ChamanLalDr7ਦਿਆਲ ਸਿੰਘ ਟ੍ਰਸਟ ਨਾਲ ਸਮਝੌਤੇ ਦੀਆਂ ਸ਼ਰਤਾਂ ਮੁਤਾਬਿਕ
(21 ਦਸੰਬਰ 2017)

 

DyalSCollegeC1

 

 

DyalSCollegeB2 

 

17 ਨਵੰਬਰ 2017 ਨੂੰ ਦਿਆਲ ਸਿੰਘ ਕਾਲਜ ਦਿੱਲੀ ਦੀ ਗਵਰਨਿੰਗ ਬਾਡੀ ਦੀ ਇੱਕ ਅਸਾਧਾਰਨ ਮੀਟਿੰਗ ਤੋਂ ਬਾਦ ਕਾਲਜ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਹੁਣ ਤੋਂ ਬਾਦ ਦਿਆਲ ਸਿੰਘ ਕਾਲਜ (ਇਵਨਿੰਗ ਤੋਂ ਮਾਰਨਿੰਗ ਬਣਾਏ) ਦਾ ਨਾਂ ‘ਵੰਦੇ ਮਾਤਰਮ ਕਾਲਜ’ ਹੋਵੇਗਾ ਇਸ ਐਲਾਨ ਦੇ ਅਗਲੇ ਦਿਨ ਅਖਬਾਰਾਂ ਵਿਚ ਛਪਣ ਦੇ ਨਾਲ ਹੀ ਪੰਜਾਬ ਤੇ ਦਿੱਲੀ ਦੇ ਪੰਜਾਬੀ ਬੁੱਧੀਜੀਵੀਆਂ ਅਤੇ ਹੋਰ ਲੋਕਾਂ ਨੂੰ ਡੂੰਘਾ ਸਦਮਾ ਲੱਗਾ ਅਤੇ ਉਹਨਾਂ ਰੋਸ ਦਾ ਪ੍ਰਗਟਾਵਾ ਮਤਿਆਂ, ਮੁਜ਼ਾਹਰਿਆਂ ਤੇ ਯਾਦ ਪੱਤਰਾਂ ਰਾਹੀਂ ਸ਼ੁਰੂ ਕੀਤਾਗੱਲ ਇੱਥੋਂ ਤਕ ਵਧੀ ਕਿ ਸਿਆਸੀ ਸਾਂਝੀਵਾਲ ਭਾਜਪਾ ਤੇ ਅਕਾਲੀ ਦਲ ਵਿਚ ਵੀ ਟਕਰਾ ਹੋ ਗਿਆ ਤੇ ਕਾਲਜ ਦੇ ਪ੍ਰਧਾਨ ਅਮਿਤਾਭ ਸਿਨਹਾ ਨੇ ਦਿੱਲੀ ਦੇ ਅਕਾਲੀ ਆਗੂ ਅਤੇ ਐੱਮ ਐੱਲ ਏ ਮਨਜਿੰਦਰ ਸਿੰਘ ਨੂੰ ਕਿਸੇ ਟੀਵੀ ਚੈਨਲ ’ਤੇ ‘ਦੇਸ਼ ਧ੍ਰੋਹੀ’ ਕਹਿ ਕੇ ਪਾਕਿਸਤਾਨ ਜਾਣ ਨੂੰ ਕਹਿ ਦਿੱਤਾਮੀਟਿੰਗ ਸਮੇਂ ਕਾਲਜ ਦੇ ਵਿਦਿਆਰਥੀ ਵੀ ਇੱਕ ਕਾਲਜ ਨੂੰ ਦੋ ਵਿਚ ਬਦਲਣ ਖਿਲਾਫ਼ ਰੋਸ ਲਈ ਪੁੱਜੇ, ਜਿਨ੍ਹਾਂ ਨੂੰ ਕਾਲਜ ਪ੍ਰਧਾਨ ਨੇ ਧਮਕਾਇਆ, ਜਿਸ ਦਾ ਵਿਰੋਧ ਕਾਲਜ ਦੇ ਅਧਿਆਪਕਾਂ ਨੇ ਕੀਤਾਪ੍ਰਧਾਨ-ਅਧਿਆਪਕਾਂ-ਵਿਦਿਆਰਥੀ ਸਮੂਹ ਵਿਚਕਾਰ ਤਲਖ਼ ਕਲਾਮੀ ਦੇ ਵੀਡੀਓ ਸੋਸ਼ਲ ਮੀਡਿਆ ’ਤੇ ਵੀ ਖੂਬ ਚੱਲੇ।

