GurmitShugli7ਹਰ ਗੱਲ ਨੂੰ ਤਰਕ ਦੀ ਕਸੌਟੀ ’ਤੇ ਲਾ ਕੇ ਪਰਖੋ, ਕਿਉਂਕਿ ਅੰਨ੍ਹੀ ਸ਼ਰਧਾ ਬਹੁਤ ਹੀ ਖ਼ਤਰਨਾਕ ...
(18 ਜੂਨ 2018)

 

ਭਾਰਤ ਦੇਵੀ ਦੇਵਤਿਆਂ ਤੇ ‘ਬਾਬਿਆਂ’ ਦੇ ਨਾਂਅ ’ਤੇ ਵਸਦਾ ਦੇਸ਼ ਹੈਇੱਥੇ ਸਭ ਤੋਂ ਸੌਖਾ ਕੰਮ ਬਾਬਾ, ਸਾਧੂ, ਸਵਾਮੀ, ਸਾਧਵੀ ਬਣਨਾ ਹੈਭਾਰਤ, ਖ਼ਾਸ ਕਰ ਪੰਜਾਬ ਦੇ ਡੇਰਿਆਂ ਦੇ ਸੰਚਾਲਕਾਂ ਦੀ ਘੋਖ ਪੜਤਾਲ ਕੀਤੀ ਜਾਵੇ ਤਾਂ ਉਹ ਕੁਝ ਸਾਹਮਣੇ ਆ ਸਕਦਾ ਹੈ, ਜਿਸ ਦਾ ਕਦੇ ਕਿਆਸ ਨਹੀਂ ਕੀਤਾਜਿਹੜੀ ਧਰਤੀ ’ਤੇ ਬਾਬੇ ਨਾਨਕ ਨੇ ਕਿਰਤ ਦਾ ਉਪਦੇਸ਼ ਦਿੱਤਾ, ਉੱਥੇ ਵੱਡੀਆਂ ਗੋਗੜਾਂ ਵਾਲੇ ਧਰਮ ਦੇ ਠੇਕੇਦਾਰਾਂ ਨੂੰ ਦੇਖ ਇਹ ਕਦੇ ਲੱਗਦਾ ਹੀ ਨਹੀਂ ਕਿ ਇਹ ਬਾਬੇ ਨਾਨਕ ਦੀ ਤਰ੍ਹਾਂ ਕਿਰਤ ਕਰਦੇ ਹੋਣਗੇਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਦਿਨ-ਰਾਤ ਮਿੱਟੀ ਨਾਲ ਮਿੱਟੀ ਹੋਣ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਸੁੰਗੜ ਰਹੀਆਂ ਹਨ, ਉਹ ਹਰ ਵਰ੍ਹੇ ਹੋਰ ਕਰਜ਼ਦਾਰ ਹੋ ਰਿਹਾ ਹੈ, ਪਰ ਡੇਰੇਦਾਰ ਬਿਨਾਂ ਕੋਈ ਕੰਮ ਕੀਤਿਆਂ ਮਹਿੰਗੀਆਂ ਗੱਡੀਆਂ, ਦੂਣ ਸਵਾਏ ਹੁੰਦੇ ਡੇਰਿਆਂ ਦੇ ਮਾਲਕ ਬਣੀ ਜਾਂਦੇ ਹਨ, ਕਿਉਂ?

