LalCSirsivala7(2) ਹਨੇਰੇ ਘਰਾਂ ਨੂੰ ਰੁਸ਼ਨਾਉਣ ਦਾ ਹੀਲਾ --- ਲਾਲ ਚੰਦ ਸਿਰਸੀਵਾਲਾ
(24 ਅਪਰੈਲ 2018)

 

ਦਸ ਕੁ ਸਾਲ ਦਾ ਬੱਚਾ ਕਦੇ ਆਪਣੀ ਮੰਮੀ ਨਾਲ ਤੇ ਕਦੇ ਆਪਣੇ ਦਾਦੇ ਨਾਲ ਸਵੇਰੇ ਸਵੇਰੇ ਸੈਰ ਕਰਨ ਆਉਂਦਾਜਿਸ ਦਿਨ ਉਹ ਦਾਦੇ ਨਾਲ ਹੁੰਦਾ ਤਾਂ ਉਹ ਉਸ ਤੋਂ ਅੱਗੇ ਅੱਗੇ ਭੱਜ ਕੇ ਸੜਕ ਤੋਂ ਡੱਕੇ, ਰੋੜੇ, ਕਿੱਲ, ਪੱਤੀ ਆਦਿ ਚੁੱਕ ਕੇ ਪਰੇ ਕਰ ਦਿੰਦਾਮੰਮੀ ਨਾਲ ਹੁੰਦਾ ਤਾਂ ਆਨੇ-ਬਹਾਨੇ ਪਿੱਛੇ ਰਹਿ ਕੇ ਇਹੋ ਕੰਮ ਕਰਦਾ। ਜਦੋਂ ਉਸ ਦੀ ਮੰਮੀ ਪਿੱਛੇ ਉਸ ਨੂੰ ਦੇਖਦੀ ਤਾਂ ਕੁਝ ਨੀ ਕੀਤਾ ਵਰਗੀ ਐਕਟਿੰਗ ਕਰਦਾਇੱਕ ਦਿਨ ਆਪਣੇ ਦਾਦੇ ਨਾਲ ਜਾਂਦੇ ਉਸ ਬੱਚੇ ਨੂੰ ਮੈਂ ਪੁੱਛ ਹੀ ਲਿਆ, “ਪੱਤਰ, ਇਹ ਕੰਮ ਤਾਂ ਬਹੁਤ ਚੰਗਾ ਹੈ, ਤੈਂ ਇਹ ਕਿੱਥੋਂ ਸਿੱਖਿਆ?

ਬੱਚੇ ਦਾ ਉੱਤਰ ਸੀ, “ਅੰਕਲ ਜੀ, ਇੱਕ ਫਿਲਮ ਵਿਚ ਭਗਤ ਪੂਰਨ ਸਿੰਘ ਇਉਂ ਰੋੜੇ ਚੁੱਕਦੇ ਸਨ ਤਾਂ ਕਿ ਲੋਕਾਂ ਦੇ ਪੈਰਾਂ ਵਿੱਚ ਨਾ ਚੁੱਭਣਮੈਂਨੂੰ ਇੰਜ ਕਰ ਕੇ ਖੁਸ਼ੀ ਮਿਲਦੀ ਐ।”

“ਪਰ ਇਹ ਕੰਮ ਮੰਮੀ ਤੋਂ ਚੋਰੀ ਕਿਉਂ ਕਰਦਾ ਐਂ?”

“ਮੰਮੀ ਮੈਨੂੰ ਇੰਜ ਕਰਨ ਨਹੀਂ ਦਿੰਦੇ। ਘੂਰਦੇ ਨੇ ... ਬੱਸ ਤਾਂ ਕਰ ਕੇ

ਬੱਚੇ ਦਾ ਜਵਾਬ ਸੁਣਦਿਆਂ ਸਾਰ ਮੈਂ ਆਪਣੇ ਖੂਬਸੂਰਤ ਅਤੀਤ ਵਿੱਚ ਗਵਾਚ ਗਿਆਕੋਰਸ ਕਰਨ ਲਈ ਵੱਡੇ ਸ਼ਹਿਰ ਜਾਣਾ ਸੀ ਤਾਂ ਬੇਬੇ ਨੇ ਕਿਹਾ, “ਪੁੱਤ ਮਿਹਨਤ ਕਰੀਂਘਰੋਂ ਬਾਹਰ ਰਹਿ ਕੇ ਬੱਚੇ ਨਸ਼ਾ ਕਰਨ ਲੱਗੇ ਪੈਦੇ ਨੇ, ਬਚ ਕੇ ਰਹੀਂ। ਸਿਨਮੇ ਦੇ ਤਾਂ ਲਾਗਿਓਂ ਦੀ ਵੀ ਨਹੀਂ ਲੰਘਣਾ ਕਦੀਸ਼ਹਿਰ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਜੁਆਕ ਫਿਲਮਾਂ ਦੇਖ ਕੇ ਹੀ ਵਿਗੜੇ ਨੇ

ਮੈਂ ਬੱਸ ਸਤ ਬਚਨ ਕਹਿ ਕੇ ਚਲਾ ਗਿਆਕੋਰਸ ਦੌਰਾਨ ਬੇਬੇ ਦੀ ਕਹੀ ਗੱਲ ਯਾਦ ਰੱਖੀਕੋਰਸ ਤੋਂ ਬਾਅਦ ਇੰਟਰਵਿਊ ਹੋਈ ਅਤੇ ਨੌਕਰੀ ਦੀ ਚਿੱਠੀ ਦੀ ਉਡੀਕ ਹੋਣ ਲੱਗ ਪਈਮੇਰੇ ਨਾਲ ਪੜ੍ਹਦੇ ਦੋਸਤ ਦਾ ਪਿਤਾ ਪੋਸਟ ਮਾਸਟਰ ਸੀਮੈਂ ਉਨ੍ਹਾਂ ਨੂੰ ਚਿੱਠੀ ਦਾ ਖਿਆਲ ਰੱਖਣ ਲਈ ਬੇਨਤੀ ਕੀਤੀ।

ਤੇ ਫਿਰ ਇਕ ਸਨਿੱਚਰਵਾਰ ਨੌਕਰੀ ਦੇ ਹੁਕਮਾਂ ਵਾਲੀ ਚਿੱਠੀ ਡਾਕਖਾਨੇ ਪਹੁੰਚ ਗਈ

ਐਤਵਾਰ ਸਵੇਰੇ ਸਵੇਰੇ ਮੇਰਾ ਦੋਸਤ ਖੁਦ ਚਿੱਠੀ ਲੈ ਕੇ ਆਣ ਪੁੱਜਾਗਰੀਬ ਘਰ ਵਿੱਚ ਸਰਕਾਰੀ ਨੌਕਰੀ ਦੀ ਚਿੱਠੀ ਦਾ ਚਾਅ ਘਰ ਦੇ ਕਿਸੇ ਵੀ ਜੀਅ ਤੋਂ ਵੀ ਚੁੱਕਿਆ ਨਹੀਂ ਸੀ ਜਾ ਰਿਹਾਬਾਪੂ ਨੇ 50 ਰੁਪਏ ਦਾ ਨੋਟ ਦਿੰਦਿਆਂ ਮੈਨੂੰ ਕਿਹਾ, “ਪੁੱਤਰਾ, ਆਪਣੇ ਦੋਸਤ ਨੂੰ ਮਾਨਸਾ ਲੈ ਜਾ, ਬਹੁਤ ਚੰਗਾ ਸੁਨੇਹਾ ਲੈ ਕੇ ਆਇਐ, ਮੂੰਹ ਮਿੱਠਾ ਕਰਵਾ ਲਿਆ ਇਹਦਾ

