JawaharDheer7ਦੀਵਾਲੀ ਦਾ ਤਿਉਹਾਰ ਰਿਸ਼ਵਤਖੋਰਾਂ ਲਈ ਮੌਜਾਂ ਮਨਾਉਣ ਦਾ ਹੁੰਦਾ ਹੈਜਦੋਂ ਅਫਸਰਾਂ ਦੇ ਦਲਾਲ
(20 ਜੂਨ 2018)

 

Cheryl3 ਬੀਤੇ ਦਿਨੀਂ ਆਸਟ੍ਰੈਲੀਆ ਦੇ ਮੈਲਬੌਰਨ ਸ਼ਹਿਰ ਵਿਚ ਰਹਿੰਦੀ ਮੇਰੀ ਬੇਟੀ, ਦਾਮਾਦ ਤੇ ਉਨ੍ਹਾਂ ਦੇ ਦੋਵੇਂ ਬੱਚੇ ਭਾਰਤ ਆਏ ਹੋਏ ਸਨਇਕ ਦਿਨ ਉਨ੍ਹਾਂ ਨੂੰ ਅਸੀਂ ਇਕ ਪਿੰਡ ਲੈ ਗਏ ਤਾਂ ਜੋ ਉਹ ਭਾਰਤ ਦੇ ਪਿੰਡਾਂ ਦਾ ਹਵਾ ਪਾਣੀ ਅਤੇ ਕੁਦਰਤ ਦੇ ਨਜ਼ਾਰਿਆਂ ਨੂੰ ਦੇਖ ਸਕਣਬੱਚੇ ਖੇਤਾਂ ਵਿਚ ਲੱਗੀ ਕਣਕ ਅਤੇ ਗੰਨੇ ਦੀਆਂ ਫਸਲਾਂ ਬਾਰੇ ਸਵਾਲ ਕਰਦੇ ਤਾਂ ਖੁਸ਼ੀ ਹੁੰਦੀ ਕਿ ਨੌਂ ਸਾਲ ਦੇ ਬੱਚੇ ਦੇ ਸੋਹਲ ਮਨ ਵਿਚ ਵੀ ਜਗਿਆਸਾ ਜਨਮ ਲੈ ਰਹੀ ਸੀਮੈਂ ਇੱਧਰ-ਉੱਧਰ ਘੁੰਮਦਾ ਇਕ ਖੇਤ ਦੇ ਬੰਨੇ ਖੜ੍ਹ ਕੇ ਉਸ ਵਿਚ ਉੱਗੇ ਹਰੇ ਪਿਆਜ਼ਾਂ ਦੀ ਫ਼ਸਲ ਨੂੰ ਵੇਖਣ ਲੱਗ ਪਿਆਹਰਾ ਪਿਆਜ਼ ਤਾਂ ਹਰੇਕ ਪੰਜਾਬੀ ਦੀ ਕਮਜ਼ੋਰੀ ਹੈਮੈਂ ਕਿਆਰੀ ਵਿਚ ਵੜ ਕੇ ਪੰਜ-ਛੇ ਪਿਆਜ਼ ਪੁੱਟ ਲਏ ਤੇ ਭੂਕਾਂ ਕੱਟ ਕੇ ਹੱਥ ਵਿਚ ਫੜ ਲਏਜਦੋਂ ਅਸੀਂ ਘਰ ਨੂੰ ਵਾਪਸ ਜਾਣ ਲਈ ਕਾਰ ਵਿਚ ਬੈਠਣ ਲੱਗੇ ਤਾਂ ਮੇਰੀ 8 ਸਾਲ ਦੀ ਦੋਹਤੀ ਸ਼ੈਰਿਲ ਕਹਿਣ ਲੱਗੀ, ‘ਨਾਨੂੰ! ਵੱਟ ਇਜ਼ ਦਿੱਸ? ਮੈਂ ਉਸਨੂੰ ਅੰਗਰੇਜ਼ੀ ਵਿਚ ਸਮਝਾਇਆ ਕਿ ਇਹ ਹਰੇ ਪਿਆਜ਼ ਹਨ, ਜੋ ਰੋਟੀ ਦੇ ਨਾਲ ਖਾਧੇ ਜਾਂਦੇ ਹਨ।

