GurmitPalahi7ਕਿਸਾਨਾਂ ਦੀ ਭੈੜੀ ਹਾਲਤ ਅਤੇ ਖੇਤੀ ਸੰਕਟ ਨੂੰ ਧਿਆਨ ਵਿਚ ਰੱਖਦਿਆਂ ...
(4 ਜੂਨ 2018)

 

ਸਾਡੇ ਦੇਸ਼ ਦੇ ਸਾਢੇ ਤਿੰਨ ਲੱਖ ਕਿਸਾਨ ਖ਼ੁਦਕੁਸ਼ੀ ਕਰ ਗਏ ਹਨਦੇਸ਼ ਦੇ ਲੋਕਾਂ ਲਈ ਅੰਨ ਪੈਦਾ ਕਰਨ ਵਾਲੇ ਕਿਸਾਨ ਆਪ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨਕਰਜ਼ੇ ਨਾਲ ਕਿਸਾਨਾਂ ਦਾ ਪੋਟਾ-ਪੋਟਾ ਵਿੰਨ੍ਹਿਆ ਪਿਆ ਹੈਦੇਸ਼ ਵਿਚ ਖੇਤੀ ਧੰਦਾ ਸੰਕਟ ਵਿੱਚ ਹੈਇਹੋ ਜਿਹੀ ਹਾਲਤ ਦੇ ਮੱਦੇ-ਨਜ਼ਰ ਦੇਸ਼ ਦੀਆਂ 207 ਕਿਸਾਨ ਜੱਥੇਬੰਦੀਆਂ ਨੇ ਪਹਿਲੀ ਵਾਰ ਇਕੱਠੇ ਹੋ ਕੇ ਪਹਿਲੀ ਜੂਨ ਤੋਂ ਦਸ ਜੂਨ ਤੱਕ ਬੰਦ ਅਤੇ ਬਾਈਕਾਟ ਦਾ ਸੱਦਾ ਦਿੱਤਾ ਹੈਉਹਨਾਂ ਦੀਆਂ ਦੋ ਪ੍ਰਮੁੱਖ ਮੰਗਾਂ ਹਨ: ਕਿਸਾਨਾਂ ਦਾ ਸੱਚਮੁੱਚ ਕਰਜ਼ਾ ਮੁਆਫ ਹੋਵੇ ਅਤੇ ਖੇਤੀ ਉਤਪਾਦਾਂ ਦੇ ਲਾਹੇਵੰਦ ਘੱਟੋ-ਘੱਟ ਸਮੱਰਥਨ ਮੁੱਲ ਨੂੰ ਯਕੀਨੀ ਬਣਾਇਆ ਜਾਵੇ

ਇਹਨਾਂ ਮੰਗਾਂ ਸੰਬੰਧੀ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਰਾਸ਼ਟਰਪਤੀ ਨੂੰ ਮਿਲ ਕੇ ਖੇਤੀ ਸੰਕਟ ’ਤੇ ਵਿਚਾਰ-ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਤੁਰੰਤ ਬੁਲਾਉਣ ਦੀ ਬੇਨਤੀ ਕੀਤੀ ਹੈਮੰਗ-ਪੱਤਰ ਵਿਚ ਕਿਹਾ ਗਿਆ ਹੈ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਖੇਤੀ ਸੰਕਟ ਸੰਬੰਧੀ ਸਦਨ ਦੀਆਂ ਆਮ ਬੈਠਕਾਂ ਵਿੱਚ ਕਦੇ ਚਰਚਾ ਹੀ ਨਹੀਂ ਹੁੰਦੀਕਿਸਾਨ ਜੱਥੇਬੰਦੀਆਂ ਨੇ ਆਪਣੇ ਹੱਕ ਵਿਚ ਦਲੀਲ ਦਿੰਦਿਆਂ ਆਖਿਆ ਕਿ ਜੇ ਜੀ ਐੱਸ ਟੀ ਲਈ ਅੱਧੀ ਰਾਤ ਨੂੰ ਸੰਸਦ ਦਾ ਵਿਸ਼ੇਸ਼ ਇਜਲਾਸ ਹੋ ਸਕਦਾ ਹੈ ਤਾਂ ਦੇਸ਼ ਦੇ ਕਿਸਾਨਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸੰਸਦ ਦਾ ਇਜਲਾਸ ਕਿਉਂ ਨਹੀਂ ਹੋ ਸਕਦਾ?

