GurmitShugli7ਜਿਹੜੇ ਲੋਕ ਕਿਸੇ ਸਧਾਰਨ ਵਿਅਕਤੀ ਦਾ ਦੁੱਧ ਦਾ ਡਰੰਮ ਸੜਕ ਵਿਚ ਮੂਧਾ ...
(13 ਜੂਨ 2018)

 

ਲੰਘੇ ਵੇਲੇ ਤੇ ਅੱਜ ਦੀ ਕਿਸਾਨੀ ਦੀ ਬਾਤ ਪਾਉਂਦਿਆਂ ਬਹੁਤ ਕੁਝ ਦਿਮਾਗ਼ ਵਿਚ ਆਣ ਖਲੋਂਦਾ ਹੈਜਦੋਂ ਤਕਨੀਕ ਅੱਜ ਵਾਂਗ ਵਿਕਸਤ ਨਹੀਂ ਸੀ, ਖੇਤੀਬਾੜੀ ਬਲਦਾਂ ਨਾਲ ਹੁੰਦੀ ਸੀ, ਉਦੋਂ ਖੁਦਕੁਸ਼ੀਆਂ ਦੀ ਖ਼ਬਰ ਪੜ੍ਹਨ ਨੂੰ ਨਹੀਂ ਸੀ ਮਿਲਦੀਹੁਣ ਜਦੋਂ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਹੋਣ ਲੱਗਾ ਤਾਂ ਹਰ ਰੋਜ਼ ਅਖ਼ਬਾਰਾਂ ਦੇ ਸਫ਼ੇ ਖੁਦਕੁਸ਼ੀਆਂ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਹਨ

ਛੋਟੇ ਹੁੰਦਿਆਂ ਮੈਂ ਬਾਪ ਤੋਂ ਸੁਣਿਆ ਸੀ ਕਿ ਕਿਸਾਨ ਦੀ ਛੁੱਟੀ ਸਿਰਫ ਸੰਗਰਾਂਦ ਵਾਲੇ ਦਿਨ ਹੁੰਦੀ ਹੈਉਸ ਦਿਨ ਉਹ ਆਪ ਵੀ ਕੰਮ ਨਹੀਂ ਕਰਦਾ ਤੇ ਪਸ਼ੂਆਂ ਤੋਂ ਵੀ ਨਹੀਂ ਕਰਾਉਂਦਾਭਾਵ ਬਲ਼ਦਾਂ ਦੇ ਗਲ਼ ਵਿੱਚ ਪੰਜਾਲੀ ਨਹੀਂ ਪਾਉਂਦਾ ਪਰ ਹੁਣ ਕਿਸਾਨ ਦੀ ਕੋਈ ਛੁੱਟੀ ਨਹੀਂਫੌਜੀ ਨਾਲੋਂ ਵੀ ਸਖਤ ਡਿਊਟੀ ਕਿਸਾਨ ਦੀ ਹੈਫੌਜੀ ਵੀ ਮੌਕੇ ਮੁਤਾਬਕ ਪੰਦਰਾਂ ਦਿਨ, ਮਹੀਨੇ ਦੀ ਛੁੱਟੀ ਲੈ ਸਕਦਾ, ਪਰ ਕਿਸਾਨ ਨਹੀਂਉਹ ਸੌਣ ਲੱਗਾ ਵੀ ਕੰਮ ਬਾਰੇ ਸੋਚਦਾ, ਉੱਠਣ ਲੱਗਾ ਵੀਉਸ ਨੂੰ ਸਰਕਾਰਾਂ, ਆੜ੍ਹਤੀਆਂ ਦਾ ਚੇਤਾ ਆਉਂਦਾ ਹੀ ਰਹਿੰਦਾ ਹੈ

ਪਿਛਲੇ ਦਿਨੀਂ ਪੰਜਾਬ ਦੇ ਕਿਸਾਨ ਪੰਜ ਦਿਨ ਦੀ ਛੁੱਟੀ ਤੇ ਗਏ ਸਨਕਿਸਾਨ ਅੰਦੋਲਨ ਦਾ ਨਾਂਅ ਰੱਖਿਆ ਗਿਆ, ਪਿੰਡ ਬੰਦ, ਕਿਸਾਨ ਛੁੱਟੀ ਤੇ’ ਭਾਰਤ ਦੇ ਕਈ ਸੂਬਿਆਂ ਵਿੱਚ ਇਹ ਅੰਦੋਲਨ ਇੱਕੋ ਦਿਨ ਸ਼ੁਰੂ ਹੋਇਆਮਸਲੇ ਵਾਜਬ ਸਨ ਕਿ ਸਵਾਮੀਨਾਥਨ ਫਾਰਮੂਲਾ ਲਾਗੂ ਕੀਤਾ ਜਾਵੇ, ਫਸਲਾਂ ਦਾ ਸਹੀ ਮੁੱਲ ਤੈਅ ਹੋਵੇ, ਕਿਸਾਨੀ ਨਾਲ ਕੀਤੇ ਸਾਰੇ ਵਾਅਦੇ ਪੂਰੇ ਹੋਣਯੋਜਨਾ ਸੀ ਕਿ ਜਦੋਂ ਪਿੰਡਾਂ ਤੋਂ ਸ਼ਹਿਰਾਂ ਵੱਲ ਦੁੱਧ, ਸਬਜ਼ੀਆਂ ਦੀ ਸਪਲਾਈ ਬੰਦ ਹੋਵੇਗੀ ਤਾਂ ਹਾਹਾਕਾਰ ਮਚੇਗੀ ਤੇ ਸਰਕਾਰਾਂ ਕਿਸਾਨੀ ਮੰਗਾਂ ਮੰਨਣ ਲਈ ਮਜਬੂਰ ਹੋਣਗੀਆਂ