RampalAsaRam

 

ਭਾਰਤ ਦੇ ਬਹੁਤੇ ਡੇਰੇ ਕਾਰਨਾਮਿਆਂ ਦੇ ਪੱਖ ਤੋਂ ਤਕਰੀਬਨ-ਤਕਰੀਬਨ ਇੱਕੋ ਜਿਹੇ ਹਨਜਦੋਂ ਕਿਸੇ ਡੇਰੇਦਾਰ ਦੀ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਇੱਕੋ ਜਿਹੀ ਹੀ ਹੁੰਦੀ ਹੈਜਿਵੇਂ ਬਾਬਾ/ਮਹਾਰਾਜ ਰਾਮਪਾਲ, ਜਿਸ ਪਾਸੋਂ ਅਸਲੇ ਤੋਂ ਇਲਾਵਾ ਬਾਕੀ ਉਹ ਸਾਰਾ ਸਾਮਾਨ ਮਿਲਿਆ, ਜੋ ਇੱਕ ਅਯਾਸ਼ ਪਾਸ ਹੁੰਦਾ ਹੈਗੁਰਮੀਤ ਰਾਮ ਰਹੀਮ ’ਤੇ ਵੀ ਉਹੋ ਜਿਹੇ ਦੋਸ਼ ਹਨ ਆਸਾਰਾਮ ਅਤੇ ਉਸ ਦੇ ਸਾਹਿਬਜ਼ਾਦੇ ’ਤੇ ਵੀ, ਨਿਤਿਆਨੰਦ ’ਤੇ ਵੀ ਤੇ ਹੁਣ ਪੁਲਸ ਮੂਹਰੇ ਦੌੜੇ ਹੋਏ ਦਾਤੀ ਮਹਾਰਾਜ ’ਤੇ ਵੀਸਭ ਇੱਕ ਦੂਜੇ ਤੋਂ ਵੱਧ ਨਿਕਲਦੇ ਹਨ

ਸੋਚਣ ਵਾਲੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਨੂੰ ਬਾਪੂ, ਪਿਤਾ, ਮਾਤਾ, ਮਹਾਰਾਜ, ਦੇਵਤਾ ਦੀ ਉਪਾਧੀ ਕੌਣ ਦਿੰਦਾ ਹੈ? ਸੰਤ ਬਣਨ ਦੀ ਪਰਿਭਾਸ਼ਾ ਕੀ ਹੈ? ਸੰਤਗਿਰੀ ਦਾ ਪ੍ਰਮਾਣ ਕੀ ਹੈ? ਸੰਤਾਂ ’ਤੇ ਆਮਦਨ ਕਰ ਵਿਭਾਗ ਦੇ ਨਿਯਮ ਲਾਗੂ ਕਿਉਂ ਨਹੀਂ ਹੁੰਦੇ? ਕਿੰਨੇ ਹੀ ਸਵਾਲ ਹਨ, ਜਿਹੜੇ ਸਮੇਂ ਸਮੇਤ ਸਭ ਦੇ ਚੇਤੇ ਵਿਚ ਗੂੰਜਦੇ ਹਨ ਕਿ ਇੱਕ ਸੈਕੂਲਰ ਸਟੇਟ ਵਿੱਚ ਅਜਿਹੇ ਧਾਰਮਿਕ ਆਗੂਆਂ ’ਤੇ ਸਰਕਾਰ ਮਿਹਰਬਾਨ ਕਿਉਂ ਹੈ?

