GurmitShugli7ਥੋੜ੍ਹਾ ਪਿਛਾਂਹ ਝਾਤ ਮਾਰੋਇਹ ਸਭ ਪਹਿਲੀ ਵਾਰ ਨਹੀਂ ਹੋਇਆ। ਹਾਲੇ ਕੁਝ ਦਿਨ ਪਹਿਲਾਂ ਹੀ ...
(25 ਜੂਨ 2018)

 

ਮੁਫ਼ਤ ਵਿਚ ਮਿਲਣ ਵਾਲੀ ਰੇਤ ਹੁਣ ਆਟੇ ਦੇ ਭਾਅ ਵਿਕ ਰਹੀ ਹੈਜਦੋਂ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੀ ਤਾਂ ਕਾਂਗਰਸੀ ਆਖਦੇ ਹੁੰਦੇ ਸਨ, “ਆਮ ਲੋਕਾਂ ਦਾ ਕਚੂਮਰ ਨਿੱਕਲ ਗਿਆ ਹੈ ਮਾਫ਼ੀਆ ਰੇਤ ’ਤੇ ਸੱਪ ਵਾਂਗ ਕੁੰਡਲੀ ਮਾਰੀ ਬੈਠਾ ਹੈ ਘਰੋਂ ਤੁਸੀਂ ਕਣਕ ਦੀ ਟਰਾਲੀ ਲੈ ਕੇ ਜਾਓ ਤੇ ਵੇਚ ਕੇ ਇੱਕ ਟਰਾਲੀ ਰੇਤ ਦੀ ਲੈ ਆਵੋ” ਉਦੋਂ ਕਾਂਗਰਸੀ ਪੰਜਾਬ ਦੇ ਹਮਦਰਦ ਹੁੰਦੇ ਸਨ ਤੇ ਰੇਤ ਦੀ ਕਾਲਾਬਜ਼ਾਰੀ ਦੇ ਖ਼ਿਲਾਫ਼ ਉਹ ਆਖਦੇ ਸਨ ਕਿ ਅਕਾਲੀਆਂ ਦੀ ਮਾਫ਼ੀਏ ਨਾਲ ਸਾਂਝ-ਭਿਆਲੀ ਹੈ, ਇਸ ਕਰਕੇ ਹੀ ਉਹ ਕਾਨੂੰਨ ਨੂੰ ਟਿੱਚ ਜਾਣਦੇ ਹਨ

ਹੁਣ ਰੇਤ ਮਾਫ਼ੀਆ ਦਾ ਫ਼ਿਕਰ ‘ਆਪ’ ਪਾਰਟੀ, ਅਕਾਲੀ ਦਲ ਤੇ ਭਾਜਪਾ ਗੱਠਜੋੜ ਨੂੰ ਹੋਣ ਲੱਗਾ, ਕਿਉਂਕਿ ਸਰਕਾਰ ਕਾਂਗਰਸ ਦੀ ਹੈਕਾਂਗਰਸ ਸੁਸਤ ਹੈ ਤੇ ਵਿਰੋਧੀ ਚੁਸਤਅਸੀਂ ਇਨ੍ਹਾਂ ਕਾਲਮਾਂ ਵਿਚ ਪਹਿਲਾਂ ਵੀ ਕਈ ਵਾਰ ਲਿਖਿਆ ਕਿ ਪੰਜਾਬ ਦਾ ਫ਼ਿਕਰ ਹਮੇਸ਼ਾ ਵਿਰੋਧੀ ਧਿਰਾਂ ਹੀ ਕਿਉਂ ਕਰਦੀਆਂ, ਸੱਤਾ ਵਾਲਿਆਂ ਨੂੰ ਇਹ ਫ਼ਿਕਰ ਕਿਉਂ ਨਹੀਂ ਸਤਾਉਂਦਾ?