ਬਾਕੀ ਸੂਬਿਆਂ ਵਿੱਚ ਤਾਂ ਇਹ ਅੰਦੋਲਨ ਦਸ ਜੂਨ ਤੱਕ ਹੀ ਚੱਲੇਗਾ, ਪਰ ਪੰਜਾਬ ਵਿੱਚ ਛੇ ਜੂਨ ਨੂੰ ਮਜਬੂਰੀ ਵਿੱਚ ਸਮਾਪਤੀ ਕਰਨੀ ਪਈਹਾਲਾਂਕਿ ਅਸੀਂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਹਾਂ, ਪਰ ਅੰਦੋਲਨ ਉਹ ਚਾਹੀਦਾ ਹੈ, ਜਿਸ ਨਾਲ ਸ਼ਹਿਰੀਆਂ ਤੇ ਖੇਤੀਬਾੜੀ ਨਾਲ ਸੰਬੰਧ ਨਾ ਰੱਖਣ ਵਾਲਿਆਂ ਨੂੰ ਵੀ ਨਾਲ ਜੋੜਿਆ ਜਾਵੇਪਿੰਡ ਬੰਦ, ਕਿਸਾਨ ਛੁੱਟੀ ’ਤੇ’ ਅੰਦੋਲਨ ਕਰਦਿਆਂ ਕਿਸਾਨ ਛੁੱਟੀ ਤੇ ਨਹੀਂ ਸਨ, ਉਹ ਤਾਂ ਸੜਕਾਂ ਤੇ ਸਨਅੰਦੋਲਨ ਦਾ ਕੋਈ ਮੂੰਹ-ਸਿਰ ਨਹੀਂ ਸੀਜੇ ਯੋਜਨਾਬੱਧ ਅੰਦੋਲਨ ਹੁੰਦਾ ਤਾਂ ਪੂਰੇ ਦਸ ਦਿਨ ਚਲਦਾ ਤੇ ਸਰਕਾਰ ਕੋਈ ਐਕਸ਼ਨ ਲੈਣ ਲਈ ਮਜਬੂਰ ਹੁੰਦੀ, ਪਰ ਜਿਵੇਂ ਕਿ ਹਰ ਅੰਦੋਲਨ ਵਿੱਚ ਹੁੰਦਾ ਹੈ, ਇਸ ਅੰਦੋਲਨ ਦੀ ਆੜ ਵਿੱਚ ਕਿੜਾਂ ਕੱਢਣ ਤੇ ਬਦਮਾਸ਼ੀਆਂ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆਜਦੋਂ ਖ਼ਬਰਾਂ ਆਉਣ ਲੱਗੀਆਂ ਕਿ ਦੋਧੀਆਂ ਤੇ ਵਪਾਰੀਆਂ ਦੀ ਕਿਸਾਨਾਂ ਨਾਲ ਖਹਿਬਾਜ਼ੀ ਸ਼ੁਰੂ ਹੋ ਗਈ ਹੈ ਤਾਂ ਕਦਮ ਪਿਛਾਂਹ ਨੂੰ ਖਿੱਚਣੇ ਪਏਥਾਂ-ਥਾਂ ਕਿਸਾਨਾਂ’ ਵੱਲੋਂ ਦੁੱਧ ਸੜਕਾਂ ਤੇ ਡੋਲ੍ਹਿਆ ਗਿਆਸਬਜ਼ੀਆਂ ਸੜਕਾਂ ਵਿਚ ਖਿਲਾਰੀਆਂ ਗਈਆਂਜਿਹੜੇ ਲੋਕ ਕਿਸੇ ਸਧਾਰਨ ਵਿਅਕਤੀ ਦਾ ਦੁੱਧ ਦਾ ਡਰੰਮ ਸੜਕ ਵਿਚ ਮੂਧਾ ਕਰ ਦਿੰਦੇ ਸਨ, ਉਹਦੇ ਨਾਲ ਸਵਾਮੀਨਾਥਨ ਫਾਰਮੂਲੇ ਦਾ ਕੀ ਸੰਬੰਧ, ਇਹ ਨਹੀਂ ਸੋਚਿਆ ਗਿਆ? ਕੀ ਉਸ ਡਰੰਮ ਵਾਲੇ ਨੇ ਫ਼ਸਲਾਂ ਦਾ ਉੱਚਿਤ ਭਾਅ ਮਿੱਥ ਕੇ ਦੇਣਾ ਸੀ?

