InderjitBhallian7ਅੱਜ ਦੇ ਮੌਸਮ ਦਾ ਹਾਲ ਪਤਾ ਕੀਤਾ ਤਾਂ ਦਿਲ ਨੂੰ ਡੋਬੂ ਪੈਣ ਲੱਗੇ ...
(4 ਅਪਰੈਲ 2018)

 

ਅਚਾਨਕ ਪਿੱਛੋਂ ਡਿੱਪਰ ਵੱਜਣ ਲੱਗੇ ਤੇ ਮੇਰੇ ਮੇਜ਼ਬਾਨ ਨੇ ਤੁਰੰਤ ਕਾਰ ਰੋਕ ਲਈਅਸੀਂ ਘਬਰਾ ਗਏ ਸਾਂ ਪਰ ਉਹ ਅਰਾਮ ਨਾਲ ਬੈਠ ਡਿੱਪਰ ਮਾਰ ਰਹੀ ਸਰਕਾਰੀ ਗੱਡੀ ਦੇ ਚਾਲਕ ਦਾ ਰਸਪੌਂਸ ਉਡੀਕਣ ਲੱਗਾਸਰਕਾਰੀ ਗੱਡੀ ਵਿੱਚੋਂ ਅਮਰੀਕੀ ਟ੍ਰੈਫਿਕ ਪੁਲੀਸ ਦਾ ਅਧਿਕਾਰੀ ਉੱਤਰਿਆ ਤੇ ਸਾਡੀ ਕਾਰ ਵੱਲ ਨੂੰ ਹੋ ਤੁਰਿਆਬੇਹੱਦ ਹਲੀਮੀ ਭਰੇ ਲਹਿਜ਼ੇ ਵਿਚ ਅਧਿਕਾਰੀ ਨੇ ਸਾਡੇ ਮੇਜ਼ਬਾਨ ਨੂੰ ਨਮਸ਼ਕਾਰ (ਵਿਸ਼) ਕੀਤੀ ਤੇ ਉਸੇ ਅਦਬ ਨਾਲ ਕਿਹਾ, “ਕਿਰਪਾ ਕਰਕੇ ਆਪਣਾ ਡਰਾਇਵਿੰਗ ਲਾਇਸੈਂਸ ਅਤੇ ਇੰਸ਼ੋਰੈਂਸ ਕਾਰਡ ਦਿਓ” ਦੋਵੇਂ ਕਾਰਡ ਲੈ ਕੇ ਉਹ ਸਰਕਾਰੀ ਗੱਡੀ ਵੱਲ ਨੂੰ ਚਲਾ ਗਿਆਕਾਰ ਵਿਚ ਪਸਰੀ ਚੁੱਪ ਨੂੰ ਤੋੜਦਿਆਂ ਮੈ ਕਿਹਾ, “ਸ਼ਾਇਦ ਆਪਣਾ ਚਲਾਨ ਹੋ ਗਿਆ

“ਸ਼ਾਇਦ ਨਹੀਂ, ਪੱਕਾ।” ਕਾਰ ਵਿਚ ਬੈਠੀ ਮੇਰੀ ਬੇਟੀ ਨੇ ਮੇਰੀ ਗੱਲ ਦੀ ਤਾਈਦ ਕਰਦਿਆਂ ਦੱਸਿਆ ਕਿ ਇਹ ਅਧਿਕਾਰੀ ਹੁਣ ਕਾਰ ਵਿਚ ਲੱਗੇ ਕੰਪਿਊਟਰਾਂ ਰਾਹੀਂ ਦੋਹਾਂ ਕਾਰਡਾਂ ਦੀ ਜਾਂਚ ਪੜਤਾਲ ਕਰੇਗਾਪਹਿਲਾਂ ਹੋਈਆਂ ਟਰੈਫਿਕ ਉਲੰਘਣਾਵਾਂ ਦੀ ਵੀ ਪੜਤਾਲ ਕਰੇਗਾ ਤੇ ਟਿਕਟ (ਚਲਾਨ) ਸਾਡੇ ਹੱਥ ਫੜਾ ਦੇਵੇਗਾ

