AmritAdlakha7ਜੇ ਕੋਈ ਬੰਦਾ ਕੋਈ ਕੰਮ ਪੂਰੀ ਸ਼ਿੱਦਤ ਨਾਲ ਕਰਨ ਲੱਗੇ ਤਾਂ ...
(28 ਮਈ 2018)

 

ਅਜੇ ਡਾਕਟਰੀ ਥੋੜ੍ਹਾ ਚਿਰ ਹੋਏ ਪਾਸ ਕੀਤੀ ਸੀ ਕਿ ਮੇਰੀ ਕੁਝ ਦੇਰ ਲਈ ਉਸ ਸਮੇਂ ਦੇ ਇਕ ਪਿਛੜੇ ਪਿੰਡ ਸਕਾ ਮੀਰਾਜੀ ਵਿਚ ਹੋ ਗਈ ਅੱਜ ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ ਕਿ ਪੰਜਾਬ ਦੇ ਕਿਸੇ ਪਿੰਡ ਵਿਚ ਬੱਤੀ ਨਹੀਂ ਹੈ ਪਰ ਉਸ ਸਮੇਂ ਪਿੰਡ ਸਕਾ ਮਰੀਜਾਂ ਵਿਚ ਬਿਜਲੀ ਨਹੀਂ ਸੀ ਇਹ ਉਦੋਂ ਦੀ ਗੱਲ ਹੈ ਜਦੋਂ ਭਾਖੜਾ ਡੈਮ ਨਵਾਂ ਨਵਾਂ ਚਾਲੂ ਹੋਇਆ ਸੀ ਤੇ ਲੋਕੀਂ ਆਪਣੇ ਖੇਤਾਂ ਵਿਚ ਭਾਖੜਾ ਡੈਮ ਦਾ ਪਾਣੀ ਵਰਤਣ ਤੋਂ ਡਰਦੇ ਸਨ ਕਿ ਇਸ ਪਾਣੀ ਤੋਂ ਤਾਂ ਬਿਜਲੀ ਕੱਢੀ ਹੋਈ ਹੈ ਅਤੇ ਇਸਦਾ ਪਾਣੀ ਖੇਤਾਂ ਤੇ ਫਸਲਾਂ ਨੂੰ ਨੁਕਸਾਨ ਦੇ ਸਕਦਾ ਹੈ ਲੋਕਾਂ ਦਾ ਇਹ ਭਰਮ ਜਾਂਦੇ ਜਾਂਦੇ ਥੋੜ੍ਹਾ ਸਮਾਂ ਲੱਗ ਗਿਆ ਸਕਾ ਮੀਰਾਂ ਵਾਸਤੇ ਕੁਰਕੁਸ਼ੇਤਰ ਤੋਂ ਬੱਸ ਝਾਂਸਾ ਕਸਬਾ ਤਕ ਜਾਂਦੀ ਸੀ ਅਤੇ ਅੱਗੇ ਦੋ ਤਿੰਨ ਕਿਲੋਮੀਟਰ ਕੱਚੇ ਰਸਤੇ ’ਤੇ ਤੁਰ ਕੇ ਕੇ ਜਾਣਾ ਪੈਂਦਾ ਸੀ ਕਿਉਂਕਿ ਉਸ ਸਮੇਂ ਕੋਈ ਰਿਕਸ਼ਾ, ਟਾਂਗਾ, ਆਟੋ ਨਹੀਂ ਚਲਦੇ ਸਨ ਡਿਸਪੈਂਸਰੀ ਪਿੰਡ ਤੋਂ ਅੱਧਾ ਕਿਲੋਮੀਟਰ ਦੂਰ ਸੀ ਅਤੇ ਡਿਸਪੈਂਸਰੀ ਦੇ ਨਾਲ ਹੀ ਡਾਕਟਰ, ਕੰਪਾਊਂਡਰ ਤੇ ਨਰਸ ਦੇ ਕੁਆਰਟਰ ਬਣੇ ਹੋਏ ਸਨ ਬੱਤੀ ਨਾ ਹੋਣ ਕਰਕੇ ਰਾਤ ਨੂੰ ਘੁੱਪ ਹਨੇਰਾ ਹੋ ਜਾਂਦਾ ਸੀ ਅਤੇ ਮੋਮਬੱਤੀ ਜਾਂ ਲਾਲਟੈਨ ਨਾਲ ਗੁਜ਼ਾਰਾ ਹੁੰਦਾ ਸੀ ਇਨ੍ਹਾਂ ਹਾਲਤਾਂ ਵਿਚ ਸਮਾਂ ਪਾਸ ਕਰਨਾ ਵੱਡੀ ਮੁਸ਼ਕਿਲ ਸੀ ਕੰਪਾਊਂਡਰ ਜਾਂ ਨਰਸ ਨਾਲ ਇਕ ਸੀਮਾ ਤਕ ਹੀ ਗੱਲਬਾਤ ਜਾਂ ਵਿਚਾਰ ਚਰਚਾ ਹੋ ਸਕਦੀ ਸੀ

