GurmitShugli7ਕੱਲ੍ਹ ਨੂੰ ਕਿਹੜੀ ਆਸਿਫ਼ਾ ਨਾਲ ਕੀ ਹੋਣਾਕੋਈ ਨਹੀਂ ਜਾਣਦਾਪਰ ਇਹ ਗੱਲ ਪੱਕੀ ਹੈ ਕਿ ...
(22 ਅਪਰੈਲ 2018)

 

AsifaCandleA2

(ਪੰਜਾਬ ਦੇ ਪਿੰਡ ਮਹਿਤਾ ਵਿਖੇ ਮਰਹੂਮ ਬੇਟੀ ਆਸਿਫ਼ਾ ਨੂੰ ਸ਼ਰਧਾਂਜਲੀ ਭੇਂਟ ਕਰਦੀਆਂ ਅਤੇ ਆਸਿਫ਼ਾ ਦੇ ਕਾਤਲਾਂ ਨੂੰ
ਫਾਂਸੀ ਦੀ ਸਜ਼ਾ ਦਿਵਾਉਣ ਲਈ ਕੈਂਡਲ ਮਾਰਚ ਕਰਦੀਆਂ ਪਿੰਡ ਮਹਿਤਾ ਦੀਆਂ ਸੈਕੜੇ ਔਰਤਾਂ ਅਤੇ ਬੱਚੀਆਂ।)

 

ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇੱਕ ਵਿਚਾਰ ਵਾਇਰਲ ਹੋ ਰਿਹਾ ਹੈਸਮੇਂ ਦਾ ਸੱਚ ਤੇ ਗੰਭੀਰਤਾ ਨੂੰ ਬਿਆਨ ਕਰਨ ਵਾਲਾ ਇਹ ਵਿਚਾਰ ਸਰਕਾਰ ਦੀ ਮਾਨਸਿਕਤਾ ਬਿਆਨ ਕਰਦਾ ਹੈਵਿਚਾਰ ਹੈ, “ਆਪਣੀਆਂ ਧੀਆਂ ਦੀ ਹਿਫ਼ਾਜ਼ਤ ਖ਼ੁਦ ਕਰਨੀ ਸਿੱਖੋ, ਕਿਉਂਕਿ ਭਾਰਤ ਵਿਚ ਹਕੂਮਤ ਬੇਔਲਾਦਾਂ ਦੀ ਹੈ।”

ਪਿਛਲੇ ਦਿਨੀਂ ‘ਆਪ’ ਆਗੂ ਬੀਬਾ ਅਲਕਾ ਲਾਂਬਾ ਨੇ ਭਾਰਤ ਵਿਚ ਹੁੰਦੇ ਜਬਰ-ਜ਼ਨਾਹਾਂ ’ਤੇ ਮੋਦੀ ਸਰਕਾਰ ਦੀ ਚੁੱਪ ਬਾਰੇ ਜੋ ਕੁਝ ਕਿਹਾ, ਉਸ ਤੋਂ ਵੱਧ ਕੋਈ ਕੁਝ ਨਹੀਂ ਕਹਿ ਸਕਦਾਉਸ ਨੇ ਉਨਾਵ ਦੇ ਵਿਧਾਇਕ ਕੁਲਦੀਪ ਸੇਂਗਰ ਦੇ ਸੰਦਰਭ ਵਿਚ ਕਿਹਾ ਕਿ “ਇੱਕ ਕੁੜੀ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਲੱਗਦਾ ਹੈਉਹਨੂੰ ਫੜਨ ਦੀ ਥਾਂ ਰੇਪ ਪੀੜਤਾ ਦੇ ਬਾਪ ਨੂੰ ਫੜ ਲਿਆ ਜਾਂਦਾ ਹੈ ਤੇ ਸੀਖਾਂ ਪਿੱਛੇ ਉਸ ਨੂੰ ਕੁੱਟ-ਕੁੱਟ ਮਾਰ ਦਿੱਤਾ ਜਾਂਦਾ ਹੈ ਤਾਂ ਯੋਗੀ ਆਦਿੱਤਿਆਨਾਥ ਦੱਸੇ ਉਹ ਔਰਤਾਂ ਲਈ ਕਰ ਕੀ ਰਿਹਾ ਹੈ? ਯੋਗੀ ਜੀ, ਤੁਸੀਂ ਕਿਸੇ ਔਰਤ ਨੂੰ ਨਾਲ ਰੱਖਣ ਦੇ ਕਾਬਲ ਨਹੀਂ, ਤਾਂ ਹੀ ਕੁਦਰਤ ਨੇ ਤੁਹਾਨੂੰ ਇਸ ਤੋਂ ਵਾਂਝੇ ਰੱਖਿਆਜੇ ਤੁਹਾਡੇ ਧੀ ਹੋ ਜਾਂਦੀ ਤਾਂ ਤੁਸੀਂ ਕੀ ਕਰਦੇ? ਮੋਦੀ ਜੀ, ਚੰਗਾ ਹੋਇਆ ਤੁਸੀਂ ਵੀ ਛੜਿਆਂ ਵਰਗੇ ਹੋਤੁਸੀਂ ਔਰਤ ਦੇ ਕਾਬਲ ਨਹੀਂ, ਤਾਂ ਹੀ ਮਹੀਨੇ ਮਗਰੋਂ ਕੁਦਰਤ ਨੇ ਤੁਹਾਨੂੰ ਪਤਨੀ ਤੋਂ ਵੱਖ ਕਰ ਦਿੱਤਾਜੇ ਤੁਸੀਂ ਔਰਤ ਦੀ ਇੱਜ਼ਤ ਬਾਰੇ ਜਾਣਦੇ ਹੁੰਦੇ ਤਾਂ ਅੱਜ ਵਾਲੇ ਹਾਲਾਤ ਨਾ ਬਣਦੇ ਅਤੇ ਤੁਸੀਂ ਬੇਔਲਾਦੇ ਨਾ ਕਹਾਉਂਦੇ।”

