GurmitShugli7ਇਹ ਵੀ ਸੋਚਣ ਦਾ ਵਿਸ਼ਾ ਹੈ ਕਿ ਸ਼ਾਹਕੋਟ ਦੇ ਅਸਲ ਮੁੱਦੇ ਕਿੱਧਰ ਗਏ? ...
(15 ਮਈ 2018)

 

ਸ਼ਾਹਕੋਟ ਦੀ ਜ਼ਿਮਨੀ ਚੋਣ ਹਰ ਰੋਜ਼ ਨਵੀਂਆਂ ਖ਼ਬਰਾਂ ਲੈ ਆਉਂਦੀ ਹੈਖ਼ਬਰਾਂ ਤਾਂ ਇਸ ਤੋਂ ਪਹਿਲਾਂ ਹੋਈਆਂ ਆਮ ਚੋਣਾਂ ਤੇ ਉਪ ਚੋਣਾਂ ਮੌਕੇ ਵੀ ਆਉਂਦੀਆਂ ਰਹੀਆਂ ਹਨ, ਪਰ ਸ਼ਾਹਕੋਟ ਵਾਲਾ ਮਾਮਲਾ ਵੱਖਰਾ ਹੈਗੁਰਦਾਸਪੁਰ ਦੀ ਉਪ ਚੋਣ ਮੌਕੇ ਤਾਂ ਅਲਫ਼ ਨੰਗੀਆਂ ਵੀਡੀਓ ਵੀ ਕੱਢ-ਕੱਢ ਸਾਹਮਣੇ ਲਿਆਂਦੀਆਂ ਗਈਆਂ ਸਨਸ਼ੁਕਰ ਹੈ ਐਤਕੀਂ ਹਾਲੇ ਤੱਕ ਉਹ ਸਿਲਸਿਲਾ ਸ਼ੁਰੂ ਨਹੀਂ ਹੋਇਆ

ਸ਼ਾਹਕੋਟ ਚੋਣ ਦਾ ਪਿੜ ਹੋਰ ਮੁੱਦਿਆਂ ਨਾਲ ਭਖਾਉਣ ਦੀ ਥਾਂ ਬਾਜਵੇ ਦੇ ਮੁੱਦੇ ’ਤੇ ਭਖਾਇਆ ਗਿਆਬਾਜਵਾ 4 ਮਈ ਤੱਕ ਕੌਣ ਹੈ, ਕਿੱਥੇ ਹੈ, ਵਿਰਲੇ-ਟਾਵੇਂ ਲੋਕ ਜਾਣਦੇ ਸਨ, ਪਰ ਜਦੋਂ ਉਸ ਨੇ ਕਾਂਗਰਸੀ ਉਮੀਦਵਾਰ ’ਤੇ ਪਰਚਾ ਦਰਜ ਕਰ ਦਿੱਤਾ ਤਾਂ ਉਸ ਬਾਰੇ ਬੱਚਾ-ਬੱਚਾ ਜਾਣ ਗਿਆਅੱਜ ਪਰਮਿੰਦਰ ਸਿੰਘ ਬਾਜਵਾ ਬਾਰੇ ਉਹ ਲੋਕ ਵੀ ਜਾਣਦੇ ਹਨ, ਜਿਨ੍ਹਾਂ ਨੂੰ ਖ਼ਬਰਾਂ ਪੜ੍ਹਨ ਦੀ ਬਹੁਤੀ ਚੇਟਕ ਨਹੀਂਮਹਿਤਪੁਰ ਥਾਣੇ ਦੇ ਮੁਖੀ ਨੇ ਪਰਚਾ ਦਰਜ ਕਰਕੇ ਗ਼ਲਤ ਕੀਤਾ ਜਾ ਸਹੀ, ਵੱਡਾ ਮੁੱਦਾ ਇਹੀ ਹੈਉਹ ਕਹਿੰਦਾ ਮੈਂ ਸ਼ਿਕਾਇਤ ਦੇ ਅਧਾਰ ’ਤੇ ਪਰਚਾ ਕੱਟ ਕੇ ਗ਼ਲਤ ਕੀ ਕੀਤਾ, ਪਰ ਸਰਕਾਰ ਕਹਿੰਦੀ ਹੈ, ‘ਇਹਦਾ ਆਚਰਣ ਠੀਕ ਨਹੀਂਇਹ ਜਦੋਂ ਕਪੂਰਥਲਾ ਸੀ ਤਾਂ ਉਦੋਂ ਰਾਣਾ ਗੁਰਜੀਤ ਸਿੰਘ ਨੇ ਇਹਨੂੰ ਉੱਥੋਂ ਤੋਰਿਆ ਸੀ’ ਭਾਵੇਂ ਇਸ ਸਾਲ ਦੇ ਸ਼ੁਰੂ ਵਿੱਚ ਡੀ ਜੀ ਪੀ ਪੰਜਾਬ ਨੇ ਇਸ ਨੂੰ ਸਨਮਾਨਤ ਵੀ ਕੀਤਾ ਸੀ

