MewaSTung8ਪੰਜਾਬੀ ਲੇਖਕਾਂ ਦੀ ਆਦਤ ਬਣ ਗਈ ਹੈ ਉਹ ਜਿਸਨੂੰ ਮਰਜ਼ੀ ਟੈਗੋਰਲਾਰੰਸ ਅਤੇ ਮਿੱਲਰ ਕਹਿ ਦੇਣ ...
(4 ਜੁਲਾਈ 2018)

 

(ਪ੍ਰੋ. ਮੇਵਾ ਸਿੰਘ ਤੁੰਗ ਇਸ ਸਮੇਂ ਨੱਬਿਆਂ ਵਰ੍ਹਿਆਂ ਦੇ ਨੇੜੇ ਹਨ। ਇਸ ਸਮੇਂ ਉਹ ਆਪ ਲਿਖ ਨਹੀਂ ਸਕਦੇ, ਉਨ੍ਹਾਂ ਦੀ ਆਵਾਜ਼ ਨੂੰ ਸ਼ਬਦੀ ਰੂਪ ਦਿੱਤਾ ਪ੍ਰੋ. ਹਰਪਾਲ ਸਿੰਘ ਪੰਨੂ ਨੇ। ਅਸੀਂ ਧੰਨਵਾਦੀ ਹਾਂ ਪੰਨੂ ਸਾਹਿਬ ਦੇ। ... ਉਰਦੂ, ਹਿੰਦੀ ਕਹਾਣੀ ਦੇ ਸੰਦਰਭ ਵਿਚ ਆਧੁਨਿਕ ਪੰਜਾਬੀ ਕਹਾਣੀ ਦੀ ਦਸ਼ਾ ਦਾ ਸਰਵੇਖਣ ਕਰਦਾ ਨਿਬੰਧ ਸਾਹਿਤਕ ਮਹਾਰਥੀਆਂ ਦੇ ਸੁਭਾਅ ਉੱਪਰ ਵੀ ਤਜ਼ਕਰਾ ਕਰਦਾ ਹੈ ਪ੍ਰੋ. ਤੁੰਗ ਦਾ ਇਹ ਲੇਖ-ਸੰਪਾਦਕ)

ਆਧੁਨਿਕ ਕਵਿਤਾ ਦਾ ਮੁੱਢ ਕਦੋਂ ਬੱਝਾ, ਕਦੋਂ ਸ਼ੁਰੂ ਹੋਈ, ਪਹਿਲਾ ਆਧੁਨਿਕ ਕਵੀ ਕੌਣ ਹੈ, ਇਸ ਬਾਰੇ ਅਜੇ ਤਕ ਵਿਦਵਾਨ ਵੰਡੇ ਹੋਏ ਹਨਕਹਾਣੀ ਬਾਰੇ ਯਕੀਨਨ ਕਿਹਾ ਜਾ ਸਕਦਾ ਹੈ ਕਿ ਇਸਦਾ ਮੁੱਢ ਪ੍ਰਗਤੀਵਾਦੀ ਅੰਦੋਲਨ ਸ਼ੁਰੂ ਹੋਣ ਸਾਰ ਬੱਝ ਗਿਆ ਸੀ

ਪ੍ਰਗਤੀਵਾਦੀ ਲੇਖਕ ਕਾਨਫਰੰਸ ਲਖਨਊ (1935) ਤੱਕ ਉਰਦੂ ਵਿਚ ਆਧੁਨਿਕ ਕਹਾਣੀ ਦਾ ਪਹਿਲਾ ਸੰਗ੍ਰਹਿ ਕ੍ਰਿਸ਼ਨ ਚੰਦਰ ਰਚਿਤ ‘ਨਜ਼ਾਰੇਛਪ ਚੁੱਕਾ ਸੀਇਸ ਤੋਂ ਫੌਰਨ ਬਾਦ ਸਾਅਦਤ ਹਸਨ ਮੰਟੋ ਦਾ ‘ਧੂਆਂਅਤੇ ਰਾਜਿੰਦਰ ਸਿੰਘ ਬੇਦੀ ਦਾ ਕਹਾਣੀ ਮਜਮੂਆ ‘ਗ੍ਰਹਿਣਛਪਿਆਇਨ੍ਹਾਂ ਨਾਲ ਉਰਦੂ ਕਹਾਣੀ ਇੱਕਦਮ ਅੰਗ੍ਰੇਜ਼ੀ ਬਰਾਬਰ ਪਹੁੰਚ ਗਈਉਰਦੂ ਕਹਾਣੀ ਸਾਮਰਸੈੱਟ ਮਾੱਮ, ਐੱਚ.ਜੀ. ਵੈੱਲਜ਼ ਅਤੇ ਕੈਥਰੀਨ ਮੈਨਸਫੀਲਡ ਦੇ ਹਾਣ ਦੀ ਹੋ ਗਈਮੋਪਾਸਾਂ, ਚੈਖਵ, ਗੋਰਕੀ ਅਤੇ ਓ. ਹੈਨਰੀ ਦਾ ਪ੍ਰਭਾਵ ਪ੍ਰਤੱਖ ਰੂਪ ਵਿਚ ਪੈਣਾ ਸ਼ੁਰੂ ਹੋ ਗਿਆ

ਇਸ ਪਿੱਛੋਂ ਉਰਦੂ ਕਹਾਣੀਕਾਰਾਂ ਦਾ ਵੱਡਾ ਤੇ ਲੰਮਾ ਕਾਫਲਾ ਚੱਲ ਪਿਆ ਜਿਸਦਾ ਕੋਈ ਹਿਸਾਬ ਨਹੀਂ, ਜਿਸਦੀ ਲਿਸਟ ਬਹੁਤ ਲੰਮੀ ਬਣਦੀ ਹੈ ਪਰ ਮੋਢੀ ਹੋਣ ਦਾ ਮਾਣ ਕ੍ਰਿਸ਼ਨ ਚੰਦਰ, ਮੰਟੋ ਅਤੇ ਰਾਜਿੰਦਰ ਸਿੰਘ ਬੇਦੀ ਨੂੰ ਜਾਂਦਾ ਹੈ

ਇਨ੍ਹਾਂ ਨੇ ਸ਼ੁਰੁ ਵਿੱਚ ਹੀ ਬੜਾ ਉੱਚਾ ਮਿਆਰ ਕਾਇਮ ਕੀਤਾ ਜਿਸ ਤੋਂ ਅੱਗੇ ਲੰਘਣਾ ਔਖਾ ਸੀਆਪਣੇ ਆਪ ਨੂੰ ਆਪਣੇ ਬੁਲੰਦ ਮਿਆਰ ਤੋਂ ਕਦੀ ਹੇਠਾਂ ਨਹੀਂ ਆਉਣ ਦਿੱਤਾ, ਕਈ ਵਾਰ ਤਾਂ ਆਪਣੇ ਬਣਾਏ ਮਿਆਰ ਤੋਂ ਉੱਚੇ ਵੀ ਗਏਖਵਾਜਾ ਅਹਿਮਦ ਅੱਬਾਸ, ਇਸਮਤ ਚੁਗਤਾਈ, ਮੁਹੰਮਦ ਹਸਨ ਅਸਕਰੀ, ਅਲੀ ਅੱਬਾਸ ਹੁਸੈਨੀ, ਕੁਰਅਤਲੈਨ ਹੈਦਰ, ਸਕੀਆਂ ਭੈਣਾਂ ਖਦੀਜਾ ਮਸਤੂਰ, ਹਾਜਰਾ ਮਸਰੂਰ, ਰਾਮਲਾਲ, ਅਹਿਮਦ ਅਲੀ ਤੇ ਜੋਗਿੰਦਰ ਉਰਦੂ ਅਫਸਾਨੇ ਦੇ ਕੁੱਝ ਹੋਰ ਰੁਕਨ ਹਨ ਜਿਨ੍ਹਾਂ ’ਤੇ ਲਗਾਤਾਰ ਮਾਣ ਕੀਤਾ ਜਾ ਸਕਦਾ ਹੈ ਅਤੇ ਕੀਤਾ ਜਾ ਰਿਹਾ ਹੈ

ਪੰਜਾਬੀ ਵਿੱਚ ਬਿਲਕੁਲ ਇਸੇ ਤਰ੍ਹਾਂ ਹੋਇਆਇੱਥੇ ਵੀ ਤਿੰਨ ਕਹਾਣੀਕਾਰਾਂ ਨੇ ਇਕੱਠਿਆਂ ਪ੍ਰਵੇਸ਼ ਕੀਤਾ ਅਤੇ ਥੋੜ੍ਹੇ ਥੋੜ੍ਹੇ ਸਮੇੰ ਬਾਦ ਇਨ੍ਹਾਂ ਦੇ ਕਹਾਣੀ-ਸੰਗ੍ਰਹਿ ਛਪੇ ਜਿਨ੍ਹਾਂ ਨੇ ਦੁਨੀਆਂ ਵਿਚ ਲਿਖੀ ਜਾ ਰਹੀ ਅਧੁਨਿਕ ਕਹਾਣੀ ਨੂੰ ਪੰਜਾਬੀ ਵਿਚ ਵਿਹਾਰਕ ਰੂਪ ਵਿਚ ਪ੍ਰਿਚਿਤ ਕਰਵਾਇਆਪੰਜਾਬੀ ਕਹਾਣੀ, ਜਿਸਨੂੰ ਨਾਨਕ ਸਿੰਘ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਮਾਸਟਰ ਅਭੈ ਸਿੰਘ, ਬਲਵੰਤ ਸਿੰਘ ਚਤਰਥ ਅਤੇ ਜੋਸ਼ੂਆ ਫਜ਼ਲਦੀਨ ਨਾਲੋਂ ਵਖਰਿਆਇਆ ਸੀ, ਨੂੰ ਜੋ ਹੋਰ ਵੀ ਅਗੇਰੇ, ਬਿਲਕੁਲ ਨਵੇਂ ਧਰਾਤਲ ਤੇ ਲੈਕੇ ਗਏ, ਉਹ ਸਨ ਸੁਜਾਨ ਸਿੰਘ (ਦੁਖ-ਸੁਖ) ਤੇ ਸੰਤ ਸਿੰਘ ਸੇਖੋਂ (ਸਵੇਰ ਸਾਰ)ਇਨ੍ਹਾਂ ਦੀ ਆਮਦ ਤੇ ਵਿਦਵਾਨਾਂ ਨੇ ਮੰਨ ਲਿਆ ਕਿ ਅਧੁਨਿਕ ਹੁਨਰੀ ਕਹਾਣੀ ਦਾ ਪੰਜਾਬੀ ਵਿਚ ਆਗਮਨ ਹੋ ਚੁੱਕਾ ਹੈਇਹ ਕਹਾਣੀਆਂ ਪੰਜਾਬੀ ਦੇ ਉੱਚਕੋਟੀ ਦੇ ਸਿਲੇਬਸਾਂ ਵਿਚ ਪੜ੍ਹਾਈਆਂ ਜਾਂਦੀਆਂ ਸਨਇਸ ਪਿੱਛੋਂ ਆਧੁਨਿਕ ਕਹਾਣੀ ਲਿਖਣ ਵਾਲੇ ਲੇਖਕ ਭਾਰੀ ਗਿਣਤੀ ਵਿਚ ਇਸ ਪਾਸੇ ਆਏ, ਪੰਜਾਬੀ ਕਹਾਣੀ ਵਿਚ ਭਰਪੂਰਤਾ ਅਤੇ ਬਹੁਤਾਤ ਆਉਣੀ ਸ਼ੁਰੂ ਹੋ ਗਈਇਨ੍ਹਾਂ ਵਿਚ ਪ੍ਰਮੁਖ ਸਨ ਸੁਰਿੰਦਰ ਸਿੰਘ ਨਰੂਲਾ, ਨੌਰੰਗ ਸਿੰਘ, ਮੋਹਨ ਸਿੰਘ, ਬੀਰ ਸਿੰਘ, ਗੁਰਮੁਖ ਸਿੰਘ ਮੁਸਾਫਿਰ, ਗੁਰਚਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਦੇਵਿੰਦਰ ਸਤਿਆਰਥੀ ਅਤੇ ਸੁਰਜੀਤ ਸਿੰਘ ਸੇਠੀ