ਜ਼ਰਾ ਸੋਚੋ, ਉਸ ਬੀਬਾ ਨੇ ਕਿੰਨਾ ਕੌੜਾ ਸੱਚ ਬਿਆਨ ਕੀਤਾ ਹੈ, ਪਰ ਮਸਲੇ ਦੀ ਗੰਭੀਰਤਾ ਜਿਉਂ ਦੀ ਤਿਉਂ ਹੈ ਕਿ ਜਬਰ-ਜ਼ਨਾਹਾਂ ਨੂੰ ਨੱਥ ਕਦੋਂ ਤੇ ਕਿਵੇਂ ਪਵੇਗੀ?

ਏ ਡੀ ਆਰ ਦੀ ਰਿਪੋਰਟ ਮੁਤਾਬਕ ਭਾਰਤ ਦੇ 51 ਵਿਧਾਇਕਾਂ ਤੇ ਸੰਸਦ ਮੈਂਬਰਾਂ ’ਤੇ ਔਰਤਾਂ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਹਨਪਹਿਲੇ ਨੰਬਰ ’ਤੇ ਭਾਜਪਾ ਦੇ ਆਗੂ (12) ਹਨ, ਦੂਜੇ ’ਤੇ ਸ਼ਿਵ ਸੈਨਾ ਦੇ (7), ਤੀਜੇ ’ਤੇ ਤ੍ਰਿਣਮੂਲ ਕਾਂਗਰਸ ਜਿਸ ਦੇ (6) ਹਨ ਅਤੇ ਫਾਡੀ ਕਾਂਗਰਸ ਦੇ (4) ਹਨਇਹ ਸਿਰਫ਼ ਹਲਫ਼ਨਾਮਿਆਂ ਵਿਚ ਦਿੱਤੀ ਜਾਣਕਾਰੀ ਦਾ ਅਧਾਰ ਹੈਅੰਦਰਖਾਤੇ ਕੌਣ ਕੀ ਕਰ ਰਿਹਾ ਹੈ, ਕੋਈ ਨਹੀਂ ਜਾਣਦਾਸ਼ਾਇਦ ਉਨ੍ਹਾਂ ਦੀ ਗਿਣਤੀ ਸੈਂਕੜਿਆਂ ਵਿਚ ਹੋਵੇ

