Krantipal7‘ਏ ਭਾਈ, ਜ਼ਰਾ ਦੇਖ ਕੇ ਚਲੋ’ ਗੀਤ ਨੇ ਨੀਰਜ ਨੂੰ ਵਿਸ਼ਵ ਪੱਧਰ ’ਤੇ ...
(14 ਅਗਸਤ 2018)

 

Neeraj1ਗੋਪਾਲ ਦਾਸ ਨੀਰਜ ਦਾ ਜਨਮ 4 ਜਨਵਰੀ, 1925 ਵਿੱਚ ਇਟਾਵਾ (ਉੱਤਰ ਪ੍ਰਦੇਸ਼) ਵਿੱਚ ਹੋਇਆ ਸੀ, ਨੀਰਜ ਉਨ੍ਹਾਂ ਦਾ ਤਖ਼ੱਲਸ ਸੀ। ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਬਦਲੇ 2007 ਵਿੱਚ ਪਦਮ ਭੂਸ਼ਨ ਸਨਮਾਨ ਮਿਲਿਆਉਹ ਅਲੀਗੜ੍ਹ ਦੇ ਧਰਮ ਸਮਾਜ ਕਾਲਜ ਵਿੱਚ ਹਿੰਦੀ ਦੇ ਅਧਿਆਪਕ ਰਹੇਅਲੀਗੜ੍ਹ ਜਦੋਂ ਉਨ੍ਹਾਂ ਦੇ ਘਰ ‘ਜਨਕਪੁਰੀ’ ਜਾਓ ਤਾਂ ਉਸ ਨਗਰੀ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਆਪ ਜੀ ਨੂੰ ਇੱਕ ਬੋਰਡ ਨਜ਼ਰ ਆਵੇਗਾ, ਜਿਸ ’ਤੇ ਲਿਖਿਆ ਹੈ, “ਨੀਰਜ ਕੀ ਨਗਰੀ ਮੇਂ ਆਪ ਦਾ ਸੁਆਗਤ ਹੈ” ਜੋ ਵੀ ਬੰਦਾ ਅਦਬ ਨਾਲ ਜੁੜਿਆ ਹੋਇਆ ਹੈ, ਉਸ ਨੇ ਨੀਰਜ ਨੂੰ ਪੜ੍ਹਿਆ ਤੇ ਸੁਣਿਆ ਜ਼ਰੂਰ ਹੈ, ਜਿਸ ਨੇ ਕਦੇ ਜ਼ਿੰਦਗੀ ਵਿੱਚ ਥੋੜ੍ਹਾ ਬਹੁਤ ਪਿਆਰ ਵੀ ਕੀਤਾ ਹੈ, ਉਹ ਨੀਰਜ ਦੇ ਬੋਲਾਂ ਸੰਗ ਜ਼ਰੂਰ ਵਿਚਰਿਆ ਹੋਵੇਗਾਨੀਰਜ ਬਿਨਾਂ ਮੁਹੱਬਤ ਅਧੂਰੀ ਹੈ

ਨੀਰਜ ਨੇ ਪਹਿਲੀ ਵਾਰ 1941 ਵਿੱਚ ਲਿਖਣਾ ਸ਼ੁਰੂ ਕੀਤਾਗੀਤ/ਗ਼ਜ਼ਲਾਂ/ਪ੍ਰੇਮ ਗੀਤ/ਭਜਨ/ਦੋਹੇ ਲਿਖਦਿਆਂ ਜੋਤਿਸ਼ ਦਾ ਕਵਿਤਾ ਵਿੱਚ ਅਨੁਵਾਦ ਕੀਤਾਫ਼ਕੀਰੀ ਤੇ ਦਰਵੇਸ਼ੀ ਦੇ ਗੀਤ ਲਿਖੇ