‘ਪਰ ਤੁਸੀਂ ਇਹ ਕਿੱਥੋਂ ਲਏ ਹਨ?’ ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਖੇਤ ਵਿੱਚੋਂ ਪੁੱਟੇ ਹਨ ਤਾਂ ਉਹ ਬਹੁਤ ਹੀ ਗੁੱਸੇ ਵਿਚ ਕਹਿਣ ਲੱਗੀ – ‘ਯੂ ਕਾਂਟ ਕੈਰੀ ਦੀਜ਼ ਐਟ ਹੋਮ(ਤੁਸੀਂ ਇਹਨਾਂ ਨੂੰ ਘਰ ਨਹੀਂ ਲਿਜਾ ਸਕਦੇ’ ਮੈਂ ਪੁੱਛਿਆ ਕਿ ਕਿਉਂ? ਉਸਨੇ ਤੁਰੰਤ ਕਹਿ ਦਿੱਤਾ - ਬਿਕਾਜ਼ ਯੂ ਹੈਵ ਨਾਟ ਪੇਡ ਫਾਰ ਇਟ (ਕਿਉਂਕਿ ਤੁਸੀਂ ਇਸ ਦੀ ਕੀਮਤ ਅਦਾ ਨਹੀਂ ਕੀਤੀ)ਬੱਚੀ ਦੇ ਤਿੱਖੇ ਪਰ ਸੱਚਾਈ ਵਾਲੇ ਸਵਾਲ ਸੁਣ ਕੇ ਮੈਂ ਲਾਜਵਾਬ ਹੋ ਗਿਆ।= ਪਰ ਉਸਨੂੰ ਸਮਝਾਉਂਦਾ ਰਿਹਾ ਕਿ ਇਹ ਛੋਟੀ ਜਿਹੀ ਗੱਲ ਹੈ ਤੇ ਕਿਸਾਨ ਕਦੇ ਵੀ ਇਸਦਾ ਬੁਰਾ ਨਹੀਂ ਮੰਨਦਾਪਰ ਉਹ ਕਾਰ ਵਿਚ ਬੈਠੀ ਮੈਨੂੰ ਵਾਰ-ਵਾਰ ਕਹਿੰਦੀ ਰਹੀ ਕਿ ਜਦੋਂ ਖੇਤ ਵਿਚ ਕੋਈ ਹੈ ਹੀ ਨਹੀਂ ਸੀ ਤਾਂ ਤੁਸੀਂ ਇਹ ਕਿਉਂ ਪੁੱਟੇ?

