HSDimple7ਅਸ਼ਲੀਲ ਜਾਂ ਹਿੰਸਾ-ਕੇਂਦਰਤ ਗਾਣਿਆਂ ’ਤੇ ਲਗਾਮ ਪਾਉਣ ਲਈ ਆਰੰਭੀ ਮੁਹਿੰਮ ...
(27 ਫਰਬਰੀ 2018)

 

ਪਿੰਡ ਨੱਥੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵਾਪਰੀ ਘਟਨਾ ਦਾ ਪਰਛਾਵਾਂ ਸਮੁੱਚੇ ਸਿੱਖਿਆ ਵਰਗ ’ਤੇ ਪਿਆ ਹੈ, ਜਿਸ ਵਿਚ ਅਧਿਆਪਕ, ਵਿਦਿਆਰਥੀ ਅਤੇ ਮਾਪੇ ਸ਼ਾਮਲ ਹਨਸਕੂਲ ਦੇ ਇਕ ਅਧਿਆਪਕ ਉੱਤੇ ਇੱਕ ਲੜਕੀ ਨਾਲ ਜ਼ਬਰਦਸਤੀ ਕਰਨ ਦੇ ਦੋਸ਼ ਲੱਗੇ ਹਨਦੋਸ਼ੀ ਅਧਿਆਪਕ ਅਤੇ ਸਕੂਲ ਮੁਖੀ ਵਿਚਕਾਰ ਹੋਈ ਗੱਲਬਾਤ ਦਾ ਆਡੀਓ ਵੀ ਜਨਤਕ ਹੋ ਚੁੱਕਾ ਹੈ, ਜਿਸ ਵਿਚ ਦੋਸ਼ੀ ਅਧਿਆਪਕ, ਸਕੂਲ ਮੁਖੀ ਨਾਲ ਉਸ ਲੜਕੀ ਦਾ ਗਰਭਪਾਤ ਕਰਵਾਉਣ ਦੀ ਪਟਕਥਾ ਤਿਆਰ ਕਰਦਾ ਹੈਇਸ ਘਟਨਾ ਨੇ ਜਿੱਥੇ ਸਮੁੱਚੇ ਅਧਿਆਪਕ ਭਾਈਚਾਰੇ ਨੂੰ ਸ਼ਰਮਸਾਰ ਕੀਤਾ ਹੈ, ਉੱਥੇ ਇਸ ਨੇ ਸਮਾਜ ਦੇ ਹਰ ਵਰਗ ਨੂੰ ਝੰਜੋੜਿਆ ਹੈਅਜਿਹੀਆਂ ਘਟਨਾਵਾਂ ਅਕਸਰ ਮੁਆਸ਼ਰੇ ਦੇ ਪਿੰਡੇ ’ਤੇ ਅਜਿਹੇ ਜ਼ਖ਼ਮ ਛੱਡ ਜਾਂਦੀਆਂ ਹਨ, ਜੋ ਦੇਰ ਤੱਕ ਰਿਸਦੇ ਰਹਿੰਦੇ ਹਨ, ਅਤੇ ਜਿਨ੍ਹਾਂ ਦੇ ਨਿਸ਼ਾਨ ਦਾਗ ਬਣਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ’ਤੇ ਅਮਲ ਜਾਂ ਮਾਣ ਕਰਨ ਦੀ ਥਾਂ, ਸਿਰ ਨੀਵਾਂ ਕਰਨ ਲਈ ਮਜਬੂਰ ਕਰਦੇ ਹਨਭਾਵੇਂ ਕਿ ਅਜਿਹੀ ਘਟਨਾ ਲਈ ਜਿੰਮੇਵਾਰ ਤਾਂ ਕੁਝ ਮਾੜੇ ਅਨਸਰ ਹੁੰਦੇ ਹਨ, ਪਰ ਉਹ ਸਮੁੱਚੇ ਭਾਈਚਾਰੇ ਦੀ ਪ੍ਰਤੀਨਿਧਤਾ ਕਰਦੇ ਹੋਣ ਕਰਕੇ, ਉਸ ਭਾਈਚਾਰੇ ਦੇ ਹਰ ਇਨਸਾਨ ਨੂੰ ਮਾੜੀ ਨਜ਼ਰ ਨਾਲ ਵੇਖਿਆ ਜਾਣ ਲਗਦਾ ਹੈ, ਭਾਵੇਂ ਕਿ ਉਹ ਅਧਿਆਪਕ ਭਾਈਚਾਰਾ ਹੋਵੇ, ਦੋਸ਼ੀ ਦਾ ਪਿੰਡ ਜਾਂ ਸ਼ਹਿਰ ਹੋਵੇ, ਅਤੇ ਭਾਵੇਂ ਉਸਦਾ ਪਰਿਵਾਰ, ਸਮੁਦਾਇ ਜਾਂ ਮਿੱਤਰ-ਸਮੂਹ ਹੋਵੇ

ਭਾਵੇਂ ਕਿ ਦੋਸ਼ੀ ਦੇ ਜੁਰਮ ਨੂੰ ਸਾਬਤ ਤਾਂ ਪੁਲਿਸਤੰਤਰ ਨੇ ਅਤੇ ਨਿਆਂਇਕ ਪ੍ਰਣਾਲੀ ਨੇ ਕਰਨਾ ਹੈ ਅਤੇ ਸਜ਼ਾ ਵੀ ਕਾਨੂੰਨ ਨੇ ਦੇਣੀ ਹੈ, ਪਰ ਕੁਝ ਬੁਨਿਆਦੀ ਸਵਾਲ ਹਵਾ ਵਿਚ ਤੈਰਦੇ ਦਿਖਾਈ ਦਿੰਦੇ ਹਨਇਹ ਵੀ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਅਜਿਹੀ ਘਟਨਾ ਭਵਿੱਖ ਵਿਚ ਨਾ ਵਾਪਰੇਅੱਜ ਨੱਥੋਵਾਲ’ ਇਕ ਪ੍ਰਤੀਕ ਬਣ ਗਿਆ ਹੈਪਤਾ ਨਹੀਂ ਪੰਜਾਬ ਵਿਚ ਹੋਰ ਕਿੰਨੇ ਅਜਿਹੇ ਨੱਥੋਵਾਲ’ ਹੋਣਗੇ, ਕਿਉਂਕਿ ਇਹ ਘਟਨਾ ਵੀ ਪਿਛਲੇ ਲਗਭਗ ਇਕ ਸਾਲ ਤੋਂ ਦੱਬੀ ਰਹੀ ਸੀ, ਅਤੇ ਅਚਾਨਕ ਅਧਿਆਪਕਾਂ ਦੀ ਆਪਸੀ ਗੁੱਟਬੰਦੀ ਜਾਂ ਝਗੜੇ ਕਰਕੇ ਸਾਹਮਣੇ ਆਈ ਹੈਖੌਰੇ ਹੋਰ ਕਿੰਨੇ ਨੱਥੋਵਾਲ’ ਹੋਣਗੇ, ਜਿਹੜੇ ਕਿਸੇ ਨੂੰ ਕਦੇ ਵੀ ਪਤਾ ਨਹੀਂ ਲੱਗੇ ਹੋਣਗੇ ਜਾਂ ਨਹੀਂ ਲੱਗਣੇ ਇਹ ਸਮੱਸਿਆ ਸਮੁੱਚੇ ਪੰਜਾਬੀ ਭਾਈਚਾਰੇ ਵਿਚ ਨਿਘਾਰ ਦਾ ਚਿੰਨ੍ਹ ਹੈ, ਕਿਉਂਕਿ ਅਧਿਆਪਕ ਇਸੇ ਭਾਈਚਾਰੇ ਨਾਲ ਸੰਬੰਧਤ ਹਨਇਹ ਘਟਨਾ ਇਸ ਲਈ ਬਹਿਸ ਦਾ ਵਿਸ਼ਾ ਬਣੀ ਹੈ, ਕਿਉਂਕਿ ਇਸ ਵਿਚ ਦੋਸ਼ੀ ਸਰਕਾਰੀ ਅਧਿਆਪਕ ਹਨ, ਅਤੇ ਮੁੱਦਾ ਅਧਿਆਪਕ-ਵਿਦਿਆਰਥੀ ਸੰਬੰਧਾਂ ਵਿਚ ਆਉਣ ਵਾਲੀ ਤਰੇੜ ਜਾਂ ਇਸ ਪਵਿੱਤਰ ਰਿਸ਼ਤੇ ਨੂੰ ਨਮੋਸ਼ੀ ਦਾ ਕੇਂਦਰ ਬਣਾਉਣ ਕਰਕੇ ਹੈ

