GajjanwalaSukhminder7ਸ਼ਹਿਰ ਨੇ ਸਾਡੇ ਨਿੱਘੇ ਮੁਹੱਬਤੀ ਪੇਂਡੂ ਜਸ਼ਨ ’ਤੇ ਆਪਣਾ ਮਲੰਮਾ ਚਾੜ੍ਹ ਕੇ ...
(13 ਫਰਬਰੀ 2018)

 

ਸ਼ੋਰ ਅਤੇ ਸ਼ਰਾਬ ਦਾ ਮਿਸ਼ਰਨ ਬਣ ਕੇ ਰਹਿ ਗਿਆ ਹੈ ਵਿਆਹ-ਸ਼ਾਦੀਆਂ ਦਾ ਦਿਨਪਤਾ ਨਹੀਂ ਦਾਰੂ ਵਿਚ ਕੀ ਰੰਗਤ ਘੁਲੀ ਹੋਈ ਹੁੰਦੀ ਹੈ ਦੋ ਦੋ ਘੁੱਟਾਂ ਪੀ ਕੇ ਸੱਤਰਿਆਂ ਪਚੱਤਿਰਆਂ ਦੀ ਸਿਰ ਦੀ ਛਤਰੀ ਖੁੱਲ੍ਹ ਜਾਂਦੀ ਹੈ ਅਤੇ ਧਮਾਕੇਦਾਰ ਮਿਉਜ਼ਿਕ ’ਤੇ ਬਾਹਾਂ ਵਿਚ ਜ਼ੁੰਬਸ਼ ਅਥਵਾਂ ਪੈਰ ਥਿੜਕਣ ਲੱਗ ਪੈਂਦੇ ਹਨਪਿਛਲੇ ਦਿਨੀਂ ਸਾਡੇ ਅਰਧ ਕੌਮਨਿਸ਼ਟ ਬਾਵਾ ਸਿੰਘ ਪ੍ਰੋ. ਦੇ ਫਰਜ਼ੰਦ ‘ਦੀਪ’ ਦੀ ਵਿਆਹ-ਪਾਰਟੀ ਸੀ ਪਟਿਆਲੇ ਕੋਲਮਾਘ ਮਹੀਨੇ ਦੀ ਕੋਸੀ ਕੋਸੀ ਧੁੱਪ ਤੇ ਪਿਆਰਾ ਮੌਸਮਦਿਨ ਵੀ ਖਿੜੇ ਨਰਮੇ ਦੇ ਖੇਤ ਵਰਗਾਸੂਟਾਂ-ਬੂਟਾਂ ਵਿਚ ਟਹਿਕਦੇ ਚਿਹਰੇ ਤੇ ਦੁਆ-ਪਾਣੀ ਘੁੰਮ ਰਿਹਾ ਸੀ

ਮਹਿਮਾਨਾਂ ਦਾ ਜਮਾਵੜਾ ਦੋ ਵਰਗਾਂ ਵਿਚ ਤਕਸੀਮ ਹੋ ਚੁੱਕਿਆ ਸੀਇਕ ਪਾਸੇ ਸੋਫਿਆਂ ਕੁਰਸੀਆਂ ’ਤੇ ਬਿਰਾਜਮਾਨ ਬੁੱਧੀਜੀਵੀ, ਦਾਨਿਸ਼ਵਰ, ਸੁਚੇਤ ਵਰਗ ਸੀ, ਦਰਸ਼ਨ ਜ਼ੀਦਾ, ਸੁੱਚਾ ਗਿੱਲ, ਡਾ. ਸਰਬਜਿੰਦਰ, ਪ੍ਰਿੰ. ਤਰਸੇਮ ਬਾਹੀਆ, ਮਨਜੀਤ ਖੱਟੜਾ, ਦਰਸ਼ਨ ਪਾਲ ਤੇ ਹੋਰ ਬਹੁਤ ਸਾਰੇਡਾ. ਕੇਹਰ ਸਿੰਘ ਆਂਹਦਾ ਡਾ. ਬਲਕਾਰ ਸਿੰਘ ਦਾ ਹੁਣੇ ਹੁਣੇ ਬਾਈਪਾਸ ਹੋਇਆ ਪਰ ਫਿਰ ਵੀ ਅੰਮ੍ਰਿਤਸਰੀ ਮੱਛੀ ਉਸ ਦੇ ਹਲਕ ਵਿਚ ਦੀ ਅਸਾਨੀ ਅਤੇ ਤੇਜ਼ੀ ਨਾਲ ਤੁਰੀ ਜਾ ਰਹੀ ਸੀਕੋਲ ਹੀ ਸਨ ਬੀਬੀ ਪ੍ਰੀਤਮਾ, ਦੋਨੋ ਬਰਾੜ ਹਰਭਜਨ ਤੇ ਜਸਵੰਤਪਟਿਆਲੇ ਵਾਲਾ ਗਾਂਧੀ ਆਪਣੇ ਔਰਗੈਨਕ ਖਸਖਸ ਖੇਤੀ ਸੰਸਾਰ ਦੇ ਪਾਣੀ ਵਿਚ ਮਧਾਣੀ ਪਾਈ ਬੈਠਾ ਮੰਚੂਰੀਅਨ ਰੰਬੜੀ ਜਾਂਦਾ ਸੀ

