JaswantAjit7ਕਰਜ਼ਾ ਲੈ ਕੇ ਭੱਜਣ ਅਤੇ ਧੋਖਾਧੜੀ ਕਰਨ ਵਾਲਿਆਂ ਲਈ
(16 ਮਾਰਚ 2018)

 

ਬੀਤੇ ਦਿਨੀਂ ਜਿਸ ਤਰ੍ਹਾਂ ਭਾਰਤੀ ਬੈਂਕਾਂ ਦੇ ਅਰਬਾਂ-ਖਰਬਾਂ ਰੁਪਏ ਦੇ ਕਰਜ਼ਦਾਰਾਂ ਵਲੋਂ ‘ਭਾਰਤ ਛੱਡੋ’ ਦੀ ਨੀਤੀ ਅਧੀਨ ਦੇਸ਼ ਛੱਡ ਵਿਦੇਸ਼ਾਂ ਵਲ ਭੱਜਣ ਦੀਆਂ ਖਬਰਾਂ ਮੋਟੀਆਂ ਸੁਰਖੀਆਂ ਨਾਲ ਮੀਡੀਆ ਦਾ ਸ਼ਿੰਗਾਰ ਬਣਦੀਆਂ ਰਹੀਆਂ, ਉਸ ਨਾਲ ਨਾ ਕੇਵਲ ਭਾਰਤੀ ਬੈਂਕ ਪ੍ਰਣਾਲੀ ਦੀ ਸਾਖ ਨੂੰ ਵੱਡਾ ਧੱਕਾ ਵੱਜਾ ਹੈ, ਸਗੋਂ ਲੋਕਾਂ ਦੀ ਉਨ੍ਹਾਂ ਪ੍ਰਤੀ ਭਰੋਸੇਯੋਗਤਾ ਵੀ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕੀਇਸ ਸਥਿਤੀ ਦਾ ਜਿੱਥੇ ਕਾਰਟੂਨਿਸਟਾਂ ਨੇ ਆਪਣੇ ਕਾਰਟੂਨਾਂ ਰਾਹੀਂ ਮੌਜੂ ਬਣਾਇਆ, ਉੱਥੇ ਹੀ ਵਿਅੰਗਕਾਰਾਂ ਨੇ ਵੀ ਇਸ ਸਥਿਤੀ ਪੁਰ ਆਪਣੇ ਵਿਅੰਗ-ਬਾਣ ਚਲਾਉਣ ਪੱਖੋਂ ਕੋਈ ਕਸਰ ਨਹੀਂ ਛੱਡੀਇੱਕ ਪ੍ਰਮੁੱਖ ਵਿਅੰਗਕਾਰ ਰਾਜੇਂਦਰ ਨੇ ‘ਮੈਂ, ਮੇਰੇ ਪੈਸੇ ਅਤੇ ਮੇਰਾ ਬੈਂਕ’ ਦੇ ਹੈਡਿੰਗ ਹੇਠ ਲਿਖਿਆ ਕਿ ਮੈਂ ਵੀ ਉਨ੍ਹਾਂ ਹੀ ਲੋਕਾਂ ਵਿੱਚੋਂ ਹਾਂ, ਜਿਨ੍ਹਾਂ ਨੂੰ ਬੈਂਕ ਵਿੱਚੋਂ ਆਪਣਾ ਪੈਸਾ ਕੱਢ ਲਿਆਉਣ ਵਿੱਚ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ

ਇੱਥੇ ਅਸੀਂ ਆਪਣੇ ਦਸਤਖਤ ਆਪ ਕਰ, ਆਪਣੇ ਹੀ ਖਾਤੇ ਵਿੱਚ ਜਮ੍ਹਾਂ ਪੈਸਾ ਕਢਾਉਣ ਨੂੰ ਇਉਂ ਮੰਨਦੇ ਹਾਂ ਜਿਵੇਂ ਕੋਈ ਮੈਦਾਨ ਫਤਿਹ ਕਰ ਲਿਆ ਹੋਵੇ, ਉੱਧਰ ਨੀਰਵ ਮੋਦੀ ਬੈਂਕਾਂ ਦਾ ਹੀ ਪੈਸਾ ਲੈ ਚਲਦਾ ਬਣਿਆ ਹੈਉਸ ਬਾਰੇ ਜਾਣ ਕੇ ਹੁਣ ਮੈਂਨੂੰ ਏਟੀਐੱਮ ਵਿੱਚੋਂ ਆਪਣਾ ਪੈਸਾ ਕੱਢਣ ਵਿੱਚ ਹੋਰ ਵੀ ਵਧੇਰੇ ਅਪਰਾਧ-ਬੋਧ ਹੋਣ ਲੱਗਾ ਹੈ