ਪਿਛਲੇ ਦਿਨੀਂ ਜਦੋਂ ਦਾਤੀ ‘ਮਹਾਰਾਜ’ ਵੱਲੋਂ ਇੱਕ ਸਾਧਵੀ ਨਾਲ ਕੀਤੇ ਜਬਰ-ਜ਼ਨਾਹ ਦੀ ਕਹਾਣੀ ਸਾਹਮਣੇ ਆਈ ਤਾਂ ਗੁਰਮੀਤ ਰਾਮ ਰਹੀਮ ਨਾਲ ਸੰਬੰਧਤ ਪੂਰਾ ਵਾਕਿਆ ਸਾਹਮਣੇ ਆ ਗਿਆਗੁਰਮੀਤ ਰਾਮ ’ਤੇ ਵੀ ਸਾਧਵੀਆਂ ਨੇ ਗੁਫ਼ਾ ਵਿਚ ਕੁਕਰਮ ਕਰਨ ਦਾ ਦੋਸ਼ ਲਾਇਆ ਸੀ ਤੇ ਦਾਤੀ ’ਤੇ ਵੀ 25 ਸਾਲਾ ਸਾਧਵੀ ਨੇ, ਦਾਤੀ ਦੀ ਸੇਵਾਦਾਰ ਸ਼ਰਧਾ ਸਾਧਵੀਆਂ ਨੂੰ ਦਾਤੀ ਕੋਲ ਭੇਜਦੀ ਆਖਦੀ ਸੀ, ਬਾਬਾ ਜੀ ਸਮੁੰਦਰ ਹਨ ਤੇ ਅਸੀਂ ਸਾਰੀਆਂ ਮੱਛੀਆਂਸਾਡੀ ਸਭ ਦੀ ਇੱਕ ਦਿਨ ਵਾਰੀ ਆਉਣੀ ਹੀ ਆਉਣੀ ਹੈਮੇਰੀ ਵੀ ਆਈ ਸੀਅੱਜ ਤੇਰੀ ਵਾਰੀ ਹੈਭਲਕ ਨੂੰ ਕਿਸੇ ਹੋਰ ਦੀ ਹੋਵੇਗੀ

ਪੀੜਤ ਕੁੜੀ ਦੇ ਬਿਆਨ ਮੁਤਾਬਕ ਉਸ ਨੂੰ ਚਿੱਟੇ ਕੱਪੜੇ ਪੁਆਏ ਗਏ ਤੇ ਘੋਰ ਹਨੇਰੇ ਵਾਲੀ ਗੁਫ਼ਾ ਵਿਚ ਮੋਕਸ਼ ਦੀ ਪ੍ਰਾਪਤੀ ਲਈ ਭੇਜਿਆ ਗਿਆ, ਜਿੱਥੇ ਦਾਤੀ ਤੇ ਉਸ ਦੇ ਕਈ ਚੇਲਿਆਂ ਨੇ ਤਿੰਨ ਦਿਨ ਉਸ ਨਾਲ ਪਸ਼ੂਆਂ ਵਾਲਾ ਵਿਹਾਰ ਕੀਤਾਉਹ ਤੜਫ਼ਦੀ ਰਹੀ, ਪਰ ਕਿਸੇ ਨੇ ਤਰਸ ਨਾ ਕੀਤਾਕੁੜੀ ਨੇ ਇਹ ਵੀ ਕਿਹਾ ਕਿ ਹੁਣ ਮੇਰੇ ਮਾਪੇ ਬਚਣਗੇ ਜਾਂ ਨਹੀਂ, ਇਹ ਪਤਾ ਨਹੀਂ, ਕਿਉਂਕਿ ਮੈਂ ਦਾਤੀ ਮਹਾਰਾਜ ਦੇ ਖ਼ਿਲਾਫ਼ ਮੂੰਹ ਖੋਲ੍ਹਿਆ ਹੈ