ਸ਼ਿਕਾਗੋ ਤੋਂ ਸਵੇਰੇ-ਸਵੇਰੇ ਕਾਰ ਰਾਹੀਂ ਚੱਲਣ ਲੱਗੇ ਤਾਂ ਮੀਂਹ ਪੈਣ ਲੱਗ ਪਿਆਗਰਮੀਆਂ ਵਿਚ ਮੀਂਹ ਇੱਥੇ ਕਈ ਸੂਬਿਆਂ ਵਿਚ ਕਾਰ ਸਵਾਰਾਂ ਦੇ ਦਿਲਾਂ ਵਿਚ ਘਬਰਾਹਟ ਪੈਦਾ ਕਰਦਾ ਹੈ‘ਟੋਰਨਾਡੋ’(ਖਤਰਨਾਕ ਕਿਸਮ ਦਾ ਵਾਵਰੋਲਾ) ਦਾ ਡਰ ਬਣਿਆ ਰਹਿੰਦਾ ਹੈਮੌਸਮ ਚੈਨਲ ’ਤੇ ਅੱਜ ਦੇ ਮੌਸਮ ਦਾ ਹਾਲ ਪਤਾ ਕੀਤਾ ਤਾਂ ਦਿਲ ਨੂੰ ਡੋਬੂ ਪੈਣ ਲੱਗੇਅਸਲ ਵਿਚ ਸਾਡਾ ਸੇਂਟ ਲੁਈਸ ਰਾਹੀਂ ਜਾਣ ਦਾ ਪ੍ਰੋਗਰਾਮ ਖਟਾਈ ਵਿਚ ਪੈਂਦਾ ਦਿਸਦਾ ਸੀਜਿਵੇਂ ਸਾਡੇ ਦੇਸ਼ ਵਿਚ ਅਲਾਹਾਬਾਦ ਵਿਚ ਗੰਗਾ ਤੇ ਜਮਨਾ ਦਰਿਆਵਾਂ ਦਾ ਸੰਗਮ ਹੁੰਦਾ ਹੈ, ਉਸੇ ਤਰ੍ਹਾਂ ਇੱਥੇ ਵੀ ਅਮਰੀਕਾ ਵਿਚ ਵਹਿੰਦੇ ਦੋ ਦਰਿਆਵਾਂ ਮਿੱਸੀਸਿੱਪੀ ਅਤੇ ਮਿਸੂਰੀ ਦਾ ਸੰਗਮ ਹੁੰਦਾ ਹੈਮੈਨੂੰ ਇਹ ਸਥਾਨ ਦੇਖਣ ਦਾ ਬਹੁਤ ਚਾਅ ਸੀ ਪਰ ਵਿਗੜੇ ਮੌਸਮ ਨੇ ਸਾਰਾ ਪ੍ਰੋਗਰਾਮ ਵਿਗਾੜ ਕੇ ਰੱਖ ਦਿੱਤਾਉਸ ਰਾਹ ’ਤੇ ਟੋਰਨਾਡੋ ਦੀ ਪੱਕੀ ਚੇਤਾਵਨੀ ਆ ਰਹੀ ਸੀ, ਸੋ ਖਤਰਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾਹੁਣ ਸਾਡੀ ਕਾਰ ਕੈਨਸਸ ਸਿਟੀ ਦੇ ਰਾਹ ਪੈ ਚੁੱਕੀ ਸੀ ਤੇ ਮੈਂ ਆਪਣੇ ਯੂਨੀਵਰਸਿਟੀ ਟਾਈਮ ਦੇ ਦੋਸਤ ਹੀਰਾ ਢਿੱਲੋਂ ਨਾਲ ਹੋਣ ਵਾਲੀ ਸੰਭਾਵੀ ਮਿਲਣੀ ਦਾ ਮਨ ਹੀ ਮਨ ਆਨੰਦ ਮਾਨਣ ਲੱਗਾਸ਼ਿਕਾਗੋ ਵਿਚ ਠਹਿਰਾਅ ਦੌਰਾਨ ‘ਪੰਜਾਬ ਟਾਈਮਜ਼’ ਵਾਲੇ ਸਰਦਾਰ ਅਮੋਲਕ ਸਿੰਘ ਨਾਲ ਹੋਈ ਨਿੱਘੀ ਮੁਲਾਕਾਤ ਦੀ ਕੋਸੀ ਕੋਸੀ ਯਾਦ ਅਜੇ ਤੱਕ ਜ਼ਿਹਨ ਵਿਚ ਤਰੋ-ਤਾਜ਼ਾ ਸੀ