ਇਸ ਗੱਲ ਨੂੰ ਕਈ ਮਹੀਨੇ ਹੋ ਗਏ ਹਨਮੈਨੂੰ ਪਿਆਜ਼ ਦੇਖਦੇ ਹੀ ਸ਼ੈਰਿਲ ਦੀ ਗੱਲ ਯਾਦ ਆ ਜਾਂਦੀ ਹੈ ਕਿ ਵਿਦੇਸ਼ਾਂ ਵਿਚ ਰਹਿੰਦੇ ਬੱਚਿਆਂ ਦੀ ਸੋਚ ਕਿੰਨੀ ਉੱਚੀ ਹੁੰਦੀ ਹੈਮੈਂ ਕਿਤੇ ਪੜ੍ਹਿਆ ਸੀ ਕਿ ਜਾਪਾਨੀਆਂ ਦਾ ਮੌਰਾਲ ਬਹੁਤ ਉੱਚਾ ਹੁੰਦਾ ਹੈ ਅਤੇ ਉਹ ਆਪਣੇ ਦੇਸ਼ ਨਾਲ ਦਿਲੋਂ ਪਿਆਰ ਕਰਦੇ ਹਨ ਸ਼ੈਰਿਲ ਆਸਟ੍ਰੇਲੀਆ ਦੀ ਜੰਮਪਲ ਹੈਉਹ ਉਸ ਦੇਸ਼ ਵਿਚ ਰਹਿੰਦੀ ਹੈ ਜਿੱਥੇ ਦੇ ਲੋਕੀ ਆਪਣੇ ਦੇਸ਼ ਨਾਲ ਪਿਆਰ ਕਰਦੇ ਹਨ ਅਤੇ ਹਰੇਕ ਕਾਨੂੰਨ ਦੀ ਪਾਲਣਾ ਕਰਦੇ ਹਨਮੈਂ ਕੁੱਝ ਸਮਾਂ ਪਹਿਲਾਂ ਆਸਟ੍ਰੇਲੀਆ ਗਿਆ ਸੀਉੱਥੇ ਚਾਰ ਕੁ ਹਫਤੇ ਰਹਿ ਕੇ ਮੈਂ ਇਹ ਗੱਲ ਸਮਝਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਦੇ ਨਿਵਾਸੀ ਕਾਨੂੰਨ ਦੀ ਪਾਲਣਾ ਕਿਉਂ ਕਰਦੇ ਹਨ? ਦਰਅਸਲ ਬੱਚੇ ਜਦੋਂ ਸਕੂਲ ਜਾਣ ਲੱਗਦੇ ਹਨ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਹੋਰ ਚੰਗੀਆਂ ਗੱਲਾਂ ਸਿਖਾਉਣ ਦੇ ਨਾਲ-ਨਾਲ ਆਪਣੇ ਦੇਸ਼ ਨਾਲ ਪਿਆਰ ਕਰਨਾ ਵੀ ਸਿਖਾਇਆ ਜਾਂਦਾ ਹੈਸਾਡੇ ਵਾਂਗ ਨਹੀਂ ਕਿ ਜੇਕਰ ਬੱਚਾ ਸਕੂਲੋਂ ਕਿਸੇ ਹੋਰ ਬੱਚੇ ਦੀ ਪੈਂਸਲ ਲੈ ਆਵੇ ਤਾਂ ਮਾਂ ਕੁੱਝ ਨਹੀਂ ਕਹਿੰਦੀ

