GurmitShugli7ਉੱਤੋਂ ਥੱਲੇ ਤੱਕ ਹਿੱਸਾਪੱਤੀ ਨੇ ਮਾਈਨਿੰਗ ਨੂੰ ਵੀ ਘਾਟੇਵੰਦਾ ...
(13 ਫਰਬਰੀ 2018)

 

ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪਿਛਲੇ ਦਿਨੀਂ ਇੱਕ ਸੱਚ ਬਿਆਨ ਕੀਤਾ ਹੈਭਾਵੇਂ ਇਸ ਸੱਚ ਬਾਰੇ ਬਹੁ-ਗਿਣਤੀ ਲੋਕ ਪਹਿਲਾਂ ਹੀ ਜਾਣਦੇ ਹਨ, ਪਰ ਮੰਤਰੀ ਸਾਹਿਬ ਨੇ ਐਨ ਉਸ ਮੌਕੇ ਸੱਚ ਬਿਆਨ ਕੀਤਾ, ਜਦੋਂ ਮੁਲਾਜ਼ਮ ਸੰਘਰਸ਼ ਦੇ ਰਾਹ ਉੱਤਰੇ ਹੋਏ ਹਨਬਜ਼ੁਰਗਾਂ ਦੇ ਖਾਤਿਆਂ ਵਿਚ ਸੋਕਾ ਪਿਆ ਹੋਇਆ ਤੇ ਪਿੰਡਾਂ ਦੇ ਵਿਕਾਸ ਕੰਮਾਂ ਦੇ ਚੱਕੇ ਜਾਮ ਹੋਏ ਪਏ ਹਨ

ਮੰਤਰੀ ਸਾਹਿਬ ਕਹਿੰਦੇ ਹਨ, “ਇਹ ਸੱਚ ਹੈ ਕਿ ਸਰਕਾਰ ਕੋਲ ਤਨਖ਼ਾਹਾਂ ਦੇਣ ਲਈ ਰਕਮ ਨਹੀਂ ਹੈਆਈ ਏ ਐੱਸ ਤੇ ਆਈ ਪੀ ਐੱਸ ਅਫ਼ਸਰਾਂ ਦੀਆਂ ਤਨਖ਼ਾਹਾਂ ਰੁਕੀਆਂ ਪਈਆਂ ਹਨ। ਪਰ ਇਹਦੇ ਵਿਚ ਸਾਡੀ ਸਰਕਾਰ ਦਾ ਕਸੂਰ ਨਹੀਂ, ਸਗੋਂ ਪਿਛਲੀ ਸਰਕਾਰ ਦਾ ਹੈਸਾਬਕਾ ਸਰਕਾਰ ਏਨੀਆਂ ਕੁ ਗੜਬੜੀਆਂ ਕਰ ਗਈ ਕਿ ਹਾਲਾਤ ਬਦਤਰ ਹੋ ਗਏਤਨਖ਼ਾਹਾਂ ਲਈ ਹੁਣ ਸਰਕਾਰ ਨੇ 600 ਕਰੋੜ ਰੁਪਇਆ ਉਧਾਰਾ ਲਿਆ ਹੈ ਤੇ ਆਉਂਦੇ ਸਮੇਂ ਵਿਚ ਪੈਸੇ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀਸਰਕਾਰ ਖੁਦ ਵਸੀਲੇ ਪੈਦਾ ਕਰੇਗੀ ਤੇ ਆਮਦਨ ਦੇ ਸਾਧਨ ਲੱਭੇਗੀ।”

