ArihantKBhalla7ਸਾਡੇ ਲਤੀਫੇਕਾਮੇਡੀ ਅਤੇ ਹਿਊਮਰ ਦਾ ਸੰਸਾਰ ...
(12 ਜੁਲਾਈ 2018)

 

ਆਪਣੇ ਇਸ ਮਹਾਨ ਹਿੰਦੁਸਤਾਨ ਵਿੱਚ ਮਰਦਾਨਗੀ ਦਾ ਬੋਲਬਾਲਾ ਹੈ, ਇਸੇ ਲਈ ਤਾਂ ਹਰ ਸ਼ਹਿਰ ਕਸਬੇ ਦੀ ਦੀਵਾਰਾਂ ’ਤੇ ਮਰਦਾਨਗੀ ਦੇ ਸਲੋਗਨ ਲਿਖੇ ਮਿਲਦੇ ਹਨਔਰਤਾਂ ਉੱਤੇ ਜ਼ੁਲਮ ਹੁੰਦੇ ਰਹਿੰਦੇ ਹਨ, ਇਹ ਕੋਈ ਨਵੀਂ ਗੱਲ ਤਾਂ ਨਹੀਂਹੈਰਾਨੀ ਮੈਨੂੰ ਪਿਛਲੇ ਦਿਨੀਂ ਇੱਕ ਸਟਡੀ ਦੇ ਨਤੀਜੀਆਂ ਨੂੰ ਪੜ੍ਹਕੇ ਹੋਈਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 70 ਫੀਸਦੀ ਤੋਂ ਜ਼ਿਆਦਾ ਮਰਦ ਮੰਨਦੇ ਹਨ ਕਿ ਔਰਤਾਂ ਉਨ੍ਹਾਂ ਤੋਂ ਕਮਤਰ ਹੁੰਦੀਆਂ ਹਨਕਰੀਬ 60 ਫੀਸਦੀ ਨੂੰ ਲੱਗਦਾ ਹੈ ਕਿ ਜ਼ਰੂਰਤ ਪੈਣ ਉੱਤੇ ਔਰਤਾਂ ਦੇ ਖਿਲਾਫ ਤਾਕਤ ਦਾ ਇਸਤੇਮਾਲ ਕੀਤਾ ਜਾ ਸਕਦਾ ਹੈਕਰੀਬ 50 ਪਰਸੈਂਟ ਅਸਲ ਵਿੱਚ ਔਰਤਾਂ ਉੱਤੇ ਹੱਥ ਚੁੱਕਦੇ ਹਨ

ਇਹ ਸਾਡੇ ਘਰਾਂ ਵਿੱਚ ਲੁੱਕਿਆ ਸਭ ਤੋਂ ਵੱਧ ਅਤੇ ਡਰਾਵਣਾ ਰਾਜ਼ ਹੈਮੈਨੂੰ ਅੰਦਾਜ਼ਾ ਨਹੀਂ ਸੀ ਕਿ ਡੋਮੈੱਸਟਿਕ ਵਾਇਲੈਂਸ ਇੰਨੀ ਵੱਡੀ ਗੱਲ ਹੋ ਸਕਦੀ ਹੈਇਹ ਆਂਕੜੇ ਹੈਰਾਨੀ ਜਤਾਉਣ ਵਾਲੇ ਸਨ, ਲੇਕਿਨ ਭਰੋਸੇ ਤੋਂ ਪਰੇ ਨਹੀਂਸਾਡੇ ਮੁਲਕ ਵਿੱਚ ਔਰਤਾਂ ਸਬੰਧੀ ਇਹ ਨਜ਼ਰੀਆ ਕੋਈ ਲੁਕੀ ਹੋਈ ਗੱਲ ਨਹੀਂ ਹੈਰੋਜ਼ ਦੀਆਂ ਗੱਲਾਂ ਤੋਂ ਲੈ ਕੇ ਹਾਸੇ ਮਜ਼ਾਕ ਤੱਕ ਸਾਡੀ ਬੋਲਚਾਲ ਔਰਤਾਂ ਨੂੰ ਲੈ ਕੇ ਨਫਰਤ, ਖਿੱਲੀ ਉਡਾਉਣ ਜਾਂ ਫਿਰ ਸਰਾਸਰ ਬੇਕਦਰੀ ਨਾਲ ਭਰੀ ਪਈ ਹੈਇੱਕ ਖਾਸ ਔਰਤ ਲਗਭਗ ਪੂਰੇ ਸਮਾਜ ਦੀ ਰਾਏ ਵਿੱਚ ਉਹ ਹੈ ਜੋ ਠੀਕ ਗਲਤ ਦੀ ਤਮੀਜ਼ ਨਹੀਂ ਜਾਣਦੀ, ਜੋ ਹੰਝੂ ਕੇਰਨ ਦੇ ਮੌਕੇ ਲੱਭਦੀ ਰਹਿੰਦੀ ਹੈ, ਜੋ ਮਰਦਾਂ ਉੱਤੇ ਆਪਣਾ ਜਾਦੂ ਚਲਾਉਂਦੀ ਹੈ, ਜੋ ਹਮੇਸ਼ਾ ਸ਼ਿਕਾਇਤਾਂ ਕਰਦੀ ਰਹਿੰਦੀ ਹੈ, ਜਿਸ ਨੂੰ ਕਦੇ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਸਿਰਫ ਖੁਸ਼ਾਮਦ ਪਸੰਦ ਹੈ, ਜੋ ਦਿਮਾਗ ਤੋਂ ਕੰਮ ਨਹੀਂ ਲੈ ਸਕਦੀ ਅਤੇ ਜੋ ਪਤੀ ਨੂੰ ਗੁਲਾਮ ਬਣਾਕੇ ਕਰ ਰੱਖਦੀ ਹੈ ...।