ਪਰ ਇਸ ਦੇ ਵਿਪਰੀਤ ਜੋ ਦੂਜਾ ਵਰਗ ਸੀ ਉਹ ਬਹੁਤ ਹੀ ਨਾਬਰ ਸੀਉਹ ਸੀ ਖੌਲਦਾ ਉਬਾਲੇ ਖਾਂਦਾ ਨਵਾਂ ਖੂਨਇਸ ਵਰਗ ਕੋਲ ਰਕਬਾ ਤਾਂ ਥੋੜ੍ਹਾ ਸੀ, ਪਰ ਇਨ੍ਹਾਂ ਦੀ ਧਮਕ ਅਤੇ ਥਰਿੱਲ ਸਦਕੇ ਉਮਰਾਂ (ਜੁਆਨੀਆਂ) ਵਿਹਾ ਚੁੱਕੇ ਪਹਿਲੇ ਦਾਨਸ਼ਵਰ ਵਰਗ ਉੱਪਰ ਉਨ੍ਹਾਂ ਦਾ ਦਬਦਬਾ ਉੱਤੋਂ ਦੀ ਪੈਂਦਾ ਜਾ ਰਿਹਾ ਸੀਬੁੱਧੀਜੀਵੀ ਵਰਗ, ਇਸ ਨੌਜਵਾਨੀ ਰਵੱਈਏ ਵੱਲ ਬਹੁਤ ਹੀ ਕੁੜੱਤਣ ਭਰੇ ਅੰਦਾਜ਼ ਨਾਲ ਵੇਖ ਰਿਹਾ ਸੀਪਰ ਇਨ੍ਹਾਂ ਦੀ ਇਕ ਨਹੀਂ ਸੀ ਚੱਲ ਰਹੀਐਂ ਲੱਗਿਆ ਜਿਵੇਂ ਸ਼ਹਿਰ ਤੇ ਪਿੰਡ ਦਾ ਆਪਸੀ ਟਕਰਾਓ ਹੋ ਗਿਆ ਹੋਵੇਇਸ ਨਾਬਰ ਵਰਗ ਦੇ ਜੁੱਸੇ ਨੂੰ ਵੇਖ ਕੇ ਲੱਗਿਆ ਜਿਵੇਂ ਨੌਜਵਾਨੀ ਨਵੇਂ ਮਾਡਰਨ ਯੁੱਗ ਵਿਚ ਤਬਦੀਲ ਹੋ ਰਹੀ ਹੋਵੇ ਰੂਪ-ਸਰੂਪ ਤੋਂ ਕਿਸੇ ਇਸਲਾਮੀ ਸਟਾਈਲ ਨਾਲ ਜੁੜ ਰਹੀ ਹੋਵੇ, ਜਿਵੇਂ ਹਾਲੀਵੁੱਡ ਸਟੰਟੀ ਯੁਗ ਦਾ ਹਿੱਸਾ ਬਣ ਰਹੀ ਹੋਵੇਜਿਵੇਂ ਆਲਮੀ ਮੰਡੀ ਨਾਲ ਸਿੱਧਾ ਮਿੱਕਣ ਦਾ ਮਨ ਬਣਾਈ ਬੈਠੀ ਹੋਵੇਡੀ.ਜੇ ਦੇ ਡਾਇਨਾਸੋਰ ਨੁਮਾ ਸਪੀਕਰਾਂ ਵਿੱਚੋਂ ਰਾਕਟ ਲਾਚਰਾਂ ਵਰਗੀ ਨਿਕਲਦੀ ਚੀਕਦੀ ਅਵਾਜ਼ ਨੇ ਆਪਸੀ ਗੱਲਾਂ ਕਰਨ ਜੋਗੀ ਗੁੰਜਾਇਸ਼ ਹੀ ਨਹੀਂ ਸੀ ਛੱਡੀਗੱਲ ਇਕੱਲੀ ਸ਼ੋਰ ਦੀ ਨਹੀਂ ਸਗੋਂ ਨਿਕਲਦੇ ਅਲਫਾਜ਼ਾਂ ਦੀ ਵੀ ਸੀ- ਉਏ ਜੱਟ ਉੱਥੇ ਫੈਅਰ ਕਰਦਾ ਜਿੱਥੇ ਹੁੰਦੀ ਐ ਪਾਬੰਦੀ ਹਥਿਆਰ ਦੀ

