ShyamSDeepti7ਜਦੋਂ ਅਸੀਂ ਅੱਜ ਬੋਲੀ ਦੇ ਅਲੋਪ ਹੋਣ ਦੀਮਰ-ਮੁੱਕ ਜਾਣ ਦੀ ਗੱਲ ਕਰਦੇ ਹਾਂ ਤਾਂ ...
(21 ਫਰਬਰੀ 2018)

 

ਭਾਸ਼ਾ ਦਾ ਮੂਲ ਮਨੋਰਥ ਅਸੀਂ ਸਭ ਜਾਣਦੇ ਹਾਂ ਕਿ ਇਹ ਸੰਚਾਰ ਦਾ ਸਾਧਨ ਹੈਕਿਸੇ ਨੂੰ ਆਪਣੀ ਗੱਲ ਕਹਿਣੀ, ਕੋਈ ਸੁਨੇਹਾ ਦੇਣਾਪਰ ਜੇ ਗਹੁ ਨਾਲ ਦੇਖੀਏ-ਪਰਖੀਏ ਤਾਂ ਮਨੁੱਖੀ ਸੰਦਰਭ ਵਿਚ ਭਾਸ਼ਾ ਦਾ ਮਨੋਰਥ ਇਸ ਤੋਂ ਵੀ ਅੱਗੇ ਹੈਸੰਚਾਰ ਤਾਂ ਸਰੀਰਕ ਇਸ਼ਾਰਿਆਂ ਅਤੇ ਆਵਾਜ਼ਾਂ-ਧੁੰਨੀਆਂ ਰਾਹੀਂ ਵੀ ਹੁੰਦਾ ਹੈ, ਪਰ ਭਾਸ਼ਾ ਜਦੋਂ ਸਾਂਝੀ ਸ਼ਬਦਾਵਲੀ ਅਤੇ ਲਿੱਪੀ ਦਾ ਰੂਪ ਧਾਰਦੀ ਤੇ ਕਾਗਜ਼ ’ਤੇ ਲਿਖੀ ਜਾਂਦੀ ਹੈ ਤਾਂ ਇਸ ਦੀ ਸਮਰੱਥਾ ਵਿਆਪਕ ਹੋ ਜਾਂਦੀ ਹੈ, ਇਹ ਫਿਰ ਸਮਿਆਂ ਵਿਚ ਫੈਲ ਜਾਂਦੀ ਹੈਇਸ ਨਾਲ ਅਸੀਂ ਆਪਣਾ ਇਤਿਹਾਸ, ਖੋਜਾਂ, ਆਪਣਾ ਵਿਰਸਾ ਸਾਂਭ ਸਕਦੇ ਹਾਂ

ਭਾਸ਼ਾ ਦੀ ਉਤਪਤੀ ਬਾਰੇ ਜੇਕਰ ਪਿਛੋਕੜ ਵੱਲ ਝਾਤ ਮਾਰੀਏ ਤਾਂ ਇਸ ਨੂੰ ਜੀਵ ਵਿਕਾਸ ਦੇ ਨਿਯਮਾਂ ਤਹਿਤ ਵਿਚਾਰਨ ਦੀ ਲੋੜ ਹੈਜਦੋਂ ਮਨੁੱਖ ਹੋਰ ਜੀਵਾਂ ਤੋਂ ਸਮਾਜਿਕ ਪੱਧਰ ’ਤੇ ਵੱਖਰਾ ਹੋਣਾ ਸ਼ੁਰੂ ਹੋਇਆ, ਜਦੋਂ ਮਨੁੱਖ ਨੇ ਮਿਲ ਕੇ ਰਹਿਣ ਤੋਂ ਅੱਗੇ, ਇਕੱਠਿਆਂ ਇਕ ਦੂਸਰੇ ਦੀ ਮਦਦ ਨਾਲ ਕੰਮ ਕਰਨੇ ਸ਼ੁਰੂ ਕੀਤੇ ਤਾਂ ਆਪਣੀ ਗੱਲ ਸਮਝਾਉਣ ਲਈ ਸੰਕੇਤਾਂ/ਇਸ਼ਾਰਿਆਂ ਦੀ ਵੱਧ ਲੋੜ ਪਈਇਸੇ ਵਿਕਾਸ ਯਾਤਰਾ ਦੌਰਾਨ ਹੀ ਮਨੁੱਖ ਨੇ ਕੁਝ ਕੁ ਖਾਸ ਧੁੰਨੀਆਂ ਨੂੰ ਕਿਸੇ ਖਾਸ ਕੰਮ ਜਾਂ ਵਸਤੂ ਲਈ ਸਾਂਝੇ ਤੌਰ ’ਤੇ ਪ੍ਰਵਾਨ ਕੀਤਾਇਸ ਤਰ੍ਹਾਂ ਉਹ ਇਕ ਕਬੀਲੇ/ ਖਿੱਤੇ ਦੀ ਬੋਲੀ ਦੇ ਰੂਪ ਵਿਚ ਵਿਕਸਿਤ ਹੁੰਦੀਆਂ ਗਈਆਂ।