ਸੇਖੋਂ ਅਤੇ ਦੁੱਗਲ ਨੇ ਅਪਣੇ ਵਿਸ਼ਾਲ ਅਧਿਅਨ ਕਾਰਨ ਫਾਰਮ ਤੇ ਟੈਕਨੀਕ ਦੇ ਨੁਕਤੇ ਤੋਂ ਪੂਰਨ ਸਮਝ ਅਤੇ ਵਿਹਾਰਕਤਾ ਦਾ ਸਬੂਤ ਦਿੱਤਾਵਿਦਵਾਨ ਇਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਏਸੁਜਾਨ ਸਿੰਘ ਦੇ ਮਾਡਲ ਮੋਪਾਸਾਂ ਅਤੇ ਓ. ਹੈਨਰੀ ਸਨਉਹ ਲੋਕਾਂ ਨਾਲ ਜੁੜਿਆ ਹੋਇਆ ਸੀ ਅਤੇ ਜੀਵਨ ਦੀਆਂ ਕਠਿਨਾਈਆਂ ਦਾ ਮੁਕਾਬਲਾ ਵੀ ਪੂਰੇ ਸਾਹਸ ਨਾਲ ਕਰ ਰਿਹਾ ਸੀਉਸ ਨੇ ਇਨ੍ਹਾਂ ਵਾਂਗ ਯਕਦਮ ਪਲਾਟ ਦਾ ਤਿਆਗ ਨਹੀਂ ਕੀਤਾਉਸ ਨੇ ਇਸ ਦੀ ਵਰਤੋਂ ਨਾਲ ਲੋਕਾਂ ਦੀ ਜਗਿਆਸਾ ਨੂੰ ਟੁੰਬਿਆ ਅਤੇ ਹਲੂਣਿਆ, ਇਸ ਲਈ ਜਨਮਾਨਸ ਨੇ ਉਸ ਦੀਆਂ ਕਹਾਣੀਆਂ ਪੂਰੇ ਪਿਆਰ ਨਾਲ ਪੜ੍ਹੀਆਂਉਹ ਆਮ ਲੋਕਾਂ ਵਿਚ ਵਧੇਰੇ ਹਰਮਨ-ਪਿਆਰਾ ਹੋਇਆਸਾਰੀ ਉਮਰ ਉਸਨੇ ਪਲਾਟ ਦੀ ਲੋੜ ਮੰਨੀ ਹੈ, ਕਦੇ ਇਸ ਦੀ ਪਕੜ ਤੋਂ ਆਜ਼ਾਦ ਨਹੀਂ ਹੋਇਆਉਸਨੇ ਦਾਅਵਾ ਕੀਤਾ ਕਿ ਉਸਨੂੰ ਗੁਰਬਖਸ਼ ਸਿੰਘ ਅਤੇ ਕਰਤਾਰ ਸਿੰਘ ਦੁੱਗਲ ਦੀ ਪੈਰਵਾਈ ਕਰਨ ਦੀ ਕੋਈ ਲੋੜ ਨਹੀਂ