ਕਰਨਾਲ ਦੀ ਇਕ ਰੇਡੀਓ ਦੀ ਦੁਕਾਨ ਤੋਂ ਮੈਂ ਇਕ ਰੇਡੀਓ ਬਣਾਇਆ, ਜੋ ਬੈਟਰੀ ਨਾਲ ਚਲਦਾ ਸੀ ਅਜੇ ਟਰਾਂਜਿਸਟਰ, ਟੇਪ ਰਿਕਾਰਡਰ ਜਾਂ ਟੀਵੀ ਦਾ ਜ਼ਮਾਨਾ ਸ਼ੁਰੂ ਨਹੀਂ ਹੋਇਆ ਸੀ 70-80 ਰੁਪਏ ਵਿਚ ਰੇਡੀਓ ਆ ਗਿਆ ਰੇਡੀਓ ਵੀ ਕੋਈ ਕੋਈ ਚੈਨਲ ਫੜਦਾ ਸੀ ਕਿਉਂਕਿ ਚੈਨਲ ਹੀ ਥੋੜ੍ਹੇ ਹੁੰਦੇ ਸਨ ਤੇ ਥੋੜ੍ਹੇ ਚਿਰ ਵਾਸਤੇ ਹੀ ਖਬਰਾਂ ਜਾਂ ਗਾਣੇ ਸੁਣੇ ਜਾ ਸਕਦੇ ਸਨ