ਜਿਸ ਤਰ੍ਹਾਂ ਕਿ ਦੁਨੀਆਂ ਭਰ ਦੇ ਕਿਸੇ ਵੀ ਕੋਨੇ ਵਿਚ ਵਸਦੇ ਮਨੁੱਖ ਦਾ ਵਿਕਾਸ ਲਗਭਗ ਇੱਕੋ ਜਿਹੀ ਚਾਲ ਨਾਲ ਹੋਇਆ ਹੈ, ਭਾਵੇਂ ਕੁਝ ਕੁ ਥਾਵਾਂ ’ਤੇ ਅਸੀਂ ਅੱਜ ਵੀ ਆਦੀ ਵਾਸੀ ਲੋਕਾਂ ਨੂੰ ਦੇਖ ਸਕਦੇ ਹਾਂ ਪਰ ਬੋਲੀ ਦੇ ਪੱਖ ਤੋਂ ਸਭ ਨੇ ਸਾਂਝੀਆਂ ਧੁੰਨੀਆਂ (ਸ਼ਬਦ) ਵਿਕਸਿਤ ਕੀਤੇ ਹਨਜਿਸ ਤਰ੍ਹਾਂ ਪ੍ਰਚਲਿਤ ਹੈ ਕਿ ਦੱਸ ਕੋਹ ‘ਤੇ ਬੋਲੀ ਬਦਲ ਜਾਂਦੀ ਹੈ, ਮਤਲਬ ਇਕ ਖਾਸ ਘੇਰੇ ਵਿਚ ਰਹਿੰਦੇ ਸ਼ਬਦਾਂ ਦਾ ਸੰਸਾਰ

ਮਨੁੱਖ ਦੀ ਖਾਸੀਅਤ ਹੈ ਕਿ ਭਾਵੇਂ ਬੋਲੀ ਰਾਹੀਂ ਵੀ ਤਜ਼ਰਬਿਆਂ ਨੂੰ ਸਾਂਭਿਆ ਹੋਇਆ ਹੈ, ਪਰ ਕਿਸੇ ਸਮੇਂ ਮਨੁੱਖ ਨੇ ਸੋਚਿਆ ਹੋਵੇਗਾ ਕਿ ਜੇਕਰ ਜੋ ਕੁਝ ਬੋਲਿਆ ਜਾਂਦਾ ਹੈ, ਉਹ ਲਿਖ ਵੀ ਲਿਆ ਜਾਵੇ ਤਾਂ ਇਸ ਦਾ ਲਾਭ ਆਉਣ ਵਾਲੀ ਪੀੜੀ ਨੂੰ ਵੀ ਹੋਵੇਗਾਪਰ ਪਹਿਲਾ ਸਵਾਲ ਹੈ ਕਿਸੇ ਖਿੱਤੇ ਦੀ ਬੋਲੀ ਦੇ ਵਿਕਾਸ ਦਾਬੋਲੀ ਜਿੱਥੇ ਨੱਕ, ਗਲੇ, ਹੋਠਾਂ ਦੀ ਬਣਤਰ ਨਾਲ ਵੀ ਜੁੜੀ ਹੈ, ਉੱਥੇ ਇਹ ਉਸ ਖਿੱਤੇ ਦੀ ਭੂਗੋਲਿਕ ਅਤੇ ਆਲੇ-ਦੁਆਲੇ ਦੀ ਕੁਦਰਤ ਨਾਲ ਵੀ ਜੁੜੀ ਹੈਅਸੀਂ ਅੱਜ ਵੀ ਵੱਖ ਵੱਖ ਲਫਜ਼ਾਂ ਦੀ ਗੱਲ ਕਰਦੇ, ਉਸ ਲਫਜ਼ ਦਾ ਪਿਛੋਕੜ ਭਾਲਦੇ ਹਾਂਕਦੇ ਉਸ ਲਫਜ਼ ਵਿਚ ਕਿਸੇ ਜਾਨਵਰ ਦਾ ਸੁਭਾਅ ਦੇਖਦੇ ਹਾਂ, ਕਦੇ ਪੌਣ, ਪਾਣੀ ਅਤੇ ਮੌਸਮਾਂ ਦੇ ਗੁਣ ਦੇਖਦੇ ਹਾਂਇਸ ਤਰ੍ਹਾਂ ਬੋਲੀ ਦੇ ਵਿਕਾਸ ਵੇਲੇ, ਲਫਜ਼ਾਂ ਦੀ ਉਤਪਤੀ ਸਮੇਂ ਉਹ ਖਿੱਤਾ ਵੀ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ਕੁਝ ਸ਼ਬਦ ਹਰ ਖਿੱਤੇ ਦੀ ਵਿਸ਼ੇਸ਼ਤਾ ਹੁੰਦੇ ਹਨ, ਜੋ ਅਨੁਵਾਦ ਵੀ ਨਹੀਂ ਹੁੰਦੇਉਨ੍ਹਾਂ ਦੀ ਆਪਣੀ ਖੁਸ਼ਬੂ ਹੁੰਦੀ ਹੈਪੰਜਾਬੀ ਦੇ ਵੱਖ ਵੱਖ ਖਿੱਤਿਆਂ ਅਨੁਸਾਰ ਵੀ ਇਹ ਸੂਚੀ ਬਣ ਸਕਦੀ ਹੈਕੁਝ ਕੁ ਸ਼ਬਦ ਜਿਵੇਂ ਨਿੱਘ, ਵਾਂਡੇ, ਫਿਰਨੀ, ਬੀਹੀ, ਆਥਣੇ, ਕੁਵੇਲੇ, ਸਾਂਝਰੇ ਆਦਿ