ਨੈਤਿਕ ਕਦਰਾਂ-ਕੀਮਤਾਂ ਤਾਂ ਬਹੁਤ ਦੂਰ ਦੀ ਗੱਲ, ਅੱਜ ਕੱਲ੍ਹ ਤਾਂ ਅਜਿਹੇ ਗੈਰ-ਕੁਦਰਤੀ ਵਰਤਾਰੇ ਸਾਹਮਣੇ ਆਉਣ ਲੱਗੇ ਹਨ, ਜੋ ਇਨਸਾਨ ਅੰਦਰਲੀ ਪਸ਼ੂ-ਬਿਰਤੀ ਨੂੰ ਵੀ ਝੂਠਾ ਪਾਉਂਦੇ ਹਨਪਿਤਾ ਵਲੋਂ ਧੀ ਨਾਲ ਜਾਂ ਭਰਾ ਵਲੋਂ ਭੈਣ ਨਾਲ ਬਲਾਤਕਾਰ ਤੱਕ ਦੀਆਂ ਘਟਨਾਵਾਂ ਸਾਡੇ ਸਮਾਜਿਕ ਤਾਣੇ-ਬਾਣੇ ਵਿਚਲੀਆਂ ਖਾਮੀਆਂ ਨੂੰ ਉਜਾਗਰ ਕਰਕੇ ਇਨਸਾਨੀਅਤ ਨੂੰ ਕਲੰਕਿਤ ਕਰਨ ਦਾ ਕਾਰਣ ਬਣ ਰਹੀਆਂ ਹਨਇਨ੍ਹਾਂ ਵਰਤਾਰਿਆਂ ਨੂੰ ਪੱਛਮੀ ਤਹਿਜ਼ੀਬ ਦੇ ਅਸਰ ਜਾਂ ਮੰਡੀਕਰਨ ਦੇ ਨਤੀਜੇ ਤੱਕ ਸੀਮਤ ਕਰਕੇ ਇਸ ਕੌੜੀ ਹਕੀਕਤ ਤੋਂ ਪਾਸਾ ਨਹੀਂ ਵੱਟਿਆ ਜਾ ਸਕਦਾ, ਭਾਵੇਂ ਕਿ ਇਹਨਾਂ ਤੱਤਾਂ ਦੀ ਹੋਂਦ ਅਤੇ ਪ੍ਰਭਾਵ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾਸਿੱਖਿਆ ਦੇ ਨਾਲ-ਨਾਲ ਅਧਿਆਪਕ-ਵਿਦਿਆਰਥੀ ਰਿਸ਼ਤੇ ਦਾ ਵਪਾਰੀਕਰਨ ਹੋ ਚੁੱਕਾ ਹੈ, ਜਿਸ ਬਾਰੇ ਉੱਘੇ ਗਲਪਕਾਰ ਸਾਂਵਲ ਧਾਮੀ ਦੀਆਂ ਕਹਾਣੀਆਂ ਗਾਈਡ ਅਤੇ ਪੇਂਜੀ ਦੇ ਫੁੱਲ ਵਿਚ ਬੜਾ ਮਾਰਮਿਕ, ਯਥਾਰਥਵਾਦੀ ਅਤੇ ਸਦੀਵੀ ਚਿਤਰਨ ਕੀਤਾ ਗਿਆ ਹੈ