ਜਦੋਂ ਕੇਂਦਰ ਵਿਚ ਯੂ ਪੀ ਏ ਸਰਕਾਰ ਸੀ ਤੇ ਨਿਰਭੈਆ ਕਾਂਡ ਵਾਪਰਿਆ ਸੀ ਤਾਂ ਭਾਜਪਾ ਆਖਦੀ ਸੀ ਕਿ ਦੇਸ਼ ਵਿਚ ਮਨਮੋਹਨ ਸਿੰਘ ਦੀ ਨਹੀਂ, ਮੌਨਮੋਹਨ ਦੀ ਸਰਕਾਰ ਹੈ ਪਰ ਹੁਣ ਲੋਕ ਕਹਿੰਦੇ ਹਨ ਕਿ ਬਿਨਾਂ ਵਿਸ਼ੇ ਤੋਂ ਵੀ ਪੌਣਾ ਘੰਟਾ ਕਿੱਲ੍ਹ ਕਿੱਲ੍ਹ ਕੇ ਬੋਲਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਕੁੜੀਆਂ-ਚਿੜੀਆਂ ਦੀ ਪੱਤ ਲੁੱਟਣ ਵਾਲਿਆਂ ਬਾਰੇ ਕੁਝ ਕਿਉਂ ਨਹੀਂ ਬੋਲਦੇ, ਮੂੰਹ ’ਤੇ ਚੇਪੀ ਕਿਉਂ ਲਾ ਰੱਖੀ ਹੈਮਜਬੂਰੀ ਵਿਚ ਉਹ ਮਾੜਾ-ਮੋਟਾ ਇੰਗਲੈਂਡ ਜਾ ਕੇ ਬੋਲਦੇ ਹਨ, ਇੱਥੇ ਕਿਉਂ ਨਹੀਂ?

ਕਠੂਆ ਵਿਚ ਆਸਿਫ਼ਾ ਨਾਂਅ ਦੀ ਬੱਚੀ ਨਾਲ ਜੋ ਵਾਪਰਿਆ, ਉਹ ਸਾਡੇ ਅੰਦਰੇ ਦਾ ਰੁੱਗ ਭਰ ਲੈਂਦਾ ਹੈਹੁਣ ਬੇਸ਼ੱਕ ਇਕ ਸੋਸ਼ਲ ਮੀਡੀਆ ’ਤੇ ਹੋ ਰਹੀ ਵਾਇਰਲ ਝੂਠੀ ਖ਼ਬਰ ਵਿਚ ਕਿਹਾ ਜਾ ਰਿਹਾ ਕਿ ਬੱਚੀ ਨਾਲ ਜਬਰ-ਜ਼ਨਾਹ ਹੋਣ ਦਾ ਸਬੂਤ ਮੈਡੀਕਲ ਰਿਪੋਰਟ ਮੁਤਾਬਕ ਨਹੀਂ ਮਿਲਿਆ, ਪਰ ਜੋ ਰਾਜਨੀਤੀ ਜੰਮੂ ਤੇ ਕਸ਼ਮੀਰ ਵਿਚ ਛਿੜੀ ਹੈ, ਉਹ ‘ਰਾਜਨੀਤੀ ਦੇ ਬਲਾਤਕਾਰ’ ਦੀ ਉਦਾਹਰਣ ਹੈਉੱਥੇ ਪੀ ਡੀ ਪੀ ਤੇ ਭਾਜਪਾ ਦੀ ਸਰਕਾਰ ਹੈਆਸਿਫ਼ਾ ਮਾਮਲੇ ਮਗਰੋਂ ਰਾਜਨੀਤੀ ਹਿੰਦੂ ਬਨਾਮ ਮੁਸਲਮਾਨ ਬਣਾ ਦਿੱਤੀ ਗਈਕਈ ਵਕੀਲ ਤੇ ਹਿੰਦੂ ਸੰਗਠਨ ਦੋਸ਼ੀਆਂ ਦੇ ਹੱਕ ਵਿਚ ਤਖਤੀਆਂ ਲੈ ਕੇ ਬੈਠ ਗਏ, ਕਹਿੰਦੇ ਸਾਡੇ ਭਾਈਚਾਰੇ ਨਾਲ ਜ਼ਿਆਦਤੀ ਹੋ ਰਹੀ ਹੈਵਕੀਲਾਂ ਨੂੰ ਨਿਆਂ ਦਿਵਾਉਣ ਵਾਲਿਆਂ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਪਰ ਜਦੋਂ ਉਹ ਵੀ ਪੇਸ਼ੇ ਨੂੰ ਛੱਡ ਕੇ ਰਾਜਨੀਤੀ ਕਰਨ ਲੱਗ ਜਾਣ ਤਾਂ ਸਾਫ਼ ਹੋ ਜਾਂਦਾ ਹੈ ਕਿ ਤੰਦ ਨਹੀਂ, ਪੂਰੀ ਤਾਣੀ ਹੀ ਉਲਝੀ ਹੋਈ ਹੈਹੁਣ ਜਾ ਕੇ ਸੁਪਰੀਮ ਕੋਰਟ ਨੇ ਸਖ਼ਤ ਨੋਟਿਸ ਲੈਂਦਿਆਂ ਜੰਮੂ ਕਸ਼ਮੀਰ ਦੀ ਬਾਰ ਕੌਂਸਲ ਤੋਂ ਇਸ ਸੰਬੰਧੀ ਰਿਪੋਰਟ ਮੰਗੀ ਹੈ