ਬੱਚਾ ਜਨਮ ਤੋਂ ਬਾਅਦ, ਬੋਲਣ ਦੀ ਸ਼ੁਰੂਆਤ ਕਿਸ ਸ਼ਬਦ ਤੋਂ ਕਰਦਾ ਹੈ? ਨਿਸ਼ਚਿਤ ਹੀ ਮਾਂ ਕੋਲ ਵੱਧ ਸਮਾਂ ਰਹਿਣ ਕਰਕੇ ਮਾਂ ਚਾਹੁੰਦੀ ਹੈ, ਬੱਚਾ ਉਸ ਨੂੰ ਬੁਲਾਵੇਬੱਚਾ ਪਹਿਲਾਂ ਸ਼ਬਦ ‘ਮਾਂ’ ਬੋਲਦਾ ਹੈਪਰ ਮਾਂ ਸ਼ਬਦ ਹੀ ਉਸ ਔਰਤ ਨੇ ਕਿਉਂ ਚੁਣਿਆਜਾਂ ਇਹ ਮਾਂ ਸ਼ਬਦ ਖੁਦ ਉਸ ਬੱਚੇ ਦੀ ਆਪਣੀ ਕਾਢ ਹੈ? ਸਰੀਰ ਵਿਗਿਆਨ ਦੇ ਪਹਿਲੂ ਤੋਂ, ਬੱਚੇ ਦੇ ਸਰੀਰਕ ਵਿਕਾਸ ਤਹਿਤ ਜਾਣੀਏ ਤਾਂ ਬੱਚਾ ਪਹਿਲੇ ਸ਼ਬਦ ਉਹ ਬੋਲਦਾ ਹੈ, ਜੋ ਹੋਠਾਂ ਰਾਹੀਂ ਉਚਾਰਨ ਹੁੰਦੇ ਹਨ ਜਿਵੇਂ ਪ, , , , ਬੱਚਾ ਪਾਪਾ, ਬਾਬਾ, ਮਾਂ, ਭਾ ਤੋਂ ਸ਼ੁਰੂ ਕਰਦਾ ਹੈਜੇਕਰ ਗੌਰ ਨਾਲ ਵਿਸ਼ਲੇਸ਼ਣ ਕਰੀਏ ਤਾਂ ‘ਮ’ ਦੇ ਸ਼ਬਦ ਨਾਲ ਹੀ ਦੁਨੀਆਂ ਭਰ ਦੀਆਂ ਬਹੁਤੀਆਂ ਸਭਿਅਤਾਵਾਂ ਵਿਚ ਇਹ ਸੰਬੋਧਨ ਪਿਆ ਹੈ