ਦਰਅਸਲ, ਸਮੁੱਚੇ ਮਸਲੇ ਨੂੰ ਵਿਸ਼ਵ-ਵਿਆਪੀ ਤਬਦੀਲੀਆਂ ਅਤੇ ਭਾਰਤੀ ਸਮਾਜ ਦੀ ਮੌਜੂਦਾ ਸਥਿਤੀ ਦੀ ਰੌਸ਼ਨੀ ਵਿਚ ਵੇਖਣ ’ਤੇ ਇਸ ਚਿੰਤਾ ਦੇ ਕਾਰਣ ਵਧੇਰੇ ਸਪਸ਼ਟ ਹੁੰਦੇ ਹਨਅਜਿਹੀਆਂ ਘਟਨਾਵਾਂ ਨੂੰ ਅਮਰੀਕੀ ਜਾਂ ਯੂਰਪੀ ਸਮਾਜਾਂ ਵਿਚ ਵਧੇਰੇ ਤਵੱਜੋ ਨਹੀਂ ਦਿੱਤੀ ਜਾਂਦੀ, ਅਤੇ ਉੱਥੋਂ ਦੇ ਮੁਕਤ ਸਮਾਜ ਵਿਚ, ਇਸੇ ਕਰਕੇ, ਅਜਿਹੀਆਂ ਗੈਰ-ਕੁਦਰਤੀ ਘਟਨਾਵਾਂ ਦੇ ਵਾਪਰਣ ਦਾ ਖਦਸ਼ਾ ਵੀ ਘੱਟ ਹੈਇਨਸਾਨ ਉਹੀ ਹੈ, ਉਸਦੀਆਂ ਲੋੜਾਂ ਉਹੀ ਹਨ, ਪਰ ਜਦੋਂ ਧਰਮ, ਨੈਤਿਕਤਾ ਅਤੇ ਕਦਰਾਂ-ਕੀਮਤਾਂ ਦੀ ਦੁਹਾਈ ਉੱਚੀ ਹੁੰਦੀ ਹੈ, ਤਾਂ ਇਨਸਾਨ ਲੁਕ ਕੇ ਆਪਣੀ ਜਿਸਮਾਨੀ ਭੁੱਖ ਪੂਰੀ ਕਰਦਾ ਹੈਸਿਗਮੰਡ ਫਰਾਇਡ ਮੁਤਾਬਿਕ ਭਾਵਨਾਵਾਂ ਦੇ ਪ੍ਰਗਟਾਓ ਨੂੰ ਦਬਾਉਣ ਤੇ ਜੁਰਮ ਦੇ ਬੀਜ ਪੈਦਾ ਹੁੰਦੇ ਹਨਆਪਣੀ “ਇੱਡ" (Id) ਨੂੰ ਸੰਤੁਸ਼ਟ ਕਰਨ ਲਈ ਉਹ ਕਿਸੇ ਮਾਸੂਮ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਹੈਦਿੱਲੀ ਵਿਚ ਢਾਈ ਸਾਲ ਪਹਿਲਾਂ ਹੋਇਆ ਨਿਰਭੈ ਕਾਂਡ ਇਸ ਤੱਥ ਦੀ ਗਵਾਹੀ ਹੈਹੁਣ, ਹਫ਼ਤਾ ਪਹਿਲਾਂ ਇਕ ਵਿਅਕਤੀ ਵਲੋਂ, ਨਾਲ ਬੈਠੀ ਮੁਟਿਆਰ ਨਾਲ ਛੋਹ ਜਾਣ ਬਾਅਦ ਚਲਦੀ-ਭਰੀ ਬੱਸ ਵਿਚ ਘਟੀਆ ਹਰਕਤ ਕਰਨ ਲੱਗ ਪਿਆ। ਇਸੇ ਪ੍ਰਵਿਰਤੀ ਕਰਕੇ ਸਕੂਲਾਂ ਵਿਚ ਨੌਵੀਂ-ਦਸਵੀਂ ਵਿਚ ਪ੍ਰਜਣਨ ਨਾਲ ਸੰਬੰਧਤ ਪਾਠ ਅਧਿਆਪਕਾਂ ਵਲੋਂ ਉਲੱਦ ਦਿੱਤੇ ਜਾਂਦੇ ਸਨਵਿਦਿਆਰਥੀ ਨੂੰ ਲਿੰਗਕ ਸਿੱਖਿਆ ਦੇਣੀ ਚਾਹੀਦੀ ਹੈਲੁਕਾਉਣ ਨਾਲ ਉਨ੍ਹਾਂ ਦੀ ਇਸ ਪ੍ਰਤੀ ਉੁਤੇਜਨਾ ਅਤੇ ਉਤਸੁਕਤਾ ਵਧਦੀ ਹੈ