ਬਾਜਵਾ ਦੇ ਇਸ ਬਿਆਨ ਨੇ ਵਿਰੋਧੀਆਂ ਨੂੰ ਤੀਰ ਛੱਡਣ ਦਾ ਮੌਕਾ ਦੇ ਦਿੱਤਾ ਹੈਛੋਟੇ ਬਾਦਲ ਸਾਹਿਬ ਕਹਿੰਦੇ, “ਖਾਲੀ ਖ਼ਜ਼ਾਨੇ ਦੇ ਰੋਣੇ ਸਰਕਾਰ ਦੀ ਨਾਕਾਮਯਾਬੀ ਦੀ ਉਦਾਹਰਣ ਹਨਵਿਕਾਸ ਦੇ ਕੰਮ ਤੇ ਸਹੂਲਤਾਂ ਏਵੇਂ ਹੀ ਨਾਲੋ-ਨਾਲ ਚੱਲਦੀਆਂ ਹੁੰਦੀਆਂ ਹਨਸਾਡੇ ਵੇਲੇ ਵੀ ਇਵੇਂ ਹੀ ਚੱਲਦਾ ਹੁੰਦਾ ਸੀ, ਪਰ ਉੱਦਮ ਤੋਂ ਸੱਖਣੀ ਸਰਕਾਰ ਦੇ ਪੱਲੇ ਕੱਖ ਨਾ ਹੋਣ ਕਰਕੇ ਮਾੜੀ ਆਰਥਿਕਤਾ ਦੀ ਦੁਹਾਈ ਪਾਈ ਜਾ ਰਹੀ ਹੈ।”

ਇਹ ਸੱਚ ਹੈ ਕਿ ਪੰਜਾਬ ਸਰਕਾਰ ਇਸ ਵੇਲੇ ਦੋ ਲੱਖ ਕਰੋੜ ਤੋਂ ਵੱਧ ਦੀ ਕਰਜ਼ਦਾਰ ਹੈਪਹਿਲੀ ਸਰਕਾਰ ਨੂੰ ਜਦੋਂ ਇਸ ਬਾਬਤ ਪੁੱਛੀਦਾ ਸੀ ਤਾਂ ਉਹ ਕਹਿੰਦੀ ਸੀ, “ਅੱਤਵਾਦ ਵੇਲੇ ਦਾ ਕਰਜ਼ਾ ਹੈ, ਤਾਂ ਕਰਕੇ ਬੁਰਾ ਹਾਲ ਹੋਇਆ

ਉਹ ਇਹ ਨਹੀਂ ਦੱਸਦੇ ਸਨ ਕਿ ਬੁਰਾ ਹਾਲ ਅੱਤਵਾਦ ਵੇਲੇ ਕਿੰਨਾ ਕੁ ਸੀ ਤੇ ਹੁਣ ਵਾਲਾ ਕਰਜ਼ਾ ਕੀ ਸਿਰਫ਼ ਅੱਤਵਾਦ ਦੇ ਸਮੇਂ ਦੌਰਾਨ ਚੜ੍ਹਿਆ? ਕੀ ਤੁਸੀਂ ਪੈਸੇ ਦੇ ਸਿਰ ਚੰਮ ਦੀਆਂ ਨਹੀਂ ਚਲਾਈਆਂ

ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹੋਂ ਬਾਹਰ ਨਿੱਕਲ ਲੋਕਾਂ ਵਿਚ ਵਿਚਰਦੇ ਕਿਉਂ ਨਹੀਂ? ਪਰ ਉਨ੍ਹਾਂ ਦੇ ਜਾਣਕਾਰ ਦੱਸਦੇ ਹਨ ਕਿ ਉਹ ਵਿਚਰਣ ਕਿਵੇਂ, ਜਦੋਂ ਲੋਕਾਂ ਨੂੰ ਦੇਣ ਵਾਸਤੇ ਹੀ ਕੁਝ ਨਹੀਂਲੋਕਾਂ ਨੇ ਇਕ-ਇਕ ਗੱਲ ਦਾ ਹਿਸਾਬ ਮੰਗਣਾ ਤੇ ਉੱਤਰ ਦੇਣ ਲਈ ਸਰਕਾਰ ਦੇ ਪੱਲੇ ਕੱਖ ਨਹੀਂ