ਉਨ੍ਹਾਂ ਦਿਨਾਂ ਵਿਚ ਅੱਖਾਂ ਦੇ ਇਲਾਜ ਅਤੇ ਅਪਰੇਸ਼ਨ ਬਾਰੇ ਇਕ ਮਸ਼ਹੂਰ ਡਾਕਟਰ ਮਥੁਰਾ ਦਾਸ ਦੇ ਕਾਰਨ ਮੋਗਾ ਸ਼ਹਿਰ ਦਾ ਨਾਂ ਬੜਾ ਚੜ੍ਹਿਆ ਹੋਇਆ ਸੀ ਅਤੇ ਮੇਰੇ ਇਕ ਗੁਰੂ ਡਾ. ਜੀ ਐੱਸ ਮਲਹੋਤਰਾ ਉੱਥੇ ਸਿਵਲ ਹਸਪਤਾਲ ਵਿਚ ਆਈ ਸਰਜਨ ਸਨ ਮੈਂ ਉਨ੍ਹਾਂ ਨੂੰ ਆਪਣੇ ਪਿੰਡ ਅੱਖਾਂ ਦੇ ਇਲਾਜ ਤੇ ਅਪਰੇਸ਼ਨ ਦਾ ਕੈਂਪ ਲਾਉਣ ਵਾਸਤੇ ਸੱਦਾ ਦਿੱਤਾ ਅਤੇ ਪਿੰਡਾਂ ਵਿਚ ਉੱਥੋਂ ਦੇ ਚੌਂਕੀਦਾਰਾਂ ਰਾਹੀਂ ਮੁਨਾਦੀ ਕਰਵਾ ਕੇ ਅੱਖਾਂ ਦੇ ਅਪਰੇਸ਼ਨ ਦਾ ਕੈਂਪ ਠਸਕਾ ਮਰੀਜਾਂ ਦੀ ਡਿਸਪੈਂਸਰੀ ਲੱਗਣ ਦੀ ਸੂਚਨਾ ਦਿੱਤੀ ਅਪਰੇਸ਼ਨ ਵਾਲੇ ਦਿਨ ਭੀੜ ਸਾਂਭੀ ਨਹੀਂ ਸੀ ਜਾਂਦੀ ਕਿਉਂਕਿ ਪਿੰਡਾਂ ਵਿਚ ਚਿੱਟੇ ਮੋਤੀਏ ਦੇ ਅਪਰੇਸ਼ਨ ਕਰਾਉਣ ਵਾਲੇ ਬਹੁਤ ਮਰੀਜ਼ ਹੁੰਦੇ ਸਨ ਮਰੀਜ਼ ਆਪਣਾ ਬਿਸਤਰਾ ਮੰਜਾ ਆਪ ਲੈ ਕੇ ਆਏ ਅਪਰੇਸ਼ਨ ਟਾਰਚ ਦੀ ਰੌਸ਼ਨੀ ਵਿਚ ਹੋਏ ਸਾਰੇ ਅਪਰੇਸ਼ਨ ਕਾਮਯਾਬ ਰਹੇ ਤੇ ਮਰੀਜ਼ਾਂ ਦੀ ਨਜ਼ਰ ਮੁੜ ਬਹਾਲ ਹੋ ਗਈ ਮੇਰੀ ਡਿਸਪੈਂਸਰੀ ਦਾ ਨਾਂ ਚਮਕ ਗਿਆ ਤੇ ਆਊਟਡੋਰ ਵਿਚ ਮਰੀਜ਼ਾਂ ਦੀ ਭੀੜ ਪੈਣ ਲੱਗ ਗਈ ਦਰਖਤ ਥੱਲੇ ਮੇਜ ਕੁਰਸੀ ਡਾਹ ਕੇ ਜਦੋਂ ਮੈਂ ਬੈਠਦਾ ਤਾਂ ਚਾਰੇ ਪਾਸੇ ਮਰੀਜ਼ਾਂ ਨਾਲ ਘਿਰਿਆ ਹੁੰਦਾ ਪਰ ਨਿੱਜੀ ਜਿਹੀ ਡਿਸਪੈਂਸਰੀ ਵਿਚ ਨਵਾਂ ਨਵਾਂ ਡਾਕਟਰ ਤੇ ਥੋੜ੍ਹੀਆਂ ਜਿਹੀਆਂ ਦਵਾਈਆਂ ਨਾਲ ਕੰਮ ਕਿੰਨੀ ਕੁ ਦੇਰ ਚੱਲਣਾ ਸੀ ਸਰਕਾਰ ਵਲੋਂ ਦਵਾਈ ਦੀ ਸਪਲਾਈ ਸਾਲ ਵਿਚ ਇਕ ਵਾਰ ਹੁੰਦੀ ਸੀ ਛੇਤੀ ਹੀ ਦਵਾਈਆ ਮੁੱਕ ਗਈਆਂ ਅਤੇ ਦਵਾਈ ਦਾ ਨੁਸਖਾ ਲੈਣ ਮਤਲਬ ਸਿਰਫ ਡਾਕਟਰ ਦਾ ਮਸ਼ਵਰਾ ਲੈਣ ਲਈ ਆਉਣ ਦਾ ਜ਼ਮਾਨਾ ਨਹੀਂ ਸੀ। ਦਵਾਈਆ ਮੁੱਕ ਜਾਣ ਕਰਕੇ ਛੇਤੀ ਹੀ ਮਰੀਜ਼ਾਂ ਦੀ ਗਿਣਤੀ ਸਿਫਰ ਹੋ ਗਈ ਤੇ ਮੈਂ ਵਿਹਲੇ ਦਾ ਵਿਹਲਾ

ਆਸ ਪਾਸ ਦੇ ਪਿੰਡਾਂ ਵਿਚ ਬਿਜਲੀ ਸੀ ਅਤੇ ਮੈਂ ਇਸ ਗੱਲ ਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ ਕਿ ਸਾਡੇ ਪਿੰਡ ਵਿਚ ਬਿਜਲੀ ਕਿਵੇਂ ਆਵੇ? ਐਮਰਜੈਂਸੀ ਵਿਚ ਮਰੀਜ਼ ਕਿਵੇਂ ਦੇਖੇ ਜਾਣ?