ਅੱਜ ਪੱਛਮੀ ਤਹਿਜ਼ੀਬ, ਜਨ-ਸੰਚਾਰ ਮਾਧਿਅਮਾਂ, ਸਾਧਨਾਂ, ਵਸਤਾਂ ਅਤੇ ਵਿਚਾਰਾਂ ਰਾਹੀਂ ਸਾਡੇ ਜੀਵਨ, ਸਾਡੀ ਜੀਵਨ-ਸ਼ੈਲੀ ਦਾ ਹਿੱਸਾ ਬਣ ਚੁੱਕੀ ਹੈਵੈਲਨਟਾਈਨ ਦਿਵਸ, ਪਿਆਰ ਵਿਆਹ, ਲਿਵ-ਇਨ ਸੰਬੰਧ (Live-in relationship), ਨੰਗੇਜ਼-ਭਰਪੂਰ ਦ੍ਰਿਸ਼ਾਂ ਵਾਲੀਆਂ ਫਿਲਮਾਂ ਅਤੇ ਬੁਆਏ-ਗਰਲ ਫਰੈਂਡ ਦੇ ਸੰਕਲਪ ਨਵੀਂ ਪੀੜ੍ਹੀ ਲਈ ਪਰਾਏ ਨਹੀਂਉੱਚ ਵਰਗ ਅਤੇ ਕੁਝ ਹੱਦ ਤੱਕ ਉੱਚ ਮੱਧ-ਵਰਗ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅਪਣਾ ਚੁੱਕਾ ਹੈ“ਕੁਝ ਗ਼ਲਤ ਨਹੀਂ, ਕੁਝ ਸਹੀ ਨਹੀਂ” ਦੇ ਸੰਕਲਪ ’ਤੇ ਆਧਾਰਤ ਹੋਂਦਵਾਦ ਅਤੇ ਮਾਨਵੀ ਆਜ਼ਾਦੀ ਦੇ ਸੰਕਲਪ ਵੱਡਿਆਂ ਘਰਾਣਿਆਂ ਜਾਂ ਆਜ਼ਾਦ ਤਬੀਅਤ ਪਰਿਵਾਰਾਂ ਨੇ ਅਪਣਾ ਲਏ ਹਨਪਰ, ਇਸ ਨਾਲ ਦੱਬੀਆਂ ਭਾਵਨਾਵਾਂ ਦੀ ਖਲਾਸੀ ਦਾ ਰਾਹ ਵੀ ਖੁੱਲ੍ਹਿਆ ਹੈ ਦੂਜੇ ਪਾਸੇ, ਪੁਰਾਤਨ ਜਗੀਰੂ ਕਦਰਾਂ-ਕੀਮਤਾਂ, ਜਿਸ ਵਿਚ ਨਾਰੀ ਨੂੰ ਪਰਿਵਾਰ ਜਾਂ ਬਰਾਦਰੀ ਦੀ ਇੱਜ਼ਤ ਦਾ ਵਾਹਨ ਸਮਝਿਆ ਜਾਂਦਾ ਹੈ, ਵੀ ਸਾਡੇ ’ਤੇ ਹਾਵੀ ਹਨਪਦਮਾਵਤ ਫਿਲਮ ਦਾ ਮੁੱਦਾ ਇਸੇ ਟਕਰਾਅ ਦਾ ਨਤੀਜਾ ਸੀਫਿਲਮ ’ਤੇ ਰੋਕ ਦੀ ਉੱਠੀ ਮੰਗ ਦੇ ਜਵਾਬ ਵਿਚ ਫਿਲਮ ਅਭਿਨੇਤਰੀ ਸਵਰਾ ਭਾਸਕਰ ਵਲੋਂ ਨਾਰੀ ਨੂੰ ਯੋਨੀ-ਅੰਗ ਤੱਕ ਸੀਮਤ ਕਰ ਦੇਣ ਦੀ ਨਾਂਹਪੱਖੀ ਬਿਰਤੀ ’ਤੇ ਸਵਾਲੀਆਂ ਚਿੰਨ੍ਹ ਖੜ੍ਹਾ ਕੀਤਾ, ਜੋ ਕਿ ਸਾਡੀ ਸੋਚ ਨੂੰ ਹਲੂਣਦਾ ਹੈਵਿਚਾਰ-ਅਧੀਨ ਮਸਲੇ ਵਿਚ ਵੀ ਜਿੱਥੇ ਲੜਕੀ ਦਾ ਬਲਾਤਕਾਰ, ਮੁਕਤ-ਸਮਾਜੀ ਸੋਚ ਦਾ ਅਤਿ-ਘਿਨਾਉਣਾ ਚਿਹਰਾ ਹੈ, ਤਾਂ ਇਸ ਪ੍ਰਤੀ ਫਿਕਰ ਸਾਡੀ ਪੁਰਾਤਨ ਸੋਚ ਨੂੰ ਬਚਾਉਣ ਦੀ ਇੱਛਾ ਦੀ ਉਪਜ ਹੈਇਹ ਚਿੰਤਾ ਜਾਇਜ਼, ਢੁੱਕਵੀਂ ਅਤੇ ਜ਼ਰੂਰੀ ਹੈ