ਬੈਂਕਾਂ ਨੇ 81, 683 ਕਰੋੜ ਰੁਪਏ ਵੱਟੇ ਖਾਤੇ ਪਾਏ:

ਸਰਕਾਰੀ ਬੈਂਕਾਂ ਨੇ ਵਿੱਤੀ ਵਰ੍ਹੇ 2016-2017 ਵਿੱਚ 81 ਹਜ਼ਾਰ 683 ਕਰੋੜ ਰੁਪਏ ਵੱਟੇ ਖਾਤੇ ਪਾਏ ਹਨਇਹ ਜਾਣਕਾਰੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ਵਿੱਚ ਦਿੱਤੀਅਰੁਣ ਜੇਤਲੀ ਨੇ ਇਹ ਜਾਣਕਾਰੀ ਦਿੰਦਿਆਂ ਇਹ ਦਾਅਵਾ ਵੀ ਕੀਤਾ ਕਿ ਇਸ ਨਾਲ ਬਕਾਏਦਾਰਾਂ ਨੂੰ ਕੋਈ ਲਾਭ ਹੋਣ ਵਾਲਾ ਨਹੀਂ, ਕਿਉਂਕਿ ਉਨ੍ਹਾਂ ਪਾਸੋਂ ਕਰਜ਼ ਵਸੂਲੀ ਲਈ ਕਾਨੂੰਨੀ ਕਾਰਵਾਈ ਚਲਦੀ ਰਹੇਗੀਦੱਸਿਆ ਗਿਆ ਹੈ ਕਿ ਵੱਟੇ ਖਾਤੇ ਪਾਈ ਗਈ ਇਸ ਰਕਮ ਵਿੱਚ ਐੱਸਬੀਆਈ ਵਲੋਂ ਦਿੱਤਾ ਗਿਆ ਹੋਇਆ 20 ਹਜ਼ਾਰ 339 ਕਰੋੜ ਰੁਪਏ ਦਾ ਕਰਜ਼ ਵੀ ਸ਼ਾਮਲ ਹੈਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਕਰਜ਼ ਵਸੂਲੀ ਦੇ ਸਾਰੇ ਢੰਗ-ਤਰੀਕੇ ਵਰਤੇ ਜਾਣ ਨਾਲ ਚਾਰ ਵਰ੍ਹਿਆਂ ਦੀ ਸਮਾਂ-ਸੀਮਾਂ ਬੀਤ ਜਾਣ ਤੋਂ ਬਾਅਦ ਅਜਿਹੇ, ਨਾ ਵਸੂਲੇ ਜਾ ਸਕਣ ਵਾਲੇ ਕਰਜ਼ਿਆਂ ਨੂੰ ਬੈਲੰਸ ਸ਼ੀਟ ਵਿੱਚੋਂ ਹਟਾ, ਵੱਟੇ ਖਾਤੇ ਪਾ ਦਿੱਤਾ ਜਾਂਦਾ ਹੈਇਸਦੀ ਭਰਪਾਈ ਬੈਂਕਾਂ ਨੂੰ ਆਪ ਹੀ ਆਪਣੇ ਸਾਧਨਾਂ ਨਾਲ ਕਰਨੀ ਪੈਂਦੀ ਹੈਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਦੱਸਿਆ ਕਿ ਅਪ੍ਰੈਲ 2013 ਤੋਂ ਪੰਜ ਵਰ੍ਹਿਆਂ ਵਿੱਚ ਬੈਂਕਾਂ ਵਿੱਚ ਧੋਖਾਧੜੀ ਦੇ 13, 643 ਮਾਮਲੇ ਸਾਹਮਣੇ ਆਏ, ਜਿਨ੍ਹਾਂ ਰਾਹੀਂ 52 ਹਜ਼ਾਰ 717 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ

516 ਕਰੋੜ ਦਾ ਹੋਰ ਕਰਜ਼ ਵੱਟੇ ਖਾਤੇ:

ਆਰਬੀਆਈ ਅਨੁਸਾਰ ਸਰਕਾਰੀ ਬੈਂਕਾਂ ਨੇ ਚਾਲੂ ਵਿੱਤੀ ਵਰ੍ਹੇ (2017-2018) ਦੀ ਪਹਿਲੀ ਛਿਮਾਹੀ ਵਿੱਚ ਜਾਣ ਬੁਝ ਕੇ ਕਰਜ਼ਾ ਵਾਪਸ ਨਾ ਕਰਨ ਵਾਲਿਆਂ ਦਾ ਬਕਾਇਆ 516 ਕਰੋੜ ਰੁਪਏ ਦਾ ਕਰਜ਼ ਵੱਟੇ ਖਾਤੇ ਪਾ ਦਿੱਤਾ ਹੈਆਰਬੀਆਈ ਅਨੁਸਾਰ ਜਾਣ ਬੁਝ ਕੇ ਕਰਜ਼ਾ ਵਾਪਸ ਨਾ ਕਰਨ ਵਾਲੇ ਬੈਂਕਾਂ ਦੇ 8,915 ਦੇਣਦਾਰਾਂ ਵੱਲ 92, 376 ਕਰੋੜ ਰੁਪਏ ਬਕਾਇਆ ਹਨ2017-2018 ਦੀ ਅਪ੍ਰੈਲ-ਸਤੰਬਰ ਦੀ ਛਿਮਾਹੀ ਵਿੱਚ ਅਜਿਹੇ 38 ਹੋਰ ਦੇਣਦਾਰਾਂ ਦੇ ਖਾਤਿਆਂ ਨੂੰ ਵੱਟੇ ਖਾਤੇ ਪਾਇਆ ਗਿਆ ਹੈ, ਜਿਨ੍ਹਾਂ ਵਿੱਚ 516 ਕਰੋੜ ਰੁਪਏ ਦੀ ਰਕਮ ਸੀਇਸਦੀ ਭਰਪਾਈ ਇਨ੍ਹਾਂ ਬੈਂਕਾਂ ਨੇ ਆਪਣੇ ਸਾਧਨਾਂ ਰਾਹੀਂ ਕੀਤੀ ਹੈ

79 ਹਜ਼ਾਰ ਕਰੋੜ ਦਾ ਚੂਨਾ:

ਕਰਜ਼ਾ ਲੈ ਕੇ ਭੱਜਣ ਅਤੇ ਧੋਖਾਧੜੀ ਕਰਨ ਵਾਲਿਆਂ ਲਈ ਮੰਨੋ, ਦੇਸ ਦੇ ਬੈਂਕ ਜਿਵੇਂ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਬਣ ਗਏ ਹੋਏ ਹਨਹਾਲ ਵਿੱਚ ਹੀ ਹੋਏ ਖੁਲਾਸੇ ਕੁਝ ਇਸੇ ਪਾਸੇ ਹੀ ਇਸ਼ਾਰਾ ਕਰਦੇ ਹਨਬੀਤੇ ਛੇ ਵਰ੍ਹਿਆਂ ਵਿੱਚ ਬੈਂਕਾਂ ਨਾਲ 79 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈਭਾਰਤੀ ਰਿਜ਼ਰਵ ਬੈਂਕ ਵਲੋਂ ਉਪਲਬਧ ਕਰਵਾਏ ਗਏ ਵੇਰਵਿਆਂ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ 2012-2013 ਦੇ ਵਰ੍ਹੇ ਤੋਂ 2017-2018 (ਦਸੰਬਰ-2017) ਤਕ ਵੱਖ-ਵੱਖ ਬੈਂਕਾਂ ਦੇ 27,246 ਮਾਮਲੇ ਸਾਹਮਣੇ ਆਏ ਹਨ, ਜੋ ਸਾਰੇ ਹੀ ਇੱਕ ਲੱਖ ਤੋਂ ਉੱਪਰ ਦੀ ਰਕਮ ਦੇ ਹਨਇਨ੍ਹਾਂ ਮਾਮਲਿਆਂ ਵਿੱਚ ਬੈਂਕਾਂ ਨੂੰ ਕੁਲ 78,862 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ

ਬੈਂਕਾਂ ਨੂੰ ਪ੍ਰਤੀ ਘੰਟੇ ਡੇਢ ਕਰੋੜ ਰੁਪਏ ਦਾ ਚੂਨਾ:

ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੇ ਵੱਖ-ਵੱਖ ਬੈਂਕਾਂ ਨੂੰ ਚੂਨਾ ਲਾਉਣ ਵਾਲਿਆਂ ਦੀ ਸਥਿਤੀ ਦੀ ਘੋਖ ਕੀਤੀ ਜਾਏ ਤਾਂ, ਵਿਜੈ ਮਾਲਿਆ 9 ਹਜ਼ਾਰ ਕਰੋੜ, ਨੀਰਵ ਮੋਦੀ 11 ਹਜ਼ਾਰ 5 ਸੌ ਕਰੋੜ ਦਾ ਕਰਜ਼ ਲੈ ਕੇ ਵਿਦੇਸ਼ ਭੱਜ ਗਏ ਹਨਉੱਧਰ ਬੀਤੇ ਪੰਜ ਵਰ੍ਹਿਆਂ ਵਿੱਚ ਬੈਂਕਾਂ ਨੇ 3,68,000 ਕਰੋੜ ਰੁਪਏ ਵੱਟੇ ਖਾਤੇ ਵਿੱਚ ਪਾ ਦਿੱਤੇ ਹਨਅਰਥਾਤ ਇਹ ਰਕਮ ਨਾ ਵਸੂਲੇ ਜਾ ਸਕਣ ਵਾਲੇ ਖਾਤੇ ਵਿੱਚ ਚਲੀ ਗਈ ਹੈਸੂਚਨਾ ਦੇ ਅਧਿਕਾਰ ਤਹਿਤ ਸਰਕਾਰੀ ਬੈਂਕਾਂ ਨੂੰ 78, 882 ਕਰੋੜ ਰੁਪਏ ਦਾ ਚੂਨਾ ਲਾਏ ਜਾਣ ਦੀ ਮਿਲੀ ਜਾਣਕਾਰੀ ਹੈਰਾਨ ਕਰਨ ਵਾਲੀ ਹੈਇਸ ਤਰ੍ਹਾਂ ਹਰ ਸਾਲ 13, 137 ਕਰੋੜ ਰੁਪਏ ਤੋਂ ਕਿਤੇ ਵੱਧ ਦਾ ਚੂਨਾ ਲੱਗਾ ਹੈਨਟਵਰਲਾਲਾਂ ਵਲੋਂ ਹਰ ਰੋਜ਼ ਲਗਭਗ 36 ਕਰੋੜ ਰੁਪਏ ਅਤੇ ਪ੍ਰਤੀ ਘੰਟਾ ਲਗਭਗ ਡੇਢ ਕਰੋੜ ਰੁਪਏ ਦਾ ਚੂਨਾ ਬੈਂਕਾਂ ਨੂੰ ਲਾਇਆ ਗਿਆ ਹੈ

ਵਿਦੇਸ਼ੀ ਪੂੰਜੀ ਘਟੀ:

ਮਿਲੀ ਜਾਣਕਾਰੀ ਅਨੁਸਾਰ ਦੇਸ਼ ਦਾ ਵਿਦੇਸ਼ੀ ਪੂੰਜੀ ਭੰਡਾਰ 2, ਮਾਰਚ ਨੂੰ ਖਤਮ ਹੋਏ ਹਫਤੇ ਵਿੱਚ 1.13 ਅਰਬ ਡਾਲਰ ਘਟ ਕੇ 420.59 ਅਰਬ ਡਾਲਰ ਹੋ ਗਿਆ ਹੈ, ਜੋ ਕਿ 27,234.2 ਅਰਬ ਰੁਪਏ ਦੇ ਬਰਾਬਰ ਹੈਆਰਬੀਆਈ ਵਲੋਂ ਜਾਰੀ ਅੰਕੜਿਆਂ ਅਨੁਸਾਰ ਵਿਦੇਸ਼ੀ ਪੂੰਜੀ ਦਾ ਸਭ ਤੋਂ ਵੱਡਾ ਘਟਕ, ਵਿਦੇਸ਼ੀ ਮੁਦਰਾ ਭੰਡਾਰ ਇਸ ਅਲੋਚਨਾਤਮਕ ਹਫਤੇ 1.1 ਅਰਬ ਡਾਲਰ ਘਟ ਕੇ 395.46 ਅਰਬ ਡਾਲਰ ਹੋ ਗਿਆ, ਜੋ 25, 630.0 ਅਰਬ ਰੁਪਏ ਦੇ ਬਰਾਬਰ ਹੈਬੈਂਕ ਦੇ ਸੂਤਰਾਂ ਅਨੁਸਾਰ ਵਿਦੇਸ਼ੀ ਮੁਦਰਾ ਭੰਡਾਰ ਨੂੰ ਡਾਲਰ ਵਿੱਚ ਵਿਖਾਇਆ ਜਾਂਦਾ ਹੈ ਅਤੇ ਇਸ ਪੁਰ ਭੰਡਾਰ ਵਿੱਚ ਮੌਜੂਦ ਪੌਂਡ ਸਟਰਲਿੰਗ, ਯੈੱਨ ਵਰਗੀਆਂ ਅੰਤਰਰਾਸ਼ਟਰੀ ਮੁਦਰਾਵਾਂ ਦੇ ਮੁੱਲ ਵਿੱਚ ਹੋਣ ਵਾਲੇ ਉਤਾਰ-ਚੜ੍ਹਾਵਾਂ ਦਾ ਸਿੱਧਾ ਅਸਰ ਪੈਂਦਾ ਹੈ

ਬੈਂਕਿੰਗ ਸਿਸਟਮ ਕਮਜ਼ੋਰ:

ਬੈਂਕਿੰਗ ਮਾਮਲਿਆਂ ਦੇ ਮਾਹਿਰਾਂ ਅਨੁਸਾਰ ਸੰਸਾਰ ਦੀਆਂ ਚੋਟੀ ਦੀਆਂ ਵੀਹ ਅਰਥ-ਵਿਵਸਥਾਵਾਂ ਵਿੱਚ ਭਾਰਤ ਦਾ ਬੈਂਕਿੰਗ ਸਿਸਟਮ ਸਭ ਤੋਂ ਕਮਜ਼ੋਰ ਸਥਿਤੀ ਵਿੱਚ ਪੁੱਜ ਗਿਆ ਹੋਇਆ ਹੈਖਰਾਬ ਕਰਜ਼ ਲੇਖਾ-ਜਾਂਚ ਮਾਪਦੰਡ, ਉਲਝੀ ਕਰ ਨਿਗਰਾਨੀ ਅਤੇ ਧੋਖਾਧੜੀ ਦੇ ਮਾਮਲਿਆਂ ਨੇ ਦੇਸ਼ ਦੀ ਆਰਥਕ ਵਿਵਸਥਾ ਪੁਰ ਡੂੰਘਾ ਅਸਰ ਪਾਇਆ ਹੈਉੱਧਰ ਕਰਜ਼ ਦੇ ਮੁਕਾਬਲੇ ਜਮ੍ਹਾਂ ਰਾਸ਼ੀ ਦਾ ਅਨੁਪਾਤ ਵੀ ਬਹੁਤ ਘੱਟ, ਜੋਖਮ ਭਰੀਆਂ ਜਾਇਦਾਦਾਂ ਦੇ ਨੁਕਸਾਨ ਨੂੰ ਸਹਿਣ ਦੀ ਸਮਰੱਥਾ ਦਾ ਕਮਜ਼ੋਰ ਹੋਣਾ, ਬੈਂਕ ਅਜਿਹੀਆਂ ਨੁਕਸਾਨੀਆਂ ਜਾਇਦਾਦਾਂ ਦੇ ਵੇਰਵੇ ਨਹੀਂ ਦੇ ਰਹੇ। ਬੈਂਕਾਂ ਵਿੱਚ ਸਰਕਾਰੀ ਹਿੱਸੇਦਾਰੀ 50 ਫੀਸਦੀ ਤੋਂ ਘੱਟ ਕਰਨ ਦੀ ਨੀਤੀ ਪੁਰ ਅਮਲ ਦਾ ਨਾ ਹੋਣਾ, ਬੈਂਕਾਂ ਵਲੋਂ ਵਰਤੀ ਜਾਂਦੀ ਲਾਪ੍ਰਵਾਹੀ ਦਰਸਾਉਂਦਾ ਹੈ