ਦਾਨਿਸ਼ਵਰ ਵਰਗ ਇਹ ਸੋਚ ਕੇ ਆਇਆ ਸੀ ਬਈ ਉੱਥੇ ਬੁੱਧੀਜੀਵੀ ਇਕੱਠੇ ਹੋਏ ਹੋਣਗੇ, ਚਟਕਾਰੇ ਲੈ ਲੈ ਸਿਆਸੀ ਸਮਾਜੀ ਘਰੋੜਾਂ ਕਰਾਂਗੇਉਨ੍ਹਾਂ ਨੂੰ ਸਮਾਜ ਦਾ ਫਿਕਰ ਵੱਢ ਵੱਢ ਖਾਈ ਜਾਂਦਾ ਸੀਉਹ ਮੱਚੇ ਪਏ ਸਨ - ਹਾਏ ਉਏ ਮਸਾਂ ਮਸਾਂ ਸੂਝਵਾਨ ਇਕੱਠੇ ਹੋਏ ਹਾਂ, ਸਾਨੂੰ ਬਦਲਦੇ ਨਵੇਂ ਸੰਦਰਭਾਂ ਦੀ ਗੱਲ ਕਿਉਂ ਨਹੀਂ ਕਰਨ ਦਿੰਦੇ- ਵੱਟ ਖਾ ਕੇ ਉਸ ਵੇਲੇ ਕਈਆਂ ਨੇ ਉੱਠ ਕੇ ਡੀ.ਜੇ. ਵੱਲ ਮੂੰਹ ਕਰ ਕੇ ਕਿਹਾ ਉਏ ਆਵਾਜ਼ ਘੱਟ ਕਰੋਵਾਜ਼ ਘੱਟ ਕਰ ਦਿਉ ਉਏ ...- ਤਦ ਮੂੰਹ ਰੱਖਣ ਲਈ ਥੋੜ੍ਹਾ ਜਿਹਾ ਸ਼ੋਰ ਘੱਟ ਹੋਇਆ, ਪਰ ਪਲਾਂ ਬਾਅਦ ਓਦੂੰ ਵੀ ਤੱਤੇ ਗੀਤ ਗੂੰਜਣ ਲੱਗ ਪਏ- ਜਦ ਵੀ ਵਗਾਰ ਪੈਂਦੀ ਜੱਟ ਨੂੰ ਖਿੜੇ ਮੱਥੇ ਪੂਰਦੇ ਲਿਹਾਜ਼ ਨੀਯਾਰਾਂ ਦੇ ਪਿੱਛੇ ਹੱਡ ਤੋੜਦੇ