ਪੰਜਾਹ ਰੁਪਏ ਦਾ ਨੋਟ ਜੇਬ ਵਿੱਚ ਪਿਆ ਮੈਨੂੰ ਬਹੁਤ ਅਮੀਰ ਹੋਣ ਦਾ ਅਹਿਸਾਸ ਕਰਵਾ ਰਿਹਾ ਸੀਅਸੀਂ ਦੋਵਾਂ ਨੇ ਪ੍ਰੋਗਰਾਮ ਬਣਾਇਆ ਕਿ ਦੋ ਦੋ ਪੈੱਗ ਲਾ ਕੇ ਫਿਲਮ ਦੇਖਾਂਗੇ ਪਰ ਅਸੀ ਪਹਿਲਾਂ ਕਦੇ ਸ਼ਰਾਬ ਦਾ ਸਵਾਦ ਨਹੀ ਸੀ ਚੱਖਿਆ। ਡਰ ਸੀ ਕਿ ਪਹਿਲੀ ਵਾਰ ਕਿਤੇ ਕੁਝ ਹੋ ਨਾ ਜਾਵੇਅਸੀਂ ਪ੍ਰੋਗਰਾਮ ਬਦਲ ਦਿੱਤਾ। ਪਹਿਲਾਂ ਫਿਲਮ, ਤੇ ਫਿਰ ਸ਼ਰਾਬ ਦੀ ਸਲਾਹ ਬਣਾ ਕੇ ਟਿਕਟਾਂ ਲੈ ਕੇ ਸਿਨਮੇ ਅੰਦਰ ਜਾ ਵੜੇਉਹ ਸ਼ਹਿਰੀ ਹੋਣ ਕਾਰਨ ਪਹਿਲਾਂ ਸਿਨਮਾ ਵੇਖ ਚੁੱਕਿਆ ਸੀ ਪਰ ਮੇਰੇ ਵਾਸਤੇ ਇਹ ਨਵੇਂ ਯੁੱਗ ਦੀ ਸ਼ੁਰੂਆਤ ਸੀਫਿਲਮ ਸ਼ੁਰੂ ਹੋਈ। ਪੂਰੀ ਫਿਲਮ ਦੇਖਦਿਆਂ ਅਸੀਂ ਇੱਕ ਦੂਜੇ ਨਾਲ ਅੱਖਾਂ ਨਾ ਮਿਲਾ ਸਕੇ, ਕਿਉਂਕਿ ਇਸ ਫਿਲਮ ਦੇ ਸ਼ਰਾਬ ਪੀਣ ਵਾਲੇ ਪਾਤਰਾਂ ਦੇ ਘਰ ਲੜਾਈ, ਝਗੜੇ, ਬਰਬਾਦੀ ਅਤੇ ਅਖੀਰ ਵਿੱਚ ਮੌਤ --- ਇਹ ਫਿਲਮ ਸੀ, ਸਰਪੰਚਪੂਰੀ ਫਿਲਮ ਦੇਖ ਕੇ ਜਦੋਂ ਅਸੀਂ ਬਾਹਰ ਨਿੱਕਲੇ, ਇੱਕ ਦੂਜੇ ਨਾਲ ਅੱਖਾਂ ਨਾ ਮਿਲਾ ਸਕੇਸਾਡੀਆਂ ਦੋਵਾਂ ਦੀਆਂ ਨਜ਼ਰਾਂ ਇਹ ਕਹਿੰਦੀਆਂ ਜਾਪ ਰਹੀਆਂ ਸਨ, ਤੂੰ ਪੀਣੀ ਐ ਤਾਂ ਪੀ ਲੈ, ਮੈਂ ਤਾਂ ਨਹੀ ਪੀਣੀ

ਫਿਰ ਅਸੀਂ ਮਠਿਆਈ ਦੀ ਦੁਕਾਨ ’ਤੇ ਗਏਦੁੱਧ ਨਾਲ ਬਰਫੀ ਖਾਧੀਇੱਕ ਦੂਜੇ ਨਾਲ ਜ਼ਿੰਦਗੀ ਭਰ ਸ਼ਰਾਬ ਨਾ ਪੀਣ ਦਾ ਵਾਅਦਾ ਕਰ ਦੇ ਬੱਸ ਬੈਠ ਗਏ

ਆਪਣੇ ਇਸ ਅਤੀਤ ਵਿੱਚੋਂ ਬਾਹਰ ਨਿੱਕਲਿਆ ਤਾਂ ਬੱਚਾ ਅਤੇ ਉਸ ਦਾ ਦਾਦਾ ਦੂਰ ਨਿੱਕਲ ਚੁੱਕੇ ਸਨਪ੍ਰੇਰਨਾਮਈ ਪਲਾਂ ਵਿੱਚੋਂ ਲੰਘਦਿਆਂ, ਦਿਲ ਵਿੱਚੋਂ ਬੱਚੇ ਲਈ ਅਸੀਸਾਂ ਦੀ ਨਦੀ ਵਗਣ ਲੱਗ ਪਈ