ਇਹ ਪਹਿਲੀ ਵਾਰ ਹੋਇਆ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਕਿਸੇ ਥਾਣੇਦਾਰ ਬਾਰੇ ਕਾਨਫ਼ਰੰਸ ਕਰਕੇ ਬੋਲਣਾ ਪਿਆ ਹੋਵੇਕੈਪਟਨ ਵੱਲੋਂ ਉਸ ਦੀ ਰਾਸਲੀਲਾ ’ਤੇ ਸਵਾਲ ਕਰਨਾ ਭੂੰਡਾਂ ਦੀ ਖੱਖਰ ਨੂੰ ਛੇੜਨ ਵਾਲੀ ਗੱਲ ਸਾਬਤ ਹੋਈਬਾਜਵਾ ਨੇ ਬੜੇ ਮਾਣ ਨਾਲ ਕਿਹਾ, ‘ਮੇਰੀਆਂ ਤਿੰਨ ਸਹੇਲੀਆਂ ਹਨ, ਕਿਸੇ ਨੂੰ ਕੀ ਸਮੱਸਿਆ ਇਸ ਗੱਲ ਨਾਲਕੀ ਕੈਪਟਨ, ਅਰੂਸਾ ਨਾਲ ਨਹੀਂ ਫਿਰਦਾ? ਉਹਨੂੰ ਉਹ ਕਿਤੇ ਲੈ ਕੇ ਨਹੀਂ ਜਾਂਦਾ? ਮੈਂ ਰੱਖੀਆਂ, ਮੰਨਦਾ ਹਾਂ, ਪਰ ਕੈਪਟਨ ਵੀ ਮੰਨੇ

ਏਨੀਆਂ ਖੁੱਲ੍ਹੀਆਂ ਤੇ ਸਪਸ਼ਟ ਗੱਲਾਂ ਕੋਈ ਮੁੱਖ ਮੰਤਰੀ ਬਾਰੇ ਕਹੇ ਤਾਂ ਖ਼ਬਰਾਂ ਬਣਨੀਆਂ ਕੁਦਰਤੀ ਸਨਬਾਜਵਾ ਵੀ ਜਾਣਦਾ ਸੀ ਕਿ ਚੋਣ ਜ਼ਾਬਤਾ ਲੱਗੇ ਹੋਣ ਤੱਕ ਸੂਬੇ ਦੀ ਸਰਕਾਰ ਮੇਰਾ ਕੱਖ ਨਹੀਂ ਵਿਗਾੜ ਸਕਦੀ, ਪਰ ਮਗਰੋਂ ਮੇਰਾ ਕੋਈ ਵੀ ਨੁਕਸਾਨ ਹੋ ਸਕਦਾ ਹੈ