ਇਹ ਦਾਤੀ ਮਹਾਰਾਜ ਉਹੀ ਹੈ, ਜਿਹੜਾ ਸਵੇਰੇ-ਸਵੇਰੇ ਕਈ ਹਿੰਦੀ ਟੀ ਵੀ ਚੈਨਲਾਂ ’ਤੇ ਲੋਕਾਂ ਦਾ ਭਵਿੱਖ ਦੱਸਦਾ ਹੈਲੋਕਾਂ ਨੂੰ ਕਿਹੜੇ ਰੰਗ ਦੇ ਕੱਪੜੇ ਪਹਿਨ ਕੇ ਬਾਹਰ ਜਾਣਾ ਚਾਹੀਦਾ, ਕਿਹੜੇ ਪਹਿਨ ਕੇ ਨਹੀਂ, ਸਭ ਸਮਝਾਉਂਦਾ ਹੈ, ਪਰ ਇਸ ਨੂੰ ਇਹ ਨਹੀਂ ਪਤਾ ਸੀ ਕਿ ਉਸਦੇ ਭਵਿੱਖ ਵਿਚ ਕੀ ਵਾਪਰਨਾ ਹੈਇਸ ਬੰਦੇ ਦਾ ਰਾਜਸਥਾਨ ਵਿਚ ਬਹੁਤ ਵੱਡਾ ਆਸ਼ਰਮ ਹੈਇਸੇ ਤਰ੍ਹਾਂ ਦਿੱਲੀ ਵਿਚ ਵੀ ਕਮਾਲ ਦਾ ਆਸ਼ਰਮ ਬਣਾਈ ਬੈਠਾ ਹੈਵੱਡੇ-ਵੱਡੇ ਫ਼ਿਲਮ ਕਲਾਕਾਰ ਤੇ ਰਾਜਨੀਤਕ ਲੋਕ ਇਸ ਤੋਂ ਭਵਿੱਖ ਜਾਨਣ ਆਉਂਦੇ ਹਨ, ਜੋ ਆਪਣੇ ਭਵਿੱਖ ਤੋਂ ਆਪ ਅਨਜਾਣ ਹੈ

ਹੁਣ ਪੁਲਸ ਵੱਲੋਂ ਇਹਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈਜਿਨ੍ਹਾਂ ਵਿੱਚੋਂ ਦੋ ਧਾਰਾਵਾਂ ਗੈਰ-ਜ਼ਮਾਨਤੀ ਹਨਪੁਲਸ ਇਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ, ਪਰ ਉਹ ਲੱਭ ਨਹੀਂ ਰਿਹਾਹੁਣ ਸਰਕਾਰ ਨੇ ਉਸ ਖ਼ਿਲਾਫ਼ ਲੁਕ ਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਹੈ

ਹੁਣ ਅਗਲਾ ਸਵਾਲ ਪੈਦਾ ਹੁੰਦਾ ਹੈ ਕਿ ‘ਮਹਾਰਾਜ’ ਨੂੰ ਲੁਕਣ ਦੀ, ਦੌੜਨ ਦੀ ਲੋੜ ਕਿਉਂ ਪੈਦਾ ਹੋਈ? ਜੇ ਉਹ ਸ਼ਕਤੀ ਵਾਲਾ ਇਨਸਾਨ ਹੈ ਤਾਂ ਸਾਹਮਣੇ ਆ ਕੇ ਜਵਾਬ ਦੇਵੇਜਿੰਨੀ ਦੇਰ ਤੱਕ ਮੌਜ ਮੇਲਾ ਚੱਲਦਾ ਹੈ, ਉੰਨਾ ਚਿਰ ਇਹ ਲੋਕ ‘ਮਹਾਰਾਜ’ ਰਹਿੰਦੇ ਹਨ, ਪਰ ਔਕੜ ਪੈਣ ਵੇਲੇ ਸਧਾਰਨ ਇਨਸਾਨ ਵਾਂਗ ਭੱਜ ਤੁਰਦੇ ਹਨਉਦੋਂ ਇਨ੍ਹਾਂ ਅੰਦਰਲੀਆਂ ਸ਼ਕਤੀਆਂ, ਇਨ੍ਹਾਂ ਦੀਆਂ ‘ਤਪ’ ਕਰ-ਕਰ ਹਾਸਲ ਕੀਤੀਆਂ ਤਾਕਤਾਂ ਕਿੱਥੇ ਜਾਂਦੀਆਂ ਹਨ? ਫਿਰ ਇਹਨਾਂ ਦੇ ਕਾਰਨਾਮਿਆਂ ਕਰਕੇ ਇਹਨਾਂ ਨੂੰ ਅਦਾਲਤਾਂ ਵਿੱਚੋਂ ਵੀ ਨਹੁੰ ’ਤੇ ਪਾਉਣ ਜੋਗੀ ਰਿਆਇਤ ਨਹੀਂ ਮਿਲਦੀ