132 ਕਰੋੜ ਦੀ ਆਬਾਦੀ ਵਾਲੇ ਦੇਸ਼ ਭਾਰਤ ਵਿੱਚ ਖੇਤੀ ਉਤਪਾਦਨ ਵਿੱਚ ਠਹਿਰਾਅ ਆ ਗਿਆ ਹੈਸ਼ਹਿਰੀਕਰਨ, ਪੌਣ-ਪਾਣੀ ਦੇ ਬਦਲਾਅ ਅਤੇ ਪਲੀਤ ਹੋ ਰਹੇ ਵਾਤਾਵਰਣ ਕਾਰਨ ਖੇਤੀ ਪੈਦਾਵਾਰ ਵਿੱਚ ਰੁਕਾਵਟ ਆ ਰਹੀ ਹੈਹਵਾ, ਪਾਣੀ, ਜ਼ਮੀਨ ਜ਼ਹਿਰੀਲੀ ਅਤੇ ਪ੍ਰਦੂਸ਼ਤ ਹੋ ਗਈ ਹੈਕੁੱਲ ਘਰੇਲੂ ਉਤਪਾਦਨ ਵਿੱਚ ਖੇਤੀ ਦੀ ਹਿੱਸੇਦਾਰੀ ਘਟ ਕੇ 14 ਫ਼ੀਸਦੀ ਰਹਿ ਗਈ ਹੈਇੱਕ ਪਾਸੇ ਕਿਸਾਨ ਫ਼ਸਲਾਂ ਦੀ ਉਪਜ ਵਿਚ ਵਾਧੇ ਬਾਰੇ ਚਿੰਤਤ ਹੈ, ਦੂਜੇ ਪਾਸੇ ਖੇਤੀ ਉਤਪਾਦਨ ਦੀ ਲਾਗਤ ਵਿਚ ਵਾਧਾ ਹੋ ਰਿਹਾ ਹੈਡੀਜ਼ਲ ਦੇ ਮੁੱਲ ਵਿੱਚ ਹੋ ਰਹੇ ਵਾਧੇ ਨੇ ਖੇਤੀ ਲਾਗਤ ਹੋਰ ਵੀ ਮਹਿੰਗੀ ਕਰ ਦਿੱਤੀ ਹੈਮਜ਼ਦੂਰੀ ਦੀ ਲਾਗਤ ਵਧ ਰਹੀ ਹੈ ਤੇ ਖੇਤ ਮਜ਼ਦੂਰ ਵੀ ਨਹੀਂ ਮਿਲ ਰਹੇਇਸ ਤੋਂ ਬਿਨਾਂ ਹੜ੍ਹ, ਸੋਕਾ, ਅਹਿਣ ਦੇ ਗੋਲੇ, ਕੀੜੇ-ਮਕੌੜੇ, ਆਵਾਰਾ ਪਸ਼ੂ ਫ਼ਸਲਾਂ ਬਰਬਾਦ ਕਰ ਦਿੰਦੇ ਹਨ ਅਤੇ ਕਿਸਾਨਾਂ ਨੂੰ ਬੀਜ ਵੀ ਸਸਤੇ ਭਾਅ ’ਤੇ ਨਹੀਂ ਮਿਲਦੇਚੰਗੀ ਫ਼ਸਲ ਪੈਦਾ ਹੋ ਵੀ ਜਾਵੇ, ਤਦ ਵੀ ਬਾਜ਼ਾਰ ਵਿੱਚ ਉਸ ਦੀ ਸਹੀ ਕੀਮਤ ਕਿਸਾਨ ਨੂੰ ਨਹੀਂ ਮਿਲਦੀਫ਼ਸਲ ਦੀ ਸਟੋਰੇਜ ਦਾ ਉਸ ਕੋਲ ਕੋਈ ਪ੍ਰਬੰਧ ਨਹੀਂਇਸਦਾ ਫਾਇਦਾ ਦਲਾਲ ਤੇ ਆੜ੍ਹਤੀਏ ਉਠਾਉਂਦੇ ਹਨ, ਜੋ ਉਹਨਾਂ ਦੀ ਫ਼ਸਲ ਸਸਤੇ ਭਾਅ ’ਤੇ ਖ਼ਰੀਦਦੇ ਤੇ ਸਮਾਂ ਆਉਣ ’ਤੇ ਮਹਿੰਗੇ ਭਾਅ ਵੇਚਦੇ ਹਨਭਾਵੇਂ ਗੰਨਾ, ਚਾਵਲ, ਕਪਾਹ, ਕਣਕ ਵੇਚਣ ਲਈ ਦੇਸ਼ ਵਿੱਚ ਕਿਸਾਨ ਕੋਲ ਮੁਕਾਬਲਤਨ ਸੁਵਿਧਾ ਹੈ, ਪਰ ਹੋਰ ਫ਼ਸਲਾਂ ਸਮੇਤ ਦਾਲਾਂ ਦਾ ਭਾਅ ਤਾਂ ਉਹਨਾਂ ਨੂੰ ਲਾਗਤ ਦੇ ਅਨੁਸਾਰ ਮਿਲਦਾ ਹੀ ਨਹੀਂ