ਇਸ ਤਰ੍ਹਾਂ ਮਨੁੱਖੀ ਸਰੀਰ ਉਸ ਖਿੱਤੇ ਦੀ ਕੁਦਰਤ ਅਤੇ ਮਨੁੱਖ ਵੱਲੋਂ ਉਚੇਚੇ ਤੌਰ ’ਤੇ ਨਵੇਂ ਸ਼ਬਦਾਂ ਦੀ ਸਿਰਜਣਾ ਮਿਲਕੇ, ਬੋਲੀ ਦੀ ਹੋਂਦ ਅਤੇ ਵਿਕਾਸ ਦੇ ਸੋਮੇ ਬਣਦੇ ਹਨਇੱਥੇ ਭਾਸ਼ਾ ਦੇ ਮਨੋਵਿਗਿਆਨ ਸੰਬੰਧੀ, ਇਕ ਹੋਰ ਉਦਾਹਰਨ ਨਾਲ ਸਮਝਦੇ ਹਾਂਨਰਸਰੀ ਦੀ ਕਿਤਾਬ ਦੇ ਹਵਾਲੇ ਨਾਲ ਗੱਲ ਕਰਦੇ ਹਾਂਇਕ ਸਫੇ ’ਤੇ ਦਸ ਜਾਨਵਰਾਂ ਦੀਆਂ ਤਸਵੀਰਾਂ ਨੇਬੱਚੇ ਨੇ ਤਸਵੀਰਾਂ ਦੇਖ ਕੇ ਨਾਂ ਦੱਸਣੇ ਹਨਬੱਚਾ, ਬਿੱਲੀ, ਕਾਂ, ਮੁਰਗਾ, ਦੱਸ ਕੇ, ‘ਜਿਰਾਫ਼’ ਦੀ ਤਸਵੀਰ ’ਤੇ ਰੁਕ ਜਾਂਦਾ ਹੈਸੋਚਦਾ ਹੈ ਤੇ ਕਹਿੰਦਾ ਹੈ ‘ਘੋੜਾ’ਫਿਰ ਅੱਗੇ ਤੁਰਦਾ ਹੈ ਕੁੱਤਾ, ਚਿੜੀ ਤੇ ਕਛੂਏ ਤੇ ਆ ਕੇ ਰੁਕ ਜਾਂਦਾ ਹੈ, ਕਹਿੰਦਾ ਹੈ ਚੂਹਾਦੋਹਾਂ ਦੀਆਂ ਤਸਵੀਰਾਂ ਮੁਤਾਬਕ ਅਤੇ ਉਸ ਦੀ ਆਪਣੇ ਆਲੇ-ਦੁਆਲੇ ਦਿਸਦੇ ਜਾਨਵਰਾਂ ਦੀ ਜਾਣਕਾਰੀ ਦੇ ਆਧਾਰ ਤੇ ਉਹ ਸਹੀ ਹੈਇਸ ਤਰ੍ਹਾਂ ਜਿਰਾਫ਼ ਨੂੰ ਅਤੇ ਕੱਛੂਕੁੰਮੇ ਨੂੰ ‘ਰੱਟਾ’ ਲਗਾਉਣ ਵਿਚ ਉਹ ਕਿੰਨੀ ਤਾਕਤ ਗਵਾਏਗਾਕਿੰਨੀ ਵਾਰੀ ਝਿੜਕਾਂ ਖਾਵੇਗਾਇਸ ਤਰ੍ਹਾਂ ਉਸ ਦੇ ਸਵੈਮਾਨ ਨੂੰ ਵੀ ਸੱਟ ਵੱਜੇਗੀਇਹੀ ਹਾਲ ਜਾਂ ਕਹੀਏ ਇਸ ਤੋਂ ਵੀ ਕਿਤੇ ਵੱਧ, ਕਈ ਗੁਣਾਂ ਮਾਂ ਬੋਲੀ ਤੋਂ ਅਲੱਗ ਹੋਰ ਭਾਸ਼ਾ ਨੂੰ ਮੁੱਢਲੇ ਪੱਧਰ ਤੇ ਪੜ੍ਹਾਉਣ ਦਾ ਹੈਮਾਂ-ਬੋਲੀ ਤੋਂ ਇਲਾਵਾ ਹੋਰ ਭਾਸ਼ਾ ਬੱਚੇ ਨੂੰ 11-12 ਸਾਲ ’ਤੇ ਸ਼ੁਰ ਕਰਨੀ ਚਾਹੀਦੀ ਹੈ, ਜਦੋਂ ਉਸ ਦੀ ਬੁੱਧੀ ਸੰਕਲਪ ਸਮਝਣ ਲੱਗ ਪੈਂਦੀ ਹੈ

