DarshanSRiar7ਬਰਾਬਰ ਦੇ ਅਧਿਕਾਰਾਂ ਵਾਲੇ ਇਸ ਦੇਸ਼ ਵਿੱਚ ਇਹ ਕਿਹੜਾ ਅਨੋਖਾ ਕਾਨੂੰਨ ਬਣ ਗਿਆ ਜਿਸਦੀ ਬਦੌਲਤ ...
(30 ਮਾਰਚ 2018)

 

ਤਕਨਾਲੋਜੀ ਅਤੇ ਉਦਯੋਗੀਕਰਨ ਦੇ ਇਸ ਯੁਗ ਵਿਚ ਕੋਈ ਵੀ ਕਾਰੋਬਾਰ, ਵਪਾਰ ਜਾਂ ਖੇਤੀਬਾੜੀ ਕਰਜ਼ੇ ਤੋ ਬਿਨਾਂ ਸੰਭਵ ਨਹੀਂ ਹੈਕਿਉਂਕਿ ਕੋਈ ਵੀ ਕਾਰੋਬਾਰ ਰੁਪਏ ਪੈਸੇ ਤੋਂ ਬਿਨਾਂ ਚੱਲ ਨਹੀਂ ਸਕਦਾਜਿੰਨਾ ਸਰਮਾਇਆ ਕਿਸੇ ਕਾਰੋਬਾਰ ਲਈ ਲੋੜੀਂਦਾ ਹੈ, ਕੋਈ ਵੀ ਉੱਦਮੀ ਆਪਣੇ ਬਲਬੂਤੇ ’ਤੇ ਇੰਨਾ ਭਾਰ ਨਹੀਂ ਉਠਾ ਸਕਦਾਇਸ ਉਦੇਸ਼ ਦੀ ਪੂਰਤੀ ਪਹਿਲਾਂ ਸ਼ਾਹੂਕਾਰ ਅਤੇ ਆੜ੍ਹਤੀਏ ਹੀ ਕਰਦੇ ਸਨਫਿਰ ਬੈਂਕਾਂ ਦਾ ਜਾਲ ਵਿਛਣ ਉਪਰੰਤ ਇਸ ਖੇਤਰ ਦਾ ਵੱਡਾ ਹਿੱਸਾ ਬੈਕਿੰਗ ਸੈਕਟਰ ਨੇ ਸਾਂਭ ਲਿਆਬੈਂਕਾਂ ਦਾ ਕਰਜ਼ਾ ਸ਼ਾਹੂਕਾਰਾਂ ਦੀ ਨਿਸਬਤ ਸਸਤਾ ਵੀ ਹੁੰਦਾ ਹੈ ਅਤੇ ਸਰਲ ਵੀ ਮੰਨਿਆ ਜਾਂਦਾ ਹੈਸ਼ਾਹੂਕਾਰਾਂ ਦੇ ਕਰਜ਼ੇ ਦੀਆਂ ਕਥਾ ਕਹਾਣੀਆਂ ਬਹੁਤ ਭੈਭੀਤ ਕਰਨ ਵਾਲੀਆਂ ਹਨਪੁਰਾਣੇ ਸਮੇਂ ਵਿੱਚ ਆਮ ਧਾਰਨਾ ਬਣ ਗਈ ਸੀ ਕਿ ਭਾਰਤ ਦਾ ਕਿਸਾਨ ਸ਼ਾਹੂਕਾਰਾਂ ਦੇ ਚੁੰਗਲ ਵਿੱਚ ਇਸ ਕਦਰ ਫਸ ਗਿਆ ਸੀ ਕਿ ਉਹ ਕਰਜ਼ੇ ਵਿੱਚ ਹੀ ਜੰਮਦਾ, ਜਵਾਨ ਹੁੰਦਾ ਅਤੇ ਆਖਰ ਮਰ ਜਾਂਦਾ ਸੀਸਰ ਛੋਟੂ ਰਾਮ ਨੇ ਇਕ ਵਾਰ ਦਲੇਰਾਨਾ ਫੈਸਲਾ ਲੈ ਕੇ ਕਿਸਾਨਾਂ ਦੇ ਕਰਜ਼ੇ ਵੱਡੇ ਪੱਧਰ ’ਤੇ ਮਾਫ ਕੀਤੇ ਸਨ ਅਤੇ ਉਨ੍ਹਾਂ ਦਾ ਸਾਹ ਸੌਖਾ ਕੀਤਾ ਸੀਪਰ ਵਕਤ ਗੁਜ਼ਰਨ ਨਾਲ, ਲੋੜਾਂ ਵਧਣ ਨਾਲ ਜਾਂ ਫਿਰ ਇੱਕ ਦੂਜੇ ਦੀ ਰੀਸ ਨਾਲ ਵਿਤੋਂ ਵੱਧ ਖਰਚੇ ਕਰਨ ਨਾਲ, ਦਿਖਾਵੇ ਖਾਤਰ ਕਰਜ਼ੇ ਦਾ ਰੁਝਾਨ ਫਿਰ ਗਲਤ ਦਸ਼ਾ ਅਖਤਿਆਰ ਕਰ ਗਿਆ ਹੈਲੋਕ ਕਰਜ਼ੇ ਲੈ ਤਾਂ ਲੈਂਦੇ ਹਨ ਪਰ ਉਸ ਰਕਮ ਨੂੰ ਲੋੜ ਅਨੁਸਾਰ ਖਰਚਦੇ ਨਹੀਂਫਜ਼ੂਲ ਖਰਚਿਆਂ ਅਤੇ ਕਈ ਵਾਰ ਕੁਦਰਤੀ ਆਫਤਾਂ ਦੀ ਬਦੌਲਤ ਕਰਜ਼ੇ ਦੀ ਰਕਮ ਹੱਦੋਂ ਵੱਧ ਆਕਾਰ ਪ੍ਰਾਪਤ ਕਰ ਲੈਂਦੀ ਹੈਫਿਰ ਕਰਜ਼ਾ ਚੁਕਾਉਣ ਦਾ ਫਿਕਰ ਅਤੇ ਸੀਮਤ ਸਾਧਨ ਜਾਂ ਘਟੀਆ ਸੋਚਾਂ ਵਿੱਚ ਘਿਰ ਕੇ ਕਰਜ਼ਦਾਰ ਕਿਸਾਨ ਖੁਦਕੁਸ਼ੀਆਂ ਵਰਗਾ ਘਿਨਾਉਣਾ ਕਰਮ ਕਾਂਡ ਦੁਹਰਾ ਲੈਂਦੇ ਹਨਬੀਤੇ ਵਿੱਚ ਪੂਰੇ ਭਾਰਤ ਤੇ ਖਾਸਕਰ ਪੰਜਾਬ ਵਿੱਚ ਵੀ ਇਹ ਰੁਝਾਨ ਖਤਰਨਾਕ ਹੱਦ ਤੱਕ ਪਹੁੰਚ ਚੁੱਕਾ ਹੈਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੌਜੂਦਾ ਸਰਕਾਰ ਵਾਲੀ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਸਾਨਾਂ ਦੇ ਅਜਿਹੇ ਕਰਜ਼ੇ ਦੀ ਮਾਫ਼ੀ ਲਈ ਅਹਿਮ ਥਾਂ ਰੱਖੀ ਸੀਸਰਕਾਰ ਬਣਨ ਉਪਰੰਤ ਆਪਣੇ-ਸੀਮਤ ਸਾਧਨਾਂ ਵਿੱਚੋਂ ਸਰਕਾਰ ਨੇ ਇਹ ਵਾਅਦਾ ਪੂਰਾ ਕਰਨ ਲਈ ਕੁਝ ਕਦਮ ਚੁੱਕੇ ਵੀ ਹਨ ਪਰ ਕਿਸਾਨਾਂ ਦੀਆਂ ਆਸਾਂ ਅਤੇ ਉਮੀਦਾਂ ਬਹੁਤ ਜ਼ਿਆਦਾ ਹਨਇਸ ਲਈ ਅਜੇ ਉਨ੍ਹਾਂ ਦੀ ਸੰਤੁਸ਼ਟੀ ਨਹੀਂ ਹੋਈ