ਥੋੜ੍ਹੀ ਦੇਰ ਪਿੱਛੋਂ ਜਾਕੇ ਜੋ ਹਾਜ਼ਰ ਅਤੇ ਮਸ਼ਹੂਰ ਹੋਏ ਉਨ੍ਹਾਂ ਵਿਚ ਸਰਵੁੱਚ ਅਤੇ ਸਰਵਸ੍ਰੇਸ਼ਟ ਸਥਾਨ ਹੈ ਮਹਿੰਦਰ ਸਿੰਘ ਸਰਨਾ, ਲੋਚਨ ਬਖਸ਼ੀ, ਅਮਰ ਸਿੰਘ, ਸੰਤੋਖ ਸਿੰਘ ਧੀਰ, ਕੁਲਵੰਤ ਸਿੰਘ ਵਿਰਕ, ਹਰੀ ਸਿੰਘ ਦਿਲਬਰ, ਨਵਤੇਜ ਸਿੰਘ, ਦਲੀਪ ਕੌਰ ਟਿਵਾਣਾ, ਗੁਰਮੁਖ ਸਿੰਘ ਜੀਤ, ਦੇਵਿੰਦਰ, ਜੈਦੇਵ ਸਿੰਘ ਬਿੰਦਰਾ, ਕਰਤਾਰ ਸਿੰਘ ਸੂਰੀ ਅਤੇ ਹਰਕਿਸ਼ਨ ਸਿੰਘਉਕਤ ਲੇਖਕਾਂ ਤੋਂ ਪਿੱਛੋਂ ਸ਼ਾਮਲ ਹੋਏ ਬਲਬੀਰ ਸਿੰਘ (ਜੋ ਬਾਦ ਵਿਚ ਸੁਖਬੀਰ ਦੇ ਨਾਮ ਨਾਲ ਪ੍ਰਸਿੱਧ ਹੋਇਆ), ਜਸਵੰਤ ਸਿੰਘ ਵਿਰਦੀ, ਮਹਿਰਮ ਯਾਰ, ਪ੍ਰੇਮ ਪ੍ਰਕਾਸ਼ ਖੰਨਵੀਂ, ਬੂਟਾ ਸਿੰਘ, ਬੂਟਾ ਸਿੰਘ ਸ਼ਾਦ, ਰਾਮ ਸਰੂਪ ਅਣਖੀ, ਅਮੀਆਂ ਕੁੰਵਰ, ਵਰਿਆਮ ਸੰਧੂ, ਗੁਰਦਿਆਲ ਸਿੰਘ, ਗੁਰਬਚਨ ਭੁੱਲਰ, ਅਜੀਤ ਕੌਰ, ਬਚਿੰਤ ਕੌਰ ਅਤੇ ਸੁਖਵੰਤ ਕੌਰ ਮਾਨ ਆਦਿਨਾਵਲਕਾਰ ਜਸਵੰਤ ਸਿੰਘ ਕੰਵਲ ਅਤੇ ਨਾਟਕਕਾਰ ਬਲਵੰਤ ਗਾਰਗੀ ਨੇ ਭੀ ਬੜੀਆਂ ਵੱਡੀਆਂ ਅਤੇ ਵੱਖਰੀ ਵੰਨਗੀ ਦੀਆਂ ਕਹਾਣੀਆਂ ਲਿਖੀਆਂ ਪਰ ਲਕੀਰ ਦੇ ਫਕੀਰ ਪੰਜਾਬੀ ਆਲੋਚਕਾਂ ਨੇ ਉਨ੍ਹਾਂ ਵਲ ਧਿਆਨ ਨਹੀਂ ਦਿੱਤਾਗੁਰਮੁਖ ਸਿੰਘ ਸਹਿਗਲ, ਗੁਰਬਖਸ਼ ਬਾਹਲਵੀ, ਗੁਲਵੰਤ ਫਾਰਗ, ਮਨਿੰਦਰਜੀਤ ਹੰਸਪਾਲ, ਹਰਨਾਮ ਸਿੰਘ ਨੀਰ, ਗੁਰਮੇਲ ਮਡਾਹੜ, ਜੋਗਿੰਦਰ ਨਿਰਾਲਾ, ਹਰਜਿੰਦਰ ਸਿੰਘ, ਜੀਤ ਸਿੰਘ ਸੀਤਲ, ਅਜੀਤ ਸੈਣੀ, ਤੇਜਵੰਤ ਮਾਨ, ਗੁਰਵੇਲ ਪੰਨੂ, ਰਘੁਬੀਰ ਢੰਡ ਜ਼ਿਕਰਯੋਗ ਹਾਸਲ ਹਨ

ਜਸਵੰਤ ਸਿੰਘ ਕੰਵਲ ਨੇ ਵੀ ਤਕੜੀ ਮਾਤਰਾ ਵਿਚ ਕਹਾਣੀਆਂ ਲਿਖੀਆਂ ਜੋ ਪੂਰੇ ਪ੍ਰੇਮ ਨਾਲ ਪਾਠਕ ਜਗਤ ਨੇ ਕਬੂਲੀਆਂ, ਸਤਿਕਾਰੀਆਂ ਪਰ ਆਲੋਚਕਾਂ ਨੇ ਉਹਦੇ ਨਾਵਲਾਂ ਮੁਕਾਬਲੇ ਕਹਾਣੀਆਂ ਵਲ ਧਿਆਨ ਨਹੀਂ ਦਿੱਤਾਨਾਟਕਕਾਰ ਬਲਵੰਤ ਗਾਰਗੀ, ਹਰਚਰਨ ਸਿੰਘ, ਗੁਰਦਿਆਲ ਸਿੰਘ ਫੁੱਲ ਦੀਆਂ ਕਹਾਣੀਆਂ ਅਣਗੌਲੀਆਂ ਰਹਿ ਗਈਆਂਡਾ. ਮੋਹਨ ਸਿੰਘ ਦੀਵਾਨਾ ਨੇ ਛਪਣ ਸਾਰ ਹੀ ਆਪਣਾ ਕਹਾਣੀ-ਸੰਗ੍ਰਹਿ ‘ਦੇਵਿੰਦਰ ਬਤੀਸੀਗਿਆਨੀ ਦੇ ਕੋਰਸ ਵਿਚ ਲਵਾ ਲਿਆ ਸੀਇਸੇ ਤਰ੍ਹਾਂ ਉਸਨੇ ਅਪਣਾ ਕਾਵਿ-ਸੰਗ੍ਰਹਿ ‘ਮਸਤੀਗਿਆਨੀ ਕੋਰਸ ਵਿਚ ਸ਼ਾਮਲ ਕਰਵਾ ਲਿਆਮਸਤੀਦੀ ਸਿਫਤ ਵਿਚ ਸੌ ਦੇ ਕਰੀਬ ਲੇਖਕਾਂ ਪਾਸੋਂ ਪ੍ਰਸ਼ੰਸਾ ਪੱਤਰ, ਪ੍ਰਮਾਣ ਪੱਤਰ ਲਿਖਵਾਏ ਜਿਨ੍ਹਾਂ ਨੇ ਲਿਖਿਆ ਕਿ ‘ਮਸਤੀਇੱਕੋ ਇੱਕ ਕਾਵਿ ਪੁਸਤਕ ਹੈ ਜਿਸ ਵਰਗੀ ਅੰਗਰੇਜ਼ੀ, ਫਰੈਂਚ ਅਤੇ ਫਾਰਸੀ ਵਿਚ ਕੋਈ ਕਿਤਾਬ ਨਹੀਂਕਾਰਣ? ਲੇਖਕ ਸਾਹਿਤ ਦਾ ਮਜੌਰ ਸੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦਾ ਮਾਲਕ