ਭਾਸ਼ਾ ਦਾ ਅਜੋਕਾ ਰੂਪ, ਇਤਿਹਾਸ ਅਤੇ ਸਭਿਆਚਾਰ ਦੇ ਪੱਖ ਤੋਂ ਵਿਕਾਸ ਹੋਏ ਸਮਾਜ ਵਿਚ ਬਦਲਦਾ ਰਿਹਾ ਹੈਦਸ ਕੋਹ ਤਕ ਸੀਮਤ ਰਹਿਣ ਵਾਲਾ ਕਬੀਲਾ ਕਿਸੇ ਕੰਮ ਦੀ ਭਾਲ ਵਿਚ ਦੂਰ ਨਿਕਲਿਆ ਹੋਵੇਗਾ ਤਾਂ ਉੱਥੋਂ ਦੇ ਲਫਜ਼ਾਂ ਨਾਲ ਜੁੜਿਆ ਹੋਵੇਗਾ, ਉਸ ਨੂੰ ਸ਼ਬਦਾਂ ਦੇ ਨਾਲ ਨਵੇਂ ਸੰਕਲਪ ਮਿਲੇ ਹੋਣਗੇਇਸ ਤੋਂ ਇਲਾਵਾ ਨਵੀਆਂ ਖੋਜਾਂ ਅਤੇ ਵਸਤੂਆਂ ਦੇ ਨਾਵਾਂ ਤਹਿਤ ਵੀ ਇਹ ਸ਼ਬਦ ਸੰਸਾਰ ਵਧਿਆ ਹੋਵੇਗਾਇਸ ਤਰ੍ਹਾਂ ਭੁਗੋਲਿਕ ਦਾਇਰਾ ਵਧਣ ਨਾਲ ਬੋਲੀ ਦਾ ਵਿਸਥਾਰ ਹੋਇਆ ਪਰ ਫਿਰ ਵੀ ਦਰਿਆਵਾਂ, ਪਹਾੜਾਂ, ਸਮੁੰਦਰਾਂ ਨੇ ਇਸ ਦਾਇਰੇ ਨੂੰ ਇਕ ਲੰਮਾ ਸਮਾਂ ਸੀਮਤ ਹੀ ਰੱਖਿਆ, ਪਰ ਇਹ ਨਿਰੰਤਰ ਵਿਕਸਿਤ ਜ਼ਰੂਰ ਹੁੰਦਾ ਰਿਹਾਪੰਜਾਬੀ ਵਿਚ ਮਾਲਵਾ, ਮਾਝਾ, ਦੁਆਬਾ ਦਾ ਫ਼ਰਕ ਵੀ ਦਰਿਆਵਾਂ ਕਰਕੇ ਸਮਝਿਆ ਜਾ ਸਕਦਾ ਹੈ

ਇਸ ਸੰਦਰਭ ਵਿਚ ਬੋਲੀ, ਬਾਕੀ ਸਭਿਆਚਾਰਕ ਰੀਤ-ਰਿਵਾਜਾਂ ਵਾਂਗ ਇਕ ਜੀਵਨ ਜਾਂਚ ਦੇ ਪਹਿਲੂ ਤੋਂ ਉਸ ਖਿੱਤੇ ਦੀ ਪਛਾਣ ਬਣੀਬੋਲੀ ਨਾਲ ਕਿਸੇ ਦਾ ਪਿਛੋਕੜ ਪਛਾਨਣ ਵਿਚ ਮਿੰਟ ਵੀ ਨਹੀਂ ਲਗਦਾਸਭਿਆਚਾਰ ਦੀ ਨਵੇਕਲੀ ਪਛਾਣ ਅਤੇ ਸਭਿਆਚਾਰਾਂ ਦੇ ਆਪਸੀ ਮੇਲ-ਮਿਲਾਪ ਨੇ ਇਕ ਦੂਸਰੇ ਦੇ ਹਰ ਰੰਗ-ਢੰਗ ਨੂੰ ਹੀ ਪ੍ਰਭਾਵਿਤ ਕੀਤਾ ਹੈਸ਼ਬਦਾਂ ਦੀ ਆਮਦ ਵੀ ਉਸ ਵਿੱਚੋਂ ਇਕ ਹੈਕੁਝ ਸ਼ਬਦ ਤਾਂ ਵਿਗਿਆਨਕ ਖੋਜਾਂ ਦੀ ਦੇਣ ਹੈ ਜਿਵੇਂ ਟੀ.ਵੀ., ਰੇਡੀਓ, ਸਾਈਕਲ, ਸਟੈਥੋਸਕੋਪ, ਐਂਟੀਬਾਉਟਿਕ, ਵਿਟਾਮਨ ਜਾਂ ਅਜਿਹੇ ਅਨੇਕਾਂ ਹੋਰਇਹ ਚੀਜ਼ਾਂ ਇਸਤੇਮਾਲ ਹੋਣਗੀਆਂ ਤੇ ਇਹ ਨਾਂ ਬੋਲੀ ਵਿਚ ਸ਼ਾਮਿਲ ਹੋਣਗੇ