ਚੋਣਾਂ ਮੌਕੇ ਜਦੋਂ ਸਿਆਸੀ ਪਾਰਟੀਆਂ ਵਾਅਦੇ ਕਰਦੀਆਂ ਹਨ ਤਾਂ ਲੋਕ ਭੁਚਲਾਵੇ ਵਿਚ ਜ਼ਰੂਰ ਆਉਂਦੇ ਹਨਐਤਕੀਂ ਚੋਣਾਂ ਤੋਂ ਪਹਿਲਾਂ ਵਾਅਦਿਆਂ ਦੀ ਬੋਲੀ ਲੱਗੀ ਸੀਕਾਂਗਰਸ ਨੇ ਘਰ-ਘਰ ਰੁਜ਼ਗਾਰ, ਬੁਢਾਪਾ ਪੈਨਸ਼ਨ, ਅਸ਼ੀਰਵਾਦ ਸਕੀਮ ਤੇ ਮੋਬਾਈਲ ਫ਼ੋਨ ਦੇਣ ਦਾ ਵਾਅਦਾ ਕਰਕੇ ਸਭ ਤੋਂ ਵੱਡੀ ਬੋਲੀ ਦਿੱਤੀਪੰਜਾਬ ਦੇ ਕਿਸੇ ਬੰਦੇ ਨੇ ਸਵਾਲ ਨਹੀਂ ਕੀਤਾ ਕਿ ਤੁਸੀਂ ਇੰਨੇ ਸਾਰੇ ਵਾਅਦੇ ਕਿਵੇਂ ਪੂਰੇ ਕਰੋਗੇਲੀਡਰਾਂ ਨੇ ਅਸਮਾਨ ਨੂੰ ਟਾਂਕੇ ਲਾ ਛੱਡੇ, ਪਰ ਅਖੀਰ ਹੋਇਆ ਉਹੀ, ਜਿਸ ਦਾ ਅੰਦਾਜ਼ਾ ਸੀਜਿੱਤ ਮਿਲ ਗਈ, ਪਰ ਵਾਅਦਿਆਂ ਲਈ ਨਾ ਵਕਤ ਅਤੇ ਨਾ ਹੀ ਪੈਸਾ ਹੋਇਆ

ਵਾਅਦਾ ਛੋਟਾ ਹੋਵੇ ਜਾਂ ਵੱਡਾ, ਬਿਨਾਂ ਪੈਸੇ ਪੂਰਾ ਨਹੀਂ ਹੁੰਦਾਲੋਕਾਂ ਨੂੰ ਵਾਅਦਿਆਂ ’ਤੇ ਯਕੀਨ ਸੋਚ-ਸਮਝ ਕੇ ਕਰਨਾ ਚਾਹੀਦਾਜਦੋਂ ਅਸੀਂ ਬੇਹੱਦ ਭਾਵੁਕ ਜਾਂ ਉਦਾਰਤਾ ਤਹਿਤ ਕਿਸੇ ਪ੍ਰਤੀ ਆਪਣੀ ਸੋਚ ਰੱਖਦੇ ਹਾਂ ਤਾਂ ਨਤੀਜਾ ਉਹੀ ਨਿਕਲਦਾ, ਜੋ ਹੁਣ ਹੈ

