਸੀਨਾ ਤਾਂ ਉਹ ਪੜ੍ਹ-ਲਿਖ ਸਕਦੀਆਂ ਸਨ ਅਤੇ ਨਾ ਹੀ ਉਹਨਾਂ ਨੂੰ ਸਰਕਾਰੀ ਅਹੁਦਿਆਂ ਤੇ ਬਿਰਾਜਮਾਨ ਹੋਣ ਦਾ ਹੱਕ ਸੀਅਛੂਤਾਂ ਦੀ ਹਾਲਤ ਤਾਂ ਪਸ਼ੂਆਂ ਤੋਂ ਵੀ ਬਦਤਰ ਸੀਸਰਕਾਰੀ ਅਫਸਰ ਤਾਂ ਕੀ, ਉਹ ਆਪਣਾ ਘਰ ਬਣਾਉਣ ਲਈ ਜ਼ਮੀਨ ਤੱਕ ਨਹੀਂ ਸੀ ਖਰੀਦ ਸਕਦੇਚੰਗਾ ਖਾ ਨਹੀਂ ਸੀ ਸਕਦੇ, ਚੰਗਾ ਪੀ ਨਹੀਂ ਸੀ ਸਕਦੇ ਅਤੇ ਚੰਗਾ ਪਹਿਨ ਨਹੀਂ ਸੀ ਸਕਦੇਸਮਾਜਿਕ ਤੌਰ ’ਤੇ ਉਹ ਹਰ ਰੋਜ਼ ਲੱਖ ਲਾਹਨਤਾਂ ਅਤੇ ਤ੍ਰਿਸਕਾਰ ਦਾ ਸਾਹਮਣਾ ਕਰਦੇ ਸਨਇੱਥੋਂ ਤੱਕ ਕਿ ਕਈ ਸੂਬਿਆਂ ਵਿੱਚ ਉਹਨਾਂ ਨੂੰ ਮੁਰਦਾ ਪਸ਼ੂਆਂ ਦਾ ਮਾਸ ਖਾਣ ਲਈ ਕੁੱਤਿਆਂ ਅਤੇ ਗਿਰਝਾਂ ਨਾਲ ਝਗੜਾ ਕਰਨਾ ਪੈਂਦਾ ਸੀ

ਵੋਟ ਦੇ ਅਧਿਕਾਰ ਨੇ ਰਾਜੇ ਅਤੇ ਰੰਕ ਨੂੰ ਇੱਕ ਬਰਾਬਰ ਕਰ ਦਿੱਤਾਵਰਣ ਵਿਵਸਥਾ ਨੂੰ ਬੇਮਾਇਨੇ ਕਰ ਦਿੱਤਾ, ਇਸਤਰੀ-ਪੁਰਸ਼ ਦੇ ਪਾੜੇ ਨੂੰ ਖ਼ਤਮ ਕਰ ਦਿੱਤਾਡਾਕਟਰ ਅੰਬੇਡਕਰ ਨੇ ਹਰ ਬਾਲਗ ਵਿਅਕਤੀ ਦੇ ਹੱਥ ਅਜਿਹਾ ਹਥਿਆਰ ਫੜਾ ਦਿੱਤਾ ਕਿ ਉਸ ਨੇ ਅਮੀਰ, ਤਾਕਤਵਰ ਅਤੇ ਹੈਂਕੜਬਾਜ਼ ਜਰਵਾਣਿਆਂ ਨੂੰ ਗਰੀਬਾਂ ਦੀਆਂ ਝੋਂਪੜੀਆਂ ਵਿੱਚ ਹੱਥ ਜੋੜ ਕੇ ਪ੍ਰਾਰਥੀ ਦੇ ਰੂਪ ਵਿੱਚ ਵੋਟਾਂ ਮੰਗਣ ਲਈ ਲਿਆ ਖੜ੍ਹਾ ਕੀਤਾਡਾਕਟਰ ਅੰਬੇਡਕਰ ਦੀਆਂ ਅਨੇਕਾਂ ਦੇਣਾਂ ਵਿੱਚੋਂ ਸਭ ਨੂੰ ਵੋਟ ਦਾ ਅਧਿਕਾਰ ਦੇਣਾ ਸਭ ਤੋਂ ਵਿਲੱਖਣ ਅਤੇ ਬੇਜੋੜ ਦੇਣ ਮੰਨੀ ਜਾਂਦੀ ਹੈ