ਉਸਦੇ ਮੁਕਾਬਲੇ ਦੂਜਾ ਸਾਹਿਤਕ ਮਜੌਰ ਸੰਤ ਸਿੰਘ ਸੇਖੋਂ ਸੀ, ਜਿਸ ਨੇ ਸੌਂਹ ਖਾਧੀ ਹੋਈ ਸੀ ਕਿ ਉਹ ਮੋਹਨ ਸਿੰਘ ਦੀਵਾਨਾ ਦਾ ਕਿਸੇ ਥਾਂ ਕੋਈ ਜ਼ਿਕਰ ਨਹੀਂ ਕਰੇਗਾਆਖਰ ਉਸਦੇ ਸਬਰ ਦਾ ਕੜ ਟੁੱਟ ਗਿਆ ਅਤੇ ਦੁਨੀਆ ਵਿੱਚੋਂ ਰਵਾਨਾ ਹੋਣ ਤੋਂ ਪਹਿਲਾਂ ਇਕ ਲੇਖ ਲਿਖ ਕੇ ਧਰ ਗਿਆ ਕਿ ਦੀਵਾਨਾ ਸਾਰੀ ਉਮਰ ਗਿਆਨੀ ਬੁੱਧੀਮਾਨੀ ਪੜ੍ਹਾਉਂਦਾ ਰਿਹਾ ਇਸ ਲਈ ਉਸਦੀ ਆਲੋਚਨਾ ਦਾ ਪੱਧਰ ਕੇਵਲ ਤੇ ਕੇਵਲ ਗਿਆਨੀ ਦੇ ਪੱਧਰ ਦਾ ਹੈਧੰਨ ਡਾ. ਮੋਹਨ ਸਿੰਘ ਦੀਵਾਨਾ ਜਿਸ ਨੇ ਸਾਰੀ ਉਮਰ ਕਿਸੇ ਵੀ ਥਾਂ ਸੰਤ ਸਿੰਘ ਸੇਖੋਂ ਦਾ ਨਾਮ ਨਹੀਂ ਆਉਣ ਦਿੱਤਾ

ਦੀਵਾਨੇ ਨੂੰ ਉਕਤ ਪ੍ਰਮਾਣ-ਪੱਤਰ ਦੇਣ ਬਾਦ ਇਕ ਦਿਨ ਸੇਖੋਂ ਨੇ ਮੈਨੂੰ ਕਿਹਾ- ਇਸ ਨੂੰ ਕੋਈ ਲੇਖਕ ਮੰਨਦਾ ਈ ਨੀਂਜੇ ਮੈਂ ਮੰਨ ਲੈਂਦਾ, ਸਰਿਆਂ ਨੇ ਮੰਨ ਲੈਣਾ ਸੀਮੈਂ ਚੁੱਪ ਚਾਪ ਇਹ ਬਚਨ ਸੁਣਿਆਦਵਿੰਦਰ ਸਤਿਆਰਥੀ ਨਾਲ ਸੇਖੋਂ ਦੇ ਕਥਨ ਦੀ ਗੱਲ ਕੀਤੀ ਤਾਂ ਉਸ ਨੇ ਕਿਹਾ- ਦੀਵਾਨੇ ਦੀ ਗੱਦੀ ਬਹੁਤ ਉੱਚੀ ਹੈ

ਨਾਟਕਕਾਰ ਬਲਵੰਤ ਗਾਰਗੀ ਨੇ ਆਪਣੇ ਵਿਲੱਖਣ ਦਬੰਗ ਰੰਗ ਢੰਗ ਵਿਚ ਕਹਾਣੀਆਂ ਲਿਖੀਆਂ ਜੋ ਉਸਨੂੰ ਉਰਦੂ ਕਹਾਣੀਕਾਰਾਂ ਬਲਵੰਤ ਸਿੰਘ, ਕ੍ਰਿਸ਼ਨ ਚੰਦਰ ਦੇ ਨੇੜੇ ਲਿਜਾਂਦੀਆਂ ਹਨ ਪਰ ਉਸਦੀ ਨਾਟਕਕਾਰ ਵੱਜੋਂ ਪ੍ਰਸਿੱਧੀ ਹੋ ਜਾਣ ਕਾਰਨ ਕਿਸੇ ਪੰਜਾਬੀ ਵਿਦਵਾਨ ਨੇ ਏਧਰ ਧਿਆਨ ਦੇਣ ਦੀ ਲੋੜ ਨਹੀਂ ਸਮਝੀਇਸੇ ਤਰ੍ਹਾਂ ਡਾ. ਗੁਰਦਿਆਲ ਸਿੰਘ ਫੁੱਲ, ਡਾ. ਹਰਚਰਨ ਸਿੰਘ ਅਤੇ ਪ੍ਰੋ. ਬਲਬੀਰ ਸਿੰਘ ਨਾਲ ਵਾਪਰਿਆਬਲਵੰਤ ਗਾਰਗੀ ਦੀ ‘ਸੌ ਮੀਲ ਦੌੜਅਤੇ ‘ਸ਼ਤਾਬਦੀ ਟਿਕਟਵਰਗੀਆਂ ਕਹਾਣੀਆਂ ਹੋਰ ਕੋਈ ਨਹੀਂ ਲਿਖ ਸਕਿਆਲੰਡਨ ਦੀ ਗਸ਼ਤੀ, ਪੈਰਿਸ ਦੀ ਕੁੜੀ, ਮਾਸਕੋ ਦੀ ਕੁੜੀ, ਵੱਖਰੀ ਕਿਸਮ ਦੀਆਂ ਕਹਾਣੀਆਂ ਹਨਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਕੇਵਲ ਦੋ ਹੀ ਕਹਾਣੀਕਾਰ ਹਨ- ਦੁੱਗਲ ਤੇ ਵਿਰਕਮੈਨੂੰ ਕਈ ਵਾਰ ਵਿਦਿਆਰਥੀਆਂ ਨੇ ਪੁੱਛਿਆ ਹੈ- ਦੁੱਗਲ ਅਤੇ ਵਿਰਕ ਵਿੱਚੋਂ ਕੌਣ ਵੱਡਾ ਹੈ? ਮੇਰਾ ਜਵਾਬ ਹੁੰਦਾ ਹੈ- ਵਿਰਕ ਉੱਪਰ ਦੁੱਗਲ ਦਾ ਅਸਰ ਹੈਵਿਸ਼ੇ ਪੱਖੋਂ ਇਨ੍ਹਾਂ ਦੀ ਕਹਾਣੀ ਹਿੰਦੁਸਤਾਨ ਦੀ ਸੀਮਾ ਪਾਰ ਕਰਕੇ ਲੰਡਨ, ਪੈਰਿਸ ਅਤੇ ਅਮਰੀਕਾ ਤੱਕ ਪੁੱਜੀ