ਪੰਜਾਬ ਸਰਕਾਰ ਇਸ ਵੇਲੇ ਸਿਰਫ਼ ਡੰਗ ਟਪਾ ਰਹੀ ਹੈਜਿਹੜੇ ਤਿੰਨ-ਚਾਰ ਸਾਧਨਾਂ ਤੋਂ ਕਮਾਈ ਹੁੰਦੀ ਹੈ, ਉਨ੍ਹਾਂ ਸਾਧਨਾਂ ’ਤੇ ਸਰਮਾਏਦਾਰਾਂ ਦਾ ਕਬਜ਼ਾ ਹੈ ਜਾਂ ਕਹਿ ਲਵੋ ਕਿ ‘ਆਪਣਿਆਂ’ ਦਾ ਕਬਜ਼ਾ ਹੈਸ਼ਰਾਬ ਕਾਰੋਬਾਰ ਆਮਦਨ ਦਾ ਮੁੱਖ ਸਰੋਤ ਹੈ, ਪਰ ਇਸ ਕਾਰੋਬਾਰ ਨਾਲ ਦੋਵਾਂ ਵੱਡੀਆਂ ਪਾਰਟੀਆਂ ਦੇ ਕਈ ਨੇਤਾ ਜੁੜੇ ਹੋਏ ਹਨ ਤਾਂ ਕੌਣ ਕਿਸ ਨੂੰ ਕਹੇ ਕਿ ਇਹ ਖੇਤਰ ਘਾਟੇਵੰਦਾ ਬਣ ਚੁੱਕਾ ਹੈਮਾਈਨਿੰਗ ਦੇ ਮਾਮਲੇ ਕਰਕੇ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਵਿੱਚੋਂ ਅਲਵਿਦਾ ਕਹਿਣੀ ਪਈਇਹ ਅਜਿਹਾ ਖੇਤਰ ਹੈ, ਜਿੱਥੇ ਸਰਕਾਰ ਦੇ ਬਹੁਤੇ ਵਸੀਲੇ ਨਹੀਂ ਲੱਗਦੇ, ਪਰ ਆਮਦਨ ਵੱਧ ਹੁੰਦੀ ਹੈ, ਪਰ ਉੱਤੋਂ ਥੱਲੇ ਤੱਕ ਹਿੱਸਾਪੱਤੀ ਨੇ ਮਾਈਨਿੰਗ ਨੂੰ ਵੀ ਘਾਟੇਵੰਦਾ ਬਣਾ ਛੱਡਿਆ ਹੈਜੀ ਐੱਸ ਟੀ ਤੋਂ ਚੰਗੀ ਆਮਦਨ ਹੋਣ ਦੀ ਆਸ ਸੀ, ਪਰ ਉਹਦੇ ’ਤੇ ਕੇਂਦਰ ਦਾ ਕਬਜ਼ਾ ਹੈ ਤੇ ਪੰਜਾਬ ਨੂੰ ਆਪਣੇ ਬਣਦੇ ਹਿੱਸੇ ਲਈ ਵੀ ਮਿੰਨਤਾਂ ਕਰਨੀਆਂ ਪੈ ਰਹੀਆਂ ਹਨਇਸ ਹਾਲਾਤ ਵਿਚ ਹੋਰ ਕਿਹੜੇ ਤਰੀਕੇ ਆਮਦਨ ਵਿਚ ਵਾਧੇ ਲਈ ਸਹਾਈ ਸਾਬਤ ਹੋ ਸਕਦੇ ਹਨ?

ਕੈਪਟਨ ਸਰਕਾਰ ਨੂੰ ਇਹ ਤਰਕ ਦੇਣਾ ਬੰਦ ਕਰਨਾ ਪਵੇਗਾ ਕਿ ਦਸ ਸਾਲ ਕੁੱਟਣ ਵਾਲੇ ਦਸ ਮਹੀਨਿਆਂ ਦਾ ਹਿਸਾਬ ਕਿਵੇਂ ਮੰਗਦੇ ਹਨਸਮਾਂ ਅਮਲ ਵਿਚ ਕੁਝ ਕਰ ਦਿਖਾਉਣ ਦੀ ਮੰਗ ਕਰ ਰਿਹਾ ਹੈ ਗੱਲਾਂ ਨਾਲ ਢਿੱਡ ਭਰ ਚੁੱਕਾ ਹੈ, ਹੁਣ ਬਹੁਤਾ ਚਿਰ ਹੋਰ ਨਹੀਂ ਭਰਨਾਸਰਕਾਰ ਨੇ ਆਮਦਨ ਖ਼ੁਦ ਪੈਦਾ ਕਰਨੀ ਹੁੰਦੀ ਹੈਨਵੀਂਆਂ ਨਿਯੁਕਤੀਆਂ ਕੀ ਹੋਣੀਆਂ, ਜੋ ਪਹਿਲਾਂ ਹੋਈਆਂ, ਉਹ ਹੀ ਤੜਫ਼ ਰਹੇ ਹਨ

