KulwinderSMalout7ਇਕ ਦਿਨ ਖੋਖਰ ਪਿੰਡ ਤੋਂ ਆ ਰਿਹਾ ਰਾਮ ਚੰਦਰ ਮੈਨੂੰ ਸਰਾਏਨਾਗਾ ਕੋਲ ਮਿਲ ਗਿਆ ...
(21 ਫਰਬਰੀ 2018)

 

ਜੇ.ਬੀ.ਟੀ. ਦੀ ਆਰਜ਼ੀ ਨਿਯੁਕਤੀ ਸਮੇਂ ਕਲਰਕ ਵੱਲੋਂ ਮਨਪਸੰਦ ਦਾ ਸਟੇਸ਼ਨ ਦੇਣ ਲਈ ‘ਸੌਦਾ’ ਕੀਤਾ ਜਾ ਰਿਹਾ ਸੀਕਿਸੇ ਕਿਸਮ ਦੇ ‘ਸੌਦੇ’ ਤੋਂ ਬੇਲਾਗ ਰਹਿੰਦਿਆ ਮੈਂ ਉਸ ਨੂੰ ਕਹਿ ਦਿੱਤਾ ਸੀ ਕਿ ਜਿਹੜਾ ਮਰਜ਼ੀ ਸਟੇਸ਼ਨ ਦੇ ਦਿਓਪਲ ਦੀ ਪਲ ਉਸਨੇ ਮੇਰੇ ਵਲ ਦੇਖਿਆ ਤੇ ਮੈਨੂੰ ‘ਵੰਗਲ’ ਨਾਂ ਦਾ ਸਟੇਸ਼ਨ ਦੇ ਦਿੱਤਾਉੱਥੇ ਪਹੁੰਚਣ ਲਈ ਮੇਰੇ ਕੋਲ ਦੋ ਹੀ ਰਾਹ ਸਨ। ਇੱਕ ਰਾਹ ਤਾਂ ਇਹ ਸੀ ਕਿ ਘਰੋਂ ਸਾਈਕਲ ਪੰਜ-ਛੇ ਕਿਲੋਮੀਟਰ ਸਰਾਏਨਾਗਾ ਜਾ ਕੇ ਉੱਥੋਂ ਬੱਸ ਰਾਹੀਂ ਮੁਕਤਸਰ, ਮੁਕਤਸਰੋਂ ਲੁਬਾਣਿਆਂ ਵਾਲੀ ਤੇ ਫਿਰ ਸਾਈਕਲ ਰਾਹੀਂ ਵੰਗਲ ਪਹੁੰਚਿਆ ਜਾਵੇ ਜਾਂ ਫਿਰ ਪਿੰਡਾਂ ਵਿੱਚ ਦੀ ਕੋਈ ਤੀਹ ਕਿਲੋਮੀਟਰ ਦਾ ਰਸਤਾ ਸਾਈਕਲ ਰਾਹੀਂ ਤੈਅ ਕੀਤਾ ਜਾਵੇਸਮੇਂ ਤੇ ਕਿਰਾਏ ਦੇ ਲੇਖੇ-ਜੋਖੇ ਨੇ ਮੈਨੂੰ ਦੂਜੇ ਰਸਤੇ ਦਾ ਪਾਂਧੀ ਬਣਾ ਦਿੱਤਾਸਕੂਲ ਵਿੱਚ ਜਾ ਕੇ ਇੰਨੀ ਹੀ ਵਾਟ ਵਾਪਸ ਪਹੁੰਚਣ ਦਾ ਫਿਕਰ ਮਨ ਦੇ ਕਿਸੇ ਨਾ ਕਿਸੇ ਖੁੰਜੇ ਵਿੱਚ ਹਾਵੀ ਰਹਿੰਦਾਕੋਈ ਦੋ ਢਾਈ ਸਾਲ ਦੇ ਸਾਈਕਲ ਦੇ ਲੰਮੇ ਪੈਂਡੇ ਨਾਲ ਜੁੜੇ ਸੰਵਾਦ ਯਾਦਾਂ ਦੀ ਤਖਤੀ ’ਤੇ ਪੱਕੇ ਉੱਕਰੇ ਗਏ