**

(2)           ਹਨੇਰੇ ਘਰਾਂ ਨੂੰ ਰੁਸ਼ਨਾਉਣ ਦਾ ਹੀਲਾ --- ਲਾਲ ਚੰਦ ਸਿਰਸੀਵਾਲਾ


ਕਰੀਬ
22 ਸਾਲ ਪਹਿਲਾਂ ਪਤੀ ਦੀ ਅਚਨਚੇਤੀ ਮੌਤ ਨੇ ਉਸਨੂੰ ਝੰਜੋੜ ਕੇ ਰੱਖ ਦਿੱਤਾਦੋ ਸਾਲ ਤਕ ਉਹ ਇਸਦੇ ਸਦਮੇ ਕਾਰਨ ਘਰ ਵਿੱਚੋਂ ਬਾਹਰ ਨਾ ਨਿਕਲੀਆਪਣੇ ਪਤੀ ਦੀਆਂ ਯਾਦਾਂ, ਉਨ੍ਹਾਂ ਨਾਲ ਬਿਤਾਏ ਪਲ ਦਿਮਾਗ ਵਿੱਚ ਹਰ ਸਮੇਂ ਘੁੰਮਦੇ ਰਹਿੰਦੇਉਸਦੇ ਪਤੀ ਵੱਲੋਂ ਆਖੇ ਸ਼ਬਦ ‘ਵਿੱਦਿਆ ਸਭ ਤੋਂ ਵੱਡਾ ਦਾਨ ਹੈ। ਇਸ ਨਾਲ ਅਗਿਆਨਤਾ ਦਾ ਹਨੇਰਾ ਦੂਰ ਕੀਤਾ ਜਾ ਸਕਦਾ ਹੈ।” ਉਸਨੂੰ ਵਾਰ-ਵਾਰ ਕੁਝ ਕਰਨ ਲਈ ਪ੍ਰੇਰਦੇਫਿਰ ਉਸਨੇ ਇਰਾਦਾ ਕਰ ਲਿਆ ਕਿ ਜਿੰਨਾ ਹੋ ਸਕਿਆ, ਉਹ ਵਿੱਦਿਆ ਵੰਡਣ ਦੀ ਕੋਸ਼ਿਸ਼ ਕਰੇਗੀ

ਪਟਿਆਲਾ ਵਾਸੀ ਮੈਡਮ ਰਾਜਪਾਲ ਆਪਣੇ ਇਰਾਦੇ ਨੂੰ ਨੇਪਰੇ ਚਾੜਨ ਲਈ ਜਗ੍ਹਾ ਅਤੇ ਵਿਦਿਆਰਥੀ ਲੱਭਣ ਤੁਰ ਪਈ21 ਨੰਬਰ ਫਾਟਕ ਦੇ ਨੇੜੇ ਵੱਡੀ ਕੋਠੀ ਵੇਖ ਕੇ ਇਸ ਕੰਮ ਲਈ ਜਗ੍ਹਾ ਮਿਲ ਜਾਣ ਦੀ ਉਮੀਦ ਜਾਗੀਹੌਸਲਾ ਕਰਕੇ ਉਸਨੇ ਕੋਠੀ ਦੀ ਮਾਲਕਣ ਨੂੰ ਮਿਲ ਕੇ ਆਪਣਾ ਇਰਾਦਾ ਦੱਸਿਆ ਕਿ ਉਹ ਗਰੀਬ ਬੱਚਿਆਂ ਨੂੰ ਇਕੱਠੇ ਕਰਕੇ ਪੜ੍ਹਾਉਣਾ ਚਾਹੁੰਦੀ ਹੈਮਕਾਨ ਮਾਲਕਣ ਝਟ ਮੰਨ ਗਈ ਤੇ ਬੋਲੀ, “ਮੇਰੇ ਵਾਸਤੇ ਹੋਰ ਭਾਗਾਂ ਵਾਲੀ ਗੱਲ ਕੀ ਹੋ ਸਕਦੀ ਹੈ