ਖ਼ੈਰ, ਹੁਣ ਜਦੋਂ ਰੇਤ ਮਾਫ਼ੀਆ ਦੇ ਗੁੰਡੇ ਵਿਧਾਇਕਾਂ ਦੇ ਡਾਂਗ ਫੇਰਨ ਲੱਗੇ ਹਨ ਤਾਂ ਅਵਾਜ਼ ਉੱਠਣੀ ਕੁਦਰਤੀ ਹੈਵਿਧਾਇਕ, ਉਸ ਦੇ ਪੀ ਏ ਤੇ ਅੰਗ ਰੱਖਿਅਕ ਨੂੰ ਕੁੱਟਿਆ ਜਾਂਦਾ ਹੈ, ਪੱਗਾਂ ਪੈਰਾਂ ਵਿਚ ਆ ਜਾਂਦੀਆਂ ਹਨ, ਗਾਲੀ-ਗਲੋਚ ਰੱਜ ਕੇ ਹੁੰਦਾ ਹੈ ਤਾਂ ਆਮ ਬੰਦਾ ਸੋਚਣ ਲਈ ਜ਼ਰੂਰ ਮਜਬੂਰ ਹੁੰਦਾ ਕਿ ਜਿਹੜੇ ਵਿਧਾਇਕਾਂ ਨੂੰ ਨਹੀਂ ਬਖਸ਼ਦੇ, ਉਹ ਅਵਾਜ਼ ਚੁੱਕਣ ਵਾਲੇ ਆਮ ਲੋਕਾਂ ਨਾਲ ਕੀ ਸਲੂਕ ਕਰਦੇ ਹੋਣਗੇ

ਰੋਪੜ ਤੋਂ ‘ਆਪ’ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਅਜਵਿੰਦਰ ਸਿੰਘ ਕਿਸੇ ਵੇਲੇ ਪੱਕੇ ਮਿੱਤਰ ਹੁੰਦੇ ਸਨ, ਜਿਵੇਂ ਸਿਮਰਜੀਤ ਸਿੰਘ ਬੈਂਸ ਤੇ ਕਮਲਜੀਤ ਸਿੰਘ ਕੜਵਲ ਦੀ ਦੋਸਤੀ ਹੁੰਦੀ ਸੀਸਿਆਸੀ ਰਾਹ ’ਤੇ ਤੁਰਦਿਆਂ ਦੋਵੇਂ ਅੱਡ-ਅੱਡ ਹੋ ਗਏ ਤੇ ਮਿੱਤਰਤਾ ਦੁਸ਼ਮਣੀ ਵਰਗੀ ਹੋ ਗਈਕੜਵਲ ਤੇ ਬੈਂਸ ਤਾਂ ਚਲੋ ਅੱਡ-ਅੱਡ ਪਾਰਟੀਆਂ ਵਿਚ ਹਨ, ਸੰਦੋਆ ਤੇ ਅਜਵਿੰਦਰ ਤਾਂ ਹਾਲੇ ਵੀ ਇੱਕੋ ਪਾਰਟੀ ਵਿਚ ਹਨ

ਦੋਸ਼ਾਂ ਮੁਤਾਬਕ ਸੰਦੋਆ ਜਿੱਤਣ ਮਗਰੋਂ ਮਾਫ਼ੀਆ ਤੋਂ ਹਫ਼ਤਾ ਵਸੂਲਦਾ ਸੀ ਤੇ ਕੁਝ ਦਿਨ ਪਹਿਲਾਂ ਹੀ ਪੰਜ ਲੱਖ ਰੁਪਇਆ ਲੈ ਕੇ ਗਿਆ ਸੀ, ਹੁਣ ਆ ਕੇ ਦਸ ਲੱਖ ਮੰਗਦਾ ਸੀਵਿਧਾਇਕ ਨੇ ਆ ਕੇ ਗਾਲ੍ਹ ਕੱਢੀ ਤੇ ਅਸੀਂ ਝੰਬ ਸੁੱਟਿਆ