ਕੱਲ੍ਹ ਨੂੰ ਕਿਹੜੀ ਆਸਿਫ਼ਾ ਨਾਲ ਕੀ ਹੋਣਾ, ਕੋਈ ਨਹੀਂ ਜਾਣਦਾ, ਪਰ ਇਹ ਗੱਲ ਪੱਕੀ ਹੈ ਕਿ ਕੁਝ ਹਫ਼ਤਿਆਂ ਜਾਂ ਮਹੀਨਿਆਂ ਤੱਕ ਆਸਿਫ਼ਾ ਵਾਲਾ ਮਸਲਾ ਨਿਰਭੈਆ ਵਾਂਗ ਭੁੱਲਣ ਲੱਗੇਗਾਜਦੋਂ ਕੋਈ ਅਗਲੀ ਘਟਨਾ ਵਾਪਰੇਗੀ ਤਾਂ ਆਸਿਫ਼ਾ ਚੇਤੇ ਆਵੇਗੀਪਰ ਇੰਨੇ ਨਾਲ ਕੀ ਹੋਵੇਗਾ? ਸਾਡੇ ਦੇਸ਼ ਦਾ ਲਚਕੀਲਾ ਕਾਨੂੰਨ, ਲੰਮੇ ਮੁਕੱਦਮੇਂ ਇਨਸਾਫ਼ ਦੇ ਰਾਹ ਵਿਚ ਰੋੜਾ ਹਨਕਈ ਸਣੇ ਬੀ ਜੇ ਪੀ, ਐੱਮ ਪੀ ਬੀਬੀਆਂ ਦੇ ਆਖਦੇ ਹਨ ਕਿ ਜਬਰ-ਜਨਾਹ ਨਵੀਂ ਗੱਲ ਨਹੀਂ, ਮਨੁੱਖ ਆਪਣੀ ਉਤਪਤੀ ਤੋਂ ਘੱਟ-ਵੱਧ ਇਹ ਸਭ ਕਰਦਾ ਆਇਆ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਮਨੁੱਖ ਦੀ ਉਤਪਤੀ ਤੋਂ ਲੈ ਕੇ ਅੱਜ ਤੱਕ ਸੱਭਿਅਕ ਸਮਾਜ ਦੀ ਸਿਰਜਣਾ ਕਿਉਂ ਨਹੀਂ ਕਰ ਸਕੇ? ਜੇ ਅਸੀਂ ਹਜ਼ਾਰਾਂ ਸਾਲਾਂ ਵਿਚ ਅਸਲੀ ਮਨੁੱਖ ਨਹੀਂ ਬਣ ਸਕੇ ਤਾਂ ਕਸੂਰਵਾਰ ਕੌਣ ਹੈ? ਕੁਝ ਵੀ ਹੋਵੇ, ਦੇਸ਼ ਵਿੱਚ ਜਿਹੜੀਆਂ ਸ਼ਕਤੀਆਂ ਇਸ ਨੂੰ ਵੰਡਣ ਲਈ ਤਰਲੋ-ਮੱਛੀ ਹੋ ਰਹੀਆਂ ਹਨ, ਆਸਿਫ਼ਾ ਨੇ ਮਰ ਕੇ ਉਹ ਤਾਕਤਾਂ ਇਕੱਠੀਆਂ ਕਰ ਦਿੱਤੀਆਂ ਹਨ, ਜੋ ਭਾਰਤ ਨੂੰ ਇਕੱਠਾ ਰੱਖਣ ਦੀਆਂ ਮੁਦਈ ਹਨ