ਮੈਨੂੰ ਯਾਦ ਹੈ ਇਕ ਅਫਸਰ ਦੀ ਕਹਾਣੀ, ਜੋ ਰਿਸ਼ਵਤ ਦੀ ਰਕਮ ਦਫ਼ਤਰ ਵਿਚ ਹੀ ਬੈਠ ਕੇ ਗਿਣ ਕੇ ਲਿਆ ਕਰਦੀ ਸੀਇਕ ਦਿਨ ਤਾਂ ਉਸਨੇ ਸੌ-ਸੌ ਦੇ ਦੋ-ਤਿੰਨ ਨੋਟ ਖਰਾਬ ਹੋਣ ਕਰਕੇ ਬਦਲਣ ਲਈ ਕਹਿ ਦਿੱਤਾ ਸੀ! ਸਾਡੇ ਦਫਤਰਾਂ ਵਿਚ ਤਾਂ ਚਪੜਾਸੀ, ਕਲਰਕ, ਬਾਊ ਤੋਂ ਲੈ ਕੇ ਵੱਡੇ ਸਾਹਿਬ ਤਕ ਆਪੋ-ਆਪਣੀ ਔਕਾਤ ਮੁਤਾਬਕ ਚੀਜ਼ਾਂ ਘਰਾਂ ਨੂੰ ਲੈ ਜਾਂਦੇ ਹਨਸਾਡੇ ਦੇਸ਼ ਵਿਚ ਤਾਂ ਦੀਵਾਲੀ ਦਾ ਤਿਉਹਾਰ ਰਿਸ਼ਵਤਖੋਰਾਂ ਲਈ ਮੌਜਾਂ ਮਨਾਉਣ ਦਾ ਹੁੰਦਾ ਹੈ, ਜਦੋਂ ਅਫ਼ਸਰਾਂ ਦੇ ਦਲਾਲ ਵੀ ਉਨ੍ਹਾਂ ਲਈ ਮਹਿੰਗੇ ਤੋਂ ਮਹਿੰਗੇ ਤੋਹਫ਼ੇ ਲੈ ਕੇ ਉਹਨਾਂ ਦੇ ਘਰੀਂ ਜਾਂਦੇ ਹਨਸਰਕਾਰੀ ਮੁਲਾਜ਼ਮਾਂ ਨੂੰ ਹਰ ਕੋਈ ਸ਼ੱਕ ਦੀ ਨਿਗ੍ਹਾ ਨਾਲ ਦੇਖਦਾ ਹੈਮੈਨੂੰ ਯਾਦ ਹੈ, ਜਦੋਂ ਮੈਂ ਕਿਸੇ ਮਹਿਕਮੇ ਦੇ ਸੁਪਰਡੈਂਟ ਦੇ ਘਰ ਗਿਆ ਤਾਂ ਉਸਦੇ ਦੋ ਸਕੂਲੀ ਬੱਚੇ ਆਪਣੇ ਸਕੂਲ ਦਾ ਕੰਮ ਸਰਕਾਰੀ ਡਾਇਰੀ ’ਤੇ ਕਰ ਰਹੇ ਸਨਉਸ ਸੁਪਰਡੈਂਟ ਬਾਰੇ ਸੁਣਿਆ ਜਾਂਦਾ ਸੀ ਕਿ ਉਹ ਜ਼ਿਲ੍ਹੇ ਦੇ ਹਰੇਕ ਦਫ਼ਤਰ ਲਈ ਆਉਂਦੀ ਸਟੇਸ਼ਨਰੀ ਦਾ ਚੌਥਾ ਹਿੱਸਾ ਹੀ ਵੰਡਿਆ ਕਰਦਾ ਸੀ ਤੇ ਬਾਕੀ ਦਾ ਗ਼ਬਨ ਕਰ ਲੈਂਦਾ ਸੀਅਜਿਹੇ ਲੋਕ ਪੂਰੇ ਮੁਲਾਜ਼ਮ ਵਰਗ ਨੂੰ ਬੇਈਮਾਨ ਬਣਾ ਦਿੰਦੇ ਹਨਸਮੁੱਚੇ ਭਾਰਤ ਦੀ ਗੱਲ ਕਰੀਏ ਤਾਂ ਸ਼ਹਿਰਾਂ ਵਿਚ ਖੱਬੇ-ਸੱਜੇ ਬੇਮੁਹਾਰੇ ਦੌੜਦਾ ਟ੍ਰੈਫਿਕ, ਲਾਲ ਬੱਤੀ ’ਤੇ ਰੁਕਣ ਦੀ ਬਜਾਏ ਉੱਥੋਂ ਦੌੜਨ ਦੀ ਕੋਸ਼ਿਸ਼ ਹੀ ਸਾਡੀ ਆਦਤ ਦਾ ਹਿੱਸਾ ਬਣੀ ਹੋਈ ਹੈ ਜੋ ਸਾਡੀ ਨਾਸਮਝੀ ਦਾ ਹਿੱਸਾ ਹੋ ਚੁੱਕੀ ਹੈ ਪਰ ਚੰਡੀਗੜ੍ਹ ਦੀ ਹੱਦ ਤੇ ਪੁੱਜਣ ਤੋਂ ਪਹਿਲਾਂ ਹੀ ਕਾਰ ਵਿਚ ਬੈਠੇ ਲੋਕਾਂ ਵਲੋਂ ਬੈਲਟ ਲਾਉਣੀ ਜਾਂ ਸਕੂਟਰ/ਬਾਈਕ ਸਵਾਰਾਂ ਵਲੋਂ ਹੈਲਮਟ ਪਹਿਨ ਲੈਣਾ ਇਹ ਦਰਸਾਉਦਾ ਹੈ ਕਿ ਸਾਡਾ ਤਾਂ ਡੰਡਾ ਹੀ ਪੀਰ ਹੈ