ਇਹ ਮੰਨਣਯੋਗ ਗੱਲ ਹੈ ਕਿ ਭਾਰਤ ਦੀ ਵੱਡੀ ਗਿਣਤੀ ਲੋਕਾਂ ਦੀ ਬੌਧਿਕਤਾ ਦਾ ਹਾਲੇ ਤੱਕ ਵਿਕਾਸ ਨਹੀਂ ਹੋਇਆਅਸੀਂ ਅੱਜ ਵੀ ਪਹਿਲਾਂ ਵਾਲੀ ਥਾਂ ਹੀ ਖੜ੍ਹੇ ਹਾਂਸਦੀ ਦਰ ਸਦੀ ਅੱਗੇ ਵਧਦਿਆਂ ਸਾਡੀ ਸੋਚ ਵਿਚ ਨਿਘਾਰ ਆਇਆ ਹੈਅਸੀਂ ‘ਰੱਬ’ ਦੇ ਚੁੰਗਲ ਵਿਚ ਫਸੇ ਆਪਣਾ ਸਭ ਕੁਝ ਗੁਆ ਬੈਠੇ ਹਾਂ‘ਰੱਬ’ ਵੀ ਇੱਕ ਨਹੀਂ, ਸਾਨੂੰ ਸਮੇਂ-ਸਮੇਂ ਵੱਖਰੇ ‘ਰੱਬ’ ਡਰਾਉਂਦੇ ਹਨ ਤੇ ਅਸੀਂ ਡਰ ਦੇ ਪ੍ਰਭਾਵ ਹੇਠ ਬੜਾ ਕੁਝ ਅਨੈਤਿਕ ਕਰਦੇ ਹਾਂਜਦੋਂ ਡੇਰਿਆਂ ਤੇ ਦਾਤੀ ਵਰਗੇ ‘ਮਹਾਰਾਜ’ ਦੀ ਗੱਲ ਤੁਰਦੀ ਹੈ ਤਾਂ ਲੋਕਾਂ ਦਾ ਇੱਕ ਹਿੱਸਾ ਆਖਦਾ ਹੈ, ‘ਇਹ ਰਾਜਨੀਤਕ ਲੋਕਾਂ ਦੇ ਪੈਦਾ ਕੀਤੇ ਹਨ’ ਜਦੋਂ ਡੇਰੇਦਾਰਾਂ ਨੂੰ ਪੁੱਛਦੇ ਹਾਂ ਤਾਂ ਉਹ ਆਖਦੇ ਹਨ, ਇਸ ਥਾਂ ਲੋਕਾਂ ਦੀ ਆਪ-ਮੁਹਾਰੀ ਸ਼ਰਧਾ ਹੈ, ਕੋਈ ਸ਼ਕਤੀ ਹੈ ਤਾਂ ਲੋਕ ਆਉਂਦੇ ਹਨ” ਜਦਕਿ ਇਸ ਮਾਮਲੇ ਵਿਚ ਲੋਕਾਂ ਤੋਂ ਲੈ ਕੇ ਹਰ ਕੋਈ ਬਰਾਬਰ ਦਾ ਦੋਸ਼ੀ ਹੈਲੋਕ ਭੇਡਾਂ ਦੇ ਇੱਜੜਾਂ ਵਰਗੇ ਹਨਜਿੱਧਰ ਤੁਰਦੇ ਹਨ, ਕਤਾਰਾਂ ਬੰਨ੍ਹ ਤੁਰ ਪੈਂਦੇ ਹਨਲੋਹੜੇ ਦੀ ਮਹਿੰਗਾਈ ਵਿੱਚ ਵੀ ਦਿਹਾੜੀ ਮਾਰ ਕੇ ‘ਮਹਾਰਾਜ’ ਦੇ ਪੈਰੀਂ ਪੈਂਦੇ ਹਨ ਤੇ ‘ਮਹਾਰਾਜ’ ਦੀ ਕਰਤੂਤ ਸਾਹਮਣੇ ਆਉਣ ’ਤੇ ਵੀ ਸੱਚ ਸੁਣਨ ਲਈ ਤਿਆਰ ਨਹੀਂ ਹੁੰਦੇ ਜੇ ਸਰਕਾਰਾਂ ਚਾਹੁਣ ਤਾਂ ਕੀ ਨਹੀਂ ਹੋ ਸਕਦਾਦਿਨਾਂ ਵਿਚ ਡੇਰਿਆਂ ਦਾ ਸੱਚ ਸਾਹਮਣੇ ਆ ਸਕਦਾ ਹੈਪਰ ਜਿਹੜੇ ਮਾਹੌਲ ਵਿਚ ਪੰਜਾਬ ਅੰਦਰ ਇੱਕ ਸ਼ਕਤੀ ਵਾਲਾ ਮਹਾਰਾਜ ਕਈ ਵਰ੍ਹਿਆਂ ਤੋਂ ਫਰਿੱਜ ਵਿਚ ਪਿਆ ਹੋਵੇ, ਉੱਥੇ ਸਰਕਾਰਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ

ਇਹ ਵੇਲਾ ਆਪੇ ਬਣੇ ਸੰਤਾਂ, ਮਹਾਰਾਜਾ ਬਾਰੇ ਗੰਭੀਰ ਵਿਚਾਰ-ਵਟਾਂਦਰੇ ਦਾ ਹੈਇਹ ‘ਮਹਾਰਾਜ’ ਸਾਡੀਆਂ ਧੀਆਂ, ਭੈਣਾਂ ਨਾਲ ਕੀ ਕਰ ਰਹੇ ਹਨ ਤੇ ਅਸੀਂ ਸਭ ਕੁਝ ਜਾਣਦਿਆਂ ਵੀ ਵਾਪਸ ਨਹੀਂ ਮੁੜ ਰਹੇਸਮਾਜ ਨਹੀਂ, ਸਾਡੀ ਸੋਚ ਗਰਕ ਗਈ ਹੈ, ਜਿਸ ਕਰਕੇ ਅਸੀਂ ਆਪਣੀਆਂ ਜਵਾਨ ਧੀਆਂ-ਭੈਣਾਂ ਨੂੰ ਅਜਿਹੇ ਡੇਰਿਆਂ ਦੇ ਹਵਾਲੇ ਕਰਦੇ ਹਾਂ

ਸਿਆਣੇ ਕਹਿੰਦੇ ਹਨ ਕਿ ਜਦੋਂ ਜਾਗੋ, ਉਦੋਂ ਹੀ ਸਵੇਰਾਸਭ ਉੱਠੋ ਅਤੇ ਆਪਣੇ ਫ਼ਰਜ਼ ਪਛਾਣੋਆਪਣੀਆਂ ਮਾਵਾਂ, ਭੈਣਾਂ ਅਤੇ ਬੇਟੀਆਂ ਦੀ ਇੱਜ਼ਤ ਲਈ ਲੜੋਪਿਛਲੱਗ ਨਾ ਬਣੋਕੋਈ ਗੈਬੀ ਸ਼ਕਤੀ ਨਹੀਂ ਹੈਅੰਨ੍ਹੇਵਾਹ ਯਕੀਨ ਨਾ ਕਰੋਹਰ ਗੱਲ ਨੂੰ ਤਰਕ ਦੀ ਕਸੌਟੀ ’ਤੇ ਲਾ ਕੇ ਪਰਖੋ, ਕਿਉਂਕਿ ਅੰਨ੍ਹੀ ਸ਼ਰਧਾ ਬਹੁਤ ਹੀ ਖ਼ਤਰਨਾਕ ਹੈਸਭ ਉੱਠੋ, ਤਾਂ ਕਿ ਹੋਰ ਕੁਵੇਲਾ ਨਾ ਹੋ ਜਾਵੇ

*****

(1196)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author