ਜਦੋਂ ਅਸੀਂ ਅੱਜ ਬੋਲੀ ਦੇ ਅਲੋਪ ਹੋਣ ਦੀ, ਮਰ-ਮੁੱਕ ਜਾਣ ਦੀ ਗੱਲ ਕਰਦੇ ਹਾਂ ਤਾਂ ਇੱਥੇ ਬੋਲੀ ਦੀ ਅਹਿਮੀਅਤ ਤੋਂ ਅਵੇਸਲੇ ਹੋ ਕੇ, ਉਸ ਦੀ ਮਾਨਸਿਕ ਪਿੱਠ ਭੂਮੀ ਨੂੰ ਸਮਝ ਨਹੀਂ ਰਹੇ ਹੁੰਦੇਇੱਥੇ ਕਿਸੇ ਨਾ ਕਿਸੇ ਤਰੀਕੇ ਨਾਲ, ਬੋਲੀ ਨੂੰ ਆਪਣੀ ਸੱਤਾ ਅਤੇ ਸਰਦਾਰੀ ਕਾਇਮ ਕਰਨ ਦਾ ਹਥਿਆਰ ਬਣਾਇਆ ਜਾ ਰਿਹਾ ਹੁੰਦਾ ਹੈਅਸੀਂ ਪਹਿਲਾਂ ਮੁਗਲਾਂ ਦੇ ਸਮੇਂ ਤੋਂ ਤੇ ਫਿਰ ਬ੍ਰਿਟਿਸ਼ ਰਾਜ ਦੌਰਾਨ, ਬੋਲੀ ਨੂੰ ਲੈ ਕੇ ਇਸ ਦੇ ਵਿਸਥਾਰ ਬਾਰੇ ਜਾਣਦੇ ਹਾਂਉਦੋਂ ਭਾਵੇਂ ਇਹ ਉਨ੍ਹਾਂ ਦੇ ਕੁਲ ਜੀਵਨ ਜਾਂਚ ਦਾ ਹਿੱਸਾ ਬਣਕੇ ਆਏ ਸੀ, ਪਰ ਹੌਲੀ ਹੌਲੀ ਭਾਸ਼ਾਵਾਂ ਨੂੰ ਧਰਮਾਂ ਨਾਲ ਜੋੜਿਆ ਗਿਆਇਸ ਦੇ ਵਾਜਬ ਸਿੱਟੇ ਦੇਖਣ ਨੂੰ ਮਿਲੇ ਤਾਂ ਇਹ ਰਾਜਨੀਤਕ ਹਥਿਆਰ ਵੀ ਬਣਿਆ

ਬੋਲੀ ਜਾਂ ਕਿਸੇ ਸਭਿਆਚਾਰ ਤੋਂ ਕਿਸੇ ਨੂੰ ਨਿਖੇੜਣ ਦਾ ਸਭ ਤੋਂ ਕਾਰਗਰ ਤਰੀਕਾ ਹੈ, ਉਸ ਪ੍ਰਤੀ ਹੀਣ-ਭਾਵਨਾ ਦਾ ਪ੍ਰਚਾਰ ਕੀਤਾ ਜਾਵੇਅੱਜ ਭਾਸ਼ਾ ਮਾਹਿਰ ਅਤੇ ਮਨੋਵਿਗਿਆਨਕ ਖੋਜਾਂ ਮਾਂ-ਬੋਲੀ ਦੀ ਮਹੱਤਤਾ ਬਾਰੇ ਸਾਫ਼-ਸਪਸ਼ਟ ਸੁਨੇਹੇ ਦੇ ਰਹੀਆਂ ਹਨ, ਪਰ ਆਪਣੀ ਮਾਂ ਬੋਲੀ, ਪੰਜਾਬੀ ਪ੍ਰਤੀ ਹੀਣ-ਭਾਵਨਾ ਏਨੀ ਭਾਰੂ ਹੈ ਕਿ ਸਾਨੂੰ ਉਨ੍ਹਾਂ ਤੱਥਾਂ ਨੂੰ ਸਮਝਣ ਨਹੀਂ ਦੇ ਰਹੀ