ਵਿਦੇਸ਼ਾਂ ਦੀ ਅਸੀਂ ਇਸ ਗੱਲ ਲਈ ਤਾਰੀਫ਼ ਕਰਦੇ ਹਾਂ ਕਿ ਉੱਥੇ ਦੇ ਵਸਨੀਕ ਬੜੇ ਹੀ ਚੰਗੇ ਨੇ, ਜੋ ਹਰੇਕ ਕਾਨੂੰਨ ਦੀ ਪਾਲਣਾ ਕਰਦੇ ਹਨਕੋਈ ਵੀ ਡਰਾਈਵਰ ਆਪਣੀ ਗੱਡੀ ਨੂੰ ਇਲਾਕੇ ਵਿਚ ਮਿਥੀ ਸਪੀਡ ਤੋਂ ਤੇਜ਼ ਨਹੀਂ ਚਲਾ ਸਕਦਾ ਪਰ ਇੱਥੇ ਭਾਰਤ ਵਿਚ ਅਸੀਂ ਕਰਦੇ ਹੀ ਸਿਰਫ਼ ਆਪਣੀ ਮਰਜ਼ੀ ਹਾਂਜੇਕਰ ਫੜੇ ਗਏ ਤਾਂ ਪੁਲਿਸੀਏ ਨੂੰ ਸੌ-ਦੋ-ਸੌ ਦੇ ਕੇ ਅੱਗੇ ਤੁਰ ਜਾਂਦੇ ਹਾਂਸਾਡੇ ਇੱਥੇ ਤਾਂ ਸਾਰਾ ਢਾਂਚਾ ਹੀ ਵਿਗੜਿਆ ਹੋਇਆ ਹੈਟਰੈਫਿਕ ਨੂੰ ਕੰਟ੍ਰੋਲ ਕਰਨ ਲਈ ਪੁਲਿਸ ਮੁਲਾਜ਼ਮ ਕਦੇ ਵੀ ਆਪਣੀ ਸਹੀ ਜਗ੍ਹਾ ’ਤੇ ਖੜ੍ਹਾ ਨਹੀਂ ਮਿਲਦਾ ਤੇ ਨਾ ਹੀ ਕਿਸੇ ਨੂੰ ਸਮਝਾਉਂਦਾ ਹੈ ਕਿ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੋਉਹ ਤਾਂ ਉੱਥੇ ਲੁਕ ਕੇ ਖੜ੍ਹਦਾ ਹੈ ਜਿੱਥੇ ਕਿਸੇ ਦੀ ਨਜ਼ਰ ਨਾ ਪਵੇ ਤੇ ਦੂਜਾ ਗ਼ਲਤੀ ਕਰਦਾ ਫੜ ਲਿਆ ਜਾਵੇਬੇਈਮਾਨੀ ਦੀ ਕਹਾਣੀ ਸਿਰਫ ਪੁਲਿਸ ਅਫਸਰਾਂ ਜਾਂ ਸਰਕਾਰੀ ਦਫਤਰਾਂ ਤਕ ਹੀ ਸੀਮਤ ਨਹੀਂ, ਇਹ ਤਾਂ ਸਾਡੇ ਸਮੁੱਚੇ ਸਮਾਜ ਦੇ ਖੂਨ ਵਿਚ ਸ਼ਾਮਲ ਹੋ ਚੁੱਕੀ ਹੈਲੱਖ-ਲੱਖ ਰੁਪਏ ਲੈਣ ਵਾਲੇ ਮੁਲਾਜ਼ਮ ਦਸ-ਦਸ ਰੁਪਏ ਦਾ ਪੈਨ ਹੀ ਚੋਰੀ ਨਹੀਂ ਕਰਦੇ, ਸਗੋਂ ਪੈਨ ਬਣਾਉਣ ਵਾਲਾ ਰੋਟੋਮੈਕ ਕੰਪਨੀ ਦਾ ਮਾਲਕ ਹੀ ਤਿੰਨ ਹਜ਼ਾਰ ਕਰੋੜ ਤੋਂ ਵੱਧ ਕਰਜ਼ਾ ਲੈ ਕੇ ਕੰਪਨੀ ਹੀ ਬੰਦ ਕਰ ਜਾਂਦਾ ਹੈ

*****

(1200)

About the Author

ਡਾ. ਜਵਾਹਰ ਧੀਰ

ਡਾ. ਜਵਾਹਰ ਧੀਰ

Phone: (91 - 98726 - 25435)   
Email: (jawahardheer@gmail.com)