ਖਾੜੀ ਦੇਸ਼ਾਂ ਦੇ ਇੱਕ ਹਿੱਸੇ ਵਿੱਚ ਚੌਕ ਵਿਚ ਦੋਸ਼ੀ ਨੂੰ ਸਜ਼ਾ ਦੇਣ ਦਾ ਪ੍ਰਬੰਧ ਹੈ ਤਾਂ ਜੁ ਬਾਕੀ ਲੋਕਾਂ ਵਿਚ ਇਹੋ ਜਿਹੇ ਅਪਰਾਧ ਦਾ ਹੌਸਲਾ ਨਾ ਪਵੇਭਾਰਤ ਵਿਚ ਵੀ ਬਲਾਤਕਾਰੀਆਂ ਲਈ ਫ਼ਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਜਾ ਰਿਹਾ, ਪਰ ਵਕੀਲ ਹੋਣ ਨਾਤੇ ਸਾਡੀ ਰਾਇ ਇਹ ਹੈ ਕਿ ਨਸ਼ੇੜੀਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਇਕੱਲੇ ਕਾਨੂੰਨ ਬਣਾਉਣ ਨਾਲ ਬਹੁਤਾ ਫ਼ਰਕ ਪੈਣ ਵਾਲਾ ਨਹੀਂਕਾਨੂੰਨ ਕਤਲ ਦੇ ਮਾਮਲੇ ’ਤੇ ਵੀ ਹਨ, ਲੜਾਈ-ਝਗੜੇ ਦੇ ਮਾਮਲੇ ’ਤੇ ਵੀ, ਫਿਰ ਵੀ ਸਭ ਕੁਝ ਵਾਪਰ ਰਿਹਾ ਹੈਕੁਝ ਵੀ ਨਹੀਂ ਰੁਕ ਰਿਹਾਇਸ ਕਰਕੇ ਹੀ ਕਾਨੂੰਨ ਬਣਾਉਣ ਦੇ ਨਾਲ-ਨਾਲ ਇਨਸਾਨ ਅੰਦਰ ਨੈਤਿਕਤਾ ਭਰਨ ਦੀ ਜ਼ਰੂਰਤ ਹੈਨੈਤਿਕਤਾ ਦਾ ਪਾਠ ਖੁਦ ਪੜ੍ਹਿਆ ਜਾ ਸਕਦਾ ਹੈਜੇ ਇਨਸਾਨ, ਇਨਸਾਨ ਕਹਾਉਣਾ ਚਾਹੁੰਦਾ ਹੈ ਤਾਂ ਇਨਸਾਨਾਂ ਵਾਲੇ ਕੰਮ ਕਰੇ ਤੇ ਜੇ ਸਿਰਫ਼ ਦੇਖਣ ਵਿਚ ਇਨਸਾਨ ਹੈ ਤਾਂ ਇਹ ਸੜਕਾਂ, ਇਹ ਸਮਾਜ, ਇਹ ਖੁੱਲ੍ਹ ਉਸ ਲਈ ਨਹੀਂ, ਸਗੋਂ ਉਸ ਦੀ ਅਸਲ ਜਗ੍ਹਾ ਡੰਗਰਾਂ ਦੀਆਂ ਹਵੇਲੀਆਂ, ਤਬੇਲੇ, ਚਾਰਦੀਵਾਰੀ ਵਾਲੀਆਂ ਥਾਂਵਾਂ ਤੇ ਹੋਰ ਸੀਖਾਂ ਵਾਲੇ ਕਮਰੇ ਹਨ

ਸਾਥੀ ਕੇਹਰ ਸ਼ਰੀਫ਼ ਨੇ ਠੀਕ ਕਿਹਾ ਹੈ:

ਆਸਿਫ਼ਾ ਸਾਡੀ ਕੀ ਲੱਗਦੀ ਹੈ?
ਸੱਚ ਆਖਾਂ, ਮੇਰੀ ਤੇ ਧੀ ਲੱਗਦੀ ਹੈ

ਸੋ, ਆਓ ਔਲਾਦ ਵਾਲਿਓ, ਧੀਆਂ ਵਾਲਿਓ, ਇਕੱਠੇ ਹੋਵੋ, ਆਪਣੇ ਏਕੇ ਅਤੇ ਇਕੱਠ ਨਾਲ ਹੀ ਬੇ-ਔਲਾਦਿਆਂ ਨੂੰ ਸਬਕ ਸਿਖਾਇਆ ਜਾ ਸਕਦਾ ਹੈ

*****

(1124)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author