ਸਟੋਰੇਜ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਦੀਆਂ ਟਨਾਂ ਦੇ ਟਨ ਕਰੋੜਾਂ ਦੇ ਮੁੱਲ ਦੀਆਂ ਉਪਜਾਂ ਨਸ਼ਟ ਹੋ ਜਾਂਦੀਆਂ ਹਨਖੇਤੀ ਉਤਪਾਦਾਂ ਦੀ ਵੰਡ ਪ੍ਰਣਾਲੀ ਦੋਸ਼ ਪੂਰਨ ਹੋਣ ਕਾਰਨ ਵਿਚੋਲੇ, ਸਟੋਰੀਏ ਕਈ ਹਾਲਤਾਂ ਵਿੱਚ ਸੌ ਤੋਂ ਤਿੰਨ ਸੌ ਫ਼ੀਸਦੀ ਤੱਕ ਘੱਟ ਮੁੱਲ ਉੱਤੇ ਕਿਸਾਨਾਂ ਤੋਂ ਖੇਤੀ ਉਤਪਾਦ ਖ਼ਰੀਦਦੇ ਹਨਕਿਸਾਨ 4 ਰੁਪਏ ਆਲੂ ਵੇਚਦਾ ਹੈ ਅਤੇ ਬਾਜ਼ਾਰ ਵਿਚ ਆਲੂ ਖ਼ਰੀਦਣ ਵਾਲੇ ਗਾਹਕ ਨੂੰ ਇਹ ਵੀਹ ਰੁਪਏ ਕਿਲੋਗ੍ਰਾਮ ਮਿਲਦਾ ਹੈਇਹ ਫ਼ਰਕ ਆਖ਼ਿਰ ਇੰਜ ਕਿਉਂ ਹੈ? ਕਿਉਂ ਕਿਸਾਨਾਂ ਦੀ ਵੱਡੀ ਪੱਧਰ ’ਤੇ ਲੁੱਟ ਹੁੰਦੀ ਹੈ ਅਤੇ ਕਿਉਂ ਖ਼ਪਤਕਾਰ ਵੀ ਲੁੱਟਿਆ ਜਾ ਰਿਹਾ ਹੈ?