ਕਾਲਜ ਪ੍ਰਧਾਨ ਦੇ ਇਸ ਮਨਮਾਨੇ ਤੇ ਗੈਰ ਕਾਨੂੰਨੀ ਫੈਸਲੇ ’ਤੇ ਦਿੱਲੀ ਅਤੇ ਪੰਜਾਬ ਦੇ ਆਪਣੀ ਵਿਰਾਸਤ ਪ੍ਰਤੀ ਸੁਹਿਰਦ ਪੰਜਾਬੀਆਂ ਨੂੰ ਇਹ ਲੱਗਿਆ ਜਿਵੇਂ ਪੰਜਾਬ ਦੀ ਸ਼ਾਨ ਦਿਆਲ ਸਿੰਘ ਮਜੀਠੀਆ ਵਰਗੇ ਮਹਾਨ ਦਾਨਵੀਰ ਪੰਜਾਬੀ ਦੀ ਵਿਰਾਸਤ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜਿਸਨੇ ਸੰਸਥਾਵਾਂ ਦੇ ਨਿਰਮਾਣ ਲਈ ਆਪਣੀ ਵਿਸ਼ਾਲ ਦੌਲਤ ਪੰਜਾਬੀ ਸਮਾਜ ਦੇ ਹਵਾਲੇ ਕਰ ਦਿੱਤੀਦਿਆਲ ਸਿੰਘ ਹੋਰਾਂ ਦੀਆਂ ਕੋਸ਼ਿਸ਼ਾਂ ਸਦਕਾ ਲਾਹੌਰ ਤੋਂ ਅੰਗ੍ਰੇਜ਼ੀ ਅਖ਼ਬਾਰ ‘ਦੀ ਟ੍ਰਿਬਿਊਨ’ ਅਤੇ ‘ਪੰਜਾਬ ਨੈਸ਼ਨਲ ਬੈਂਕ’ ਦੀ ਸ਼ੁਰੂਆਤ ਉਹਨਾਂ ਦੇ ਜੀਵਨ ਕਾਲ ਵਿਚ ਹੀ ਹੋ ਚੁੱਕੀ ਸੀ।

1849 ਵਿਚ ਜਨਮੇ ਅਤੇ 1898 ਵਿਚ ਭਰ ਉਮਰੇ ਚੱਲ ਵਸੇ ਦਿਆਲ ਸਿੰਘ ਮਜੀਠੀਆ ਨੇ ਆਪਣੀ ਵਸੀਅਤ, ਜਿਸ ਨੂੰ ਉਹਨਾਂ ਦੀ ਮਿਰਤੂ ਉਪਰੰਤ ਖੋਲ੍ਹਿਆ ਗਿਆ, ਵਿਚ ਆਪਣੀ ਲਗਭਗ ਸਾਰੀ ਵਿਸ਼ਾਲ ਦੌਲਤ ਇੱਕ ਟ੍ਰਸਟ ਹਵਾਲੇ ਕਰ ਦਿੱਤੀ ਸੀ, ਜਿਸ ਦੇ ਮੈਂਬਰ ਉਹਨਾਂ ਖੁਦ ਹੀ ਨਾਮਜ਼ਦ ਕਰ ਦਿੱਤੇ ਸਨਇਹਨਾਂ ਮੈਂਬਰਾਂ ਵਿਚ ਰਾਜਾ ਨਰਿੰਦਰ ਨਾਥ, ਬਾਬੂ ਜੋਗਿੰਦਰ ਚੰਦਰ ਬੋਸ, ਲਾਲਾ ਹਰਕਿਸ਼ਨ, ਲਾਲਾ ਰੁਚੀ ਰਾਮ ਅਤੇ ਉਸ ਵੇਲੇ ਦੀਆਂ ਹੋਰ ਉੱਘੀਆਂ ਸ਼ਖਸੀਅਤਾਂ ਸ਼ਾਮਿਲ ਸਨਇਸ ਟ੍ਰਸਟ ਨੇ ਵਿੱਦਿਅਕ ਸੰਸਥਾਵਾਂ ਦਾ ਨਿਰਮਾਣ ਕਰਨਾ ਸੀ ਅਤੇ ਇਹਨਾਂ ਸੰਸਥਾਵਾਂ ਅਤੇ ਟ੍ਰਿਬਿਊਨ ਅਖ਼ਬਾਰ ਦੀ ਦੇਖ ਭਾਲ ਕਰਨੀ ਸੀਟ੍ਰਿਬਿਊਨ 1881 ਤੋਂ ਹੀ ਲਾਹੌਰ ਤੋਂ ਪ੍ਰਕਾਸ਼ਿਤ ਹੋ ਰਿਹਾ ਸੀ