ਸਭ ਤੋਂ ਪਹਿਲਾਂ ਏਟਾ ਦੇ ਕਵੀ ਸੰਮੇਲਨ ਵਿੱਚ ਕਵਿਤਾ ਪਾਠ ਕੀਤਾ1943 ਵਿੱਚ ਪਹਿਲਾ ਕਾਵਿ-ਸੰਗ੍ਰਹਿ ‘ਸੰਘਰਸ਼’ ਆਇਆ ਤਾਂ ਪ੍ਰਸਿੱਧੀ ਮਿਲੀ1941 ਤੋਂ ਲਿਖਣਾ ਸ਼ੁਰੂ ਕਰ ਕੇ ਅਖ਼ੀਰ ਤਕ ਉਹ ਚੋਣਵੇਂ ਕਵੀ ਸੰਮੇਲਨਾਂ ਵਿੱਚ ਹਿੱਸਾ ਲੈਂਦੇ ਰਹੇਉਹ ਆਖਦੇ ਸਨ, “ਕਵੀ ਸੰਮੇਲਨਾਂ ਦੇ ਮੰਚ ’ਤੇ ਕਵੀ ਤਾਂ ਵਿਰਲੇ ਹਨ ਤੇ ਵਧੇਰੇ ਚੁਟਕਲੇਬਾਜ਼, ਲਤੀਫ਼ੇਬਾਜ਼, ਅਭਿਨੈ ਕਰਨ ਵਾਲੇ, ਮਿਮਕਰੀ ਕਰਨ ਵਾਲੇ ਤੇ ਰੌਲ਼ਾ ਪਾਉਣ ਵਾਲੇ ਹਨ, ਜੇ ਅਸੀਂ ਵੀ ਛੱਡ ਦਿੱਤਾ ਤਾਂ ਕਵੀ ਸੰਮੇਲਨਾਂ ਵਿੱਚੋਂ ਕਵਿਤਾ ਬਿਲਕੁਲ ਹੀ ਗ਼ਾਇਬ ਹੋ ਜਾਏਗੀਮੈਂ ਆਪਣੇ ਜੀਵਨ ਵਿੱਚ ਵੱਡੇ-ਵੱਡੇ ਸ਼ਾਇਰਾਂ - ਜੋਸ਼, ਜਿਗਰ, ਹਫੀਜ਼ ਜਲੰਧਰੀ, ਨੁਸ਼ੂਰ ਵਾਹਿਦੀ, ਫਿਰਾਕ, ਸਾਹਿਰ, ਮਜਰੂਹ, ਸਦੀਲ, ਸਰਦਾਰ ਜਾਫ਼ਰੀ, ਵਾਮਿਕ ਜੌਨਪੁਰੀ, ਖੁਮਾਰ ਬਾਰਾਬੇਕੀ, ਫ਼ਨਾ ਕਾਨਪੁਰੀ ਆਦਿ ਦੀ ਨੇੜਤਾ ਵਿੱਚ ਕਵਿਤਾ-ਪਾਠ ਕੀਤਾ ਤੇ ਸਰਾਹਿਆ ਗਿਆ ਹਾਂ ਨੀਰਜ ਹਮੇਸ਼ਾ ਇਹੀ ਆਖਦਾ ਕਿ ਮੈਨੂੰ ਹਿੰਦੀ ਕਵੀ ਸੰਮੇਲਨਾਂ ਦੀ ਤੁਲਨਾ ਵਿੱਚ ਉਰਦੂ ਦੇ ਮੁਸ਼ਾਇਰਿਆਂ ਵਿੱਚ ਚੰਗੇ ਤੋਂ ਚੰਗੇ, ਉੱਚੇ ਤੋਂ ਉੱਚੇ ਸ਼ੇਅਰ ਸੁਣਨ ਨੂੰ ਮਿਲਦੇ ਹਨ ਜੋ ਅੱਜ ਹਿੰਦੀ ਦੇ ਮੰਚ ਤੋਂ ਸੁਣਨੇ ਦੁਰਲੱਭ ਹੋ ਗਏ ਹਨ