ਪਲ ਪਲ ਖਰਾਬ ਹੋ ਰਹੇ ਮੌਸਮ ਕਾਰਨ ਕਾਰ ਵਿਚਲੀਆਂ ਸਵਾਰੀਆਂ ਲੋੜੋਂ ਵੱਧ ਸੰਜੀਦਾ ਹੋ ਰਹੀਆਂ ਸਨਕਾਲੇ ਸਿਆਹ ਬੱਦਲਾਂ ਨੇ ਆਸਮਾਨ ਪੂਰੀ ਤਰ੍ਹਾਂ ਘੇਰ ਲਿਆਬੇਟੀ ਨੇ ਦੱਸਿਆ ਕਿ ਅਜਿਹੇ ਮੌਸਮ ਵਿਚ ਹੀ ਟੋਰਨਾਡੋ ਦਾ ਵਧੇਰੇ ਖਤਰਾ ਹੁੰਦਾ ਹੈਬਹੁਤ ਤੇਜ਼ ਰਫ਼ਤਾਰ ਨਾਲ ਬੱਦਲ ਘੁੰਮਣ ਲਗਦੇ ਹਨ ਤੇ ਅਚਾਨਕ ਇਕ ਕੀਫ਼ (ਫੱਨਲ) ਦੀ ਸ਼ਕਲ ਅਖਤਿਆਰ ਕਰ ਲੈਂਦੇ ਹਨ ਅਤੇ ਜ਼ਮੀਨ ’ਤੇ ਖੜ੍ਹੀ ਜਾਂ ਚੱਲ ਰਹੀ ਕਿਸੇ ਵੀ ਚੀਜ਼ (ਵਾਹਨ ਵੀ) ਨੂੰ ਦੂਰ ਵਗਾਹ ਮਾਰਦੇ ਹਨਜਾਨੀ ਮਾਲੀ ਨੁਕਸਾਨ ਹੋਣਾ ਤੈਅ ਹੁੰਦਾ ਹੈਸਭ ਤੋਂ ਮੁਸ਼ਕਿਲ ਗੱਲ ਕਿ ਮੌਸਮ ਖਤਰਨਾਕ ਹੱਦ ਤੱਕ ਖਰਾਬ ਹੋਣ ’ਤੇ ਵੀ ਅਸੀਂ ਕਾਰ ਨੂੰ ਮਨ ਮਰਜ਼ੀ ਨਾਲ ਕਿਧਰੇ ਵੀ ਪਾਰਕ ਨਹੀਂ ਕਰ ਸਕਦੇਝਟ ਰੌਂਗ ਪਾਰਕਿੰਗ (ਗਲਤ ਥਾਂ ਗੱਡੀ ਖੜ੍ਹੀ ਕਰਨ) ਦਾ ਚਲਾਨ ਹੋ ਜਾਂਦਾ ਹੈਉਧਰ ਆਪਣੇ ਦੇਸ਼ ਵਿਚ ਹਾਈਵੇਅ ’ਤੇ ਰੌਂਗ ਪਾਰਕਿੰਗ ਲਈ ਕੋਈ ਰੋਕ ਟੋਕ ਹੀ ਨਹੀਂਟਰੱਕਾਂ ਵਾਲੇ ਤਾਂ ਸੜਕ ਕਿਨਾਰੇ ਟਰੱਕ ਖੜ੍ਹੇ ਕਰਨ ਦੇ ਆਦੀ ਹੋ ਚੁੱਕੇ ਹਨਹਰ ਰੋਜ਼ ਭਿਆਨਕ ਹਾਦਸੇ ਵਾਪਰਦੇ ਹਨ, ਕਿਸੇ ਨੂੰ ਪ੍ਰਵਾਹ ਹੀ ਨਹੀਂਟਰੱਕਾਂ ਵਾਲਿਆਂ ਨਾਲੋਂ ਵੀ ਉਨ੍ਹਾਂ ਕਾਰਾਂ ਵਾਲਿਆਂ ’ਤੇ ਵਧੇਰੇ ਹੈਰਾਨੀ ਹੁੰਦੀ ਹੈ ਜਿਹੜੇ ਕਿਧਰੇ ਵੀ ਗੱਡੀ ਰੋਕ ਕੇ ਪਿਸ਼ਾਬ ਕਰਨ ਲੱਗ ਪੈਣਗੇਕਿੰਨਾ ਅਸੱਭਿਅਕ ਲਗਦਾ ਹੈ