ਇਹੋ ਜਿਹੀਆਂ ਹਾਲਤਾਂ ਦੇ ਮੱਦੇ-ਨਜ਼ਰ 2004-05 ਵਿੱਚ ਰਾਸ਼ਟਰੀ ਨਮੂਨਾ ਸਰਵੇਖਣ ਆਯੋਗ ਦੀ ਇੱਕ ਰਿਪੋਰਟ ਛਪੀ ਸੀ, ਜਿਸ ਦੇ ਅਨੁਸਾਰ ਦੇਸ਼ ਦੇ 45 ਫ਼ੀਸਦੀ ਛੋਟੇ ਕਿਸਾਨ ਖੇਤੀ ਛੱਡਣਾ ਚਾਹੁੰਦੇ ਹਨਉਹ ਤਾਂ ਜੱਦੀ-ਪੁਸ਼ਤੀ ਪਰੰਪਰਾ ਨੂੰ ਧਿਆਨ ਵਿਚ ਰੱਖਦਿਆਂ ਖੇਤੀ ਦੇ ਧੰਦੇ ਨੂੰ ਮਜਬੂਰੀ ਵਿਚ ਜਾਰੀ ਰੱਖ ਰਹੇ ਹਨਇਹ ਦੇਖਣ ਵਿੱਚ ਵੀ ਆਇਆ ਹੈ ਕਿ ਕੁਝ ਫ਼ਸਲਾਂ ਦੇ ਨੀਯਤ ਕੀਤੇ ਘੱਟੋ-ਘੱਟ ਸਮੱਰਥਨ ਮੁੱਲ ਦਾ ਲਾਭ ਵੀ ਵੱਡੇ ਕਿਸਾਨਾਂ ਨੂੰ ਮਿਲਦਾ ਹੈਸੱਠ ਫ਼ੀਸਦੀ ਤੋਂ ਵੱਧ ਬਿਲਕੁਲ ਛੋਟੇ ਅਤੇ ਸੀਮਾਂਤ ਕਿਸਾਨ, ਜਿਨ੍ਹਾਂ ਕੋਲ ਆਪਣੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਅਨਾਜ ਹੁੰਦਾ ਹੈ, ਇਸ ਲਾਭ ਤੋਂ ਵਿਰਵੇ ਰਹਿ ਜਾਂਦੇ ਹਨ

ਕਿਸਾਨਾਂ ਦੀ ਭੈੜੀ ਹਾਲਤ ਅਤੇ ਖੇਤੀ ਸੰਕਟ ਨੂੰ ਧਿਆਨ ਵਿਚ ਰੱਖਦਿਆਂ ਯੂ ਪੀ ਏ ਸਰਕਾਰ ਨੇ 2004 ਵਿੱਚ ਨੈਸ਼ਨਲ ਕਮਿਸ਼ਨ ਫਾਰ ਫਾਰਮਰਜ਼ ਦੀ ਸਥਾਪਨਾ ਡਾ. ਸਵਾਮੀਨਾਥਨ ਦੀ ਅਗਵਾਈ ਵਿਚ ਕੀਤੀ ਸੀਉਸ ਨੇ ਆਪਣੀ ਰਿਪੋਰਟ 4 ਅਕਤੂਬਰ 2006 ਨੂੰ ਸਰਕਾਰ ਨੂੰ ਪੇਸ਼ ਕੀਤੀਇਸ ਕਮਿਸ਼ਨ ਨੇ ਜਿੱਥੇ ਸਿੰਜਾਈ ਸੁਧਾਰਾਂ, ਜ਼ਮੀਨੀ ਸੁਧਾਰਾਂ, ਖੇਤੀ ਉਤਪਾਦਨ ਵਧਾਉਣ, ਫ਼ਸਲਾਂ ਦੇ ਬੀਮੇ, ਫ਼ਸਲ ਕਰਜ਼ਾ, ਫ਼ਸਲਾਂ ਦੀ ਸੁਰੱਖਿਆ, ਫ਼ਸਲਾਂ ਦੀ ਸਟੋਰੇਜ ਅਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਰਿਪੋਰਟ ਪੇਸ਼ ਕੀਤੀ, ਉੱਥੇ ਇਹ ਸੁਝਾਇਆ ਕਿ ਕਿਸਾਨਾਂ ਨੂੰ ਫ਼ਸਲਾਂ ਦਾ ਸਮੱਰਥਨ ਮੁੱਲ ਫ਼ਸਲ ਦੀ ਲਾਗਤ ਉੱਤੇ 50 ਫ਼ੀਸਦੀ ਵਾਧੇ ਨਾਲ ਨੀਯਤ ਹੋਣਾ ਚਾਹੀਦਾ ਹੈਤਦੇ ਕਿਸਾਨ ਨੂੰ ਕੁਝ ਰਾਹਤ ਮਿਲ ਸਕੇਗੀ, ਪਰ ਹੁਣ ਤੱਕ ਕਿਸੇ ਵੀ ਸਰਕਾਰ ਨੇ ਡਾ.ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਲਈ ਕੋਈ ਕਦਮ ਨਹੀਂ ਪੁੱਟੇ