ਇਕ ਦਿਨ ਸਾਇਕਲ ਫੜ ਕੇ ਕੋਈ ਤਿੰਨ ਚਾਰ ਕਿਲੋਮੀਟਰ ਦੂਰ ਦੇ ਕਸਬਾ ਇਸਮਾਲਾਬਾਦ ਜਾ ਪੁਜਾ, ਜਿੱਥੇ ਬਿਜਲੀ ਦੇ ਐੱਸ ਡੀ ਓ ਦਾ ਦਫਤਰ ਸੀ ਐੱਸ ਡੀ ਓ ਸਾਹਿਬ ਮੈਨੂੰ ਚੰਗੀ ਤਰ੍ਹਾਂ ਮਿਲੇ ਅਤੇ ਆਉਣ ਦਾ ਕਾਰਨ ਪੁੱਛਿਆ ਮੈਂ ਦੱਸਿਆ ਕਿ ਸਾਡੀ ਵੱਡੀ ਮੁਸ਼ਕਿਲ ਪਿੰਡ ਅਤੇ ਹਸਪਤਾਲ ਵਿਚ ਬਿਜਲੀ ਨਾ ਹੋਣ ਦੀ ਹੈ ਉਹ ਕਹਿਣ ਲੱਗੇ ਕਿ ਜੇ ਪਿੰਡ ਦਾ ਸਰਪੰਚ ਬਿਜਲੀ ਵਾਸਤੇ ਦਰਖਾਸਤ ਦੇ ਦੇਵੇ ਤਾਂ ਅਸੀਂ ਕੋਸ਼ਿਸ਼ ਕਰਕੇ ਤੁਹਾਡੇ ਪਿੰਡ ਬਿਜਲੀ ਪਹੁੰਚਾ ਸਕਦੇ ਹਾਂ ਮੈਂ ਮੁੜ ਸਰਪੰਚ ਨੂੰ ਮਿਲਿਆ ਅਤੇ ਉਨ੍ਹਾਂ ਕੋਲੋਂ ਪਿੰਡ ਵਿਚ ਬਿਜਲੀ ਲਿਆਉਣ ਦਾ ਬੇਨਤੀ ਪੱਤਰ ਲੈ ਕੇ ਐੱਸ ਡੀ ਓ ਸਾਹਿਬ ਨੂੰ ਦਿੱਤਾ ਕੁਝ ਦਿਨਾਂ ਬਾਅਦ ਮਿਲਣ ਤੇ ਉਨ੍ਹਾਂ ਆਖਿਆ ਕਿ ਤੁਸੀਂ ਘਰਾਂ ਅਤੇ ਡਿਸਪੈਂਸਰੀਆਂ ਵਿਚ ਵਾਇਰਿੰਗ ਅਤੇ ਹੋਰ ਫਿਟਿੰਗ ਕਰਾ ਲਉ ਤੇ ਅਸੀਂ ਬਿਜਲੀ ਦਾ ਪ੍ਰਬੰਧ ਕਰ ਦੇਵਾਂਗੇ ਮੈਂ ਸਰਪੰਚ ਨੂੰ ਮਿਲਣ ਗਿਆ ਅਤੇ ਐੱਸ ਡੀ ਓ ਸਾਹਿਬ ਦਾ ਸੁਨੇਹਾ ਦਿੱਤਾ ਉਹ ਮੈਨੂੰ ਪਿੰਡ ਦੇ ਕੁਝ ਚੰਗੇ ਘਰਾਂ ਵਿਚ ਲੈ ਗਿਆ ਤੇ ਡਿਸਪੈਂਸਰੀ ਚੰਦਾ ਇਕੱਠਾ ਕਰਕੇ ਵਾਇਰਿੰਗ ਕਰਵਾ ਦਿੱਤੀ