ਗੁਰਦਾਸਪੁਰ ਦੀ ਜ਼ਿਮਨੀ ਚੋਣ, ਨਗਰ ਨਿਗਮ ਚੋਣਾਂ ਤੇ ਹੁਣ ਲੁਧਿਆਣਾ ਤੇ ਸ਼ਾਹਕੋਟ ਦੀ ਚੋਣ ਵੱਲ ਸਭ ਦਾ ਧਿਆਨ ਲੱਗ ਜਾਣਾ ਹੈ। ਪਰ ਕੀ ਇਹ ਸਰਕਾਰ ਦੀ ਪਹਿਲਕਦਮੀ ਨਹੀਂ ਹੋਣੀ ਚਾਹੀਦੀ ਕਿ ਲੋਕਾਂ ਦੀਆਂ ਸਹੂਲਤਾਂ ਬਰਕਰਾਰ ਰੱਖਣ ਲਈ ਲਾਰੇਬਾਜ਼ੀ ਬੰਦ ਕੀਤੀ ਜਾਵੇਜੇਕਰ ਸਹਾਇਕ ਸਕੱਤਰਾਂ, ਸਲਾਹਕਾਰਾਂ ਤੇ ਹੋਰਾਂ ਲਈ ਖ਼ਜ਼ਾਨਾ ਭਰਿਆ ਹੋ ਸਕਦਾ ਤਾਂ ਆਮ ਲੋਕਾਂ ਲਈ ਕਿਉਂ ਨਹੀਂ? ਸਰਕਾਰ ਆਪਣੇ ਖਰਚੇ ਘਟਾਵੇਹੁਣ ਤੱਕ ਸਰਕਾਰੀ ਖ਼ਜ਼ਾਨੇ ਵਿੱਚੋਂ ਵਜ਼ੀਰਾਂ ਤੇ ਵਿਧਾਇਕਾਂ ਲਈ ਆਮਦਨ ਕਰ ਦਾ ਪ੍ਰਬੰਧ ਕੀਤਾ ਜਾ ਰਿਹਾ, ਜਿਵੇਂ ਉਹ ਯਤੀਮ ਹੋਣਉਹ ਸਰਕਾਰੀ ਖ਼ਜ਼ਾਨੇ ਵਿੱਚੋਂ ਕਿਉਂ? ਮਹੀਨੇ ਦਾ ਸਵਾ ਲੱਖ ਲੈਣ ਵਾਲੇ ਲੋਕਾਂ ’ਤੇ ਇਹ ਖਰਚ ਕਿਉਂ ਪਾਉਂਦੇ ਹਨ? ਇਹ ਸਭ ਪੈਸਾ ਜਨਤਾ ਦਾ ਹੈ, ਸਰਕਾਰ ਦਾ ਨਹੀਂ, ਇਸ ਕਰਕੇ ਲੋਕ ਪੁੱਛਣ ਦਾ ਹੱਕ ਰੱਖਦੇ ਹਨ

ਜੇ ਕੈਪਟਨ ਸਰਕਾਰ ਮੁੱਖ ਧਾਰਾ ਵਿਚ ਨਾ ਆਈ ਤਾਂ ਬਹੁਤ ਜਲਦ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾਹਾਲਾਤ ਅਜਿਹੇ ਬਣਨਗੇ ਕਿ ਮੁੜ ਵਿਰੋਧੀ ਉੱਠਣ ਨਹੀਂ ਦੇਣਗੇਅਸੀਂ ਸਿਰਫ਼ ਸਲਾਹ ਹੀ ਦੇ ਸਕਦੇ ਹਾਂ ਵਰਨਾ “ਕੌਣ ਸਾਹਿਬ ਨੂੰ ਆਖੇ, ਇੰਜ ਨਹੀਂ ਇੰਜ ਕਰ

*****

(1010)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author