ਭਾਜਪਾ ਨੇ ਆਪਣੇ ਚੋਣ ਮਨੋਰਥ-ਪੱਤਰ ਵਿੱਚ ਕਿਸਾਨਾਂ ਨੂੰ ਲਾਗਤ ਮੁੱਲ ਦਾ ਡੇਢ ਗੁਣਾਂ ਮੁੱਲ ਦੇਣ ਦਾ ਵਾਅਦਾ ਕੀਤਾ ਸੀ, ਪਰ ਸੁਪਰੀਮ ਕੋਰਟ ਵਿੱਚ ਜਨਹਿੱਤ ਪਟੀਸ਼ਨ ਦੇ ਜਵਾਬ ਵਿੱਚ ਸਰਕਾਰ ਦੇ ਅਟਾਰਨੀ ਜਨਰਲ ਨੇ ਲਿਖ ਕੇ ਦੇ ਦਿੱਤਾ ਕਿ ਇਹ ਸੰਭਵ ਨਹੀਂ, ਜਦੋਂ ਕਿ ਅਪ੍ਰੈਲ 2014 ਵਿਚ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਜੇਕਰ ਐੱਨ ਡੀ ਏ ਸੱਤਾ ਵਿੱਚ ਆਉਂਦਾ ਹੈ ਤਾਂ ਕਿਸਾਨਾਂ ਨੂੰ ਲਾਗਤ ਮੁੱਲ ਵਿੱਚ 50 ਫ਼ੀਸਦੀ ਲਾਭ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀਹੁਣ ਕਿਸਾਨਾਂ ਦੇ ਵਧ ਰਹੇ ਗੁੱਸੇ ਨੂੰ ਧਿਆਨ ਵਿਚ ਰੱਖਦਿਆਂ ਕੇਂਦਰੀ ਮੰਤਰੀ ਮੰਡਲ ਨੇ ਕਿਸਾਨਾਂ ਨੂੰ ਲਾਗਤ ਮੁੱਲ ਦਾ ਡੇਢ ਗੁਣਾਂ ਮੁੱਲ ਦੇਣ ਅਤੇ 2022 ਤੱਕ ਉਹਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਵਾਅਦਾ ਕੀਤਾ ਹੈਕੀ ਇਹ ਵਾਅਦਾ ਪੂਰਾ ਹੋਵੇਗਾ? ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ ਅਤੇ ਸਰਕਾਰ ਕਾਗ਼ਜ਼ੀਂ-ਪੱਤਰੀਂ ਜਾਂ ਗੱਲੀਂ-ਬਾਤੀਂ ਤਾਂ ਬਹੁਤ ਕੁਝ ਕਰਦੀ ਦਿਸਦੀ ਹੈ, ਪਰ ਹਕੀਕਤ ਇਹ ਹੈ ਕਿ ਕਿਸਾਨਾਂ ਦੀ ਗੱਲ ਸੁਣੀ ਹੀ ਨਹੀਂ ਜਾ ਰਹੀਜੇਕਰ ਖੇਤੀ ਸੁਧਾਰ ਸੰਬੰਧੀ ਕੁਝ ਕਦਮ ਪਿਛਲੇ ਚਾਰ ਸਾਲਾਂ ਵਿਚ ਪੁੱਟੇ ਗਏ ਹੁੰਦੇ ਤਾਂ ਉਦਯੋਗਿਕ ਅਤੇ ਸੇਵਾ ਖੇਤਰ ਦੇ ਵਾਧੇ ਦੀ ਦਰ ਸੱਤ ਫੀਸਦੀ ਤੋਂ ਜ਼ਿਆਦਾ ਅਤੇ ਪਿਛਲੇ ਦੋ ਸਾਲਾਂ ਵਿਚ ਖੇਤੀ ਦੇ ਵਾਧੇ ਦੀ ਦਰ 2.3 ਫ਼ੀਸਦੀ ਨਾ ਰਹਿ ਗਈ ਹੁੰਦੀ