ਅੱਜ ਅਜ਼ਾਦੀ ਨੂੰ 72 ਸਾਲ ਹੋ ਗਏ ਹਨਦੇਸ਼ ਨੇ ਇਹਨਾਂ 72 ਸਾਲਾਂ ਵਿੱਚ ਅਨੇਕਾਂ ਉਥਲ ਪੁਥਲ ਦੇਖੇ ਹਨਕਈ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ, ਚੱਲੀਆਂ ਅਤੇ ਟੁੱਟੀਆਂਜਮਹੂਰੀਅਤ ਦਿਨ ਪ੍ਰਤੀ ਦਿਨ ਮਜ਼ਬੂਤ ਹੁੰਦੀ ਗਈਐਮਰਜੈਂਸੀ ਵਰਗਾ ਕਾਲਾ ਦੌਰ ਭਾਰਤ ਨੇ ਵੇਖਿਆਵੋਟਰ ਅੱਜ ਪਹਿਲਾਂ ਨਾਲੋਂ ਕਿਤੇ ਵੱਧ ਸਜੱਗ ਅਤੇ ਸਿਆਣਾ ਹੋ ਗਿਆ ਹੈਵੋਟਰ ਹੁਣ ਚੰਗੇ ਅਤੇ ਮਾੜੇ ਸਿਆਸਤਦਾਨ ਵਿੱਚ ਫਰਕ ਕਰਨਾ ਜਾਣਦਾ ਹੈਸੋਸ਼ਲ ਮੀਡਿਆ ਨੇ ਵੋਟਰ ਦੀ ਸੂਝ-ਬੂਝ ਵਿੱਚ ਬੇਇੰਤਹਾ ਵਾਧਾ ਕੀਤਾ ਹੈਰਾਜਨੀਤੀ ਅੱਜ ਧਰਮ, ਜਾਤੀ, ਫਿਰਕਾ-ਪ੍ਰਸਤੀ, ਖੇਤਰਵਾਦ, ਬੋਲੀ ਅਤੇ ਨਸਲਵਾਦਤਾ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕੀ ਹੈਭਾਰਤ ਦੇਸ਼ ਵਿੱਚ ਪਿਛਲੇ ਕੁੱਝ ਸਾਲਾਂ ਵਿੱਚ ਨਵੇ-ਨਵੇਂ ਵਾਦ ਹੋਂਦ ਵਿੱਚ ਗਏ ਹਨਗਊ ਰਕਸ਼ਾ ਦੇ ਨਾਂ ’ਤੇ ਮੁਸਲਮਾਨਾਂ ਅਤੇ ਦਲਿਤਾਂ ਨਾਲ ਕੁੱਟ-ਮਾਰ ਅਤੇ ਕਤਲ ਦੀਆਂ ਘਟਨਾਵਾਂ ਆਮ ਭਾਰਤੀ ਨਾਗਰਿਕ ਨੂੰ ਚਿੰਤਤ ਕਰਦੀਆਂ ਹਨਮਾਸੂਮ ਲੜਕੀਆਂ ਦੇ ਬਲਾਤਕਾਰਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਹੋਰ ਤਾਂ ਹੋਰ ਅਦਾਲਤਾਂ ਦੇ ਸੀਨੀਅਰ ਜੱਜ ਵੀ ਧਰਮ ਅਤੇ ਜਾਤੀ ਤੋਂ ਪ੍ਰੇਰਤ ਫੈਸਲੇ ਦਿੰਦੇ ਵੇਖੇ ਗਏ ਹਨ ਅਤੇ ਇਵਜ਼ ਵਜੋਂ ਇਨਾਮ ਪਾਉਂਦੇ ਰਹੇ ਹਨਸੁਪਰੀਮ ਕੋਰਟ ਦੇ ਸੀਨੀਅਰ ਜੱਜ ਆਪਣੀ ਗੱਲ ਲੋਕਾਂ ਸਾਹਮਣੇ ਰੱਖਣ ਲਈ ਮੀਡੀਆ ਦਾ ਸਹਾਰਾ ਲੈਂਦੇ ਹਨਮੀਡੀਆ ਵਿਕਾਊ ਸਾਬਤ ਹੋ ਰਿਹਾ ਹੈਜਾਂ ਤਾਂ ਮੀਡੀਆ ਸਹੀ ਤਸਵੀਰ ਪੇਸ਼ ਕਰਨ ਤੋਂ ਡਰਦਾ ਹੈ, ਜਾਂ ਵਿਕ ਜਾਂਦਾ ਹੈਮੀਡੀਆ ਤੇ ਅਣ-ਐਲਾਨੀ ਐਮਰਜੈਂਸੀ ਅੱਜ ਵਰਗੀ ਕਦੇ ਵੇਖਣ ਨੂੰ ਨਹੀਂ ਮਿਲੀ, ਅਜਿਹਾ ਕਈ ਕੁਝ ਸੁਝਵਾਨ ਵਿਅਕਤੀਆਂ ਦਾ ਮੱਤ ਹੈ