ਦਰਅਸਲ ਪਿਛਲੇ ਲੰਬੇ ਅਰਸੇ ਤੋਂ ਰਾਜਨੀਤਕ ਪਾਰਟੀਆਂ ਨੇ ਸੱਤਾ ਤੇ ਕਾਬਜ਼ ਹੋਣ ਲਈ ਕੁਝ ਮੁਫ਼ਤ ਸਹੂਲਤਾਂ ਦੀ ਘੋਸ਼ਣਾ ਕਰਕੇ ਲੋਕਾਂ ਦੀਆ ਆਸ਼ਾਵਾਂ ਹੱਦੋਂ ਵੱਧ ਵਧਾ ਦਿੱਤੀਆਂ ਸਨ, ਜਦੋਂ ਕਿ ਹਰ ਇਨਸਾਨ ਇਹ ਭਲੀ ਭਾਂਤੀ ਜਾਣਦਾ ਹੈ ਕਿ ਇਸ ਦੁਨੀਆਂ ਵਿੱਚ ਕੁਝ ਵੀ ਮੁਫ਼ਤ ਨਹੀਂ ਮਿਲਦਾਕਿਸੇ ਨਾ ਕਿਸੇ ਸ਼ਕਲ ਵਿੱਚ ਹਰੇਕ ਚੀਜ਼ ਪ੍ਰਾਪਤੀ ਲਈ ਕੋਈ ਨਾ ਕੋਈ ਅਦਾਇਗੀ ਕਰਨੀ ਹੀ ਪੈਂਦੀ ਹੈਕੁਦਰਤ ਨੇ ਮਨੁੱਖ ਨੂੰ ਸ਼ੁੱਧ ਵਾਤਾਵਰਨ, ਹਵਾ ਪਾਣੀ ਅਤੇ ਧਰਤੀ ਪ੍ਰਦਾਨ ਕੀਤੀ ਸੀ ਪਰ ਮਨੁੱਖ ਨੇ ਆਪਣੇ ਸਵਾਰਥ, ਲਾਲਚ ਅਤੇ ਹਉਮੈ ਖਾਤਰ ਨਾ ਸਿਰਫ ਇਹ ਸ਼ੁੱਧਤਾ ਹੀ ਖਤਮ ਕਰ ਦਿੱਤੀ ਹੈ, ਬਲਕਿ ਸ਼ੁੱਧ ਹਵਾ ਅਤੇ ਪਾਣੀ ਦੀ ਕਮੀ ਦਾ ਵੀ ਸਾਹਮਣਾ ਕਰਨਾ ਸ਼ੁਰੂ ਹੋ ਗਿਆ ਹੈਭੁੱਖੇ ਸਾਧੂਆਂ ਨੂੰ ਮੁਫ਼ਤ ਲੰਗਰ ਛਕਾਉਣ ਦੀ ਪਿਰਤ ਤੋਂ ਲੈ ਕੇ ਗੁਰੁ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਅਨਮੋਲ ਲੰਗਰ ਦੀ ਪ੍ਰਥਾ ਤੇ ਦੂਜੇ ਪਾਸੇ ਪੀਣ ਵਾਲੇ ਪਾਣੀ ਦਾ ਵੀ ਬੋਤਲਾਂ ਵਿੱਚ ਬੰਦ ਹੋ ਕੇ ਮਹਿੰਗੇ ਭਾਅ ਵਿਕਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਸੁਆਰਥੀ ਮਨੁੱਖ ਕਿੰਨਾ ਲਾਲਚੀ ਹੋ ਚੁੱਕਾ ਹੈ ਅਤੇ ਪੈਸੇ ਖਾਤਰ ਉਹ ਕਿਹੋ ਜਿਹੇ ਹੱਥਕੰਡੇ ਅਪਣਾ ਸਕਦਾ ਹੈ, ਇਹ ਕਿਸੇ ਤੋਂ ਗੁੱਝਾ ਨਹੀਂ? ਚਾਦਰ ਵੇਖ ਕੇ ਪੈਰ ਪਸਾਰਨਾ ਖੌਰੇ ਹੁਣ ਮਨੁੱਖੀ ਸੋਚ ਦਾ ਹਿੱਸਾ ਨਹੀਂ ਰਿਹਾ ਜਾਂ ਫਿਰ ਇਹ ਮਨੁੱਖ ਦੀ ਸੋਚ ਦੀ ਡਿਕਸ਼ਨਰੀ ਵਿੱਚੋਂ ਹੀ ਮਨਫੀ ਹੋ ਚੁੱਕਾ ਹੈ