ਵੈਸੇ, ਹਰ ਮਾੜੀ ਘਟਨਾ ਲਈ ਪੱਛਮ ਜਾਂ ਜਨ-ਸੰਚਾਰ ਮਾਧਿਅਮਾਂ ਨੂੰ ਦੋਸ਼ੀ ਠਹਿਰਾਉਣ ਦਾ ਰੁਝਾਨ ਬਣ ਗਿਆ ਹੈ, ਜੋ ਕਿ ਪੂਰੀ ਤਰ੍ਹਾਂ ਸਹੀ ਨਹੀਂਅਜਿਹੀਆਂ ਘਟਨਾਵਾਂ ਦਾ ਜ਼ਿਕਰ ਪੁਰਾਤਨ ਇਤਿਹਾਸ ਅਤੇ ਸਾਹਿਤ ਵਿਚ ਵੀ ਮਿਲਦਾ ਹੈਦੂਰ ਕੀ ਜਾਣਾ, ਬਲਵੰਤ ਗਾਰਗੀ, ਸਆਦਤ ਹਸਨ ਮੰਟੋ ਅਤੇ ਵੀਨਾ ਵਰਮਾ ਦੀਆਂ ਕਹਾਣੀਆਂ ਕੰਪਿਊਟਰ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਯੁੱਗ ਤੋਂ ਪਹਿਲਾਂ ਦੇ ਸਮੇਂ ’ਤੇ ਆਧਾਰਤ ਹਨ

ਨੱਥੂਵਾਲ ਘਟਨਾ ਨੇ ਅਧਿਆਪਕ-ਵਿਦਿਆਰਥੀ ਰਿਸ਼ਤੇ ਵਿਚ ਦਰਾੜ ਹੀ ਨਹੀਂ ਪਾਈ, ਸਮਾਜ ਵਿਚ ਅਧਿਆਪਕ ਦੇ ਰੁਤਬੇ ਨੂੰ ਵੀ ਖ਼ੋਰਾ ਲਾਇਆ ਹੈਵਿਰੋਧੀ ਤਾਕਤਾਂ ਤਾਂ ਪਹਿਲਾਂ ਹੀ ਜਨਤਕ ਸੈਕਟਰ, ਸਰਕਾਰੀ ਅਮਲੇ ਜਾਂ ਅਧਿਆਪਕਾਂ ’ਤੇ ਕੰਮਚੋਰ, ਸਿਰਫ਼ ਮੋਟੀਆਂ ਤਨਖਾਹਾਂ ਲੈਣ ਅਤੇ ਵਿਹਲੇ ਰਹਿਣ ਦੇ ਦੋਸ਼ ਲਗਾ ਰਹੇ ਹਨਇਸ ਘਟਨਾ ਨੇ ਦੋਖੀਆਂ ਦਾ ਪੱਖ ਮਜ਼ਬੂਤ ਅਤੇ ਸਰਕਾਰੀ ਅਧਿਆਪਕਾਂ ਦਾ ਪੱਖ ਕਮਜ਼ੋਰ ਕੀਤਾ ਹੈਇਹ ਇਕ ਤਰ੍ਹਾਂ ਦਾ ਸਵੈ-ਗੋਲ (Self-goal) ਵੀ ਕਿਹਾ ਜਾ ਸਕਦਾ ਹੈਅਧਿਆਪਕ ਸਮਾਜ ਦਾ ਇਕ ਆਦਰਸ਼ਕ ਪਾਤਰ ਹੈਕਈ ਅਧਿਆਪਕ ਆਖਦੇ ਹਨ ਕਿ ਉਹ ਤਾਂ ਕੁਝ ਹੋਰ ਬਣਨਾ ਚਾਹੁੰਦੇ ਸਨ, ਪਰ ਨਾ ਬਣ ਸਕਣ ਕਰਕੇ, ਰੋਜ਼ੀ-ਰੋਟੀ ਲਈ ਅਧਿਆਪਕ ਬਣਨਾ ਪਿਆ, ਤਾਂ ਅਜਿਹਾ ਆਖਣ ਨਾਲ ਉਨ੍ਹਾਂ ਦੀ ਜਿੰਮੇਵਾਰੀ ਖਤਮ ਨਹੀਂ ਹੋ ਜਾਂਦੀ