ਗਾਰਗੀ ਦੀ ਬੋਲੀ ਵਿਸ਼ੇਸ਼ ਤੇ ਵਿਲੱਖਣ ਹੈਉਸ ਨੇ ਸਾਰੀ ਉਮਰ ਪੁੰਨੀ ਦੀ ਬੋਲੀ ਸੰਭਾਲ ਕੇ ਰੱਖੀਮੈਟਰੋਪੋਲਿਟਨ ਸ਼ਹਿਰਾਂ ਦੇ ਪੜ੍ਹੇ ਲਿਖੇ ਲੋਕਾਂ ਵਿਚ ਰਹਿਣ ਵਾਲੇ ਲੇਖਕ ਨੇ ਲੋਕ ਬੋਲੀ ਪੱਲੇ ਬੰਨ੍ਹ ਕੇ ਰੱਖੀ

ਹਿੰਦੀ ਸਾਹਿਤ ਵਿਚ ਵੀ ਕਹਾਣੀ ਲੇਖਕਾਂ ਦਾ ਪ੍ਰਵੇਸ਼ ਇਸੇ ਅਮਲ ਰਾਹੀਂ ਹੋਇਆਇਸ ਭਾਸ਼ਾ ਦੀ ਕਹਾਣੀ ਵਿਧਾ ਦਾ ਪਿਤਾਮਾ ਪ੍ਰੇਮ ਚੰਦ ਹੈ ਜਿਸਦੇ ਹੁਣ ਤਕ ਚਹੁੰ ਚੱਕੀਂ ਵਾਜੇ ਵੱਜ ਰਹੇ ਹਨਹਿੰਦੀ ਕਹਾਣੀ ਅਤੇ ਨਾਵਲ ਵਿਚ ਅਜੇ ਵੀ ਪਹਿਲਾ ਥਾਂ ਉਸੇ ਦਾ ਹੈਸਾਹਿਤ ਦਾ ਆਧੁਨਿਕ ਦੌਰ ਸ਼ੁਰੂ ਹੋਇਆ ਹੀ ਸੀ ਕਿ ਉਸਦੀ ਮੌਤ ਹੋ ਗਈਉਸ ਨੇ ‘ਪੂਸ ਕੀ ਰਾਤਅਤੇ ‘ਕੱਫਣਵਰਗੀਆਂ ਬੇਮਿਸਾਲ ਕਹਾਣੀਆਂ ਲਿਖੀਆਂਆਧੁਨਿਕ ਹੁਨਰੀ ਕਹਾਣੀ ਜਿਸਦਾ ਹੁਣ ਜ਼ਿਕਰ ਚੱਲ ਰਿਹਾ ਹੈ, ਇਸ ਦੇ ਸ਼ੁਰੂ ਕਰਨ ਵਾਲਿਆਂ ਵਿਚ ਅਸੀਂ ਉਪਿੰਦਰ ਨਾਥ ਅਸ਼ਕ ਅਤੇ ਜੈਨੇਂਦਰ ਕੁਮਾਰ ਨੂੰ ਰੱਖ ਸਕਦੇ ਹਾਂਥੋੜ੍ਹੀ ਦੇਰ ਬਾਦ ਈਲਾ ਚੰਦਰ ਜੋਸ਼ੀ ਅਤੇ ਅਗੇਯ ਆ ਗਏਅੰਮ੍ਰਿਤ ਲਾਲ ਨਾਗਰ ਇਸੇ ਮੰਡਲ ਵਿਚ ਆਉਂਦਾ ਹੈਫਿਰ ਯਸ਼ਪਾਲ ਆਉਂਦਾ ਹੈਇਨ੍ਹਾਂ ਦੀ ਪ੍ਰਸਿੱਧੀ ‘ਕਾਮਰੇਡਅਤੇ ‘ਦਾਦਾ ਕਾਮਰੇਡਕਹਾਣੀਆਂ ਕਰਕੇ ਹੋਈ ਪਰ ਨਾਵਲ ‘ਝੂਠਾ ਸੱਚਅਤੇ ‘ਮਨੁੱਖ ਦੇ ਰੂਪਨੇ ਇਨ੍ਹਾਂ ਨੂੰ ਬਹੁਤ ਉੱਚਾ ਥਾਂ ਦਿਵਾਇਆਇਨ੍ਹਾਂ ਨੂੰ ਪ੍ਰੇਮ ਚੰਦ ਦੀ ਪ੍ਰੰਪਰਾ ਦੇ ਦੂਜੇ ਵੱਡੇ ਸਾਹਿਤਕਾਰ ਮੰਨਿਆ ਜਾਂਦਾ ਹੈਇਨ੍ਹਾਂ ਦੀਆਂ ਕਹਾਣੀਆਂ ਸ਼ਿਲਪ ਅਤੇ ਕਲਾ ਪੱਖੋਂ ਅਤੇ ਕਲਾ-ਪੂਰਣ ਨਿਭਾਅ ਪੱਖੋਂ ਦੂਜਿਆਂ ਨਾਲੋਂ ਵੱਖਰੀਆਂ ਹਨਇਸ ਦਾ ਕਾਰਨ ਇਨ੍ਹਾਂ ਦਾ ਮੌਲਿਕ ਢੰਗ ਨਾਲ ਸੋਚਣਾ ਅਤੇ ਗ੍ਰਹਿਣ ਕਰਨਾ ਹੈਇਨ੍ਹਾਂ ਦੇ ਦਰਜਣ ਦੇ ਕਰੀਬ ਕਹਾਣੀ ਸੰਗ੍ਰਹਿ ਛਪੇ ਹਨ