ਸਾਡੇ ਮੇਜ਼ਬਾਨ ਸੇਖੋਂ ਸਾਹਿਬ ਨੇ ਫੋਨ ਚੈੱਕ ਕਰ ਕੇ ਦੱਸਿਆ ਕਿ ਟੋਰਨਾਡੋ ਦੀ ਚੇਤਾਵਨੀ ਇਸ ਹਾਈਵੇਅ ’ਤੇ ਵੀ ਹੈ - ਰੱਬ ਖ਼ੈਰ ਕਰੇਦੇਖਦੇ ਹੀ ਦੇਖਦੇ ਬੱਦਲ ਇਕ ਦਮ ਕਾਲੇ ਹੋ ਗਏ ਤੇ ਬਿਜਲੀ ਵੀ ਲਿਸ਼ਕਣ ਲੱਗ ਪਈਇਸ ਸੜਕ ਉੱਤੇ ਅਗਲਾ ਗੈਸ ਸਟੇਸ਼ਨ ਅਜੇ ਕਾਫੀ ਦੂਰ ਸੀ, ਜਿੱਥੇ ਅਸੀਂ ਮੌਸਮ ਦੇ ਸੁਧਰਨ ਦਾ ਇੰਤਜ਼ਾਰ ਕਰ ਸਕਦੇਮੋਹਲ਼ੇਧਾਰ ਮੀਹ ਪੈਣ ਲੱਗ ਪਿਆਹਾਲਾਤ ਬਦ ਤੋਂ ਬਦਤਰ ਹੋ ਰਹੇ ਸਨਅਸੀਂ ਆਪਣੀ ਕਾਰ ਦੀ ਰਫ਼ਤਾਰ ਘਟਾ ਲਈ ਕਿਉਂਕਿ ਗੱਡੀ ਪਾਰਕ ਕਰਨਾ ਨਾਮੁਮਕਿਨ ਸੀਝੱਖੜ ਕਾਰਨ ਅੱਗੇ ਰਾਹ ਹੀ ਨਹੀਂ ਸੀ ਦਿਖ ਰਿਹਾਟੋਰਨਾਡੋ ਬੇਸ਼ੱਕ ਕੁੱਝ ਕੁ ਕਿਲੋਮੀਟਰ ਪਰੇ ਤੋਂ ਲੰਘ ਗਿਆ ਪਰ ਅੱਧਾ ਘੰਟਾ ਤਾਂ ਜਾਨ ਸੂਲੀ ’ਤੇ ਟੰਗੀ ਰਹੀਹੌਲੀ ਹੌਲੀ ਬੱਦਲ ਛਟਣੇ ਸ਼ੁਰੂ ਹੋ ਗਏ ਅਤੇ ਆਸਮਾਨ ਸਾਫ ਹੋਣ ਲੱਗਾਕਾਰ ਵਿੱਚੋਂ ਤਣਾਅ ਕਾਫੂਰ ਹੋ ਚੁੱਕਾ ਸੀ ਤੇ ਸਹਿਜ ਪਸਰ ਆਇਆ ਸੀਹਾਲਾਤ ਸਾਜ਼ਗਾਰ ਹੁੰਦੇ ਹੀ ਕਾਰ ਮੁੜ ਦੌੜਨ ਹੀ ਲੱਗੀ ਸੀ ਕਿ ਟ੍ਰੈਫਿਕ ਅਫਸਰ ਨੇ ਦਬੋਚ ਲਏ