ਲੋੜ ਇਸ ਵੇਲੇ ਖੇਤੀ ਸੰਕਟ ਨੂੰ ਦਰਪੇਸ਼ ਸਮੱਸਿਆਵਾਂ ਨੂੰ ਕੌਮੀ ਪੱਧਰ ’ਤੇ ਵਿਚਾਰਨ ਦੀ ਹੈਲਾਹੇਵੰਦ ਕੀਮਤਾਂ ਦੇਣ ਦਾ ਮੁੱਦਾ ਹੱਲ ਕਰਨ ਤੋਂ ਬਿਨਾਂ ਸਿਰਫ਼ ਕਰਜ਼ਾ ਜੇਕਰ ਮੁਆਫ ਵੀ ਕਰ ਦਿੱਤਾ ਜਾਂਦਾ ਹੈ ਤਾਂ ਕਿਸਾਨ ਫਿਰ ਕਰਜ਼ੇ ਦੇ ਜਾਲ ਵਿੱਚ ਫਸ ਜਾਣਗੇਕਿਸਾਨ ਜੱਥੇਬੰਦੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਖੇਤੀ ਸੰਕਟ ਦਾ ਹੱਲ ਲੱਭਿਆ ਜਾਣਾ ਜ਼ਰੂਰੀ ਹੈ, ਕਿਉਂਕਿ ਇਹ ਕੌਮੀ ਸਮੱਸਿਆ ਹੈ

ਸਾਲ 2003 ਵਿੱਚ ਮੌਕੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਤਿੰਨ ਗੰਨਾ ਉਤਪਾਦਕਾਂ ਦੀ ਮੌਤ ਦੀ ਰੌਸ਼ਨੀ ਵਿੱਚ ਦੇਸ਼ ਵਿਚ ਗੰਨਾ ਸੰਕਟ ’ਤੇ ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਿਆ ਸੀਸਾਲ 2013 ਤੋਂ ਲਗਾਤਾਰ ਹਰ ਸਾਲ 12 ਹਜ਼ਾਰ ਤੋਂ ਵੱਧ ਕਿਸਾਨ ਆਤਮ-ਹੱਤਿਆ ਕਰ ਰਹੇ ਹਨਕੇਂਦਰ ਦੀ ਇੱਕ ਸੂਚਨਾ ਅਨੁਸਾਰ ਸਾਲ 2013 ਵਿਚ ਦੇਸ਼ ਵਿਚ ਕੁੱਲ ਹੋਈਆਂ 12602 ਖ਼ੁਦਕੁਸ਼ੀਆਂ ਵਿੱਚੋਂ 11026 ਕਿਸਾਨ ਖ਼ੁਦਕੁਸ਼ੀਆਂ ਸਨਸਾਲ 2015 ਵਿਚ ਕੁੱਲ 8007 ਖੇਤੀ ਕਰਨ ਵਾਲੇ ਕਿਸਾਨਾਂ ਅਤੇ 4595 ਖੇਤ ਮਜ਼ਦੂਰਾਂ ਨੇ ਆਤਮ-ਹੱਤਿਆ ਕੀਤੀ, ਜਦੋਂ ਕਿ ਇਹ ਸੰਖਿਆ 2014 ਵਿੱਚ 12360 ਸੀਸਿਰਫ਼ 2014-15 ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਦੀ ਗਿਣਤੀ ਵਿੱਚ 42 ਫ਼ੀਸਦੀ ਦਾ ਵਾਧਾ ਹੋਇਆਤਦ ਫਿਰ ਇਹੋ ਜਿਹੀਆਂ ਹਾਲਤਾਂ ਵਿਚ ਸੰਸਦ ਦਾ ਵਿਸ਼ੇਸ਼ ਸਮਾਗਮ ਕਿਉਂ ਨਹੀਂ ਸੱਦਿਆ ਜਾ ਸਕਦਾ? ਜੇਕਰ ‘ਕਰ-ਨਾਟਕ’ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੂੰ ਰਾਤ ਭਰ ਸੰਵਿਧਾਨਕ ਸੰਕਟ ਦਾ ਵਾਸਤਾ ਦੇ ਕੇ ਜਾਗਦੇ ਰੱਖਿਆ ਜਾ ਸਕਦਾ ਹੈ ਤਾਂ ਸੰਸਦ ਦੇ ਮੈਂਬਰਾਂ ਵੱਲੋਂ ਕੌਮੀ ਸੰਕਟ ਸਮੇਂ ਇਕੱਠੇ ਹੋ ਕੇ ਇਸ ਸਮੱਸਿਆ ਨੂੰ ਕਿਉਂ ਨਹੀਂ ਵਿਚਾਰਿਆ ਜਾ ਸਕਦਾ?