ਜ਼ਰਾ ਆਖਰੀ ਬਿਆਨ ਉੱਤੇ ਗੌਰ ਕਰੋਜੇਕਰ ਤੁਸੀਂ ਮਰਦ ਹੋ ਅਤੇ ਪਤੀ ਵੀ, ਤਾਂ ਕਦੇ ਨਾ ਕਦੇ ਤੁਸੀਂ ਸ਼੍ਰੀਮਤੀ ਜੀ ਦੇ ਅੱਤਿਆਚਾਰਾਂ ਉੱਤੇ ਕੋਈ ਦੁੱਖ ਭਰਿਆ ਬਿਆਨ ਦਿੱਤਾ ਹੋਵੇਗਾਸਾਡੇ ਲਤੀਫੇ, ਕਾਮੇਡੀ ਅਤੇ ਹਿਊਮਰ ਦਾ ਸੰਸਾਰ ਦੁਖੀ ਪਤੀਆਂ ਦੇ ਹੰਝੂਆਂ ਨਾਲ ਭਰਿਆ ਹੈਜੇਕਰ ਦੂਜੀ ਦੁਨੀਆ ਦਾ ਕੋਈ ਜੀਵ ਇਨ੍ਹਾਂ ਬਿਆਨਾਂ ਤੋਂ ਅੰਦਾਜ਼ਾ ਲਗਾਉਣ ਬੈਠੇ ਤਾਂ ਇਸ ਨਤੀਜੇ ਉੱਤੇ ਪਹੁੰਚੂ ਕਿ ਔਰਤ ਠੀਕ ਉਸੇ ਤਰ੍ਹਾਂ ਮਰਦ ਉੱਤੇ ਰਾਜ ਕਰਦੀ ਹੈ ਜਿਵੇਂ ਇਨਸਾਨ ਜਾਨਵਰਾਂ ਉੱਤੇ

ਲੇਕਿਨ ਵੇਖੋ ਕਿ ਸਭ ਦੇ ਸਾਹਮਣੇ ਗੁਲਾਮੀ ਦਾ ਰੋਣਾ ਰੋ ਲੈਣ ਦੇ ਬਾਅਦ ਇਹੀ ਪੁਰਖ ਘਰ ਪਰਤਦੇ ਹਨ ਅਤੇ ਪਤਨੀ ਨੂੰ ਦੋ ਥੱਪੜ ਜੜ ਦਿੰਦੇ ਹਨਸਾਰੇ ਨਹੀਂ ਤਾਂ ਜ਼ਿਆਦਾਤਰ ਕਿਉਂਕਿ 50 ਫੀਸਦੀ ਮਰਦਾਂ ਉੱਤੇ ਕਦੇ ਨਾ ਕਦੇ ਹੱਥ ਚੁੱਕਣ ਦਾ ਇਲਜ਼ਾਮ ਹੈਇਸ ਬਿਆਨ ਵਿੱਚ ਕਦੇ ਨਾ ਕਦੇ ਜੁਮਲੇ ਨੂੰ ਵੇਖਦੇ ਹੀ ਕਈ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੋਵੇਗਾਕਦੇ ਹੀ ਨਾ? ਹਮੇਸ਼ਾ ਤਾਂ ਨਹੀਂ? ਕਦੇ ਗੁੱਸੇ ਦੇ ਰੌ ਵਿੱਚ ਹੱਥ ਚੁੱਕਿਆ ਗਿਆ ਤਾਂ ਉਸ ਨੂੰ ਮਾਰ ਕੁੱਟ ਕਹਿ ਦੇਵੋਗੇ ਤੁਸੀਂ? ਹੁਣ ਹੋ ਗਿਆ ਕਦੇ, ਵਰਨਾ ਤਾਂ ਹਰ ਦਿਨ ਜੋ ਇਮੋਸ਼ਨਲ ਜ਼ੁਲਮ ਸਾਡੇ ’ਤੇ ਹੁੰਦਾ ਹੈ, ਜੋ ਜੀਣਾ ਹਰਾਮ ਹੋਇਆ ਰਹਿੰਦਾ ਹੈ ਸਾਡਾ, ਉਸਦਾ ਕੀ ਕੋਈ ਹਿਸਾਬ ਹੈ?