ਸਾਰਾ ਸੰਗੀਤ ਅਤੇ ਨੌਜਵਾਨੀ ਦਾ ਅੰਦਾਜ਼ ਇਕ ਤਰਫਾ ਰੋਹ ਵਾਲਾ, ਮਰਦਾਨਗੀ ਵਾਲਾ, ਬੁਲੰਦ ਜੁੱਸੇ ਤੇ ਜਭੇ ਵਾਲਾ ਸੀ ਜਾਣੋ ਇਹ ਵਰਗ ਕਹਿ ਰਿਹਾ ਹੋਵੇ - ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ- ਵੇਖ ਕੇ ਐਂ ਲੱਗੇ ਜਿਵੇਂ ਪੰਜਾਬ ਵਿਚ ਕੋਈ ਬਿਮਾਰ ਹੀ ਹੈ ਨਹੀਂ, ਕਿਸੇ ਕਿਸਮ ਦਾ ਕਿਸਾਨੀ-ਬੇਰੁਜ਼ਗਾਰੀ ਸੰਕਟ ਹੀ ਹੈ ਨਹੀਂ, ਐਂਵੇ ਅਖਬਾਰ ਹੀ ਲਿਖ ਲਿਖ ਵਰਕੇ ਕਾਲੇ ਕਰੀ ਜਾਂਦੇ ਹਨ, ਵੀਹ ਵੀਹ ਸਫੇ ਭਰੀ ਜਾਂਦੇ ਹਨ

ਕੁਝ ਚਿਰ ਬਾਅਦ ਉੱਥੇ ਇਰਾਕੀ ਘੋੜੀ ਵਾਂਗੂੰ ਵਗਦਾ ਰਾਮੂਵਾਲੀਆ ਬਲਵੰਤ ਆ ਪਹੁੰਚਿਆਉਹ ਆਕੇ ਬੈਠਾ ਨਹੀਂ, ਇਕੱਲੇ ਇਕੱਲੇ ਨੂੰ ਜਾ ਕੇ ਮਿਲਿਆਮਜਲਸ ਸਜੀਰਾਮੂਵਾਲੀਆ ਪਿੰਡ ਸੱਭਿਅਚਾਰ ਦੀਆਂ ਗੱਲਾਂ ਦਾ ਭੰਡਾਰ ਹੈ ਗਾਨਿਕਟਵਰਤੀ ਚੱਲ ਕੇ ਉਸ ਦੇ ਨੇੜੇ ਹੋ ਗਏਪਰ ਡੀ.ਜੇ. ਤੇ ਨੌਜਵਾਨ ਵਰਗ ਨੇ ਅਸਮਾਨ ਚੁੱਕਣਾ ਕੀਤਾ ਹੋਇਆ ਸੀਗੱਲ ਤਾਂ ਕੰਨ ਦੇ ਨਾਲ ਮੂੰਹ ਲਾ ਕੇ ਵੀ ਨਹੀਂ ਸੀ ਸੁਣਦੀਰਾਮੂਵਾਲੀਏ ਦੀਆਂ ਕਰਾਰੀਆਂ ਸੁਣਨ ਦੇ ਖਿਆਲ ਨਾਲ ਇਕ ਨੇ ਫੇਰ ਹੁੱਬ ਕੇ ਆਖਿਆ ਉਏ ਆਵਾਜ਼ ਘੱਟ ਕਰੋ ... ਉਏ ਆਵਾਜ਼ ਘੱਟ ਕਰ ਦਿਉ ... ਗੱਲ ਤਾਂ ਕਰ ਲੈਣ ਦਿਉ- ਗੱਲ ਕੀ, ਦਾਨਸ਼ਵਰਾਂ ਦੇ ਚਿੱਤਾਂ ਦੀਆਂ ਚਿੱਤ ਵਿਚ ਹੀ ਰਹਿ ਗਈਆਂਨੌਜਾਵਨੀ ਦੇ ਸ਼ੋਰ-ਓ-ਗੁੱਲ ਦੇ ਫਲੱਡ ਅੱਗੇ ਐਂ ਹੋ ਗਏ ਜਿਵੇਂ ਜੇਠ-ਹਾੜ੍ਹ ਦੀ ਲੋ ਨੇ ਸੁਸਤਾ, ਗੁੰਮਸੁੰਮ ਜਿਹੇ ਕਰ ਦਿੱਤੇ ਹੋਣਤਿਆਰੀ ਕਰ ਕੇ ਆਏ ਸਿੱਧੂ ਜਸਪਾਲ ਦੀ ਇੰਡੀਅਨ-ਸਟੇਟ ਵਾਲੀ ਗੱਲ ਕਰਨੀ ਵੀ ਵਿੱਚੇ ਰਹਿ ਗਈਪਤਾ ਨਹੀਂ ਕੀ ਕੀ ਹੋਰ ਕਈਆਂ ਨੇ ਹਿੰਦੂਤੱਤਵ ਦੇ ਮੁੱਦੇ ’ਤੇ ਤਰਕ-ਵਿਤਰਕ ਰਚਣਾ ਸੀ ਅਤੇ ਨਵੀ ਪੰਜਾਬ ਸਰਕਾਰ ’ਤੇ ਮੰਥਨ ਕਰਨਾ ਸੀਕਈ ਘਰੋਂ ਹੋਮ-ਵਰਕ ਕਰ ਕੇ ਆਏ ਸੀ ਕਿਸਾਨੀ ਸੰਕਟ ਤੇ ਖੁਰਦੇ ਸੱਭਿਆਚਾਰ ਦੇ ਕੀਰਨੇ ਪਾਵਾਂਗੇਨੌਜਵਾਨੀ ਦੇ ਰੋਹ ਅੱਗੇ ਸਭ ਪ੍ਰਜੋਜਨ ਅਸਫਲ ਹੋ ਗਏਫਿਰ ਘਰ ਦੇ ਮੁਹਤਬਰ ਸੁੱਚਾ ਸਿੰਹੁ ਮਾਸਟਰ ਨੂੰ ਭੇਜਿਆ ਗਿਆਜਾਹ ਜਾ ਕੇ ਤੂੰ ਅਵਾਜ਼ ਘੱਟ ਕਰਾ ਕੇ ਆ, ਤੇਰੀ ਝੇਭ ਮੰਨਣਗੇਪਰ ਐਤਕੀਂ ਉਸ ਦੀ ਕਿਸੇ ਨੇ ਗੱਲ ਹੀ ਨਹੀਂ ਸੁਣੀਸਗੋਂ ਹੋਰ ਉਚੀ ਅਵਾਜ਼ ਅਸਮਾਨ ਚੜ੍ਹਾ ਦਿੱਤੀ- ਜਗ੍ਹਾ ਤੇਰੀ ਟੈਮ ਤੇਰਾ, ਡਾਂਗ ਮੇਰੀ, ਵਹਿਮ ਤੇਰਾ, ਖੜ੍ਹਾ ਰਹੀਂ ਯਾਰ ਤੇਰਾ ਕੱਢੂ ਆਣ ਕੇ …