ਇਕ ਦਿਨ ਖੋਖਰ ਪਿੰਡ ਤੋਂ ਆ ਰਿਹਾ ਰਾਮ ਚੰਦਰ ਮੈਨੂੰ ਸਰਾਏਨਾਗਾ ਕੋਲ ਮਿਲ ਗਿਆਸਾਈਕਲ ਦੇ ਪਿੱਛੇ ਉਸਨੇ ਕਹੀ ਰੱਖੀ ਹੋਈ ਸੀਪਿੰਡ ਹਰੀਕੇ ਮੇਰੇ ਨਾਲ ਸੱਤਵੀਂ ਤੱਕ ਉਹ ਪੜ੍ਹਦਾ ਰਿਹਾ ਸੀਸੱਤਵੀਂ ਵਿਚ ਸ਼ਹਿਰ ਦਾਖਲ ਹੋਣ ਕਾਰਨ ਮੇਰਾ ਸੰਪਰਕ ਆਪਣੇ ਜਮਾਤੀਆਂ ਨਾਲੋਂ ਟੁੱਟ ਗਿਆ ਸੀਬਰੀਵਾਲਾ ਮੰਡੀ ਤੱਕ ਮੈਂ ਉਸਦਾ ਹਾਲ ਚਾਲ ਪੁੱਛਦਾ ਗਿਆਉਹ ਦੱਸਦਾ ਗਿਆ ਕਿ ਉਸਨੇ ਅੱਠਵੀਂ ਦੇ ਅੱਧ ਵਿਚਾਲੇ ਹੀ ਪੜ੍ਹਾਈ ਛੱਡ ਦਿੱਤੀ ਸੀਬਰੀਵਾਲਾ ਮੰਡੀ ਤੋਂ ਅੱਗੇ ਵੀ ਉਹ ਮੇਰੇ ਨਾਲ ਹੀ ਚੱਲਣ ਲੱਗਾ ਤਾਂ ਮੈਨੂੰ ਕੁੱਝ ਹੈਰਾਨੀ ਜਿਹੀ ਹੋਈਮੈਂ ਸਮਝਦਾ ਸੀ ਕਿ ਮੰਡੀ ਕੋਈ ਚੀਜ਼-ਵਸਤ ਲੈਣ ਲਈ ਜਾ ਰਿਹਾ ਹੋਵੇਗਾਜਦੋਂ ਮੈਂ ਪੁੱਛਿਆ ਕਿ ਏਧਰ ਕਿੱਧਰ ਜਾ ਰਿਹਾ ਹੈਂ ਤਾਂ ਕਹਿਣ ਲੱਗਾ, “ਕੱਸੀ ’ਤੇ ਕੰਮ ਚਲਦਾ ਏ, ਲੁਬਾਣਿਆਂ ਵਾਲੀ

“ਐਡੀ ਦੂਰ ਗੁਰੂਆ, ਨੇੜੇ ਨਹੀਂ ਮਿਲਦਾ ਕੰਮ ਕੋਈ?” ਮੈਂ ਪੇਂਡੂ ਲਹਿਜ਼ੇ ਵਿੱਚ ਸਵਾਲੀਆ ਨਿਸ਼ਾਨ ਛੱਡਿਆ ਤਾਂ ਉਸਨੇ ਇਸ ਦਾ ਖੁਲਾਸਾ ਕਰਦਿਆਂ ਦੱਸਿਆ, “ਬਾਈ ਜੀ, ਇੱਥੇ ਕੋਈ ਦੋ-ਤਿੰਨ ਮਹੀਨੇ ਕੰਮ ਚੱਲਣਾ ਲਗਾਤਾਰ ਦਿਹਾੜੀ ਚਲਦੀ ਰਹਿਣ ਦੇ ਲਾਲਚ ਕਰਕੇ ਇਹ ਕੰਮ ਫੜਿਆਗਰੰਟੀ ਤਾਂ ਹੈ ਨਾ ਦੂਰ ਏ ਤਾਂ ਫਿਰ ਕੀ ਹੋਇਆ, ਨਹੀਂ ਤਾਂ, ਕਿਸੇ ਦਿਨ ਕੰਮ ਮਿਲਦਾ ਏ, ਕਿਸੇ ਦਿਨ ਨਹੀਂਪਰ ਢਿੱਡ ਤਾਂ ਰੋਟੀ ਰੋਜ਼ ਮੰਗਦਾ ਏ ਨਾ