ਹਿੰਦੀ ਕਹਾਣੀ ਦੀ ਅਗਲੀ ਪੀੜ੍ਹੀ ਵਿਚ ਜਲੰਧਰ ਦਾ ਮੋਹਨ ਰਾਕੇਸ਼ ਆਉਂਦਾ ਹੈ ਜੋ ਉਪਿੰਦਰ ਨਾਥ ਅਸ਼ਕ ਦਾ ਚੇਲਾ ਹੈਫਿਰ ਰਾਜਿੰਦਰ ਯਾਦਵ, ਮਨੁ ਭੰਡਾਰੀ, ਸ਼੍ਰੀਕਾਂਤ, ਕ੍ਰਿਸ਼ਨ ਬਲਦੇਵ ਵੈਦ, ਦੂਧਨਾਥ ਆਉਂਦੇ ਹਨਪਿੱਛੋਂ ਤਾਂ ਮੋਹਨ ਰਾਕੇਸ਼ ਦੀ ਪ੍ਰਸਿੱਧੀ ਨਾਵਲਕਾਰ ਵਜੋਂ ਹੋਈ ਪਰ ਸ਼ੁਰੂ ਵਿਚ ਕਹਾਣੀ ਨੇ ਹੀ ਉਸਦਾ ਨਾਮ ਰੋਸ਼ਨ ਕੀਤਾਉਸ ਉੱਤੇ ਰਾਜਿੰਦਰ ਸਿੰਘ ਬੇਦੀ ਅਤੇ ਆਂਤਨ ਚੈਖਵ ਦਾ ਅਸਰ ਹੈਉਸਦੀ ਖੁਦਕਸ਼ੀ, ਖੁਦਕਸ਼ੀ ਦੇ ਕਾਰਨ ਆਦਿਕ ਮੁੱਦੇ ਬਹੁਤ ਚਰਚਿਤ ਰਹੇ, ਹੁਣ ਤੱਕ ਮੌਤ ਰਹੱਸ ਬਣੀ ਹੋਈ ਹੈ

ਪੰਜਾਬੀ ਪੜ੍ਹਿਆਂ ਲਿਖਿਆਂ, ਆਲੋਚਕਾਂ, ਬੇ-ਆਲੋਚਕਾਂ, ਵਿਦਵਾਨਾਂ, ਗੈਰ-ਵਿਦਵਾਨਾਂ ਦਾ ਧਿਆਨ ਦਿਵਾਉਣ ਵਾਸਤੇ ਮੈਂ ਲਿਖ ਰਿਹਾ ਹਾਂ ਕਿ ਉਹ ਅੱਗੇ ਆਉਣ, ਬੜੀ ਭਾਰੀ ਗਿਣਤੀ ਵਿਚ ਨਜ਼ਰੰਦਾਜ਼ ਕੀਤੇ ਗਏ ਕਹਾਣੀਕਾਰਾਂ ਬਾਰੇ ਚਰਚਾ ਕਰਨ, ਉਨ੍ਹਾਂ ਦਾ ਪੱਖ ਪਾਠਕਾਂ ਅੱਗੇ ਰੱਖਣ, ਚੰਗੇ ਹਨ ਤਾਂ ਚੰਗੇ ਕਹਿਣ, ਮਾੜੇ ਲੱਗਣ ਤਾਂ ਮਾੜੇ ਕਹਿਣ, ਅਣਗਿਣਤ ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਤਾਂ ਲੱਗੇਇਹ ਅਣਗੌਲੇ ਰਹਿ ਗਏ ਤਾਂ ਪੰਜਾਬੀ ਸਾਹਿਤ ਦਾ ਇਤਿਹਾਸ ਪੂਰਾ ਨਹੀਂ ਲਿਖਿਆ ਜਾਏਗਾ