ਸਾਡਾ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਅਤੇ 130 ਕਰੋੜ ਤੋਂ ਵੀ ਵੱਧ ਅਬਾਦੀ ਵਾਲਾ ਵਿਸ਼ਵ ਦਾ ਦੂਜਾ ਵੱਡਾ ਦੇਸ਼ ਬਣ ਚੁੱਕਾ ਹੈਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਅਤੇ ਅਨਪੜ੍ਹਤਾ ਵਰਗੀਆਂ ਅਲਾਮਤਾਂ ਦੇ ਨਾਲ ਨਾਲ ਇੱਥੇ ਵਾਤਾਵਰਨ ਦਾ ਪ੍ਰਦੂਸ਼ਣ ਚਰਮ ਸੀਮਾ ’ਤੇ ਪਹੁੰਚ ਚੁੱਕਾ ਹੈਘਪਲੇ ਘੋਟਾਲੇ ਤਾਂ ਇੱਥੇ ਯੂਪੀਏ ਸਰਕਾਰ ਸਮੇਂ ਵੀ ਚਰਚਾ ਵਿੱਚ ਰਹੇ ਸਨ ਅਤੇ ‘ਟੂ ਜੀ ਸਪੈਕਟਰਮ’ ਘਪਲੇ ਨੇ ਏਨੀ ਤੂਲ ਫੜੀ ਸੀ ਕਿ ਉਹ ਦੀ ਵਜਾਹ ਕਾਰਨ ਯੂ.ਪੀ.ਏ ਸਰਕਾਰ ਨੂੰ ਸੱਤਾ ਤੋਂ ਵੀ ਧੋਣੇ ਪਏ ਸਨ ਹਾਲਾਂਕਿ ਅਦਾਲਤੀ ਪੱਧਰ ’ਤੇ ਉਹ ਘਪਲਾ ਸਾਬਤ ਨਹੀਂ ਹੋ ਸਕਿਆਮੌਜੂਦਾ ਮੋਦੀ ਸਰਕਾਰ ਤਾਂ ਉਂਜ ਹੀ ਘਪਲਿਆਂ ਘੋਟਾਲਿਆਂ ਦੇ ਦੁਸ਼ਮਣ ਦੇ ਤੌਰ ’ਤੇ ਪਾਰਦਰਸ਼ਿਕਤਾ ਲਿਆਉਣ ਵਾਲੀ ਸਰਕਾਰ ਵਜੋਂ ਹੋਦ ਵਿੱਚ ਆਈ ਸੀ। ਪਰ ਕਾਰਜਕਾਲ ਦੇ ਚੌਥੇ ਸਾਲ ਵਿੱਚ ਉੱਪਰੋਥਲੀ ਬੈਂਕ ਘੋਟਾਲਿਆਂ ਦੇ ਨਸ਼ਰ ਹੋਣ ਨਾਲ ਅਜਿਹਾ ਨਜ਼ਰ ਆਉਣ ਲੱਗਾ ਹੈ ਕਿ ਇਸ ਹਮਾਮ ਵਿਚ ਸਭ ਨੰਗੇ ਹਨ ਤੇ ਕੋਈ ਵੀ ਦੁੱਧ ਧੋਤਾ ਨਜ਼ਰ ਨਹੀਂ ਆਉਂਦਾਜਿੰਨੀ ਵੱਡੀ ਮਾਤਰਾ ਵਿੱਚ ਇਹ ਘਪਲੇ ਘੋਟਾਲੇ ਚਰਚਾ ਵਿੱਚ ਆ ਰਹੇ ਹਨ, ਇਹ ਸੁਣ ਕੇ ਹੀ ਆਮ ਆਦਮੀ ਦਾ ਵਜੂਦ ਘੁਟਣ ਮਹਿਸੂਸ ਕਰਨ ਲੱਗ ਜਾਂਦਾ ਹੈ ਕਿ ਕਿਵੇਂ ਸਾਡੀਆਂ ਸਰਕਾਰਾਂ ਆਮ ਆਦਮੀ ਦਾ ਮਜ਼ਾਕ ਉਡਾਉਂਦੀਆਂ ਹਨ?