ਬੈਂਕਾਂ ਦੀ ਸਾਖ ਬਹਾਲੀ ਵਲ ਕਦਮ:

ਦੱਸਿਆ ਗਿਆ ਹੈ ਕਿ ਵਸੂਲੇ ਨਾ ਜਾ ਸਕਣ ਵਾਲੇ ਕਰਜ਼ਿਆਂ ਕਾਰਣ ਸੰਕਟ ਨਾਲ ਜੂਝ ਰਹੇ ਬੈਂਕਿੰਗ ਸਿਸਟਮ ਨੂੰ ਸੰਭਾਲਣ ਲਈ ਰੀਜ਼ਰਵ ਬੈਂਕ ਇੱਕ ਲੱਖ ਕਰੋੜ ਰੁਪਏ ਝੋਕ ਰਿਹਾ ਹੈਇਹ ਰਕਮ ਇਸੇ ਆਰਥਕ ਵਰ੍ਹੇ ਵਿੱਚ ਬੈਂਕਾਂ ਨੂੰ ਦੇ ਦਿੱਤੀ ਜਾਇਗੀਆਰਬੀਆਈ ਦੇ ਇਸ ਕਦਮ ਦਾ ਉਦੇਸ਼ ਪੂੰਜੀ ਦੀ ਤਰਲਤਾ ਨੂੰ ਬਣਾਈ ਰੱਖਦਿਆਂ ਹੋਇਆਂ ਘੱਟ ਸਮੇਂ ਦੇ ਕਰਜ਼ਿਆਂ ਦੀਆਂ ਦਰਾਂ ਨੂੰ ਨੀਵਿਆਂ ਬਣਾਈ ਰੱਖਣਾ ਹੈਇਸ ਨਾਲ ਬੈਂਕਾਂ ਅਤੇ ਵਿੱਤੀ ਕੰਪਨੀਆਂ ਨੂੰ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਘੱਟ ਦਰਾਂ ਪੁਰ ਕਰਜ਼ੇ ਉਪਲਬਧ ਕਰਵਾਉਣ ਵਿੱਚ ਅਸਾਨੀ ਹੋਵੇਗੀਆਰਬੀਆਈ ਨੇ ਇਸ ਸੰਬੰਧ ਵਿੱਚ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਪੂੰਜੀ ਦੀ ਘਾਟ ਅਤੇ ਕਰਜ਼ਿਆਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ

ਅਤੇ ਅੰਤ ਵਿੱਚ:

ਜਾਣਕਾਰ ਸੂਤਰਾਂ ਅਨੁਸਾਰ ਬੈਂਕਿੰਗ ਸਿਸਟਮ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਬੈਂਕਾਂ ਦੇ ਪੁਨਰ-ਪੂੰਜੀਕਰਣ ਨੂੰ ਬੈਂਕਿੰਗ ਸੁਧਾਰ ਨਾਲ ਜੋੜਿਆ ਗਿਆ ਹੈ। ਆਰਬੀਆਈ, ਸੇਬੀ ਅਤੇ ਹੋਰ ਏਜੰਸੀਆਂ ਵਲੋਂ ਆਪਣੀ ਨਿਗਰਾਨੀ ਵਧਾ ਦਿੱਤੀ ਗਈ ਹੈਵੱਟੇ ਖਾਤੇ ਪਾਏ ਗਏ ਕਰਜ਼ ਦੀ ਭਰਪਾਈ ਬੈਂਕਾਂ ਨੂੰ ਆਪ ਹੀ ਕਰਨੀ ਹੋਵੇਗੀ ਅਤੇ ਇਸਦੇ ਨਾਲ ਹੀ ਆਰਬੀਆਈ ਨੇ ਬੈਂਕਿੰਗ ਧੋਖਾਧੜੀ ਨੂੰ ਰੋਕਣ ਲਈ ਇੱਕ ਨਿਗਰਾਨ ਕਮੇਟੀ ਵੀ ਬਣਾ ਦਿੱਤੀ ਹੈ

*****

(1061)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author