AnilKBagga7ਅਸੀਂ ਅੱਕਿਆਂ ਹੋਇਆਂ ਨੇ ਡਾਕਟਰ ਤੇ ਹਸਪਤਾਲ ਬਦਲਣ ਦੀ ਸਲਾਹ ਕਰ ਲਈ ...
(23 ਮਈ 2018)

 

ਮੈਂ ਜਾਣਬੁੱਝ ਕੇ ਅਨਜਾਣ ਬਣਦਾ ਹੋਇਆ ਆਪਣੀ ਪਤਨੀ ਦੇ ਪੱਕੇ ਹੋਏ ਟੀਕੇ ਨੂੰ ਠੀਕ ਕਰਨ ਲਈ ਐਟੀਬਾਇਓਟਿਕ ਦਵਾਈਆਂ ਦਾ ਸਹਾਰਾ ਲੈ ਰਿਹਾ ਸੀਮੈਂਨੂੰ ਪਤਾ ਸੀ ਇਸ ਦਾ ਇੱਕਮਾਤਰ ਇਲਾਜ ਚੀਰਾ ਹੈ, ਜਿਸ ਨੂੰ ਦੇਣ ਲਈ ਮਾਹਿਰ ਸਰਜਨ ਦੀ ਲੋੜ ਹੁੰਦੀ ਹੈਇਸ ਲਈ ਆਪਣੇ ਹੀ ਸ਼ਹਿਰ ਦੇ ਸਰਕਾਰੀ ਹਸਤਪਾਲ ਦੇ ਕਈ ਚੱਕਰ ਲਗਾ ਚੁੱਕਾ ਸੀ, ਸ਼ਾਇਦ ਇਹ ਸੋਚ ਕੇ ਕਿ ਡਾਕਟਰ ਸਾਹਿਬ ਅੱਜ ਮਿਲ ਜਾਣਗੇਪਰ ਮੇਰੀ ਕੀਤੀ ਕੋਸ਼ਿਸ਼ ਨੂੰ ਹਰ ਵਾਰ ਬੂਰ ਪੈ ਜਾਂਦਾ ਸੀ ਕਿਉਂਕਿ ਸਰਜਰੀ ਦਾ ਸੀਨੀਅਰ ਡਾਕਟਰ ਕੁਰਸੀ ਤੇ ਬੈਠਣ ਲਈ ਤਿਆਰ ਨਹੀਂ ਸੀਮੈਂ ਇੱਕਲਾ ਹੀ ਕਿਉਂ, ਸਗੋਂ ਮੇਰੇ ਵਰਗੇ ਹੋਰ ਵੀ ਗਰੀਬ ਮਰੀਜ਼ ਉਸ ਡਾਕਟਰ ਨੂੰ ਉਡੀਕਦੇ ਹੋਏ ਦੁਪਹਿਰ ਦੇ ਦੋ ਵਜੇ ਤੋਂ ਬਾਅਦ ਆਪਣੀ ਬਿਮਾਰੀ ਨੂੰ ਦਬਾਦੇ ਹੋਏ ਘਰਾਂ ਨੂੰ ਚਾਲੇ ਪਾ ਦਿੰਦੇ ਹਨ, ਸ਼ਾਇਦ ਇਹ ਸੋਚ ਕੇ ਕਿ ਗਰੀਬ ਮਰੀਜ਼ਾਂ ਦੀ ਕੌਣ ਸੁਣਦਾ ਹੈ। ਨਾਲੇ ਮੋਟੀਆਂ ਤਨਖਾਹਾਂ ਲੈਣ ਵਾਲੇ ਡਾਕਟਰਾਂ ਕੋਲ ਗਰੀਬਾਂ ਲਈ ਸਮਾਂ ਹੀ ਕਿੱਥੇ ਹੈ