ਪੁਲੀਸ ਅਧਿਕਾਰੀ ਸਰਕਾਰੀ ਗੱਡੀ ਵਿਚ ਕੰਪਿਊਟਰ ’ਤੇ ਕੰਮ ਕਰਨ ਲੱਗਾ‘ਪਤਾ ਨੀ ਕਿੱਡਾ ਚਲਾਨ ਕਰੇਗਾ?’ ਮੈਂ ਅੰਦਰੋਂ ਫਿਕਰਮੰਦ ਹੁੰਦਿਆ ਪੁੱਛਿਆ‘ਜਿਹੋ ਜਿਹੀ ਗਲਤੀ ਹੋਈ ਆ, ਉਹੋ ਜਿਹਾ ਹੀ ਚਲਾਨ ਹੋਵੇਗਾ। ਅਸਲ ਵਿਚ ਝੱਖੜ ਕਾਰਨ ਕਾਫੀ ਸਮਾਂ ਬਰਬਾਦ ਹੋ ਗਿਆ ਸੀ, ਇਸੇ ਕਰਕੇ ਹੁਣ ਕਾਰ ਸਪੀਡ ਲਿਮਟ ਕਰਾਸ ਕਰ ਗਈ’ ਸੇਖੋਂ ਨੇ ਗੱਲ ਸਪਸ਼ਟ ਕਰ ਦਿੱਤੀਪਰ ਜਿਸ ਅਦਬ ਨਾਲ ਅਧਿਕਾਰੀ ਨੇ ‘ਕਾਗਜ਼’ ਮੰਗੇ ਸਨ, ਮੈਂ ਹੈਰਾਨ ਸਾਂ ਕਿ ਐਨੀ ਹਲੀਮੀ? ਮੈਂਨੂੰ ਆਪਣੇ ਦੇਸ਼ ਦੀ ਪੁਲੀਸ ਦੇ ‘ਕਾਗਜ਼ ਮੰਗਣ’ ਦੇ ਤਰੀਕੇ ਬਾਰੇ ਸੋਚ ਕੇ ਹੀ ਧੁੜਧੜੀ ਆ ਗਈ ਤੇ ਮੈਂ ਅੱਖਾਂ ਮੀਚ ਲਈਆਂਮੇਰੀ ਬੇਟੀ ਨੇ ਦੱਸਿਆ, “ਪੁਲੀਸ ਇੱਥੇ ਵਾਕਿਆ ਹੀ ਲੋਕਾਂ ਦੀ ਮਦਦ ਕਰਦੀ ਆਕਾਰ ਚੋਰੀ ਹੋਣ ਵੇਲੇ ਆਪਾਂ ਦੇਖ ਹੀ ਲਿਆ ਸੀ ਕਿ ਕਿਵੇਂ ਪੁਲੀਸ ਤੇ ਬੀਮਾ ਕੰਪਨੀ ਦੇ ਕਰਮਚਾਰੀ ਮੇਰੀ ਹਰ ਮੁਸ਼ਕਿਲ ਹੱਲ ਕਰਨ ਲਈ ਤਤਪਰ ਸਨਕਾਨੂੰਨ ਦਾ ਰਾਜ ਆ, ਤਾਂ ਹੀ ਤਾਂ ਸਾਨੂੰ ਬਹੁਤੇ ਚੌਰਸਤਿਆਂ ’ਤੇ ਪੁਲੀਸ ਖੜ੍ਹੀ ਦਿਖਾਈ ਨਹੀਂ ਦਿੰਦੀ, ਹਰ ਚਾਲਕ ਆਪਣੀ ਵਾਰੀ ਸਿਰ ਲੰਘੀ ਜਾਂਦਾ ਹੈ ਨਾ ਪਲ ਪਲ ਹਾਦਸੇ ਹੁੰਦੇ ਹਨ ਨਾ ਜਾਮ ਲਗਦੇ ਹਨ

ਆਖਰ ਸਰਕਾਰੀ ਗੱਡੀ ਦਾ ਦਰਵਾਜ਼ਾ ਖੁੱਲ੍ਹਿਆ ਤੇ ਅਸੀਂ ਵੀ ਚੇਤੰਨ ਹੋ ਕੇ ਬੈਠ ਗਏਦੋਵੇਂ ਕਾਰਡ ਚਾਲਕ ਦੇ ਹੱਥ ਵਿਚ ਫੜਾਉਂਦਿਆਂ ਅਧਿਕਾਰੀ ਨੇ ਫੈਸਲਾ ਸੁਣਾਉਂਦਿਆਂ ਕਿਹਾ, “ਜੈਂਟਲਮੈਨ, ਤੁਹਾਡੀ ਕਾਰ ਓਵਰ ਸਪੀਡ ਸੀਪਿਛਲੇ 4-5 ਕਿਲੋਮੀਟਰ ਤੋਂ ਵੱਧ ਰਫ਼ਤਾਰ ’ਤੇ ਦੌੜਦੀ ਕਾਰ ਦੀ ਵੀਡੀਓ ਬਣਾਈ ਹੋਈ ਹੈਇਹ ਲਓ ਟਿਕਟ, ਇਕ ਮਹੀਨੇ ਦੇ ਅੰਦਰ-ਅੰਦਰ ਚਲਾਨ ਨੂੰ ਕੋਰਟ ਵਿਚ ਚੈਲੰਜ ਕੀਤਾ ਜਾ ਸਕਦਾ ਹੈਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ, ਹੈਵ ਏ ਗੁੱਡ ਡੇਅ

ਸੇਖੋਂ ਨੇ ਵੀ ਚਲਾਨ ਦੀ ਕਾਪੀ ਫੜ ਕੇ ਅਧਿਕਾਰੀ ਦਾ ਧੰਨਵਾਦ ਕੀਤਾਮੈਨੂੰ ਲੱਗਿਆ ਜਿਵੇਂ ਚਲਾਨ ਕਟਾ ਕੇ ਸੁਆਦ ਆ ਗਿਆ ਹੋਵੇ

*****

(1095)

About the Author

ਇੰਦਰਜੀਤ ਭਲਿਆਣ

ਇੰਦਰਜੀਤ ਭਲਿਆਣ

Phone: (91 - 98720 - 73035)
Email: (Banwait52@gmail.com)