ਇਸ ਟ੍ਰਸਟ ਨੇ 1908 ਵਿਚ ਦਿਆਲ ਸਿੰਘ ਪਬਲਿਕ ਲਾਇਬਰੇਰੀ ਅਤੇ 1910 ਵਿਚ ਦਿਆਲ ਸਿੰਘ ਕਾਲਜ ਨਿਸਬਤ ਰੋਡ ਲਾਹੌਰ ਵਿਖੇ ਸਥਾਪਤ ਕੀਤੇ, ਜੋ ਅੱਜ ਵੀ ਜਾਰੀ ਹਨ1947 ਦੀ ਵੰਡ ਤੋਂ ਬਾਦ ਪਾਕਿਸਤਾਨ ਸਰਕਾਰ ਨੇ ਦਿਆਲ ਸਿੰਘ ਕਾਲਜ ਨੂੰ ਸਰਕਾਰੀ ਹੱਥਾਂ ਵਿਚ ਲੈ ਕੇ ਇਸਦਾ ਨਾਂ ਸਰਕਾਰੀ ਦਿਆਲ ਸਿੰਘ ਕਾਲਜ ਕਰ ਦਿੱਤਾ ਅਤੇ 2000 ਤੋਂ ਬਾਦ ਦਿਆਲ ਸਿੰਘ ਰਿਸਰਚ ਅਤੇ ਸਭਿਆਚਾਰਕ ਕੇਂਦਰ ਵੀ ਪਾਕਿਸਤਾਨ ਸਰਕਾਰ ਨੇ ਕਾਇਮ ਕੀਤਾਦਿਆਲ ਸਿੰਘ ਕਾਲਜ ਲਾਹੌਰ ਦੇ ਪਹਿਲੇ ਪ੍ਰਿੰਸੀਪਲ ਐਨ.ਜੀ. ਵੇਲਿੰਕਰ ਨੂੰ ਬਣਾਇਆ ਗਿਆ, ਬਾਦ ਵਿਚ 1912-15 ਦਰਮਿਆਨ ਪ੍ਰਸਿੱਧ ਸ਼ਖਸੀਅਤ ਸਾਧੂ ਟੀ.ਐਲ. ਵਾਸਵਾਨੀ ਇਸਦੇ ਪ੍ਰਿੰਸੀਪਲ ਰਹੇਪੰਡਿਤ ਹੇਮਰਾਜ ਲੰਬਾ ਸਮਾਂ ਪ੍ਰਿੰਸਿਪਲ ਰਹੇ ਅਤੇ ਵੰਡ ਸਮੇਂ ਦਯਾ ਨਾਥ ਭੱਲਾ ਪ੍ਰਿੰਸੀਪਲ ਸਨ, ਜਿਹਨਾਂ ਵੰਡ ਬਾਦ ਦਿੱਲੀ ਵਿਚ ਫਿਰ ਦਿਆਲ ਸਿੰਘ ਕਾਲਜ ਦੇ ਪ੍ਰਿੰਸੀਪਲ ਅਤੇ ਪੰਜਾਬ ਯੂਨੀਵਰਸਿਟੀ ਦੇ ਪਹਿਲੇ ਰਜਿਸਟਰਾਰ ਦੀ ਜ਼ਿੰਮੇਦਾਰੀ ਸੰਭਾਲੀਦਿਆਲ ਸਿੰਘ ਕਾਲਜ ਲਾਹੌਰ ਵਿਚ 1 ਸਤੰਬਰ 1947 ਤੋਂ ਡਾ. ਸੱਯਦ ਆਬਿਦ ਅਲੀ ਨੂੰ ਪ੍ਰਿੰਸੀਪਲ ਬਣਾਇਆ ਗਿਆ ਅਤੇ 1 ਅਕਤੂਬਰ ਤੋਂ ਕਾਲਜ ਫਿਰ ਖੁੱਲ੍ਹਿਆ(ਹਵਾਲੇ-ਡਾ. ਸੱਯਦ ਸੁਲਤਾਨ ਮਹਮੂਦ ਹੁਸੈਨ ਦੀ ਲਾਹੌਰ ਤੋਂ ਛਪੀ ਅੰਗ੍ਰੇਜ਼ੀ ਕਿਤਾਬ - ਦਿਆਲ ਸਿੰਘ ਕਾਲਜ ਦੇ ਸੌ ਵਰ੍ਹੇ - 1910-2010)