ਕਵਿਤਾ ਵਿੱਚ ਬਿੰਬ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਹ ਆਖਦੇ ਕਿ, “ਇਸ ਨੂੰ ਗ੍ਰਹਿਣ ਕਰਨ ਤੋਂ ਪਹਿਲਾਂ ਇਸ ਦੀ ਜਾਣਕਾਰੀ ਹੋਣਾ ਅਤਿ ਜ਼ਰੂਰੀ ਹੈਗੀਤ ਤੇ ਗਾਉਣਾ ਭਾਰਤੀ ਜੀਵਨ ਦੀ ਇੱਕ ਵਿਧੀ ਨਹੀਂ, ਸਗੋਂ ਪ੍ਰਾਣ ਹੈਇੱਥੇ ਦਰਖ਼ਤ, ਪਰਬਤ, ਜੰਗਲ, ਬਗੀਚਾ, ਪੰਛੀ, ਨਦੀਆਂ, ਸਮੁੰਦਰ ਸਾਰੇ ਗਾਉਂਦੇ ਹਨਅੱਜ ਵੀ ਗੀਤ ਸਮਾਜ ਵਿੱਚੋਂ ਗ਼ਾਇਬ ਨਹੀਂ ਹੋਇਆਅੱਜ ਵੀ ਸਭ ਤੋਂ ਵੱਧ ਪੜ੍ਹੇ-ਸੁਣੇ ਜਾਣ ਵਾਲੇ ਗੀਤਕਾਰ ਹੀ ਹਨਮੇਰੇ ਕੋਲ ਪ੍ਰਕਾਸ਼ਕਾਂ ਦੀ ਮੰਗ ਪੂਰੀ ਕਰਨ ਲਈ ਕਿਤਾਬ ਹੀ ਨਹੀਂ ਹੈ, ਮੈਂ ਹਮੇਸ਼ਾ ਸ਼ੁੱਧ ਕਵਿਤਾ ਦਾ ਹਮਾਹਿਤੀ ਰਿਹਾ ਹਾਂਕਵਿਤਾ ਉਹੀ ਹੈ ਜੋ ਮਾਨਵੀ ਮੁੱਲਾਂ ਦੀ ਸਥਾਪਨਾ ਕਰੇ।”

ਗੋਪਾਲ ਦਾਸ ਨੀਰਜ ਨੇ ਫਿਲਮੀ ਦੁਨੀਆ ਵਿੱਚ 8 ਫਰਵਰੀ, 1960 ਵਿੱਚ ਪੈਰ ਧਰਿਆ, ਜਦੋਂ ਸ੍ਰੀ ਆਰ, ਚੰਦਰਾ ਦੀ ਫ਼ਿਲਮ ‘ਬਰਸਾਤ ਕੀ ਰਾਤ’ ਲਈ ਉਨ੍ਹਾਂ ਸਾਈਨ ਕੀਤਾਚੰਦਰਾ ਖ਼ੁਦ ਅਲੀਗੜ੍ਹ ਦਾ ਰਹਿਣ ਵਾਲਾ ਸੀਉਸ ਸਮੇਂ ਨੀਰਜ ਦਾ ਗੀਤ ‘ਕਾਰਵਾਂ ਗੁਜ਼ਰ ਗਿਆ ਗ਼ੁਬਾਰ ਦੇਖਤੇ ਰਹੇ’ ਬਹੁਤ ਹਰਮਨ ਪਿਆਰਾ ਹੋ ਗਿਆ ਸੀ1967 ਵਿੱਚ ਦੇਵਾਨੰਦ ਦੀ ‘ਪ੍ਰੇਮ ਪੁਜਾਰੀ’ ਲਈ ਗੀਤ ਲਿਖੇ1970 ਵਿੱਚ ‘ਫਿਲਮ ਫੇਅਰ ਅਵਾਰਡ’ ਮਿਲਿਆ‘ਏ ਭਾਈ, ਜ਼ਰਾ ਦੇਖ ਕੇ ਚਲੋ’ ਗੀਤ ਨੇ ਨੀਰਜ ਨੂੰ ਵਿਸ਼ਵ ਪੱਧਰ ’ਤੇ ਮਕਬੂਲ ਕੀਤਾਨੀਰਜ ਨੇ ਲਗਭਗ ਇੱਕ ਸੌ ਪੱਚੀ-ਤੀਹ ਗੀਤ ਫਿਲਮਾਂ ਲਈ ਲਿਖੇ ਜਿਨ੍ਹਾਂ ਵਿੱਚੋਂ ਇੱਕ ਸੌ ਵੀਹ ਦੇ ਕਰੀਬ ਹਿੱਟ ਹੋਏ ਜਿਹੜੇ ਅੱਜ ਤਕ ਸੁਣੇ ਜਾਂਦੇ ਹਨ ਤੇ ਵਿਦੇਸ਼ਾਂ ਤੋਂ ਉਨ੍ਹਾਂ ਦੀ ਰਾਇਲਟੀ ਆਉਂਦੀ ਹੈ‘ਫੂਲੋਂ ਕੇ ਰੰਗ ਸੇ ਦਿਲ ਕੀ ਕਲਮ ਸੇ’, ‘ਸ਼ੋਖੀਓਂ ਮੇਂ ਘੋਲਾ ਜਾਏ ਫੂਲੋਂ ਕਾ ਸ਼ਬਾਬ’ ਗੀਤਾਂ ਦੀ ਭਾਸ਼ਾ ਤੇ ਰਸ ਕਮਾਲ ਦਾ ਹੈ‘ਦਿਲ ਆਜ ਸ਼ਾਇਰ ਹੈ, ਗ਼ਮ ਆਜ ਨਗ਼ਮਾ ਹੈ ...’‘ਜੈਸੇ ਰਾਧਾ ਨੇ ਮਾਲ਼ਾ ਜਪੀ ਸ਼ਾਮ ਕੀ ... ਭਾਰਤੀ ਸੰਕ੍ਰਿਤੀ ਦੀ ਖ਼ੂਬਸੂਰਤ ਪੇਸ਼ਕਾਰੀ ਹੈ