ਭਾਵੇਂ ਅਸੀਂ ਜੂਨੀਅਰ ਡਾਕਟਰ ਨੂੰ ਵੀ ਵਿਖਾ ਲਿਆ ਸੀ, ਪਰ ਮੈਂਨੂੰ ਇਹ ਸਭ ਕੁਝ ਅਧੂਰਾ ਲੱਗ ਰਿਹਾ ਸੀਅਸਲ ਵਿੱਚ ਮੈਂਨੂੰ ਤਾਂ ਉਸ ਸਰਜਰੀ ਵਾਲੇ ਡਾਕਟਰ ’ਤੇ ਭਰੋਸਾ ਸੀ ਜੋ ਕਈ ਸਾਲਾਂ ਤੋਂ ਸਰਕਾਰੀ ਹਸਪਤਾਲ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਕਿ ਸਰਜਰੀ ਦਾ ਉਹ ਮਾਹਿਰ ਡਾਕਟਰ ਆਪਣੀ ਡਿਊਟੀ ਤੋਂ ਇਲਾਵਾ ਤੜਕਸਾਰ ਮਰੀਜ਼ਾਂ ਨੂੰ ਘਰ ਵੀ ਦੇਖਦਾ ਹੈ। ਭਾਵੇਂ ਇਹ ਸਭ ਕੁਝ ਮੇਰੇ ਅਸੂਲਾਂ ਦੇ ਉਲਟ ਸੀ ਪਰ ਜਦ ਕੋਈ ਬਿਮਾਰੀ ਘੇਰਾ ਪਾ ਲਵੇ ਤਾਂ ਅਸੂਲ ਕਿਸ ਨੂੰ ਸੁੱਝਦੇ ਹਨਸੋ ਮੈਂਨੂੰ ਮਜਬੂਰੀ ਵੱਸ ਉਸ ਡਾਕਟਰ ਦੀ ਕੋਠੀ ਜਾਣਾ ਪਿਆਮੇਰੇ ਵਰਗੇ ਹੋਰ ਮਰੀਜ਼ ਵੀ ਉਸ ਡਾਕਟਰ ਨੂੰ ਦਿਖਾਉਣ ਵਾਸਤੇ ਤਰਲੋਮੱਛੀ ਹੋ ਰਹੇ ਸਨਮੈਂ ਮਰੀਜ਼ਾਂ ਦੀਆਂ ਲਾਈਨਾਂ ਵਿੱਚ ਲੱਗਾ ਆਪਣੀ ਵਾਰੀ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀਇਨ੍ਹਾਂ ਵੱਡੇ ਡਾਕਟਰਾਂ ਦੇ ਵੀ ਆਪਣੇ ਚੋਚਲੇ ਹਨ। ਇਨ੍ਹਾਂ ਕੋਲ ਆਇਆ ਮਰੀਜ਼ ਡਰਿਆ ਹੁੰਦਾ ਹੈ, ਸ਼ਾਇਦ ਇਹ ਸੋਚ ਕੇ ਕਿ ਕਿਤੇ ਕੋਈ ਫਾਲਤੂ ਗੱਲ ਨਾ ਕਰ ਬੈਠਾਂ, ਜਿਸ ਨਾਲ ਡਾਕਟਰ ਗੁੱਸੇ ਹੋ ਜਾਵੇਅਣਭੋਲ ਮਰੀਜ਼ ਮਾਹਿਰ ਡਾਕਟਰ ਦੀ ਹਰ ਗੱਲ ਮੰਨਣ ਨੂੰ ਤਿਆਰ ਹੁੰਦੇ ਹਨ, ਚਾਹੇ ਫਿਰ ਉਹ ਫੀਸ ਹੋਵੇ ਜਾਂ ਮਹਿੰਗੇ ਲੈਬ ਟੈੱਸਟ ਜਾਂ ਫਿਰ ਮਹਿੰਗੀਆਂ ਅੰਗਰੇਜ਼ੀ ਦਵਾਈਆਂ। ਅਰਾਮ ਆਉਣ ਦੇ ਚੱਕਰ ਵਿੱਚ ਮਰੀਜ਼ਾਂ ਨੂੰ ਸਭ ਕੁਝ ਮਨਜ਼ੂਰ ਹੁੰਦਾ ਹੈ