ਵੰਡ ਬਾਦ ਦਿਆਲ ਸਿੰਘ ਟ੍ਰਸਟ ਦੇ ਮੋਢੀ ਟ੍ਰਸਟੀ ਰਾਜਾ ਨਰਿੰਦਰ ਨਾਥ ਦੇ ਬੇਟੇ ਦੀਵਾਨ ਆਨੰਦ ਕੁਮਾਰ ਨੇ ਭਾਰਤ ਵਿਚ ਦਿਆਲ ਸਿੰਘ ਸੰਸਥਾਵਾਂ ਦੀ ਸ਼ੁਰੂਆਤ ਦੇ ਜਤਨ ਸ਼ੁਰੂ ਕੀਤੇਦਿੱਲੀ ਵਿਚ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜੇ ਕੈਂਪ ਕਾਲਜ ਨੂੰ 1948 ਵਿਚ ਸ਼ੁਰੂ ਕੀਤਾ ਗਿਆ1952 ਵਿਚ ਰੋਉਸ ਐਵਨਿਊ ਦਿੱਲੀ ਤੋਂ ਦਿਆਲ ਸਿੰਘ ਕਾਲਜ, ਲਾਇਬਰੇਰੀ ਅਤੇ ਟ੍ਰਿਬਿਊਨ ਦਫਤਰ ਸ਼ੁਰੂ ਕੀਤਾ ਗਿਆਦਿਆਲ ਸਿੰਘ ਟ੍ਰਸਟ ਸੁਸਾਇਟੀ ਕਰਨਾਲ ਤੋਂ ਰਜਿਸਟਰ ਕਰਵਾ ਕੇ ਕਰਨਾਲ ਤੇ ਦਿੱਲੀ ਵਿਚ ਦਿਆਲ ਸਿੰਘ ਕਾਲਜ/ਸਕੂਲ ਖੋਲ੍ਹੇ1959 ਵਿਚ ਕੈਂਪ ਕਾਲਜ ਨੂੰ ਦਿਆਲ ਸਿੰਘ ਕਾਲਜ ਵਿਚ ਮਿਲਾ ਕੇ ਦਿੱਲੀ ਯੂਨੀਵਰਸਿਟੀ ਨਾਲ ਜੋੜਿਆ ਗਿਆ1961 ਵਿਚ ਦਿਆਲ ਸਿੰਘ ਕਾਲਜ ਨੂੰ ਲੋਧੀ ਰੋਡ ’ਤੇ ਮੌਜੂਦਾ ਜਗਾਹ ਦਿੱਤੀ ਗਈ, ਜਿੱਥੇ ਅਕਤੂਬਰ 1962 ਤੋਂ ਕਾਲਜ ਤਬਦੀਲ ਹੋਇਆ1963-66 ਤਕ ਕਾਲਜ ਦੋ ਸ਼ਿਫਟਾਂ ਵਿਚ ਚੱਲਿਆ ਅਤੇ 1967 ਤੋਂ ਦਿਆਲ ਸਿੰਘ ਕਾਲਜ (ਸ਼ਾਮ ਦੀਆਂ ਕਲਾਸਾਂ) ਸ਼ੁਰੂ ਕੀਤਾ ਗਿਆਪਹਿਲਾਂ ਇਹ ਸਵੇਰ ਦੇ ਕਾਲਜ ਅਧੀਨ ਵਾਈਸ ਪ੍ਰਿੰਸੀਪਲ ਅਧੀਨ ਚੱਲਿਆ, 1997 ਤੋਂ ਬਾਕਾਇਦਾ ਦਿਆਲ ਸਿੰਘ ਕਾਲਜ (ਸ਼ਾਮ) ਦੇ ਪ੍ਰਿੰਸੀਪਲ/ਸਟਾਫ਼ ਦੀ ਨਿਯੁਕਤੀ ਹੋਈਇਸੇ ਸ਼ਾਮ ਵਾਲੇ ਕਾਲਜ ਨੂੰ ਹੁਣ ਸਵੇਰ ਦੇ ਕਾਲਜ ਵਿਚ ਬਦਲ ਕੇ ਇਸਦਾ ਨਾਂ ‘ਵੰਦੇ ਮਾਤਰਮ ਕਾਲਜ’ ਰੱਖਣ ਦੇ ਜਤਨ ਹੋ ਰਹੇ ਹਨ, ਪਰ ਜੋ ਕਾਨੂੰਨੀ ਅਤੇ ਨੈਤਿਕ ਤੌਰ ’ਤੇ ਸੰਭਵ ਨਹੀਂ ਹੈ।

ਅਸਲ ਵਿਚ ਦਿਆਲ ਸਿੰਘ ਟ੍ਰਸਟ ਸੁਸਾਇਟੀ ਨੇ 1976 ਵਿਚ ਜ਼ਮੀਨ ਅਤੇ ਕਾਲਜ ਬਿਲਡਿੰਗ ਲਈ ਬਿਨਾਂ ਕਿਸੇ ਇਵਜ਼ਾਨੇ ਤੋਂ ਦਿੱਲੀ ਯੂਨੀਵਰਸਿਟੀ ਨੂੰ ਇਸ ਕਾਲਜ ਨੂੰ ਯੂਨੀਵਰਸਿਟੀ ਕਾਲਜ ਬਣਾਉਣ ਲਈ ਪ੍ਰਸਤਾਵ ਦਿੱਤਾ, ਜਿਸ ਅਨੁਸਾਰ 1978 ਵਿਚ ਦਿਆਲ ਸਿੰਘ ਸੁਸਾਇਟੀ ਅਤੇ ਦਿੱਲੀ ਯੂਨੀਵਰਸਿਟੀ ਵਿਚ ਸਮਝੌਤੇ ਬਾਦ ਇਹ ਕਾਲਜ ਦਿੱਲੀ ਯੂਨੀਵਰਸਿਟੀ ਦਾ Constituent ਕਾਲਜ ਬਣਾ ਦਿੱਤਾ ਗਿਆਪਰ ਇਸ ਸਮਝੌਤੇ ਦੀ ਸ਼ਰਤ ਨੰਬਰ 12 ਅਨੁਸਾਰ ਇਸ ਕਾਲਜ ਦਾ ਨਾਂ ਨਹੀਂ ਬਦਲਿਆ ਜਾ ਸਕਦਾਸ਼ਰਤ ਨੰਬਰ 16 ਅਨੁਸਾਰ ਕਾਲਜ ਦੀ ਜ਼ਮੀਨ ਤੇ ਇਮਾਰਤ ਕੇਂਦਰੀ ਸਰਕਾਰ ਦੇ Land & Development ਦਫਤਰ ਤੋਂ ‘ਕੋਈ ਇਤਰਾਜ਼ ਨਹੀਂ’ ਸਰਟੀਫ਼ੀਕੇਟ ਮਿਲਣ ਬਾਦ ਹੀ ਦਿੱਲੀ ਯੂਨੀਵਰਸਿਟੀ ਨੂੰ ਤਬਦੀਲ ਹੋ ਸਕਦੀ ਸੀ, ਜੋ ਇਹ ਸਰਟੀਫ਼ੀਕੇਟ ਨਾ ਮਿਲਣ ਕਰਕੇ ਅੱਜ ਤਕ ਤਬਦੀਲ ਨਹੀਂ ਹੋਈ1984 ਵਿਚ ਕਾਲਜ ਨੂੰ ਮਿਲੀ ਕੁਝ ਹੋਰ ਜ਼ਮੀਨ ਵੀ ਦਿਆਲ ਸਿੰਘ ਟ੍ਰਸਟ ਦੇ ਨਾਂ ਹੀ ਦਿੱਤੀ ਗਈ ਅਤੇ ਅੱਜ ਤਕ ਵੀ ਬਿਜਲੀ ਦਾ ਬਿੱਲ ਸੁਸਾਇਟੀ ਦੇ ਨਾਂ ਹੀ ਆਉਂਦਾ ਹੈ।