ਪੰਜਾਬ ਵਿੱਚ ਅੰਦੋਲਨ ਖਤਮ ਕਰਨ ਬਾਰੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ਅਸੀਂ ਮਾਂਵਾਂ ਦੇ ਪੁੱਤ ਨਹੀਂ ਮਰਾਉਣੇ ਚਾਹੁੰਦੇਇਸ ਅੰਦੋਲਨ ਵਿੱਚ ਗਲਤ ਅਨਸਰਾਂ ਦੀ ਘੁਸਪੈਠ ਹੋ ਗਈ ਸੀ, ਤਾਂ ਇਹ ਵਾਪਸ ਲੈਣਾ ਪਿਆ।’

ਵੇਲੇ ਸਿਰ ਚੁੱਕਿਆ ਇਹ ਵਧੀਆ ਕਦਮ ਸੀਜੇ ਦਸ ਤਰੀਕ ਤੱਕ ਝੜਪਾਂ ਹੋ ਜਾਂਦੀਆਂ, ਹਿੰਸਕ ਘਟਨਾਵਾਂ ਵਾਪਰ ਜਾਂਦੀਆਂ ਤਾਂ ਬਦਨਾਮ ਸਿਰਫ਼ ਕਿਸਾਨ ਅੰਦੋਲਨ ਹੋਣਾ ਸੀਇਹ ਅੰਦੋਲਨ ਸ਼ੁਰੂ ਕਰਨ ਮੌਕੇ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਦਾ ਖਿਆਲ ਨਹੀਂ ਕੀਤਾ ਕਿ ਲੰਘੇ ਵੇਲੇ ਨਾਸਿਕ ਤੋਂ ਮੁੰਬਈ ਤੱਕ ਤੀਹ ਹਜ਼ਾਰ ਕਿਸਾਨਾਂ ਨੇ ਪੂਰੇ ਅਨੁਸ਼ਾਸਨ ਵਿੱਚ ਰਹਿ ਕੇ ਮਹਾਰਾਸ਼ਟਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਈਆਂ ਸਨਰਾਜਸਥਾਨ ਦੇ ਕਿਸਾਨ ਪਰਿਵਾਰਾਂ ਸਮੇਤ ਸੜਕਾਂ ਤੇ ਉੱਤਰੇ ਸਨ ਤੇ ਵਸੁੰਧਰਾ ਰਾਜੇ ਤੋਂ ਆਪਣੀਆਂ ਮੰਗਾਂ ਮਨਵਾਈਆਂਕਰਨਾਟਕ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਹੰਭਲਾ ਮਾਰ ਕੇ ਸਰਕਾਰ ਨੂੰ ਮੰਗਾਂ ਮੰਨਣ ਵਾਸਤੇ ਮਜਬੂਰ ਕੀਤਾ ਸੀ

ਪਰ ਪੰਜਾਬ ਵਿੱਚ ਕੀ ਸੀ? ਕੁਝ ਵੀ ਨਹੀਂਇਹ ਅੰਦੋਲਨ ਦੇਖ ਇੰਜ ਜਾਪਦਾ ਸੀ ਜਿਵੇਂ ਤੁਰਦਿਆਂ-ਫਿਰਦਿਆਂ ਉਲੀਕ ਲਿਆ ਹੋਵੇਚਾਹੀਦਾ ਤਾਂ ਇਹ ਸੀ ਕਿ ਕਿਸਾਨ ਡਿਪਟੀ ਕਮਿਸ਼ਨਰ ਦਫ਼ਤਰਾਂ ਮੂਹਰੇ ਧਰਨੇ ਦਿੰਦੇ, ਮੰਤਰੀਆਂ ਦੇ ਦਫ਼ਤਰਾਂ, ਘਰਾਂ ਦਾ ਘਿਰਾਓ ਕਰਦੇ, ਪਰ ਕਿਸਾਨ ਸੜਕਾਂ ਤੇ ਆ ਗਏ ਅਤੇ ਉਨ੍ਹਾਂ ਵਿੱਚ ਰਲੇ ਹੋਏ ਕਈ ਸ਼ਰਾਰਤੀ ਮਨਆਈਆਂ ਕਰਨ ਲੱਗ ਗਏ

ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ਨੇ ਕਿਸਾਨ ਅੰਦੋਲਨ ਦੀ ਪੋਲ ਖੋਲ੍ਹ ਦਿੱਤੀਇੱਕ ਬੱਚੇ ਕੋਲੋਂ ਦੁੱਧ ਦਾ ਡੋਲੂ ਖੋਹ ਸੜਕ ਵਿੱਚ ਡੋਲ੍ਹ ਦਿੱਤਾ ਗਿਆਸਕੂਟਰੀ ਤੇ ਸ਼ਹਿਰ ਨੂੰ ਸਬਜ਼ੀਆਂ ਲੈ ਕੇ ਜਾ ਰਹੇ ਇੱਕ ਵਿਅਕਤੀ ਦੀ ਸਬਜ਼ੀ ਖਿਲਾਰ ਦਿੱਤੀਉਹ ਰੋਂਦਾ ਹੋਇਆ ਕਹਿ ਰਿਹਾ ਕਿ ਅਸੀਂ ਸਬਜ਼ੀਆਂ ਮਜ਼ਦੂਰਾਂ ਤੋਂ ਕਿੱਲੋ ਦੇ ਹਿਸਾਬ ਨਾਲ ਪੈਸੇ ਦੇ ਕੇ ਤੁੜਵਾਉਂਦੇ ਹਾਂ, ਕਈ ਮਹੀਨੇ ਦਿਨ-ਰਾਤ ਮਿਹਨਤ ਕਰਦੇ ਹਾਂ, ਪਰ ਅੱਜ ਮਿੰਟਾਂ ਵਿੱਚ ਹੀ ਮੇਰੀ ਮਿਹਨਤ ਤੇ ਪਾਣੀ ਫੇਰ ਦਿੱਤਾ

ਕਈ ਕਿਸਾਨਾਂ ਨੇ ਦੁੱਧ ਦੀਆਂ ਛਬੀਲਾਂ ਲਾਈਆਂਕਈ ਥਾਈਂ ਹਸਪਤਾਲਾਂ ਤੇ ਝੌਂਪੜੀਆਂ ਵਿੱਚ ਰਹਿਣ ਲੋਕਾਂ ਨੂੰ ਵੀ ਦੁੱਧ ਵਰਤਾਇਆ ਗਿਆ, ਪਰ ਸਭ ਥਾਈਂ ਇਹ ਨਹੀਂ ਹੋਇਆ

ਹੁਣ ਜਦੋਂ ਇਹ ਅੰਦੋਲਨ ਖਤਮ ਹੋ ਚੁੱਕਾ ਹੈ ਤਾਂ ਕੁਝ ਸਵਾਲ ਦਿਮਾਗ਼ ਵਿੱਚ ਜ਼ਰੂਰ ਉੱਠਦੇ ਹਨ ਕਿ ਭਵਿੱਖ ਵਿੱਚ ਕਿਸਾਨ ਅੰਦੋਲਨਾਂ ਦੀ ਰੂਪ-ਰੇਖਾ ਕੀ ਹੋਣੀ ਚਾਹੀਦੀ ਹੈਕਿੰਨਾ ਚਿਰ ਅਸੀਂ ਇਹੋ ਜਿਹੇ ਅਸਫ਼ਲ ਅੰਦੋਲਨ ਕਰਦੇ ਰਹਾਂਗੇਲੋੜ ਇਕਜੁਟਤਾ ਤੇ ਸਹੀ ਦਿਸ਼ਾ ਦੀ ਹੈਜੇ ਸਹੀ ਦਿਸ਼ਾ ਵੱਲ ਵਧੇ ਤਾਂ ਸਰਕਾਰਾਂ ਝੁਕਣ ਲਈ ਮਜਬੂਰ ਹੋਣਗੀਆਂ, ਪਰ ਜੇਕਰ ਅਸੀਂ ਇਸੇ ਤਰ੍ਹਾਂ ਥੋੜ੍ਹ-ਚਿਰੇ ਅੰਦੋਲਨ ਬਿਨਾਂ ਕੁਝ ਸੋਚਿਆਂ ਸ਼ੁਰੂ ਕਰਕੇ ਅੱਧ-ਵਿਚਾਲੇ ਸਮਾਪਤ ਕਰਾਂਗੇ ਤਾਂ ਸਾਡੀ ਖਿੱਲੀ ਉੱਡੇਗੀਸਰਕਾਰਾਂ ਤੇ ਦਬਾਅ ਬਣਾਉਣ ਲਈ ਕਿਸਾਨੀ ਲਾਮਬੰਦ ਹੋਵੇ, ਸਾਡੀ ਕਾਮਨਾ ਹੈਹਰ ਫ਼ੈਸਲਾ ਸੋਚ-ਸਮਝ ਕੇ ਲਿਆ ਜਾਵੇ

*****

(1189)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author