ਇਸ ਹਮਲੇ ਮਗਰੋਂ ਵਿਰੋਧੀ ਪਾਰਟੀਆਂ ਸਰਗਰਮ ਹੋ ਗਈਆਂ ਹਨਕੈਪਟਨ ਨੇ ਇੱਕ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਹੈ, ਜੋ ਮਸਲੇ ਨੂੰ ਸਮਝ ਕੇ ਪੇਸ਼ ਕਰੇਗੀਕਾਂਗਰਸ ਵਿੱਚੋਂ ਪੈਂਦੀ ਸੱਟੇ ਸਿਰਫ਼ ਨਵਜੋਤ ਸਿੱਧੂ ਦਾ ਬਿਆਨ ਆਇਆ ਕਿ ਮਾਫ਼ੀਆ ਖ਼ਤਮ ਹੋਣਾ ਚਾਹੀਦਾ‘ਆਪ’ ਨੇ ਕੈਪਟਨ ਦੇ ਪੁਤਲੇ ਫੂਕਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਅਕਾਲੀ ਵੀ ਮੈਦਾਨ ਵਿਚ ਡਟ ਗਏ ਹਨ

ਥੋੜ੍ਹਾ ਪਿਛਾਂਹ ਝਾਤ ਮਾਰੋ, ਇਹ ਸਭ ਪਹਿਲੀ ਵਾਰ ਨਹੀਂ ਹੋਇਆਹਾਲੇ ਕੁਝ ਦਿਨ ਪਹਿਲਾਂ ਹੀ ਮਾਫ਼ੀਏ ਨੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ’ਤੇ ਹਮਲਾ ਕੀਤਾ ਸੀਕਈ ਜਣੇ ਜ਼ਖ਼ਮੀ ਹਨਇੱਕ ਦੀ ਹਾਲਤ ਤਾਂ ਏਨੀ ਗੰਭੀਰ ਹੈ ਕਿ ਉਹਦੇ ਸਿਰ ਦੀ ਹੱਡੀ ਕਈ ਥਾਵਾਂ ਤੋਂ ਟੁੱਟ ਗਈ ਹੈਸੌ ਤੋਂ ਵੱਧ ਟਾਂਕੇ ਉਹਦੇ ਸਿਰ ਵਿਚ ਲੱਗੇ ਹਨ ਅਤੇ ਉਹ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈਕੁਝ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਤੇ ਕਈ ਕਰਨੇ ਬਾਕੀ ਹਨਸੰਦੋਆ ਮਾਮਲੇ ਵਿਚ ਵੀ ਪੁਲਸ ਨੇ ਕੁਝ ਦੋਸ਼ੀਆਂ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਵਕਤ ਦੱਸੇਗਾ ਕਿ ਸਾਹਮਣੇ ਕੀ ਆਉਂਦਾ ਹੈ ਅਤੇ ਬਾਕੀ ਦੋਸ਼ੀ ਕਦੋਂ ਫੜੇ ਜਾਂਦੇ ਹਨ

ਅੱਗੜ-ਪਿੱਛੜ ਵਾਪਰੀਆਂ ਦੋਹਾਂ ਘਟਨਾਵਾਂ ਨੇ ਦੋ ਗੱਲਾਂ ਤੋਂ ਬਿਲਕੁੱਲ ਪਰਦਾ ਚੁੱਕ ਦਿੱਤਾਪਹਿਲੀ, ਮਾਫ਼ੀਆ ਬਰਕਰਾਰ ਹੈ ਤੇ ਦੂਜੀ, ਇਨ੍ਹਾਂ ਗੁੰਡਿਆਂ ਨੂੰ ਕਿਸੇ ਦਾ ਡਰ ਨਹੀਂਸਰਕਾਰ ਕੋਈ ਵੀ ਹੋਵੇ ਇਹ ਕਾਰੋਬਾਰ ਬਿਨਾਂ ਕਿਸੇ ਡਰ ਚੱਲਦਾ ਰਿਹਾ ਹੈ ਤੇ ਜੋ ਹਾਲਾਤ ਦਿਸਦੇ ਹਨ, ਇਹ ਕਾਰੋਬਾਰ ਚੱਲਦਾ ਰਹੇਗਾਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਨੀਲੀਆਂ ਪੱਗਾਂ ਵਾਲੇ ਕਈ ਲੋਕਾਂ ਦੀ ਹਿੱਸਾ ਪੱਤੀ ਚੱਲਦੀ ਸੀ ਤੇ ਹੁਣ ਚਿੱਟੀਆਂ ਪੱਗਾਂ ਵਾਲਿਆਂ ਦੀ ਚੱਲਦੀ ਹੈਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ, ਪਰ ਮਾਫ਼ੀਆ ਕਦੇ ਨਹੀਂ ਬਦਲਦਾਮਾਫ਼ੀਏ ਦਾ ਕੰਮ ਸਿਰਫ਼ ਨਵੀਂ ਬਣੀ ਸਰਕਾਰ ਨਾਲ ਗੰਢ-ਤੁੱਪ ਕਰਨਾ ਹੁੰਦਾ ਹੈ, ਜੋ ਬੜੀ ਅਸਾਨੀ ਨਾਲ ਹੋ ਜਾਂਦਾ ਹੈਇਹ ਕਿੱਡਾ ਕੁ ਕੰਮ ਹੁੰਦਾ ਸਿਰਫ਼ ਵਫਾਦਾਰੀਆਂ ਹੀ ਤਾਂ ਬਦਲਣੀਆਂ ਹੁੰਦੀਆਂ ਹਨ