ਹੋਣਾ ਤਾਂ ਇਹ ਚਾਹੀਦਾ ਹੈ ਕਿ ਅਸੀਂ ਪੱਛਮੀ ਅਤੇ ਪੂਰਬੀ ਸਮਾਜ ਦੇ ਚੰਗੇਰੇ ਪਹਿਲੂਆਂ ਨੂੰ ਅਪਣਾਈਏ, ਅਤੇ ਮਾੜੇ ਪੱਖਾਂ ਨੂੰ ਛੱਡੀਏਪਰ ਦੋਹਾਂ ਤਹਿਜ਼ੀਬਾਂ ਦੇ ਮਾੜੇ ਹਿੱਸੇ ਤਾਂ ਅਸੀਂ ਅਪਣਾ ਲਏ ਹਨ, ਚੰਗੇ ਛੱਡ ਦਿੱਤੇ ਹਨਅਜਿਹੀਆਂ ਘਟਨਾਵਾਂ ਇਸ ਬਿਰਤੀ ਦੀਆਂ ਲਖਾਇਕ ਹਨਅਸੀਂ ਪੁਰਾਤਨ ਮੁੱਲਾਂ ਨੂੰ ਦਿੱਖ ਤੱਕ ਸੀਮਤ ਕਰ ਦਿੱਤਾ ਹੈਲੜਕੀ ਪੱਛਮੀ ਲਿਬਾਸ ਨਾ ਪਹਿਨੇ, ਵਾਲ ਨਾ ਕਟਵਾਏ ਜਾਂ ਲੜਕਿਆਂ ਨਾਲ ਗੱਲਬਾਤ ਨਾ ਕਰੇਮਾਨਸਿਕਤਾ ਬਦਲਣ, ਚੰਗੇਰੀ ਅਤੇ ਸਿਹਤਮੰਦ ਬਣਾਉਣ ਦੀ ਗੱਲ ਨਹੀਂ ਕਰਦੇਜੇ ਪੂਰੀ ਖੁੱਲ੍ਹ ਮਾੜੀ ਹੈ, ਤਾਂ ਪੂਰਾ ਦਬਾਓ ਅਤੇ ਜ਼ੁਬਾਨਬੰਦੀ ਵੀ ਮਾੜੀ ਹੈਇਕ ਸੰਤੁਲਤ ਪਹੁੰਚ ਅਪਣਾਉਣ ਦੀ ਲੋੜ ਹੈਲੋੜ ਤਾਂ ਸੋਚ ਨੂੰ ਮਜ਼ਬੂਤ ਕਰਨ ਦੀ, ਵੱਡਿਆਂ ਦਾ ਆਦਰ ਅਤੇ ਛੋਟਿਆਂ ਨਾਲ ਪਿਆਰ ਕਰਨ ਦੀ ਅਤੇ ਸਵੈ-ਵਿਸ਼ਵਾਸਸ ਕਾਇਮ ਕਰਨ ਦੀ ਵੀ ਹੈਲੜਕੀਆਂ ਅਤੇ ਲੜਕਿਆਂ, ਦੋਹਾਂ ਨੂੰ ਆਪਸ ਵਿਚ ਵਿਚਰਦਿਆਂ “ਦੇਖ ਪਰਾਈਆਂ ਚੰਗੀਆਂ, ਮਾਵਾਂ, ਭੈਣਾਂ, ਧੀਆਂ ਜਾਣੈ” ਦਾ ਸਬਕ ਦ੍ਰਿੜ੍ਹ ਕਰਵਾਉਣ ਦੀ ਲੋੜ ਹੈਸਿਹਤਮੰਦ ਅਤੇ ਸਾਰਥਕ ਸੰਵਾਦ ਰਚਾਉਣ, ਵਧੀਆ ਸਾਹਿਤ ਪੜ੍ਹਨ ਅਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਦੇ ਯੋਗ ਬਣਾਉਣ ਦੀ ਲੋੜ ਹੈਪੰਜਾਬ ਸਰਕਾਰ ਦੁਆਰਾ ਮਾੜੇ, ਅਸ਼ਲੀਲ ਜਾਂ ਹਿੰਸਾ-ਕੇਂਦਰਤ ਗਾਣਿਆਂ ’ਤੇ ਲਗਾਮ ਪਾਉਣ ਲਈ ਆਰੰਭੀ ਮੁਹਿੰਮ ਇਕ ਸ਼ੁਭ-ਸੰਕੇਤ ਹੈਚੰਗੀਆਂ ਫਿਲਮਾਂ, ਚੰਗੇ ਗੀਤ ਅਤੇ ਚੰਗਾ ਆਲਾ-ਦੁਆਲਾ ਸਾਡੇ ਵਿਚਾਰਾਂ ਨੂੰ ਸਾਕਾਰਾਤਮਕ ਬਣਾਉਂਦਾ ਹੈਅਖੌਤੀ/ਫਿਲਮੀ ਨਾਇਕਾਂ ਕਰਕੇ ਨਾਇਕ ਦਾ ਬਿੰਬ ਹੀ ਬਦਲ ਚੁੱਕਾ ਹੈਬੁੱਧੀਜੀਵੀਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ, ਅਤੇ ਇਕ ਅਜਿਹੇ ਸਮਾਜ ਦੀ ਬਣਤਰ ਦੀ ਰੂਪ-ਰੇਖਾ ਬੁਣਨੀ ਚਾਹੀਦੀ ਹੈ, ਜਿਸ ਵਿਚ ਸਾਡੇ ਆਦਰਸ਼ ਸਰਾਭਾ, ਭਗਤ ਸਿੰਘ, ਰਾਜਗੁਰੂ ਅਤੇ ਚੰਦਰ ਸ਼ੇਖਰ ਆਜ਼ਾਦ ਜਿਹੇ ਦੇਸ਼ ਭਗਤ ਬਣ ਸਕਣਵਿਦਿਆਰਥੀ ਕੱਚੀ ਉਮਰ ਦੇ ਅਤੇ ਅਨੁਭਵਹੀਣ ਹੁੰਦੇ ਹਨਅਧਿਆਪਕ ਦੀ ਜ਼ਿੰਮੇਵਾਰੀ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਦੀ ਹੈ, ਨਾ ਕਿ ਖੁਦ ਉਨ੍ਹਾਂ ਦੇ ਸ਼ੋਸ਼ਕ ਬਣਨ ਦੀਇਸ ਲਈ ਡੂੰਘੇ ਚਿੰਤਨ, ਵਿਚਾਰ ਅਤੇ ਵਿਸ਼ਲੇਸ਼ਣ ਦੀ ਵੀ ਲੋੜ ਹੈ

*****

(1034)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਐੱਚ ਐੱਸ ਡਿੰਪਲ

ਪ੍ਰੋ. ਐੱਚ ਐੱਸ ਡਿੰਪਲ

Prof. H S Dimple PCS (A).
Jagraon, Ludhiana, Punjab, India.
Phone: (91- 98885 - 69669)
Email: (sendthematter@gmail.com)