ਵੰਡ ਬਾਦ ਸਥਾਪਤ ਦਿੱਲੀ ਦੇ ਦਿਆਲ ਸਿੰਘ ਕਾਲਜ ਨਾਲ ਵੀ ਕਾਲਜ ਪ੍ਰਧਾਨ ਅਤੇ ਪ੍ਰਿੰਸੀਪਲ ਰੂਪ ਵਿਚ ਉੱਘੀਆਂ ਸ਼ਖਸ਼ੀਅਤਾਂ ਜੁੜੀਆ ਰਹੀਆਂ ਹਨਲਾਹੌਰ ਤੋਂ ਹੀ ਉੱਘੇ ਦੇਸ਼ ਭਗਤ ਅਤੇ ਲੇਖਕ - ਸੰਪਾਦਕ ਲਾਲਾ ਫ਼ਿਰੋਜ਼ ਚੰਦ, ਲਾਲਾ ਬ੍ਰਿਸ਼ ਭਾਨ, ਦੀਵਾਨ ਆਨੰਦ ਕੁਮਾਰ, ਪ੍ਰੋ. ਵੀ.ਪੀ.ਦੱਤ, ਪ੍ਰੋ. ਸ਼ਾਹਿਦ ਮਾਹਦੀ, ਸ਼ੈਲਜਾ ਚੰਦਰ, ਐਸ ਐਸ. ਗਿੱਲ ਵਰਗੇ ਨਾਮੀ-ਗਰਾਮੀ ਵਿਅਕਤੀ ਇਸ ਕਾਲਜ ਦੇ ਪ੍ਰਧਾਨ, ਬੀ.ਐਮ. ਭੱਲਾ ਇਸਦੇ ਲੰਬਾ ਸਮਾਂ ਪ੍ਰਿੰਸੀਪਲ ਰਹੇ2006 ਤੋਂ ਡਾ. ਇੰਦਰਜੀਤ ਸਿੰਘ ਬਕਸ਼ੀ ਇਸ ਕਾਲਜ ਦੇ ਪ੍ਰਿੰਸੀਪਲ ਹਨ, ਜਿਨ੍ਹਾਂ ਅਨੁਸਾਰ ਉਹਨਾਂ ਪਿਛਲੇ ਦੋ ਸਾਲਾਂ ਵਰਗਾ ਦਬਾ ਕਦੇ ਪਹਿਲਾਂ ਮਹਿਸੂਸ ਨਹੀਂ ਕੀਤਾਕਾਲਜ ਦੇ ਮੌਜੂਦਾ ਪ੍ਰਧਾਨ ਸੁਪਰੀਮ ਕੋਰਟ ਦੇ ਵਕੀਲ ਅਤੇ ਭਾਜਪਾ ਨੇਤਾ ਅਮਿਤਾਭ ਸਿਨ੍ਹਾ ਹਨ, ਜਿਨ੍ਹਾਂ ਦੇ ਵਤੀਰੇ ਤੋਂ ਸਾਰਾ ਕਾਲਜ ਦੁਖੀ ਹੈਕਾਲਜ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਪ੍ਰਧਾਨ ਨੇ ਕਾਲਜ ਦੇ ਕਾਨਫਰੰਸ ਰੂਮ ’ਤੇ ਕਬਜ਼ਾ ਕਰਕੇ ਉਸ ਉੱਤੇ ਆਪਣੇ ਨਾਂ ਦੀ ਪਲੇਟ ਥੋਪ ਦਿੱਤੀ। ਇਸ ਰੂਮ ਵਿਚ ਹੀ ਕਾਲਜ ਦੇ ਪਿਛਲੇ ਪ੍ਰਧਾਨਾਂ ਅਤੇ ਪ੍ਰਿੰਸੀਪਲਾਂ ਦੀ ਨਾਂ ਸੂਚੀ ਦੇ ਬੋਰਡ ਲੱਗੇ ਹਨਕਾਲਜ ਦਾ ਕੋਈ ਵੀ ਅਧਿਕਾਰੀ ਇਹ ਨਾਂ ਬੋਰਡ ਦਿਖਾਉਣ ਲਈ ਵੀ ਕਮਰਾ ਖੋਲ੍ਹਣ ਤੋਂ ਡਰਦਾ ਹੈਕਾਲਜ ਦੀ ਗਵਰਨਿੰਗ ਬਾਡੀ ਦੇ ਅੱਠ ਤੋ 12 ਮੈਂਬਰਾਂ ਵਿੱਚੋਂ ਪ੍ਰਧਾਨ ਆਪਣੀ ਮਰਜ਼ੀ ਦੇ 2-4 ਮੈਂਬਰਾਂ ਨੂੰ ਬਿਠਾ ਕੇ ਕੁੰਡੀ ਬੰਦ ਕਰਕੇ ਮੀਟਿੰਗ ਕਰਦਾ ਹੈ, ਮੈਂਬਰ ਸਕੱਤਰ ਦੀ ਡਿਊਟੀ ਮੀਟਿੰਗ ਦੇ ਮਿਨਟ ਲਿਖਣ ਦੀ ਹੁੰਦੀ ਹੈ, ਜੋ ਉਸ ਨੂੰ ਨਹੀਂ ਕਰਨ ਦਿੱਤੀ ਜਾਂਦੀ ਪ੍ਰਧਾਨ ਆਪਣੀ ਮਰਜ਼ੀ ਦੇ ਮਿਨਟ ਲਿਖਵਾ ਕੇ ਮੀਟਿੰਗ ਤੋਂ ਬਾਹਰ ਰੱਖੇ ਮੈਂਬਰਾਂ ਤੋਂ ਖਾਲੀ ਹਾਜ਼ਰੀ ਪੰਨੇ ’ਤੇ ਦਸਖ਼ਤ ਕਰਵਾ ਕੇ ਮਿਨਟ ਮੰਨਜ਼ੂਰ ਕਰ ਦਿੰਦਾ ਹੈਸਿਰਫ ਕਾਲਜ ਦੇ ਨਾਂ ਬਦਲਣ ਵੇਲੇ ਹੀ ਮੀਟਿੰਗ ਦਾ ਇਹ ਗੈਰ ਕਾਨੂੰਨੀ ਢੰਗ ਨਹੀਂ ਅਪਣਾਇਆ ਗਿਆ, ਕੁਝ ਸਮਾਂ ਪਹਿਲਾਂ ਕਾਲਜ ਦੇ ਇੱਕ ਦਿਵ੍ਯਾਂਗ ਅਧਿਆਪਕ ਡਾ. ਕੇਦਾਰਨਾਥ ਮੰਡਲ ਨੂੰ ਵੀ ਮੀਟਿੰਗ ਦੇ ਇਸੇ ਤਰੀਕੇ ਨਾਲ ਮੁਅੱਤਲ ਕੀਤਾ ਗਿਆ, ਉਸ ਨੂੰ ਕਾਰਨ ਦੱਸੋ ਨੋਟਿਸ ਵੀ ਨਹੀਂ ਦਿੱਤਾ ਗਿਆਦਲਿਤ ਸਾਹਿਤ ਨਾਲ ਜੁੜੇ ਇਸ 70% ਤੋਂ ਵੱਧ ਦਿਵ੍ਯਾਂਗ ਇਸ ਅਧਿਆਪਕ ਨੇ ਦੇਵੀ ਦੁਰਗਾ ਬਾਰੇ ਕੋਈ ਟਿੱਪਣੀ ਕੀਤੀ ਸੀਪ੍ਰਿੰਸੀਪਲ ਨੇ ਕਿਹਾ ਕਿ ਯੂਨੀਵਰਸਿਟੀ ਦੀ ਮਨਜ਼ੂਰੀ ਬਿਨਾਂ ਅਧਿਆਪਕ ਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ, ਪਰ ਕਾਲਜ ਪ੍ਰਧਾਨ ਨੂੰ ਨਿਯਮਾਂ ਯਾ ਪ੍ਰਕਿਰਿਆ ਦੀ ਕੋਈ ਪਰਵਾਹ ਨਹੀਂ