ਜੀ ਨਹੀਂਹੋਰ ਕੋਈ ਹਿਸਾਬ ਰੱਖਿਆ ਵੀ ਨਹੀਂ ਜਾ ਸਕਦਾ ਕਿਉਂਕਿ ਇੱਕ ਵਾਰ, ਸਿਰਫ ਇੱਕ ਵਾਰ, ਇੰਜ ਹੀ ਉੱਠ ਗਿਆ ਹੱਥ ਵੀ ਮਰਦ ਦੀ ਆਕੜ, ਨਫਰਤ ਅਤੇ ਨਜ਼ਰੀਏ ਦਾ ਜੋ ਪੂਰਾ ਇਤਿਹਾਸ ਬਿਆਨ ਕਰ ਦਿੰਦਾ ਹੈ, ਉਸ ਨੂੰ ਤੁਸੀਂ ਕਿਸੇ ਵੀ ਅਮਲ ਨਾਲ ਰਫਾ ਦਫਾ ਨਹੀਂ ਕਰ ਸਕਦੇਲੇਕਿਨ ਹੱਥ ਚੁੱਕਣ ਵਾਲੇ 50 ਫੀਸਦੀ ਵਿੱਚ ਇੱਕ ਵਾਰ ਸ਼ਾਮਿਲ ਹੋ ਕੇ ਤੁਸੀਂ ਇੱਕ ਨਾਜ਼ਕ ਫਰਕ ਨੂੰ ਹੀ ਜਤਾਉਂਦੇ ਹੋ ਕਿਉਂਕਿ ਇਸ ਦੀ ਤਿਆਰੀ ਤਾਂ ਉਦੋਂ ਹੋ ਗਈ ਸੀ ਜਦੋਂ ਤੁਸੀਂ 70 ਫੀਸਦੀ ਜਵਾਂ ਮਰਦਾਂ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾਜਦੋਂ ਨਫਰਤ ਨੂੰ ਗਲੇ ਲਗਾ ਲਿਆ ਤਾਂ ਫਿਰ ਹੱਥ ਉੱਠਣ ਵਿੱਚ ਕਿਹੜੀ ਵੱਡੀ ਗੱਲ ਹੈ?

ਵੱਡੀ ਗੱਲ ਹੈ, ਕਿਉਂਕਿ ਉਹ ਇੱਕ ਪ੍ਰਮਾਣ ਹੈਮਨ ਦੀ ਹਿੰਸਾ ਨੂੰ ਨਾਪਿਆ ਨਹੀਂ ਜਾ ਸਕਦਾਨਫਰਤ ਦੀਆਂ ਗੱਲਾਂ ਪਿਆਰ ਦੇ ਵਾਅਦਿਆ ਵਿੱਚ ਘੁਲਾ ਮਿਲਾਕੇ ਮਜ਼ੇਦਾਰ ਬਣਾਈਆਂ ਜਾ ਸਕਦੀਆਂ ਹਨਲੇਕਿਨ ਫਿਜ਼ਿਕਲ ਵਾਇਲੈਂਸ ਕਿਸੇ ਵੀ ਗਲਤਫਹਮੀ ਨੂੰ ਦੂਰ ਕਰਕੇ ਨੰਗੇ ਸੱਚ ਨੂੰ ਸਾਹਮਣੇ ਲਿਆ ਦਿੰਦੀ ਹੈਮੈਂ ਨਹੀਂ ਕਹਿੰਦੀ ਕਿ ਇਸ ਤੋਂ ਵਾਪਸੀ ਦਾ ਰਸਤਾ ਨਹੀਂ ਹੈਪਛਤਾਵਾ ਅਤੇ ਮਾਫੀ ਹਰ ਦਰਦ ਦੀਆਂ ਦਵਾਈਆਂ ਹਨ ਲੇਕਿਨ ਦਿਲ ਬਦਲਣ ਦਾ ਸਿਲਸਿਲਾ ਉਦੋਂ ਪੂਰਾ ਹੋਵੇਗਾ ਜਦੋਂ ਕੋਈ ਪੁਰਖ 70 ਫੀਸਦੀ ਦੇ ਮੈਚ ਕਲੱਬ ਤੋਂ ਵੀ ਬਾਹਰ ਨਿਕਲ ਜਾਵੇਵਰਨਾ ਤੁਸੀਂ ਆਪਣੇ ਥੱਪੜ ਦੇ ਨਾਲ ਕਿਸੇ ਦਿਨ ਫਿਰ ਪਰਤੋਗੇ ਅਤੇ ਨਾ ਪਰਤੇ ਤਾਂ ਵੀ ਤੁਹਾਡਾ ਖੂਨ ਮਚਲਦਾ ਰਹੇਗਾ

ਮਰਦ ਅਜਿਹੇ ਕਿਉਂ ਹੁੰਦੇ ਹਨ ਅਤੇ ਉਨ੍ਹਾਂ ਨੂੰ ਅਜਿਹਾ ਕਿਉਂ ਨਹੀਂ ਹੋਣਾ ਚਾਹੀਦਾ ਹੈ ਇਸ ਉੱਤੇ ਦਲੀਲਾਂ ਦੇਣ ਦੀ ਜ਼ਰੂਰਤ ਨਹੀਂਜ਼ਰੂਰਤ ਇਸ ਗੱਲ ਉੱਤੇ ਜ਼ੋਰ ਦੀ ਦੀ ਹੈ ਕਿ ਆਪਣੇ ਆਪ ਔਰਤਾਂ ਇਸ ਸੰਕਟ ਤੋਂ ਨਜ਼ਰਾਂ ਚੁਰਾਉਂਦੀਆਂ ਹਨਮਜਬੂਰੀ ਵਿੱਚ ਹੀ, ਨਾ ਪਸੰਦ ਤੋਂ ਵੀਕੀ ਇਹ ਭਾਰਤੀ ਸੰਸਕ੍ਰਿਤੀ ਦਾ ਜਾਦੂ ਹੈ? ਜਾਂ ਕਿ ਮਰਦਾਂ ਦੀ ਮਰਦਾਨਗੀ ਦੇ ਜਵਾਬ ਵਿੱਚ ਔਰਤਾਂ ਵੀ ਜ਼ਿਆਦਾ ਤੋਂ ਜ਼ਿਆਦਾ ਔਰਤਾਨਾ ਹੋਣ ਦੀ ਕੋਸ਼ਿਸ਼ ਵਿੱਚ ਹੁੰਦੀਆਂ ਹਨ? ਸਾਫ਼ ਹੈ ਔਰਤ ਹੋਣ ਦੀ ਇਹ ਕਸੌਟੀ ਵੀ ਮਰਦ ਹੀ ਉਨ੍ਹਾਂ ਦੇ ਲਈ ਤੈਅ ਕਰ ਗਏ ਹਨਚੁੱਪਚਾਪ ਸਾਥੀ ਦੇ ਲਗਾਇਆ ਗਿਆ ਇੱਕ ਥੱਪੜ ਨਾ ਤਾਂ ਭਾਰਤੀ ਸੰਸਕ੍ਰਿਤੀ ਦੀ ਵਡਿਆਈ ਸਾਬਤ ਕਰਦਾ ਹੈ, ਨਾ ਇਹ ਕਸ਼ਮਾਸ਼ੀਲ ਨਾਰੀਤਵ ਦੀ ਮਿਸਾਲ ਹੈਇਹ ਇੱਕ ਮਰਦ ਦੀ ਜੈ ਹੈਜੈ ਹੋ ਮਰਦਾਨਗੀ ਦੀ!

*****

(1225)

About the Author

ਅਰਿਹੰਤ ਕੌਰ ਭੱਲਾ

ਅਰਿਹੰਤ ਕੌਰ ਭੱਲਾ

Ludhiana Punjab, India.
Phone: (91 - 98781 - 07755)
Email: (arihantbhalla@gmail.com)