ਗੱਲਾਂ ਕਰਦਿਆਂ ਪਤਾ ਹੀ ਨਾ ਲੱਗਾ ਕਿ ਕਿਹੜੇ ਵੇਲੇ ਅਸੀਂ ਬਾਜਾ, ਜੰਮੂਆਣਾ, ਸੱਕਾਂਵਾਲੀ ਲੰਘ ਆਏਲੁਬਾਣਿਆਂ ਵਾਲੀ ਕੋਲੋਂ ਮੈਂ ਵੰਗਲ ਵੱਲ ਨੂੰ ਤੇ ਉਹ ਬਣ ਰਹੀ ਕੱਸੀ ਵੱਲ ਨੂੰ ਮੁੜ ਗਿਆ

ਸਕੂਲੇ ਮੈਂ ਅੱਜ ਇਤਮੀਨਾਨ ਨਾਲ ਬੈਠਾ ਰਿਹਾਮੇਰੀਆਂ ਸੋਚਾਂ ਵਿੱਚ ਕਿਤੇ ਰਾਮ ਚੰਦਰ ਦੀ ਦੋ-ਤਿੰਨ ਮਹੀਨੇ ਕੰਮ ਮਿਲਣ ਦੀ ਗਰੰਟੀ ਤੇ ਕਿਤੇ ਮੇਰੀ ਉਣਾਨਵੇਂ ਦਿਨਾਂ ਦੀ ਕੱਚੀ ਨੌਕਰੀ ਦੀ ਬੇਚੈਨੀ ਘੁੰਮਣ ਘੇਰੀਆਂ ਪਾਉਣ ਲੱਗੀਕਦੇ ਉਹ ਕਹੀ ਨਾਲ ਮੁਸ਼ੱਕਤ ਕਰ ਰਿਹਾ ਦਿਸਦਾ ਤੇ ਕਦੇ ਮੈਨੂੰ ਆਪਣਾ ਆਪ ਕੁਰਸੀ ’ਤੇ ਬੈਠਿਆਂ ਪਹਿਲੋਂ ਨਾਲੋਂ ਵੱਧ ਆਰਾਮਦਾਇਕ ਮਹਿਸੂਸ ਹੁੰਦਾ

ਏਦਾਂ ਹੀ ਇੱਕ ਦਿਨ ਹੋਰ ਸੱਜਣ ਮਿਲ ਗਿਆਕੋਈ ਅਠਾਰਾਂ-ਵੀਹ ਸਾਲਾਂ ਦਾ ਪਿਚਕੀਆਂ ਗੱਲ੍ਹਾਂ ਤੇ ਮਰੀਅਲ ਜਿਹੀਆਂ ਅੱਖਾਂਵਾਲ ਖੁਸ਼ਕ, ਅਣਵਾਹੇਦੰਦ ਬੇਤਰਤੀਬੇਸਾਈਕਲ ’ਤੇ ਮੇਰੇ ਨਾਲ ਪਿੱਛੋਂ ਆ ਕੇ ਨਾਲ ਰਲ਼ਦਿਆਂ ਕੁਝ ਪੰਧ ਚੁੱਪਚਾਪ ਚੱਲਦਿਆਂ ਉਸਨੇ ਥਥਲਾਉਂਦੀ ਆਵਾਜ਼ ਵਿੱਚ ‘ਕਿੱਥੇ ਜਾਣਾ ਏ? ਕੀ ਕਰਦੇ ਹੋ?’ ਇਨ੍ਹਾਂ ਸਵਾਲਾਂ ਤੋਂ ਬਾਦ ਉਹ ਆਪ ਹੀ ਆਖਿਆ, “ਮੈਂ ਗਾ ਵੀ ਬਹੁਤ ਵਧੀਆ ਲੈਂਦਾ ਹਾਂ

ਮੈਂ ਜਿਹੜਾ ਉਸਦੀਆਂ ਗੱਲਾਂ ਨੂੰ ਪਹਿਲਾਂ ਅਣਸੁਣੀਆ ਜਿਹੀਆਂ ਕਰਦਾ ਆ ਰਿਹਾ ਸੀ ਯਕਦਮ ਉਸ ਦੀ ਐਨੀ ਗੱਲ ਸੁਣਦਿਆਂ ਉਸ ਵੱਲ ਇਹ ਸੋਚਦਿਆਂ ਦਿਲਚਸਪੀ ਨਾਲ ਵੇਖਿਆ ਕਿ ਜਿਸ ਕੋਲੋਂ ਇੱਕ ਇਕ ਸ਼ਬਦ ਬੜੀ ਔਖ ਨਾਲ ਬੋਲਿਆ ਜਾਂਦਾ ਹੈ, ਉਹ ਗਾ ਕਿਵੇਂ ਲੈਂਦਾ ਹੋਵੇਗਾ? ਉਸਨੇ ਬਿਨਾਂ ਮੇਰੇ ਕੁਝ ਪੁੱਛਿਆਂ ਹੀ ਕਹਿਣਾ ਜਾਰੀ ਰੱਖਿਆ, “ਜੀ ਗੱਲ ਕਰਦਿਆਂ ਹੀ ਮੈਨੂੰ ਹੱਕ ਪੈਂਦੀ ਏ, ਗਾਉਣ ਲੱਗਿਆਂ ਨਹੀਂਮਾਣਕ ਵਰਗੀ ਆਵਾਜ਼ ਏ ਮੇਰੀ

ਤੇ ਫਿਰ ਉਸਨੇ ਗਾਉਣਾ ਸ਼ੁਰੂ ਕਰ ਦਿੱਤਾ, “ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਏ ਹੀਰ ਦੀ” ਉਸਦੇ ਬੋਲ ਖੁੱਲ੍ਹੀ ਫਿਜ਼ਾ ਵਿੱਚ ਗੂੰਜਣ ਲੱਗੇਹੇਕ ਲਾਉਂਦਿਆਂ ਉਸ ਦੀਆਂ ਧੌਣ ਦੀਆਂ ਨਾੜਾਂ ਉੱਭਰ ਆਉਂਦੀਆਂਉਹ ਮਸਤ ਹੋ ਹੋ ਕੇ ਗਾ ਰਿਹਾ ਸੀ ਬਿਨਾਂ ਥਥਲਾਉਣ ਤੋਂਮੇਰੇ ਲਈ ਇਹ ਗੱਲ ਕਿਸੇ ਅਚੰਭੇ ਤੋਂ ਘੱਟ ਨਹੀਂ ਸੀਮੇਰੇ ‘ਵਾਹ’ ਕਹਿਣ ‘ਤੇ ਹੀ ਉਹ ਅਗਲਾ ਗੀਤ ਵੀ ਸ਼ੁਰੂ ਕਰ ਦਿੰਦਾਬਚਪਨ ਤੋਂ ਮੈਂ ਕੁਲਦੀਪ ਮਾਣਕ ਦੇ ਅਖਾੜਿਆਂ ਦਾ ਸ਼ੌਕੀਨ ਰਿਹਾ ਸੀਉਹ ਰੂਹ ਵਿੱਚੋਂ ਗਾ ਕੇ ਕੁਲਦੀਪ ਮਾਣਕ ਨੂੰ ਅੱਖਾਂ ਸਾਹਮਣੇ ਸਾਕਾਰ ਕਰਦਾ ਜਾ ਰਿਹਾ ਸੀਫਿਰ ਅਸੀਂ ਬਰੀਵਾਲਾ ਮੰਡੀ ਨੇੜੇ ਪਹੁੰਚ ਕੇ ਨਿੱਖੜ ਗਏ‘ਰੁਲ ਰਹੇ ਹੀਰਿਆਂ ਨੂੰ ਲੱਭਣ ਦੇ ਯਤਨ ਕੌਣ ਕਰੇਗਾ?’ ਇਹ ਸਵਾਲ ਉਸਦੀ ਯਾਦ ਦੇ ਨਾਲ ਅੱਜ ਵੀ ਮੈਨੂੰ ਬੇਚੈਨ ਕਰ ਦਿੰਦਾ ਹੈ

ਅੱਤ ਦੀ ਹੁੰਮਸ ਵਿੱਚ ਇਕ ਦਿਨ ਗੋਡੇ ਗੋਡੇ ਪਾਣੀ ਵਿੱਚ ਗੋਡਿਆਂ ਤੱਕ ਆਪਣੇ ਕਪੜਿਆਂ ਨੂੰ ਸਮੇਟਦਿਆਂ ਬਜ਼ੁਰਗਾਂ ਤੇ ਬੱਚਿਆਂ ਨੂੰ ਜਦੋਂ ਮੈਂ ਝੋਨਾ ਲਾਉਂਦੇ ਦੇਖਦਾ ਜਾ ਰਿਹਾ ਸੀ ਤਾਂ ਮਿਲਖ ਦੁਕਾਨ ਵਾਲੇ ਦਾ ਮੁੰਡਾ ਸਾਈਕਲ ਭਜਾਉਂਦਾ ਮੇਰੇ ਤੋਂ ਅੱਗੇ ਲੰਘ ਗਿਆਤੇ ਫਿਰ ਸਾਈਕਲ ਹੌਲੀ ਕਰਕੇ ਮੇਰੇ ਬਰਾਬਰ ਹੋ ਗਿਆਸਕੂਲ ਦੀ ਪੜ੍ਹਾਈ ਛੱਡ ਉਹ ਦੁਕਾਨ ਦੇ ਕੰਮ ਵਿੱਚ ਹੱਥ ਵਟਾਉਣ ਲੱਗ ਗਿਆ ਸੀਮੇਰੇ ਨਾਲ ਗੱਲਾਂ ਕਰਦਿਆਂ ਉਸਨੇ ਆਪਣੀ ਇੱਛਾ ਪ੍ਰਗਟਾਈ ਕਿ ਉਹ ਹੋਰ ਦੋ ਤਿੰਨ ਸਾਲਾਂ ਨੂੰ ਟਰੱਕਾਂ ਵਾਲਿਆਂ ਨਾਲ ਜਾਇਆ ਕਰੇਗਾ, ਟਰੱਕ ਖਰੀਦੇਗਾਤੇ ‘ਆਹਾ ਆਹਾ’ ਕਰਦਾ ਫਿਰ ਉਹ ਆਪਣੀ ਕਾਠੀ ’ਤੇ ਦੋ ਤਿੰਨ ਵਾਰ ਇਉਂ ਬੁੜ੍ਹਕਿਆ ਜਿਵੇਂ ਉਹ ਟਰੱਕ ’ਤੇ ਸਵਾਰ ਹੋਵੇਉਸਦਾ ਸਾਈਕਲ ਮੇਰੇ ਸਾਈਕਲ ਵਿੱਚ ਵੱਜਦਾ ਵੱਜਦਾ ਮਸੀਂ ਬਚਿਆਬਾਦ ਦਾ ਮੈਨੂੰ ਪਤਾ ਨਹੀਂ ਕਿ ਉਸਦਾ ਸਾਈਕਲ ਤੋਂ ਟਰੱਕ ਤੱਕ ਦਾ ਸਫਰ ਪੂਰਾ ਹੋਇਆ ਜਾਂ ਨਹੀਂ