ਉਸ ਡਾਕਟਰ ਕੋਲ ਅਮੀਰ ਅਤੇ ਗਰੀਬ ਦੋਵਾਂ ਤਰ੍ਹਾਂ ਦੇ ਮਰੀਜ਼ ਚੈੱਕਅਪ ਕਰਵਾਉਣ ਲਈ ਆਏ ਹੋਏ ਸਨਕੋਈ ਹਰਨੀਆਂ ਰੋਗ ਤੋਂ ਪੀੜਤ ਸੀ ਤੇ ਕੋਈ ਪੇਟ ਗੈਸ, ਤੇਜ਼ਾਬ, ਪਿੱਤੇ ਦੀ ਪੱਥਰੀ, ਅਪਰੇਸ਼ਨ ਤੋਂ ਬਾਅਦ ਹੋਣ ਵਾਲੀ ਤਕਲੀਫ ਦੇ ਅਣਗਿਣਤ ਪਰੇਸ਼ਾਨ ਮਰੀਜ਼ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨਜਿਹੜਾ ਡਾਕਟਰ ਇੱਥੇ ਇਕ ਸੌ ਰੁਪਏ ਵਿੱਚ ਦੇਖ ਰਿਹਾ ਸੀ. ਉਸ ਡਾਕਟਰ ਦੀ ਸਰਕਾਰੀ ਪਰਚੀ ਫੀਸ ਸਿਰਫ 10 ਰੁਪਏ ਹੈਇਨ੍ਹਾਂ ਸਰਕਾਰੀ ਡਾਕਟਰਾਂ ਨੂੰ ਤਨਖਾਹ ਤੋਂ ਇਲਾਵਾ ਪ੍ਰੈਕਟਿਸ ਭੱਤਾ ਵੀ ਮਿਲਦਾ ਹੈ ਤਾਂ ਕਿ ਇਹ ਪ੍ਰਾਈਵੇਟ ਪ੍ਰੈਕਟਿਸ ਕਰਨ ਦੀ ਜ਼ੁਰਅਤ ਨਾ ਕਰ ਸਕਣਪਰ ਡਾਕਟਰਾਂ ਦੀ ਅਜਿਹੀ ਪ੍ਰੈਕਟਿਸ ਕਰਕੇ ਅੱਜ ਦਸ ਰੁਪਏ ਵਾਲੀ ਪਰਚੀ ਦਾ ਮੁੱਲ 100 ਰੁਪਏ ਹੋ ਗਿਆ ਸੀਮੇਰੇ ਵਰਗਾ ਸਮਰੱਥ ਮਰੀਜ਼ ਅਜਿਹਾ ਸੋਚ ਸਕਦਾ ਹੈ ਤਾਂ ਗਰੀਬ ਮਰੀਜ਼ ਨਜਾਇਜ਼ ਲੱਗੇ ਪੈਸਿਆਂ ਦਾ ਕਿੰਨਾ ਝੋਰਾ ਲਗਾਉਂਦਾ ਹੋਵੇਗਾ, ਇਹ ਤੁਸੀਂ ਖ਼ੁਦ ਸੋਚ ਸਕਦੇ ਹੋ

ਸਾਡੇ ਬਜ਼ੁਰਗ ਡਾਕਟਰਾਂ ਬਾਰੇ ਕਿੰਨੀਆਂ ਚੰਗੀਆਂ ਗੱਲਾਂ ਦੱਸਦੇ ਹੁੰਦੇ ਸਨ ਕਿ ਜਦ ਡਾਕਟਰ ਨੂੰ ਮਰੀਜ਼ ਨੂੰ ਘਰੇ ਦਿਖਾਉਣ ਦੀ ਗੱਲ ਕਰਨੀ ਤਾਂ ਅੱਗੋਂ ਡਾਕਟਰ ਇਹ ਕਹਿੰਦੇ ਹੋਏ ਮਰੀਜ਼ ਨੂੰ ਝਾੜ ਪੈ ਦਿੰਦੇ ਸਨ ਕਿ ਤੁਹਾਨੂੰ ਕਿੰਨੇ ਵਾਰੀ ਕਿਹਾ ਹੈ ਕਿ ਮੈਂ ਮਰੀਜ਼ ਨੂੰ ਘਰ ਨਹੀਂ ਦੇਖਦਾ, ਹਾਂ ਇਲਾਜ ਕਰਵਾਉਣਾ ਹੈ ਤਾਂ ਸਰਕਾਰੀ ਹਸਪਤਾਲ ਆਓਅੱਜਕੱਲ ਤਾਂ ਡਾਕਟਰ ਦੇ ਕੈਬਿਨ ਦੇ ਬਾਹਰ ਖੜ੍ਹਾ ਵਾਰਡ ਅਟੈਂਡਟ ਜ਼ਿਆਦਾ ਭੀੜ ਦੇਖਦਾ ਹੋਇਆ ਮਰੀਜ਼ ਨੂੰ ਡਾਕਟਰ ਦੇ ਘਰ ਦਾ ਪਤਾ ਦੱਸਣ ਲੱਗ ਪੈਂਦਾ ਹੈਸੋ ਇਸ ਗੱਲ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਰੱਬ ਦਾ ਰੂਪ ਸਮਝੇ ਜਾਣ ਵਾਲੇ ਡਾਕਟਰ ਅੱਜ ਲਾਲਚੀ ਹੋ ਗਏ ਹਨਉਹ ਇਹ ਨਹੀਂ ਸੋਚਦੇ ਕਿ ਨਜਾਇਜ਼ ਕਮਾਏ ਗਏ ਪੈਸੇ ਕਿਸੇ ਅਰਥ ਨਹੀਂ ਲੱਗਦੇ ਹਨ, ਸਗੋਂ ਅਜਿਹੇ ਪੈਸੇ ਦੁੱਗਣੇ ਹੋ ਕੇ ਨਿਕਲਦੇ ਹਨ