ਬਾਜਵੇ ਦੀਆਂ ਵੀਡੀਓ ਦੇਖਿਆਂ ਉਹ ਥੋੜ੍ਹਾ ਮਾਨਸਿਕ ਪ੍ਰੇਸ਼ਾਨ ਵੀ ਲੱਗਦਾ ਤੇ ਦਾਰੂ-ਸ਼ਾਰੂ ਦਾ ਆਦੀ ਵੀਉਹਨੇ ਪਰਚਾ ਕਰਨ ਵੇਲੇ ਕੁਝ ਗੱਲਾਂ ਗ਼ਲਤ ਵੀ ਕੀਤੀਆਂਸਿਰਫ਼ ਸ਼ਿਕਾਇਤ ਦੇ ਅਧਾਰ ’ਤੇ ਪਰਚਾ ਕਿਵੇਂ ਹੋ ਸਕਦਾ? ਅਸਤੀਫ਼ਾ ਦੇ ਕੇ ਉਹਨੇ ਕਿਸੇ ਨੂੰ ਚਾਰਜ ਕਿਉਂ ਨਹੀਂ ਸੌਂਪਿਆ? ਉਹਨੇ ਹੋਟਲ ਵਿਚ ਬੈਠੇ ਨੇ ਹੀ ਪਰਚਾ ਕਿਵੇਂ ਦਰਜ ਕੀਤਾ? ਆਪਣੇ ਸੀਨੀਅਰ ਅਫ਼ਸਰਾਂ ਬਾਰੇ ਉਹ ਇੰਨਾ ਕੌੜਾ ਕੀਹਦੀ ਸ਼ਹਿ ’ਤੇ ਬੋਲ ਰਿਹਾ? ਵਗੈਰਾ-ਵਗੈਰਾਖੈਰ ਹੁਣ ਜਦੋਂ ਬਾਜਵਾ ਆਪੇ ਹੀ ਪੁਲਸ ਦੀ ਦਾੜ੍ਹ ਹੇਠ ਆ ਚੁੱਕਾ ਹੈ ਤਾਂ ਉਸ ਦੇ ਮਸਲੇ ’ਤੇ ਰੋਕ ਲੱਗਣੀ ਕੁਦਰਤੀ ਹੈਸ਼ੁੱਕਰਵਾਰ ਸਵੇਰੇ ਉਹ ਜਲੰਧਰ ਦੀ ਸੈਸ਼ਨ ਅਦਾਲਤ ਵਿਚ ਸੁਰੱਖਿਆ ਦੀ ਬੇਨਤੀ ਕਰਨ ਪੁੱਜਾ ਸੀ, ਪਰ ਅੰਦਰ ਰਿਵਾਲਵਰ ਲਿਜਾਣ ਦੇ ਦੋਸ਼ ਹੇਠ ਉਹਨੂੰ ਪੱਕੀ ਸੁਰੱਖਿਆ ਮਿਲ ਗਈ ਹੈਉਸ ’ਤੇ 27-54-59 ਆਰਮਜ਼ ਐਕਟ ਅਤੇ 353-186 ਆਈ ਪੀ ਸੀ ਦੀ ਧਾਰਾ ਹੇਠ ਪਰਚਾ ਦਰਜ ਹੋ ਗਿਆ ਹੈ

ਇਹ ਸਾਰਾ ਘਟਨਾਕ੍ਰਮ ਇੱਕ ਬਹੁਤ ਵੱਡੀ ਰਾਜਨੀਤੀ ਵੱਲ ਇਸ਼ਾਰਾ ਕਰਦਾ ਹੈਇਸ਼ਾਰਾ ਇਸ ਗੱਲ ਵੱਲ ਵੀ ਹੈ ਕਿ ਲਾਡੀ ਸ਼ੇਰੋਵਾਲੀਆ ਦੇ ਹੋਏ ਸਟਿੰਗ ਅਪ੍ਰੇਸ਼ਨ ਦਾ ਕੀ ਬਣਿਆ? ਉਹ ਸਟਿੰਗ, ਜਿਸ ਵਿਚ ਲਾਡੀ ਮਾਈਨਿੰਗ ਮਾਮਲੇ ’ਤੇ ਲੈਣ-ਦੇਣ ਦੀਆਂ ਗੱਲਾਂ ਕਰ ਰਿਹਾ ਹੈਕੀ ਉਸ ਸਟਿੰਗ ਦਾ ਕੋਈ ਪਰਚਾ ਨਹੀਂ ਬਣਦਾ ਸੀ? ਕੀ ਸੱਤਾਧਾਰੀ ਧਿਰ ਨੂੰ ਆਪਣੇ ਉਮੀਦਵਾਰ ਦੇ ਹੱਕ ਵਿਚ ਖੜ੍ਹਨ ਦੀ ਥਾਂ ਸਹੀ ਪਹੁੰਚ ਅਪਣਾਉਣ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ? ਬਾਜਵਾ ਸ਼ਾਹਕੋਟ ਦੀ ਰਾਜਨੀਤੀ ਦਾ ਮੋਹਰਾ ਬਣ ਗਿਆ, ਜਿਸ ਨੂੰ ਸਭ ਤੋਂ ਵੱਧ ਅਕਾਲੀ ਦਲ ਵੱਲੋਂ ਵਰਤਿਆ ਗਿਆਸੁਖਬੀਰ ਸਿੰਘ ਬਾਦਲ ਨੇ ਤਾਂ ਨਾਇਬ ਸਿੰਘ ਕੋਹਾੜ ਦੀ ਨਾਮਜ਼ਦਗੀ ਦਾਖ਼ਲ ਹੋਣ ਮੌਕੇ ਇੱਥੋਂ ਤੱਕ ਕਹਿ ਦਿੱਤਾ, “ਬਾਜਵਾ ਪ੍ਰਵਾਹ ਨਾ ਕਰੇ, ਅਸੀਂ ਉਹਦੇ ਨਾਲ ਖੜ੍ਹੇ ਹਾਂਉਹਦੇ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ।” ਇਸ ਗੱਲ ਨੇ ਅੱਗ ’ਤੇ ਘਿਉ ਪਾਉਣ ਵਾਲਾ ਕੰਮ ਕੀਤਾ