ਵੰਗਲ ਵਾਲੇ ਪਾਸੇ ਜ਼ਿਆਦਾਤਰ ਲੋਕ ਸਾਈਕਲ ਦੀ ਸਵਾਰੀ ਜਾਂ ਪੈਦਲ ਜਾਂਦੇ ਹੀ ਟੱਕਰਦੇਕਦੇ ਕਦੇ ਕੋਈ ਆਪਣੇ ਬੱਚੇ ਨੂੰ ਸਾਈਕਲ ਦੇ ਅਗਲੇ ਡੰਡੇ ’ਤੇ ਬਿਠਾ ਕੇ ਅਤੇ ਪਿੱਛੇ ਆਪਣੀ ਤ੍ਰੀਮਤ ਨੂੰ ਬਿਠਾ ਕੇ ਜਾ ਰਿਹਾ ਹੁੰਦਾਉਹ ਛੋਟੀਆਂ-ਛੋਟੀਆਂ ਗੱਲਾਂ ਕਰਦੇ ਜਾ ਰਹੇ ਹੁੰਦੇਪਤੀ ਵੱਲੋਂ ਖਿੱਚੇ ਜਾ ਰਹੇ ਸਾਈਕਲ ਨੂੰ ਮਹਿਸੂਸਦਿਆਂ ਪਤਨੀ ਨੂੰ ਕਿਹੋ ਜਿਹਾ ਅਹਿਸਾਸ ਹੁੰਦਾ ਹੋਵੇਗਾ? ਬੱਚਾ, ਜਿਹੜਾ ਆਪਣੇ ਬਾਪ ਦੇ ਚੜ੍ਹਦੇ ਸਾਹ ਦੀ ਹਲਕੀ-ਹਲਕੀ ਸਾਂ-ਸਾਂ ਨੂੰ ਕੰਨੀਂ ਸੁਣਦਾ ਹੋਵੇਗਾ, ਉਹ ਕਿਹੋ ਜਿਹੇ ਅਨੁਭਵ ਵਿੱਚੋਂ ਗੁਜ਼ਰਦਾ ਹੋਵੋਗਾ? ਬਾਰੇ ਮੈਂ ਸੋਚਦਾ ਜਾਂਦਾ।

ਕਲਰਕ ਵੱਲੋਂ ਗੁੱਸੇ ਦੇ ਵਿੱਚ ਦਿੱਤੇ ਦੂਰ-ਦੁਰਾਡੇ ਦੇ ਸਟੇਸ਼ਨ ਨੇ ਜਿੱਥੇ ਮੇਰੀ ਕੋਈ ਸੱਠ ਕਿਲੋਮੀਟਰ ਸਾਈਕਲ ਚਲਾਉਣ ਦੀ ਆਦਤ ਪੱਕੀ ਕੀਤੀ ਉੱਥੇ ਸਾਈਕਲ ਦੀ ਸਵਾਰੀ ਕਰਦਿਆਂ ਕਰਦਿਆਂ ਜੋ ਅਨੁਭਵ ਪ੍ਰਾਪਤ ਹੋਇਆ, ਉਹ ਕਿਸੇ ਹੋਰ ਸਵਾਰੀ ਤੋਂ ਅਜੇ ਤੱਕ ਵੀ ਨਹੀਂ ਹੋ ਸਕਿਆ

*****

(1023)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕੁਲਵਿੰਦਰ ਸਿੰਘ ਮਲੋਟ

ਕੁਲਵਿੰਦਰ ਸਿੰਘ ਮਲੋਟ

Malout, Sri Mukatsar Sahib, Punjab, India.
Phone: (91 - 98760 - 64576)
Email: (kulwindersingh1963.ks@gmail.com)