ਪੰਜਾਬੀ ਸੱਭਿਆਚਾਰ ਦੇ ਤੱਤਸਾਰ ਵਿੱਚੋਂ ਸ਼ਾਦੀ ਨਾਮ ਹੈ ਖੁਸੀ ਦਾ, ਜਸ਼ਨ ਦਾਫਰਾਂਸੀਸੀ ਫਿਲਾਸਫਰ ਬਾਤੱਈ ਕਹਿੰਦਾ ਵਿਆਹ ਤਾਂ ਹੈ ਹੀ ਬਲਕਿ ਜ਼ਿੰਦਗੀ ਹੀ ਆਪਣੇ ਆਪ ਵਿਚ ਜਸ਼ਨ ਹੈਇਹ ਜ਼ਿੰਦਗੀ ਹੈ ਹੀ ਜਸ਼ਨ-ਓ-ਖਰਚ ਦੀ ਆਮੇਜ਼ਸ਼ਨੌਜਵਾਨ ਵਰਗ ਦਾ ਮੱਤ ਹੈ ਬਈ ਦਿਨ ਜਸ਼ਨ ਦਾ ਹੈ, ਅਸੀਂ ਵਿਆਹ ਨੂੰ ਸੈਲੀਬਰੇਟ ਕਿਉਂ ਨਾ ਕਰੀਏ? ਮਸਾਂ ਮਸਾਂ ਦੋਸਤ ਗੱਭਰੂ ਇਕੱਠੇ ਹੋਏ ਹਾਂਬੁੱਧੀਜੀਵੀ ਵਰਗ ਇਸ ਸ਼ੋਰ ਸ਼ਰਾਬੇ ਤੋਂ ਅਲਕਤ ਮੰਨਦਾ, ਉਨ੍ਹਾਂ ਨੂੰ ਦੁੱਖ-ਸੁੱਖਾਂ ਦੀ ਸੀਕਿੱਸਾ-ਕੋਤਾ ਇਹ ਹੈ ਕਿ ਸ਼ਹਿਰ ਪਿੰਡ ਦੀਆਂ ਬਰੂਹਾਂ ਤੀਕ ਜਾ ਪਹੁੰਚਿਆ ਹੈ ਤੇ ਪਿੰਡ ਸੱਭਿਆਚਾਰ ਨੂੰ ਇਹ ਨਿਗਲੀ ਜਾ ਰਿਹਾ ਹੈਰੀਤਾਂ ਰਸਮਾਂ ਦਾ ਹੋ ਰਿਹਾ ਸ਼ਹਿਰੀਕਰਨ ਸਾਡੇ ਚਾਵਾਂ ਮਲਾਰਾਂ ਦੀ ਰੰਗਤ ਨੂੰ ਫਿੱਕਾ ਕਰੀ ਜਾ ਰਿਹਾ ਹੈਪਿੰਡ ਦੀ ਮਿੱਟੀ ’ਤੇ ਜਦ ਵਿਆਹ ਹੁੰਦਾ ਸੀ ਤਾਂ ਉਸ ਦੇ ਰੰਗ-ਰੂਪ ਵਿਚ ਮਹਿਕ ਸੀਜਿਵੇਂ ਹੀ ਇਹ ਪਵਿੱਤਰ ਰਸਮ ਸ਼ਹਿਰ ਦੇ ਮੈਰਿਜ ਪੈਲਿਸ ਵਿਚ ਜਾ ਦਾਖਲ ਹੋਈ, ਜਾਣੋ ਸਾਡੇ ਹੁਸੀਨ ਲਮਹੇ ਹੀ ਗੁਆਚ ਗਏਸਾਰਾ ਕੁਝ ਮਸਨੂਈ ਜ਼ਾਅਲੀ ਹੀ ਲੱਗਣ ਲੱਗ ਪਿਆਸ਼ਹਿਰ ਨੇ ਸਾਡੇ ਨਿੱਘੇ ਮੁਹੱਬਤੀ ਪੇਂਡੂ ਜਸ਼ਨ ’ਤੇ ਆਪਣਾ ਮਲੰਮਾ ਚਾੜ੍ਹ ਕੇ ਸਾਡੀ ਅਮੀਰ ਵਿਰਾਸਤ ਨੂੰ ਨਸ਼ਟ ਕਰ ਦਿੱਤਾ ਹੈਇੱਥੇ ਰੌਲਾ ਸ਼ੋਰ ਦਾ ਨਹੀਂ, ਸਖਤ ਅਲਫਾਜ਼ਾਂ ਅਤੇ ਪਸਤੌਲਾਂ ਡੌਲਿਆਂ ਦਾ ਵੀ ਨਹੀਂ, ਮਸਲਾ ਕਿਸੇ ਗੁਪਤ-ਗੈਬੀ ਵਿਰੋਧ ਦਾ ਹੈਵਿਰਸੇ ਨੂੰ ਜੇ ਸਲਾਮਤ ਰੱਖਣਾ ਹੈ ਤਾਂ ਆਪਾਂ ਨੂੰ ਇਕ ਦਿਨ ਵਾਪਸ ਪਰਤਣਾ ਪਊ, ਆਪਾਂ ਨੂੰ ਆਪਣਾ ਗੁਆਚਿਆ ਪਿੰਡ ਤਲਾਸ਼ਣਾ ਪਊਆਪਾਂ ਨੂੰ ਮੁੜ ਪਿੰਡ ਦੀ ਮਿੱਟੀ ਨੂੰ ਪਛਾਣਨਾ ਪਊ ਅਤੇ ਆਪਣੇ ਸਦ-ਪੁਰਖਿਆਂ ਦੀ ਭੋਇੰ ਨੂੰ ਸਜਦਾ ਕਰਨਾ ਪਊ

*****

(1011)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੱਜਣਵਾਲਾ ਸੁਖਮਿੰਦਰ

ਗੱਜਣਵਾਲਾ ਸੁਖਮਿੰਦਰ

Phone: (91 - 99151 - 06449)
Email: (pathangarh@yahoo.com)