ਅੱਜ ਜਦੋਂ ਪਰਿਵਾਰਾਂ ਵਿਚ, ਬੱਚਿਆਂ ਨਾਲ ਗੱਲਬਾਤ ਕਰਦਿਆਂ ਅਜਿਹੇ ਵਾਕ ਸੁਨਣ ਨੂੰ ਮਿਲਦੇ ਹਨ, ਫੈਨ ਚਲਾ ਦੇ, ਹੈਂਡ ਵਾਸ਼ ਕਰ ਲੈ, ਡੋਰ ਬੰਦ ਕਰ, ਹੈਂਕੀ ਨਾਲ ਨੋਜੀ ਸਾਫ ਕਰ ..., ਇਹ ਹੈ ਭਾਸ਼ਾ ਪ੍ਰਤੀ ਮਾਨਸਿਕਤਾ ਦਾ ਪ੍ਰਗਟਾਵਾ, ਜਦੋਂ ਅਸੀਂ ਤੌਲੀਆ ਦਰਵਾਜਾ, ਹੱਥ, ਨੱਕ, ਪੱਖਾ, ਬੋਲਣ ਵਿਚ ਗੰਵਾਰਪੁਣਾ ਸਮਝਦੇ ਹਾਂਇਹ ਮਾਨਸਿਕਤਾ ਪਰਿਵਾਰਾਂ ਦੀ ਆਪਣੀ ਨਹੀਂ ਹੈ, ਇਹ ਦੇਸ਼ ਅਤੇ ਰਾਜ ਪੱਧਰ ’ਤੇ ਕੋਈ ਠੋਸ ਦਿਸ਼ਾ-ਨਿਰਦੇਸ਼ ਨਹੀਂ ਹਨ ਕਿ ਬੱਚਿਆਂ ਨੂੰ ਕਿਹੜੀ ਭਾਸ਼ਾ ਕਿਸ ਉਮਰ ਤੇ ਪੜ੍ਹਾਈ ਜਾਵੇਪੰਜਾਬ ਸਰਕਾਰ ਦੀ ਅੱਜ ਦੀ ਨੀਤੀ ਮੁਤਾਬਿਕ ਪਹਿਲੀ ਕਲਾਸ ਤੋਂ ਹੀ ਅੰਗਰੇਜ਼ੀ, ਫਿਰ ਪੰਜਾਬੀ ਤੇ ਹਿੰਦੀ ਦੀ ਗੱਲ ਹੈਵੈਸੇ ਬਹੁਤੇ ਸਕੂਲ ਸੀ.ਬੀ.ਐੱਸ. ਸੀ. ਹਨ ਉੱਥੇ ਪੰਜਾਬੀ ਦਾ ਤੀਸਰਾ ਥਾਂ ਹੈਜੇਕਰ ਵਿਗਿਆਨਕ ਤੌਰ ’ਤੇ ਇਹ ਸਮਝ ਠੀਕ ਹੈ ਤਾਂ ਦਸਵੀਂ ਪਾਸ ਬੱਚੇ ਨੂੰ ਤਿੰਨੋਂ ਭਾਸ਼ਾਵਾਂ ਵਿਚ ਮੁਹਾਰਤ ਹੋਣੀ ਚਾਹੀਦੀ ਹੈ, ਪਰ ਨਤੀਜਾ ਇਹ ਹੈ ਕਿ ਕਿਸੇ ਵੀ ਬੱਚੇ ਨੂੰ, ਇਕ ਵੀ ਭਾਸ਼ਾ ਸਹੀ ਢੰਗ ਨਾਲ ਨਹੀਂ ਆਉਂਦੀ ਹੁੰਦੀ

ਵਿਗਿਆਨ ਦੇ ਯੁੱਗ ਵਿਚ, ਵਿਗਿਆਨ ਦੀ ਪੜ੍ਹਾਈ ਨੂੰ ਲੈ ਕੇ, ਅੰਗਰੇਜ਼ੀ ਦਾ ਖੂਬ ਪ੍ਰਚਾਰ ਹੁੰਦਾ ਹੈ ਤੇ ਇਸ ਦਾ ਪੱਖ ਸਾਰੇ ਹੀ ਲੈਂਦੇ ਹਨਪੜ੍ਹਾਈ ਜਾਂ ਵਿਗਿਆਨਕ ਖੋਜਾਂ ਦਾ ਬਹੁਤਾ ਰਿਸ਼ਤਾ ਲੋਕਾਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਹੈਲੈਬਾਰਟਰੀਆਂ ਵਿਚ ਕੰਮ ਕਰਦਿਆਂ, ਦੁਨੀਆਂ ਭਰਦੇ ਤਜ਼ਰਬਿਆਂ ਨੂੰ ਜਾਣਦਿਆਂ ਅਤੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦਿਆਂ ਲੋੜ ਮੁਤਾਬਕ ਹੋਰ ਭਾਸ਼ਾ ਦੀ ਵਰਤੋਂ ਠੀਕ ਹੈ, ਪਰ ਜਦੋਂ ਦਵਾਈਆਂ ਦੇ ਨਾਂ, ਨਵੀਆਂ ਮਸ਼ੀਨਾਂ ਜਿਵੇਂ ਮਾਈਕ੍ਰੋਵੇਵ, ਵੈਕਉਮ ਕਲੀਨਰ ਆਦਿ ਲੋਕਾਂ ਵਿਚ ਪਹੁੰਚਣਗੇ ਤਾਂ ਉਨ੍ਹਾਂ ਚੀਜ਼ਾਂ ਦੀ ਵਰਤੋਂ ਕਿਵੇਂ ਕਰਨੀ ਹੈ, ਕੀ ਸਾਵਧਾਨੀਆਂ ਵਰਤਣੀਆਂ ਨੇ ਆਦਿ ਤਾਂ ਆਦਮੀ ਨੂੰ ਉਸ ਦੀ ਆਪਣੀ ਮਾਂ ਬੋਲੀ ਵਿਚ ਸਮਝਾਉਣੇ ਪੈਣਗੇਮਰੀਜ਼ ਆਪਣੀ ਤਕਲੀਫ਼ ਪੰਜਾਬੀ ਵਿਚ ਦੱਸ ਰਿਹਾ ਹੈਉਸ ਨੂੰ ‘ਕੈ ਆ’ ਰਹੀ ਹੈ, ਉਸ ਦਾ ਦਿਲ ‘ਘਾਊਂ-ਮਾਊਂ’ ਕਰ ਰਿਹਾ ਹੈ, ਡਾਕਟਰ ਨੇ ਇਨ੍ਹਾਂ ਲੱਛਣਾਂ ਦੇ ਆਧਾਰ ਤੇ ਬੀਮਾਰੀ ਲੱਭਣੀ ਹੈ ਤੇ ਫਿਰ ਇਲਾਜ ਵੀ ਸਮਝਾਉਣਾ ਹੈਜੇਕਰ ਇਹ ਸਭ ਮਾਂ ਬੋਲੀ ਵਿਚ ਹੋ ਰਿਹਾ ਹੈ ਤਾਂ ਪੜ੍ਹਾਈ ਵਿਚ ਅੜਿਕਾ ਕਿੱਥੇ ਹੈ?