ਕਾਲਜ ਪ੍ਰਧਾਨ ਇੱਕ ਸਾਲ ਲਈ ਦਿੱਲੀ ਯੂਨੀਵਰਸਿਟੀ ਦੇ ਵੀ.ਸੀ. ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ2014 ਤੋਂ ਪਹਿਲਾਂ ਵਿੱਦਿਅਕ ਸ਼ਖਸੀਅਤ ਹੀ ਇਸ ਲਈ ਨਾਮਜ਼ਦ ਕੀਤੀ ਜਾਂਦੀ ਸੀ, ਪਰ ਹੁਣ ਵੀ.ਸੀ. ਆਪਣੇ ਸਿਆਸੀ ਮਾਲਕਾਂ ਨੂੰ ਖੁਸ਼ ਰੱਖਣ ਲਈ ਭਾਜਪਾ ਦੇ ਗੈਰ ਵਿੱਦਿਅਕ ਬੰਦਿਆਂ ਨੂੰ ਪ੍ਰਧਾਨ ਨਾਮਜ਼ਦ ਕਰ ਰਿਹਾ ਹੈਦਿੱਲੀ ਸਰਕਾਰ ਦੇ ਆਪਣੇ 28 ਕਾਲਜਾਂ ਲਈ ਪ੍ਰਧਾਨ ਨਾਮਜ਼ਦ ਕਰਨ ਲਈ ਭੇਜੀ ਸਰਕਾਰੀ ਸੂਚੀ ਨੂੰ ਵੀ.ਸੀ. ਨੇ ਰੱਦ ਕਰ ਦਿੱਤਾ, ਕਿਉਂਕਿ ਉਸ ਸੂਚੀ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵੀ.ਸੀ. ਤੇ ਉੱਘੇ ਵਿਗਿਆਨੀ ਪ੍ਰੋ. ਸੋਪੋਰੀ ਜਾਂ ਉੱਘੀ ਫਿਲਮ ਵਿਦਵਾਨ ਪ੍ਰੋ. ਇਰਾ ਭਾਸਕਰ ਦਾ ਨਾਂ ਸੀਇਹ ਗੈਰ ਵਿੱਦਿਅਕ ਸਿਆਸੀ ਬੰਦੇ ਕਾਲਜ-ਯੂਨੀਵਰਸਿਟੀ ਸਿੱਖਿਆ ਵਿਚ ਜ਼ਬਰਦਸਤੀ ਭਗਵਾ ਰੰਗ ਭਰਨਾ ਚਾਹੁੰਦੇ ਹਨ, ਤਦੇ ਹੀ ਦਿਆਲ ਸਿੰਘ ਕਾਲਜ ਵਿਚ ਵੀ ‘ਵੰਦੇ ਮਾਤਰਮ’ ਨਾਂ ’ਤੇ ਬਖੇੜਾ ਸ਼ੁਰੂ ਕੀਤਾ ਹੈਦਿਆਲ ਸਿੰਘ ਟ੍ਰਸਟ ਨਾਲ ਸਮਝੌਤੇ ਦੀਆਂ ਸ਼ਰਤਾਂ ਮੁਤਾਬਕ ਜਿਸ ਇਮਾਰਤ ਵਿਚ ਦਿਆਲ ਸਿੰਘ ਨਾਂ ਤੋਂ ਬਿਨਾਂ ਕੋਈ ਹੋਰ ਨਾਂ ਰੱਖਿਆ ਹੀ ਨਹੀਂ ਜਾ ਸਕਦਾ, ਉੱਥੇ ਸਿੱਖਿਆ ਵਿਦਵਾਨਾਂ, ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਪ੍ਰਧਾਨ ਅਮਿਤਾਭ ਸਿਨ੍ਹਾ ਜ਼ਬਰਦਸਤੀ ਵੰਦੇ ਮਾਤਰਮ ਨਾਂ ਕਾਲਜ ’ਤੇ ਥੋਪਣਾ ਚਾਹੁੰਦਾ ਹੈਕਾਲਜ ਪ੍ਰਧਾਨ ਜਾਂ ਦਿੱਲੀ ਯੂਨੀਵਰਸਿਟੀ ਕਿਸੇ ਹੋਰ ਜਗਾਹ ਤੇ ਨਵਾਂ ਕਾਲਜ ਬਣਾ ਕੇ ਜੋ ਮਰਜ਼ੀ ਨਾਂ ਰੱਖ ਸਕਦੇ ਹਨ, ਪਰ ਦਿਆਲ ਸਿੰਘ ਕਾਲਜ ਦੀ ਥਾਂ ’ਤੇ ਵੰਦੇ ਮਾਤਰਮ ਨਾਂ ਥੋਪਣ ਦੀ ਜ਼ਬਰਦਸਤੀ ਇੱਕ ਸਾਜ਼ਿਸ਼ ਜਾਂ ਸ਼ਰਾਰਤ ਤੋਂ ਸਿਵਾ ਹੋਰ ਕੁਝ ਨਹੀਂ