ਸੋਸ਼ਲ ਮੀਡੀਆ ਨੇ ਵੋਟਰ ਨੂੰ ਅਸਲੀਅਤ ਤੋਂ ਜਾਣੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ 2019 ਦੀਆਂ ਲੋਕ ਸਭਾ ਚੋਣਾਂ ਭਾਰਤੀ ਰਾਜਨੀਤੀ ਵਿੱਚ Watershed ਸਾਬਿਤ ਹੋਣ ਵਾਲੀਆਂ ਹਨਅਰਬਾਂ ਖਰਬਾਂ ਰੁਪਇਆ ਇਹਨਾਂ ਚੋਣਾਂ ’ਤੇ ਖਰਚ ਆਵੇਗਾਵੋਟਰ ਨੂੰ ਜਾਤ-ਪਾਤ ਅਧਾਰਤ, ਧਰਮ ਅਧਾਰਤ ਅਤੇ ਧਾਰਮਿਕ ਮੁੱਦਿਆਂ ’ਤੇ ਭੜਕਾ ਕੇ ਫਿਰਕੂ ਰੰਗਤ ਦਿੱਤੀ ਜਾਵੇਗੀਸਮਾਜਿਕ ਤਾਣੇ-ਬਾਣੇ ਨੂੰ ਗੰਧਲਾ ਅਤੇ ਤਹਿਸ-ਨਹਿਸ ਕਰਨ ਦੇ ਯਤਨ ਕੀਤੇ ਜਾਣਗੇ, ਇਹ ਸਭ ਭੂਤਕਾਲ ਵਿੱਚ ਹੁੰਦਾ ਰਿਹਾ ਹੈਇਹਨਾਂ ਬੁਰਾਈਆਂ ਤੋਂ ਬਚਣ ਲਈ, ਦੇਸ਼ ਹਿਤ ਵਿੱਚ ਵੋਟਰ ਨੂੰ ਝੂਠੇ ਪ੍ਰਚਾਰ ਤੋਂ ਬਚਣਾ ਹੋਵੇਗਾ, ਟੈਕਨਾਲੋਜੀ ਦੇ ਇਸ ਯੁੱਗ ਵਿੱਚ ਜਦੋਂ ਵਟਸਐਪ, ਫੇਸਬੁੱਕ, ਟਵਿਟਰ, ਟੀ ਵੀ ਅਤੇ ਹੋਰ ਸਾਧਨਾਂ ਦੀ ਸਹੀ ਅਤੇ ਗਲਤ ਵਰਤੋਂ ਕੀਤੀ ਜਾਵੇਗੀ ਤਾਂ ਵੋਟਰ ਦੀ ਪਰਖ ਦੀ ਘੜੀ ਬੜੀ ਮੁਸ਼ਕਲ ਹੋਣ ਵਾਲੀ ਹੈਵੋਟਰ ਨੂੰ ਇਹਨਾਂ ਚੋਣਾਂ ਵਿੱਚ ਸ਼ਾਂਤ ਰਹਿ ਕੇ ਆਪਣੇ ਵਿਵੇਕ ਦੀ ਵਰਤੋਂ ਕਰਨੀ ਹੋਵੇਗੀ ਅਤੇ ਸਹੀ ਉਮੀਦਵਾਰ ਦੀ ਚੋਣ ਕਰਨੀ ਹੋਵੇਗੀਕਿਹਾ ਜਾਂਦਾ ਹੈ ਕਿ ਮਾੜੀ ਸਰਕਾਰ ਵਿੱਚ ਮਾੜੇ ਨੇਤਾਵਾਂ ਦੀ ਹੋਂਦ ਵਿੱਚ ਹੋਣ ਦਾ ਕਾਰਣ ਚੰਗੇ ਲੋਕਾਂ ਦੀ ਚੁੱਪ ਹੈ ਜੋ ਚੰਗੇ ਲੋਕਾਂ ਨੂੰ ਚੁਣਨ ਲਈ ਅੱਗੇ ਨਹੀਂ ਆਉਂਦੇ