ਇੱਕ ਗੱਲ ਹੋਰਲੰਘੀ ਸਰਕਾਰ ਨੂੰ ਡੋਬਣ ਵਿਚ ਰੇਤ ਦਾ ਵੱਡਾ ਯੋਗਦਾਨ ਸੀਮਾਫ਼ੀਆ ਹੀ ਮਾਫ਼ੀਆ ਸੀ, ਪਰ ਜਦੋਂ ਕੈਪਟਨ ਦੀ ਸਰਕਾਰ ਆਈ ਤਾਂ ਪਹਿਲੀ ਬਦਨਾਮੀ ਕਾਂਗਰਸ ਦੀ ਵੀ ਰੇਤ ਨੇ ਹੀ ਕਰਾਈਰਾਣਾ ਗੁਰਜੀਤ ਸਿੰਘ ਦਾ ਮੰਤਰੀ ਅਹੁਦਾ ਰੇਤਾ ਦੇ ਮਸਲੇ ਕਾਰਨ ਹੀ ਖੁੱਸਿਆਰਸੋਈਏ ਦੇ ਨਾਂਅ ’ਤੇ ਖੱਡਾਂ ਲੈਣ ਦਾ ਮਸਲਾ ਉੱਠਿਆ ਤੇ ਬਾਅਦ ਵਿਚ ਕਈ ਹਿੱਸਾ ਪੱਤੀ ਵਾਲੀਆਂ ਖ਼ਬਰਾਂ ਸਾਹਮਣੇ ਆਈਆਂਸ਼ਾਹਕੋਟ ਦੇ ਵਿਧਾਇਕ ਲਾਡੀ ਸ਼ੇਰੋਵਾਲੀਆਂ ’ਤੇ ਵੀ ਮਾਈਨਿੰਗ ਦੇ ਦੋਸ਼ ਲੱਗੇਭਾਵੇਂ ਲਾਡੀ ਜਿੱਤਣ ਵਿਚ ਸਫ਼ਲ ਹੋਇਆ, ਪਰ ਦੋਸ਼ ਤਾਂ ਦੋਸ਼ ਹੀ ਹਨ