ਉਹ ਸਰਕਾਰੀ ਡਾਕਟਰ ਅਮੀਰ ਮਰੀਜ਼ਾਂ ਨਾਲ ਹੱਸ ਹੱਸ ਕੇ ਗੱਲਾਂ ਕਰ ਰਿਹਾ ਸੀ। ਉਸ ਨੂੰ ਇਸ ਗੱਲ ਦਾ ਭੋਰਾ ਵੀ ਫ਼ਿਕਰ ਨਹੀਂ ਸੀ ਕਿ ਮਰੀਜ਼ਾਂ ਦੀ ਲੰਬੀ ਡਾਰ ਆਪਣੀ ਵਾਰੀ ਦੀ ਉਡੀਕ ਕਰ ਰਹੀ ਹੈਮਰੀਜ਼ ਡਾਕਟਰ ਦੇ ਅਜਿਹੇ ਵਰਤਾਰੇ ਤੋਂ ਖਿੱਝ ਵੀ ਤਾਂ ਨਹੀਂ ਸਕਦਾ ਤੇ ਨਾ ਹੀ ਕੁਝ ਬੋਲ ਸਕਦਾ ਹੈ ਮੈਂ ਵੀ ਤਾਂ ਉਨ੍ਹਾਂ ਵਿੱਚੋਂ ਇੱਕ ਸੀ ਜੋ ਡਾਕਟਰ ਦੀ ਟੈਲੀਫੋਨ ’ਤੇ ਹੋ ਰਹੀ ਲੰਬੀ ਗੱਲਬਾਤ ਨੂੰ ਬਰਦਾਸ਼ਤ ਕਰ ਰਹੇ ਸਨਉਹ ਡਾਕਟਰ ਜਿਹੜਾ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਕੇਵਲ ਦੋ ਮਿੰਟ ਵਿੱਚ ਵੇਖ ਲੈਂਦਾ ਹੈ, ਉਹੀ ਡਾਕਟਰ ਪ੍ਰਾਈਵੇਟ ਪਹੁੰਚੇ ਮਰੀਜ਼ਾਂ ਨੂੰ 15 ਤੋਂ 20 ਮਿੰਟ ਲਗਾ ਕੇ ਦੇਖ ਰਿਹਾ ਸੀ

ਹੁਣ ਮੈਂਨੂੰ ਸਰਕਾਰੀ ਡਾਕਟਰ ਦੇ ਪ੍ਰਾਈਵੇਟ ਵਿਵਹਾਰ ਦੀ ਸਮਝ ਆ ਚੁੱਕੀ ਸੀਜੇਕਰ ਇਸ ਮਸਲੇ ਦੀ ਪੜਤਾਲ ਕੀਤੀ ਜਾਵੇ ਤਾਂ ਸਰਕਾਰੀ ਡਾਕਟਰ ਦੀ ਪ੍ਰਾਈਵੇਟ ਪ੍ਰੈਕਟਿਸ ਲਈ ਅਸੀਂ ਖੁਦ ਹੀ ਦੋਸ਼ੀ ਹਾਂ। ਅਸੀਂ ਆਪਣਾ ਕੰਮ ਕਢਾਉਣ ਲਈ ਡਾਕਟਰਾਂ ਨੂੰ ਬਦੋਬਦੀ ਲਾਲਚ ਦਿੰਦੇ ਹਾਂਜਦ ਇਨ੍ਹਾਂ ਡਾਕਟਰਾਂ ਦੇ ਮੂੰਹ ਨੂੰ ਖੂਨ ਲੱਗ ਜਾਂਦਾ ਹੈ ਤਾਂ ਫਿਰ ਅਸੀਂ ਕਚੀਚੀਆਂ ਵੱਟਦੇ ਹੋਏ ਸੋਚਦੇ ਹਾਂ ਕਿ ਇਹ ਡਾਕਟਰ ਹਰ ਵਾਰੀ ਚੈਕਅੱਪ ਦੀ ਫੀਸ ਲੈ ਲੈਂਦਾ ਹੈਪਰ ਉਨ੍ਹਾਂ ਗਰੀਬ ਮਰੀਜ਼ਾਂ ਬਾਰੇ ਨਹੀਂ ਸੋਚਦੇ ਜੋ ਉਸ ਡਾਕਟਰ ਨੂੰ ਸਰਕਾਰੀ ਹਸਪਤਾਲ ਵਿੱਚ ਉਡੀਕ ਰਹੇ ਹੁੰਦੇ ਹਨ, ਉਹ ਵੀ ਤਾਂ ਇਨਸਾਨ ਹਨਉਨ੍ਹਾਂ ਦਾ ਦੋਸ਼ ਸਿਰਫ ਇੰਨਾ ਹੈ ਕਿ ਉਹ ਗਰੀਬ ਹਨ ਤੇ ਉਹ ਮਹਿੰਗਾ ਇਲਾਜ ਨਹੀਂ ਕਰਵਾ ਸਕਦੇਕੀ ਗੱਲ ਗਰੀਬ ਮਰੀਜ਼ਾਂ ਨੂੰ ਤੰਦਰੁਸਤ ਹੋਣ ਦਾ ਕੋਈ ਹੱਕ ਨਹੀਂ ਹੈ?