ਅਲੀਗੜ੍ਹ ਉਨ੍ਹਾਂ ਦੇ ਘਰ ਇੱਕ ਮੁਲਾਕਾਤ ਦੌਰਾਨ ਕਿਸੇ ਨੇ ਪੁੱਛਿਆ ਕਿ ਤੁਹਾਡੇ ਹਰਮਨ ਪਿਆਰਾ ਹੋਣ ਦੇ ਕੀ ਕਾਰਨ ਹਨ ਤਾਂ ਉਨ੍ਹਾਂ ਨੇ ਹੱਸ ਕੇ ਕਿਹਾ ਕਿ ਮੇਰੇ ਹਰਮਨ ਪਿਆਰਾ ਹੋਣ ਦੇ ਕਈ ਕਾਰਣ ਹਨ। ਮੇਰੇ ਸਮਕਾਲੀਆਂ ਨੇ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਘੜ ਕੇ ਮੈਨੂੰ ਬਦਨਾਮ ਕੀਤਾ, ਇਸ ਤਰ੍ਹਾਂ ਮੈਂ ਵਿਵਾਦਮਈ ਕਵੀ ਬਣ ਕੇ ਚਰਚਾ ਵਿੱਚ ਆ ਗਿਆਦੂਜਾ ਇਹ ਕਿ ਵਿਦਵਾਨਾਂ ਨੇ ਮੇਰਾ ਜ਼ਿਕਰ ਸਾਹਿਤ ਦੀ ਧਾਰਾ ਵਿੱਚ ਕਰਨਾ ਬੰਦ ਕਰ ਦਿੱਤਾ, ਇਸ ਕਰ ਕੇ ਮੈਨੂੰ ਪਿਆਰ ਕਰਨ ਵਾਲੇ ਪਾਠਕਾਂ-ਸਰੋਤਿਆਂ ਵਿੱਚ ਉਨ੍ਹਾਂ ਦੇ ਖ਼ਿਲਾਫ਼ ਰੋਸ ਜਾਗਿਆ ਤੇ ਉਸ ਰੋਸ ਨੇ ਮੈਨੂੰ ਹੋਰ ਹਰਮਨ ਪਿਆਰਾ ਕੀਤਾਤੀਜਾ - ਆਪਣੀ ਜਵਾਨੀ ਵਿੱਚ ਮੇਰਾ ਵਿਅਕਤਿਤਵ, ਮੇਰੀ ਸ਼ਕਲ-ਸੂਰਤ ਵੀ ਆਦਰਸ਼ਕ ਸੀ ਤੇ ਮੇਰੇ ਕੰਠ ਵਿਚਲੀ ਮਧੁਰਤਾ ਨਾਲ ਸੁਣਨ ਵਾਲੇ ਮੰਤਰ ਮੁਗਧ ਹੋ ਜਾਂਦੇ ਸਨਮੈਂ ਕਵਿਤਾ ਵਿੱਚ ਜਿਸ ਭਾਸ਼ਾ ਦਾ ਪ੍ਰਯੋਗ ਕੀਤਾ ਉਹ ਹਿੰਦੀ-ਉਰਦੂ ਦੋਹਾਂ ਦੇ ਪਾਠਕਾਂ ਨੂੰ ਸਮਝ ਆਉਂਦੀ ਸੀਚੌਥਾ - ਮੇਰੀ ਕਵਿਤਾ ਦਾ ਜੋ ਅਕਸ ਹੈ, ਉਹ ਸਾਧਾਰਣ ਜੀਵਨ ਦੇ ਭੋਗੇ ਯਥਾਰਥ ਨਾਲ ਹੈਮੇਰੇ ਕਾਵਿ ਵਿਚਲੀ ਮਿਠਾਸ ਕਰੁਣਾਮਈ ਸੀ ਜੋ ਲੋਕਾਂ ਦੇ ਦਿਲਾਂ ਨੂੰ ਛੂੰਹਦੀ ਸੀ। ਮੈਂ ਕਦੇ ਵੀ ਆਪਣੇ-ਆਪ ਨੂੰ ਮਹਾਂਕਵੀ ਨਹੀਂ ਮੰਨਿਆਮੈਂ ਇੱਕ ਸਾਧਾਰਣ ਵਿਅਕਤੀ ਦੇ ਰੂਪ ਵਿੱਚ ਆਪਣੀ ਜ਼ਿੰਦਗੀ ਗੁਜਾਰੀ ਹੈ ਤੇ ਆਪਣੇ ਕਿਸੇ ਗੁਣ/ਔਗੁਣ ਨੂੰ ਨਹੀਂ ਛੁਪਾਇਆਮੇਰਾ ਜੀਵਨ ਖੁੱਲ੍ਹੀ ਕਿਤਾਬ ਹੈਮੈਂ ਪਦਮਸ੍ਰੀ/ਪਦਮ ਭੂਸ਼ਣ/ ਕੈਬਨਿਟ ਮਨਿਸਟਰ/ ਚਾਂਸਲਰ ਹਾਂ ਪਰ ਜਿਵੇਂ ਤੁਸੀਂ ਦੇਖ ਰਹੇ ਹੋ ਮੇਰਾ ਜੀਵਨ ਉਹੀ ਹੈ - ਬੀੜੀ ਪੀ ਰਿਹਾ ਹਾਂ, ਡੇਢ ਸੌ ਦੀਆਂ ਚੱਪਲਾਂ, ਉਹੀ ਬਾਥਰੂਮ, ਉਹੀ ਘਰ, ਉਹੀ ਬਾਹਰ, ਇਹ ਲੂੰਗੀ, ਇਹ ਸਵੈਟਰ, ਇਹ ਪਲੰਘ, ਖੁੱਲ੍ਹਾ ਮਕਾਨ, ਖੁੱਲ੍ਹੇ ਦਰਵਾਜ਼ੇਜੀਹਦਾ ਜੀਅ ਕਰਦਾ ਹੈ ਆ ਜਾਂਦਾ ਹੈ, ਇਹੀ ਮੇਰਾ ਫ਼ਕੀਰਪੁਣਾ ਹੈ, ਇਹੀ ਸਾਧਾਰਣਤਾ ਹੈਮੈਨੂੰ ਬਨਾਵਟ ਪਸੰਦ ਨਹੀਂਮੈਂ ਮੰਨਦਾ ਹਾਂ, ਜੋ ਅੰਦਰੋਂ ਖਾਲੀ ਹੁੰਦਾ ਹੈ ਉਹੀ ਬਨਾਵਟ ਪਸੰਦ ਕਰਦਾ ਹੈ।

ਇਹ ਫ਼ਕੀਰ ਦਰਵੇਸ਼ ਕਵੀ 19 ਜੁਲਾਈ ਨੂੰ ਅਲਵਿਦਾ ਕਹਿ ਗਿਆ

*****

(1263)

About the Author

ਡਾ. ਕਰਾਂਤੀ ਪਾਲ

ਡਾ. ਕਰਾਂਤੀ ਪਾਲ

Phone: (91 - 92165 - 35617)
Email: (krantipal@hotmail.com)