ਜਗ੍ਹਾ ਮਿਲਣ ਤੋਂ ਬਾਅਦ ਮੈਡਮ ਵਿਦਿਆਰਥੀਆਂ ਦੀ ਭਾਲ ਲਈ ਮਜ਼ਦੂਰਾਂ, ਰਿਕਸ਼ਾ ਚਾਲਕਾਂ ਤੇ ਰੇਹੜੀ-ਫੜੀ ਵਾਲਿਆਂ ਨੂੰ ਮਿਲੀਪੰਜ ਵਿਦਿਆਰਥੀਆਂ ਨਾਲ ਇਸ ਅਨੋਖੇ ਸਕੂਲ ਦੀ ਸ਼ੁਰੂਆਤ ਹੋ ਗਈੇਬੱਚਿਆਂ ਨੂੰ ਲਗਾਤਾਰ ਸਕੂਲ ਲਿਆਉਣਾ ਅਤੇ ਉਨ੍ਹਾਂ ਵਿੱਚ ਵਿੱਦਿਆ ਦੀ ਰੁਚੀ ਪੈਦਾ ਕਰਨਾ ਵੱਡੀ ਚੁਣੌਤੀ ਸੀਕਦੇ ਟੌਫੀਆਂ, ਕਦੇ ਬਿਸਕੁਟ, ਕਦੀ ਖਾਣ-ਪੀਣ ਦਾ ਕੋਈ ਹੋਰ ਸਮਾਨ ਬੱਚਿਆਂ ਨੂੰ ਸਕੂਲ ਸੱਦਣ ਅਤੇ ਖੇਡਾਂ-ਖੇਡਾਂ ਵਿੱਚ ਪੜ੍ਹਾਈ ਕਰਾਉਣ ਵਾਸਤੇ ਤਰੀਕਾ ਅਪਣਾਇਆਵਿਦਿਆਰਥੀ, ਮਾਪੇ ਅਤੇ ਪੜ੍ਹਾਉਣ ਵਾਲੇ ਅਧਿਆਪਕ ਦੀ ਜ਼ਰੂਰਤ ਮਤਾਬਿਕ ਸਕੂਲ ਦਾ ਸਮਾਂ ਸ਼ਾਮ ਨੂੰ ਨਿਰਧਾਰਿਤ ਕੀਤਾ ਗਿਆ

ਲਗਭਗ ਤਿੰਨ ਸਾਲ ਬਾਅਦ ਫਾਟਕ ਤੇ ਓਵਰ-ਬਰਿੱਜ ਬਣ ਗਿਆਇੱਕ ਪੰਥ ਦੋ ਕਾਜ ਦੀ ਉਦਾਹਰਣ ਨੂੰ ਸਾਹਮਣੇ ਰੱਖ ਕੇ ਪੁਲ ਦੇ ਹੇਠਾਂ ਵਾਲੀ ਵਾਧੂ ਜਗ੍ਹਾ ਨੂੰ ਸਾਫ ਕਰਕੇ ਅਤੇ ਥਮ੍ਹਲਿਆਂ ਤੇ ਰੰਗ ਕਰਕੇ ਸਿੱਖਿਆ ਨਾਲ ਸਬੰਧਿਤ ਮਾਟੋ (ਨਾਅਰੇ) ਲਿਖਵਾ ਦਿੱਤੇ ਗਏਸਕੂਲ ਲਈ ਛੱਤ ’ਤੇ ਛਾਂ ਦਾ ਪ੍ਰਬੰਧ ਕਰ ਲਿਆਜਦੋਂ ਸਾਫ-ਸੁਥਰੇ ਬਣ ਕੇ ਸਕੂਲ ਆਉਣ ਵਾਲੇ, ਵਧੀਆ ਪੜ੍ਹਨ ਵਾਲੇ ਤੇ ਅਨੁਸ਼ਾਸਨ ਵਿੱਚ ਰਹਿਣ ਵਾਲੇ ਬੱਚਿਆਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਦੇ ਹੱਥਾਂ ’ਤੇ ਸਟਿੱਕਰ ਲਾਏ ਜਾਂਦੇ ਤਾਂ ਬੱਚਿਆਂ ਦੇ ਖੁਸ਼ ਨਜ਼ਰ ਆਉਣ ਨਾਲ ਮੈਡਮ ਰਾਜਪਾਲ ਨੂੰ ਵੀ ਅਦੁੱਤੀ ਖੁਸ਼ੀ ਮਿਲਦੀਉਹ ਅਕਸਰ ਕਹਿੰਦੇ ਕਿ ਮੁਸਕਾਨ ਦੀ ਕੋਈ ਕੀਮਤ ਨਹੀਂ, ਹੱਸਦੇ ਖੇਡਦੇ ਬੱਚੇ ਹੀ ਮੇਰਾ ਮਕਸਦ ਹਨ