ਅੜਿੱਕਾ, ਮਾਨਸਿਕਤਾ ਦਾ ਹੈਬੋਲੀ ਨੂੰ ਰੋਜ਼ਗਾਰ ਨਾਲ ਜੋੜਕੇ, ਉਸ ਨੂੰ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ’ਤੇ ਮਾਣਤਾ ਦਿਵਾਉਣ ਦੀ ਭਾਵਨਾ ਤਹਿਤ ਹਊੁਆ ਖੜ੍ਹਾ ਕਰਨ ਦਾ ਹੈਇੱਥੇ ਇਹ ਤੱਥ ਵੀ ਸਾਹਮਣੇ ਰੱਖਣ ਦੀ ਗੱਲ ਹੈ ਕਿ ਰੋਜ਼ਗਾਰ ਲਈ ਕਿਸੇ ਹੋਰ ਦੇਸ਼ ਜਾਣ ਲਈ, ਲੋਕ ਛੇ ਮਹੀਨੇ ਵਿਚ ਫਰੈਂਚ, ਜਰਮਨੀ ਸਿੱਖ ਆਉਂਦੇ ਹਨ ਤੇ ਆਪਣੀ ਗੱਲ ਕਹਿਣ ਦੇ ਕਾਬਿਲ ਹੋ ਜਾਂਦੇ ਹਨ

ਭਾਸ਼ਾ ਦੇ ਮਨੋਵਿਗਿਆਨ ਅਤੇ ਮਾਨਸਿਕਤਾ ਵਿਚ ਕੇਂਦਰੀ ਤੱਤ ਇਹ ਹੈ ਕਿ ਤੁਹਾਡੀ ਸੋਚ ਦੀ ਭਾਸ਼ਾ ਕਿਹੜੀ ਹੈ? ਜਦੋਂ ਇਕੱਠੇ ਬੈਠੇ, ਤੁਸੀਂ ਕੁਦਰਤ ਅਤੇ ਸਮਾਜ ਦੇ ਵਰਤਾਰਿਆਂ ਨੂੰ ਸਮਝਦੇ ਹੋਇਹ ਸਭ ਤੋਂ ਅਹਿਮ ਹੈਜੇਕਰ ਤੁਸੀਂ ਕਿਸੇ ਗੱਲ ਦਾ ਜਵਾਬ ਅੰਗਰੇਜ਼ੀ ਵਿਚ ਦੇ ਰਹੇ ਹੋ ਤੇ ਇਹ ਕਾਰਜ ਤੁਹਾਡੇ ਦਿਮਾਗ ਵਿਚ ਬੈਠਾ ਪੰਜਾਬੀ ਤੋਂ ਅੰਗਰੇਜ਼ੀ ਦਾ ਅਨੁਵਾਦਕ ਬੈਠਾ ਕਰ ਰਿਹਾ ਹੈ ਤਾਂ ਇਹ ਵਧੀਆ ਨਤੀਜੇ ਦੇਣ ਵਾਲਾ ਕਾਰਜ ਨਹੀਂ ਹੈ

ਇਸੇ ਮਾਨਸਿਕਤਾ ਦਾ ਹੀ ਨਤੀਜਾ ਹੈ ਕਿ ਅਜਿਹੀ ਪ੍ਰਵਿਰਤੀ ਤਹਿਤ ਕੋਈ ਵਧੀਆ, ਵੱਡਾ ਖੋਜੀ ਨਹੀਂ ਬਣ ਸਕਦਾਅਸੀਂ ਇਸ ਸੰਦਰਭ ਵਿਚ ਆਪਣੀਆਂ ਵਿਗਿਆਨਕ ਖੋਜਾਂ ਦਾ ਇਤਿਹਾਸ ਫਰੋਲ ਸਕਦੇ ਹਾਂ

*****

(1024)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author