ਪਿਛਲੇ ਅਰਸੇ ਦੌਰਾਨ ਗਰੀਬੀ ਅਮੀਰੀ ਦੀ ਪਛਾਣ ਜਾਨਣ ਲਈ 30/40 ਰੁਪਏ ਪ੍ਰਤੀ ਦਿਨ ਖਰਚ ਕਰਨ ਵਾਲੇ ਵਿਅਕਤੀ ਨੂੰ ਗਰੀਬ ਕਹਿਣ ਤੋਂ ਇਨਕਾਰੀ ਹੋਣ ਦੀਆਂ ਖਬਰਾਂ ਚਰਚਾ ਵਿੱਚ ਆਈਆਂ ਸਨਪਰ ਹੁਣ ਪਤਾ ਲੱਗਾ ਹੈ ਕਿ ਦੇਸ਼ ਦੇ ਵੱਡੇ ਗਰੀਬ ਤਾਂ ਲਲਿਤ ਮੋਦੀ, ਵਿਜੈ ਮਾਲਿਆ, ਨੀਰਵ ਮੋਦੀ, ਮਹਿਲ ਚੌਕਸੀ, ਅਤੇ ਕੋਠਾਰੀ ਪਿਉ-ਪੁੱਤਰ ਵਰਗੇ ਹੋਰ ਖੌਰੇ ਕਿੰਨੇ ਕੁ ਦੇਸ਼ ਦੇ ਕਰ ਦਾਤਿਆਂ ਦੇ ਖੂਨ ਪਸੀਨੇ ਦੀ ਕਮਾਈ ਦੇ ਸਿਰ ਤੇ ਗੁਲਸ਼ਰੇ ਉਡਾਉਣ ਵਾਲੇ ਉਦਯੋਗ ਪਤੀ ਤੇ ਵਪਾਰੀ ਹਨਦੇਸ਼ ਦੇ ਹਰ ਨਾਗਰਿਕ ਨੂੰ ਪ੍ਰਾਪਤ ਬਰਾਬਰ ਦੇ ਅਧਿਕਾਰਾਂ ਵਾਲੇ ਇਸ ਦੇਸ਼ ਵਿੱਚ ਇਹ ਕਿਹੜਾ ਅਨੋਖਾ ਕਾਨੂੰਨ ਬਣ ਗਿਆ ਜਿਸਦੀ ਬਦੌਲਤ ਅਜਿਹੇ ਨੌਸਰਬਾਜ਼ ਪਲਾਂ ਵਿੱਚ ਹੀ ਅਰਬਾਂ ਰੁਪਏ ਦੇ ਕਰਜ਼ੇ ਲੈ ਲੈਂਦੇ ਹਨਮਹਿੰਗੇ ਸ਼ੌਕ ਵੀ ਪਾਲਦੇ ਹਨ ਅਤੇ ਵਾਹ-ਵਾਹ ਖੱਟਣ ਲਈ ਚਾਰ ਕਰੋੜ ਰੁਪਏ ਮਹਿਜ਼ ਇੱਕ ਸੂਟ ਦੀ ਨੀਲਾਮੀ ਦੀ ਕੀਮਤ ਅਦਾ ਕਰਨ ਦਾ ਢੌਂਗ ਰਚਦੇ ਹਨਇਸ ਅਣਉੱਚਿਤ ਅਦਾਇਗੀ ਸਮੇਂ ਕਿਸੇ ਨੂੰ ਵੀ ਅਜਿਹੀ ਭਿਣਕ ਨਹੀਂ ਪਈ ਕਿ ਆਖਰ ਏਡੀ ਰਕਮ ਦਾ ਵਜੂਦ ਕੀ ਹੈ? ਚੋਰਾਂ ਦਾ ਮਾਲ ਡਾਂਗਾਂ ਦੇ ਗਜ਼।” ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾਲਉ ਹੁਣ ਕਰ ਲਉ ਘਿਓ ਨੂੰ ਭਾਂਡਾਘਪਲੇ ਦੀ ਸੂਹ ਲੱਗਣ ਅਤੇ ਬਿਨਾਂ ਕਿਸੇ ਹੀਲ ਹੁੱਜਤ ਪਹਿਲਾਂ ਛੱਡੀਆਂ ਗਈਆਂ ਪੈੜਾਂ ਦਬਦੇ ਹੋਏ, ਲਲਿਤ ਮੋਦੀ ਤੇ ਵਿਜੈ ਮਾਲੀਆ ਵਾਲਾ ਰਾਹ ਅਖਤਿਆਰ ਕਰਦੇ ਹੋਏ ਨੀਰਵ ਮੋਦੀ ਤੇ ਮਹਿਲ ਚੋਕਸੀ ਵੀ ਔਹ ਗਏ! ਔਹ ਗਏ!! ਤੇ ਪਤਾ ਨਹੀਂ ਕਦੋਂ ਦੇਸ਼ ਦੀਆਂ ਸਰੱਹਦਾਂ ਵੀ ਟੱਪ ਗਏ। ਹੁਣ ਬੈਂਕਾਂ ਵਾਲੇ ਹੱਥ ਮਲ ਰਹੇ ਹਨਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤਹੁਣ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਨਜ਼ਲਾ ਡਿੱਗੇਗਾਮੁਅੱਤਲੀਆਂ ਅਤੇ ਬਰਖਾਸਤਗੀਆਂ ਹੋਣਗੀਆਂ ਪਰ ਨਾ ਤਾਂ ਲਲਿਤ ਮੋਦੀ ਹੱਥ ਆਇਆ, ਨਾ ਹੀ ਵਿਜੈ ਮਾਲਿਆ, ਫਿਰ ਭਲਾ ਉਨ੍ਹਾਂ ਤੋਂ ਵੀ ਵੱਧ ਰਕਮ ਹੱੜਪਣ ਵਾਲੇ ਇਹ ਨੌਸ਼ਰਬਾਜ਼ ਕਿੰਜ ਹੱਥ ਆਉਣਗੇ? ਅਜਿਹੇ ਅਨਸਰ ਭਲਾ ਜੇ ਕਿਤੇ ਵਾਪਸ ਪਰਤ ਆਉਣ ਤਾਂ ਫਿਰ “ਗੰਗਾਂ ਗਈਆਂ ਹੱਡੀਆਂ ਕਦੇ ਮੁੜੀਆਂਦਾ ਮੁਹਾਵਰਾ ਝੂਠਾ ਹੋ ਜਾਵੇਗਾ

ਸਿਆਸੀ ਸਰਪਰਸਤੀ ਜਾਂ ਫਿਰ ਮਿਲੀ ਭੁਗਤ ਜਦੋਂ ਜ਼ਿੰਮੇਵਾਰੀਆਂ ਦੀ ਅਣਗਹਿਲੀ ਦੀ ਭੇਂਟ ਚੜ੍ਹ ਕੇ ਚੌਕਸੀ ਤੇ ਸੁਰੱਖਿਆ ਦਾ ਘੇਰਾ ਟੱਪ ਕੇ ਅਜਿਹੇ ਫੈਸਲੇ ਲੈਣ ਨੂੰ ਹੱਲਾ ਸ਼ੇਰੀ ਦਿੰਦੀ ਹੈ ਤਾਂ ਅਜਿਹੇ ਅੰਜਾਮ ਵਾਪਰਦੇ ਹਨਬੀ ਜੇ ਪੀ ਐਮ.ਪੀ. ਸੁਬਰਾਮਾਨੀਅਮ ਦੀਆਂ ਅਖਬਾਰੀ ਖਬਰਾਂ ਵਿੱਚ ਸੁਰਖੀਆਂ ਅਜੇ ਹੋਰ ਵੀ ਕਈ ਤਰ੍ਹਾਂ ਦੇ ਡਰ ਤੇ ਖਤਰੇ ਦਾ ਅਹਿਸਾਸ ਕਰਵਾਉਂਦੀਆਂ ਹਨਅਜੇ ਹੋਰ ਵੱਡੇ ਕਰਜ਼ਦਾਰ ਵਪਾਰੀਆਂ ਤੇ ਉਦਯੋਗਪਤੀਆਂ ਵੱਲ ਖੜ੍ਹੇ ਕਰਜ਼ੇ ਦੀ ਰਕਮ ਦੀ ਦਿਸ਼ਾ ਤੇ ਦਸ਼ਾ ਜਾਨਣਾ ਵੀ ਜਰੂਰੀ ਹੈਚਾਰ ਪੰਜ ਇਨ੍ਹਾਂ ਮੋਟੀਆਂ ਲਹੂ ਪੀਣੀਆਂ ਜੋਕਾਂ ਵਾਂਗ ਪਤਾ ਨਹੀਂ ਕਿੰਨੇ ਕੁ ਛਿਪੇ ਰੁਸਤਮ ਹਨ ਜੋ ਦੇਸ਼ ਦੇ ਮਿਹਨਤਕਸ਼ ਕਰਦਾਤਿਆਂ ਦੀ ਖੂਨ ਪਸੀਨੇ ਦੀ ਕਮਾਈ ਦੇ ਗੁਲਸ਼ਰੇ ਉਡਾ ਰਹੇ ਹਨ

ਪਹਿਲਾਂ ਹੀ ਦੇਸ਼ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਪੁੜਾਂ ਦਰਮਿਆਨ ਪਿਸ ਰਿਹਾ ਹੈਲੋਕਾਂ ਦਾ ਜੀਊਣਾ ਮੁਹਾਲ ਹੋਇਆ ਪਿਆ ਹੈਮਾਸਟਰ ਡਿਗਰੀਆਂ ਪ੍ਰਾਪਤ ਕਰਕੇ ਵੀ ਨੌਜਵਾਨਾਂ ਨੂੰ 8-10 ਹਜ਼ਾਰ ਰੁਪਏ ਦੀ ਮਹੀਨਾ ਠੇਕੇ ’ਤੇ ਨੌਕਰੀ ਕਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈਨਿਰਾਸਤਾ ਦੇ ਆਲਮ ਵਿੱਚ ਘਰ ਘਾਟ ਵੇਚ ਕੇ ਨੌਜਵਾਨ ਪੜ੍ਹਾਈ ਦੇ ਬਹਾਨੇ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਿਹਾ ਹੈਕਰਜ਼ੇ ਦੇ ਨਾਮ ’ਤੇ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਅਜਿਹੇ ਚਲਾਕ ਤੇ ਚੁਸਤ ਵਪਾਰੀ ਨਿਯਮਾਂ ਦਾ ਹੇਰ ਫੇਰ ਕਰਕੇ ਕਰੋੜਾਂ ਅਰਬਾਂ ਰੁਪਏ ਡਕਾਰ ਕੇ ਰਫੂਚੱਕਰ ਹੋ ਜਾਂਦੇ ਹਨਭਾਰਤ ਦੇਸ਼ ਅਜੇ ਵੀ ਗਰੀਬ ਨਹੀਂ, ਸੋਨੇ ਦੀ ਚਿੜੀ ਹੀ ਹੈ ਪਰ ਇਨ੍ਹਾਂ ਪ੍ਰਬੰਧਕੀ ਊਣਤਾਈਆਂ ਅਤੇ ਸਰਪਰਸਤੀ ਦੇ ਫਲਸਰੂਪ ਭਾਰਤ ਦੀ ਆਰਥਿਕਤਾ ਲੁੱਟੀ ਅਤੇ ਤਬਾਹ ਕੀਤੀ ਜਾ ਰਹੀ ਹੈਸਹੀ ਲੋੜਵੰਦਾਂ ਨੂੰ ਇੱਥੇ ਛੋਟੀ ਮੋਟੀ ਰਕਮ ਦਾ ਕਰਜ਼ਾ ਲੈਣ ਲਈ ਲਿਲਕੜੀਆਂ ਕੱਢਣੀਆਂ ਪੈਂਦੀਆਂ ਹਨਪਰ ਮੋਟੇ ਮਗਰਮੱਛ ਅੱਖ ਦੇ ਫੋਰ ਵਿੱਚ ਹੀ ਕਰਜ਼ੇ ਪ੍ਰਾਪਤ ਕਰ ਲੈਂਦੇ ਹਨ ਤੇ ਫਿਰ ਰੂਪੋਸ਼ ਵੀ ਇੰਜ ਹੋ ਜਾਂਦੇ ਹਨ, ਜਿਵੇਂ ਗਧੇ ਦੇ ਸਿਰ ਤੋਂ ਸਿੰਗ