ਆਉ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਅਤੇ ਚੰਗੀ ਸਰਕਾਰ ਬਣਾਉਣ ਲਈ ਹੁਣ ਤੋਂ ਲਾਮਬੰਦ ਹੋ ਜਾਈਏਹਰ ਪੜ੍ਹੇ-ਲਿਖੇ ਵਿਅਕਤੀ ਦਾ ਸਿਆਸੀ ਹੋਣਾ ਲਾਜ਼ਮੀ ਹੈਦੋ ਤਰ੍ਹਾਂ ਦੇ ਵਿਅਕਤੀ ਗੈਰ ਸਿਆਸੀ ਹੁੰਦੇ ਹਨ, ਇੱਕ ਖੁਦਗਰਜ਼ ਅਤੇ ਇੱਕ ਬੇ-ਗੈਰਤਖੁਦਗਰਜ਼ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਚੜ੍ਹੀ-ਲੱਥੀ ਦਾ ਕੋਈ ਫਰਕ ਨਾ ਹੋਵੇ ਅਤੇ ਉਹ ਸਿਰਫ਼ ਆਪਣਾ ਲਾਭ ਹੀ ਸੋਚਦਾ ਰਹੇਦੂਸਰਾ ਬੇ-ਗੈਰਤ ਵਿਅਕਤੀ ਗੁਲਾਮਾਂ ਵਾਂਗ ਹੁੰਦਾ ਹੈ ਜਿਸ ਦੇ ਸਾਹਮਣੇ ਦੇਸ਼-ਸਮਾਜ ਭਾਵੇਂ ਢੱਠੇ ਖੂਹ ਵਿੱਚ ਪਵੇ, ਉਸ ਨੂੰ ਕੋਈ ਪ੍ਰਵਾਹ ਨਹੀਂ ਹੁੰਦੀਜੇਕਰ ਤੁਸੀਂ ਗੈਰਤਮੰਦ ਹੋ, ਜੇ ਤੁਸੀਂ ਖੁਦਗਰਜ਼ ਨਹੀਂ ਹੋ ਤਾਂ ਸਿਆਸੀ ਹੋਣਾ ਤੁਹਾਡਾ ਪਹਿਲਾ ਫ਼ਰਜ਼ ਹੈ

*****

(1287)

About the Author

ਐੱਸ ਆਰ ਲੱਧੜ

ਐੱਸ ਆਰ ਲੱਧੜ

S R Ladhar I.A.S. (Principal Secretary N.R.I. Affairs)
Punjab Government.
Phone: (91 - 94175 - 00610)

Email: (srladhar@yahoo.com)

More articles from this author