ਇਹ ਕੰਮ ਪੂਰਾ ਹੋਣ ਤੋਂ ਬਾਅਦ ਮੈਂ ਫਿਰ ਐੱਸ ਡੀ ਓ ਸਾਹਿਬ ਨੂੰ ਮਿਲਣ ਗਿਆ ਰਸਤੇ ਵਿਚ ਮੀਂਹ ਕਰਕੇ ਸਾਇਕਲ ਦੇ ਮਡਗਾਰਡ ਅਤੇ ਬਰੇਕਾਂ ਵਿਚ ਚਿੱਕੜ ਫਸ ਗਿਆ ਸਾਇਕਲ ਉੱਥੇ ਜਾਮ ਹੋ ਗਿਆ ਅਤੇ ਮੁੜਦੇ ਹੋਏ ਸਾਇਕਲ ਮੇਰੇ ਮੋਢਿਆਂ ’ਤੇ ਸਵਾਰ ਹੋ ਕੇ ਆਇਆ ਐੱਸ ਡੀ ਓ ਨੇ ਦੱਸਿਆ ਕਿ ਪਿੰਡ ਵਾਸਤੇ ਬਿਜਲੀ ਮਨਜ਼ੂਰ ਹੋ ਗਈ ਹੈ ਪਰ ਖੰਭੇ ਅੰਬਾਲਾ ਸ਼ਹਿਰ ਤੋਂ ਲਿਆਉਣੇ ਹਨ ਜੇ ਅਸੀਂ ਸਰਕਾਰੀ ਟਰਾਂਸਪੋਰਟ ਵਲ ਵੇਖਦੇ ਹਾਂ ਤਾਂ ਕਈ ਮਹੀਨੇ ਲੱਗ ਜਾਣਗੇ ਜੇ ਖੁੱਲ੍ਹੇ ਗੱਡਿਆਂ ਦਾ ਇੰਤਜ਼ਾਮ ਹੋ ਜਾਵੇ ਤਾਂ ਖੰਭੇ ਲਿਆਉਣ ਦਾ ਪ੍ਰਬੰਧ ਹੋ ਸਕਦਾ ਹੈ ਖੰਭੇ ਅੰਬਾਲਾ ਸ਼ਹਿਰ ਤੋਂ ਆਉਣੇ ਸਨ, ਜੋ ਕੋਈ 10-15 ਕਿਲੋਮੀਟਰ ਦੇ ਫਾਸਲੇ ’ਤੇ ਸੀ ਪਤਾ ਨਹੀਂ ਕਿਵੇਂ ਸਰਪੰਚ ਨੇ ਗੱਡਿਆਂ ਦਾ ਪ੍ਰਬੰਧ ਕੀਤਾ ਅਤੇ ਖੰਭੇ ਅੰਬਾਲਾ ਸ਼ਹਿਰ ਤੋਂ ਸਾਡੇ ਪਿੰਡ ਪਹੁੰਚ ਗਏ ਫਿਰ ਥੋੜ੍ਹੇ ਹੀ ਦਿਨਾਂ ਵਿਚ ਬਿਜਲੀ ਸਾਡੇ ਪਿੰਡ ਆ ਗਈ ਅਤੇ ਸਾਰਾ ਪਿੰਡ ਅਤੇ ਡਿਸਪੈਂਸਰੀ ਬਿਜਲੀ ਨਾਲ ਜਗਮਗ ਕਰਨ ਲੱਗ ਪਏ ਇਸ ਤੋਂ ਥੋੜ੍ਹੇ ਚਿਰ ਬਾਅਦ ਮੇਰੀ ਉੱਥੋਂ ਰਵਾਨਗੀ ਹੋ ਗਈ ਅੱਜ ਉੱਥੇ ਕਿਸੇ ਨੂੰ ਪਤਾ ਨਹੀਂ ਹੋਣਾ ਕਿ ਉੱਥੇ ਬਿਜਲੀ ਕਿਵੇਂ ਆਈ

ਇਕ ਮਸ਼ਹੂਰ ਨਾਵਲ ਐੱਲਕੈਮਿਸਟ (Alchemist) ਵਿਚ ਇਕ ਵਾਰੀ ਮੈਂ ਪੜ੍ਹਿਆ ਸੀ ਕਿ ਜੇ ਕੋਈ ਬੰਦਾ ਕੋਈ ਕੰਮ ਪੂਰੀ ਸ਼ਿੱਦਤ ਨਾਲ ਕਰਨ ਲੱਗੇ ਤਾਂ ਪੂਰੀ ਕਾਇਨਾਤ ਉਸ ਕੰਮ ਨੂੰ ਪੂਰਾ ਕਰਨ ਲਈ ਨਾਲ ਜੁੜ ਜਾਂਦੀ ਹੈ

*****

(1166)

About the Author

ਡਾ. ਅਮ੍ਰਿਤ ਅਦਲੱਖਾ

ਡਾ. ਅਮ੍ਰਿਤ ਅਦਲੱਖਾ

Phone: (91 - 98146 - 52030)
Email: (amritadlakha@yahoo.com)