ਵਿਚਾਰਾ ਕਿਸਾਨ ਦਿਨ ਰਾਤ ਹੱਡ ਭੰਨਵੀ ਮਿਹਨਤ ਕਰਦਾ ਹੈ ਤੇ ਦੇਸ਼ ਦਾ ਢਿੱਡ ਭਰਦਾ ਹੈਕੁਝ ਕੁ ਸਮਾਜਿਕ ਕੁਰੀਤੀਆਂ ਦਾ ਸ਼ਿਕਾਰ ਹੋ ਕੇ ਜਾਂ ਫਿਰ ਕੁਦਰਤੀ ਅਫਤਾਂ ਦੀ ਮਾਰ ਸਦਕਾ ਛੋਟੇ ਕਰਜ਼ੇ ਦੇ ਬੋਝ ਨੂੰ ਵੀ ਨਮੋਸ਼ੀ ਸਮਝ ਕੇ ਜੀਵਨ ਲੀਲਾ ਖਤਮ ਕਰਨ ਵਰਗੇ ਘਿਨਾਉਣੇ ਫੈਸਲੇ ਲੈ ਕੇ ਕਰਜ਼ੇ ਤੋਂ ਰਾਹਤ ਦਾ ਕੋਝਾ ਯਤਨ ਕਰਦਾ ਹੈਹਾਲਾਂਕਿ ਖੁਦਕੁਸ਼ੀ ਨਾ ਤਾਂ ਕਰਜ਼ੇ ਤੋਂ ਰਾਹਤ ਦਾ ਕੋਈ ਹੱਲ ਹੈ ਅਤੇ ਨਾ ਹੀ ਇਸ ਨਾਲ ਕੋਈ ਲਾਭ ਹੁੰਦਾ ਹੈਸਮਝਦਾਰੀ ਤਾਂ ਇਸੇ ਵਿੱਚ ਹੀ ਹੈ ਕਿ ਲੋੜਾਂ ਸੀਮਤ ਕਰਨ ਦੇ ਯਤਨ ਕੀਤੇ ਜਾਣ ਅਤੇ ਚਾਦਰ ਵੇਖੇ ਕੇ ਪੈਰ ਪਸਾਰੇ ਜਾਣਪਰ ਇਨ੍ਹਾਂ ਮੋਟੇ ਮੋਟੇ ਮਗਰਮੱਛਾਂ ਅਤੇ ਲਹੂ ਪੀਣੀਆਂ ਜੋਕਾਂ ਦਾ ਕੀ ਹੱਲ ਹੋਊ ਜਿਹੜੇ ਅਰਬਾਂ ਰੁਪਏ ਦੇ ਕਰਜ਼ੇ ਵੀ ਲੈ ਲੈਂਦੇ ਹਨ ਤੇ ਮੋੜਦੇ ਵੀ ਨਹੀਂ। ਸਗੋਂ ਉਲਟਾ ਬੈਂਕਾਂ, ਬੈਂਕ ਕਰਮਚਾਰੀਆਂ ਅਤੇ ਦੇਸ਼ ਵਾਸੀਆਂ ਲਈ ਸਵਾਲੀਆ ਚਿੰਨ੍ਹ ਖੜ੍ਹੇ ਕਰਕੇ ਪਤਰਾ ਵਾਚ ਜਾਂਦੇ ਹਨਇੰਨੇ ਵੱਡੇ ਕਰਜ਼ੇ ਦੇਣ ਲੱਗਿਆਂ ਕਰਜ਼ੇ ਦੀ ਵਾਪਸੀ ਦਾ ਸੋਮਾ ਸੁਰੱਖਿਅਤ ਕਿਉਂ ਨਹੀਂ ਰੱਖਿਆ ਜਾਂਦਾ?

*****

(1085)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author