ਹੁਣ ਉੱਠਿਆ ਰੇਤ ਦਾ ਮਸਲਾ ਹਫ਼ਤੇ, ਦੋ ਹਫ਼ਤੇ ਤੱਕ ਮੁੜ ਠੰਢਾ ਪੈ ਜਾਵੇਗਾਕੋਈ ਹੋਰ ਮਸਲਾ ਉੱਠੇਗਾ ਤੇ ਇਹਦੇ ’ਤੇ ਮਿੱਟੀ ਪਾ ਦੇਵੇਗਾ, ਪਰ ਕੀ ਮਾਫ਼ੀਆ ਰੁਕੇਗਾ? ਕੀ ਮਾਫ਼ੀਆ, ਪੁਲਿਸ ਤੰਤਰ ਤੇ ਲੀਡਰਾਂ ਦੀ ਜੁੰਡਲੀ ਟੁੱਟੇਗੀ? ਕੀ ਲੋਕਾਂ ਨੂੰ ਰੇਤ ਸਸਤੀ ਤੇ ਵੇਲੇ ਸਿਰ ਮਿਲਣੀ ਸ਼ੁਰੂ ਹੋਵੇਗੀ? ਇਹਦੇ ਬਾਬਤ ਦਾਅਵੇ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾਇਹ ਪੰਜਾਬ ਦੀ ਬਦਕਿਸਮਤੀ ਹੈ ਕਿ ‘ਸੇਵਾਦਾਰ’ ਕਹਾਉਂਦੇ ਲੋਕ ਵੀ ਦਰਿਆ ਖਾ ਗਏਜਿਸ ਨੇ ਦੋ ਕੋਠੇ ਖੜ੍ਹੇ ਕਰਨੇ ਹਨ, ਉਹ ਤ੍ਰਾਹ-ਤ੍ਰਾਹ ਕਰ ਰਿਹਾ ਤੇ ਜਿਨ੍ਹਾਂ ਦੀ ‘ਮਿਹਰ’ ਨਾਲ ਖੱਡਾਂ ਚੱਲਦੀਆਂ, ਉਹ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰ ਰਹੇ ਹਨਇਹ ਵੇਲਾ ਇਕੱਲੇ ਫ਼ਿਕਰ ਦਾ ਨਹੀਂ, ਮਸਲੇ ਨੂੰ ਸਮਝਣ ਦਾ ਹੈਸਾਰੇ ਘੱਟ-ਵੱਧ ਇੱਕੋ ਜਿਹੇ ਹਨਸੰਦੋਆ ’ਤੇ ਲੱਗੇ ਦੋਸ਼ ਝੂਠੇ ਹਨ ਜਾਂ ਸੱਚੇ, ਇਹ ਮਾਮਲਾ ਦੂਜੇ ਨੰਬਰ ਦਾ ਹੈ, ਪਰ ਪਹਿਲਾ ਨੰਬਰ ਤਾਂ ਇਹੀ ਹੈ ਕਿ ਮਾਫ਼ੀਆ ਦੇ ਬਦਮਾਸ਼ ਵਿਧਾਇਕ ਦੀ ਪੱਗ ਲਾਹੁਣ ਨੂੰ ਸ਼ਾਨ ਸਮਝਦੇ ਹਨ, ਪੁਲਿਸ ਕਰਮਚਾਰੀ ਦੀ ਵਰਦੀ ਪਾੜਨ ਵੇਲੇ ਕੋਈ ਡਰ-ਭੈਅ ਨਹੀਂ ਮੰਨਦੇ

ਜੇ ਹਾਲੇ ਵੀ ਕਾਂਗਰਸ ਸਰਕਾਰ ਨੇ ਇਸ ਮਾਫ਼ੀਏ ਨੂੰ ਨੱਥ ਨਾ ਪਾਈ ਤਾਂ ਲੋਕ ਉਵੇਂ ਹੀ ਕਰਨਗੇ, ਜਿਵੇਂ ਅਕਾਲੀ ਦਲ ਨਾਲ ਕੀਤੀ ਸੀਮਾਫ਼ੀਏ ਨੇ ਆਪਣਾ ਰੰਗ ਦਿਖਾ ਦਿੱਤਾ ਹੈਸਰਕਾਰ ਅਜਿਹੇ ਮਾਫ਼ੀਏ ਨਾਲ ਕਿਵੇਂ ਨਜਿੱਠਦੀ ਹੈ, ਇਸ ਦੀ ਜਨਤਾ ਨੂੰ ਉਡੀਕ ਹੈ, ਕਿਉਂਕਿ ਜੋ ਸਰਕਾਰਾਂ ਕਹਿੰਦੀਆਂ ਹਨ, ਉਹ ਸੱਚ ਨਹੀਂ ਹੁੰਦਾ, ਜੋ ਸਰਕਾਰਾਂ ਕਰਦੀਆਂ ਹਨ, ਉਹ ਹੀ ਸੱਚ ਹੁੰਦਾ ਹੈਆਖਰ ਕੀ ਹੋਵੇਗਾ, ਇਹ ਅਉਣ ਵਾਲਾ ਸਮਾਂ ਦੱਸੇਗਾ

*****

(1205)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author