ਸਵਾਲ ਇਹ ਵੀ ਹੈ ਕਿ ਦਿੱਲੀ ਯੂਨੀਵਰਸਿਟੀ ਸ਼ਾਮ ਦੇ ਕਾਲਜ ਬੰਦ ਕਰਨ ਤੇ ਕਿਉਂ ਤੁਲੀ ਹੋਈ ਹੈ? ਹਜ਼ਾਰਾਂ ਲੋਕ ਦਿਨ ਵੇਲੇ ਕੰਮ ਪੂਰਾ ਕਰਕੇ ਆਪਣੀ ਉੱਚ ਵਿੱਦਿਆ ਤੇ ਡਿਗਰੀ ਲਈ ਸ਼ਾਮ ਦੀਆਂ ਕਲਾਸਾਂ ਵਾਲੇ ਕਾਲਜਾਂ ਵਿਚ ਪੜ੍ਹਦੇ ਹਨ, ਜਿਨ੍ਹਾਂ ਵਿਚ ਇਸਤਰੀਆਂ ਵੀ ਸ਼ਾਮਿਲ ਹਨ ਜਿਨ੍ਹਾਂ ਵੱਲੋਂ ਇਸ ਕਾਲਜ ਨੂੰ ਸਵੇਰ ਦਾ ਕਾਲਜ ਬਣਾਉਣ ਦੀ ਨਾ ਕੋਈ ਮੰਗ ਉੱਠੀ, ਨਾ ਦੱਖਣੀ ਦਿੱਲੀ ਦੇ ਪੌਸ਼ ਇਲਾਕੇ ਵਿਚ ਉਹਨਾਂ ਕਿਸੇ ਮੁਸ਼ਕਿਲ ਦੀ ਕੋਈ ਸ਼ਿਕਾਇਤ ਕੀਤੀ ਹੈਦਿਆਲ ਸਿੰਘ ਸਵੇਰ ਦੇ ਕਾਲਜ ਵਿਚ ਇਸ ਸਮੇਂ 5200 ਤੋਂ ਵੱਧ ਅਤੇ ਸ਼ਾਮ ਵੇਲੇ 3200 ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨਸਵੇਰ ਤੇ ਸ਼ਾਮ ਸਮੇਂ ਵੱਖ ਵੱਖ ਕਲਾਸਾਂ ਨਾਲ ਮੌਜੂਦਾ ਕਮਰਿਆਂ ਤੇ ਹੋਰ ਸਾਧਨਾਂ ਨਾਲ ਕੰਮ ਚੱਲ ਜਾਂਦਾ ਹੈ, ਪਰ ਇੱਕ ਹੀ ਇਮਾਰਤ ਵਿਚ ਇੰਨੇ ਹੀ ਸਾਧਨਾਂ ਨਾਲ ਦੋ ਕਾਲਜ ਨਹੀਂ ਚਲਾਏ ਜਾ ਸਕਦੇ। ਸੋ ਬੇਹਤਰ ਇਹ ਹੈ ਕਿ ਦਿਆਲ ਸਿੰਘ (ਸ਼ਾਮ) ਦੇ ਕਾਲਜ ਨੂੰ ਸਵੇਰ ਦਾ ਕਾਲਜ ਬਣਾਉਣ ਦੀ ਹਿੰਡ ਛੱਡੀ ਜਾਵੇ ਅਤੇ ਵਿਦਿਆਰਥੀ ਅਤੇ ਉੱਚ ਵਿੱਦਿਆ ਦੇ ਹਿਤ ਵਿਚ ਇਸ ਨੂੰ ਪੁਰਾਣੇ ਰੂਪ ਵਿਚ ਬਹਾਲ ਰੱਖਿਆ ਜਾਵੇ, ਜਿਸ ਨਾਲ ਕਾਲਜ ਦਾ ਨਾਂ ਬਦਲਣ ਦਾ ਅਧਾਰ ਹੀ ਖਤਮ ਹੋ ਜਾਵੇਗਾਪਰ ਇਹ ਤਾਂ ਹੀ ਹੋ ਸਕੇਗਾ ਜੇ ਕਾਲਜ ਦੇ ਮੌਜੂਦਾ ਗੈਰ ਵਿੱਦਿਅਕ ਅਤੇ ਦਿਆਲ ਸਿੰਘ ਮਜੀਠੀਆ ਦੀ ਵਿਰਾਸਤ ਦੇ ਘੋਰ ਵਿਰੋਧੀ ਪ੍ਰਧਾਨ ਨੂੰ ਹਟਾਇਆ ਜਾਵੇ ਅਤੇ ਕਿਸੇ ਵਿੱਦਿਅਕ ਸ਼ਖਸੀਅਤ ਨੂੰ ਕਾਲਜ ਦਾ ਪ੍ਰਧਾਨ ਬਣਾਇਆ ਜਾਵੇ, ਜੋ ਦਿਆਲ ਸਿੰਘ ਟ੍ਰਸਟ ਸੁਸਾਇਟੀ, ਕਾਲਜ ਦੇ ਸਟਾਫ਼ ਅਤੇ ਵਿਦਿਆਰਥੀ ਵਰਗ ਦਾ ਭਰੋਸਾ ਜਿੱਤ ਸਕੇ ਅਤੇ ਕਾਲਜ ਦੀ ਪੁਰਾਣੀ ਸ਼ਾਨ ਬਹਾਲ ਕਰ ਸਕੇ

(ਪ੍ਰੋਚਮਨ ਲਾਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਰਿਟਾਇਰ ਪ੍ਰੋਫ਼ੈਸਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫੈਲੋ ਹਨ। ਉਨ੍ਹਾਂ ਦਿਆਲ ਕਾਲਜ ਵਿਚ ਜਾ ਕੇ ਦਿੱਲੀ ਯੂਨੀਵਰਸਿਟੀ ਦੇ ਵੀ ਸੀ ਨੂੰ ਕਾਲਜ ਦਾ ਨਾਂ ਬਦਲਣ ਦੀ ਮਨਜ਼ੂਰੀ ਨਾ ਦੇਣ ਲਈ ਖ਼ਤ ਲਿਖਿਆ ਸੀ।)

*****

(‘ਪੰਜਾਬੀ ਟ੍ਰਿਬਿਊਨ’ ਦੇ ਧਨਵਾਦ ਸਹਿਤ)

(938)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਚਮਨ ਲਾਲ

ਪ੍ਰੋ. ਚਮਨ ਲਾਲ

Phone: (91 - 98687 - 74820)
Email: (prof.chaman@gmail.com)