ਹੁਣ ਅਕਾਲੀ ਦਲ ਬਾਜਵਾ ’ਤੇ ਹੋਣ ਵਾਲੀਆਂ ਕਾਰਵਾਈਆਂ ਮੌਕੇ ਮਦਦ ਲਈ ਕਿੰਨਾ ਕੁ ਖੜ੍ਹਦਾ, ਵਕਤ ਨੇ ਦੱਸ ਦੇਣਾ ਹੈ

ਇਹ ਵੀ ਸੋਚਣ ਦਾ ਵਿਸ਼ਾ ਹੈ ਕਿ ਸ਼ਾਹਕੋਟ ਦੇ ਅਸਲ ਮੁੱਦੇ ਕਿੱਧਰ ਗਏ? ਮਹਿੰਗਾਈ ਦੇ ਮੁੱਦੇ, ਬੇਰੁਜ਼ਗਾਰੀ ਦੇ ਮੁੱਦੇ, ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦੇ ਮੁੱਦੇ, ਪਾਣੀ ਦੇ ਮੁੱਦੇ, ਮੁਲਾਜ਼ਮਾਂ ਆਦਿ ਦੇ ਮੁੱਦੇ ਕਿੱਧਰ ਗਏ? ਕੀ ਇਹਨਾਂ ਸਭ ਮੁੱਦਿਆਂ ਦਾ ਹੱਲ ਕੇਵਲ ਬਾਜਵਾ ਕਾਂਡ ਹੀ ਹੈ? ਕਾਂਗਰਸ ਨੂੰ ਆਪਣੀਆਂ ਕਮਜ਼ੋਰੀਆਂ ਲੁਕੋਣ ਲਈ ਬਾਜਵਾ ਦਾ ਸਹਾਰਾ ਲੈਣਾ ਪਿਆ ਤੇ ਅਕਾਲੀ ਦਲ ਨੂੰ ਆਪਣੇ ਉਭਾਰ ਲਈ ਬਾਜਵਾ ਦਾ ਮੋਢਾ ਵਰਤਣਾ ਪਿਆਸ਼ਾਹਕੋਟ ਦੀਆਂ ਮੁੱਢਲੀਆਂ ਸਹੂਲਤਾਂ ਦੀ ਬਾਤ ਕਿੱਧਰ ਗਈ? ਕੀ ਸ਼ਾਹਕੋਟ ਵਿਚ ਉਹ ਸਭ ਸਹੂਲਤਾਂ ਹਨ, ਜੋ ਹੋਰ ਕਿੱਧਰੇ ਨਹੀਂ?

ਸਾਰੇ ਜਾਣਦੇ ਹਨ ਕਿ ਕਾਂਗਰਸ ਦੀ ਸਰਕਾਰ ਹਾਲੇ ਤੱਕ ਲਗਭਗ ਫੇਲ ਸਾਬਤ ਹੋਈ ਹੈਸਰਕਾਰ ਤਲੀ ’ਤੇ ਸਰ੍ਹੋਂ ਜਮਾ ਕੇ ਦਿਖਾਉਣ ਵਾਲੀ ਕੋਈ ਗੱਲ ਨਹੀਂ ਕਰ ਸਕੀ, ਇਸ ਲਈ ਉਰਲੇ-ਪਰਲੇ ਮਸਲਿਆਂ ਵਿਚ ਸਭ ਨੂੰ ਉਲਝਾਉਂਦੀ ਰਹੀਸ਼ਾਹਕੋਟ ਦੇ ਲੋਕ ਬਾਜਵਾ ’ਤੇ ਖੇਡੇ ਦਾਅ ਬਾਰੇ ਕੀ ਮਹਿਸੂਸ ਕਰਦੇ ਨੇ, ਵੋਟਾਂ ਕਿਸ ਦੀ ਝੋਲੀ ਭਰਦੀਆਂ ਹਨ, ਵਕਤ ਦੱਸੇਗਾ

ਸਿਆਣੇ ਕਹਿੰਦੇ ਹੁੰਦੇ ਹਨ ਕਿ ਡੁੱਬਦੇ ਨੂੰ ਤਿਣਕੇ ਦਾ ਸਹਾਰਾ, ਪਰ ਹੁਣ ਕਿਹਾ ਜਾ ਸਕਦਾ ਹੈ, ‘ਡੁੱਬਦਿਆਂ ਨੂੰ ਬਾਜਵੇ ਦਾ ਸਹਾਰਾ

*****

(1152)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author