ਜਿਨ੍ਹਾਂ ਅਮੀਰ ਮਰੀਜ਼ਾਂ ਨੂੰ ਡਾਕਟਰ ਚੰਗੀ ਤਰ੍ਹਾਂ ਨਾਲ ਦੇਖਦੇ ਹਨ, ਅਸਲ ਵਿੱਚ ਉਨ੍ਹਾਂ ਨੂੰ ਤਾਂ ਕੋਈ ਬਿਮਾਰੀ ਹੁੰਦੀ ਹੀ ਨਹੀਂਉਨ੍ਹਾਂ ਮਰੀਜ਼ਾਂ ਨੂੰ ਤਾਂ ਵਹਿਮ ਹੁੰਦਾ ਹੈ ਕਿ ਸਾਨੂੰ ਪੇਟ ਗੈਸ ਹੈ, ਖਾਧਾ ਪੀਤਾ ਹਜ਼ਮ ਨਹੀਂ ਹੁੰਦਾ, ਭੁੱਖ ਘੱਟ ਲਗਦੀ ਹੈ ਤੇ ਨਾਲ ਹੀ ਉਦਾਸੀ ਤੇ ਚਿੰਤਾ ਵਰਗੀਆਂ ਮਾਨਸਿਕ ਬਿਮਾਰੀਆਂ ਹਨਜਦ ਕਿ ਇਹ ਬਿਮਾਰੀਆਂ ਸਰੀਰਕ ਨਾ ਹੋ ਕੇ ਮਨ ਵਿੱਚ ਹੀ ਹਨ ਜੋ ਮਨ ਨੂੰ ਮਜ਼ਬੂਤ ਰੱਖਣ ਨਾਲ ਠੀਕ ਹੋ ਜਾਂਦੀਆਂ ਹਨਸੋ ਅਮੀਰਾਂ ਨਾਲੋਂ ਜ਼ਿਆਦਾ ਗਰੀਬਾਂ ਨੂੰ ਇਲਾਜ ਦੀ ਲੋੜ ਹੈ ਕਿਉਂਕਿ ਉਨ੍ਹਾਂ ਨੂੰ ਪੇਟ ਭਰਨ ਲਈ ਪੌਸ਼ਟਿਕ ਭੋਜਨ ਨਹੀਂ ਮਿਲਦਾ, ਜਿਸ ਕਰਕੇ ਇਮਿਊਨ ਸਿਸਟਮ ਕਮਜ਼ੋਰ ਹੋਣ ਕਰਕੇ ਉਹ ਲੋਕ ਬਿਮਾਰੀ ਦੀ ਤਾਬ ਨੂੰ ਜ਼ਿਆਦਾ ਝੇਲਦੇ ਹਨਜੇਕਰ ਅਜਿਹਾ ਨਹੀਂ ਤਾਂ ਟੀ.ਬੀ ਦੀ ਬਿਮਾਰੀ ਨੂੰ ਗਰੀਬਾਂ ਦਾ ਰੋਗ ਕਿਉਂ ਕਿਹਾ ਜਾਂਦਾ ਹੈ? ਇਨ੍ਹਾਂ ਲਾਲਚੀ ਡਾਕਟਰਾਂ ਕਰਕੇ ਗਰੀਬ ਮਰੀਜ਼ ਆਪਣੀਆਂ ਬਿਮਾਰੀਆਂ ਨਾਲ ਹੀ ਇਸ ਦੁਨੀਆਂ ਤੋਂ ਰੁਖਸਤ ਹੋ ਜਾਂਦਾ ਹੈਗਰੀਬ ਮਰੀਜ਼ ਵੱਡੇ ਡਾਕਟਰਾਂ ਦੀਆਂ ਫੀਸਾਂ ਨਹੀਂ ਭਰ ਸਕਦੇ ਹਨ ਇਸ ਲਈ ਉਹ ਸਰਕਾਰੀ ਹਸਪਤਾਲਾਂ ਦੀਆਂ ਲੰਬੀਆਂ ਲਾਈਨਾਂ ਵਿੱਚ ਲੱਗੇ ਇੱਕ ਦਿਨ ਦਮ ਤੋੜ ਦਿੰਦੇ ਹਨ ਉਸ ਡਾਕਟਰ ਦੀ ਸਿਤਮ ਜ਼ਰੀਫੀ ਦੇਖੋ, ਉਹ ਮਰੀਜ਼ਾਂ ਨੂੰ ਬਰਾਂਡਿਡ ਦਵਾਈਆਂ ਲਿਖਣ ਦੇ ਨਾਲ ਨਾਲ ਆਪਣੀ ਮਨਪਸੰਦ ਲੈਬੌਰੇਟਰੀ ’ਤੇ ਜਾਂਚ ਲਈ ਭੇਜ ਕੇ ਕਾਨੂੰਨੀ ਅਪਰਾਧ ਕਰ ਰਿਹਾ ਸੀ

ਆਖਰਕਾਰ ਸਾਡੀ ਵਾਰੀ ਆ ਗਈ ਸੀਡਾਕਟਰ ਦੇ ਮੂੰਹ ’ਤੇ ਪੂਰੀ ਰੌਣਕ ਸੀ, ਜਿਵੇਂ ਕੋਈ ਨਵਾਂ ਮੁਰਗਾ ਫਸਿਆ ਹੋਵੇਉਸ ਡਾਕਟਰ ਨੇ ਚੈੱਕਅਪ ਤੋਂ ਬਾਅਦ ਸਾਨੂੰ ਮਹਿੰਗੀਆਂ ਦਵਾਈਆਂ ਲਿਖ ਦਿੱਤੀਆਂ ਤੇ ਖੂਨ ਦੇ ਸੈਂਪਲ ਲਈ ਆਪਣੀ ਪਸੰਦ ਦੀ ਲੈਬ ’ਤੇ ਜਾਣ ਨੂੰ ਕਿਹਾਅਸੀਂ ਉਸ ਲਾਲਚੀ ਡਾਕਟਰ ਦੀ ਮਨਸ਼ਾ ਭਾਂਪ ਗਏ। ਸਾਨੂੰ ਪਤਾ ਸੀ ਕਿ ਇਹ ਡਾਕਟਰ ਸਰਜਰੀ ਦੇ ਨਾਂਅ ’ਤੇ ਹੋਰ ਛਿੱਲ ਲਾਹੇਗਾਪਰ ਇਨ੍ਹਾਂ ਵੱਡੇ ਅਹੁਦੇ ਵਾਲੇ ਡਾਕਟਰਾਂ ਨਾਲ ਪੰਗਾ ਕੌਣ ਲਵੇ ਫਿਰ ਵੀ ਅਸੀਂ ਉਸ ਦੇ ਦੱਸੇ ਹੋਏ ਐਟੀਬਾਓਟਿਕ ਕੋਰਸ ਨੂੰ ਜਾਰੀ ਰੱਖਿਆ, ਸ਼ਾਇਦ ਇਹ ਸੋਚ ਕੇ ਕਿ ਰੋਜ਼ ਨਵਾਂ ਡਾਕਟਰ ਬਦਲਣਾ ਵੀ ਠੀਕ ਨਹੀਂ ਹੈ

ਅਸੀਂ ਉਸ ਦੀ ਲਿਖੀ ਦਵਾਈ ਲਗਾਤਾਰ ਖਾਂਦੇ ਰਹੇ ਪਰ ਕੋਈ ਫਾਇਦਾ ਨਹੀਂ ਹੋਇਆ

ਅਸੀਂ ਫਿਰ ਤੋਂ ਸਰਕਾਰੀ ਹਸਪਤਾਲ ਵਿੱਚ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ, ਸ਼ਾਇਦ ਡਾਕਟਰ ਸਾਨੂੰ ਸਰਕਾਰੀ ਫੀਸ ’ਤੇ ਦੇਖ ਲਵੇਗਾ ਪਰ ਡਾਕਟਰ ਸਾਹਿਬ ਦਾ ਪਹਿਲਾਂ ਵਾਲਾ ਵਰਤਾਰਾ ਜਾਰੀ ਰਿਹਾਅਸੀਂ ਅੱਕਿਆਂ ਹੋਇਆਂ ਨੇ ਡਾਕਟਰ ਤੇ ਹਸਪਤਾਲ ਬਦਲਣ ਦੀ ਸਲਾਹ ਕਰ ਲਈ।

ਮੈਂ ਆਪਣਾ ਮੋਟਰਸਾਈਕਲ ਫਰੀਦਕੋਟ ਦੇ ਸਰਕਾਰੀ ਹਸਤਪਾਲ ਦੇ ਰਾਹ ਪਾ ਲਿਆਮੈਂ ਉਸ ਹਸਪਤਾਲ ਦੀਆਂ ਸੇਵਾਵਾਂ ਤੋਂ ਪਹਿਲਾਂ ਤੋਂ ਹੀ ਜਾਣੂ ਸੀ, ਸ਼ਾਇਦ ਇਸ ਕਰਕੇ ਕਿ ਫਰੀਦਕੋਟ ਦੇ ਸਰਕਾਰੀ ਹਸਪਤਾਲ ਨੂੰ ਉੱਚ ਸੇਵਾਵਾਂ ਦਾ ਦਰਜਾ ਮਿਲਿਆ ਹੋਇਆ ਹੈ ਆਪਣਾ ਸ਼ਹਿਰ ਛੱਡ ਕੇ ਮੈਂ ਫਰੀਦਕੋਟ ਸਿਵਲ ਹਸਪਤਾਲ ਦੀ ਪਰਚੀ ਬਣਾ ਕੇ ਆਪਣੀ ਵਾਰੀ ਉਡੀਕਣ ਲੱਗ ਪਿਆਮੈਂਨੂੰ ਲੱਗ ਰਿਹਾ ਸੀ ਕਿ ਇਹ ਯੋਗ ਹਸਪਤਾਲ ਹੈ। ਇੱਥੋਂ ਦੇ ਡਾਕਟਰ ਲਾਲਚੀ ਨਹੀਂ ਹਨ, ਸਗੋਂ ਸੇਵਾ ਭਾਵ ਵਾਲੇ ਹਨਇਸ ਹਸਪਤਾਲ ਵਿੱਚ ਬਿਨਾਂ ਕਿਸੇ ਲਾਲਚ ਤੋਂ ਰੋਗ ਤੋਂ ਮੁਕਤੀ ਪਾਈ ਜਾ ਸਕਦੀ ਹੈਮੈਂ ਇੱਕਲਾ ਹੀ ਨਹੀਂ, ਸਗੋਂ ਕਈ ਮੇਰੇ ਸਾਥੀ ਮਰੀਜ਼ ਕੋਟਕਪੂਰੇ ਦੇ ਸਰਕਾਰੀ ਹਸਪਤਾਲ ਤੋਂ ਖੱਜਲ ਖੁਆਰ ਹੋਏ ਆਪਣੇ ਸ਼ਹਿਰ ਦਾ ਹਸਪਤਾਲ ਛੱਡ ਕੇ ਫਰੀਦਕੋਟ ਆਏ ਹੋਏ ਸਨਇਸ ਹਸਪਤਾਲ ਦੇ ਸਰਜਰੀ ਦਾ ਸੀਨੀਅਰ ਡਾਕਟਰ ਮੇਰੀ ਪਤਨੀ ਦੇ ਇਲਾਜ ਲਈ ਵਰਦਾਨ ਸਾਬਤ ਹੋਇਆਇਸ ਸਰਜਰੀ ਦੇ ਡਾਕਟਰ ਦੀ ਕਾਬਲੀਅਤ ਕੋਟਕਪੂਰੇ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਵਾਂਗੂ ਸੀਪਰ ਇਹ ਸਾਧਾਰਨ ਸ਼ਖਸੀਅਤ ਦਾ ਮਾਲਕ ਮੇਰੇ ਲਈ ਰੱਬ ਬਣ ਕੇ ਬਹੁੜਿਆ, ਜਿਸ ਨੂੰ ਨਾ ਤਾਂ ਕੋਈ ਡਿਗਰੀ ਦਾ ਕੋਈ ਹੰਕਾਰ ਸੀ ਤੇ ਨਾ ਹੀ ਇਸ ਵਿੱਚ ਡਾਕਟਰਾਂ ਵਾਲੀ ਆਕੜ ਹੈ। ਇਹ ਸੱਚਾ-ਸੁੱਚਾ ਵਿਅਕਤੀ ਸੀ, ਜਿਸ ਨੂੰ ਰੱਬ ਦਾ ਖੌਫ ਸੀ

ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਇਸ ਸਰਕਾਰੀ ਡਾਕਟਰ ਦਾ ਕੋਈ ਪ੍ਰਾਈਵੇਟ ਟਿਕਾਣਾ ਸੀਇਸ ਨੇ ਦੇਖਦੇ ਸਾਰ ਹੀ ਚੀਰਾ ਲਗਾਉਣ ਦਾ ਐਲਾਨ ਕਰ ਦਿੱਤਾ ਸੀਅਸੀਂ ਇਸ ਡਾਕਟਰ ਦੀਆਂ ਗੱਲਾਂ ਨਾਲ ਸਹਿਮਤ ਹੁੰਦਿਆਂ ਲੋੜੀਂਦੇ ਟੈਸਟ ਕਰਵਾ ਲਏ। ਇਨ੍ਹਾਂ ਟੈਸਟਾਂ ਦੀ ਉਧੇੜ-ਬੁਣ ਵਿੱਚ ਡਾਕਟਰ ਦੇ ਦੁਪਹਿਰ ਦੇ ਖਾਣੇ ਦਾ ਟਾਈਮ ਹੋ ਗਿਆ ਪਰ ਫਿਰ ਵੀ ਇਹ ਡਾਕਟਰ ਸਰਜਰੀ ਕਰਨ ਲਈ ਤਿਆਰ ਸੀਇਹ ਇੱਕ ਮਾਈਨਰ ਸਰਜਰੀ ਸੀ, ਜਿਸ ਦੇ ਲਈ ਮੈਂ ਸਾਢੇ ਤਿੰਨ ਸੌ ਰੁਪਏ ਸਰਕਾਰੀ ਫੀਸ ਜਮਾਂ ਕਰਵਾ ਚੁੱਕਾ ਸੀ ਇਹ ਡਾਕਟਰ ਆਪਣੀ ਟੀਮ ਨਾਲ ਵਿਚਾਰ ਕਰਕੇ ਮੇਰੀ ਪਤਨੀ ਨੂੰ ਇਲਾਜ ਲਈ ਅਪਰੇਸ਼ਨ ਥਿਏਟਰ ਵਿੱਚ ਲੈ ਗਿਆਭਾਵੇਂ ਮੈਂ ਡਰਿਆ ਹੋਇਆ ਸੀ ਪਰ ਇਸ ਕੁਸ਼ਲ ਡਾਕਟਰ ਨੇ ਪਤਾ ਹੀ ਨਹੀਂ ਲੱਗਣ ਦਿੱਤਾ, ਕਦੋਂ ਮਰੀਜ਼ ਨੂੰ ਚੀਰਾ ਲਗਾ ਦਿੱਤਾ ਸੀ

ਅਸੀਂ ਇਸ ਹਸਪਤਾਲ ਵਿੱਚੋਂ ਲਗਾਤਾਰ ਪੱਟੀਆਂ ਕਰਵਾਕੇ ਜਲਦੀ ਹੀ ਬਿਮਾਰੀ ਤੋਂ ਨਿਜਾਤ ਪਾ ਲਈ

ਹੁਣ ਮੇਰੀ ਪਤਨੀ ਭਾਵੇਂ ਪੱਕੇ ਹੋਏ ਟੀਕੇ ਦਾ ਦਰਦ ਭੁੱਲ ਚੁੱਕੀ ਹੈ ਪਰ ਉਸ ਗੁਣੀ ਡਾਕਟਰ ਨੂੰ ਨਹੀਂ ਭੁੱਲੀ ਜਿਸ ਤੋਂ ਦਰਦ ਰਹਿਤ ਚੀਰਾ ਲਗਵਾਇਆ ਸੀਇਹ ਚੀਰੇ ਵਾਲਾ ਡਾਕਟਰ ਅਸਲੀ ਸੀ, ਜਿਹੜਾ ਅਮੀਰ ਤੇ ਗਰੀਬ ਮਰੀਜ਼ਾਂ ਵਿੱਚ ਪੱਖਪਾਤ ਨਾ ਕਰਦਾ ਹੋਇਆ ਆਪਣੇ ਕਿੱਤੇ ਨਾਲ ਇਨਸਾਫ ਕਰ ਰਿਹਾ ਸੀਅਜਿਹੇ ਡਾਕਟਰਾਂ ਦੀ ਸਮਾਜ ਨੂੰ ਬਹੁਤ ਲੋੜ ਹੈ

ਮੈਂ ਕੋਟਕਪੂਰੇ ਦੇ ਸੀਨੀਅਰ ਸਰਜਨ ਨਾਲ ਇਸ ਡਾਕਟਰ ਦੀ ਤੁਲਨਾ ਕਰਦਾ ਹੋਇਆ ਹਸਪਤਾਲ ਦੇ ਗੇਟ ਵਿੱਚੋਂ ਬਾਹਰ ਆ ਗਿਆ

*****

(1161)

About the Author

ਡਾ. ਅਨਿਲ ਕੁਮਾਰ ਬੱਗਾ

ਡਾ. ਅਨਿਲ ਕੁਮਾਰ ਬੱਗਾ

Kot Kapura, Faridkot, Punjab, India.
Phone: (91 - 97798 - 84393)
Email: (dranilbagga@gmail.com)