ਇੱਕ ਵਾਰ ਦਿਲ ਦੇ ਰੋਗਾਂ ਦੇ ਮਾਹਿਰ ਡਾ. ਸਰੀਨ ਸਕੂਲ ਵਿੱਚ ਚੈੱਕ-ਅਪ ਲਈ ਆਏ ਤਾਂ ਪੜ੍ਹਨ ਦੇ ਨਾਲ-ਨਾਲ ਮਸਤੀ ਕਰਦੇ ਬੱਚਿਆਂ ਨੂੰ ਦੇਖਕੇ ਉਨ੍ਹਾਂ ਨੇ ਇਸ ਸਕੂਲ ਨੂੰ ਮਸਤੀ ਕੀ ਪਾਠਸ਼ਾਲਾ’ ਨਾਮ ਦੇ ਦਿੱਤਾਮੈਡਮ ਲੋੜਵੰਦ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਦਾਨ ਮੰਗਣ ਤੋਂ ਗੁਰੇਜ਼ ਨਹੀਂ ਕਰਦੇਕੋਈ ਦੇ ਗਿਆ ਠੀਕ, ਨਹੀਂ ਦਿੱਤਾ ਕੋਈ ਨਾਰਾਜ਼ਗੀ ਨਹੀਂਸਕੂਲ ਦੇ ਬੱਚਿਆਂ ਵੱਲੋਂ ਉਨ੍ਹਾਂ ਨੂੰ ਦਿੱਤਾ ਜਾਂਦਾ ਜੇਬ ਖਰਚਾ ਵੀ ਉਹ ਲੋੜਵੰਦਾਂ ’ਤੇ ਖ਼ਰਚ ਕਰ ਦਿੰਦੇ ਹਨਕੱਪੜੇ-ਲੱਤੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਰਿਸ਼ਤੇਦਾਰਾਂ, ਜਾਣ ਪਛਾਣ ਵਾਲੀਆਂ ਥਾਵਾਂ ਤੋਂ ਵਰਤੇ, ਅਣਵਰਤੇ ਕੱਪੜੇ ਬੈਂਗਾਂ ਵਿੱਚ ਲਿਆ ਕੇ ਸਕੂਲ ਪੜ੍ਹਦੇ ਗਰੀਬ ਬੱਚਿਆਂ ਨੂੰ ਦੇ ਦਿੰਦੇ ਹਨ ਤਾਂ ਕਿ ਉਹ ਸਾਫ਼-ਸੁਥਰੇ ਕੱਪੜੇ ਪਾ ਕੇ ਸਕੂਲ ਆ ਸਕਣਪੈੱਨ, ਕਾਪੀਆਂ, ਕਿਤਾਬਾਂ, ਪੈਨਸਿੱਲਾਂ, ਬੂਟ-ਜੁਰਾਬਾਂ, ਕੱਪੜੇ ਵੱਡੀ ਜਮਾਤ ਵਿੱਚ ਹੋਣ ਤੇ ਹੋਰ ਸਕੂਲਾਂ ਵਿੱਚ ਦਾਖਲਾ ਲੈਣ ਸਮੇਂ (ਜੇ ਖ਼ਰਚ ਦੇਣ ਲਈ ਬੱਚੇ ਕੋਲ ਪੈਸੇ ਨਹੀਂ) ਫੀਸ ਦਾ ਪ੍ਰਬੰਧ ਕਰਨਾ, ਬਿਮਾਰ ਹੋਣ ਤੇ ਇਲਾਜ, ਇਤਿਹਾਸਕ ਦਿਹਾੜੇ ਅਤੇ ਬੱਚਿਆਂ ਦੇ ਜਨਮ ਦਿਨ ਮਨਾਉਣੇ ਸਕੂਲ ਦੇ ਖ਼ਰਚਿਆਂ ਵਿੱਚ ਸ਼ਾਮਿਲ ਹਨਸਰਕਾਰੀ ਮਦਦ ਦੀ ਪੇਸ਼ਕਸ ਹੁੰਦੀ ਜ਼ਰੂਰ ਰਹੀ, ਪਰ ਬੇਲੋੜੀ ਕਾਗਜ਼ੀ ਕਾਰਵਾਈ ਕਰਕੇ ਨੇਪਰੇ ਨਹੀਂ ਚੜ੍ਹੀ