*****

(1177)

**

ਵਟਸਐਪ ਉੱਤੇ ਗੇੜੇ ਲਾ ਰਿਹਾ ਅੱਜ ਦਾ ਇਹ ਪ੍ਰਵਚਨ:

ਇਕ ਬੱਕਰੀ ਦੇ ਮੇਮਣੇ ਨੂੰ ਸ਼ੇਰ ਚੁੱਕ ਕੇ ਲੈ ਗਿਆਬੱਕਰੀ ਆਪਣੀ ਸ਼ਿਕਾਇਤ ਜੰਗਲ ਦੇ ਰਾਜੇ ਬਾਂਦਰ ਕੋਲ ਲੈ ਕੇ ਗਈ। ਬਾਂਦਰ ਸ਼ਿਕਾਇਤ ਸੁਣਨ ਤੋਂ ਬਾਅਦ ਟਪੂਸੀ ਮਾਰ ਕੇ ਇਕ ਰੁੱਖ ਤੋਂ ਦੂਜੇ ਉੱਤੇ ਅਤੇ ਦੂਜੇ ਤੋਂ ਤੀਜੇ ਉੱਤੇ। ਬੱਕਰੀ ਬਿਚਾਰੀ ਥੋੜ੍ਹੀ ਦੇਰ ਖੜ੍ਹੀ ਦੇਖਦੀ ਰਹੀ ਤੇ ਫਿਰ ਰੋਣਹਾਕੀ ਹੋ ਕੇ ਕਹਿਣ ਲੱਗੀ, “ਉੱਧਰ ਸ਼ੇਰ ਮੇਰੇ ਮੇਮਣੇ ਨੂੰ ਖਾ ਜਾਏਗਾ ਤੇ ਤੂੰ ਹੈਂ ਕਿ ...”

ਬਾਂਦਰ ਆਪਣੀ ਕਾਰਗੁਜ਼ਾਰੀ ਉੱਤੇ ਬੜੇ ਫ਼ਖ਼ਰ ਨਾਲ ਹਿੱਕ ਥਾਪੜਕੇ ਬੋਲਿਆ,ਦੇਖ! ਤੇਰਾ ਮੇਮਣਾ ਬਚਦਾ ਹੈ ਜਾਂ ਨਹੀਂ, ਉਹਦੀ ਕਿਸਮਤ! ਮੇਰੀ ਭੱਜ ਦੌੜ ਵਿੱਚ ਕੋਈ ਕਮੀ ਹੈ ਤਾਂ ਦੱਸ।

**

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author