ਆਉਣ ਵਾਲੇ ਵਕਤ ਵਿਸ਼ਵਕੋਸ਼, ਸਾਹਿਤ ਕੋਸ਼, ਹਵਾਲਾ ਪੁਸਤਕਾਂ ਤਿਆਰ ਹੋਣਗੀਆਂ ਤਾਂ ਉਨ੍ਹਾਂ ਦਾ ਆਧਾਰ ਕੀ ਹੋਵੇਗਾ? ਉਨ੍ਹਾਂ ਲਈ ਸਮੱਗਰੀ ਕਿੱਥੋਂ ਆਏਗੀ? ਹੋਰ ਉਨ੍ਹਾਂ ਨੂੰ ਕੌਣ ਚੇਤੇ ਕਰੇਗਾ? ਵਿਦਵਾਨਾਂ, ਪ੍ਰੋਫੈਸਰਾਂ, ਖੋਜਾਰਥੀਆਂ ਨੂੰ ਪਹਿਲ ਦੇ ਆਧਾਰ ਤੇ ਇੱਧਰ ਧਿਆਨ ਦੇਣਾ ਚਾਹੀਦਾ ਹੈ ਵਰਨਾ ਇਹ ਅਮੁੱਲ ਸਾਹਿਤਕ ਖਜ਼ਾਨਾ ਹਮੇਸ਼ ਲਈ ਲੋਪ ਹੋ ਜਾਏਗਾਸੁਰਜੀਤ ਸਿੰਘ ਸੇਠੀ ਦਾ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ‘ਐਵੇਂ ਜਰਾਛਪਕੇ ਵੀ ਹਮੇਸ਼ ਲਈ ਗੁੰਮ ਹੋ ਚੁੱਕਾ ਹੈਕਿਸੇ ਨੂੰ ਕੀ ਦੋਸ਼, ਮੈਨੂੰ ਕਿੱਧਰੋਂ ਨਹੀਂ ਲੱਭਿਆਮਾਸਟਰ ਅਭੈ ਸਿੰਘ, ਜੋਸ਼ੂਆ ਫਜ਼ਲਦੀਨ ਅਤੇ ਉਨ੍ਹਾਂ ਦੇ ਸਮਕਾਲੀਆਂ ਨੂੰ ਨਵੇਂ ਸਿਰੇ ਤੋਂ ਤਲਾਸ਼ਣ ਦੀ ਲੋੜ ਹੈ

ਪੰਜਾਬੀ ਲੇਖਕਾਂ ਦੀ ਆਦਤ ਬਣ ਗਈ ਹੈ ਉਹ ਜਿਸਨੂੰ ਮਰਜ਼ੀ ਟੈਗੋਰ, ਲਾਰੰਸ ਅਤੇ ਮਿੱਲਰ ਕਹਿ ਦੇਣ, ਕੋਈ ਰੋਕ ਟੋਕ ਨਹੀਂ। ਚੁਟਕਲੇਬਾਜ਼ੀ ਅਤੇ ਮਿਨੀ ਕਹਾਣੀ ਦਾ ਫੈਸ਼ਨ ਦਿਨੋਂ ਦਿਨ ਵਧ ਰਿਹਾ ਹੈਭੋਲੇ ਪਾਤਸ਼ਾਹ ਇਹ ਨਹੀਂ ਜਾਣਦੇ ਕਿ ਕਹਾਣੀ ਆਪਣੇ ਆਪ ਵਿਚ ਹੀ ਮਿਨੀ ਸਾਹਿਤਕ ਵੰਨਗੀ ਹੈਇਹੋ ਕਾਰਨ ਹੈ ਕਿ ਪੰਜਾਬੀ ਵਿਚ ਕਹਾਣੀ ਲਿਖਣ ਵਾਲਿਆਂ ਦੀ ਬੇਹਿਸਾਬੀ ਭਰਮਾਰ ਹੈਕਿਉਂਕਿ ਕਰਤਾਰੀ ਲੇਖਕ ਨਹੀਂ, ਨਾ ਚੰਗੀ ਕਹਾਣੀ ਆ ਰਹੀ ਹੈ ਨਾ ਨਾਵਲਇਨ੍ਹਾਂ ਕਾਰਨਾਂ ਕਰਕੇ ਵਿਸ਼ਵ ਪੱਧਰੀ ਗੱਲ ਛੱਡੋ, ਪੰਜਾਬੀ ਕਹਾਣੀ ਉਰਦੂ, ਹਿੰਦੀ, ਬੰਗਲਾ ਤੋਂ ਬਹੁਤ ਪਿੱਛੇ ਅਤੇ ਥੱਲੇ ਚਲੀ ਗਈ ਹੈਦਲੀਪ ਕੌਰ ਟਿਵਾਣਾ ਨੇ ਪੰਜਾਹ ਸਾਲ ਪਹਿਲਾਂ ਆਪਣੇ ਲੇਖ ‘ਮੈਨਾ ਭਾਬੀ ਤੋਂ ਭਾਬੀ ਮੈਨਾ ਤੱਕਵਿਚ ਇਨ੍ਹਾਂ ਘਾਟਾਂ ਦਾ ਜ਼ਿਕਰ ਕੀਤਾ ਸੀ ਜਿਸਦਾ ਕਈ ਲੇਖਕਾਂ ਨੇ ਬੁਰਾ ਮਨਾਇਆ ਸੀਜਿਨ੍ਹਾਂ ਨੂੰ ਤਾਰੀਫ ਸੁਣਨ ਪੜ੍ਹਨ ਦੀ ਆਦਤ ਹੋਵੇ, ਉਹ ਪਿੱਛੇ ਰਹਿ ਜਾਂਦੇ ਹਨਬੁੱਕਲ ਵਿਚ ਕੌਣ ਝਾਕੇਗਾ?

*****

(1214)

About the Author

ਪ੍ਰੋ. ਮੇਵਾ ਸਿੰਘ ਤੁੰਗ

ਪ੍ਰੋ. ਮੇਵਾ ਸਿੰਘ ਤੁੰਗ

Phone: (91 - 96462 - 47926)