ਔਕੜਾਂ ਦੇ ਨਾਂ ਮੈਡਮ ਕਹਿੰਦੇ ਹਨ ਕਿ ਜਦੋਂ ਤੁਸੀਂ ਕੁਝ ਕਰਨਾ ਲੋਚਦੇ ਹੋ ਤਾਂ ਚੰਗੇ-ਮਾੜੇ ਤਜਰਬੇ ਹੁੰਦੇ ਰਹਿੰਦੇ ਹਨਤੁਹਾਡਾ ਇਰਾਦਾ ਨੇਕ ਹੈ, ਇਰਾਦੇ ’ਤੇ ਅਮਲ ਵੀ ਕਰਦੇ ਹੋਵੋਂ ਤਾਂ ਨਾਲ ਤੁਰਨ ਵਾਲਿਆਂ ਦੀ ਘਾਟ ਨਹੀਂਸਮਾਜ ਵਿੱਚ ਆਮ ਪ੍ਰਚੱਲਤ ਗੱਲ ਕਿ ਜੇਕਰ ਸੱਜੇ ਹੱਥ ਨਾਲ ਦਾਨ ਦਿੰਦੇ ਹੋ ਤਾਂ ਖੱਬੇ ਨੂੰ ਵੀ ਪਤਾ ਨਾ ਲੱਗੇ ਬਾਰੇ ਉਹ ਕਹਿੰਦੇ ਜਨ ਕਿ ਜੇਕਰ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਤਾਂ ਲੋਕਾਂ ਨੂੰ ਕਿਉਂ ਨਾ ਪਤਾ ਲੱਗੇ? ਜੇਕਰ ਹੋਰਾਂ ਨੂੰ ਪਤਾ ਲੱਗੇਗਾ ਤਾਂ ਹੀ ਉਹ ਤੁਹਾਡਾ ਸਾਥ ਦੇ ਸਕਣਗੇ

ਲਗਾਤਾਰ 17 ਸਾਲ ਤੋਂ ਹਰ ਸਾਲ ਵਿਦਿਆਰਥੀਆਂ ਦੀ ਵਧਦੀ ਗਿਣਤੀ, ਜੋ ਹੁਣ 100 ਤੋਂ ਵੀ ਜ਼ਿਆਦਾ ਹੈ, ਉਨ੍ਹਾਂ ਨੂੰ ਹੋਰ ਦ੍ਰਿੜ੍ਹਤਾ ਪ੍ਰਦਾਨ ਕਰਦੀ ਹੈਹਾਂ, 75 ਸਾਲ ਦੀ ਉਮਰ ਹੋਣ ਕਰਕੇ ਸਕੂਲ ਦੇ ਭਵਿੱਖ ਦੀ ਚਿੰਤਾ ਉਨ੍ਹਾਂ ਨੂੰ ਜ਼ਰੂਰ ਹੈ

ਉਹ ਕਹਿੰਦੇ ਹਨ ਕਿ ਵਿੱਦਿਆ ਬਾਝੋਂ ਹਨੇਰੇ ਘਰਾਂ ਵਿੱਚ ਵਿੱਦਿਆ ਦਾ ਦੀਪ ਬਾਲਣ ਦੀ ਮੇਰੀ ਨਿਮਾਣੀ ਜਿਹੀ ਕੋਸ਼ਿਸ਼ ਹੈਮੈਨੂੰ ਉਮੀਦ ਹੈ ਕਿ ਵਾਹਿਗੁਰੂ ਕੋਈ ਅਜਿਹਾ ਜਾਨਸ਼ੀਨ ਜ਼ਰੂਰ ਭੇਜੇਗਾ ਜੋ ਇਸ ਫੁਲਵਾੜੀ ਨੂੰ ਹੋਰ ਪ੍ਰਫੁੱਲਿਤ ਕਰੇਗਾ

*****

(1127)

About the Author

ਲਾਲ ਚੰਦ ਸਿਰਸੀਵਾਲਾ

ਲਾਲ ਚੰਦ ਸਿਰਸੀਵਾਲਾ

Phone: (91 - 98144 - 24896)
Email: (awasthilal@gmail.com)